ਚੀਨ ’ਚ ਕੋਵਿਡ ਮਹਾਮਾਰੀ ਦੇ ਕਾਰਨ ਸਰਕਾਰ ਨੇ ਜੋ ਸਖਤ ਲਾਕਡਾਊਨ ਦੀ ਨੀਤੀ ਅਪਣਾਈ ਹੈ ਉਸ ਨਾਲ ਚੀਨ ਦੀ ਅਰਥਵਿਵਸਥਾ ’ਤੇ ਹੋਰ ਵੀ ਬੁਰਾ ਅਸਰ ਪੈ ਰਿਹਾ ਹੈ। ਇਸ ਨੇ ਸਥਾਨਕ ਉਦਯੋਗਾਂ ਦੇ ਨਾਲ-ਨਾਲ ਵਿਦੇਸ਼ੀ ਕੰਪਨੀਆਂ ਨੂੰ ਵੀ ਬੰਦ ਕਰਵਾ ਿਦੱਤਾ ਹੈ। ਇਸ ਨਾਲ ਪੂਰੇ ਚੀਨ ਦੀ ਅਰਥਵਿਵਸਥਾ ਡਾਵਾਂਡੋਲ ਹੋ ਗਈ ਹੈ। ਇਸ ਦਾ ਅਸਰ ਐਸ਼ੋ-ਆਰਾਮ ਦੀਆਂ ਚੀਜ਼ਾਂ ਦੇ ਬਾਜ਼ਾਰ ’ਤੇ ਵੀ ਬਹੁਤ ਬੁਰੀ ਤਰ੍ਹਾਂ ਪਿਆ ਹੈ, ਜਿੱਥੇ ਸੈਕਿੰਡ ਹੈਂਡ ਲਗਜ਼ਰੀ ਸਟੋਰ ਵੀ ਬੰਦ ਹੁੰਦੇ ਜਾ ਰਹੇ ਹਨ।
ਕੁਝ ਵਪਾਰੀਆਂ ਦੀਆਂ ਪਤਨੀਆਂ ਅਾਪਣੀਆਂ ਲਗਜ਼ਰੀ ਬ੍ਰਾਂਡ ਦੀਆਂ ਵਸਤੂਆਂ ਨੂੰ ਬਾਜ਼ਾਰ ’ਚ ਵੇਚਣ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ਦੇ ਪਤੀ ਦੇ ਕੋਲ ਹੁਣ ਪੈਸਾ ਖਤਮ ਹੋ ਰਿਹਾ ਹੈ। ਸ਼ੰਘਾਈ ਹਾਟਲਾਈਨ ਨਿਊਜ਼ ਏਜੰਸੀ ਦੇ ਅਨੁਸਾਰ ਲਗਜ਼ਰੀ ਬੈਗ ਬਣਾਉਣ ਵਾਲੀ ਕੰਪਨੀ ਹਰਮੀਜ਼ ਨੇ ਆਪਣੇ ਉਤਪਾਦਾਂ ਦੇ ਭਾਅ ’ਚ 10 ਫੀਸਦੀ ਦੀ ਕਮੀ ਕਰ ਦਿੱਤੀ ਹੈ, ਇਸੇ ਤਰ੍ਹਾਂ ਥਿਆਨ ਆਨਲਾਈਨ ਅਪ੍ਰੇਜਰ ਨਾਂ ਦੀ ਇਕ ਆਨਲਾਈਨ ਲਗਜ਼ਰੀ ਬੈਗ ਬਣਾਉਣ ਵਾਲੀ ਕੰਪਨੀ ਹੈ ਜਿੱਥੋਂ ਚੀਨੀ ਮੁਟਿਆਰਾਂ ਮਹਿੰਗੇ ਬੈਗ ਖਰੀਦਣ ਆਉਂਦੀਆਂ ਹਨ ਪਰ ਹੁਣ ਉਹੀ ਮੁਟਿਆਰਾਂ ਇਨ੍ਹਾਂ ਬੈਗਾਂ ਨੂੰ ਦੁਬਾਰਾ ਘੱਟ ਰੇਟਾਂ ’ਤੇ ਇੱਥੇ ਵੇਚਣ ਦੇ ਲਈ ਆਉਣ ਲੱਗੀਆਂ ਹਨ।
ਥਿਆਨ ਆਨਲਾਈਨ ਅਪ੍ਰੇਜਰ ਦੇ ਅਨੁਸਾਰ ਹਰਮੀਜ਼ ਕੰਪਨੀ ਦੇ ਹਿਮਾਲਿਆ ਮਾਡਲ ਦੀ ਬੈਲਟ ਅਤੇ ਬੈਗ ਇਕ ਸਮੇਂ ਬਹੁਤ ਉੱਚੀਆਂ ਕੀਮਤਾਂ ’ਤੇ ਵੇਚੇ ਜਾਂਦੇ ਸਨ, ਇਨ੍ਹਾਂ ਦੀ ਕੀਮਤ ਡੇਢ ਲੱਖ ਯੁਆਨ ਭਾਵ 2 ਲੱਖ 20 ਹਜ਼ਾਰ ਅਮਰੀਕੀ ਡਾਲਰ ਹੁੰਦੀ ਸੀ ਪਰ ਪਿਛਲੇ 2 ਸਾਲਾਂ ’ਚ ਇਸ ਦੇ ਰੇਟਾਂ ’ਚ ਹਰਮੀਜ਼ ਨੇ 10 ਫੀਸਦੀ ਦੀ ਕਮੀ ਕਰ ਦਿੱਤੀ ਪਰ ਇਸ ਦੇ ਬਾਵਜੂਦ ਇਸ ਦੇ ਹਿਮਾਲਿਆ ਦੇ ਸਿਰਫ 2 ਬੈਗ ਹੀ ਵਿਕ ਸਕੇ। ਇਸੇ ਤਰ੍ਹਾਂ ਦੂਜੇ ਮਾਮਲੇ ’ਚ ਹਾਂਗਚੋ ਦੀ ਇਕ ਚੀਨੀ ਔਰਤ ਨੇ ਆਪਣੇ 24 ਹਰਮੀਜ਼ ਦੇ ਬੈਗਾਂ ਨੂੰ ਵੇਚਿਆ ਕਿਉਂਕਿ ਉਸ ਦੇ ਵਪਾਰੀ ਪਤੀ ਦੇ ਕੋਲ ਪੈਸਿਆਂ ਦੀ ਕਮੀ ਹੋ ਗਈ ਸੀ। ਇਨ੍ਹਾਂ ’ਚੋਂ ਕੁਝ ਬੈਗ ਉਸ ਦੇ ਪਤੀ ਨੇ ਆਪਣੇ ਵਪਾਰ ਦੇ ਚੰਗੇ ਿਦਨਾਂ ’ਚ ਖਰੀਦ ਕੇ ਉਸ ਨੂੰ ਤੋਹਫੇ ’ਚ ਦਿੱਤੇ ਸਨ। ਬਾਕੀ ਬੈਗਾਂ ਨੂੰ ਇਸ ਔਰਤ ਨੇ ਥਿਆਨ ਵੈੱਬਸਾਈਟ ਤੋਂ ਪਿਛਲੇ ਸਾਲ ਖਰੀਦਿਆ ਸੀ।
ਚੀਨ ’ਚ ਇਸ ਸਮੇਂ ਕੋਵਿਡ ਮਹਾਮਾਰੀ ’ਤੇ ਲਗਾਮ ਲਾਉਣ ਲਈ ਚੀਨ ਨੇ ਜੋ ਸਖਤ ਲਾਕਡਾਊਨ ਦੀ ਨੀਤੀ ਅਪਣਾਈ ਹੈ ਉਸ ਦੇ ਕਾਰਨ ਸਪਲਾਈ ਲੜੀ ’ਚ ਜ਼ਬਰਦਸਤ ਰੁਕਾਵਟ ਪੈਦਾ ਹੋ ਗਈ ਹੈ। ਇਸ ਦਾ ਸਭ ਤੋਂ ਪਹਿਲਾ ਅਤੇ ਵੱਡਾ ਅਸਰ ਚੀਨ ਦੇ ਵਿਦੇਸ਼ੀ ਵਪਾਰ ’ਤੇ ਪਿਆ ਹੈ, ਥਿਆਨ ਆਨਲਾਈਨ ਸਟੋਰ ’ਚ ਇਸ ਸਮੇਂ ਜਿੰਨੇ ਵੀ ਲੋਕ ਆ ਰਹੇ ਹਨ ਉਹ ਮਹਿੰਗੇ ਵਿਦੇਸ਼ੀ ਬੈਗਾਂ ਨੂੰ ਵੇਚਣ ਦੇ ਲਈ ਆ ਰਹੇ ਹਨ। ਇਹ ਵਿਦੇਸ਼ੀ ਵਪਾਰ ਨਾਲ ਜੁੜੇ ਲੋਕ ਹਨ ਜੋ ਵੱਡੀ ਗਿਣਤੀ ’ਚ ਵਿਦੇਸ਼ੀ ਬੈਗਾਂ ਨੂੰ ਵੇਚਣਾ ਚਾਹੁੰਦੇ ਹਨ, ਇਸੇ ਤਰ੍ਹਾਂ ਇਹ ਲੋਕ ਮਹਿੰਗੀਆਂ ਘੜੀਆਂ, ਮਰਦਾਂ ਦੇ ਬਟੂੂਏ, ਬੈਲਟ ਅਤੇ ਮਹਿੰਗੇ ਬੂਟ ਵੀ ਵੇਚਣਾ ਚਾਹੁੰਦੇ ਹਨ। ਇਸ ਤੋਂ ਿਸੱਧੇ ਤੌਰ ’ਤੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸਮੇਂ ਚੀਨ ’ਚ ਤਰਲ ਮੁਦਰਾ ਦੀ ਕਿੰਨੀ ਕਮੀ ਹੈ ਜੋ ਲੋਕ ਆਪਣੇ ਕੋਲ ਰੱਖੀਆਂ ਮਹਿੰਗੀਆਂ ਵਸਤੂਆਂ ਵੇਚਣ ਨੂੰ ਮਜਬੂਰ ਹੋ ਰਹੇ ਹਨ।
ਚੀਨ ਦਾ ਵਪਾਰ ਜਦੋਂ ਆਪਣੇ ਸਿਖਰ ’ਤੇ ਸੀ ਤਾਂ ਯੀਵੂ ਅਤੇ ਦੂਜੇ ਵਪਾਰਕ ਸ਼ਹਿਰਾਂ ’ਚ ਰਹਿਣ ਵਾਲੇ ਲੋਕਾਂ ਨੇ ਆਪਣਾ ਸਾਮਾਨ ਵਿਦੇਸ਼ਾਂ ’ਚ ਵੇਚ ਕੇ ਜੋ ਪੈਸਾ ਕਮਾਇਆ ਸੀ ਉਸ ਦਾ ਖਮਿਆਜ਼ਾ ਇਹ ਲੋਕ ਹੁਣ ਭੁਗਤ ਰਹੇ ਹਨ। ਇਨ੍ਹਾਂ ਦੀ ਬਰਾਮਦ ਦਾ ਸਾਰਾ ਵਪਾਰ ਸਖਤ ਕੋਵਿਡ ਲਾਕਡਾਊਨ ਦੇ ਕਾਰਨ ਠੱਪ ਹੋ ਗਿਆ ਹੈ।
ਸੀਨਾ ਫਾਈਨਾਂਸ ਦੇ ਅਨੁਸਾਰ ਥਿਆਨ ਆਨਲਾਈਨ ’ਤੇ ਜਿੰਨੇ ਲੋਕ ਆਪਣੇ ਮਹਿੰਗੇ ਬੈਗ ਵੇਚਣ ਦੇ ਲਈ ਆ ਰਹੇ ਹਨ ਇਹ ਲੋਕ ਖੁਦਰਾ ਪ੍ਰਚੂਨ ਨਿਵੇਸ਼ਕ ਨਹੀਂ ਹਨ ਸਗੋਂ ਉਨ੍ਹਾਂ ਦੁਕਾਨਾਂ ਦੇ ਮਾਲਕ ਹਨ ਜਿਨ੍ਹਾਂ ਦੇ ਬੈਗ ਚੀਨ ਦੀ ਸਖਤ ਲਾਕਡਾਊਨ ਨੀਤੀ ਦੇ ਕਾਰਨ ਨਹੀਂ ਵਿਕ ਸਕੇ। ਕੋਵਿਡ ਮਹਾਮਾਰੀ ਦੇ ਕਾਰਨ ਪਹਿਲੀ ਛਿਮਾਹੀ ’ਚ ਲੱਗੇ ਲਾਕਡਾਊਨ ਨਾਲ ਢੇਰਾਂ ਸੈਕਿੰਡ ਹੈਂਡ ਲਗਜ਼ਰੀ ਦੁਕਾਨਾਂ ਬੰਦ ਹੋ ਗਈਆਂ ਕਿਉਂਕਿ ਇਨ੍ਹਾਂ ਦੁਕਾਨਾਂ ’ਤੇ ਕੋਈ ਗਾਹਕ ਨਹੀਂ ਆ ਰਿਹਾ ਹੈ।
ਆਨਲਾਈਨ ਜਿੰਨੇ ਮਹਿੰਗੇ ਬੈਗਸ ਨੂੰ ਇਨ੍ਹਾਂ ਦੁਕਾਨਾਂ ਨੇ ਮੰਗਵਾਇਆ ਸੀ ਉਸ ਨੂੰ ਇਹ ਦੁਕਾਨਦਾਰ ਵੇਚਣ ’ਚ ਅਸਮਰੱਥ ਹਨ, ਇਨ੍ਹਾਂ ਦੇ ਨਾਲ ਹੀ ਕੁਝ ਵੱਡੇ ਵਪਾਰੀ ਜਿਨ੍ਹਾਂ ਨੇ ਵਿਦੇਸ਼ਾਂ ਤੋਂ ਕੁਝ ਸਾਲ ਪਹਿਲਾਂ ਲਗਜ਼ਰੀ ਸਾਮਾਨ ਮੰਗਵਾਇਆ ਸੀ ਉਸ ਨੂੰ ਇਹ ਨਹੀਂ ਵੇਚ ਸਕੇ, ਇਸ ਲਈ ਹੁਣ ਇਹ ਲੋਕ ਥਿਆਨ ਆਨਲਾਈਨ ਸਟੋਰ ਵਰਗੀਆਂ ਥਾਵਾਂ ’ਤੇ ਜਾ ਕੇ ਆਪਣਾ ਸਾਮਾਨ ਘੱਟ ਰੇਟਾਂ ’ਤੇ ਵੇਚਣਾ ਚਾਹੁੰਦੇ ਹਨ।
ਮਹਿੰਗੇ ਬੈਗਾਂ ਦੇ ਇਲਾਵਾ ਮਹਿੰਗੀਅਾਂ ਘੜੀਆਂ ਦਾ ਵੀ ਇਹੀ ਹਾਲ ਹੈ, ਪਾਟੇਕ ਫਿਲਿਪ, ਰੋਲੈਕ, ਕਾਰਟੀਅਰ, ਰਾਡੋ ਵਰਗੀਆਂ ਘੜੀਆਂ ਜਿਨ੍ਹਾਂ ਦੀ ਕੀਮਤ 10 ਤੋਂ 20 ਲੱਖ ਯੁਆਨ ’ਚ ਰਹਿੰਦੀ ਹੈ ਉਨ੍ਹਾਂ ਦੇ ਭਾਅ ਵੀ ਪਹਿਲਾਂ ਦੀ ਤੁਲਨਾ ’ਚ ਡਿੱਗੇ ਹਨ। 2 ਮਹੀਨੇ ਪਹਿਲਾਂ ਪਾਟੇਕ ਫਿਲਿਪ ਅਤੇ ਰੋਲੈਕਸ ਘੜੀਆਂ ਦੇ ਰੇਟਾਂ ’ਚ ਸਿਰਫ ਇਕ ਦਿਨ ’ਚ ਤੇਜ਼ ਉਛਾਲ ਆਇਆ ਸੀ ਜੋ 1500 ਤੋਂ 3 ਹਜ਼ਾਰ ਡਾਲਰ ਦਾ ਸੀ। 2 ਵਪਾਰੀਆਂ ਨੇ ਇਨ੍ਹਾਂ ਘੜੀਆਂ ਨੂੰ 1 ਲੱਖ 80 ਹਜ਼ਾਰ ਡਾਲਰ ਦੇ ਰੇਟਾਂ ’ਤੇ ਖਰੀਦਿਆ ਸੀ ਜਿਸ ਨਾਲ ਕਿ ਜਲਦੀ ਹੀ ਰੇਟਾਂ ’ਚ ਹੋਰ ਉਛਾਲ ਆਵੇਗਾ, ਉਦੋਂ ਇਹ ਆਪਣੀਆਂ ਘੜੀਆਂ ਵੇਚ ਕੇ ਮੁਨਾਫਾ ਕਮਾਉਣਗੇ ਪਰ ਇਨ੍ਹਾਂ ਨੂੰ ਕੀ ਪਤਾ ਸੀ ਕਿ ਜਦੋਂ ਇਨ੍ਹਾਂ ਨੇ ਪਾਟੇਕ ਫਿਲਿਪ ਘੜੀਆਂ ਖਰੀਦੀਆਂ ਉਸ ਸਮੇਂ ਘੜੀਆਂ ਸਭ ਤੋਂ ਉੱਚੇ ਰੇਟਾਂ ’ਤੇ ਵਿਕ ਰਹੀਆਂ ਸਨ। ਬਾਅਦ ’ਚ ਇਨ੍ਹਾਂ ਦੇ ਰੇਟਾਂ ’ਚ ਭਾਰੀ ਗਿਰਾਵਟ ਆ ਗਈ। ਦੱਖਣੀ ਚੀਨ ਦੇ ਸ਼ਹਿਰ ਹਾਂਗਚੋ ’ਚ ਵੀ ਇਹੀ ਹਾਲ ਹੈ। ਆਰਥਿਕ ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਇਹੀ ਹਾਲ ਚੀਨ ਦੀ ਅਰਥਵਿਵਸਥਾ ਦਾ ਬਣਿਆ ਰਿਹਾ ਤਾਂ ਉਹ ਿਦਨ ਦੂਰ ਨਹੀਂ ਜਦੋਂ ਚੀਨ ਦੀ ਅਰਥਵਿਵਸਥਾ ਡਿੱਗਦੀ ਚਲੀ ਜਾਵੇਗੀ ਜਿਸ ’ਤੇ ਲਗਾਮ ਲਾਉਣੀ ਮੁਸ਼ਕਲ ਹੋਵੇਗੀ।
ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਅਤੇ ਗੁੰਮਨਾਮੀ ਦੀ ਮਨਾਹੀ
NEXT STORY