ਇਸ ਸਾਲ 24 ਫਰਵਰੀ ਨੂੰ ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਪਿੱਛੋਂ ਆਪਣੇ ਕਬਜ਼ੇ ’ਚ ਲਏ ਖੇਰਸੋਨ ਇਲਾਕੇ ’ਚੋਂ ਪਿਛਲੇ ਬੁੱਧਵਾਰ ਨੂੰ ਰੂਸੀ ਫੌਜਾਂ ਨੂੰ ਹਟਾਉਣ ਦੇ ਨਿਰਦੇਸ਼ ਜਾਰੀ ਕਰਨ ਪਿੱਛੋਂ ਰੂਸੀ ਰੱਖਿਆ ਮੰਤਰੀ ਸਰਗਈ ਸ਼ੋਇਗੂ ਅਤੇ ਜਰਨੈਲਾਂ ਦੇ ਚਿਹਰੇ ਉਤਰੇ ਹੋਏ ਹਨ। ਜੰਗ ਦੀ ਸ਼ੁਰੂਆਤ ਦੇ ਸਮੇਂ ਇਹ ਸਭ ਪੁਤਿਨ ਦਾ ਗੁਣਗਾਨ ਕਰਦੇ ਹੋਏ ਆਪਣੇ ਦੇਸ਼ਵਾਸੀਆਂ ਨੂੰ ਦੱਸ ਰਹੇ ਸਨ ਕਿ ਰੂਸ ਜੰਗ ’ਚ ਕੁਝ ਹੀ ਦਿਨਾਂ ’ਚ ਯੂਕ੍ਰੇਨ ਨੂੰ ਪਛਾੜ ਦੇਵੇਗਾ ਪਰ ਜੰਗ ਸ਼ੁਰੂ ਹੋਣ ਦੇ 9 ਮਹੀਨਿਆਂ ਬਾਅਦ ਵੀ ਅਜਿਹਾ ਨਹੀਂ ਹੋ ਸਕਿਆ ਹੈ।
ਅਮਰੀਕੀ ਮੀਡੀਆ ਮੁਤਾਬਕ ਦੋਹਾਂ ਧਿਰਾਂ ਦੇ ਘੱਟੋ-ਘੱਟ 2 ਲੱਖ ਲੋਕ ਇਸ ਜੰਗ ’ਚ ਮਾਰੇ ਜਾ ਚੁੱਕੇ ਹਨ ਪਰ ਇੰਨਾ ਸਭ ਹੋਣ ਦੇ ਬਾਵਜੂਦ ਰੂਸ ਇਸ ਜੰਗ ’ਚ ਫੈਸਲਾਕੁੰਨ ਜਿੱਤ ਵੱਲ ਅੱਗੇ ਨਹੀਂ ਵਧ ਸਕਿਆ ਹੈ, ਸਗੋਂ ਉਸ ਨੂੰ ਸਤੰਬਰ ’ਚ ਯੂਕ੍ਰੇਨ ਤੋਂ ਵੱਖ ਕੀਤੇ ਗਏ ਖੇਰਸੋਨ ਇਲਾਕੇ ’ਚੋਂ ਵੀ ਆਪਣੀ ਫੌਜ ਪਿੱਛੇ ਹਟਾਉਣੀ ਪਈ ਹੈ। ਰੂਸੀ ਕਮਾਂਡਰ ਨੇ ਸਪੱਸ਼ਟ ਕਿਹਾ ਹੈ ਕਿ ਉਹ ਖੇਰਸੋਨ ’ਚ ਹੁਣ ਆਪਣੇ ਫੌਜੀਆਂ ਤੱਕ ਸਾਮਾਨ ਅਤੇ ਰਸਦ ਦੀ ਸਪਲਾਈ ਕਰਨ ’ਚ ਨਾਕਾਮ ਰਹਿਣ ਕਾਰਨ ਆਪਣੀ ਫੌਜ ਨੂੰ ਸ਼ਹਿਰ ’ਚੋਂ ਬਾਹਰ ਕੱਢਣ ਲਈ ਕਹਿ ਰਹੇ ਹਨ।
ਪੁਤਿਨ ਦੇ ਇਸ ਫੈਸਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਦਾ ਮੀਡੀਆ ਉਨ੍ਹਾਂ ਦੀ ਹਾਰ ਵਜੋਂ ਪ੍ਰਚਾਰਿਤ ਕਰ ਰਿਹਾ ਹੈ। ਯੂਕ੍ਰੇਨ ਦੀ ਫੌਜ ਦਾ ਕਹਿਣਾ ਹੈ ਕਿ ਰੂਸ ਦਾ ਫੌਜੀਆਂ ਨੂੰ ਪਿੱਛੇ ਹਟਾਉਣ ਦੀ ਗੱਲ ਕਰਨਾ ਉਸ ਦੀ ਇਕ ਚਾਲ ਵੀ ਹੋ ਸਕਦੀ ਹੈ। ਇਸ ਦੌਰਾਨ ਰੂਸੀ ਮੀਡੀਆ ਅਜੇ ਵੀ ਪੁਤਿਨ ਦੇ ਬਚਾਅ ’ਚ ਹੈ। ਜਦੋਂ ਉਨ੍ਹਾਂ ਦੇ ਇਕ ਜਨਰਲ ਅਤੇ ਰੱਖਿਆ ਮਾਹਿਰ ਨੇ ਟੀ. ਵੀ. ’ਤੇ ਬੈਠ ਕੇ ਪਿੱਛੇ ਹਟਣ ਦਾ ਐਲਾਨ ਕੀਤਾ, ਉਸ ਸਮੇਂ ਪੁਤਿਨ ਦਾ ਚਿਹਰਾ ਵੀ ਵਿਖਾਈ ਨਹੀਂ ਦੇ ਰਿਹਾ ਸੀ। ਇਸ ਦੌਰਾਨ ਰੂਸ ਦੇ ਆਮ ਲੋਕ ਪੁਤਿਨ ਦੀ ਹਮਾਇਤ ਕਰ ਰਹੇ ਹਨ ਪਰ ਰੂਸ ਦੇ ਸੱਭਿਅਕ ਵਰਗ ’ਚ ਪੁਤਿਨ ਦੀ ਸਾਖ ਨੂੰ ਇਸ ਕਦਮ ਕਾਰਨ ਧੱਕਾ ਜ਼ਰੂਰ ਲੱਗਾ ਹੈ ਅਤੇ ਉਨ੍ਹਾਂ ਵਿਰੁੱਧ ਕੁਝ ਆਵਾਜ਼ਾਂ ਵੀ ਉੱਠਣ ਲੱਗੀਆਂ ਹਨ। ਖੇਰਸੋਨ ਤੋਂ ਰੂਸੀ ਫੌਜਾਂ ਦੇ ਪਿੱਛੇ ਹਟਣ ਦਾ ਪੁਤਿਨ ’ਤੇ ਡੂੰਘਾ ਪ੍ਰਭਾਵ ਪਵੇਗਾ।
ਪੁਤਿਨ ਅਤੇ ਸਮੁੱਚੀ ਦੁਨੀਆ ’ਚ ਸਭ ਦੇਸ਼ ਇਹ ਸਮਝ ਰਹੇ ਹਨ ਕਿ ਹੁਣ ਜੰਗ ਕਰਨ ਦਾ ਤਰੀਕਾ ਬਦਲ ਗਿਆ ਹੈ। ਜਿਸ ਤਰ੍ਹਾਂ 15ਵੀਂ ਸਦੀ ’ਚ ਜੰਗ ’ਚ ਹਾਥੀਆਂ ਦੀ ਥਾਂ ਗੰਨ ਪਾਊਡਰ ਨੇ ਲੈ ਲਈ ਸੀ ਜਾਂ ਪਹਿਲੀ ਵਿਸ਼ਵ ਜੰਗ ’ਚ ਮਸ਼ੀਨਗੰਨ ਨੇ ਤੋਪਾਂ ਦੀ ਥਾਂ ਜਾਂ ਦੂਜੀ ਵਿਸ਼ਵ ਜੰਗ ’ਚ ਵੀ-2 ਰਾਕੇਟ, ਟੈਂਕ ਅਤੇ ਬੰਬਰ ਨੇ ਲੈ ਲਈ, ਉਸੇ ਤਰ੍ਹਾਂ ਇਸ ਵਾਰ ਇਹ ਸਪੱਸ਼ਟ ਹੋ ਗਿਆ ਹੈ ਕਿ ਲੜਾਈ ਪੈਦਲ ਫੌਜੀਆਂ ਨਾਲ ਨਹੀਂ ਸਗੋਂ ਡ੍ਰੋਨ, ਲੰਬੀ ਦੂਰੀ ਦੀਆਂ ਮਿਜ਼ਾਈਲਾਂ, ਹਾਵਿਟਜ਼ਰ ਗੰਨਾਂ, ਹਿਮਾਰਸ ਸਿਸਟਮ, ਏਅਰ ਡਿਫੈਂਸ ਸਿਸਟਮ ਅਤੇ ਤਕਨਾਲੋਜੀ ਨਾਲ ਜਿੱਤੀ ਜਾਵੇਗੀ। ਅਜਿਹੀ ਹਾਲਤ ’ਚ ਜੰਗ ਦਾ ਇੰਨਾ ਲੰਬਾ ਚੱਲਣਾ ਅਤੇ ਰੂਸੀ ਫੌਜਾਂ ਦਾ ਪਿੱਛੇ ਹਟਣਾ ਪੁਤਿਨ ਦੀ ਸਮਝ, ਜੰਗ ਦੇ ਹੁਨਰ ਅਤੇ ਵੱਕਾਰ ’ਤੇ ਯਕੀਨਨ ਇਕ ਧੱਬਾ ਤਾਂ ਹੈ।
ਸਖਤ ਕੋਵਿਡ ਲਾਕਡਾਊਨ ਦੇ ਕਾਰਨ ਚੀਨ ਛੱਡਣ ਨੂੰ ਮਜਬੂਰ ਵਿਦੇਸ਼ੀ ਲੋਕ
NEXT STORY