ਬੰਗਲਾ ਦੇਸ਼ ਨੇ ਦੱਖਣੀ ਅਫਰੀਕਾ ਦੇ ਪੌਚੇਫਸਟਰੂਮ ਵਿਚ ਖੇਡੇ ਗਏ ਅੰਡਰ -19 ਵਿਸ਼ਵ ਕੱਪ ਫਾਈਨਲ ਵਿਚ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ।
ਜਦੋਂ ਚਾਰ ਵਾਰ ਦਾ ਚੈਂਪੀਅਨ ਭਾਰਤ, ਬੰਗਲਾ ਦੇਸ਼ ਖ਼ਿਲਾਫ਼ ਅੰਡਰ -19 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਿਆ ਸੀ, ਤਾਂ ਸਾਰਿਆਂ ਨੇ ਸੋਚਿਆ ਕਿ ਸ਼ਾਨਦਾਰ ਰਿਕਾਰਡ ਦੇ ਮੱਦੇਨਜ਼ਰ ਭਾਰਤ ਜਿੱਤ ਹਾਸਲ ਕਰ ਲਵੇਗਾ।
ਪਰ ਅਜਿਹਾ ਨਹੀਂ ਹੋਇਆ ਅਤੇ ਵੱਡਾ ਉਲਟਫੇਰ ਕਰਦਿਆਂ ਬੰਗਲਾ ਦੇਸ਼ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ ਅਤੇ ਪਹਿਲੀ ਵਾਰ ਚੈਂਪੀਅਨ ਬਣਨ ਵਿਚ ਵੀ ਕਾਮਯਾਬ ਰਿਹਾ।
ਬੰਗਲਾ ਦੇਸ਼ ਦੀ ਟੀਮ ਛਿਪੀ ਰੁਸਤਮ ਸਾਬਿਤ ਹੋਈ । ਉਸ ਦੀ ਖਿਤਾਬੀ ਜਿੱਤ ਦੇ ਨਾਇਕ ਰਹੇ ਉਸਦੇ ਗੇਂਦਬਾਜ਼, ਜਿਨ੍ਹਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਸਸਤੇ ਵਿਚ ਹੀ ਨਿਪਟਾ ਦਿੱਤਾ।
ਉਸ ਤੋਂ ਬਾਅਦ ਉਸਦੇ ਬੱਲੇਬਾਜ਼ਾਂ ਨੇ ਸੰਕਟ ਦੇ ਸਮੇਂ ਵਿੱਚ ਸਬਰ ਨਾਲ ਕੰਮ ਕੀਤਾ ਅਤੇ ਹੌਲੀ ਹੌਲੀ ਭਾਰਤ ਦੀ ਪਕੜ ਤੋਂ ਮੈਚ ਖੋਹ ਕੇ ਹੀ ਦਮ ਲਿਆ।
ਬੰਗਲਾ ਦੇਸ਼ ਕੋਲ ਜਿੱਤ ਲਈ 178 ਦੌੜਾਂ ਦਾ ਟੀਚਾ ਸੀ, ਜਿਸ ਨੂੰ ਉਸਨੇ 43 ਵੇਂ ਓਵਰ ਦੀ ਪਹਿਲੀ ਗੇਂਦ 'ਤੇ ਹਾਸਲ ਕਰ ਲਿਆ।
ਇਕ ਸਮੇਂ ਉੱਤੇ ਬੰਗਲਾ ਦੇਸ਼ ਦਾ ਸਕੋਰ 102 ਦੌੜਾਂ ਸੀ, ਛੇ ਵਿਕਟਾਂ ਗੁਆ ਕੇ ਭਾਰਤ ਦੀ ਜਿੱਤ ਯਕੀਨੀ ਜਾਪਦੀ ਸੀ। ਪਰ ਉਸ ਤੋਂ ਬਾਅਦ ਕਪਤਾਨ ਅਕਬਰ ਅਲੀ ਕਰੀਜ਼ ਉੱਟੇ ਡਟ ਗਏ।
ਉਨ੍ਹਾਂ ਸਭ ਤੋਂ ਪਹਿਲਾਂ ਅਭਿਸ਼ੇਕ ਦਾਸ ਨਾਲ ਸੱਤਵੇਂ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਇਸ ਤੋਂ ਬਾਅਦ ਜਦੋਂ ਰਕੀਬੁਲ ਹਸਨ ਨੇ ਅੱਠਵੇਂ ਵਿਕਟ ਲਈ 20 ਦੌੜਾਂ ਜੋੜੀਆਂ ਤਾਂ ਬਾਰਸ਼ ਹੋਣ ਲੱਗੀ। ਉਸ ਸਮੇਂ ਬੰਗਲਾਦੇਸ਼ ਦਾ ਸਕੋਰ ਸੱਤ ਵਿਕਟਾਂ ਗੁਆ ਕੇ 163 ਦੌੜਾਂ ਸੀ ਅਤੇ ਉਨ੍ਹਾਂ ਨੂੰ ਜਿੱਤ ਲਈ 54 ਗੇਂਦਾਂ ਵਿੱਚ 15 ਦੌੜਾਂ ਦੀ ਲੋੜ ਸੀ।
ਹਾਲਾਂਕਿ, ਬੰਗਲਾ ਦੇਸ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਉਸ ਦੇ ਸਲਾਮੀ ਬੱਲੇਬਾਜ਼ ਪਰਵੇਜ਼ ਹੁਸੈਨ ਅਤੇ ਤਨਜ਼ੀਦ ਹਸਨ ਨੇ ਪਹਿਲੇ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ।
ਪਰ ਇਸ ਸਕੋਰ 'ਤੇ, ਤਨਜ਼ੀਦ ਹਸਨ ਨੇ 17 ਦੌੜਾਂ ਬਣਾਈਆਂ ਅਤੇ ਕਾਰਤਿਕ ਤਿਆਗੀ ਨੂੰ ਰਵੀ ਬਿਸ਼ਨੋਈ ਦੀ ਗੇਂਦ' ਉੱਤੇ ਕੈਚ ਦੇ ਬੈਠੇ. ਇਸ ਤੋਂ ਬਾਅਦ ਬੰਗਲਾਦੇਸ਼ ਦੀ ਪਾਰੀ ਡਿੱਗ ਗਈ। 85 ਦੌੜਾਂ 'ਤੇ ਪਹੁੰਚ ਕੇ ਉਸ ਦੇ ਪੰਜ ਖਿਡਾਰੀ ਆਉਟ ਹੋ ਗਏ ।
ਇਹ ਵੀ ਪੜ੍ਹੋ :
ਮੁਹੰਮਦ ਹਸਨ ਨੂੰ ਰਵੀ ਬਿਸ਼ਨੋਈ ਨੇ ਅੱਠ ਦੌੜਾਂ 'ਤੇ ਆਊਟ ਕੀਤਾ ਅਤੇ ਤੌਹੀਦ ਹਰਦੋਈ ਰਵੀ ਬਿਸ਼ਨੋਈ ਦੀ ਗੇਂਦ ਤੋਂ ਬਿਨਾਂ ਐਲਬੀਡਬਲਯੂ ਹੋ ਗਿਆ।
ਇਸ ਤੋਂ ਬਾਅਦ ਸ਼ਹਾਦਤ ਹੁਸੈਨ ਭਾਰਤੀ ਗੇਂਦਬਾਜ਼ਾਂ ਦਾ ਅਗਲਾ ਸ਼ਿਕਾਰ ਬਣ ਗਿਆ। ਰਵੀ ਬਿਸ਼ਨੋਈ ਨੇ ਵੀ ਉਨ੍ਹਾਂ ਨੂੰ ਸਿਰਫ ਇਕ ਦੌੜ 'ਤੇ ਵਾਪਸ ਕਰ ਦਿੱਤਾ। ਪੰਜਵੀਂ ਵਿਕਟ ਦੇ ਰੂਪ ਵਿੱਚ ਸ਼ਮੀਮ ਹੁਸੈਨ ਅਤੇ ਛੇਵੇਂ ਵਿਕਟ ਦੇ ਰੂਪ ਵਿੱਚ ਅਭਿਸ਼ੇਕ ਦਾਸ ਪਵੇਲੀਅਨ ਪਰਤਿਆ। ਸੁਸ਼ਾਂਤ ਸ਼ਰਮਾ ਨੇ ਉਨ੍ਹਾਂ ਨੂੰ ਆਊਟ ਕੀਤਾ।
ਭਾਰਤ ਦੀ ਪਾਰੀ
ਇਸ ਤੋਂ ਪਹਿਲਾ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਸ਼ਹਾਦਤ ਹੁਸੈਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਕ ਦਿਨ ਪਹਿਲਾਂ ਮੀਂਹ ਪਿਆ ਸੀ, ਜਿਸ ਤੋਂ ਬਾਅਦ ਸ਼ਹਾਦਤ ਹੁਸੈਨ ਨੂੰ ਵਿਸ਼ਵਾਸ ਸੀ ਕਿ ਉਸ ਦੇ ਗੇਂਦਬਾਜ਼ਾਂ ਦੀ ਮਦਦ ਮਿਲੇਗੀ ਅਤੇ ਅਜਿਹਾ ਹੋਇਆ।
ਪੂਰੇ ਟੂਰਨਾਮੈਂਟ ਵਿਚ ਇਕ ਵੀ ਮੈਚ ਦੌਰਾਨ ਸਾਰੀਆਂ 10 ਵਿਕਟਾਂ ਨਾ ਗੁਆਉਣ ਵਾਲੀ ਪੂਰੀ ਭਾਰਤੀ ਟੀਮ 47.2 ਓਵਰਾਂ ਵਿਚ ਸਿਰਫ 177 ਦੌੜਾਂ 'ਤੇ ਸਿਮਟ ਗਈ।
ਆਪਣੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਤੇ ਸੈਮੀਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ ਨਾਬਾਦ ਸੈਂਕੜਾ ਜੜਨ ਵਾਲੇ ਸਲਾਮੀ ਬੱਲੇਬਾਜ਼ ਯਸ਼ੱਸਵੀ ਜੈਸਵਾਲ ਇੱਕ ਸਿਰੇ ਉੱਤੇ ਡਟੇ ਰਹੇ। ਉਸ ਨੇ ਸਭ ਤੋਂ ਵੱਧ 88 ਦੌੜਾਂ ਬਣਾਈਆਂ। ਇਸ ਲਈ ਉਸਨੇ 121 ਗੇਂਦਾਂ ਦਾ ਸਾਹਮਣਾ ਕੀਤਾ।
ਇਸ ਦੌਰਾਨ ਜੈਸਵਾਲ ਨੇ ਅੱਠ ਚੌਕੇ ਅਤੇ ਇਕ ਛੱਕਾ ਮਾਰਿਆ। ਉਸਦਾ ਸਾਥੀ ਦਿਵਯਾਂਸ਼ ਸਕਸੈਨਾ ਸਿਰਫ ਦੋ ਦੌੜਾਂ ਹੀ ਬਣਾ ਸਕਿਆ। ਪਰ ਇਸ ਤੋਂ ਬਾਅਦ ਤਿਲਕ ਵਰਮਾ ਨੇ 38 ਦੌੜਾਂ ਬਣਾ ਕੇ ਸਥਿਤੀ ਨੂੰ ਸੰਭਾਲਿਆ।
ਇਹ ਵੀ ਪੜ੍ਹੋ-
ਇਸ ਮੈਚ ਵਿੱਚ ਬੰਗਲਾ ਦੇਸ਼ ਦੇ ਗੇਂਦਬਾਜ਼ਾਂ ਨੇ ਕਿੰਨੀ ਚੰਗੀ ਗੇਂਦਬਾਜ਼ੀ ਕੀਤੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੈਸਵਾਲ ਦੇ 88 ਅਤੇ ਤਿਲਕ ਵਰਮਾ ਤੋਂ ਇਲਾਵਾ ਸਿਰਫ ਵਿਕਟਕੀਪਰ ਧਰੁਵ ਜੁਰੈਲ 22 ਦੌੜਾਂ ਬਣਾ ਸਕਿਆ। ਕੋਈ ਵੀ ਹੋਰ ਖਿਡਾਰੀ ਦੋ ਅੰਕ ਤੱਕ ਵੀ ਨਹੀਂ ਪਹੁੰਚ ਸਕਿਆ।
ਬੰਗਲਾ ਦੇਸ਼ ਦੇ ਅਭਿਸ਼ੇਕ ਦਾਸ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਸ ਤੋਂ ਇਲਾਵਾ ਸ਼ਰੀਫ-ਉੱਲ- ਇਸਲਾਮ ਨੇ 31 ਦੌੜਾਂ ਦੇ ਕੇ ਦੋ ਅਤੇ ਤਨਜ਼ੀਮ ਹਸਨ ਨੇ ਵੀ 28 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ, ਭਾਰਤ ਨੇ 2000 ਵਿੱਚ ਮੁਹੰਮਦ ਕੈਫ ਦੀ ਕਪਤਾਨੀ ਵਿੱਚ, 2008 ਵਿੱਚ ਵਿਰਾਟ ਕੋਹਲੀ, 2012 ਵਿੱਚ ਉਨਮੁਕਤ ਚੰਦ ਅਤੇ 2018 ਵਿੱਚ ਪ੍ਰਿਥਵੀ ਸ਼ਾਅ ਦੀ ਅਗਵਾਈ ਵਿਚ ਵਿਸ਼ਵ ਕੱਪ ਜਿੱਤਿਆ ਸੀ।
ਇਹ ਵੀ ਦੇਖੋ
https://www.youtube.com/watch?v=Wm_HT5Tnhoc
https://www.youtube.com/watch?v=gj5UOrzuiCY
https://www.youtube.com/watch?v=m8VHiKQW9Fg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕੋਰੋਨਾਵਾਇਰਸ ਚੀਨ ਨੂੰ ਕਿੰਨਾ ਮਹਿੰਗਾ ਪੈ ਰਿਹਾ ਹੈ
NEXT STORY