ਸਪੋਰਟਸ ਡੈਸਕ- ਆਈਸੀਸੀ 2023 ਪੁਰਸ਼ ਕ੍ਰਿਕਟ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਟੂਰਨਾਮੈਂਟ ਦਾ ਬਹੁਤ ਉਡੀਕਿਆ ਜਾਣ ਵਾਲਾ ਮੈਚ 15 ਅਕਤੂਬਰ ਨੂੰ ਅਹਿਮਦਾਬਾਦ 'ਚ ਭਾਰਤ ਬਨਾਮ ਪਾਕਿਸਤਾਨ ਦੇ ਵਿਚਾਲੇ ਹੋਵੇਗਾ ਜਿਸ 'ਚ ਹਾਲੇ ਤਿੰਨ ਮਹੀਨੇ ਬਾਕੀ ਹਨ। ਪਰ ਮੇਜ਼ਬਾਨ ਸ਼ਹਿਰ ਲਈ ਹਵਾਈ ਕਿਰਾਏ ਅਸਮਾਨ ਨੂੰ ਛੂਹ ਰਹੇ ਹਨ। ਮੈਚ ਤੋਂ ਇੱਕ ਦਿਨ ਪਹਿਲਾਂ 14 ਅਕਤੂਬਰ ਦੀ ਫਲਾਈਟ ਟਿਕਟਾਂ ਦੀ ਕੀਮਤ 'ਚ ਜ਼ਿਕਰਯੋਗ ਵਾਧਾ ਹੋਇਆ ਹੈ, ਖ਼ਾਸ ਤੌਰ 'ਤੇ ਦਿੱਲੀ-ਅਹਿਮਦਾਬਾਦ ਅਤੇ ਮੁੰਬਈ-ਅਹਿਮਦਾਬਾਦ ਰੂਟਾਂ ਵਿਚਕਾਰ। ਇਸ ਤੋਂ ਪਹਿਲਾਂ ਵੀ ਹੋਟਲਾਂ ਦੇ ਕਿਰਾਏ 'ਚ ਭਾਰੀ ਵਾਧਾ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਲਕਸ਼ਯ ਸੇਨ ਅਮਰੀਕੀ ਓਪਨ ਤੋਂ ਬਾਹਰ, ਸੈਮੀਫਾਈਨਲ 'ਚ ਫੇਂਗ ਤੋਂ ਹਾਰੇ
ਵਰਤਮਾਨ 'ਚ ਦਿੱਲੀ ਤੋਂ ਅਹਿਮਦਾਬਾਦ ਅਤੇ ਮੁੰਬਈ ਤੋਂ ਅਹਿਮਦਾਬਾਦ ਲਈ ਇੱਕ ਤਰਫਾ ਸਿੱਧੀਆਂ ਉਡਾਣਾਂ ਦੀ ਕੀਮਤ 15,000 ਤੋਂ 22,000 ਰੁਪਏ ਦੇ ਵਿਚਕਾਰ ਹੈ। ਭਾਰਤ ਬਨਾਮ ਪਾਕਿਸਤਾਨ ਮੈਚ ਦੀ ਪ੍ਰਸਿੱਧੀ ਨੂੰ ਉਜਾਗਰ ਕਰਦੇ ਹੋਏ EaseMyTrip ਦੇ ਸਹਿ ਸੰਸਥਾਪਕ ਨਿਸ਼ਾਂਤ ਪਿੱਟੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਜਦੋਂ ਤੋਂ ਘੋਸ਼ਣਾ ਅਧਿਕਾਰਕ ਤੌਰ 'ਤੇ ਕੀਤੀ ਗਈ ਹੈ, ਇੱਕ ਰਾਤ ਲਈ ਹੋਟਲ ਟੈਰਿਫ 5 ਗੁਣਾ ਵੱਧ ਗਿਆ ਹੈ। ਲਗਜ਼ਰੀ ਹੋਟਲ ਦਾ ਕਿਰਾਇਆ ਪ੍ਰਤੀ ਰਾਤ 50,000 ਰੁਪਏ ਤੱਕ ਵਸੂਲੇ ਜਾ ਰਹੇ ਹਨ। ਇਹ ਸਿਰਫ਼ ਹੋਟਲ ਹੀ ਨਹੀਂ ਬਲਕਿ ਫਲਾਈਟ ਦੀਆਂ ਟਿਕਟਾਂ ਵੀ ਵਧ ਰਹੀਆਂ ਹਨ। ਜੇਕਰ ਲੋਕ ਤਿੰਨ ਮਹੀਨੇ ਪਹਿਲਾਂ ਹੀ ਬੁਕਿੰਗ ਕਰਦੇ ਹਨ ਤਾਂ ਹਵਾਈ ਕਿਰਾਇਆ ਆਮ ਨਾਲੋਂ ਛੇ ਗੁਣਾ ਮਹਿੰਗਾ ਹੁੰਦਾ ਹੈ।
ਇਹ ਵੀ ਪੜ੍ਹੋ- ਸ਼ਾਹਿਦ ਅਫਰੀਦੀ ਬੋਲੇ-ਵਿਸ਼ਵ ਕੱਪ ਦਾ ਬਾਈਕਾਟ ਨਾ ਕਰੋ, ਭਾਰਤ ਜਾਓ ਖਿਤਾਬ ਜਿੱਤੋ
ਅੱਗੇ ਕਿਹਾ ਗਿਆ, 'ਅਗਸਤ ਅਤੇ ਸਤੰਬਰ 'ਚ ਇਕਾਨਮੀ ਕਲਾਸ ਲਈ ਦਿੱਲੀ-ਅਹਿਮਦਾਬਾਦ ਦੀ ਟਿਕਟ ਲਗਭਗ 3000 ਰੁਪਏ ਹੋਵੇਗੀ। ਪਰ ਮੈਚ ਤੋਂ ਇਕ ਦਿਨ ਪਹਿਲਾਂ ਉਸੇ ਟਿਕਟ ਦੀ ਕੀਮਤ 20,000 ਰੁਪਏ ਹੋਵੇਗੀ। ਸਾਡੀ ਵੈੱਬਸਾਈਟ 'ਤੇ ਫਲਾਈਟ ਟਿਕਟਾਂ ਅਤੇ ਖੋਜਾਂ ਦੀ ਮੰਗ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਮੈਚ ਦੇਖਣ ਦੇ ਇੱਛੁਕ ਜ਼ਿਆਦਾਤਰ ਲੋਕਾਂ ਨੇ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਇਕਸਗੋ ਦੇ ਗਰੁੱਪ ਸੀਈਓ ਅਤ ਸਹਿ-ਸੰਸਥਾਪਕ ਆਲੋਕ ਬਾਜਪਾਈ ਦੇ ਹਵਾਲੇ ਨਾਲ ਕਿਹਾ ਗਿਆ ਸੀ, “ਅਸੀਂ ਸਾਰੇ ਮੇਜ਼ਬਾਨ ਸ਼ਹਿਰਾਂ 'ਚ ਯਾਤਰਾ ਲਈ ਖੋਜ ਸਵਾਲਾਂ 'ਚ ਮਹੱਤਵਪੂਰਨ ਵਾਧਾ ਦੇਖਿਆ ਹੈ। ਪਿਛਲੇ ਸਾਲ ਦਿੱਲੀ-ਅਹਿਮਦਾਬਾਦ ਲਈ ਔਸਤ ਇੱਕ ਤਰਫਾ ਫਲਾਈਟ ਦਾ ਕਿਰਾਇਆ 4973 ਰੁਪਏ ਸੀ। ਇਸ ਸਾਲ ਇਹ ਇੰਡੀਗੋ ਦੀਆਂ ਉਡਾਣਾਂ ਲਈ 12,000 ਰੁਪਏ ਅਤੇ ਵਿਸਤਾਰਾ ਦੀਆਂ ਉਡਾਣਾਂ ਲਈ 22,000 ਰੁਪਏ ਤੱਕ ਜਾਂਦੀ ਹੈ। ਇਹ 100 ਫ਼ੀਸਦੀ ਤੋਂ ਵੱਧ ਦਾ ਵਾਧਾ ਹੈ। ਮੰਗ ਅਤੇ ਉਪਲਬਧਤਾ ਦੇ ਆਧਾਰ 'ਤੇ ਮੈਚ ਦੀਆਂ ਤਾਰੀਖਾਂ ਦੇ ਕਰੀਬ ਮੁੱਲ ਕਿਰਾਇਆ ਵਧ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਹਿਦ ਅਫਰੀਦੀ ਬੋਲੇ-ਵਿਸ਼ਵ ਕੱਪ ਦਾ ਬਾਈਕਾਟ ਨਾ ਕਰੋ, ਭਾਰਤ ਜਾਓ ਖਿਤਾਬ ਜਿੱਤੋ
NEXT STORY