ਪਰਿਵਾਰ ’ਚ ਸਨੇਹ ਅਤੇ ਤਾਲਮੇਲ ਨਾ ਹੋਵੇ ਤਾਂ ਜੀਵਨ ਨਰਕ ਬਣ ਜਾਂਦਾ ਹੈ। ਇਸ ਨੂੰ ਹੀ ਰੇਖਾਂਕਿਤ ਕਰਦਿਆਂ ਹਾਲ ਹੀ ’ਚ ਤਿੰਨ ਜੱਜਾਂ ਜਸਟਿਸ ਸੁਭਾਸ਼ ਚੰਦ, ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਨੀਨਾ ਬੰਸਲ ਕ੍ਰਿਸ਼ਨਾ ਨੇ ਸਾਡੇ ਪੁਰਾਤਨ ਧਰਮ ਗ੍ਰੰਥਾਂ ਦੇ ਹਵਾਲੇ ਨਾਲ ਤਿੰਨ ਮਹੱਤਵਪੂਰਨ ਫੈਸਲੇ ਸੁਣਾਏ ਹਨ :
* 12 ਜਨਵਰੀ ਨੂੰ ਝਾਰਖੰਡ ਹਾਈਕੋਰਟ ਦੇ ਜਸਟਿਸ ਸੁਭਾਸ਼ ਚੰਦ ਨੇ ਮਨੋਜ ਨਾਂ ਦੇ ਵਿਅਕਤੀ ਨੂੰ ਹੁਕਮ ਦਿੱਤਾ ਕਿ ਉਸ ਨੂੰ ਹਰ ਹਾਲ ’ਚ ਆਪਣੇ ਬਜ਼ੁਰਗ ਪਿਤਾ ਨੂੰ ਗੁਜ਼ਾਰੇ ਲਈ 3000 ਰੁਪਏ ਮਹੀਨਾ ਦੇਣੇ ਹੋਣਗੇ ਕਿਉਂਕਿ ਪਿਤਾ ਕੋਲੋਂ ਜ਼ਮੀਨ ਦਾ ਹਿੱਸਾ ਲੈਣ ਦੇ ਬਾਵਜੂਦ ਉਸ ਨੇ 15 ਸਾਲ ਤੋਂ ਉਨ੍ਹਾਂ ਦਾ ਪਾਲਣ-ਪੋਸ਼ਣ ਨਹੀਂ ਕੀਤਾ। ਜਸਟਿਸ ਸੁਭਾਸ਼ ਚੰਦ ਨੇ ਆਪਣੇ ਫੈਸਲੇ ’ਚ ਯਕਸ਼-ਯੁਧਿਸ਼ਠਰ ਵਾਰਤਾਲਾਪ ਦਾ ਜ਼ਿਕਰ ਕਰਦਿਆਂ ਲਿਖਿਆ :
ਯਕਸ਼ ਨੇ ਯੁਧਿਸ਼ਠਰ ਕੋਲੋਂ ਪੁੱਛਿਆ-ਧਰਤੀ ਨਾਲੋਂ ਵੱਧ ਭਾਰਾ ਕੀ ਹੈ? ਸਵਰਗ ਤੋਂ ਵੀ ਉੱਚਾ ਕੀ ਹੈ? ਹਵਾ ਤੋਂ ਵੀ ਪਲ ਭਰ ਕੀ ਹੈ ਅਤੇ ਘਾਹ ਤੋਂ ਵੱਧ ਅਣਗਿਣਤ ਕੀ ਹੈ? ਯੁਧਿਸ਼ਠਰ ਨੇ ਜਵਾਬ ਦਿੱਤਾ, ‘‘ਮਾਂ ਧਰਤੀ ਤੋਂ ਵੀ ਵੱਧ ਭਾਰੀ ਹੈ, ਪਿਤਾ ਸਵਰਗ ਤੋਂ ਵੀ ਉੱਚਾ ਹੈ। ਮਨ ਹਵਾ ਤੋਂ ਵੀ ਪਲ ਭਰ ਹੈ ਅਤੇ ਸਾਡੇ ਵਿਚਾਰ ਘਾਹ ਤੋਂ ਵੀ ਵੱਧ ਹਨ।’’
ਇਸ ਦੀ ਵਿਆਖਿਆ ਕਰਦੇ ਹੋਏ ਜਸਟਿਸ ਸੁਭਾਸ਼ ਚੰਦ ਨੇ ਮਨੋਜ ਨੂੰ ਆਪਣੇ ਪਿਤਾ ਪ੍ਰਤੀ ਆਪਣਾ ਪਵਿੱਤਰ ਫਰਜ਼ ਨਿਭਾਉਣ ਦਾ ਹੁਕਮ ਦਿੱਤਾ ਅਤੇ ਕਿਹਾ, ‘‘ਭਾਵੇਂ ਹੀ ਪਿਤਾ ਕੁਝ ਕਮਾਉਂਦੇ ਹੋਣ, ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਪੁੱਤਰ ਦਾ ਪਵਿੱਤਰ ਫਰਜ਼ ਹੈ।’’
* 23 ਜਨਵਰੀ, 2024 ਨੂੰ ਜਸਟਿਸ ਸੁਭਾਸ਼ ਚੰਦ ਨੇ ਇਕ ਹੋਰ ਫੈਸਲੇ ’ਚ ਯਜੁਰਵੇਦ ਦੇ ਸ਼ਲੋਕ ਦਾ ਵਰਨਣ ਕਰਦਿਆਂ ਕਿਹਾ, ‘‘ਹੇ ਨਾਰੀ, ਤੂੰ ਚੁਣੌਤੀਆਂ ਤੋਂ ਹਾਰਨ ਵਾਲੀ ਨਹੀਂ ਹੈਂ। ਤੂੰ ਸਭ ਤੋਂ ਸ਼ਕਤੀਸ਼ਾਲੀ ਚੁਣੌਤੀ ਨੂੰ ਹਰਾ ਸਕਦੀ ਹੈਂ।’’
ਫਿਰ ਉਨ੍ਹਾਂ ਨੇ ਮਨੁਸਮ੍ਰਿਤੀ ਦੇ ਹਵਾਲੇ ਨਾਲ ਕਿਹਾ, ‘‘ਜਿਸ ਪਰਿਵਾਰ ਦੀਆਂ ਔਰਤਾਂ ਦੁਖੀ ਹੁੰਦੀਆਂ ਹਨ, ਉਹ ਪਰਿਵਾਰ ਜਲਦੀ ਹੀ ਨਸ਼ਟ ਹੋ ਜਾਂਦਾ ਹੈ ਅਤੇ ਜਿੱਥੇ ਔਰਤਾਂ ਸੰਤੁਸ਼ਟ ਰਹਿੰਦੀਆਂ ਹਨ, ਉਹ ਪਰਿਵਾਰ ਸਦਾ ਹੀ ਫਲਦਾ-ਫੁਲਦਾ ਹੈ।’’
ਇਕ ਕੇਸ, ਜਿਸ ’ਚ ਇਕ ਔਰਤ ਆਪਣੀ ਸੱਸ ਦੀ ਸੇਵਾ ਕਰਨ ਤੋਂ ਬਚਣ ਲਈ ਸਹੁਰੇ ਛੱਡ ਕੇ ਪੇਕੇ ਚਲੀ ਗਈ ਸੀ, ਉਸ ਦੇ ਪਤੀ ਵੱਲੋਂ ਆਪਣੀ ਨਾਰਾਜ਼ ਪਤਨੀ ਨੂੰ ਜ਼ਰੂਰੀ ਹੁਕਮ ਦੇਣ ਲਈ ਦਾਇਰ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ ਹੋਏ ਜਸਟਿਸ ਸੁਭਾਸ਼ ਚੰਦ ਨੇ ਕਿਹਾ :
‘‘ਬਿਰਧ ਸੱਸ-ਸਹੁਰੇ ਅਤੇ ਦਾਦੀ-ਸੱਸ ਦੀ ਸੇਵਾ ਕਰਨਾ ਨੂੰਹ ਦਾ ਫਰਜ਼ ਅਤੇ ਭਾਰਤੀ ਸੱਭਿਆਚਾਰ ਦਾ ਹਿੱਸਾ ਹੈ। ਉਹ ਆਪਣੇ ਪਤੀ ’ਤੇ ਆਪਣੀ ਮਾਂ ਤੋਂ ਅਲੱਗ ਹੋਣ ਦਾ ਦਬਾਅ ਨਹੀਂ ਪਾ ਸਕਦੀ। ਪਤਨੀ ਲਈ ਆਪਣੇ ਪਤੀ ਦੀ ਮਾਂ ਅਤੇ ਨਾਨੀ ਦੀ ਸੇਵਾ ਕਰਨਾ ਲਾਜ਼ਮੀ ਹੈ। ਉਸ ਨੂੰ ਇਨ੍ਹਾਂ ਤੋਂ ਅਲੱਗ ਰਹਿਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ।’’
* 23 ਜਨਵਰੀ ਨੂੰ ਹੀ ਦਿੱਲੀ ਹਾਈਕੋਰਟ ਦੇ ਜਸਟਿਸ ਸੁਰੇਸ਼ ਕੁਮਾਰ ਕੈਤ ਦੀ ਪ੍ਰਧਾਨਗੀ ਵਾਲੀ ਬੈਂਚ, ਜਿਸ ’ਚ ਜਸਟਿਸ ਨੀਨਾ ਬੰਸਲ ਕ੍ਰਿਸ਼ਨਾ ਵੀ ਸ਼ਾਮਲ ਸੀ, ਨੇ ਇਕ ਔਰਤ ਦੇ ਆਪਣੇ ਪਤੀ ਨਾਲ ਤਾਲਮੇਲ ਨਾ ਬਿਠਾਉਣ ਦੇ ਰਵੱਈਏ ਨੂੰ ਮਾਨਸਿਕ ਜ਼ੁਲਮ ਕਰਾਰ ਦਿੰਦੇ ਹੋਏ ਉਸ ਦੇ ਪਤੀ ਦੇ ਹੱਕ ’ਚ ਤਲਾਕ ਦਾ ਹੁਕਮ ਦੇ ਦਿੱਤਾ ਅਤੇ ਕਿਹਾ :
‘‘ਆਪਣੇ ਪਤੀ ਨਾਲ ਕੋਈ ਵੀ ਮੱਤਭੇਦ ਗੱਲਬਾਤ ਰਾਹੀਂ ਸੁਲਝਾਉਣ ਦੀ ਥਾਂ ਉਹ ਆਪਣੇ ਜੀਵਨਸਾਥੀ ਨੂੰ ਜਨਤਕ ਤੌਰ ’ਤੇ ਬੇਇੱਜ਼ਤ ਕਰਦੀ ਸੀ। ਜੀਵਨਸਾਥੀ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨ ਵਾਲਾ ਅਣਉਚਿਤ ਅਤੇ ਨਿੰਦਣਯੋਗ ਆਚਰਨ ਮਾਨਸਿਕ ਜ਼ੁਲਮ ਹੈ।’’
ਵਰਨਣਯੋਗ ਹੈ ਕਿ 16 ਸਾਲ ਦੇ ਵਿਆਹੁਤਾ ਜੀਵਨ ਪਿੱਛੋਂ ਇਹ ਜੋੜਾ ਅਲੱਗ ਹੋ ਗਿਆ ਸੀ। ਇਸ ਕੇਸ ’ਚ ਜਿੱਥੇ ਪਤੀ ਨੇ ਆਪਣੀ ਪਤਨੀ ’ਤੇ ਮਾਨਸਿਕ ਜ਼ੁਲਮ ਦਾ ਦੋਸ਼ ਲਾਇਆ, ਤਾਂ ਪਤਨੀ ਨੇ ਦਾਜ ਮੰਗਣ ਦਾ ਦੋਸ਼ ਲਾਇਆ ਸੀ।
ਬੈਂਚ ਨੇ ਕਿਹਾ, ‘‘ਦੋਵਾਂ ਧਿਰਾਂ ’ਚ ਮਨ-ਮੁਟਾਵ ਇਕ ਵਿਆਹੁਤਾ ਰਿਸ਼ਤੇ ’ਚ ਹੋਣ ਵਾਲਾ ਆਮ ਮਨ-ਮੁਟਾਵ ਨਹੀਂ ਹੈ। ਇਹ ਪਤੀ ਪ੍ਰਤੀ ਪਤਨੀ ਦਾ ਜ਼ੁਲਮ ਭਰਿਆ ਕਾਰਾ ਹੈ।’’
ਝਾਰਖੰਡ ਅਤੇ ਦਿੱਲੀ ਹਾਈਕੋਰਟਾਂ ਦੇ ਉਕਤ ਫੈਸਲੇ ਮਾਤਾ-ਪਿਤਾ ਅਤੇ ਸੱਸ-ਸਹੁਰੇ ਦੀ ਸੇਵਾ ਤੋਂ ਭੱਜਣ ਵਾਲੇ ਬੇਟਿਅਾਂ ਅਤੇ ਨੂੰਹਾਂ ਲਈ ਇਕ ਸਬਕ ਦੇ ਬਰਾਬਰ ਹਨ, ਜਿਸ ਲਈ ਜਸਟਿਸ ਸੁਭਾਸ਼ ਚੰਦ, ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਨੀਨਾ ਬੰਸਲ ਕ੍ਰਿਸ਼ਨਾ ਸਾਧੂਵਾਦ ਦੇ ਪਾਤਰ ਹਨ।
ਅਸੀਂ ਆਸ ਕਰਦੇ ਹਾਂ ਕਿ ਜੇ ਸਾਰੇ ਜੱਜ ਇਸ ਤਰ੍ਹਾਂ ਦੇ ਸਿੱਖਿਆਦਾਇਕ ਫੈਸਲੇ ਸੁਣਾਉਣ ਲੱਗਣ ਤਾਂ ਕਈ ਪਰਿਵਾਰਕ ਕਲੇਸ਼ ਸੁਲਝ ਸਕਦੇ ਹਨ।
- ਵਿਜੇ ਕੁਮਾਰ
ਅਦਾਲਤਾਂ ’ਚ ਕੁਝ ਵਕੀਲਾਂ ਦੇ ਗਲਤ ਵਤੀਰੇ ਤੋਂ - ਜੱਜ ਗੁੱਸੇ ’ਚ
NEXT STORY