ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰਾਖੰਡ ਤੋਂ ਲੈ ਕੇ ਦੱਖਣੀ ਭਾਰਤ ’ਚ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਇਲਾਕਿਆਂ ’ਚ ਮੀਂਹ ਅਤੇ ਹੜ੍ਹ ਨੇ ਤਬਾਹੀ ਮਚਾਈ ਹੈ। ਸਮੁੰਦਰ ’ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ, ਨਦੀਆਂ ਸ਼ੂਕ ਰਹੀਆਂ ਹਨ, ਡੈਮ ਓਵਰਫਲੋਅ ਅਤੇ ਜ਼ਮੀਨ ਵੀ ਖਿਸਕ ਰਹੀ ਹੈ। ਅਸਾਮ ’ਚ ਅਪ੍ਰੈਲ ਤੋਂ ਹੁਣ ਤੱਕ ਹੜ੍ਹ ਨਾਲ ਘੱਟ ਤੋਂ ਘੱਟ 195 ਲੋਕਾਂ ਦੀ ਮੌਤ ਹੋਈ ਹੈ ਅਤੇ 37 ਲੋਕ ਲਾਪਤਾ ਹਨ। 36 ’ਚੋਂ 32 ਜ਼ਿਲਿਆਂ ਨੂੰ ਹੜ੍ਹ ਨੇ ਆਪਣੀ ਲਪੇਟ ’ਚ ਲੈ ਲਿਆ। ਸੂਬੇ ਦੀ ਇਕ ਤਿਹਾਈ ਆਬਾਦੀ ਇਸ ਤੋਂ ਪ੍ਰਭਾਵਿਤ ਹੋਈ ਹੈ। ਪਿਛਲੇ 16 ਘੰਟਿਆਂ ’ਚ ਆਂਧਰਾ ਪ੍ਰਦੇਸ਼ ’ਚ ਇਕ ਇਲਾਕੇ ਤੋਂ ਬਚਾਅ ਮੁਹਿੰਮ ਦੀ ਨਿਗਰਾਨੀ ਕਰਦੇ ਹੋਏ ਇਕ ਆਈ. ਏ. ਐੱਸ. ਅਧਿਕਾਰੀ ਭਾਸਕਰ ਵੱਲੋਂ 225 ਗਰਭਵਤੀ ਔਰਤਾਂ ਨੂੰ ਬਚਾਇਆ ਗਿਆ! ਇਸ ਸੂਬੇ ’ਚ 95 ਪਿੰਡਾਂ ’ਚੋਂ 20,900 ਲੋਕ ਪ੍ਰਭਾਵਿਤ ਹਨ ਪਰ ਇਹ ਇਕੱਲਾ ਸੂਬਾ ਨਹੀਂ ਹੈ।
ਦੱਖਣ ’ਚ ਗੋਦਾਵਰੀ ਨਦੀ ਨੇ 32 ਸਾਲਾਂ ਦੇ ਬਾਅਦ 71 ਫੁੱਟ ਦੇ ਦੂਜੇ ਸਭ ਤੋਂ ਉੱਚੇ ਹੜ੍ਹ ਦੇ ਪੱਧਰ ਨੂੰ ਛੂਹਿਆ ਹੈ। ਤੇਲੰਗਾਨਾ ਦੇ ਜਨਜਾਤੀ ਬਹੁਗਿਣਤੀ ਜ਼ਿਲੇ ਭਦ੍ਰਾਚਲਮ ਸ਼ਹਿਰ ਸਮੇਤ 9 ਮੰਡਲਾਂ ਨੂੰ ਬੰਦ ਕਰਨਾ ਪਿਆ ਹੈ। ਬਿਹਾਰ ’ਚ ਇਸ ਸਾਲ ਆਏ ਹੜ੍ਹ ਦੇ ਕਾਰਨ ਘੱਟ ਤੋਂ ਘੱਟ 33 ਲੋਕਾਂ ਦੀ ਮੌਤ ਹੋਈ ਹੈ। ਅਗਸਤ 2021 ’ਚ ਵੀ ਇਥੇ ਹੜ੍ਹ ਆਇਆ ਸੀ। ਦੁਨੀਆ ਭਰ ’ਚ ਹੜ੍ਹ ਨਾਲ ਹੋਣ ਵਾਲੀਆਂ ਮੌਤਾਂ ਦਾ ਪੰਜਵਾਂ ਹਿੱਸਾ ਭਾਰਤ ’ਚ ਹੁੰਦਾ ਹੈ। 2018 ’ਚ ਰਾਜ ਸਭਾ ’ਚ ਦਿੱਤੇ ਗਏ ਅੰਕੜਿਆਂ ਦੇ ਅਨੁਸਾਰ ਹੜ੍ਹ ਨਾਲ ਲਗਭਗ 95,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਭਾਰਤ ’ਚ ਸਾਰੀਆਂ ਕੁਦਰਤੀ ਆਫਤਾਂ ’ਚੋਂ 40 ਫੀਸਦੀ ਤੋਂ ਵੱਧ ਮੌਤਾਂ ਲਈ ਹੜ੍ਹ ਜ਼ਿੰਮੇਵਾਰ ਹੈ। ਪਰ ਅਜਿਹਾ ਕਿਉਂ ਹੈ ਕਿ ਯੋਜਨਾਵਾਂ ਹੜ੍ਹ ਤੋਂ ਬਚਣ ਲਈ ਨਹੀਂ ਬਣਾਈਆਂ ਗਈਆਂ ਜਦਕਿ ਕਈ ਵਿਭਾਗ ਇਸ ਕੰਮ ’ਚ ਲੱਗੇ ਹੋਏ ਹਨ। ਹਾਲਾਂਕਿ, ਭਾਰਤ ’ਚ ਹੜ੍ਹ ਨੂੰ ਕੁਝ ਸ਼੍ਰੇਣੀਆਂ ’ਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ’ਚ ਕੰਢਿਆਂ ਦਾ ਹੜ੍ਹ, ਭਾਰੀ ਮੀਂਹ ਨਾਲ ਆਇਆ ਹੜ੍ਹ, ਸ਼ਹਿਰੀ ਹੜ੍ਹ, ਨਦੀ ਜਾਂ ਤਲਾਬਾਂ ਦਾ ਓਵਰਫਲੋਅ ਹੋਣਾ ਸ਼ਾਮਲ ਹੈ।
ਪਹਿਲਾ, ਮੱਧ ਭਾਰਤ ਅਤੇ ਦੱਖਣ ਦਾ ਇਹ ਇਲਾਕਾ ਸਮੁੰਦਰ ਦੇ ਪੱਧਰ ’ਚ ਵਾਧਾ, ਗੰਭੀਰ ਕੰਢਿਆਂ ਦਾ ਕਟਾਅ ਅਤੇ ਚੱਕਰਵਾਤਾਂ ਦੇ ਕਾਰਨ ਆਉਣ ਵਾਲੇ ਹੜ੍ਹ ਨਾਲ ਗ੍ਰਸਤ ਹੈ।
ਦੂਸਰਾ, ਗੰਗਾ ਨਦੀ ਦਾ ਇਲਾਕਾ ਜਿਸ ’ਚ ਭਾਰੀ ਮੀਂਹ ਪੈਂਦਾ ਹੈ। ਨਾਲ ਹੀ ਭੂਚਾਲ ਅਤੇ ਅਨਿਯਮਿਤ ਰੇਤ ਖੋਦਾਈ ਨਾਲ ਨਦੀ ਦੀ ਸਤ੍ਹਾ ਨੂੰ ਅਸਥਿਰ ਕਰ ਦੇਣ ਦੇ ਕਾਰਨ ਹੜ੍ਹ ਦਾ ਖਤਰਾ ਵਧ ਜਾਂਦਾ ਹੈ।
ਤੀਸਰਾ, ਬ੍ਰਹਮਪੁੱਤਰ ਨਦੀ ਦਾ ਇਲਾਕਾ ਜਿੱਥੇ ਲਗਾਤਾਰ ਮੀਂਹ ਨਾਲ ਆਉਣ ਵਾਲਾ ਹੜ੍ਹ, ਜ਼ਮੀਨ ਖਿਸਕਣ ਅਤੇ ਭੂਚਾਲ ਨਾਲ ਨਦੀ ਦੇ ਕੁਦਰਤੀ ਪ੍ਰਵਾਹ ਦੇ ਰੁਕਣ ਨਾਲ ਵਧ ਸਕਦਾ ਹੈ।
ਚੌਥਾ, ਉੱਤਰ-ਪੱਛਮ ਦਾ ਇਲਾਕਾ ਜਿਸ ’ਚ ਪੰਜਾਬ ’ਚ ਹੜ੍ਹ ਦਾ ਕਾਰਨ ਸਿੰਚਾਈ ਵਾਲੇ ਇਲਾਕਿਆਂ ’ਚ ਅਣਉਚਿਤ ਜਲ ਨਿਕਾਸੀ ਸਹੂਲਤਾਂ ਦਾ ਹੋਣਾ ਹੈ ਜਦਕਿ ਹਿਮਾਲਿਆ ਅਤੇ ਕਸ਼ਮੀਰ ’ਚ ਬੱਦਲ ਫਟਣ ਅਤੇ ਬਰਫ ਦੀ ਤੋਦੇਂ ਡਿੱਗਣ, ਝੀਲ ਦੇ ਫਟਣ ਨਾਲ ਹੜ੍ਹ ਆਉਂਦਾ ਹੈ ਜਿਵੇਂ ਕਿ ਇਸ ਵਾਰ ਅਮਰਨਾਥ ਯਾਤਰਾ ਦੇ ਦੌਰਾਨ ਹੋਇਆ।
ਹਰ ਸਾਲ ਆਉਣ ਵਾਲੇ ਹੜ੍ਹ ਦੇ ਪਿੱਛੇ ਜਲਵਾਯੂ ਪਰਿਵਰਤਨ, ਨਿਰਮਾਣ ਸਰਗਰਮੀਆਂ ਦੀ ਲਗਾਤਾਰਤਾ ਅਤੇ ਤੇਜ਼ੀ ਨਾਲ ਉਦਯੋਗੀਕਰਨ ਹੋਣ ਦੇ ਕਾਰਨ ਮੌਸਮ ਦੀਆਂ ਅਜਿਹੀਆਂ ਘਟਨਾਵਾਂ ’ਚ ਵਾਧਾ ਹੋਣ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਕਈ ਸਾਲਾਂ ਤੋਂ ਬੇਕਾਬੂ ਅਤੇ ਅਨਿਯੋਜਿਤ ਵਿਕਾਸ ਹੋ ਰਿਹਾ ਹੈ। ਸ਼ਹਿਰੀਕਰਨ ਵਧ ਰਿਹਾ ਹੈ, ਵਿਕਾਸ ਯੋਜਨਾਵਾਂ ਦੀ ਉਚਿਤ ਨਿਗਰਾਨੀ ਨਹੀਂ ਹੋ ਰਹੀ। ਨਦੀਆਂ ਆਪਣੇ ਨਾਲ ਵੱਡੀ ਮਾਤਰਾ ’ਚ ਗਾਰ ਅਤੇ ਰੇਤ ਲਿਆਉਂਦੀਆਂ ਹਨ। ਸਾਲਾਂ ਤੋਂ ਇਨ੍ਹਾਂ ਦੀ ਸਫਾਈ ਨਾ ਹੋਣ ਕਾਰਨ ਨਦੀਆਂ ਦਾ ਮਾਰਗ ਰੁਕ ਜਾਂਦਾ ਹੈ, ਜਿਸ ਨਾਲ ਨੇੜੇ-ਤੇੜੇ ਦੇ ਇਲਾਕਿਆਂ ’ਚ ਪਾਣੀ ਫੈਲ ਜਾਂਦਾ ਹੈ। ਮਨੁੱਖ ਵਲੋਂ ਬਣਾਏ ਕਾਰਕਾਂ, ਕਿਨਾਰਿਆਂ, ਨਹਿਰਾਂ ਨਾਲ ਸਬੰਧਤ ਨਿਰਮਾਣ ਦੇ ਕਾਰਨ ਨਦੀਆਂ ਦੇ ਜਲ-ਪ੍ਰਵਾਹ ਸਮਰੱਥਾ ’ਚ ਕਮੀ ਆਉਂਦੀ ਹੈ, ਨਤੀਜੇ ਵਜੋਂ ਹੜ੍ਹ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਉਕਤ ਸਭ ਦੇ ਇਲਾਵਾ ਪੂਰਵ ਅਨੁਮਾਨ ਪ੍ਰਣਾਲੀ ਦੀ ਵੀ ਲੋੜ ਹੈ। ਅਜੇ ਤਾਂ ਅਸੀਂ ਇਨਸਾਨਾਂ ਦੀ ਗੱਲ ਕਰ ਰਹੇ ਹਾਂ, ਚਿੜੀਆਂ ਲਗਭਗ ਖਤਮ ਹੋ ਚੁੱਕੀਆਂ ਹਨ ਅਤੇ ਬਲੈਕ ਬਕ ਵਰਗੇ ਜਾਨਵਰ ਪਾਣੀ ’ਚ ਡੁੱਬ ਕੇ ਮਰ ਰਹੇ ਹਨ।
33 ਸਾਲ ਬਾਅਦ ਮਹਿਬੂਬਾ ਦੀ ਭੈਣ ਡਾ. ਰੂਬੀਆ ਨੇ ਅਗਵਾਕਰਤਾ ਯਾਸੀਨ ਮਲਿਕ ਨੂੰ ਪਛਾਣਿਆ
NEXT STORY