ਨਵੀਂ ਦਿੱਲੀ— ਸਟਾਰ ਦੌੜਾਕ ਟਿੰਟੂ ਲੁਕਾ ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਟੀਮ 'ਚ ਜਗ੍ਹਾ ਬਣਾਉਣ ਲਈ 15 ਅਗਸਤ ਨੁੰ ਤਿਰੁਅੰਨਤਪੁਰਮ 'ਚ ਟ੍ਰਾਇਲ 'ਚ ਹਿੱਸਾ ਲਵੇਗੀ। ਸੱਟ ਤੋਂ ਉਭਰ ਰਹੀ ਲੁਕਾ ਨੇ ਇਸ ਸਾਲ ਪ੍ਰਤੀਯੋਗਿਤਾਵਾਂ 'ਚ ਹਿੱਸਾ ਨਹੀਂ ਲਿਆ ਹੈ।
ਜੇ ਮੁਰਮੂ (400 ਮੀਟਰ ਰੁਕਾਵਟ ਦੌੜ), ਸੰਦੀਪ ਕੁਮਾਰੀ (ਚੱਕਾ ਸੁੱਟ), ਅਨੂ ਰਾਣੀ (ਜੈਵਲਿਨ ਥ੍ਰੋਅਰ) ਨਵੀਨ ਚਿਕਾਰਾ (ਗੋਲਾ ਸੁੱਟ) ਨੂੰ ਚੋਣ ਦੀ ਪੁਸ਼ਟੀ ਲਈ 15 ਅਗਸਤ ਨੂੰ ਐੱਨ.ਆਈ.ਐੱਸ. ਪਟਿਆਲਾ 'ਚ ਟ੍ਰਾਇਲ ਦੇਣ ਨੂੰ ਕਿਹਾ ਗਿਆ ਹੈ ਜਦਕਿ ਮੋਨਿਕਾ ਚੌਧਰੀ ਭੂਟਾਨ ਦੇ ਥਿੰਪੂ 'ਚ ਇਸੇ ਦਿਨ ਟ੍ਰਾਇਲ ਦੇਵੇਗੀ ਜਿੱਥੇ ਉਹ ਟ੍ਰੇਨਿੰਗ ਕਰ ਰਹੀ ਹੈ।
ਪੈਦਲ ਚਾਲ ਦੇ ਸਾਰੇ ਖਿਡਾਰੀਆਂ ਨੂੰ ਬੈਂਗਲੁਰੂ ਦੇ ਸਾਈ ਕੇਂਦਰ 'ਚ ਫਿੱਟਨੈਸ ਟ੍ਰਾਇਲ ਦੇ ਲਈ ਪਹੁੰਚਣ ਨੂੰ ਕਿਹਾ ਗਿਆ ਹੈ। ਸੰਦੀਪ ਕੁਮਾਰ ਨੂੰ 28 ਜੁਲਾਈ ਜਦਕਿ ਖੁਸ਼ਬੀਰ ਕੌਰ, ਸੌਮਿਆ ਬੇਬੀ, ਕੇ. ਇਰਫਾਨ ਅਤੇ ਮਨੀਸ਼ ਸਿੰਘ ਰਾਵਤ ਨੂੰ 18 ਅਗਸਤ ਨੂੰ ਫਿੱਟਨੈਸ ਟਰਾਇਲ 'ਚ ਹਿੱਸਾ ਲੈਣ ਨੂੰ ਕਿਹਾ ਗਿਆ ਹੈ।
ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ-ਵੀਡੀਓਜ਼ ਰੱਖਦਾ ਸੀ ਇਹ ਕ੍ਰਿਕਟਰ, ਹੋਈ ਜੇਲ
NEXT STORY