ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਬਾਰੇ 'ਚ ਚਲ ਰਹੀਆਂ ਨਾਂਹ-ਪੱਖੀ ਖ਼ਬਰਾਂ 'ਤੇ ਹੁਣ ਆਪਣੀ ਚੁੱਪੀ ਤੋੜ ਦਿੱਤੀ ਹੈ। ਖ਼ਬਰਾਂ ਮੁਤਾਬਕ ਭਾਰਤੀ ਖਿਡਾਰੀ ਐੱਨ.ਸੀ.ਏ. ਤੋਂ ਮਿਲ ਰਹੀਆਂ ਸਹੂਲਤਾਂ ਤੋਂ ਖ਼ੁਸ਼ ਨਹੀਂ ਹਨ। ਭਾਰਤੀ ਵਿਕਟਕੀਪਰ ਰਿਧੀਮਾਨ ਸਾਹਾ ਦੀ ਸੱਟ ਲਈ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਐੱਨ.ਸੀ.ਏ. ਦੇ ਸੀਨੀਅਰ ਫਿਜ਼ੀਓ ਦੀ ਗਲਤੀ ਦੀ ਵਜ੍ਹਾ ਨਾਲ ਉਨ੍ਹਾਂ ਦੀ ਸੱਟ ਪਹਿਲੇ ਤੋਂ ਜ਼ਿਆਦਾ ਵੱਧ ਗਈ ਹੈ।
ਖ਼ਬਰਾਂ ਦੀਆਂ ਮੰਨੀਏ ਤਾਂ ਸਾਹਾ ਦੀ ਸੱਟ ਦਾ ਗੰਭੀਰ ਹੋਣ ਦਾ ਮੁੱਖ ਕਾਰਨ ਐੱਨ.ਸੀ.ਏ. ਸਟਾਫ ਹੈ। ਸਾਹਾ ਦੇ ਇਲਵਾ ਭੁਵਨੇਸ਼ਵਰ ਕੁਮਾਰ ਇੰਗਲੈਂਡ ਦੌਰੇ 'ਤੇ ਟੀਮ ਇੰਡੀਆ 'ਚ ਵਾਪਸੀ ਦੇ ਲਈ ਸਖਤ ਮਿਹਨਤ ਕਰ ਰਹੇ ਹਨ। ਭੁਵਨੇਸ਼ਵਰ ਲਈ ਪਿੱਠ ਦਰਦ ਮੁਸੀਬਤ ਬਣੀ ਹੋਈ ਹੈ। ਹੁਣ ਇਸ ਵਿਚਾਲੇ ਯੁਵਰਾਜ ਨੇ ਐੱਨ.ਸੀ.ਏ. ਅਕੈਡਮੀ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਐੱਨ.ਸੀ.ਏ. ਦੀ ਵਜ੍ਹਾ ਕਰਕੇ ਹੀ ਮੈਂ ਕੈਂਸਰ ਦੇ ਬਾਅਦ ਇਕ ਵਾਰ ਫਿਰ ਕ੍ਰਿਕਟ 'ਚ ਵਾਪਸੀ ਕਰ ਸਕਿਆ ਹਾਂ।
ਯੁਵਰਾਜ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ ਦਾ ਬਚਾਅ ਕਰਦੇ ਹੋਏ ਟਵੀਟ ਕੀਤਾ। ਉਨ੍ਹਾਂ ਲਿਖਿਆ, ''ਮੈਂ ਐੱਨ.ਸੀ.ਏ. ਨੂੰ ਲੈ ਕੇ ਕਾਫੀ ਆਲੋਚਨਾਵਾਂ ਸੁਣ ਰਿਹਾ ਹਾਂ। ਹਾਲਾਂਕਿ ਮੈਂ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ ਅਤੇ ਇਹ ਦੱਸਣਾ ਚਾਹਾਂਗਾ ਕਿ ਕੈਂਸਰ ਦੇ ਬਾਅਦ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਮਿਲੀਆਂ ਸਹੂਲਤਾਂ ਦੇ ਕਾਰਨ ਹੀ ਮੈਂ ਦੁਬਾਰਾ ਕ੍ਰਿਕਟ ਖੇਡ ਸਕਿਆ। ਇੱਥੇ ਬੈਸਟ ਟ੍ਰੇਨਰਸ ਅਤੇ ਫਿਜ਼ੀਓ ਦੀ ਦੇਖ-ਰੇਖ 'ਚ ਖਿਡਾਰੀਆਂ ਨੂੰ ਸੱਟ ਤੋਂ ਉੱਭਰਨ 'ਚ ਮਦਦ ਮਿਲਦੀ ਹੈ।''
ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਗੱਲਬਾਤ 'ਚ ਕਿਹਾ, ''ਭੁਵਨੇਸ਼ਵਰ ਕੁਮਾਰ ਦੇ ਇਲਾਵਾ ਕੁਝ ਤਜਰਬੇਕਾਰ ਖਿਡਾਰੀਆਂ ਨੇ ਐੱਨ.ਸੀ.ਏ. 'ਚ ਮਿਲ ਰਹੀਆਂ ਸਹੂਲਤਾਂ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਮੁਤਾਬਕ ਅਕੈਡਮੀ 'ਚ ਰਹਿਣ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਹੈ।''
ਰੋਨਾਲਡੋ ਦੀ ਇਹ ਪੋਸਟ ਇੰਸਟਾਗ੍ਰਾਮ 'ਤੇ ਰਹੀ ਸਭ ਤੋਂ ਜ਼ਿਆਦਾ ਚਰਚਾ 'ਚ, ਮਿਲੇ ਇੰਨੇ ਲਾਈਕਸ
NEXT STORY