ਮੁੰਬਈ— ਨਿਊਜ਼ੀਲੈਂਡ ਦੀ ਅੰਡਰ-17 ਫੁੱਟਬਾਲ ਟੀਮ ਦੇ ਕਪਤਾਨ ਮੈਕਸ ਮਾਟਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਟੀਮ ਵਿਰੋਧੀ ਟੀਮਾਂ ਨਾਲ ਖੇਡਣਾ ਚਾਹੁੰਦੀ ਹੈ ਜੋ ਫੀਫਾ ਟੂਰਨਾਮੈਂਟ 'ਚ ਉਸ ਦੇ ਹੁਨਰ ਨੂੰ ਪਰਖੇ। ਮਾਟਾ ਨੇ ਕਿਹਾ ਕਿ ਸਾਡੇ ਲਈ ਬ੍ਰਾਜ਼ੀਲ ਅਤੇ ਇੰਗਲੈਂਡ ਖਿਲਾਫ ਖੇਡਣ ਦਾ ਮੌਕਾ ਮਿਲਣਾ ਵਧੀਆ ਅਨੁਭਵ ਹੋਵੇਗਾ। ਜਿਸ ਤੋਂ ਬਾਅਦ ਅਸੀਂ ਇੱਥੇ ਵਿਸ਼ਵ ਕੱਪ 'ਚ ਖੇਡਾਗੇ।
ਨਿਊਜ਼ੀਲੈਂਡ ਦੀ ਟੀਮ ਨੇ 28 ਸਤੰਬਰ ਨੂੰ ਅਭਿਆਸ ਮੈਚ 'ਚ ਬ੍ਰਾਜ਼ੀਲ ਨਾਲ ਜਦਕਿ ਇਕ ਅਕਤੂਬਰ ਨੂੰ ਇੰਗਲੈਂਡ ਨਾਲ ਖੇਡਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲੇ ਸਾਨੂੰ ਇਸ ਚੀਜਾਂ ਦਾ ਪਤਾ ਲੱਗੇਗਾ ਜਿਸ 'ਚ ਅਸੀਂ ਸੁਧਾਰ ਕਰ ਸਕਾਗੇ। ਅਸੀਂ ਇਸ ਤਰ੍ਹਾਂ ਦੀਆਂ ਟੀਮਾਂ ਨਾਲ ਖੇਡਣਾ ਚਾਹੁੰਦੇ ਹਾਂ ਜੋ ਸਾਡੇ ਹੁਨਰ ਨੂੰ ਪਰਖੇ।
ਨਦੀਮ ਤੇ ਕਰਣ ਨੇ ਭਾਰਤ-ਏ ਨੂੰ ਦਿਵਾਈ ਪਾਰੀ ਨਾਲ ਜਿੱਤ
NEXT STORY