ਡਾ. ਅਰਮਨਪ੍ਰੀਤ ਸਿੰਘ
98722 31840
ਮਨੁੱਖ ਜਨਮ ਵੇਲੇ ਦੇ ਆਪਣੇ ਪਹਿਲੇ ਸਵਾਸ ਤੋਂ ਲੈ ਕੇ ਅੰਤਲੇ ਸਾਹ ਤੱਕ ਜੀਵਨ ਜਿਊਣ ਦੇ ਸੁਨਹਿਰੀ ਖ਼ਾਬਾਂ ਦੀ ਪਰਵਾਜ਼ ਭਰਨ ਦੀ ਹਿੰਮਤ ਅਤੇ ਉਮੀਦ ਨਹੀਂ ਛੱਡਦਾ। ਉਮੀਦ ਅਤੇ ਹਿੰਮਤ ਦੇ ਉੱਦਮੀ ਗੁਣਾਂ ਨਾਲ਼ ਉਤਸ਼ਾਹ ਭਰਪੂਰ ਜ਼ਿੰਦਗੀ ਜਿਊਣਾ ਹੀ ਦਰਅਸਲ ਜ਼ਿੰਦਗੀ ਦਾ ਪਹਿਲਾ ਅਤੇ ਖ਼ੂਬਸੂਰਤ ਸਵਾਗਤ ਹੈ। ਹਰੇਕ ਮਨੁੱਖ ਦੂਸਰਿਆਂ ਨੂੰ ਚੰਗਾ ਲੱਗਣ ਲਈ ਸਵੈ-ਮਾਣ ਦੀ ਇੱਛਾ ਰੱਖਦਾ ਹੈ। ਮਨੁੱਖ ਦੀ ਇੱਛਾ ਦੇ ਇਹ ਮੋਤੀ ਤਦੇ ਚਮਕਦੇ ਹਨ, ਜੇ ਉਸ ਕੋਲ਼ ਨੈਤਿਕ ਕਦਰਾਂ-ਕੀਮਤਾਂ ਦੇ ਪਾਰਸੀ ਗੁਣ ਹੋਣ।
ਜੀਵਨ ਸਲੀਕੇ ਦੇ ਸੁਨਹਿਰੀ ਗੁਣ:-
ਸਲੀਕਾ ਸਭ ਨੂੰ ਪਿਆਰਾ ਹੈ। ਸਲੀਕੇ ਵਿੱਚੋਂ ਜੀਵਨ ਦਾ ਸੁਹਜ ਝਲਕਦਾ ਹੈ। ਸਲੀਕੇ ਨਾਲ਼ ਭਰਪੂਰ ਮਨੁੱਖ ਨੂੰ ਆਪੇ ਦੀ ਪਛਾਣ ਨਹੀਂ ਕਰਵਾਉਣੀ ਪੈਂਦੀ, ਸਲੀਕਾ ਉਸ ਦੀ ਪਛਾਣ ਖੁਦ ਬਣ ਜਾਂਦਾ ਹੈ। ਉਸ ਨੂੰ ਮਣਾਂ-ਮੂੰਹੀਂ ਸਤਿਕਾਰ ਅਤੇ ਪਿਆਰ ਆਪ ਮੁਹਾਰੇ ਮਿਲ਼ਦਾ ਹੈ। ਸੰਚਾਰ ਸਾਧਨਾਂ ਅਤੇ ਆਧੁਨਿਕ ਵਿਗਿਆਨਕ ਸਹੂਲਤਾਂ ਦੀ ਚਕਾਚੌਂਧ, ਅਸ਼ਲੀਲ/ਅਸੱਭਿਅਕ ਵਸਤੂ-ਸਮੱਗਰੀ ਅਜੋਕੇ ਸਕੂਲੀ ਵਿਦਿਆਰਥੀਆਂ ਨੂੰ ਸਿੱਧੇ-ਅਸਿੱਧੇ ਰੂਪ ਵਿੱਚ ਗੁੰਮ-ਰਾਹ ਕਰ ਰਹੀ ਹੈ। ਸੱਚ ਬੋਲਣਾ,ਸਹਿਣਸ਼ੀਲਤਾ ਨਾਲ਼ ਸਹਿਜ ਰਹਿਣਾ, ਹਮਦਰਦੀ ਦਇਆਵਾਨ ਅਤੇ ਦਿਆਲੂ ਬਿਰਤੀ ਦੇ ਧਾਰਨੀ ਬਣਨਾ, ਅਸੱਭਿਅਕ ਸ਼ਬਦਾਵਲੀ ਦਾ ਤਿਆਗ ਅਤੇ ਮਿੱਠਾ ਬੋਲਣਾ, ਮਾਪਿਆਂ/ਬਜ਼ੁਰਗਾਂ/ਵੱਡਿਆਂ/ਜਨਾਨੀਆਂ ਦਾ ਸਤਿਕਾਰ, ਨਿੱਜੀ ਸਾਫ਼-ਸਫ਼ਾਈ ਅਤੇ ਸਵੈ-ਵਿਸ਼ਵਾਸ਼ ਦੀ ਸਿਰਜਣਾ, ਪ੍ਰਕਿਰਤੀ ਪ੍ਰਤਿ ਪਿਆਰ, ਸਖਸ਼ੀਅਤ ਦਾ ਨਿਖਾਰ, ਬੁਰੀ ਸੰਗਤ ਦਾ ਤਿਆਗ ਅਤੇ ਸਮੇਂ ਦਾ ਸਦ-ਉਪਯੋਗ ਸਹਿਤ ਅਨੇਕਾਂ ਹੋਰ ਖੁਸ਼ਹਾਲ ਜੀਵਨ ਜਾਚ ਦੇ ਸੁਨਹਿਰੀ ਗੁਣਾਂ ਦੀ ਤਰਜ਼ਮਾਨੀ ਕਰਦਾ ਹੈ।
ਪੜ੍ਹੋ ਇਹ ਵੀ ਖਬਰ- 18 ਸਾਲ ਦੀ ਉਮਰ ''ਚ ਕੁੜੀ ਦਾ ਵਿਆਹ ਕਰਨਾ ਕੀ ਸਹੀ ਹੈ ਜਾਂ ਨਹੀਂ? (ਵੀਡੀਓ)
ਸਖਸ਼ੀਅਤ ਦੀ ਸੁੱਚਤਾ :-
ਸਖਸ਼ੀਅਤ ਸਾਡੇ ਆਤਮਕ ਮੰਡਲ ਦਾ ਸ਼ੀਸ਼ਾ ਹੁੰਦੀ ਹੈ। ਇਹ ਸ਼ੀਸ਼ਾ ਸੁਚੱਜੀਆਂ ਜੀਵਨ-ਜੁਗਤਾਂ ਦੇ ਅਮਲ ਨਾਲ਼ ਧੁੰਦਲਾ ਨਹੀਂ ਹੁੰਦਾ। ਮਨੁੱਖੀ ਜੀਵਨ ਦੇ ਉੱਤਮ ਮੁੱਲ-ਵਿਧਾਨ 'ਚੋਂ ਸਿਰਜਤ ਹੁੰਦੀ ਸਖਸ਼ੀਅਤ ਦੀ ਸੁੱਚਤਾ ਇਸ ਦਾ ਮੂਲ ਆਧਾਰ ਹੈ।
ਸਮੇਂ ਦਾ ਸਦ-ਉਪਯੋਗ :-
ਜੋ ਮਨੁੱਖ ਵਕਤ ਦਾ ਹਾਣੀ ਨਹੀਂ, ਵਕਤ ਉਸ ਦਾ ਵੀ ਹਾਣੀ ਨਹੀਂ ਬਣਦਾ। ਭਾਈ ਵੀਰ ਸਿੰਘ ਨੇ ਬੜਾ ਸੋਹਣਾ ਲਿਖਿਆ ਹੈ, 'ਫ਼ੜ ਫ਼ੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ'। ਸਮੇਂ ਦੀ ਖ਼ਿਸਕਦੀ ਇਸ ਕੰਨੀ ਨੂੰ ਫ਼ੜੀ ਰੱਖਣਾ ਸਾਡੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਹੈ। ਇਸ ਪੱਖੋਂ ਸਵੇਰੇ ਜਲਦੀ ਉੱਠਣ ਤੋਂ ਰਾਤ ਜਲਦੀ ਸੌਣ ਤੱਕ ਇੱਕ ਨਿਯਮਤ ਸਮਾਂ-ਸਾਰਣੀ ਦੀ ਵਿਉਂਤਬੰਦੀ ਵੀ ਸਫ਼ਲਤਾਵਾਂ ਦੇ ਗੂੜ੍ਹੇ ਰਹੱਸ ਖ਼ੋਲ੍ਹਦੀ ਹੈ।
ਪੜ੍ਹੋ ਇਹ ਵੀ ਖਬਰ- 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ
ਲੋਕ ਭਲੇ ਦਾ ਮਾਨਵੀ ਸੰਕਲਪ :-
ਪੰਜਾਬੀ ਲੋਕ-ਮਨ 'ਸਰਬੱਤ ਦੇ ਭਲੇ' ਦੀ ਸੱਭਿਆਚਾਰਕ / ਇਤਿਹਾਸਕ ਲੋਕ-ਮਾਨਤਾ ਨਾਲ ਜੁੜਿਆ ਹੋਇਆ ਹੈ। ਲੋਕ ਭਲੇ ਦੇ ਇਸ ਮਾਨਵੀ ਸੰਕਲਪ ਨੂੰ ਇਹ ਵਿਸ਼ਾ ਬਾਖੂਬੀ ਅਮਲ ਵਿੱਚ ਲਿਆਉਂਦਾ ਹੈ। ਲੋੜ੍ਹਵੰਦਾਂ ਦੀ ਸਹਾਇਤਾ ਕਰਨੀ, ਦੂਜਿਆਂ ਦੇ ਭਲੇ ਲਈ ਦਿਆਲੂ ਭਾਵਨਾ ਅਤੇ ਦਿਆਲੂ ਬਿਰਤੀ ਰਾਹੀਂ ਭਲਾ ਕਰਨ ਦੀ ਪਹਿਲ ਕਰਨੀ, ਆਪਸੀ ਸਹਿਯੋਗ, ਪ੍ਰੇਮ ਅਤੇ ਭਾਈਚਾਰਕ ਸਾਂਝ ਜਿਹੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾ ਕੇ ਵਿਦਿਆਰਥੀ ਆਪਣੇ ਵਿੱਚ ਭਲੇ ਅਤੇ ਹਮਦਰਦੀ ਦੇ ਗੁਣ ਪੈਦਾ ਕਰ ਸਕਦੇ ਹਨ।
ਸਤਿਕਾਰ, ਸਹਿਜਤਾ ਅਤੇ ਸਹਿਣਸ਼ੀਲਤਾ ਦੀ ਤ੍ਰਿਵੈਣੀ:-
ਅਜੋਕੇ ਆਪੋ-ਧਾਪੀ ਦੇ 'ਮੈਂ' ਵਰਤਾਰੇ ਦਾ ਸ਼ਿਕਾਰ ਅੱਜ ਵਿਦਿਆਰਥੀ ਵਰਗ ਵੀ ਹੋ ਰਿਹਾ ਹੈ। ਉਨ੍ਹਾਂ ਦੇ ਆਚਰਣ ਵਿੱਚੋਂ ਮਾਪਿਆਂ, ਬਜ਼ੁਰਗਾਂ ਅਤੇ ਵੱਡਿਆਂ ਪ੍ਰਤਿ ਸਤਿਕਾਰ, ਸਹਿਜਤਾ ਅਤੇ ਸਹਿਣਸ਼ੀਲਤਾ ਜਿਹੇ ਦੁਰਲੱਭ ਗੁਣ ਮਨਫੀ ਹੋ ਰਹੇ ਹਨ। ਕਈਆਂ ਵਲੋਂ ਆਪੇ ਤੋਂ ਬਾਹਰ ਹੋ ਕੇ ਗੁੱਸੇ/ਤਣਾਓ ਵਿੱਚ ਗਲਤ ਕਦਮ ਚੁੱਕਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਹ ਵਿਸ਼ਾ ਵਿਦਿਆਰਥੀਆਂ ਵਿੱਚ ਸਤਿਕਾਰ ਕਰਨ ਦੇ ਗੁਣਾਂ, ਗੁੱਸੇ/ਤਣਾਓ ਨੂੰ ਕਾਬੂ ਰੱਖਣ ਦੀਆਂ ਜੁਗਤਾਂ ਅਤੇ ਵੱਡਿਆਂ ਦੀਆਂ ਨਸੀਹਤਾਂ ਨੂੰ ਸਹਿਣਸ਼ੀਲਤਾ ਦੇ ਤ੍ਰੈ-ਵੈਣੀ ਸੰਗਮ ਨਾਲ਼ ਔਗੁਣਾਂ ਨੂੰ ਧੋਂਦਾ ਹੈ।
ਪੜ੍ਹੋ ਇਹ ਵੀ ਖਬਰ- ਕੀ ਤੁਸੀਂ ਜਾਣਦੇ ਹੋ ਕਿ ਘਰਾਂ 'ਚ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ?
ਸਲੀਕੇ ਦੇ ਸੂਤਰ :-
ਮਨੁੱਖ ਦਾ ਜੀਵਨ-ਪੰਧ ਸਲੀਕੇ ਦੇ ਸੂਤਰ ਵਿੱਚ ਬੱਝ ਕੇ ਹੀ ਪ੍ਰਵਾਨ ਚੜ੍ਹਦਾ ਹੈ। ਜਿਨ੍ਹਾਂ ਮਨੁੱਖਾਂ ਦਾ ਜੀਵਨ ਸਲੀਕੇ ਦੇ ਸੂਤਰ ਵਿੱਚ ਬੱਝਾ ਹੁੰਦਾ ਹੈ, ਉਨ੍ਹਾਂ ਦੀ ਖੁਸ਼ੀ, ਉਤਸ਼ਾਹ, ਖੇੜੇ, ਸਵੈ-ਮਾਣ, ਜਿੱਤਾਂ ਅਤੇ ਹਾਸੇ ਵੰਡਦੇ ਖੁਸ਼ਹਾਲ ਜੀਵਨ ਨਾਲ਼ ਗੰਢ ਪੀਢੀ ਪੈ ਜਾਂਦੀ ਹੈ
ਸਮੱਸਿਆਵਾਂ 'ਤੇ ਸੰਜਮੀ ਜਿੱਤ
ਜੀਵਨ ਜਿੱਤਾਂ-ਹਾਰਾਂ, ਖੁਸ਼ੀਆਂ-ਗ਼ਮੀਆਂ, ਹਾਸੇ-ਰੋਣੇ ਅਤੇ ਸਮੱਸਿਆਵਾਂ ਦਾ ਮਿਲ਼ਗੋਭਾ ਹੈ। ਖੁਸ਼ੀਆਂ ਵੇਲੇ ਜੇ ਮਨ ਖਿੜਦਾ ਹੈ ਤਾਂ ਮੁਸੀਬਤ ਵੇਲੇ ਘਬਰਾ ਜਾਣਾ ਸੁਭਾਵਿਕ ਹੈ। ਇਸ ਵਿਸ਼ੇ ਦੀਆਂ ਕਿਰਿਆਵਾਂ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ/ਮੁਸੀਬਤਾਂ ਅਤੇ ਚੁਣੌਤੀਆਂ ਦੇ ਸਮੇਂ ਸੰਜਮ ਬਣਾਈ ਰੱਖ ਕੇ ਉਨ੍ਹਾਂ ਦੇ ਢੁੱਕਵੇਂ ਹੱਲ ਕੱਢਣ ਦੀ ਸਿੱਖਿਆ ਦਿੰਦੀਆਂ ਹਨ।
ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
ਵਿਦਿਆਰਥੀਆਂ ਲਈ ਵਰਦਾਨ:-
ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਕੂਲ ਵਿੱਚੋਂ ਸਫ਼ਲ ਅਤੇ ਖੁਸ਼ਹਾਲ ਜੀਵਨ ਦੀ ਸਿੱਖਿਆ ਪੱਲੇ ਬੰਨ੍ਹ ਕੇ ਘਰ ਆਵੇ। ਮਾਪਿਆਂ, ਬਜ਼ੁਰਗਾਂ ਅਤੇ ਵੱਡਿਆਂ ਦਾ ਸਤਿਕਾਰ ਕਰਨ ਵਾਲ਼ਾ, ਮਿੱਠ ਬੋਲੜਾ, ਹਸੂੰ-ਹਸੂੰ ਕਰਦਾ, ਸਹਿਣਸ਼ੀਲ ਚਰਿਤਰ ਦਾ ਧਾਰਨੀ, ਹਮਦਰੀ ਅਤੇ ਦਇਆ ਦੇ ਬੋਲ ਬੋਲਣ ਵਾਲ਼ਾ ਬੱਚਾ ਹਰੇਕ ਮਾਪੇ ਨੂੰ ਚੰਗਾ ਲੱਗਦਾ ਹੈ। ਸਫ਼ਲਤਾਵਾਂ ਦੇ ਅੰਬਰ ਵਿੱਚ ਆਪਣੇ ਬੱਚਿਆਂ ਦੀ ਉੱਚੀ ਉਡਾਰੀ ਦੀ ਮਾਪੇ ਆਸ ਵੀ ਰੱਖਦੇ ਹਨ।
ਅਹਿਮ ਖ਼ਬਰ : 12ਵੀਂ ਤੋਂ ਬਾਅਦ ਨੌਜਵਾਨ ਪੀੜ੍ਹੀ ਸਾਈਬਰ ਤੇ ਫਾਰੈਂਸਿਕ ’ਚ ਵੀ ਬਣਾ ਸਕਦੀ ਹੈ ਆਪਣਾ ਭਵਿੱਖ
NEXT STORY