ਲੰਡਨ— ਮਹਿਲਾ ਵਿਸ਼ਵ ਕੱਪ ਦਾ 21ਵਾਂ ਮੈਚ ਵੈਸਟਇੰਡੀਜ਼ 'ਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਟੀਮ ਨੇ 286 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਟੀਮ ਨੇ 3 ਵਿਕਟਾਂ 'ਤੇ 117 ਦੌੜਾਂ ਬਣਾਈਆਂ ਸਨ, ਮੈਚ ਦੌਰਾਨ ਮੀਂਹ ਪੈਣਾ ਸ਼ੁਰੂ ਹੋ ਗਿਆ 'ਤੇ ਮੀਂਹ ਨਾ ਰੁਕਣ ਕਾਰਨ ਵੈਸਟਇੰਡੀਜ਼ ਨੇ ਡਕਵਰਥ ਲੁਈਸ ਦੇ ਤਹਿਤ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਦਿੱਤਾ।
ਵੈਸਟਇੰਡੀਜ਼ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਡਾਂਡਰਾ ਡੌਟਿਨ ਨੇ ਅਜੇਤੂ 104 ਦੌੜਾਂ ਦੀ ਪਾਰੀ ਖੇਡੀ ਜਿਸ 'ਚ 12 ਚੌਕੇ 'ਤੇ 3 ਛੱਕੇ ਲਗਾਏ। ਕਪਤਾਨੀ ਪਾਰੀ ਖੇਡਦੇ ਹੋਏ ਸਟੇਫਨੀ ਟੇਲਰ ਨੇ 90 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ ਉਨ੍ਹਾਂ ਦੇ 11 ਚੌਕੇ ਅਤੇ ਇਕ ਛੱਕਾ ਸ਼ਾਮਲ ਹੈ। ਪਾਕਿਸਤਾਨ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਅਸਮਾਵੀਆ ਇਕਬਾਲ ਨੇ 2 ਵਿਕਟਾਂ ਹਾਸਲ ਕੀਤੀਆਂ।
ਪਾਕਿਸਤਾਨ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਜਾਵਰੀਆ ਖਾਨ ਨੇ ਅਜੇਤੂ 58 ਦੌੜਾਂ ਬਣਾਈਆਂ 'ਤੇ ਉਨ੍ਹਾਂ ਨੇ ਆਪਣੀ ਪਾਰੀ 'ਚ 7 ਚੌਕੇ ਲਗਾਏ। ਨਾਹੀਦਾ ਖਾਨ ਬੱਲੇਬਾਜ਼ੀ ਕਰਦੀ ਹੋਈ 40 ਦੌੜਾਂ ਬਣਾਈਆਂ 'ਤੇ 4 ਚੌਕੇ ਲਗਾਏ। ਵੈਸਟਇੰਡੀਜ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਅਨੀਸਾ ਮੁਹੰਮਦ ਨੇ 2 ਵਿਕਟਾਂ ਹਾਸਲ ਕੀਤੀਆਂ।
ਰਵੀ ਸ਼ਾਸਤਰੀ 'ਤੇ ਮਰਦੀ ਸੀ ਇਹ ਬਾਲੀਵੁੱਡ ਅਭਿਨੇਤਰੀ, ਚਰਚਾ 'ਚ ਸੀ ਇਨ੍ਹਾਂ ਦਾ ਪਿਆਰ
NEXT STORY