ਜਲੰਧਰ- ਫਾਕਸਵੈਗਨ ਏਜੀ ਦੀ ਲਗਜ਼ਰੀ ਯੂਨਿਟ ਆਡੀ ਨੇ ਕਿਹਾ ਕਿ ਉਹ ਦੁਨੀਆ ਭਰ ਤੋਂ 11.6 ਲੱਖ ਕਾਰਾਂ ਰੀਕਾਲ ਕਰ ਰਹੀ ਹੈ। ਇਹ ਰੀਕਾਲ ਇਲੈਕਟ੍ਰਿਕ ਕੂਲੈਂਟ ਪੰਪ 'ਚ ਆਈ ਖਰਾਬੀ ਦੀ ਵਜ੍ਹਾ ਨਾਲ ਕੀਤੀ ਜਾ ਰਹੀ ਹੈ। ਇਸ ਨਾਲ ਕਾਰਾਂ ਦੇ ਗਰਮ ਹੋਣ ਜਾਂ ਸ਼ਾਰਟ ਸਰਕਟ ਦਾ ਖਤਰਾ ਵਧ ਸਕਦਾ ਹੈ। ਪੰਪ 'ਚ ਨਮੀ ਆਉਣ ਨਾਲ ਅੱਗ ਲੱਗਣ ਦਾ ਜੋਖਿਮ ਹੈ।
ਆਡੀ ਨੇ ਯੂ. ਐੱਸ. ਰੈਗੂਲੇਟਰਸ ਨੂੰ ਦੱਸਿਆ ਕਿ ਰੀਕਾਲ ਹੋਣ ਵਾਲੀਆਂ ਕੁਝ ਕਾਰਾਂ 2013-17 'ਚ ਬਣੀ ਆਡੀ ਏ-5 ਕੈਬਰਾਇਟ, ਏ-5 ਸੇਡਾਨ ਅਤੇ ਆਡੀ ਕਿਊ-5 ਵ੍ਹੀਕਲ 2012-2015 ਦੀਆਂ ਆਡੀ ਏ-6 ਵ੍ਹੀਕਲਸ ਅਤੇ 2013-16 ਦੀ ਆਡੀ ਏ-4 ਸੇਡਾਨ ਅਤੇ ਏ-4 ਆਲਰੋਡ ਵ੍ਹੀਕਲਸ ਦੇ ਨਾਲ 2.0 ਲਿਟਰ ਟਰਬੋ ਐੱਫ. ਐੱਸ. ਆਈ. ਇੰਜਣ ਵਾਲੇ ਵ੍ਹੀਕਲਸ ਸ਼ਾਮਲ ਹਨ।
ਜਰਮਨ 'ਚ ਆਡੀ ਦੇ ਸਪੋਕਸਪਰਸਨ ਉਡੋ ਰੂਗੇਈਮਰ ਨੇ ਕਿਹਾ ਕਿ ਕੂਲਿੰਗ ਸਿਸਟਮ ਨਾਲ ਪੰਪ ਬਲਾਕ ਹੋ ਸਕਦਾ ਹੈ। ਹਾਲਾਂਕਿ ਅਜੇ ਇਸ ਦੀ ਵਜ੍ਹਾ ਨਾਲ ਕਿਸੇ ਦੁਰਘਟਨਾ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਆਈ ਹੈ। ਯੂਨਾਈਟਿਡ ਸਟੇਟ 'ਚ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਡੀਲਰਸ ਵੱਲੋਂ ਪੰਪ ਨੂੰ ਬਦਲਿਆ ਜਾਵੇਗਾ ਪਰ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਪਾਰਟਸ ਕਦੋਂ ਤੱਕ ਉਪਲਬਧ ਹੋਣਗੇ। ਰੀਕਾਲ 'ਚ 3,42,000 ਵ੍ਹੀਕਲਸ ਸਿਰਫ ਯੂ. ਐੱਸ. 'ਚ ਹਨ। ਕੰਪਨੀ ਨੇ ਕਿਹਾ ਕਿ ਉਨ੍ਹਾਂ ਕੋਲ ਦੇਸ਼ਾਂ ਦੇ ਹਿਸਾਬ ਨਾਲ ਪ੍ਰਭਾਵਿਤ ਵ੍ਹੀਕਲਸ ਦਾ ਅੰਕੜਾ ਨਹੀਂ ਹੈ। ਅਜਿਹਾ ਦੂਜੀ ਵਾਰ ਹੋਇਆ ਹੈ ਜਦ ਆਡੀ ਨੇ ਪੰਪ ਦੀ ਵਜ੍ਹਾ ਨਾਲ ਰੀਕਾਲ ਕੀਤਾ ਹੈ।
ਟਾਟਾ ਮੋਟਰਸ ਨੇ ਲਾਂਚ ਕੀਤੇ ਨਵੀਂ ਰੇਂਜ ਦੇ ਅਲਟਰਾ ਟਰੱਕਸ
NEXT STORY