ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਉੱਤਰ-ਪੂਰਬ ਵਿੱਚ ਸਥਿਤ ਨਕੋਨ ਰੈਟਚਾਸੀਮਾ ਸ਼ਹਿਰ ਵਿੱਚ ਇੱਕ ਜਵਾਨ ਨੇ ਗੋਲੀਬਾਰੀ ਕੀਤੀ ਹੈ, ਜਿਸ ਵਿੱਚ ਕਰੀਬ 12 ਲੋਕਾਂ ਦੀ ਮੌਤ ਹੋਈ ਹੈ।
ਇਸ ਥਾਂ ਨੂੰ ਕੋਰਾਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਬੀਬੀਸੀ ਥਾਈ ਨੇ ਰੱਖਿਆ ਮੰਤਰਾਲੇ ਦੇ ਬੁਲਾਰੇ ਨਾਲ ਗੱਲ ਕੀਤੀ ਹੈ, ਜਿਸ ਦਾ ਕਹਿਣਾ ਹੈ ਕਿ ਜਫਰਾਫੰਥ ਥੋਮਾ ਨਾਮ ਦੇ ਜੂਨੀਅਰ ਅਧਿਕਾਰੀ ਨੇ ਸੈਨਿਕ ਕੈਂਪ ਤੋਂ ਹਥਿਆਰ ਚੋਰੀ ਕਰਨ ਤੋਂ ਪਹਿਲਾਂ ਆਪਣੇ ਕਮਾਂਡਿੰਗ ਅਫ਼ਸਰ 'ਤੇ ਹਮਲਾ ਕੀਤਾ ਸੀ।
ਉਸ ਤੋਂ ਬਾਅਦ ਉਸ ਨੇ ਉੱਤਰ-ਪੂਰਬ ਬੈਂਕਾਕ ਦੇ ਸ਼ਹਿਰ ਦੇ ਬੋਧ ਮੰਦਿਰ ਅਤੇ ਸ਼ੌਪਿੰਗ ਸੈਂਟਰ 'ਤੇ ਹਮਲਾ ਕੀਤਾ।
ਮੰਨਿਆ ਜਾ ਰਿਹਾ ਹੈ ਸ਼ੱਕੀ ਹਮਲਾਵਰ ਅਜੇ ਘਟਨਾ ਵਾਲੀ ਥਾਂ 'ਤੇ ਮੌਜੂਦ ਹੈ।
ਸਥਾਨਕ ਮੀਡੀਆ ਦੀ ਫੁਟੇਜ ਵਿੱਚ ਦਿੱਖ ਰਿਹਾ ਹੈ ਕਿ ਸ਼ੱਕੀ ਹਮਲਾਵਰ ਆਪਣੀ ਕਾਰ ਤੋਂ ਸ਼ੌਪਿੰਗ ਸੈਂਟਰ ਤੋਂ ਬਾਹਰ ਨਿਕਲ ਰਿਹਾ ਹੈ ਅਤੇ ਲੋਕਾਂ 'ਤੇ ਗੋਲੀਆਂ ਚਲਾ ਰਿਹਾ ਹੈ।
ਸਥਾਨਕ ਮੀਡੀਆ ਮੁਤਾਬਕ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਈ ਹੈ।
ਸ਼ੱਕੀ ਹਮਲੇ ਦੌਰਾਨ ਸੋਸ਼ਲ ਮੀਡੀਆ 'ਤੇ ਪੋਸਟ ਵੀ ਕਰ ਰਿਹਾ ਸੀ ਇੱਕ ਪੋਸਟ ਵਿੱਚ ਪੁੱਛ ਰਿਹਾ ਸੀ ਕਿ ਉਹ ਕਿੱਥੇ ਸਰੈਂਡਰ ਕਰੇ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=xWw19z7Edrs
https://www.youtube.com/watch?v=FhuxtBWEcq4
https://www.youtube.com/watch?v=GecTWnZ6vBU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਤਰਨਤਾਰਨ: ਨਗਰ ਕੀਰਤਨ ਦੌਰਾਨ ਹੋਇਆ ਧਮਾਕਾ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
NEXT STORY