Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    5:51:34 PM

  • bhim singh on amit shah visit

    ਅਮਿਤ ਸ਼ਾਹ ਦੇ ਪੰਜਾਬ ਦੌਰੇ ਨੂੰ ਲੈ ਕੇ ਪਰਵਿੰਦਰ...

  • agniveer recruitment rally from 14th to 22nd november in jalandhar

    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ...

  • long power cut in punjab tomorrow

    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT, ਇਨ੍ਹਾਂ...

  • canada s unity

    ਕੈਨੇਡਾ ਦੀ ਏਕਤਾ ’ਤੇ ਛਾਏ ਸੰਕਟ ਦੇ ਬੱਦਲ ! ਤੇਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਸੜਦੇ ਪੰਜਾਬ 'ਚ ਸ਼ਾਂਤੀ ਦੀ ਅਗਵਾਈ ਕਰਨ ਵਾਲੇ ਜਨਰਲ ਓ. ਪੀ. ਮਲਹੋਤਰਾ ਦਾ ਦਿਹਾਂਤ

ARTICLE News Punjabi(ਸੰਪਾਦਕੀ)

ਸੜਦੇ ਪੰਜਾਬ 'ਚ ਸ਼ਾਂਤੀ ਦੀ ਅਗਵਾਈ ਕਰਨ ਵਾਲੇ ਜਨਰਲ ਓ. ਪੀ. ਮਲਹੋਤਰਾ ਦਾ ਦਿਹਾਂਤ

  • Edited By Vijay Kumar Chopra,
  • Updated: 31 Dec, 2015 08:18 AM
Article
burning of peace in the state general who led the o p malhotra dies away
  • Share
    • Facebook
    • Tumblr
    • Linkedin
    • Twitter
  • Comment

ਸਾਬਕਾ ਸੈਨਾ ਮੁਖੀ ਜਨਰਲ (ਰਿਟਾ.) ਓ. ਪੀ. ਮਲਹੋਤਰਾ ਦਾ 29 ਦਸੰਬਰ ਨੂੰ ਗੁੜਗਾਓਂ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਸੰਨ 1978 ਤੋਂ 1981 ਤਕ ਭਾਰਤੀ ਫੌਜ ਦੀ ਕਮਾਨ ਸੰਭਾਲਣ ਵਾਲੇ ਜਨਰਲ ਮਲਹੋਤਰਾ ਭਾਰਤ ਦੇ 13ਵੇਂ ਸੈਨਾ ਮੁਖੀ ਸਨ, ਜਿਨ੍ਹਾਂ ਨੇ 1965 'ਚ ਪਾਕਿਸਤਾਨ ਵਿਰੁੱਧ ਜੰਗ 'ਚ ਭਾਰਤ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।
ਸਵ. ਮਲਹੋਤਰਾ ਨੇ 18 ਦਸੰਬਰ 1990 ਨੂੰ ਉਦੋਂ ਅੱਤਵਾਦ ਪੀੜਤ ਪੰਜਾਬ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ, ਜਦੋਂ ਇਹ ਸਰਹੱਦੀ ਸੂਬਾ ਬਹੁਤ ਮੁਸ਼ਕਿਲ ਹਾਲਾਤ 'ਚੋਂ ਲੰਘ ਰਿਹਾ ਸੀ ਅਤੇ ਹਾਲਾਤ ਬਹੁਤ ਗੰਭੀਰ ਹੋ ਚੁੱਕੇ ਸਨ।
ਸੂਬੇ 'ਚ ਪੂਰੀ ਤਰ੍ਹਾਂ ਅੱਤਵਾਦੀਆਂ ਦਾ ਸਿੱਕਾ ਚੱਲ ਰਿਹਾ ਸੀ। ਹਾਲਤ ਇਹ ਸੀ ਕਿ ਇਨ੍ਹਾਂ ਦੇ ਹੁਕਮ 'ਤੇ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਬਦਲ ਗਈਆਂ, ਕੌਮੀ ਗੀਤ ਗਾਇਆ ਜਾਣਾ ਬੰਦ ਹੋ ਗਿਆ ਤੇ ਹਿੰਦੀ ਦੀ ਪੜ੍ਹਾਈ ਬੰਦ ਹੋ ਗਈ। ਪਿੰਡਾਂ ਦੇ ਕੁੱਤੇ ਮਾਰ ਦਿੱਤੇ ਗਏ ਤੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਬੱਤੀਆਂ ਜਗਾਉਣੀਆਂ ਬੰਦ ਕਰ ਦਿੱਤੀਆਂ ਸਨ ਤਾਂ ਕਿ ਅੱਤਵਾਦੀ ਮਨਚਾਹੇ ਢੰਗ ਨਾਲ ਆਪਣਾ ਕੰਮ ਕਰ ਸਕਣ।
ਇੰਨਾ ਹੀ ਨਹੀਂ, ਇਲੈਕਟ੍ਰਾਨਿਕ ਮੀਡੀਆ 'ਤੇ ਵੀ 'ਅੱਤਵਾਦੀ' ਅਤੇ 'ਅੱਤਵਾਦ' ਸ਼ਬਦ ਦੀ ਵਰਤੋਂ ਬੰਦ ਹੋ ਗਈ ਅਤੇ 'ਖਾੜਕੂ' ਸ਼ਬਦ ਵਰਤਿਆ ਜਾਣ ਲੱਗਾ। ਅਖਬਾਰਾਂ 'ਚ ਅੱਤਵਾਦੀਆਂ ਦੇ ਇਕ-ਇਕ ਸਫੇ ਦੇ ਫਰਮਾਨ ਛਪਣ ਲੱਗੇ ਤੇ ਸਿਆਸਤਦਾਨਾਂ, ਪੱਤਰਕਾਰਾਂ ਨੂੰ 'ਸੋਧ' ਦੇਣ ਦੀਆਂ ਖਬਰਾਂ ਬਿਨਾਂ ਰੋਕ-ਟੋਕ ਦੇ ਛਪਣ ਲੱਗੀਆਂ। ਜੋ ਕੁਝ ਅੱਤਵਾਦੀ ਚਾਹੁੰਦੇ ਸਨ, ਉਹੀ ਛਪਦਾ ਸੀ।
ਭਾਵ ਇਹ ਹੈ ਕਿ ਜਿਸ ਸਮੇਂ ਜਨਰਲ ਮਲਹੋਤਰਾ ਨੇ ਸੂਬੇ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ, ਉਦੋਂ ਕਿਰਿਆਤਮਕ ਤੌਰ 'ਤੇ ਪੰਜਾਬ 'ਚ ਕੋਈ ਸਰਕਾਰ ਨਹੀਂ ਸੀ। ਅਹੁਦਾ ਸੰਭਾਲਦਿਆਂ ਹੀ ਲੰਬੇ-ਚੌੜੇ ਦਾਅਵੇ ਕਰਨ ਦੀ ਬਜਾਏ ਉਨ੍ਹਾਂ ਨੇ ਸੰਖੇਪ 'ਚ ਇਹੋ ਕਿਹਾ ਸੀ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਸੂਬੇ ਦੇ ਲੋਕਾਂ 'ਚ ਭਰੋਸਾ ਪੈਦਾ ਕਰਨ, ਪ੍ਰਸ਼ਾਸਨ ਵੱਲ ਧਿਆਨ ਦੇਣ ਤੇ ਸਥਿਤੀ ਨਾਲ ਨਜਿੱਠਣ ਦੀ ਹੀ ਹੋਵੇਗੀ ਤੇ ਇਸ ਸੰਦਰਭ 'ਚ ਉਹ ਆਪਣੇ ਯਤਨਾਂ 'ਚ ਕੋਈ ਕਮੀ ਨਹੀਂ ਛੱਡਣਗੇ।
ਅੱਤਵਾਦੀਆਂ ਦਾ ਸਫਾਇਆ ਕਰਨ ਦੇ ਇਕੋ-ਇਕ ਉਦੇਸ਼ ਨਾਲ ਉਹ ਆਪਣੀ ਲੜਾਈ ਸਿੱਧੀ ਅੱਤਵਾਦੀਆਂ ਦੇ ਕੈਂਪ 'ਚ ਲੈ ਗਏ। ਇਸ ਦੇ ਲਈ ਉਨ੍ਹਾਂ ਨੇ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਕੇ ਅੱਤਵਾਦੀਆਂ ਵਿਰੁੱਧ ਜ਼ੋਰਦਾਰ ਮੁਹਿੰਮ ਚਲਾ ਕੇ ਉਨ੍ਹਾਂ ਦਾ ਦਮਨ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ 'ਚ ਸਮਾਜ ਦੇ ਵੱਖ-ਵੱਖ ਵਰਗਾਂ 'ਚ ਅੱਤਵਾਦੀਆਂ ਦੀਆਂ ਧਮਕੀਆਂ ਦਾ ਅੰਤ ਉਨ੍ਹਾਂ ਦੀ ਰਣਨੀਤੀ ਦੀ ਪ੍ਰਾਪਤੀ ਰਹੀ।
ਉਦੋਂ ਲੱਗਦਾ ਸੀ ਕਿ 26 ਜਨਵਰੀ 1991 ਨੂੰ ਕੌਮੀ ਝੰਡਾ ਪੰਜਾਬ 'ਚ ਨਹੀਂ ਲਹਿਰਾਇਆ ਜਾ ਸਕੇਗਾ ਪਰ ਜਨਰਲ ਮਲਹੋਤਰਾ ਨੇ ਤਰਨਤਾਰਨ 'ਚ ਸਰਕਾਰੀ ਪੱਧਰ 'ਤੇ ਸਮਾਗਮ ਦਾ ਆਯੋਜਨ ਕਰਕੇ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਇਆ।
ਲੋਕਾਂ 'ਚ ਭਰੋਸਾ ਪੈਦਾ ਕਰਨ ਲਈ ਇਕ ਮਹੀਨੇ ਤਕ ਪੂਰੇ ਸੂਬੇ 'ਚ ਜਗ੍ਹਾ-ਜਗ੍ਹਾ ਰੈਲੀਆਂ ਕਰਵਾਈਆਂ, ਜਿਨ੍ਹਾਂ 'ਚ ਇੰਦਰਾ ਕਾਂਗਰਸ, ਭਾਜਪਾ, ਭਾਕਪਾ ਤੇ ਮਾਕਪਾ ਨੇ ਵੀ ਹਿੱਸਾ ਲਿਆ। ਖੇਡ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਗਿਆ ਤੇ ਉਨ੍ਹਾਂ ਨੇ ਹਰੇਕ ਉਸ ਕੰਮ ਨੂੰ ਰੋਕਿਆ, ਜਿਸ ਨਾਲ ਲੋਕਾਂ ਦਾ ਮਨੋਬਲ ਡਿਗਦਾ ਹੋਵੇ।
ਵੱਡੇ-ਵੱਡੇ ਸ਼ਹਿਰਾਂ ਦੀ ਸੁਰੱਖਿਆ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਅਤੇ ਮੀਡੀਆ ਨੂੰ ਵੀ ਮਿਲੀਟੈਂਟਾਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣ ਦੇ ਯਤਨ ਕੀਤੇ ਗਏ ਤੇ ਉਨ੍ਹਾਂ ਦੇ ਯਤਨਾਂ ਨਾਲ ਸਰਕਾਰ 'ਚ ਜਾਨ ਪਈ। ਜਿਹੜੀਆਂ ਮੁਸ਼ਕਿਲ ਸਥਿਤੀਆਂ 'ਚ ਜਨਰਲ ਮਲਹੋਤਰਾ ਨੇ ਕੰਮ ਸ਼ੁਰੂ ਕੀਤਾ, ਉਨ੍ਹਾਂ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਜਨਰਲ ਮਲਹੋਤਰਾ 'ਤੇ ਦੋ ਵਾਰ ਅਸਫਲ ਜਾਨਲੇਵਾ ਹਮਲੇ ਵੀ ਹੋਏ।
ਉਨ੍ਹਾਂ ਨੇ ਸੂਬੇ 'ਚ ਮਿਊਂਸੀਪਲ ਚੋਣਾਂ ਕਰਵਾਈਆਂ ਤੇ ਇਸ ਸਿੱਟੇ 'ਤੇ ਪਹੁੰਚੇ ਕਿ ਸੂਬੇ 'ਚ ਵਿਧਾਨ ਸਭਾ ਦੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਉਸ ਵੇਲੇ ਦੇ ਮੁੱਖ ਚੋਣ ਕਮਿਸ਼ਨਰ ਟੀ. ਐੱਨ. ਸ਼ੇਸ਼ਨ ਨੇ ਇਸ ਦੇ ਲਈ ਸਹਿਮਤੀ ਵੀ ਦੇ ਦਿੱਤੀ ਸੀ ਪਰ ਬਾਅਦ 'ਚ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਅਚਾਨਕ ਸ਼੍ਰੀ ਸ਼ੇਸ਼ਨ ਵਲੋਂ ਚੋਣਾਂ ਮੁਲਤਵੀ ਕਰਨ 'ਤੇ ਸ਼੍ਰੀ ਮਲਹੋਤਰਾ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ ਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।
ਜਿਸ ਤਰ੍ਹਾਂ ਉਨ੍ਹਾਂ ਨੇ 1965 ਦੀ ਜੰਗ 'ਚ ਦੇਸ਼ ਦੀ ਸ਼ਲਾਘਾਯੋਗ ਸੇਵਾ ਕੀਤੀ, ਉਸੇ ਤਰ੍ਹਾਂ ਪੰਜਾਬ 'ਚ ਆਪਣੇ ਸੰਖੇਪ ਕਾਰਜਕਾਲ ਦੌਰਾਨ ਉਨ੍ਹਾਂ ਨੇ ਅੱਤਵਾਦ ਵਿਰੁੱਧ ਫੈਸਲਾਕੁੰਨ ਜੰਗ ਛੇੜ ਕੇ ਸੂਬੇ ਦੀ ਸ਼ਲਾਘਾਯੋਗ ਸੇਵਾ ਕੀਤੀ, ਜਿਸ ਨੂੰ ਸ਼ੁਰੂ ਕਰਨ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਸਰਗਰਮ ਜੀਵਨ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਜਨਰਲ ਮਲਹੋਤਰਾ ਆਪਣੇ ਜੀਵਨ ਦੇ ਆਖਰੀ ਸਮੇਂ ਤਕ ਲੋਕ-ਹਿੱਤ ਦੇ ਕੰਮਾਂ 'ਚ ਸਰਗਰਮ ਰਹੇ ਤੇ ਉਨ੍ਹਾਂ ਦੇ ਜਾਣ ਨਾਲ ਦੇਸ਼ ਯਕੀਨੀ ਤੌਰ 'ਤੇ ਇਕ ਸਿਧਾਂਤਵਾਦੀ ਯੋਧੇ ਤੋਂ ਵਾਂਝਾ ਹੋ ਗਿਆ ਹੈ।
—ਵਿਜੇ ਕੁਮਾਰ

  • ਓ. ਪੀ. ਮਲਹੋਤਰਾ
  • ਪੰਜਾਬ ''ਚ ਸ਼ਾਂਤੀ
  • o.p malhotra die
  • Burning of peace

ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨਿਘਾਰ ਦੀਆਂ ਸ਼ਿਕਾਰ

NEXT STORY

Stories You May Like

  • india may be among the first countries to launch 6g services  reliance jio
    ਭਾਰਤ 6-ਜੀ ਸੇਵਾ ਸ਼ੁਰੂ ਕਰਨ ਵਾਲੇ ਸ਼ੁਰੂਆਤੀ ਦੇਸ਼ਾਂ ’ਚ ਹੋ ਸਕਦੈ ਸ਼ਾਮਲ : ਰਿਲਾਇੰਸ ਜੀਓ
  • declared a proclaimed offender for failing to appear in court
    ਅਦਾਲਤ ’ਚ ਹਾਜ਼ਰ ਨਾ ਹੋਣ ’ਤੇ ਪੀ. ਓ. ਐਲਾਨਿਆ
  • nepali congress party
    ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ
  • pti long march day 5  convoy reaches peshawar led by cm sohail afridi
    PTI Long March 5ਵਾਂ ਦਿਨ: CM ਸੋਹੇਲ ਅਫਰੀਦੀ ਦੀ ਅਗਵਾਈ ਹੇਠ ਪੇਸ਼ਾਵਰ ਪਹੁੰਚਿਆ ਕਾਫਲਾ
  • ghana joins the india led   alliance
    ਭਾਰਤ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ 'ਚ ਸ਼ਾਮਲ ਹੋਇਆ ਘਾਨਾ
  • rbi is cautious about crypto  governor malhotra
    ਕ੍ਰਿਪਟੋ ਨੂੰ ਲੈ ਕੇ RBI ਚੌਕਸ, ਗਵਰਨਰ ਮਲਹੋਤਰਾ ਬੋਲੇ- ਨਵੀਆਂ ਤਕਨਾਲੋਜੀਆਂ ਨੂੰ ਮਿਲੇਗਾ ਉਤਸ਼ਾਹ
  • punjab police  reshuffle  sho
    ਪੰਜਾਬ ਪੁਲਸ 'ਚ ਫੇਰਬਦਲ, ਕਈ ਥਾਣਿਆਂ ਦੇ ਐੱਸ. ਐੱਚ. ਓ. ਬਦਲੇ
  • ravneet bittu political attack on the aam aadmi party
    ਪੰਜਾਬ ਦੀ ਕੁਰਬਾਨੀ ਦੀ ਗੱਲ ਕਰਨ ਵਾਲੇ ਪਹਿਲਾਂ ਆਪਣਾ ਰਿਕਾਰਡ ਦੱਸਣ: ਰਵਨੀਤ ਬਿੱਟੂ
  • agniveer recruitment rally from 14th to 22nd november in jalandhar
    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ 'ਚ 14 ਤੋਂ 22 ਨਵੰਬਰ ਤੱਕ...
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • rising incidents of fire in buses are proving fatal for passengers
      ‘ਬੱਸਾਂ ’ਚ ਵਧਦੀਆਂ ਅੱਗ ਦੀਆਂ ਘਟਨਾਵਾਂ’ ਬਣ ਰਹੀਆਂ ਮੁਸਾਫਰਾਂ ਲਈ ਜਾਨਲੇਵਾ!
    • prevalence of adulterated food products
      ‘ਮਿਲਾਵਟੀ ਖੁਰਾਕ ਪਦਾਰਥਾਂ ਦਾ ਜ਼ੋਰ’ ਲੋਕਾਂ ਦੀ ਸਿਹਤ ਨੂੰ ਪਹੁੰਚ ਰਿਹਾ ਨੁਕਸਾਨ!
    • student suicides are becoming a serious problem
      ‘ਵਿਦਿਆਰਥੀ ਖੁਦਕੁਸ਼ੀਆਂ’ ਬਣਦੀਆਂ ਜਾ ਰਹੀਆਂ ਗੰਭੀਰ ਸਮੱਸਿਆ!
    • lack of security at atms
      ‘ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ’ ਲੁੱਟ ਦੀਆਂ ਘਟਨਾਵਾਂ ਵਧੀਆਂ!
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • china s belt and road initiative is becoming a headache for it
      ‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
    • curbing social evils and extravagance
      ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ...
    • women being ruined after falling into the trap of certain charlatan godmen
      ‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
    • some government hospitals patients falling victim to negligence
      ‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +