Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    12:07:24 PM

  • heartbreaking accident in punjab

    ਪੰਜਾਬ 'ਚ ਰੂਹ ਕੰਬਾਊ ਹਾਦਸਾ, ਜ਼ਿੰਦਾ ਸੜਿਆ...

  • transfers of officials have been made in the punjab waqf board

    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ...

  • incident in punjab incident in sangrur

    ਪੰਜਾਬ 'ਚ ਵੱਡੀ ਵਾਰਦਾਤ, ਜਵਾਈ ਨੇ ਸਹੁਰੇ ਤੇ ਸਾਲ਼ੇ...

  • punjabi deport from australia

    ਆਸਟ੍ਰੇਲੀਆ ਤੋਂ ਡਿਪੋਰਟ ਹੋਏ 11 ਪੰਜਾਬੀ ਪਹੁੰਚੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨਿਘਾਰ ਦੀਆਂ ਸ਼ਿਕਾਰ

ARTICLE News Punjabi(ਸੰਪਾਦਕੀ)

ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨਿਘਾਰ ਦੀਆਂ ਸ਼ਿਕਾਰ

  • Edited By Vijay Kumar Chopra,
  • Updated: 30 Dec, 2015 07:52 AM
Article
victims of the degeneration of the country s major political parties
  • Share
    • Facebook
    • Tumblr
    • Linkedin
    • Twitter
  • Comment

ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ ਤੇ ਕਮਿਊਨਿਸਟਾਂ ਤੋਂ ਦੇਸ਼ ਦੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਪਰ ਅੱਜ ਇਹ ਤਿੰਨੋਂ ਹੀ ਅਨੁਸ਼ਾਸਨਹੀਣਤਾ, ਅੰਦਰੂਨੀ ਕਲੇਸ਼, ਧੜੇਬੰਦੀ ਤੇ ਹੋਰ ਕਮਜ਼ੋਰੀਆਂ ਦੀ ਤਸਵੀਰ ਬਣ ਕੇ ਰਹਿ ਗਈਆਂ ਹਨ।
ਧੜੇਬੰਦੀ, ਵਰਕਰਾਂ ਦੀ ਅਣਦੇਖੀ ਤੇ ਗੱਠਜੋੜ ਸਹਿਯੋਗੀਆਂ ਦੇ ਘਪਲਿਆਂ ਵਲੋਂ ਅੱਖਾਂ ਮੀਚੀ ਰੱਖਣ ਕਰਕੇ ਅੱਜ ਕਾਂਗਰਸ ਪੂਰੀ ਤਰ੍ਹਾਂ ਹਾਸ਼ੀਏ 'ਤੇ ਆ ਚੁੱਕੀ ਹੈ ਅਤੇ ਇਸ ਨੂੰ ਲੋਕ 'ਘਪਲਾ ਪਾਰਟੀ' ਕਹਿਣ ਲੱਗ ਪਏ ਹਨ। ਇੰਦਰਾ ਤੇ ਰਾਜੀਵ ਗਾਂਧੀ ਨੂੰ ਮਿਲਣਾ ਸੌਖਾ ਸੀ ਪਰ ਸੋਨੀਆ ਤੇ ਰਾਹੁਲ ਨੂੰ ਮਿਲਣਾ ਸੌਖਾ ਨਹੀਂ।
ਪਹਿਲਾਂ ਪਾਰਟੀ ਦਾ ਇਕ ਥਿੰਕ ਟੈਂਕ ਹੁੰਦਾ ਸੀ, ਜਿਸ 'ਚ ਸ਼ਾਮਿਲ ਨੇਤਾ ਪਾਰਟੀ ਹਾਈਕਮਾਨ ਨੂੰ ਅਹਿਮ ਫੀਡਬੈਕ ਦਿੰਦੇ ਸਨ ਪਰ ਅੱਜ ਅਜਿਹਾ ਨਹੀਂ ਹੈ। ਤੁਸ਼ਟੀਕਰਨ ਦੀ ਨੀਤੀ ਕਾਰਨ ਅੱਜ ਇਸ ਦਾ ਅਕਸ ਧਰਮ ਨਿਰਪੱਖ ਪਾਰਟੀ ਵਾਲਾ ਵੀ ਨਹੀਂ ਰਿਹਾ।
ਪਾਰਟੀ 'ਚ ਰੂਹ ਫੂਕਣ ਦੀਆਂ ਰਾਹੁਲ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਉਨ੍ਹਾਂ ਨੇ 6 ਫਰਵਰੀ 2014 ਨੂੰ ਖੁਦ ਮੰਨਿਆ ਕਿ ''ਕਾਂਗਰਸ 'ਚ ਮੇਰੀਆਂ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ। ਮੈਂ ਕਈ ਸੁਝਾਅ ਦਿੰਦਾ ਹਾਂ, ਜਿਨ੍ਹਾਂ 'ਚੋਂ ਕੁਝ 'ਤੇ ਹੀ ਅਮਲ ਹੁੰਦਾ ਹੈ।''
ਕਾਂਗਰਸ 'ਚ ਅੱਜਕਲ ਧੜੇਬੰਦੀ ਜ਼ੋਰਾਂ 'ਤੇ ਹੈ। ਮਹਾਰਾਸ਼ਟਰ 'ਚ ਪਾਰਟੀ ਦੇ ਮੁੱਖਪੱਤਰ 'ਕਾਂਗਰਸ ਦਰਸ਼ਨ' ਵਿਚ ਪੰਡਿਤ ਜਵਾਹਰ ਲਾਲ ਨਹਿਰੂ, ਸੋਨੀਆ ਗਾਂਧੀ ਅਤੇ ਸੋਨੀਆ ਗਾਂਧੀ ਦੇ ਪਿਤਾ ਬਾਰੇ ਕਈ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ।
ਖੁਦ ਨੂੰ 'ਪਾਰਟੀ ਵਿਦ ਏ ਡਿਫਰੈਂਸ' ਕਹਿਣ ਵਾਲੀ ਭਾਜਪਾ ਵੀ 'ਪਾਰਟੀ ਵਿਦ ਡਿਫਰੈਂਸਿਜ਼' ਬਣ ਗਈ ਹੈ। ਪਾਰਟੀ 'ਚ ਜਿਸ ਤਰ੍ਹਾਂ ਅਨੁਸ਼ਾਸਨ ਛਿੱਕੇ ਟੰਗਿਆ ਜਾ ਰਿਹਾ ਹੈ, ਉਸ ਨਾਲ ਇਸ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ।
ਨੀਤੀਆਂ ਨੂੰ ਲੈ ਕੇ ਹੀ ਨਹੀਂ ਸਗੋਂ ਭਾਜਪਾ ਦੇ ਕਈ ਸੰਸਦ ਮੈਂਬਰ ਧਰਮ ਦੇ ਨਾਂ 'ਤੇ ਵੀ ਬਿਆਨਬਾਜ਼ੀ ਕਰਨ ਤੋਂ ਨਹੀਂ ਖੁੰਝਦੇ। ਇਕ ਪਾਸੇ ਪਾਰਟੀ ਦੇ ਆਗੂ ਮੁਸਲਿਮ ਤੇ ਹੋਰਨਾਂ ਘੱਟਗਿਣਤੀਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਗੱਲਾਂ ਕਰਦੇ ਹਨ ਤਾਂ ਦੂਜੇ ਪਾਸੇ ਕੁਝ ਸੰਸਦ ਮੈਂਬਰ 'ਬੀਫ' ਤੋਂ ਲੈ ਕੇ 'ਘਰ ਵਾਪਸੀ' (ਹਿੰਦੂ ਧਰਮ 'ਚ ਵਾਪਸੀ) ਵਰਗੇ ਰਾਗ ਅਲਾਪਦੇ ਹਨ।
ਇਸ ਦੇ ਚੋਟੀ ਦੇ ਨੇਤਾਵਾਂ ਦੀ ਕੋਈ ਨਹੀਂ ਸੁਣਦਾ। ਸ਼੍ਰੀ ਰਾਜਨਾਥ ਸਿੰਘ ਕਈ ਵਾਰ ਮੂੰਹ-ਫਟ ਨੇਤਾਵਾਂ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਜੇ ਉਨ੍ਹਾਂ ਨੇ ਸੀਨੀਅਰ ਆਗੂਆਂ ਵਿਰੁੱਧ ਬਿਆਨਬਾਜ਼ੀ ਕੀਤੀ ਜਾਂ ਵਿਵਾਦਪੂਰਨ ਮੁੱਦਿਆਂ 'ਤੇ ਪਾਰਟੀ ਲਾਈਨ ਦੇ ਵਿਰੁੱਧ ਬਿਆਨ ਦਿੱਤੇ ਤਾਂ ਉਨ੍ਹਾਂ ਦੀ ਖੈਰ ਨਹੀਂ ਪਰ ਪਾਰਟੀ 'ਚ ਅਜਿਹੀ ਬਿਆਨਬਾਜ਼ੀ ਲਗਾਤਾਰ ਜਾਰੀ ਹੈ।
ਪਾਰਟੀ ਦੇ ਕੁਝ ਸੀਨੀਅਰ ਤੇ ਸਨਮਾਨਿਤ ਆਗੂ ਸਰਵਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨ੍ਹਾ, ਜਸਵੰਤ ਸਿੰਘ ਆਦਿ ਨੂੰ ਬਹੁਤ ਬਜ਼ੁਰਗ ਦੱਸ ਕੇ ਖੁੱਡੇ ਲਾਈਨ ਲਗਾ ਦਿੱਤਾ ਗਿਆ ਹੈ ਅਤੇ ਸੰਜੇ ਜੋਸ਼ੀ, ਸ਼ਾਂਤਾ ਕੁਮਾਰ, ਸ਼ਤਰੂਘਨ ਸਿਨ੍ਹਾ, ਕੀਰਤੀ ਆਜ਼ਾਦ ਵਰਗੇ ਨੇਤਾਵਾਂ 'ਤੇ 'ਅਸੰਤੁਸ਼ਟ' ਦਾ ਠੱਪਾ ਲਗਾ ਦਿੱਤਾ ਗਿਆ ਹੈ।
ਪਾਰਟੀ ਨੇ ਦਿੱਲੀ ਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਅਤੇ ਮੱਧ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ 'ਚ ਵੀ ਆਪਣੀ ਹਾਰ ਤੋਂ ਸਬਕ ਨਹੀਂ ਸਿੱਖਿਆ ਤੇ ਮਨਮਰਜ਼ੀ ਵਾਲੇ ਢੰਗ ਨਾਲ ਕੰਮ ਕਰਦਿਆਂ ਆਪਣੇ ਗੱਠਜੋੜ ਸਹਿਯੋਗੀਆਂ ਨੂੰ ਨਾਰਾਜ਼ ਕਰ ਰਹੀ ਹੈ। ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਸ਼ਿਵ ਸੈਨਾ ਦੇ ਸੁਪਰੀਮੋ ਊਧਵ ਠਾਕਰੇ ਵਾਰ-ਵਾਰ ਭਾਜਪਾ ਲੀਡਰਸ਼ਿਪ ਨੂੰ ਇਸ ਦੀਆਂ ਕਮਜ਼ੋਰੀਆਂ ਤੇ ਭੁੱਲਾਂ ਦੇ ਸੰਬੰਧ 'ਚ ਚਿਤਾਵਨੀ ਦਿੰਦੇ ਆ ਰਹੇ ਹਨ।
ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ''ਇਕ ਸਮਾਂ ਸੀ ਜਦੋਂ ਰਾਜਗ 'ਚ 25-30 ਪਾਰਟੀਆਂ ਸਨ, ਜੋ ਹੁਣ ਮੁਸ਼ਕਿਲ ਨਾਲ ਤਿੰਨ ਰਹਿ ਗਈਆਂ ਹਨ। ਪਹਿਲਾਂ ਸ਼੍ਰੀ ਅਡਵਾਨੀ ਦੇ ਘਰ ਦੇ ਹਾਲ 'ਚ ਮੀਟਿੰਗ ਕਰਨੀ ਮੁਸ਼ਕਿਲ ਸੀ, ਹੁਣ ਇਕ ਮੇਜ਼ ਤੇ ਚਾਰ ਕੁਰਸੀਆਂ ਕਾਫੀ ਹਨ।''
ਜਿਥੇ ਕਾਂਗਰਸ ਤੇ ਭਾਜਪਾ ਆਪਣਾ ਜਨ-ਆਧਾਰ ਗੁਆ ਰਹੀਆਂ ਹਨ, ਉਥੇ ਹੀ ਦੇਸ਼ 'ਚ ਅੱਤਵਾਦ ਅਤੇ ਫਿਰਕਾਪ੍ਰਸਤੀ ਵਿਰੁੱਧ ਅਣਥੱਕ ਸੰਘਰਸ਼ ਕਰਨ ਵਾਲੀਆਂ ਕਮਿਊਨਿਸਟ ਪਾਰਟੀਆਂ ਵੀ ਲਗਾਤਾਰ ਆਪਣਾ ਜਨ-ਆਧਾਰ ਗੁਆ ਰਹੀਆਂ ਹਨ।
ਖੱਬੇ ਮੋਰਚੇ ਦਾ ਬੰਗਾਲ 'ਤੇ 34 ਸਾਲ ਰਾਜ ਰਿਹਾ। ਕੇਰਲਾ ਤੇ ਤ੍ਰਿਪੁਰਾ 'ਚ ਵੀ ਇਸ ਦੀਆਂ ਸਰਕਾਰਾਂ ਰਹੀਆਂ ਪਰ ਹੁਣ ਸਿਰਫ ਤ੍ਰਿਪੁਰਾ 'ਚ ਹੀ ਇਸ ਦੀ ਸਰਕਾਰ ਬਚੀ ਹੈ। ਵਿਚਾਰਕ ਮਤਭੇਦਾਂ ਤੇ ਇਸ ਦੇ ਮੈਂਬਰਾਂ 'ਚ ਵੀ ਕੁਝ-ਕੁਝ ਦੂਜੀਆਂ ਪਾਰਟੀਆਂ ਵਰਗੀਆਂ ਬੁਰਾਈਆਂ ਆ ਜਾਣ ਤੇ ਭਾਕਪਾ, ਮਾਕਪਾ, ਫਾਰਵਰਡ ਬਲਾਕ ਤੇ ਆਰ. ਐੱਸ. ਪੀ. ਆਦਿ 'ਚ ਵੰਡ ਹੋ ਜਾਣ ਕਰਕੇ ਇਹ ਵੀ ਲਗਾਤਾਰ ਨਿਘਾਰ ਦੀਆਂ ਸ਼ਿਕਾਰ ਹੋ ਰਹੀਆਂ ਹਨ।
ਉਕਤ ਤਿੰਨੇ ਹੀ ਪਾਰਟੀਆਂ ਦੇਸ਼ ਦੀਆਂ ਮੋਹਰੀ ਪਾਰਟੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦਾ ਕਮਜ਼ੋਰ ਹੋਣਾ ਕਿਸੇ ਵੀ ਨਜ਼ਰੀਏ ਤੋਂ ਨਾ ਤਾਂ ਦੇਸ਼ ਦੇ ਅਤੇ ਨਾ ਹੀ ਇਨ੍ਹਾਂ ਦੇ ਹਿੱਤ 'ਚ ਹੈ। ਇਨ੍ਹਾਂ ਦੇ ਕਮਜ਼ੋਰ ਹੋਣ ਨਾਲ ਖੇਤਰੀ ਪਾਰਟੀਆਂ ਦਾ ਦਬਾਅ ਵਧੇਗਾ ਅਤੇ ਉਹ ਗੱਠਜੋੜ ਧਰਮ ਦੇ ਨਾਂ 'ਤੇ ਉਕਤ ਪਾਰਟੀਆਂ ਨੂੰ ਗਲਤ ਫੈਸਲੇ ਲੈਣ ਲਈ ਮਜਬੂਰ ਕਰਨਗੀਆਂ।
ਹੁਣ ਜਦੋਂ ਸੰਨ 2015 ਜਾ ਰਿਹਾ ਹੈ ਤੇ ਨਵਾਂ ਵਰ੍ਹਾ ਆ ਰਿਹਾ ਹੈ, ਵੱਡੀਆਂ ਪਾਰਟੀਆਂ ਦੇ ਆਗੂਆਂ ਨੂੰ 'ਬੀਤੀ ਤਾਹਿ ਬਿਸਾਰ ਦੇ' ਵਾਲੇ ਕਥਨ 'ਤੇ ਚਲਦਿਆਂ ਅਨੁਸ਼ਾਸਨਹੀਣਤਾ, ਅੰਦਰੂਨੀ ਕਲੇਸ਼, ਧੜੇਬੰਦੀ ਤੇ ਹੋਰ ਕਮਜ਼ੋਰੀਆਂ ਨੂੰ ਛੱਡ ਕੇ ਨਵੇਂ ਸਿਰਿਓਂ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਕਿ ਇਨ੍ਹਾਂ 'ਚ ਆਉਣ ਵਾਲੇ ਹੋਰ ਨਿਘਾਰ ਨੂੰ ਰੋਕਿਆ ਜਾ ਸਕੇ ਤੇ ਦੇਸ਼ ਨੂੰ ਇਨ੍ਹਾਂ ਦੀ ਇਕਜੁੱਟਤਾ ਦਾ ਲਾਭ ਮਿਲੇ।
—ਵਿਜੇ ਕੁਮਾਰ

  • ਸਿਆਸੀ ਪਾਰਟੀਆਂ
  • ਨਿਘਾਰ ਦੀਆਂ ਸ਼ਿਕਾਰ
  • political parties
  • Victims of degeneration

ਰੱਖਿਅਕਾਂ ਦੀ ਵਰਦੀ 'ਚ ਲੁਕੇ ਕੁਝ ਭੇੜੀਏ ਧੁੰਦਲਾ ਕਰ ਰਹੇ ਨੇ ਪੁਲਸ ਫੋਰਸਾਂ ਦਾ ਅਕਸ

NEXT STORY

Stories You May Like

  • petrol diesel prices released know today s price in delhi mumbai
    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਦਿੱਲੀ-ਮੁੰਬਈ ਸਮੇਤ ਪ੍ਰਮੁੱਖ ਸ਼ਹਿਰਾਂ 'ਚ ਅੱਜ ਦਾ ਭਾਅ
  • summer vacation starts tomorrow
    ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ ਖੁੱਲ੍ਹਣਗੇ ਸਕੂਲ
  • fish and tobacco shops closed in amritsar city
    ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ
  • summer vacations  indian railways
    ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਤੋਹਫਾ, ਰੇਲਵੇ ਨੇ ਚੁੱਕਿਆ ਵੱਡਾ ਕਦਮ
  • summer vacations chief minister schools students
    ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ
  • a car hit a tractor trolley loaded with wheat sacks outside the godowns
    ਗੋਦਾਮਾਂ ਦੇ ਬਾਹਰ ਕਣਕ ਦੀਆਂ ਬੋਰੀਆਂ ਨਾਲ ਲੱਦੀ ਟਰੈਕਟਰ ਟਰਾਲੀ ’ਚ ਵੱਜੀ ਕਾਰ, ਉੱਡੇ ਪਰਖੱਚੇ
  • massive fire engulfs power lines in grover colony
    ਜਲੰਧਰ 'ਚ ਬਿਜਲੀ ਦੀਆਂ ਤਾਰਾਂ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • businessmen are receiving ransom threats
    ਵਪਾਰੀਆਂ ਨੂੰ ਫਿਰੌਤੀ ਦੀਆਂ ਮਿਲ ਰਹੀਆਂ ਧਮਕੀਆਂ, ਵ੍ਹਟਸਐਪ 'ਤੇ ਭੇਜੇ ਮੈਸੇਜ ਨਾਲ ਸਹਿਮੇ ਲੋਕ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
  • three indian oil tankers catch fire in jalandhar
    ਜਲੰਧਰ 'ਚ ਇੰਡੀਅਨ ਆਇਲ ਦੇ 3 ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੂੰ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • big   scam   in company garden parking lot
    ਕੰਪਨੀ ਬਾਗ਼ ਦੀ ਪਾਰਕਿੰਗ 'ਚ ਵੱਡਾ 'ਘਪਲਾ': ਸਰਕਾਰੀ ਖ਼ਜ਼ਾਨੇ ਦੀ ਬਜਾਏ...
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • poor workers are being killed in explosions in firecracker factories
      ‘ਪਟਾਕਾ ਫੈਕਟਰੀਆਂ ’ਚ ਧਮਾਕੇ’ ਮਾਰੇ ਜਾ ਰਹੇ ਗਰੀਬ ਮਜ਼ਦੂਰ!
    • cruelty to students by   some teachers
      ‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!
    • the strait of hormuz made the world understand the importance of ports
      ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • how to get good governance if there is abundance of public representatives
      ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
    • loss of life and property in road accidents
      ਸੜਕ ਹਾਦਸਿਆਂ ’ਚ ਹੋ ਰਿਹਾ ਜਾਨ-ਮਾਲ ਦਾ ਨੁਕਸਾਨ, ਸਾਵਧਾਨੀ ਵਰਤਣ ਤੇ ਨਿਯਮਾਂ ਦੀ...
    • illegal weapons manufacturing factories
      ‘ਦੇਸ਼ ’ਚ ਫੜੇ ਜਾ ਰਹੇ’ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ!
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • failed peace talks
      ਅਸਫਲ ਸ਼ਾਂਤੀ ਵਾਰਤਾ : ਸਭ ਤੋਂ ਵੱਡਾ ਸਵਾਲ ਇਜ਼ਰਾਈਲ ਅਤੇ ਉਸ ਦੀਆਂ ਇੱਛਾਵਾਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +