Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    4:34:54 AM

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

  • ipl 2026 gt vs rcb

    IPL 2026: ਗੁਜਰਾਤ ਟਾਈਟਨਸ ਦੀ ਸ਼ਾਨਦਾਰ ਜਿੱਤ;...

  • tmc workers guard evm strong room durgapur jaggery sweets bengal

    ਕੋਲਕਾਤਾ 'ਚ TMC-ਭਾਜਪਾ ਵਰਕਰਾਂ ਦਾ ਹੰਗਾਮਾ, EVM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਆਪਣਿਆਂ ਦੇ ਵਿਰੁੱਧ ਹਿੰਸਾ ਅਤੇ ਖੂਨ-ਖਰਾਬਾ ਜਾਰੀ

ARTICLE News Punjabi(ਸੰਪਾਦਕੀ)

ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਆਪਣਿਆਂ ਦੇ ਵਿਰੁੱਧ ਹਿੰਸਾ ਅਤੇ ਖੂਨ-ਖਰਾਬਾ ਜਾਰੀ

  • Updated: 01 Jul, 2021 03:11 AM
Article
violence and bloodshed continue by militants in kashmir
  • Share
    • Facebook
    • Tumblr
    • Linkedin
    • Twitter
  • Comment

ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਵੱਲੋਂ ਪਾਕਿ ਸਮਰਥਿਤ ਅੱਤਵਾਦੀਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤੋਂ ਬੌਖਲਾਏ ਅੱਤਵਾਦੀਆਂ ਨੇ ਆਮ ਲੋਕਾਂ ਦੇ ਨਾਲ-ਨਾਲ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾ ਉਣਾ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਰੱਖਿਆ ਹੈ।

ਇਸ ਸਾਲ 27 ਜੂਨ ਤੱਕ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਹੱਥੋਂ 17 ਨਾਗਰਿਕਾਂ ਦੇ ਇਲਾਵਾ ਸੰਯੁਕਤ ਸੁਰੱਖਿਆ ਬਲਾਂ ਦੇ 23 ਮੈਂਬਰਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਇੱਥੇ ਹੇਠਾਂ ਦਰਜ ਹਨ ਜੂਨ ਦੇ ਮਹੀਨੇ ’ਚ ਕਸ਼ਮੀਰ ਘਾਟੀ ’ਚ ਅੱਤਵਾਦੀ ਹਿੰਸਾ ਦੀਆਂ ਘਟਨਾਵਾਂ :

* 13 ਜੂਨ ਨੂੰ ਅੱਤਵਾਦੀਆਂ ਨੇ ਸੋਪੋਰ ’ਚ 2 ਨਾਗਰਿਕਾਂ ਅਤੇ ਜੰਮੂ-ਕਸ਼ਮੀਰ ਹਥਿਆਰਬੰਦ ਪੁਲਸ ਦੇ 2 ਮੈਂਬਰਾਂ ਨੂੰ ਮਾਰ ਦਿੱਤਾ।

* 17 ਜੂਨ ਨੂੰ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਸੈਦਪੁਰਾ ਇਲਾਕੇ ’ਚ ਜਾਵੇਦ ਅਹਿਮਦ ਨਾਂ ਦੇ ਪੁਲਸ ਮੁਲਾਜ਼ਮ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

* 22 ਜੂਨ ਨੂੰ ਸ਼੍ਰੀਨਗਰ ਦੇ ਨੌਗਾਮ ਇਲਾਕੇ ’ਚ ਅੱਤਵਾਦੀਆਂ ਨੇ ਸੀ. ਆਈ. ਡੀ. ਦੇ ਇਕ ਪੁਲਸ ਅਧਿਕਾਰੀ ਪਰਵੇਜ਼ ਅਹਿਮਦ ਡਾਰ ਦੀ ਗੋਲੀਆਂ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਨਮਾਜ਼ ਅਦਾ ਕਰ ਕੇ ਆਪਣੇ ਘਰ ਪਰਤ ਰਹੇ ਸਨ।

* 24 ਜੂਨ ਨੂੰ ਸ਼੍ਰੀਨਗਰ ਦੇ ਹੱਬਾਕਦਲ ਇਲਾਕੇ ’ਚ ਅੱਤਵਾਦੀਆਂ ਨੇ ਉਮਰ ਅਹਿਮਦ ਨਾਂ ਦੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਹਮਲੇ ਦੀ ਜ਼ਿੰਮੇਵਾਰੀ ‘ਦਿ ਰਜਿਸਟੈਂਸ ਫ੍ਰੰਟ’ ਨਾਮਕ ਸੰਗਠਨ ਨੇ ਲਈ।

* 26 ਜੂਨ ਨੂੰ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਬਾਬਾ ਸ਼ਾਹ ਇਲਾਕੇ ’ਚ ਸੁਰੱਖਿਆ ਬਲਾਂ ’ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਮੁਦੱਸਿਰ ਅਹਿਮਦ ਨਾਂ ਦੇ ਵਿਅਕਤੀ ਦੀ ਮੌਤ ਅਤੇ 3 ਹੋਰ ਜ਼ਖਮੀ ਹੋ ਗਏ।

* ਅਤੇ ਹੁਣ 27 ਜੂਨ ਨੂੰ ਪੁਲਵਾਮਾ ਦੇ ਅਵੰਤੀਪੁਰਾ ਦੇ ‘ਹਰਿਪਰਗਾਮ’ ’ਚ ਜੈਸ਼-ਏ-ਮੁਹੰਮਦ ਦੇ ਨਕਾਬਪੋਸ਼ ਅੱਤਵਾਦੀਆਂ ਨੇ, ਜਿਨ੍ਹਾਂ ’ਚੋਂ ਇਕ ਵਿਦੇਸ਼ੀ ਸੀ, ਸਈਦ ਅਹਿਮਦ ਬਟ ਨਾਂ ਦੇ ਬੀਮਾਰ ਪਏ ਪੁਲਸ ਅਧਿਕਾਰੀ (ਐੱਸ. ਪੀ. ਓ.) ਦੇ ਘਰ ’ਚ ਵੜ ਕੇ ਉਨ੍ਹਾਂ ਦੀ ਛਾਤੀ ’ਤੇ ਬੰਦੂਕ ਤਾਣ ਦਿੱਤੀ ਅਤੇ ਜਦੋਂ ਉਨ੍ਹਾਂ ਦੀ ਪਤਨੀ ਰਾਜਾ ਬੇਗਮ ਅਤੇ ਧੀ ਰਾਫੀਆ ਉਨ੍ਹਾਂ ਨੂੰ ਬਚਾਉਣ ਆਈਆਂ ਤਾਂ ਅੱਤਵਾਦੀਆਂ ਨੇ ਉਨ੍ਹਾਂ ਤਿੰਨਾਂ ’ਤੇ ਗੋਲੀਆਂ ਦੀ ਵਾਛੜ ਕਰ ਕੇ ਉਨ੍ਹਾਂ ਦੀ ਜੀਵਨ ਲੀਲਾ ਖਤਮ ਕਰ ਦਿੱਤੀ।

ਅਹਿਮਦ ਬਟ ਦੀ ਨੂੰਹ ਰੁਕਾਇਆ ਖਾਨ ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਆਪਣੀ ਡੇਢ ਸਾਲ ਦੀ ਧੀ ਨੂੰ ਅੱਤਵਾਦੀਆਂ ਦੇ ਪੈਰਾਂ ’ਚ ਰੱਖ ਕੇ ਆਪਣੇ ਪਰਿਵਾਰ ਲਈ ਰਹਿਮ ਦੀ ਭੀਖ ਮੰਗੀ ਪਰ ਉਨ੍ਹਾਂ ਦਾ ਦਿਲ ਨਾ ਪਸੀਜਿਆ ਅਤੇ ਉਨ੍ਹਾਂ ਨੇ ਬੱਚੀ ਨੂੰ ਲੱਤ ਮਾਰ ਕੇ ਪਰ੍ਹਾਂ ਧੱਕ ਦਿੱਤਾ।

ਇੱਥੇ ਹੀ ਬਸ ਨਹੀਂ, ਇਸ ਤੋਂ ਪਹਿਲਾਂ ਵੀ ਅੱਤਵਾਦੀ ਕਈ ਨਿਰਦੋਸ਼ਾਂ ਦੀ ਹੱਤਿਆ ਕਰ ਚੁੱਕੇ ਹਨ। ਇਸੇ ਫਰਵਰੀ ’ਚ ਉਨ੍ਹਾਂ ਨੇ ਇਕ ਢਾਬੇ ’ਤੇ ਚਾਹ ਪੀ ਰਹੇ 2 ਪੁਲਸ ਮੁਲਾਜ਼ਮਾਂ ਦੀ, ਅਪ੍ਰੈਲ ਮਹੀਨੇ ’ਚ ਬੁਰਕਾ ਪਹਿਨ ਕੇ ਔਰਤ ਦੇ ਭੇਸ ’ਚ ਆਏ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਨੌਗਾਮ ’ਚ ਪੁਲਸ ਮੁਲਾਜ਼ਮ ਰਮੀਜ਼ ਰਾਜਾ ਦੀ ਅਤੇ ਅਨੰਤਨਾਗ ਜ਼ਿਲੇ ’ਚ ਟੈਰੀਟੋਰੀਅਲ ਆਰਮੀ ਦੇ ਸਿਪਾਹੀ ਜਾਵੇਦ ਅਹਿਮਦ ਦੀ ਹੱਤਿਆ ਕਰ ਦਿੱਤੀ ਸੀ।

ਬੀਤੇ ਸਾਲ ਜੁਲਾਈ ’ਚ ਕਸ਼ਮੀਰ ਦੇ ਬਾਂਦੀਪੁਰਾ ’ਚ ਅੱਤਵਾਦੀਆਂ ਨੇ ਭਾਜਪਾ ਆਗੂ ਵਸੀਮ ਅਹਿਮਦ ਬਾਰੀ, ਉਨ੍ਹਾਂ ਦੇ ਪਿਤਾ ਬਸ਼ੀਰ ਅਹਿਮਦ ਅਤੇ ਭਰਾ ਉਮਰ ਬਸ਼ੀਰ ਦੇ ਸਿਰ ’ਤੇ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਅੱਤਵਾਦੀ 1989 ਤੋਂ ਹੁਣ ਤੱਕ ਘਾਟੀ ’ਚ 1700 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਹੱਤਿਆ ਕਰ ਚੁੱਕੇ ਹਨ।

ਉਕਤ ਘਟਨਾਵਾਂ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਦਾ ਗੈਰ-ਮਨੁੱਖੀ ਚਿਹਰਾ ਦਿਖਾਉਂਦੀਆਂ ਹਨ। ਵਰਨਣਯੋਗ ਹੈ ਕਿ ਜੰਮੂ-ਕਸ਼ਮੀਰ ’ਚ ਲਗਭਗ 6.5 ਲੱਖ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨ ਹਨ। ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਉੱਚ ਸਿੱਖਿਅਤ ਵੀ ਸ਼ਾਮਲ ਹਨ ਜਿਨ੍ਹਾਂ ਨੇ ਪੁਲਸ ਜਾਂ ਨੀਮ ਫੌਜੀ ਬਲਾਂ ’ਚ ਜਾ ਕੇ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕੀਤੀ।

ਫਰਵਰੀ ਮਹੀਨੇ ’ਚ ਹੀ ਜੰਮੂ ’ਚ ਫੌਜ ਦੀ ਭਰਤੀ ਲਈ 40000 ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਉਨ੍ਹਾਂ ਨੂੰ ਸੁਰੱਖਿਆ ਬਲਾਂ ’ਚ ਸ਼ਾਮਲ ਹੋਣ ਤੋਂ ਨਿਰਉਤਸ਼ਾਹਿਤ ਕਰਨ ਲਈ ਅੱਤਵਾਦੀ ਸੁਰੱਖਿਆ ਬਲਾਂ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਸ ਦੇ ਨਾਲ ਹੀ ਅੱਤਵਾਦੀ ਧਮਕੀ ਭਰੇ ਪੋਸਟਰ ਚਿਪਕਾ ਕੇ ਨੌਜਵਾਨਾਂ ਨੂੰ ਪੁਲਸ ਜਾਂ ਫੌਜੀ ਬਲਾਂ ਦੀ ਨੌਕਰੀ ਨਾ ਕਰਨ ਦੀ ਚਿਤਾਵਨੀ ਦਿੰਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ’ਚ ਨੌਜਵਾਨ ਨੀਮ ਫੌਜੀ ਬਲਾਂ ਅਤੇ ਪੁਲਸ ’ਚ ਭਰਤੀ ਹੋ ਰਹੇ ਹਨ ਜਿਨ੍ਹਾਂ ’ਚ ਮੁਟਿਆਰਾਂ ਵੀ ਸ਼ਾਮਲ ਹਨ।

ਇਸ ਘਟਨਾਕ੍ਰਮ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਅੱਜ ਕਸ਼ਮੀਰ ਘਾਟੀ ’ਚ ਅੱਤਵਾਦੀਆਂ ਨੇ ਆਪਣੀ ਜੋ ਖੂਨੀ ਖੇਡ ਜਾਰੀ ਰੱਖੀ ਹੋਈ ਹੈ ਉਸ ਨਾਲ ਉਹ ਆਪਣੇ ਹੀ ਵਿਰੁੱਧ ਲੋਕਾਂ ਦਾ ਗੁੱਸਾ ਪੈਦਾ ਕਰ ਰਹੇ ਹਨ।

ਦੂਸਰੇ ਪਾਸੇ ਜਿਸ ਤਰ੍ਹਾਂ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਵਿਰੁੱਧ ਜ਼ੋਰਦਾਰ ਮੁਹਿੰਮ ਛੇੜੀ ਹੋਈ ਹੈ, ਉਹ ਦਿਨ ਦੂਰ ਨਹੀਂ ਜਦੋਂ ਅੱਤਵਾਦੀਆਂ ਦੇ ਮਨਸੂਬੇ ਅਸਫਲ ਹੋਣਗੇ, ਅੱਤਵਾਦ ਹਾਰੇਗਾ ਅਤੇ ਰਾਸ਼ਟਰਵਾਦ ਜਿੱਤੇਗਾ।

-ਵਿਜੇ ਕੁਮਾਰ

  • militants Kashmir
  • Violence
  • ਕਸ਼ਮੀਰ
  • ਅੱਤਵਾਦੀਆਂ

ਸਾਬਕਾ ਪ੍ਰਧਾਨ ਮੰਤਰੀ ‘ਨਰਸਿਮ੍ਹਾ ਰਾਓ ਦੇ ਨਾਲ’ ‘ਗੁਜ਼ਾਰੀਆਂ ਕੁਝ ‘ਭੁੱਲੀਆਂ-ਵਿਸਰੀਆਂ ਯਾਦਾਂ’

NEXT STORY

Stories You May Like

  • dengue and chikungunya  advisory issued
    ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ
  • odisha  violence  independent investigation  jairam ramesh
    ਓਡੀਸ਼ਾ ਦੇ ਸਿਜਿਮਾਲੀ 'ਚ ਹਿੰਸਾ ਦੀ ਹੋਵੇ ਸੁਤੰਤਰ ਜਾਂਚ, ਪੇਸਾ ਅਤੇ ਜੰਗਲਾਤ ਕਾਨੂੰਨ ਦੀ ਕੀਤੀ ਜਾਵੇ ਪਾਲਣਾ : ਜੈਰਾਮ...
  • district magistrate pathankot issues orders banning burning of crop residue
    ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ
  • faridkot district magistrate issues prohibitory orders till june 6
    ਫਰੀਦਕੋਟ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 6 ਜੂਨ ਤੱਕ ਪਾਬੰਦੀਆਂ ਦੇ ਹੁਕਮ ਜਾਰੀ
  • violence in america
    ਅਮਰੀਕਾ 'ਚ ਹਿੰਸਾ ਲਈ ਕੋਈ ਥਾਂ ਨਹੀਂ; ਰਿਪਬਲਿਕਨ ਅਤੇ ਡੈਮੋਕ੍ਰੇਟਿਕ ਨੇਤਾਵਾਂ ਦੀ ਸਾਂਝੀ ਪ੍ਰਤੀਕਿਰਿਆ
  • jammu kashmir  terrorist  help  woman  arrested
    ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ 'ਚ ਔਰਤ ਸਮੇਤ ਚਾਰ ਲੋਕ ਗ੍ਰਿਫ਼ਤਾਰ
  • west bengal  voting  violence
    ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਕਈ ਥਾਵਾਂ 'ਤੇ ਭੜਕੀ ਹਿੰਸਾ, ਕੀਤੀ ਭੰਨਤੋੜ
  • india advises citizens not to travel to iran
    ਇਰਾਨ 'ਚ ਵਧ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
Trending
Ek Nazar
virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • harassment  rude behavior and hooliganism by   passengers on planes
      ‘ਜਹਾਜ਼ਾਂ ’ਚ ਯਾਤਰੀਆਂ ਵਲੋਂ’ ਛੇੜਛਾੜ, ਅਸੱਭਿਅਕ ਵਿਵਹਾਰ ਅਤੇ ਗੁੰਡਾਗਰਦੀ!
    • poor workers are being killed in explosions in firecracker factories
      ‘ਪਟਾਕਾ ਫੈਕਟਰੀਆਂ ’ਚ ਧਮਾਕੇ’ ਮਾਰੇ ਜਾ ਰਹੇ ਗਰੀਬ ਮਜ਼ਦੂਰ!
    • cruelty to students by   some teachers
      ‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!
    • the strait of hormuz made the world understand the importance of ports
      ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • how to get good governance if there is abundance of public representatives
      ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
    • loss of life and property in road accidents
      ਸੜਕ ਹਾਦਸਿਆਂ ’ਚ ਹੋ ਰਿਹਾ ਜਾਨ-ਮਾਲ ਦਾ ਨੁਕਸਾਨ, ਸਾਵਧਾਨੀ ਵਰਤਣ ਤੇ ਨਿਯਮਾਂ ਦੀ...
    • illegal weapons manufacturing factories
      ‘ਦੇਸ਼ ’ਚ ਫੜੇ ਜਾ ਰਹੇ’ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ!
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +