ਦੁਬਈ (ਵਾਰਤਾ) : ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਟੀਮ 150 ਦੇ ਕਰੀਬ ਪਹੁੰਚ ਜਾਂਦੀ ਤਾਂ ਸ਼ਾਇਦ ਇਹ ਚੁਣੌਤੀਪੂਰਨ ਸਕੋਰ ਹੁੰਦਾ। ਸਾਡੇ ਕੋਲ ਸਕੋਰ ਨੂੰ ਡਿਫੈਂਡ ਕਰਨ ਦੇ ਮੌਕੇ ਸਨ ਪਰ ਇੰਨੇ ਘੱਟ ਸਕੋਰ ਨਾਲ ਇਹ ਹਮੇਸ਼ਾ ਮੁਸ਼ਕਲ ਹੁੰਦਾ ਹੈ। ਅਸੀਂ ਪੂਰੇ ਸੀਜ਼ਨ ਵਿਚ ਉਚਿਤ ਸਕੋਰ ਦੀ ਪਛਾਣ ਨਹੀਂ ਕਰ ਸਕੇ ਹਾਂ।
ਵਿਲੀਅਮਸਨ ਨੇ ਮੈਚ ਦੇ ਬਾਅਦ ਕਿਹਾ, ‘ਸਾਨੂੰ ਡਰਾਇੰਗ ਬੋਰਡ ’ਤੇ ਵਾਪਸ ਜਾਣ ਅਤੇ ਚੀਜ਼ਾਂ ਦਾ ਮੁੜ ਮੁਲਾਂਕਣ ਕਰਨ ਦੀ ਜ਼ਰੂਰਤ ਹੈ। ਅਸੀਂ ਹੋਰ ਸਾਂਝੇਦਾਰੀ ਬਣਾ ਸਕਦੇ ਸੀ। ਉਮਰਾਨ ਮਲਿਕ ਨੈਟ ’ਤੇ ਕਾਫੀ ਤੇਜ਼ ਗੇਂਦਬਾਜ਼ੀ ਕਰ ਰਹੇ ਹਨ ਅਤੇ ਮੈਚ ਖੇਡਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਬਹੁਤ ਚੰਗਾ ਹੈ। ਜ਼ਾਹਿਰ ਹੈ ਕਿ ਅਸੀਂ ਮੁਕਾਬਲੇ ਤੋਂ ਬਾਹਰ ਹਾਂ, ਇਸ ਲਈ ਇਹ ਕੁੱਝ ਹੋਰ ਖਿਡਾਰੀਆਂ ਲਈ ਵੀ ਮੈਦਾਨ ’ਤੇ ਉਤਰਨ ਦਾ ਮੌਕਾ ਹੈ।’
ਪੰਡੋਰਾ ਪੇਪਰ ਲੀਕ ਮਾਮਲੇ 'ਚ ਸਚਿਨ ਤੇਂਦੁਲਕਰ ਦਾ ਨਾਂ ਵੀ ਸ਼ਾਮਲ, ਵਿਵਾਦ ਵਧਣ 'ਤੇ ਵਕੀਲ ਨੇ ਦਿੱਤੀ ਇਹ ਸਫ਼ਾਈ
NEXT STORY