ਮੁੰਬਈ–ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਟੈਸਟ ਨੂੰ ਉਤਸ਼ਾਹਿਤ ਕਰਨ ਵਾਲੀ ਯੋਜਨਾ ਨੂੰ ਰਣਜੀ ਟਰਾਫੀ ’ਚ ਵੀ ਲਾਗੂ ਕਰਨ ਦੀ ਮੰਗ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਨੇ ਹਾਲ ਹੀ ਵਿਚ ਟੈਸਟ ਕ੍ਰਿਕਟ ਖੇਡਣ ਵਾਲੇ ਖਿਡਾਰੀਆਂ ਲਈ ਇੰਸੈਟਿਵ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜਿਸ ਵਿਚ ਭਾਰਤ ਲਈ 75 ਫੀਸਦੀ ਟੈਸਟ ਖੇਡਣ ਵਾਲੇ ਖਿਡਾਰੀਆਂ ਨੂੰ 45 ਲੱਖ ਰੁਪਏ ਤੇ 50 ਤੋਂ 75 ਫੀਸਦੀ ਤਕ ਟੈਸਟ ਖੇਡਣ ਵਾਲੇ ਖਿਡਾਰੀਆਂ ਨੂੰ 30 ਲੱਖ ਰੁਪਏ ਵਾਧੂ ਮਿਲਣਗੇ। ਇਹ ਰਾਸ਼ੀ ਮੈਚ ਫੀਸ ਦੇ ਤੌਰ ’ਤੇ ਮਿਲਣ ਵਾਲੀ ਖਿਡਾਰੀਆਂ ਨੂੰ 30 ਲੱਖ ਰੁਪਏ ਦੀ ਰਾਸ਼ੀ ਤੋਂ ਇਲਾਵਾ ਮਿਲਣਗੇ। ਇਹ ਰਾਸ਼ੀ ਮੈਚ ਫੀਸ ਦੇ ਤੌਰ ’ਤੇ ਮਿਲਣ ਵਾਲੀ 15 ਲੱਖ ਰੁਪਏ ਤੋਂ ਵੱਖਰੀ ਹੋਵੇਗੀ।
ਗਾਵਸਕਰ ਨੇ ਕਿਹਾ, ‘‘ਟੈਸਟ ਖੇਡਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਸਬੰਧ ’ਚ ਬੀ. ਸੀ. ਸੀ. ਆਈ. ਨੇ ਇਕ ਬਿਹਤਰੀਨ ਕਦਮ ਚੁੱਕਿਆ ਹੈ ਪਰ ਮੈਂ ਬੀ. ਸੀ. ਸੀ. ਆਈ. ਨੂੰ ਰਣਜੀ ਟਰਾਫੀ ਵੱਲ ਵੀ ਧਿਆਨ ਦੇਣ ਲਈ ਅਪੀਲ ਕਰਨਾ ਚਾਹੁੰਦਾ ਹਾਂ ਜਿਹੜੀ ਕਿ ਟੈਸਟ ਟੀਮ ਨੂੰ ਖੜ੍ਹਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।’’
ਮੌਜੂਦਾ ਸਮੇਂ ਵਿਚ ਰਣਜੀ ਖੇਡਣ ਵਾਲੇ ਇਕ ਖਿਡਾਰੀ ਨੂੰ ਪ੍ਰਤੀ ਮੈਚ 2 ਲੱਖ ਰੁਪਏ ਮਿਲਦੇ ਹਨ। ਜੇਕਰ ਖਿਡਾਰੀ ਰਣਜੀ ਦੇ ਕਿਸੇ ਸੈਸ਼ਨ ਦਾ ਹਰ ਮੈਚ ਖੇਡਦਾ ਹੈ ਤਾਂ ਉਸਦੀ ਟੀਮ ਫਾਈਨਲ ਵਿਚ ਪਹੁੰਚਦੀ ਹੈ ਤਾਂ ਤਦ ਉਸਦੇ ਹਿੱਸੇ ’ਚ 10 ਮੁਕਾਬਲੇ ਆਉਂਦੇ ਹਨ। ਵਿਜੇ ਹਜ਼ਾਰੇ ਟਰਾਫੀ ਲਈ ਮੈਚ ਫੀਸ 50 ਹਜ਼ਾਰ ਜਦਕਿ ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਮੈਚ ਫੀਸ 17 ਹਜ਼ਾਰ 500 ਰੁਪਏ ਹੈ।
ਗਾਵਸਕਰ ਨੇ ਕਿਹਾ, ‘‘ਜੇਕਰ ਰਣਜੀ ਟਰਾਫੀ ਦੀ ਫੀਸ ਦੁੱਗਣੀ ਜਾਂ ਤਿੱਗਣੀ ਹੋ ਜਾਂਦੀ ਹੈ ਤਾਂ ਤਦ ਹੋਰ ਵਧੇਰੇ ਗਿਣਤੀ ’ਚ ਖਿਡਾਰੀ ਰਣਜੀ ਖੇਡਦੇ ਹੋਏ ਦਿਖਾਈ ਦੇਣਗੇ, ਮੈਂ ਬੀ. ਸੀ. ਸੀ. ਆਈ. ਨੂੰ ਇਸ ਸਬੰਧ ’ਚ ਵੀ ਧਿਆਨ ਦੇਣ ਦੀ ਅਪੀਲ ਕਰਨਾ ਚਾਹੁੰਦਾ ਹਾਂ। ’’ਉਸ ਨੇ ਰਣਜੀ ਟਰਾਫੀ ਦੇ ਸ਼ੈਡਿਊਲ ’ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਘਰੇਲੂ ਸੀਜ਼ਨ ਦਾ ਅੰਤ ਵਿਜੇ ਹਜ਼ਾਰੇ ਟਰਾਫੀ ਦੇ ਨਾਲ ਹੋਣਾ ਚਾਹੀਦਾ ਹੈ ਤੇ ਰਣਜੀ ਦਾ ਆਯੋਜਨ ਅਕਤੂਬਰ ਤੋਂ ਦਸੰਬਰ ਵਿਚਾਲੇ ਹੋਣਾ ਚਾਹੀਦਾ ਹੈ। ਅਜਿਹੇ ਪ੍ਰਬੰਧ ਹੋਣ ਨਾਲ ਭਾਰਤ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਛੱਡ ਕੇ ਹਰ ਕੋਈ ਰਣਜੀ ਖੇਡਣ ਲਈ ਉਪਲਬੱਧ ਰਹਿ ਸਕੇਗਾ ਅਤੇ ਨਾ ਖੇਡਣ ਦਾ ਕੋਈ ਬਹਾਨਾ ਵੀ ਨਹੀਂ ਹੋਵੇਗਾ।
ਧਾਕੜ ਖਿਡਾਰੀ ਨੇ ਕਿਹਾ, ‘‘ਹਰ ਖਿਡਾਰੀ ਨੂੰ ਉਸਦੇ ਕਰੀਅਰ ’ਚ ਘਰੇਲੂ ਕ੍ਰਿਕਟ ਦਾ ਯੋਗਦਾਨ ਸਮਝਣਾ ਚਾਹੀਦਾ ਹੈ। ਜੇਕਰ ਘਰੇਲੂ ਕ੍ਰਿਕਟ ਨਾ ਹੁੰਦੀ ਤਾਂ ਉਹ ਕਿਸੇ ਵੀ ਸਵਰੂਪ ’ਚ ਉਸ ਜਗ੍ਹਾ ਨਹੀਂ ਪਹੁੰਚਦੇ, ਜਿਥੇ ਉਹ ਅੱਜ ਹਨ। ਕੁਝ ਹੀ ਖਿਡਾਰੀ ਅਜਿਹੇ ਹਨ, ਜਿਹੜੇ ਬਿਨਾਂ ਘਰੇਲੂ ਕ੍ਰਿਕਟ ਖੇਡੇ ਕੌਮਾਂਤਰੀ ਕ੍ਰਿਕਟ ਖੇਡ ਸਕੇ ਹਨ ਪਰ ਉਨ੍ਹਾਂ ਨੇ ਵੀ ਜੂਨੀਅਰ ਪੱਧਰ ’ਤੇ ਜਾਂ ਅੰਡਰ-19 ਪੱਧਰ ’ਤੇ ਕ੍ਰਿਕਟ ਖੇਡੀ ਹੀ ਹੈ। ਖਿਡਾਰੀਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ।’’
ਰਾਮ ਬਾਬੂ ਨੇ ਪੈਰਿਸ ਓਲੰਪਿਕ ਦਾ ਕੁਆਲੀਫਿਕੇਸ਼ਨ ਮਾਪਦੰਡ ਹਾਸਲ ਕੀਤਾ
NEXT STORY