ਸਪੋਰਟਸ ਡੈਸਕ— ਲਾਕਡਾਊਨ ਦੇ ਕਾਰਣ ਖਿਡਾਰੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਘਰ 'ਚ ਹੀ ਫਿਟਨੈੱਸ ਟ੍ਰੇਨਿੰਗ ਕਰ ਰਹੇ ਹਨ। ਜਿਨ੍ਹਾਂ ਦੀ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇਸ ਸਮੇਂ ਸੁਰੇਸ਼ ਰੈਨਾ ਦੀ ਚਾਰ ਸਾਲ ਦੀ ਬੇਟੀ ਗ੍ਰੇਸੀਆ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਾਰਤੀ ਦਿੱਗਜ ਆਲਰਾਊਂਡਰ ਸੁਰੇਸ਼ ਰੈਨਾ ਸਭ ਤੋਂ ਫੁਰਤੀਲੇ ਫੀਲਡਰਾਂ 'ਚੋਂ ਇਕ ਹਨ। ਫਿਟਨੈੱਸ ਵੀ ਕਮਾਲ ਦੀ ਰਹੀ ਹੈ। ਹੁਣ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਉਨ੍ਹਾਂ ਦੀ ਬੇਟੀ ਗ੍ਰੇਸੀਆ ਵੀ ਚੱਲਦੀ ਦਿਖਾਈ ਦੇ ਰਹੀ ਹੈ। ਸਿਰਫ਼ 4 ਸਾਲ ਦੀ ਗ੍ਰੇਸੀਆ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ, ਜੋ ਉਸ ਦੇ ਯੋਗ ਕਰਨ ਦੇ ਦੌਰਾਨ ਲਈ ਗਈਆਂ ਹਨ।
ਰੈਨਾ ਦੀ ਪਤਨੀ ਪ੍ਰਿਅੰਕਾ ਨੇ ਆਪਣੀ ਬੇਟੀ ਦੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਗ੍ਰੇਸੀਆ ਯੋਗ ਕਰਦੀ ਨਜ਼ਰ ਆ ਰਹੀ ਹੈ ਅਤੇ ਗ੍ਰੇਸੀਆ ਨੇ ਆਪਣੇ ਯੋਗ ਨਾਲ ਹਰ ਕਿਸੇ ਕੋਈ ਹੈਰਾਨ ਕਰ ਦਿੱਤਾ। ਗ੍ਰੇਸੀਆ ਸੂਰਿਆ ਨਮਸਕਾਰ ਤੋਂ ਇਲਾਵਾ ਬਾਕੀ ਯੋਗ ਆਸਨ ਵੀ ਕਰਦੀ ਹੋਈ ਨਜ਼ਰ ਆ ਰਹੀ ਹੈ। ਗ੍ਰੇਸੀਆ ਕਿਸੇ ਪ੍ਰੌਫੈਸ਼ਨਲ ਦੀ ਤਰ੍ਹਾਂ ਯੋਗ ਕਰਦੀ ਦਿੱਖ ਰਹੀ ਹੈ। ਉਹ ਕੋਣਾਸਨ, ਉਸ਼ਟਾਸਨ ਜਿਹੇ ਯੋਗ ਕਰਦੀ ਦਿਖਾਈ ਦੇ ਰਹੀ ਹੈ।
ਪ੍ਰਿਅੰਕਾ ਦਾ ਕਹਿਣਾ ਹੈ ਉਨ੍ਹਾਂ ਦੀ ਬੇਟੀ ਆਪਣੇ ਪਿਤਾ ਦੀ ਹੀ ਤਰ੍ਹਾਂ ਫਿਟਨੈੱਸ ਨੂੰ ਲੈ ਕੇ ਦੀਵਾਨੀ ਹੈ। ਗ੍ਰੇਸੀਆ ਰੈਨਾ ਉਨ੍ਹਾਂ ਸਟਾਰ ਕਿਡਸ 'ਚ ਸ਼ਾਮਲ ਹੈ, ਜੋ ਇੰਸਟਾਗ੍ਰਾਮ 'ਤੇ ਖੂਬ ਮਸ਼ਹੂਰ ਹਨ। ਗ੍ਰੇਸੀਆ ਦੇ ਲਗਭਗ ਇਕ ਲਖ ਫਾਲੋਅਰਜ਼ ਹਨ। ਰੈਨਾ ਅਤੇ ਪ੍ਰਿਅੰਕਾ 2015 'ਚ ਵਿਆਹ ਕਰਵਾਇਆ ਸੀ ਅਤੇ ਗ੍ਰੇਸੀਆ ਦਾ ਜਨਮ 2016 'ਚ ਹੋਇਆ। ਉਥੇ ਹੀ ਇਸੀ ਸਾਲ ਦੇ ਮਾਰਚ ਮਹੀਨੇ 'ਚ ਰੈਨਾ ਦੂਜੀ ਵਾਰ ਪਿਤਾ ਬਣੇ। ਪਤਨੀ ਪ੍ਰਿਅੰਕਾ ਨੇ ਬੇਟੇ ਰੀਓ ਨੂੰ ਜਨਮ ਦਿੱਤਾ।
ਹਾਕੀ ਖਿਡਾਰੀਆਂ ਨੇ ਕੀਤੀ ਮੰਗ, ਓਲੰਪਿਕ ਦੀਆਂ ਤਿਆਰੀਆਂ ਲਈ ਦੱਸਿਆ ਜ਼ਰੂਰੀ
NEXT STORY