ਪਰਥ- ਭਾਰਤ ਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਦੂਜੇ ਟੈਸਟ ਮੈਚ 'ਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਰਨ ਨੂੰ ਲੱਗਦਾ ਹੈ ਕਿ ਭਾਰਤ ਦੇ ਤੇਜ਼ ਗੇਂਦਬਾਜ਼ਾਂ ਦੇ ਹਮਲੇ ਖਿਲਾਫ ਦੂਸਰੇ ਟੈਸਟ ਲਈ ਘਾਹ ਵਾਲੀ ਪਿੱਚ ਬਣਾਉਣ ਦਾ ਫੈਸਲਾ ਆਸਟਰੇਲੀਆ 'ਤੇ ਉਲਟਾ ਪੈ ਸਕਦਾ ਹੈ। ਵਾਰਨ ਨੇ ਕਿਹਾ ਕਿ ਐਡੀਲੇਡ ਓਵਲ ਵਿਚ ਭਾਰਤੀ ਹਮਲੇ ਨੂੰ ਦੇਖਦੇ ਹੋਏ ਨਿਸ਼ਚਿਤ ਤੌਰ 'ਤੇ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਅਤੇ ਇਸ਼ਾਂਤ ਸ਼ਰਮਾ ਅੱਜ ਰਾਤ ਇਹ ਸੋਚ ਕੇ ਸੌਣਗੇ ਕਿ 'ਸ਼ੁਕਰੀਆ'। ਉਸ ਨੇ ਕਿਹਾ ਕਿ ਭਾਰਤ ਦੇ 3 ਤੇਜ਼ ਗੇਂਦਬਾਜ਼ਾਂ ਨੇ ਆਸਟਰੇਲੀਆ ਦੇ 3 ਤੇਜ਼ ਗੇਂਦਬਾਜ਼ਾਂ ਨੂੰ ਪਛਾੜ ਦਿੱਤਾ। ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਸਟਰੇਲੀਆ ਬਹੁਤ ਵੱਡਾ ਰਿਸਕ ਲੈ ਰਿਹਾ ਹੈ।

ਟਾਪਸ ਦੀ ਸੂਚੀ 'ਚ ਜੁੜੇ 16 ਨਿਸ਼ਾਨੇਬਾਜ਼ਾਂ 'ਚ ਮਨੂ ਭਾਕਰ ਵੀ ਸ਼ਾਮਲ
NEXT STORY