ਭਾਰਤ 2023 ਦੇ ਮੱਧ ਤੱਕ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਵੱਲ ਵਧ ਰਿਹਾ ਹੈ ਪਰ ਆਕਾਰ ਅਤੇ ਆਬਾਦੀ ਦੀ ਵਿਸ਼ਾਲਤਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰੀ ‘ਮਨ ਕੀ ਬਾਤ’ ਨੂੰ ਦੇਸ਼ ਦੇ ਹਰ ਨੁੱਕੜ ਅਤੇ ਕੋਨੇ ਵਿਚ ਕੰਨਾਂ ਵਿਚ ਗੁੂੰਜਣ ਤੋਂ ਕਦੇ ਨਹੀਂ ਰੋਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਮਹੀਨੇ ਲੱਖਾਂ ਨਾਗਰਿਕਾਂ ਤੱਕ ਪੁੱਜਣ ਵਾਲੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਪ੍ਰਸਾਰਣ ਅਪ੍ਰੈਲ ਵਿਚ ਹੋਵੇਗਾ। ‘ਆਪਣੇ ਵਿਚਾਰਾਂ ਨੂੰ ਵਹਿਣ ਦਿਓ’ ਵਾਕਅੰਸ਼ ਦੇ ਨਾਲ ਜਾਗਰੂਕਤਾ ਅਤੇ ਕਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਸ਼ਬਦਾਂ ਨਾਲ ਭਰੀ ‘ਮਨ ਕੀ ਬਾਤ’ ਦੀ ਇਤਿਹਾਸਕ ਯਾਤਰਾ 30 ਅਪ੍ਰੈਲ ਨੂੰ ਇਕ ਮਹੱਤਵਪੂਰਨ ਪੜਾਅ ’ਤੇ ਪੁੱਜ ਜਾਵੇਗੀ।
ਹਰੇਕ ਨਾਗਰਿਕ ਨਾਲ ਜੁੜਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਤਰ੍ਹਾਂ ਦਾ ਪਹਿਲਾ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਸ਼ੁਰੂ ਕੀਤਾ ਜੋ ਅੱਜ ਵੀ ਬਿਨਾਂ ਰੁਕਾਵਟ ਜਾਰੀ ਹੈ। ਇਹ ਇਕ ਬੇਹੱਦ ਹੈਰਾਨ ਕਰਨ ਵਾਲਾ ਵਿਚਾਰ ਹੈ ਕਿ ਕਿਵੇਂ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਲਈ ਤਿਆਰ ਦੇਸ਼ ਦੇ ਇਕ ਪੀ. ਐੱਮ. ਨੇ ਰੇਡੀਓ ਪ੍ਰੋਗਰਾਮ ਰਾਹੀਂ ਹਰ ਨਾਗਰਿਕ ਤੱਕ ਪੁੱਜਣ ਦਾ ਯਤਨ ਕੀਤਾ, ਜਿਸ ਰਾਹੀਂ ਪੀ. ਐੱਮ. ਮੋਦੀ ਨਾ ਸਿਰਫ਼ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ ਸਗੋਂ ਨਾਗਰਿਕਾਂ ਨੂੰ ਸ਼ਾਸਨ ਦਾ ਹਿੱਸਾ ਬਣਨ ਅਤੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਦਾ ਮੌਕਾ ਵੀ ਦਿੰਦੇ ਹਨ।
ਪ੍ਰੋਗਰਾਮ ਦਾ ਮੁੱਖ ਉਦੇਸ਼ ਪੀ. ਐੱਮ. ਅਤੇ ਨਾਗਰਿਕਾਂ ਦਰਮਿਅਾਨ ਸਿੱਧਾ ਸੰਬੰਧ ਬਣਾਉਣਾ ਅਤੇ ਰੋਜ਼ਾਨਾ ਦੇ ਸ਼ਾਸਨ ਦੇ ਮੁੱਦਿਆਂ ’ਤੇ ਗੱਲਬਾਤ ਸ਼ੁਰੂ ਕਰਨਾ ਹੈ। ਪ੍ਰਧਾਨ ਮੰਤਰੀ ਕੌਮੀ ਮਹੱਤਵ ਨਾਲ ਸੰਬੰਧਤ ਵਿਚਾਰਾਂ ’ਤੇ ਸੰਬੋਧਨ ਕਰਦੇ ਹਨ। ਇਸ ਦੀ ਸਫ਼ਲਤਾ ਇਸ ਤੱਥ ਤੋਂ ਸਪੱਸ਼ਟ ਹੈ ਕਿ ਪ੍ਰੋਗਰਾਮ ਨੇ ਆਪਣੇ ਸ਼ੁਰੂਆਤੀ ਐਪੀਸੋਡ ਵਿਚ ਸਿਰਫ ਆਪਣੀ ਵੈੱਬਸਾਈਟ ਰਾਹੀਂ 61,000 ਤੋਂ ਵੱਧ ਲੋਕਾਂ ਦੇ ਵਿਚਾਰ ਹਾਸਲ ਕੀਤੇ।
ਰੇਡੀਓ ਮਾਧਿਅਮ ਕਿਉਂ? : ਭਾਵੇਂ ਹੀ ਇਸ ਪ੍ਰੋਗਰਾਮ ਨੇ ਇਕ ਲੰਬਾ ਸਫਰ ਤੈਅ ਕੀਤਾ ਹੈ ਪਰ ਕਈ ਲੋਕ ਅਜੇ ਵੀ ਇਸ ਗੱਲ ਤੋਂ ਹੈਰਾਨ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ‘ਮਨ ਕੀ ਬਾਤ’ ਲਈ ਰੇਡੀਓ ਨੂੰ ਇਕ ਮਾਧਿਅਮ ਦੇ ਰੂਪ ਵਿਚ ਕਿਉਂ ਚੁਣਿਆ ਹੈ। ਇਸ ਦਾ ਕਾਰਨ ਇਹ ਹੈ ਕਿ ਰੇਡੀਓ ਦੀ ਵਿਆਪਕ ਪਹੁੰਚ ਹੈ ਅਤੇ ਇਹ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਦਾ ਹੈ। ਰੇਡੀਓ ਲਗਭਗ 90 ਤੋਂ ਵੱਧ ਸਾਲਾਂ ਤੋਂ ਭਾਰਤੀ ਘਰਾਂ ਦਾ ਹਿੱਸਾ ਬਣਿਆ ਹੋਇਆ ਹੈ ਅਤੇ ਇਹ ਗੱਲ ਭੁਲਾਈ ਨਹੀਂ ਜਾ ਸਕਦੀ ਕਿ 1920 ਤੋਂ ਬਾਅਦ ਮਨੁੱਖੀ ਜੀਵਨ ਵਿਚ ਰੇਡੀਓ ਨੇ ਇਕ ਕ੍ਰਾਂਤੀ ਲਿਆਂਦੀ ਸੀ।
ਨੀਤੀ ਪ੍ਰਚਾਰ ਅਤੇ ਪ੍ਰਭਾਵ : ਕਟਕ ਦੇ ਚਾਹ ਵੇਚਣ ਵਾਲੇ ਡੀ. ਪ੍ਰਕਾਸ਼ ਰਾਓ ਹੋਣ ਜਾਂ ਬਿਹਾਰ ਦੀ ਮਹਿਲਾ ਉੱਦਮੀ ਸਾਧਨਾ ਦੇਵੀ, ਅਸੀਂ ਸਾਰਿਆਂ ਨੇ ਅਜਿਹੇ ਕਿੱਸੇ ਸੁਣੇ ਹਨ ਕਿ ਕਿਵੇਂ ਪੀ. ਐੱਮ. ਮੋਦੀ ਦੇ ‘ਮਨ ਕੀ ਬਾਤ’ ਤੋਂ ਬਾਅਦ ਵੱਖ-ਵੱਖ ਸੂਬਿਆਂ ਵਿਚ ਕਈ ਲੋਕਾਂ ਦੀ ਜ਼ਿੰਦਗੀ ਬਦਲ ਗਈ। ਇਕ ਰੇਡੀਓ ਪ੍ਰੋਗਰਾਮ ਜੋ ਸੰਭਾਵਿਤ ਰੂਪ ਨਾਲ ਦੇਸ਼ ਦੇ ਹਰ ਕੰਢੇ ’ਤੇ ਰਹਿਣ ਵਾਲੇ ਆਖਰੀ ਨਾਗਰਿਕਾਂ ਤੱਕ ਪੁੱਜਦਾ ਹੈ, ਸਰਕਾਰ ਦੀਆਂ ਨੀਤੀਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਦੇ ਮਾਧਿਅਮ ਨਾਲ ਇਕ ਸਮਾਜਿਕ ਤਬਦੀਲੀ ਲਿਆਉਣ ਦੀ ਸਮਰੱਥਾ ਰੱਖਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਵਿਚ ਕਈ ਸਮਾਜਿਕ ਤਬਦੀਲੀਆਂ ਦੀ ਅਗਵਾਈ ਕਰਨ ਲਈ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਇਕ ਤੰਤਰ ਸਥਾਪਿਤ ਕਰਨ ਵਿਚ ਸਫਲ ਰਹੇ ਹਨ। ਇਨ੍ਹਾਂ ਵਿਚੋਂ ਕੁਝ ਖਾਸ ਬਦਲਾਅ ਹਨ-ਸਵੱਛਤਾ, ਸਵੈਮ ਸੇਵਾ, ਸੁਰੱਖਿਆ, ਫਿੱਟ ਇੰਡੀਆ, ਪ੍ਰੀਖਿਆ ਅਤੇ ਮਹਿਲਾ ਸਸ਼ਕਤੀਕਰਨ। ਹਰ ਮਹੀਨੇ ਨਾਗਰਿਕ ਆਪਣੇ ਵਿਚਾਰਾਂ ਅਤੇ ਸੁਝਾਵਾਂ ਨੂੰ ਪੀ. ਐੱਮ. ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਕਰਦੇ ਹਨ।
ਟੀਕਾਕਰਨ ਮੁਹਿੰਮ ’ਚ ਭੂਮਿਕਾ
‘ਮਨ ਕੀ ਬਾਤ’ ਨੇ ਕੋਵਿਡ-19 ਟੀਕਾਕਰਨ ਦੇ ਮਹੱਤਵ ਦਾ ਪ੍ਰਚਾਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪੇਂਡੂ ਖੇਤਰਾਂ ਅਤੇ ਉਨ੍ਹਾਂ ਖੇਤਰਾਂ ਵਿਚ ਆਪਣਾ ਸੰਦੇਸ਼ ਪਹੁੰਚਾਇਆ ਜਿਥੇ ਟਰਨੇਟ ਕੁਨੈਕਟੀਵਿਟੀ ਨਹੀਂ ਸੀ। ਇਹ ਮੈਨੂੰ ਮੀਡੀਆ ਰਾਹੀਂ ਵਿਆਪਕ ਰੂਪ ਨਾਲ ਸਾਂਝੀ ਕੀਤੀ ਗਈ ਇਕ ਘਟਨਾ ਦੀ ਯਾਦ ਦਿਵਾਉਂਦਾ ਹੈ, ਜਦੋਂ ਮੱਧ ਪ੍ਰਦੇਸ਼ ਵਿਚ ਇਕ ਵਿਅਕਤੀ ਨੇ ਪੀ. ਐੱਮ. ਨਰਿੰਦਰ ਮੋਦੀ ਵਲੋਂ ਉਤਸ਼ਾਹਿਤ ਕਰਨ ਤੋਂ ਬਾਅਦ ਖੁਦ ਨੂੰ ਅਤੇ ਪਰਿਵਾਰ ਨੂੰ ਕੋਵਿਡ-19 ਦਾ ਟੀਕਾ ਲਗਵਾਇਆ ਸੀ। ਮੈਂ ‘ਮਨ ਕੀ ਬਾਤ’ ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ ਕਿ ਇਸ ਰਾਹੀਂ ਉਨ੍ਹਾਂ ਨਾ ਸਿਰਫ ਭਾਰਤੀਆਂ ਸਗੋਂ ਦੁਨੀਆ ਨੂੰ ਕੋਵਿਡ-19 ਵਰਗੀ ਮਹਾਮਾਰੀ ਨਾਲ ਲੜਨ ਲਈ ਪ੍ਰੇਰਿਤ ਕੀਤਾ। ਅਪ੍ਰੈਲ 2020 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਕੋਰੋਨਾ ਵਾਇਰਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਹ ਗੱਲ ਕਈ ਲੋਕਾਂ ਲਈ ਪ੍ਰੇਰਣਾ ਬਣ ਗਈ ਸੀ।
ਰੇਡੀਓ ਜੀਵਨ ਨੂੰ ਉੱਜਵਲ ਕਰਦਾ ਰਹੇ : ਰੇਡੀਓ ਨੂੰ ਹਮੇਸ਼ਾ ਤੋਂ ਹੀ ਜਨਤਾ ਨੂੰ ਪ੍ਰੇਰਿਤ ਕਰਨ ਵਿਚ ਸ਼ਕਤੀਸ਼ਾਲੀ ਉਪਕਰਣ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਮੋਦੀ ਜੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੇ ਸਾਨੂੰ ਮੁੜ ਟੈਕਨਾਲੋਜੀ ਦੇ ਇਸ ਯੁੱਗ ਵਿਚ ਰੇਡੀਓ ਦੀ ਭੂਮਿਕਾ ਅਤੇ ਪਹੁੰਚ ਦਾ ਮਹੱਤਵ ਸਮਝਾਇਆ ਹੈ। ਸੰਭਾਵਿਤ ਤੌਰ ’ਤੇ ਸੰਚਾਰ ਕਿਸੇ ਵੀ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਹੈ‘ਮਨ ਕੀ ਬਾਤ’ ਮੀਲ ਦਾ ਪੱਥਰ ਸਾਬਿਤ ਹੋਇਆ ਹੈ, ਜਿਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਜਨਤਾ ਨਾਲ ਜੋੜੀ ਰੱਖਿਆ ਹੈ ਅਤੇ ਉਮੀਦ ਹੈ ਕਿ ਅੱਗੇ ਵੀ ਇਹ ਪ੍ਰੋਗਰਾਮ ਇਸੇ ਤਰ੍ਹਾਂ ਸਫਲਤਾ ਹਾਸਲ ਕਰਦਾ ਰਹੇਗਾ। ਰੇਡੀਓ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ ਵਿਚ ਵਿਸ਼ਵ ਰੇਡੀਓ ਦਿਵਸ ’ਤੇ ਸਰੋਤਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਸੀ ‘ਰੇਡੀਓ ਅਭਿਨਵ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਜੀਵਨ ਨੂੰ ਉੱਜਵਲ ਕਰਦਾ ਰਹੇ।’
ਸਤਨਾਮ ਸਿੰਘ ਸੰਧੂ
ਦੇਸ਼ ’ਚ ਅਜੇ ਰੌਸ਼ਨ ਹਨ ਭਾਈਚਾਰੇ ਦੇ ਚਿਰਾਗ, ਸਦਭਾਵਨਾ ਦੀਆਂ ਕੁਝ ਮਿਸਾਲੀ ਉਦਾਹਰਣਾਂ
NEXT STORY