ਨਵੀਂ ਦਿੱਲੀ— ਪਰਥ ਟੈਸਟ 'ਚ ਆਸਟ੍ਰੇਲੀਆ ਦੇ ਕਪਤਾਨ ਟਿਮ ਪੇਨ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆਈ ਟੀਮ ਇਸ ਮੈਚ 'ਚ ਬਿਨ੍ਹਾਂ ਕਿਸੇ ਬਦਲਾਅ ਦੇ ਉਤਰੀ। ਉਥੇ ਟੀਮ ਇੰਡੀਆ ਜੋ ਇਸ ਸਮੇਂ ਆਪਣੇ ਖਿਡਾਰੀਆਂ ਦੀਆਂ ਸੱਟਾਂ ਤੋਂ ਪਰੇਸ਼ਾਨ ਹੈ। ਉਨ੍ਹਾਂ ਨੂੰ ਇਸ ਮੈਚ 'ਚ ਦੋ ਬਦਲਾਅ ਕਰਨੇ ਪਏ ਹਨ। ਜ਼ਖਮੀ ਰੋਹਿਤ ਸ਼ਰਮਾ ਅਤੇ ਅਸ਼ਵਿਨ ਦੀ ਜਗ੍ਹਾ ਹਨੁਮਾ ਬਿਹਾਰੀ ਅਤੇ ਉਮੇਸ਼ ਯਾਦਵ ਨੂੰ ਖਿਡਾਇਆ ਗਿਆ ਹੈ। ਇਸ ਤਰ੍ਹਾਂ ਨਾਲ ਟੀਮ ਇੰਡੀਆ ਦੇ ਚਾਰ ਤੇਜ਼ ਗੇਂਦਬਾਜ਼ ਇਸ ਮੈਚ 'ਚ ਖੇਡ ਰਹੇ ਹਨ।
ਟਾਸ ਹਾਰਨ ਤੋਂ ਬਾਅਦ ਜਦੋਂ ਕੋਹਲੀ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਟਾਸ ਜਿੱਤਦੇ ਤਾਂ ਕੀ ਕਰਦੇ? ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ। ਕੋਹਲੀ ਦੀ ਇਹ ਗੱਲ ਸੁਨੀਲ ਗਾਵਸਕਰ ਨੂੰ ਪਸੰਦ ਨਹੀਂ ਆਈ। ਗਾਵਸਕਰ ਨੇ ਕਿਹਾ,' ਜੇਕਰ ਤੁਸੀਂ ਚਾਰ ਤੇਜ਼ ਗੇਂਦਬਾਜ਼ਾਂ ਨਾਲ ਉਤਰੇ ਹੋ ਅਤੇ ਕਹਿ ਰਹੇ ਹੋ ਕਿ ਤੁਸੀਂ ਬੱਲੇਬਾਜ਼ੀ ਕਰਨਾ ਪਹਿਲਾਂ ਪਸੰਦ ਕਰਦੇ ਤਾਂ ਇਹ ਕਿਹੜੀ ਗੱਲ ਹੋਏ। ਇਹ ਗੱਲ ਮੈਨੂੰ ਅਜੀਬ ਲੱਗੀ।'

ਵੈਸੇ ਕੋਹਲੀ ਨੇ ਅੱਗੇ ਇਹ ਵੀ ਕਿਹਾ ਕਿ ਪਹਿਲੇ ਦਿਨ ਗੇਂਦਬਾਜ਼ੀ ਕਰਨ 'ਚ ਕੋਈ ਬੁਰਾਈ ਨਹੀਂ ਹੈ ਕਿਉਂਕਿ ਵਿਕਟਾਂ 'ਤੇ ਬਹੁਤ ਘਾਹ ਹੈ। ਇੱਥੇ ਜੋ ਵਨ ਡੇ ਮੈਚ ਹੋਇਆ ਸੀ ਉਹ ਮੈਂ ਦੇਖਿਆ ਸੀ ਅਤੇ ਇੱਥੇ ਗੇਂਦਬਾਜ਼ਾਂ ਨੇ ਹੀ ਕਮਾਲ ਕੀਤਾ ਸੀ। ਉਸ ਗੱਲ ਨੂੰ ਲੈ ਕੇ ਪਹਿਲਾਂ ਗੇਂਦਬਾਜ਼ਾਂ ਲਈ ਉਤਸਾਹਿਤ ਹਾਂ, ਅਜਿਹੇ 'ਚ ਅਸੀਂ ਗੇਂਦ ਨਾਲ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਇਸ ਮੈਦਾਨ 'ਤੇ ਪਹਿਲਾਂ ਟੈਸਟ ਹੈ। ਹਰ ਕਿਸੇ ਚੀਜ਼ ਨੂੰ ਹਲਕੇ 'ਚ ਨਹੀਂ ਲੈ ਰਹੇ ਹਾਂ, ਸਾਨੂੰ ਇਕ ਹੋਰ ਜਿੱਤ ਲਈ ਮਿਹਨਤ ਕਰਨੀ ਹੋਵੇਗੀ।'
ਪਰਥ 'ਚ ਭਾਰਤ 'ਤੇ ਹਾਵੀ ਰਹੇਗਾ ਆਸਟਰੇਲੀਆ : ਸ਼ੇਨ ਵਾਰਨ
NEXT STORY