ਅਜੋਕੇ ਮੁੰਬਈ ਜਿਸ ਨੂੰ ਕਿਸੇ ਸਮੇਂ ਬੰਬਈ ਕਿਹਾ ਜਾਂਦਾ ਸੀ ਵਿੱਚ 1966 ਵਿੱਚ ਸ਼ਿਵ ਸੈਨਾ ਹੋਂਦ ਵਿੱਚ ਆਈ। ਪਾਰਟੀ ਦਾ ਮੁੱਢ ਬਾਲ ਠਾਕਰੇ ਨੂੰ ਬੰਨ੍ਹਿਆ ਜਿੰਨ੍ਹਾਂ ਦਾ ਕਹਿਣਾ ਸੀ ਕਿ ਮਹਾਰਾਸ਼ਟਰ ਵਿੱਚ ਸਥਾਨਕ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਸਭ ਤੋਂ ਲਾਜ਼ਮੀ ਕੰਮ ਹੈ।
2019 ਤੋਂ ਪਹਿਲਾਂ ਜਾਣੀ ਬਾਲ ਠਾਕਰੇ ਦੇ ਪੁੱਤਰ ਉੱਧਵ ਠਾਕਰੇ ਤੋਂ ਪਹਿਲਾਂ, ਠਾਕਰੇ ਪਰਿਵਾਰ ਦਾ ਕੋਈ ਜੀਅ ਮੁੱਖ ਮੰਤਰੀ ਨਹੀਂ ਬਣਿਆ।
ਹਾਲਾਂਕਿ ਸ਼ਿਵ ਸੈਨਾ ਪਾਰਟੀ ਵਿੱਚੋਂ ਦੋ ਜਣੇ ਮੁੱਖ ਮੰਤਰੀ ਬਣੇ—ਮਨੋਹਰ ਜੋਸ਼ੀ ਤੇ ਨਾਰਾਇਣ ਰਾਣੇ। ਪਰ ਠਾਕਰੇ ਪਰਿਵਾਰ ਦਾ ਕੋਈ ਵਿਅਕਤੀ ਨਾ ਤਾਂ ਕਦੇ ਮੰਤਰੀ ਰਿਹਾ ਤੇ ਨਾ ਕਿਸੇ ਸਰਕਾਰੀ ਸੰਸਥਾ ਦਾ ਮੈਂਬਰ ਬਣਿਆ।
50 ਸਾਲ ਤੋਂ ਵੀ ਪੁਰਾਣੀ ਇਸ ਪਾਰਟੀ ਦੀ ਅਗਵਾਈ ਕਰਨ ਵਾਲੇ ਠਾਕਰੇ ਪਰਿਵਾਰ ਵਿੱਚੋਂ ਉੱਧਵ ਠਾਕਰੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਚੋਣਾਂ ਲੜੀਆਂ।
ਇਹ ਵੀ ਪੜ੍ਹੋ:
ਹੁਣ ਉੱਧਵ ਠਾਕਰੇ ਉਹ ਪਹਿਲੇ ਵਿਅਕਤੀ ਹਨ ਜੋ ਠਾਕਰੇ ਪਰਿਵਾਰ ਵਿੱਚੋਂ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ।
ਉਨ੍ਹਾਂ ਨੇ ਵੀਰਵਾਰ ਸ਼ਾਮ ਸ਼ਿਵਾਜੀ ਪਾਰਕ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਉਹੀ ਸ਼ਿਵਾਜੀ ਪਾਰਕ ਜਿਸ ਨੂੰ ਬਾਲ ਠਾਕਰੇ ਆਪਣੀ ਕਰਮਭੂਮੀ ਕਿਹਾ ਕਰਦੇ ਸਨ।
ਅਜਿਹੇ ਵਿੱਚ ਚਰਚਾ ਇਹ ਵੀ ਹੋ ਰਹੀ ਹੈ ਕਿ ਹੁਣ ਤੱਕ ਠਾਕਰੇ ਪਰਿਵਾ ਸੱਤਾ ਤੋਂ ਦੂਰ ਕਿਉਂ ਰਿਹਾ?
ਸੀਨੀਅਰ ਪੱਤਰਕਾਰ ਸਮਰ ਖੜਸ ਦੱਸਦੇ ਹਨ ਕਿ ਬਾਲ ਠਾਕਰੇ ਸੱਤਾ ਤੋਂ ਬਾਹਰ ਰਹੇ ਕਿਉਂਕਿ ਉਨ੍ਹਾਂ ਦੀ ਸਿਆਸਤ ਦਾ ਢੰਗ ਵੱਖਰਾ ਸੀ। ਠਾਕਰੇ ਸੱਤਾ ਤੋਂ ਬਾਹਰ ਰਹਿ ਕੇ ਵੀ ਸੱਤਾ ਦਾ ਧੁਰਾ ਬਣੇ ਰਹੇ।
ਸਮਰ ਖੜਸੇ ਕਹਿੰਦੇ ਹਨ, "ਬਾਲ ਠਾਕਰੇ ਜੋ ਕਹਿੰਦੇ ਸਨ ਮਹਾਰਾਸ਼ਟਰ ਦੀ ਸਿਆਸਤ ਵਿੱਚ ਉਹੀ ਹੁੰਦਾ ਸੀ। ਸਰਕਾਰ ਵਿੱਚ ਬੈਠਾ ਬੰਦਾ ਜੇ ਬਾਲ ਠਾਕਰੇ ਦੀ ਗੱਲ ਨਹੀਂ ਵੀ ਮੰਨਦਾ ਸੀ ਤਾਂ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਉਹ ਆਪਣੇ ਤਰੀਕੇ ਨਾਲ ਮਨਵਾ ਲੈਂਦੇ ਸਨ। ਇਸ ਲਈ ਉਹ ਸੱਤਾ ਵਿੱਚ ਨਹੀਂ ਆਏ।"
ਸੀਨੀਅਰ ਪੱਤਰਕਾਰ ਸੁਜਾਤਾ ਆਨੰਦਨ ਦੀ ਰਾਇ ਹੈ ਕਿ ਉਹ ਸੱਤਾ ਤੋਂ ਇਸ ਲਈ ਦੂਰ ਰਹੇ ਕਿਉਂਕਿ ਉਹ ਸੱਤਾ ਹਾਸਲ ਨਹੀਂ ਸਨ ਕਰ ਸਕਦੇ।
ਸੁਜਾਤਾ ਦਾ ਕਹਿਣਾ ਹੈ, "ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਨੇ ਨਗਰ ਪਾਲਿਕਾ ਵਿੱਚ ਸੱਤਾ ਹਾਸਲ ਕੀਤੀ ਸੀ। ਲੇਕਿਨ ਉੱਥੇ ਇੱਕ ਵਾਰ ਸੱਤਾ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਮਝ ਆਇਆ ਕਿ ਸੱਤਾ ਦਾ ਮਤਲਬ ਕੀ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਅੱਜ ਤੱਕ ਬਹੁਮੁੰਬਈ ਨਗਰਪਾਲਿਕਾ ਆਪਣੇ ਹੱਥੋਂ ਖੁੱਸਣ ਨਹੀਂ ਦਿੱਤੀ।"
ਇਹ ਵੀ ਪੜ੍ਹੋ:
ਸੁਜਾਤਾ ਆਨੰਦਨ ਦਾ ਕਹਿਣਾ ਹੈ, "ਵਿਧਾਨ ਸਭਾ ਵਿੱਚ ਆਉਣ ਲਈ ਬਾਲ ਠਾਕਰੇ ਦੇ ਪਰਿਵਾਰ ਨੂੰ ਭਾਜਪਾ ਨਾਲ ਸਮਝੌਤਾ ਕਰਨਾ ਪਿਆ ਸੀ।"
"ਇਸ ਤੋਂ ਪਹਿਲਾਂ ਉਨ੍ਹਾਂ ਦੇ ਇੰਨੇ ਉਮੀਦਵਾਰ ਚੁਣਕੇ ਨਹੀਂ ਸਨ ਆਉਂਦੇ ਕਿ ਉਹ ਸੱਤਾ ਵਿੱਚ ਸ਼ਾਮਲ ਹੋ ਸਕਣ ਅਤੇ 90 ਦੇ ਦਹਾਕੇ ਤੋਂ ਬਾਅਦ ਸਿਆਸਤ ਵਿੱਚ ਜੋ ਸਮੀਕਰਣ ਬਦਲਿਆ ਹੈ, ਹਿੰਦੁਤਵੀ ਸਰਕਾਰਾਂ ਆਉਣ ਲੱਗੀਆਂ ਹਨ। ਉਨ੍ਹਾਂ ਦੇ ਨਾਲ ਸਮਝੌਤੇ ਰਾਹੀਂ ਸ਼ਿਵ ਸੈਨਾ ਸੱਤੇ ਦੇ ਨੇੜੇ ਆ ਸਕੀ ਹੈ।"
ਜਦੋਂ ਮਨੋਹਰ ਜੋਸ਼ੀ ਮੁੱਖ ਮੰਤਰੀ ਬਣੇ ਸਨ, ਉਸ ਸਮੇਂ ਬਾਲ ਠਾਕਰੇ ਨੇ ਕਿਹਾ ਸੀ ਇਸ ਸਰਕਾਰ ਦਾ ਰਿਮੋਟ ਕੰਟਰੋਲ ਮੇਰੇ ਹੱਥ ਵਿੱਚ ਰਹੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ 50 ਸਾਲ ਪੁਰਾਣੀ ਪਾਰਟੀ ਜਿਵੇਂ 1987 ਵਿੱਚ ਕੰਮ ਕਰਦੀ ਸੀ ਉਸ ਤਰ੍ਹਾਂ 2019 ਵਿੱਚ ਕੰਮ ਨਹੀਂ ਕਰ ਸਕਦੀ। ਇਸ ਲਈ ਰਾਹ ਬਦਲਿਆ ਹੈ।
ਪੂਰੀ ਸਿਆਸਤ ਬਦਲ ਗਈ ਹੈ। ਇਸ ਲਈ ਉੱਧਵ ਠਾਕਰੇ ਪਹਿਲੇ ਆਗੂ ਉੱਭਰ ਰਹੇ ਹਨ, ਜੋ ਸੱਤਾ ਹਾਸਲ ਕਰਕੇ ਮੁੱਖ ਮੰਤਰੀ ਬਣਨਗੇ।
ਸੱਤਾ ਦਾ ਰਿਮੋਟ ਕੰਟਰੋਲ
ਸਾਲ 1995 ਵਿੱਚ ਜਦੋਂ ਪਹਿਲੀ ਗੱਠਜੋੜ ਆਈ ਤੇ ਮਨੋਹਰ ਜੋਸ਼ੀ ਮੁੱਖ ਮੰਤਰੀ ਬਣੇ ਸਨ, ਉਸ ਸਮੇਂ ਬਾਲ ਠਾਕਰੇ ਨੇ ਕਿਹਾ ਸੀ ਇਸ ਸਰਕਾਰ ਦਾ ਰਿਮੋਟ ਕੰਟਰੋਲ ਮੇਰੇ ਹੱਥ ਵਿੱਚ ਰਹੇਗਾ।
ਸੁਜਾਤਾ ਆਨੰਦਨ ਦੱਸਦੇ ਹਨ, "ਬਾਲ ਠਾਕਰੇ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ, ਉਸੇ ਤਰ੍ਹਾਂ ਇਸ ਸਰਕਾਰ ਨੂੰ ਚਲਾਵਾਂਗਾ। ਥੋੜ੍ਹਾ ਬਹੁਤ ਉਨ੍ਹਾਂ ਨੇ ਅਜਿਹਾ ਕੀਤਾ ਵੀ।"
"ਕਾਫ਼ੀ ਵਿਵਾਦਿਤ ਇੱਕ ਬਿਜਲੀ ਕੰਪਨੀ ਸੀ ਐੱਨਰਾਨ। ਉਹ ਮੰਤਰਾਲੇ ਵਿੱਚ ਜਾ ਕੇ ਮਨੋਹਰ ਜੋਸ਼ੀ ਨਾਲ ਗੱਲ ਕਰਨ ਦੀ ਥਾਂ ਮਾਤੋਸ਼੍ਰੀ ਵਿੱਚ ਬੈਠ ਕੇ ਬਾਲ ਠਾਕਰੇ ਤੋਂ ਠੇਕਾ ਲੈ ਕੇ ਆਉਂਦੇ ਸਨ। ਇਸ ਤਰ੍ਹਾਂ ਸਰਕਾਰ ਦਾ ਰਿਮੋਟ ਕੰਟਰੋਲ ਤਾਂ ਬਾਲ ਠਾਕਰੇ ਕੋਲ ਹੀ ਸੀ। ਸਾਰਿਆਂ ਨੂੰ ਪਤਾ ਸੀ ਕਿ ਮਨੋਹਰ ਜੋਸ਼ੀ ਨਾਲ ਗੱਲ ਕਰਕੇ ਕੁਝ ਨਹੀਂ ਹੋਣਾ।"
ਉਨ੍ਹਾਂ ਦਾ ਮੰਨਣਾ ਹੈ ਕਿ ਬਾਲ ਠਾਕਰੇ ਸਮੇਂ ਸ਼ਿਵ ਸੈਨਾ ਇੱਕ 'ਗੁੰਡਾ ਪਾਰਟੀ' ਸੀ। ਉਨ੍ਹਾਂ ਦੱਸਿਆ, "ਉਸ ਸਮੇਂ ਮੁੰਬਈ ਤੇ ਠਾਣੇ ਵਿੱਚ ਸ਼ਿਵ ਸੈਨਾ ਦੀ ਦਹਿਸ਼ਤ ਸੀ। ਇਸ ਕਾਰਨ ਬਾਲ ਠਾਕਰੇ ਨੂੰ ਸੱਤਾ ਹਾਸਲ ਕਰਨ ਦੀ ਕੋਈ ਲੋੜ ਨਹੀਂ ਸੀ। ਆਪਣੇ ਸਾਰੇ ਕੰਮ ਉਹ ਮੁੱਖ ਮੰਤਰੀਆਂ ਤੋਂ ਕਰਵਾ ਲੈਂਦੇ ਸਨ। ਜ਼ਬਰਦਸਤੀ ਕਰਵਾ ਲੈਂਦੇ ਸਨ।"
ਹਾਲਾਂਕਿ ਪਿਛਲੇ 10-12 ਸਾਲਾਂ ਵਿੱਚ ਜਦੋਂ ਤੋਂ ਉੱਧਵ ਦੇ ਹੱਥਾਂ ਵਿੱਚ ਸ਼ਿਵ ਸੈਨਾ ਦੀ ਵਾਂਗਡੋਰ ਆਈ ਹੈ, ਉਸ ਸਮੇਂ ਤੋਂ ਉਨ੍ਹਾਂ ਨੇ ਪਾਰਟੀ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਕੀਤੇ ਹਨ।
ਸੁਜਾਤਾ ਕਹਿੰਦੇ ਹਨ ਕਿ ਉੱਧਵ ਠਾਕਰੇ ਨੇ ਪਾਰਟੀ ਦੀ 'ਗੁੰਡਾ' ਇਮੇਜ ਬਦਲ ਦਿੱਤੀ ਹੈ।
ਉਹ ਕਹਿੰਦੇ ਹਨ, "ਇੱਕ ਤਰ੍ਹਾਂ ਉਹ ਸੱਜਣ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਉਨ੍ਹਾਂ ਦੀ ਪਾਰਟੀ ਨੂੰ ਗੁੰਡਿਆਂ ਵਾਂਗ ਨਾ ਦੇਖਿਆ ਜਾਵੇ। ਇਸ ਲਈ ਹੁਣ ਉਨ੍ਹਾਂ ਨੂੰ ਸੱਤਾ ਹਾਸਲ ਕਰਨ ਦੇ ਸਾਰੇ ਤਰੀਕੇ ਅਪਨਾਉਣੇ ਪੈ ਰਹੇ ਹਨ ਜਿਵੇਂ ਚੋਣਾਂ ਲੜਨਾ, ਸੰਸਦ ਵਿੱਚ ਜਾਣਾ। ਇਹ ਸਭ ਕਰਨਾ ਉਨ੍ਹਾਂ ਲਈ ਲਾਜ਼ਮੀ ਹੋ ਗਿਆ ਹੈ।"
ਮੁੱਖਧਾਰਾ ਦੀ ਪਾਰਟੀ
ਸੁਜਾਤਾ ਆਨੰਦਨ ਕਹਿੰਦੇ ਹਨ ਕਿ ਲੋਕ ਜਿੰਨਾ ਬਾਲ ਠਾਕਰੇ ਨੂੰ ਮੰਨਦੇ ਸਨ, ਉੱਧਵ ਠਾਕਰੇ ਨਾਲ ਉਹ ਗੱਲ ਨਹੀਂ ਹੈ।
"ਇਸ ਲਈ ਉੱਧਵ ਕੋਲ ਕਿਸੇ ਆਗੂ ਦਾ ਰਿਮੋਟ ਕੰਟਰੋਲ ਨਹੀਂ ਹੋ ਸਕਦਾ। ਇਹੀ ਕਾਰਨ ਹੈ ਕਿ ਉੱਧਵ ਠਾਕਰੇ ਲਈ ਇਹ ਲਾਜ਼ਮੀ ਸੀ ਕਿ ਉਹ ਮੁੱਖ ਮੰਤਰੀ ਬਣਨ ਤੇ ਸੂਬੇ ਦੀ ਸਿਆਸਤ ਨੂੰ ਆਪਣੇ ਹਿਸਾਬ ਨਾਲ ਚਲਾਉਣ।"
ਇਹ ਵੀ ਪੜ੍ਹੋ:
ਸਮਰ ਖੜਸ ਦਾ ਕਹਿਣਾ ਹੈ, "ਸਿਆਸਤ ਅਜਿਹੀ ਚੀਜ਼ ਹੈ ਜੋ ਪਲ-ਪਲ ਬਦਲਦੀ ਹੈ। ਉੱਧਵ ਠਾਕਰੇ ਉਹੀ ਕਰ ਰਹੇ ਹਨ, ਜੋ ਅਜੋਕੀ ਸਿਆਸਤ ਦੇ ਲਿਹਾਜ਼ ਨਾਲ ਸਹੀ ਹੈ। ਕਿਉਂਕਿ ਹੁਣ ਬਾਲ ਠਾਕਰੇ ਨਹੀਂ ਹਨ। ਉਨ੍ਹਾਂ ਤੋਂ ਬਾਅਦ ਸਿਆਸਤ ਬਦਲ ਚੁੱਕੀ ਹੈ। ਇਸ ਲਈ ਉੱਧਵ ਠਾਕਰੇ ਨੂੰ ਇੰਨਾ ਵੱਡਾ ਫ਼ੈਸਲਾ ਲੈਣਾ ਪਿਆ।"
ਹੁਣ ਜਦੋਂ ਠਾਕਰੇ ਪਰਿਵਾਰ ਆਪ ਸੱਤਾ ਵਿੱਚ ਆ ਗਿਆ ਹੈ ਤਾਂ, ਹੁਣ ਉਨ੍ਹਾਂ ਦੀ ਕਾਰਜ ਸ਼ੈਲੀ ਕੀ ਹੋਵੇਗੀ?
ਸੁਜਾਤਾ ਦਸਦੇ ਹਨ ਕਿ ਇਸ ਲਈ ਤਾਂ ਇੰਤਜ਼ਾਰ ਕਰਨਾ ਪਵੇਗਾ। ਫਿਲਹਾਲ ਸਾਰੇ ਇਸ ਬਾਰੇ ਫਿਕਰਮੰਦ ਹਨ ਕਿ ਉੱਧਵ ਪਹਿਲੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ, ਉਹ ਸਰਕਾਰ ਸਹੀ ਢੰਗ ਨਾਲ ਚਲਾ ਲੈਣਗੇ?
"ਲੇਕਿਨ ਮਨੋਹਰ ਜੋਸ਼ੀ ਵੀ ਤਾਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ, ਦੇਵੇਂਦਰ ਫਡਣਵੀਸ ਨੇ ਵੀ ਪਹਿਲੀ ਵਾਰ ਮੁੱਖ ਮੰਤਰੀ ਦਾ ਅਹੁਦਾ ਹਾਸਲ ਕੀਤਾ ਸੀ। ਉਹ ਤਾਂ ਉੱਧਵ ਠਾਕਰੇ ਨਾਲੋਂ ਉਮਰ ਵਿੱਚ ਛੋਟੇ ਵੀ ਸਨ।"
ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨਾ ਕਿਸੇ ਨੂੰ ਤਾਂ ਪਹਿਲ ਕਰਨੀ ਪੈਂਦੀ ਹੈ।
"ਕੁਝ ਜਣਿਆਂ ਨੇ ਸਰਕਾਰ ਸਹੀ ਢੰਗ ਨਾਲ ਚਲਾਈ, ਕੁਝ ਨੇ ਨਹੀਂ ਚਲਾਈ। ਜਿਵੇਂ-ਜਿਵੇਂ ਸਮਾਂ ਲੰਘੇਗਾ ਪਤਾ ਲੱਗੇਗਾ ਕਿ ਉਹ ਸਰਕਾਰ ਚਲਾ ਪਾਉਂਦੇ ਹਨ ਕਿ ਨਹੀਂ।"
ਕਿਹਾ ਜਾ ਰਿਹਾ ਹੈ ਕਿ ਹੁਣ ਸਰਕਾਰ ਬਣਾਉਣ ਤੋਂ ਬਾਅਦ ਸ਼ਰਦ ਪਵਾਰ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੋਣ ਵਾਲੀ ਹੈ। ਸੁਜਾਤਾ ਆਨੰਦਨ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਸ਼ਰਦ ਪਵਾਰ ਹੁਣ ਪਿਛਲੀ ਸੀਟ ਤੋਂ ਡਰਾਈਵਿੰਗ ਕਰਨਗੇ।
"ਬੇਤਾਜ ਬਾਦਸ਼ਾਹ"
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਰਕਾਰ ਵਿੱਚ ਐੱਨਸੀਪੀ ਦੀ ਭੂਮਿਕਾ ਬਹੁਤ ਵੱਡੀ ਹੋ ਗਈ ਹੈ। ਉੱਧਵ ਠਾਕਰੇ ਕੋਲ ਤਜ਼ਰਬਾ ਨਹੀਂ ਹੈ। ਉਹ ਅਫ਼ਸਰਸ਼ਾਹੀ 'ਤੇ ਨਿਰਭਰ ਕਰਨਗੇ। ਉਨ੍ਹਾਂ ਤੋਂ ਵੀ ਜ਼ਿਆਦਾ ਉਹ ਐੱਨਸੀਪੀ 'ਤੇ ਨਿਰਭਰ ਰਹਿਣਗੇ।
ਉਹ ਕਹਿੰਦੇ ਹਨ, "ਅਸੀਂ ਇੰਨੇ ਸਾਲਾਂ ਤੋਂ ਸ਼ਰਦ ਪਵਾਰ ਨੂੰ ਕਹਿੰਦੇ ਆਏ ਹਾਂ ਕਿ ਮਹਾਰਾਸ਼ਟਰ ਦੇ ਬੇਤਾਜ ਬਾਦਸ਼ਾਹ ਹਨ। ਹੁਣ ਮਹਾਂਰਾਸ਼ਟਰ ਵਿੱਚ ਮੁੜ ਉਹੀ ਸਥਿਤੀ ਆ ਗਈ ਹੈ। ਸਰਕਾਰੋਂ ਬਾਹਰ ਰਹਿੰਦਿਆਂ ਸੱਤਾ ਫਿਰ ਉਨ੍ਹਾਂ ਦੇ ਹੱਥ ਆ ਗਈ ਹੈ।"
ਜਦਕਿ ਸਮਰ ਖੜਸਾ ਦਾ ਮੰਨਣਾ ਹੈ ਕਿ ਸ਼ਰਦ ਪਵਾਰ ਅਜਿਹੀ ਸਿਆਸਤ ਕਰਦੇ ਹੀ ਨਹੀਂ ਹਨ ਕਿ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਣ।
ਉਨ੍ਹਾਂ ਦਾ ਮੰਨਣਾ ਹੈ, "ਸ਼ਰਦ ਪਵਾਰ ਦੀ ਸਿਆਸਤ ਦਾ ਇੱਕ ਸਲੀਕਾ ਹੈ ਉਨ੍ਹਾਂ ਨੇ ਪੂਰੇ ਵਿਸ਼ਵਾਸ਼ ਨਾਲ ਉੱਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਇਆ ਹੈ। ਉੱਧਵ ਠਾਕਰੇ ਸ਼ੁਰੂ ਵਿੱਚ ਮੰਨ ਨਹੀਂ ਰਹੇ ਸਨ। ਲੇਕਿਨ ਸ਼ਰਦ ਪਵਾਰ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਸਰਕਾਰ ਨੂੰ ਸਥਿਰ ਰੱਖਣਾ ਹੈ ਤਾਂ ਕਮਾਂਡ ਉਨ੍ਹਾਂ ਨੂੰ ਸੰਭਾਲਣੀ ਪਵੇਗੀ।”
“ਫਿਰ ਉੱਧਵ ਠਾਕਰੇ ਮੰਨ ਗਏ। ਇਸ ਲਈ ਮੈਨੂੰ ਲਗਦਾ ਹੈ ਕਿ ਸ਼ਰਦ ਪਵਾਰ ਰਿਮੋਟ ਪਵਾਰ ਦੀ ਸਿਆਸਤ ਨਹੀਂ ਕਰਦੇ। ਉਹ ਇੱਕ ਦਿਸ਼ਾ ਤੈਅ ਕਰਦੇ ਹਨ, ਇੱਕ ਪ੍ਰੋਗਰਾਮ ਤੈਅ ਕਰਦੇ ਹਨ ਕਿ ਸ਼ਹਿਰਾਂ ਦਾ ਵਿਕਾਸ ਕਿਵੇਂ ਕਰਨਾ ਹੈ, ਮਜ਼ਦੂਰਾਂ ਨੂੰ ਕੀ ਦੇਣਾ ਹੈ, ਕਾਰਪੋਰੇਟ ਸੈਕਟਰ ਲਈ ਕੀ ਕਰਨਾ ਹੈ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=Sd9sgTWfPks
https://www.youtube.com/watch?v=2_95VFt-B9w
https://www.youtube.com/watch?v=Rl583OHG7P8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਅਮਰੀਕਾ: 90 ਹੋਰ ਵਿਦਿਆਰਥੀ ਗ੍ਰਿਫ਼ਤਾਰ, ਬਹੁਤੇ ਭਾਰਤੀ
NEXT STORY