Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 27, 2026

    7:05:18 AM

  • fine for driving without puc from october 1

    1 ਅਕਤੂਬਰ ਤੋਂ ਬਿਨਾਂ PUC ਵਾਹਨ ਚਲਾਉਣ 'ਤੇ...

  • chandigarh university athletes won 3 gold medals at asian games

    Asian Games: ਜਪਾਨ 'ਚ ਛਾਏ ਚੰਡੀਗੜ੍ਹ ਯੂਨੀਵਰਸਿਟੀ...

  • bjp captain amarinder singh congress

    ਭਾਜਪਾ ਛੱਡਣ ਦੀਆਂ ਅਟਕਲਾਂ ਵਿਚਾਲੇ ਕੈਪਟਨ ਅਮਰਿੰਦਰ...

  • major revelation in head constable murder case chandigarh

    ਚੰਡੀਗੜ੍ਹ: ਹੈੱਡ ਕਾਂਸਟੇਬਲ ਕਤਲ ਮਾਮਲੇ 'ਚ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਹੁਣ ਵੱਡੀ ਗਿਣਤੀ ’ਚ ਲੋਕਾਂ ਵਲੋਂ ਲੋਕਤੰਤਰ ਦਾ ਫਲ ਚੱਖਣਾ ਬਾਕੀ : ਜਸਟਿਸ ਚੰਦਰਚੂੜ

ARTICLE News Punjabi(ਸੰਪਾਦਕੀ)

ਹੁਣ ਵੱਡੀ ਗਿਣਤੀ ’ਚ ਲੋਕਾਂ ਵਲੋਂ ਲੋਕਤੰਤਰ ਦਾ ਫਲ ਚੱਖਣਾ ਬਾਕੀ : ਜਸਟਿਸ ਚੰਦਰਚੂੜ

  • Updated: 09 Aug, 2022 03:03 AM
Article
democracy
  • Share
    • Facebook
    • Tumblr
    • Linkedin
    • Twitter
  • Comment

ਸਾਡੇ ਸੱਤਾਧਾਰੀਆਂ ਨੂੰ ਨਿਆਪਾਲਿਕਾ ਦੀਆਂ ਖਰੀਆਂ-ਖਰੀਆਂ ਗੱਲਾਂ ਚੁੱਭਦੀਆਂ ਹਨ ਪਰ ਅੱਜ ਜਿਥੇ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਗੈਰ-ਸਰਗਰਮ ਹੋ ਰਹੀਆਂ ਹਨ, ਨਿਆਪਾਲਿਕਾ ਲੋਕ-ਹਿੱਤ ਦੇ ਅਹਿਮ ਮੁੱਦਿਆਂ ’ਤੇ ਸਰਕਾਰਾਂ ਨੂੰ ਝਿੰਜੋੜਨ ਦੇ ਨਾਲ-ਨਾਲ ਸਿੱਖਿਆਦਾਇਕ ਟਿੱਪਣੀਆਂ ਵੀ ਕਰ ਰਹੀ ਹੈ।

ਇਸੇ ਸੰਦਰਭ ’ਚ ਸੁਪਰੀਮ ਕੋਰਟ ਦੇ ਜੱਜ ਜਸਟਿਸ ਧਨੰਜਯ ਵਾਈ. ਚੰਦਰਚੂੜ ਨੇ ਕਿਹਾ ਹੈ, ‘‘ਭਾਰਤ ਦਾ ਸਿਆਸੀ ਲੋਕਤੰਤਰ ਉਦੋਂ ਤੱਕ ‘ਸੰਕਟ’ ਵਿਚ ਰਹੇਗਾ ਜਦੋਂ ਤੱਕ ਇਸ ਨੂੰ ਸਮਾਜਿਕ ਲੋਕਤੰਤਰ ਅਤੇ ਸਮਾਜਿਕ ਨਿਆਂ ਦੀ ਹਮਾਇਤ ਨਹੀਂ ਮਿਲਦੀ। ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਜ਼ਰੂਰੀ ਤੌਰ ’ਤੇ ਆਪਣੇ ਅੰਦਰ ਝਾਕਣ ਦਾ ਇਕ ਮੌਕਾ ਹੋਣਾ ਚਾਹੀਦਾ ਹੈ ਕਿਉਂਕਿ ਦੇਸ਼ ’ਚ ਅੱਜ ਵੀ ਵੱਡੀ ਗਿਣਤੀ ’ਚ ਔਰਤਾਂ ਅਤੇ ਹੋਰ ਕਈ ਭਾਈਚਾਰਿਆਂ ਦੇ ਲੋਕਾਂ ਵਲੋਂ ਲੋਕਤੰਤਰ ਦਾ ਫਲ ਚੱਖਣਾ ਬਾਕੀ ਹੈ।’’

ਨਵੀਂ ਦਿੱਲੀ ’ਚ ਇਕ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ’ਚ ਬੋਲਦਿਆਂ ਉਨ੍ਹਾਂ ਸੰਵਿਧਾਨ ’ਚ ਦੱਸੇ ਗਏ ਆਦਰਸ਼ਾਂ ਨੂੰ ਪ੍ਰਾਪਤ ਕਰਨ ਲਈ ਦੇਸ਼ ’ਚ ਸਮਾਜਿਕ ਲੋਕਤੰਤਰ ਨੂੰ ਉਤਸ਼ਾਹ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ, ‘‘1947 ’ਚ ਆਜ਼ਾਦੀ ਪ੍ਰਾਪਤੀ ਪਿੱਛੋਂ ਦੇਸ਼ ਨੇ ਕਈ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਆਜ਼ਾਦੀ ਦਿਵਸ ਭਾਰਤੀ ਆਜ਼ਾਦੀ ਸੰਗਰਾਮ ਨੂੰ ਯਾਦ ਕਰਨ ਦਾ ਇਕ ਹੋਰ ਰਸਮੀ ਸਮਾਰੋਹ ਬਣ ਕੇ ਹੀ ਨਹੀਂ ਰਹਿ ਜਾਣਾ ਚਾਹੀਦਾ ਅਤੇ ਦੇਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਸੰਵਿਧਾਨ ਦੇ ਨਿਰਮਾਤਾਵਾਂ ਵਲੋਂ ਸੰਵਿਧਾਨ ’ਚ ਦੱਸੇ ਗਏ ਬੁਨਿਆਦੀ ਆਦਰਸ਼ਾਂ ਨੂੰ ਪੂਰਾ ਕਰਨ ’ਚ ਕਿੰਨਾ ਸਫਲ ਹੋਏ ਹਾਂ।’’

‘‘ਵਿਰਾਸਤ ’ਚ ਮਿਲੇ ਸਮਾਜਿਕ ਅਤੇ ਆਰਥਿਕ ਢਾਂਚੇ ਦੇ ਸਿੱਟੇ ਵਜੋਂ ਕਈ ਨਾਗਰਿਕਾਂ ਨੂੰ ਅਜੇ ਵੀ ਸਮਾਜਿਕ ਅਤੇ ਆਰਥਿਕ ਖੇਤਰ ’ਚ ਬਰਾਬਰੀ ਨਹੀਂ ਮਿਲੀ, ਜਦੋਂ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ, ‘‘ਜਦੋਂ ਤਕ ਸਾਡੇ ਮੌਜੂਦਾ ਸਿਆਸੀ ਲੋਕਤੰਤਰ ’ਚ ਸਮਾਜਿਕ ਲੋਕਤੰਤਰ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਇਹ ਸਾਡੇ ਕਿਸੇ ਕੰਮ ਦਾ ਨਹੀਂ।’’

‘‘ਬੇਸ਼ੱਕ ਵੱਖ-ਵੱਖ ਕਾਨੂੰਨਾਂ ਰਾਹੀਂ ਸਭ ਨੂੰ ਇਕੋ ਜਿਹਾ ਮੌਕਾ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ ਪਰ ਵਿਤਕਰੇ ਭਰੇ ਮਾਹੌਲ ’ਚ ਲੋਕਾਂ ਦਰਮਿਆਨ ਮੌਕਿਆਂ ਦੀ ਵੰਡ ਬਰਾਬਰ ਨਹੀਂ ਕੀਤੀ ਗਈ ਹੈ। ਸਿੱਟੇ ਵਜੋਂ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਬਹੁਤ ਕੁਝ ਹੈ, ਉਨ੍ਹਾਂ ਲਈ ਤਾਂ ਹੋਰ ਮੌਕਿਆਂ ਦੇ ਦਰਵਾਜ਼ੇ ਖੁੱਲ੍ਹ ਰਹੇ ਹਨ ਪਰ ਜਿਨ੍ਹਾਂ ਕੋਲ ਨਹੀਂ ਹੈ, ਉਨ੍ਹਾਂ ਲਈ ਮੌਕਿਆਂ ਦੇ ਦਰਵਾਜ਼ੇ ਬੰਦ ਹਨ।’’

‘‘ਇਸ ਲਈ ਸਮਾਜਿਕ ਨਿਆਂ ਪ੍ਰਦਾਨ ਕਰਨ ਅਤੇ ਜ਼ਰੂਰੀ ਤੌਰ ’ਤੇ ਸਭ ਲਈ ਇਕੋ ਜਿਹੇ ਮੌਕੇ ਮੁਹੱਈਆ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਖਾਸ ਤੌਰ ’ਤੇ ਵਾਂਝੇ ਭਾਈਚਾਰਿਆਂ ਦੇ ਲੋਕਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਲੋੜ ਹੈ।’’

‘‘ਇਸ ’ਤੇ ਵੀ ਆਤਮ ਮੰਥਨ ਕਰਨਾ ਚਾਹੀਦਾ ਹੈ ਕਿ ਕੀ ਔਰਤਾਂ ਨੂੰ ਆਪਣੀ ਆਜ਼ਾਦੀ ਦੀ ਵਰਤੋਂ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਨਤਕ ਜੀਵਨ ’ਚ ਹਿੱਸਾ ਲੈਣ ਦੀ ਦਿਸ਼ਾ ’ਚ ਢੁੱਕਵੇਂ ਮੌਕੇ ਮੁਹੱਈਆ ਕਰਵਾਏ ਗਏ ਹਨ? ਔਰਤਾਂ ਦੀ ਸਮਰੱਥਾ ਅਤੇ ਆਜ਼ਾਦੀ ਨੂੰ ਉਤਸ਼ਾਹ ਦੇਣ ਵਾਲੇ ਕਾਨੂੰਨ ਥੋੜ੍ਹੇ ਅਤੇ ਸੀਮਿਤ ਹਨ।’’

ਜਸਟਿਸ ਚੰਦਰਚੂੜ ਵਲੋਂ ਟਿੱਪਣੀਆਂ ਰਾਹੀਂ ਸਰਕਾਰ ਅਤੇ ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਕਿਹਾ ਸੀ, ‘‘ਅਸਹਿਮਤੀ ਨੂੰ ਇਕ ਸਿਰੇ ਤੋਂ ਰਾਸ਼ਟਰ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਦੱਸ ਦੇਣਾ ਲੋਕਰਾਜ ’ਤੇ ਹਮਲਾ ਹੈ। ਵਿਚਾਰਾਂ ਨੂੰ ਦਬਾਉਣਾ ਦੇਸ਼ ਦੀ ਅੰਤਰਆਤਮਾ ਨੂੰ ਦਬਾਉਣ ਦੇ ਬਰਾਬਰ ਹੈ।’’

‘‘ਸਵਾਲ ਕਰਨ ਦੀ ਗੁੰਜਾਇਸ਼ ਨੂੰ ਖਤਮ ਕਰਨਾ ਅਤੇ ਅਸਹਿਮਤੀ ਨੂੰ ਦਬਾਉਣਾ ਸਭ ਤਰ੍ਹਾਂ ਦੀ ਪ੍ਰਗਤੀ, ਸਿਆਸੀ, ਆਰਥਿਕ, ਸੰਸਕ੍ਰਿਤਿਕ, ਸਮਾਜਿਕ ਬੁਨਿਆਦ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਇਨ੍ਹਾਂ ਅਰਥਾਂ ’ਚ ਅਸਹਿਮਤੀ ਲੋਕਤੰਤਰ ਦਾ ਇਕ ‘ਸੇਫਟੀ ਵਾਲਵ’ ਹੈ।’’

‘‘ਇਸ ਤਰ੍ਹਾਂ ਹਰ ਸਰਕਾਰ ਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਉਹ ਆਪਣੀ ਮਸ਼ੀਨਰੀ ਨੂੰ ਕਾਨੂੰਨ ਦੇ ਘੇਰੇ ’ਚ ਵਿਚਾਰ ਅਤੇ ਉਨ੍ਹਾਂ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਦੀ ਸੁਰੱਖਿਆ ਲਈ ਤਾਇਨਾਤ ਕਰੇ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ’ਤੇ ਰੋਕ ਲਾਉਣ ਜਾਂ ਡਰ ਦੀ ਭਾਵਨਾ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰੇ। ਵਿਚਾਰ-ਵਟਾਂਦਰਾ ਜਾਂ ਗੱਲਬਾਤ ਕਰਨ ਦੀ ਪ੍ਰਤੀਬੱਧਤਾ ਹਰ ਲੋਕਰਾਜ ਦਾ, ਵਿਸ਼ੇਸ਼ ਤੌਰ ’ਤੇ ਸਫਲ ਲੋਕਤੰਤਰ ਦਾ ਜ਼ਰੂਰੀ ਤੱਤ ਹੈ।’’

ਸ਼੍ਰੀ ਚੰਦਰਚੂੜ ਨੇ ਆਪਣੀਆਂਆਂ ਉਕਤ ਟਿੱਪਣੀਆਂ ਨਾਲ ਸਮਾਜ ਅਤੇ ਸਰਕਾਰ ਨੂੰ ਬਰਾਬਰ ਸ਼ੀਸ਼ਾ ਦਿਖਾਇਆ ਹੈ, ਜਿਨ੍ਹਾਂ ’ਤੇ ਸੰਬੰਧਤ ਧਿਰਾਂ ਵਲੋਂ ਗੰਭੀਰਤਾ ਨਾਲ ਚਿੰਤਨ-ਮਨਨ ਅਤੇ ਅਮਲ ਕਰਨ ਲਈ ਤੁਰੰਤ ਹਰਕਤ ’ਚ ਆਉਣ ਦੀ ਲੋੜ ਹੈ ਤਾਂ ਜੋ ਦੇਸ਼ ਅੱਗੇ ਵਧੇ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋ ਸਕਣ।

–ਵਿਜੇ ਕੁਮਾਰ

  • India
  • Democracy
  • Majority of People
  • Justice Chandrachud
  • ਭਾਰਤ
  • ਲੋਕਤੰਤਰ
  • ਬਹੁਗਿਣਤੀ ਲੋਕ
  • ਜਸਟਿਸ ਚੰਦਰਚੂੜ

ਵਿਰੋਧੀ ਧਿਰ ’ਚ ਫਿਰ ਫੁੱਟ, ਧਨਖੜ ਆਸਾਨੀ ਨਾਲ ਜਿੱਤੇ ਉਪ-ਰਾਸ਼ਟਰਪਤੀ ਦੀ ਚੋਣ

NEXT STORY

Stories You May Like

  • major incident in punjab
    ਪੰਜਾਬ 'ਚ ਵੱਡੀ ਵਾਰਦਾਤ! ਦੁਕਾਨਦਾਰ ਦਾ ਬੇਰਹਿਮੀ ਨਾਲ ਕੀਤਾ ਕਤਲ
  • every voter should exercise their vote for a strong democracy
    ਮਜ਼ਬੂਤ ਲੋਕਤੰਤਰ ਲਈ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ:  SDM ਗਗਨਦੀਪ ਸਿੰਘ
  • rule of law  chief justice  surya kant
    ਕਾਨੂੰਨ ਦੇ ਸ਼ਾਸਨ ਦਾ ਮਤਲਬ ਅਜਿਹਾ ਵਾਤਾਵਰਣ ਬਣਾਉਣਾ, ਜਿੱਥੇ ਚੀਜ਼ਾਂ ਸਹੀ ਤਰੀਕੇ ਨਾਲ ਹੋਣ: ਚੀਫ ਜਸਟਿਸ
  • major incident in abohar veterinary doctor murdered
    ਅਬੋਹਰ 'ਚ ਵੱਡੀ ਵਾਰਦਾਤ! ਵੈਟਰਨਰੀ ਡਾਕਟਰ ਦਾ ਕਤਲ, SDM ਦੀ ਖ਼ਾਲੀ ਕੋਠੀ 'ਚੋਂ ਮਿਲੀ ਲਾਸ਼
  • indian company gets big success in kyrgyzstan  starts gold production
    ਭਾਰਤੀ ਕੰਪਨੀ ਨੂੰ ਕਿਰਗਿਜ਼ਸਤਾਨ 'ਚ ਵੱਡੀ ਮਿਲੀ ਸਫਲਤਾ, ਸ਼ੁਰੂ ਕੀਤਾ ਸੋਨੇ ਦਾ ਉਤਪਾਦਨ
  • cji on law enforcement
    'ਕਾਨੂੰਨ ਦਾ ਮਤਲਬ ਸਿਰਫ਼ ਗ਼ਲਤੀਆਂ ਸੁਧਾਰਨਾ ਨਹੀਂ..!' ; ਚੀਫ਼ ਜਸਟਿਸ
  • effect of pm modi s appeal people kept distance from gold
    PM ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ, ਵਪਾਰ ਘਾਟੇ ’ਚ ਆਈ ਕਮੀ
  • cash recovery justice yashwant varma fir petition
    ਨਕਦੀ ਬਰਾਮਦਗੀ ਮਾਮਲਾ : ਸਾਬਕਾ ਜਸਟਿਸ ਯਸ਼ਵੰਤ ਖਿਲਾਫ FIR ਲਈ ਪਟੀਸ਼ਨ ਦਾਇਰ
  • heavy storm and rain alert in punjab
    Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ...
  • shri sidh baba sodal mela jalandhar
    ਜਲੰਧਰ ਦੇ ਇਤਿਹਾਸਕ ਬਾਬਾ ਸੋਢਲ ਦੇ ਮੇਲੇ ’ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਹੋਏ...
  • special train will run between jalandhar city barhni jalandhar city
    ਜਲੰਧਰ ਸਿਟੀ-ਬੜ੍ਹਨੀ-ਜਲੰਧਰ ਸਿਟੀ ਵਿਚਕਾਰ ਚੱਲੇਗੀ ਸਪੈਸ਼ਲ ਟਰੇਨ
  • lottery shop owner jackpot wins a prize of one lakh rupees in jalandhar
    ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...
  • collision between car and bike  2 accused arrested
    ਕਾਰ ਤੇ ਬਾਈਕ ਦੀ ਟੱਕਰ ਮਗਰੋਂ ਨੌਜਵਾਨ 'ਤੇ ਹਥਿਆਰ ਨਾਲ ਹਮਲਾ, 2 ਮੁਲਜ਼ਮ...
  • government holiday in punjab on monday too
    ਪੰਜਾਬ 'ਚ ਸੋਮਵਾਰ ਨੂੰ ਵੀ ਸਰਕਾਰੀ ਛੁੱਟੀ !
  • video of youth doing drugs at dussehra ground in jalandhar goes viral
    ਜਲੰਧਰ ਵਿਖੇ ਦੁਸਹਿਰਾ ਗਰਾਊਂਡ 'ਚ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ
  • activa stolen in broad daylight during the sodal mela
    ਲੁਟੇਰਿਆਂ ਦੇ ਬੁਲੰਦ ਹੌਂਸਲੇ! ਸੋਢਲ ਮੇਲੇ ਦੌਰਾਨ ਸ਼ਰੇਆਮ ਐਕਟਿਵਾ ਕੀਤੀ ਚੋਰੀ
Trending
Ek Nazar
major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

ajmal kasab issue raised on kbc

'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ...

shradh the festival commemorating ancestors

ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ

phones suddenly started ringing sbi sent alert messages

ਅਚਾਨਕ ਖੜਕਣ ਲੱਗੇ ਫ਼ੋਨ! SBI ਸਮੇਤ ਕਈ ਵੱਡੇ ਬੈਂਕਾਂ ਨੇ ਭੇਜੇ ਅਲਰਟ ਸੰਦੇਸ਼,...

parliamentary elections

ਰੂਸੀ ਸੰਸਦੀ ਚੋਣਾਂ : ਨਤੀਜੇ ਸਾਹਮਣੇ ਆਏ, ਕ੍ਰੇਮਲਿਨ ਦੀ ਪਕੜ ਹੋਰ ਹੋਈ ਮਜ਼ਬੂਤ ​​

veteran bollywood actor mushtaq khan laid to rest

ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ...

navy rescues fishermen

ਸ਼੍ਰੀਲੰਕਾ ਜਲ ਸੈਨਾ ਨੇ ਬਚਾਏ 25 ਮਛੇਰੇ

heavy rain

ਨੇਪਾਲ 'ਚ ਭਾਰੀ ਮੀਂਹ,  ਜਨਤਕ ਆਵਾਜਾਈ ਸੇਵਾਵਾਂ ਠੱਪ

make in india 12 years narendra modi investment

'ਮੇਕ ਇਨ ਇੰਡੀਆ' ਦੇ 12 ਸਾਲ : PM ਮੋਦੀ ਨੇ ਉਤਪਾਦਨ ਤੇ ਨਿਵੇਸ਼ ਵਧਾਉਣ 'ਤੇ ਦਿੱਤਾ...

indian scientists

ਅਮਰੀਕੀ ਜੀਓਫਿਜ਼ੀਕਲ ਯੂਨੀਅਨ ਪੁਰਸਕਾਰ ਜੇਤੂਆਂ 'ਚ ਭਾਰਤੀ ਵਿਗਿਆਨੀ ਸ਼ਾਮਲ

midterm election message

ਟਰੰਪ ਦੇ ਮੱਧਕਾਲੀ ਚੋਣ ਸੰਦੇਸ਼ ਦਾ ਖਰਚ ਜਾਣ ਹੋ ਜਾਓਗੇ ਹੈਰਾਨ

pakistani prime minister statement

ਬੰਗਲਾਦੇਸ਼ ਅਤੇ ਈਰਾਨ ਨਾਲ ਸਬੰਧ ਕਰਾਂਗੇ ਮਜ਼ਬੂਤ , ਪਾਕਿਸਤਾਨੀ ਪ੍ਰਧਾਨ ਮੰਤਰੀ ਦਾ...

floods in nepal and china

ਨੇਪਾਲ-ਚੀਨ ਹੜ੍ਹ  : ਇੱਕ ਮਹੀਨੇ ਬਾਅਦ 50 ਤੋਂ ਵੱਧ ਯੂਕਰੇਨੀ ਨਾਗਰਿਕ ਅਜੇ ਵੀ...

security tightens

ਇਮਰਾਨ ਖ਼ਾਨ ਦੀ ਪਾਰਟੀ ਦੇ ਮਾਰਚ ਤੋਂ ਪਹਿਲਾਂ ਪਾਕਿਸਤਾਨ 'ਚ ਸੁਰੱਖਿਆ ਸਖ਼ਤ:...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • under the guise of superstition
      ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!
    • need to further intensify the drive to apprehend terrorist sympathizers
      ਜੰਮੂ-ਕਸ਼ਮੀਰ ’ਚ ‘ਅੱਤਵਾਦੀ ਮਦਦਗਾਰਾਂ ਦੀ ਫੜੋ-ਫੜੀ ਮੁਹਿੰਮ’ ਹੋਰ ਤੇਜ਼ ਕਰਨ ਦੀ...
    • is it a girl or a boy in the womb     girls are being killed
      ‘ਗਰਭ ’ਚ ਕੁੜੀ ਹੈ ਜਾਂ ਮੁੰਡਾ’ ... ਮਾਰੀਆਂ ਜਾ ਰਹੀਆਂ ਕੁੜੀਆਂ!
    • air travelers bringing in narcotics  gold
      ‘ਹਵਾਈ ਯਾਤਰੀ ਲਿਆ ਰਹੇ ਨਸ਼ਾ ਤੇ ਸੋਨਾ ਆਦਿ’... ਅਤੇ ਫੜੇ ਜਾ ਰਹੇ ਹਵਾਈ ਅੱਡਿਆਂ...
    • fraud under the guise of sending people abroad continues unabated
      ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
    • artificial intelligence is a double edged sword
      ‘ਦੋਧਾਰੀ ਤਲਵਾਰ ਹੈ ਮਸਨੂਈ ਬੁੱਧੀਮਤਾ’
    • significant judicial ruling
      ਨਿਆਪਾਲਿਕਾ ਦੇ ਮਹੱਤਵਪੂਰਨ ਫ਼ੈਸਲੇ ‘ਦੇਖਭਾਲ ਨਾ ਕਰਨ ਵਾਲੀਆਂ ਔਲਾਦਾਂ ਤੋਂ’...
    • some panchayats  khaps  took several beneficial decisions
      ‘ਕੁਝ ਪੰਚਾਇਤਾਂ (ਖਾਪਾਂ) ਨੇ ਅਸ਼ਲੀਲਤਾ ਅਤੇ ਨਸ਼ਿਆਂ ਦੇ ਵਿਰੁੱਧ ਕਈ’ ਹਿਤਕਾਰੀ...
    • delay in people getting justice
      ‘ਲੋਕਾਂ ਨੂੰ ਨਿਆਂ ਮਿਲਣ ’ਚ ਦੇਰੀ’ ਨਿਆਂ ਪ੍ਰਣਾਲੀ ਚੁਸਤ ਕਰਨ, ਜੱਜਾਂ ਦੀ ਕਮੀ ਦੂਰ...
    • toxic and adulterated liquor is proving to be deadly
      ‘ਜਾਨਲੇਵਾ ਸਿੱਧ ਹੋ ਰਹੀ ਹੈ’ ਜ਼ਹਿਰੀਲੀ ਅਤੇ ਮਿਲਾਵਟੀ ਸ਼ਰਾਬ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +