ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ 'ਤੇ ਬਣ ਰਹੀ ਪੰਜਾਬੀ ਫ਼ਿਲਮ 'ਸ਼ੂਟਰ' 'ਤੇ ਪੰਜਾਬ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਪ੍ਰੋਡਿਊਸਰ ਕੇਵੀ ਢਿੱਲੋਂ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰ ਲਈ ਗਈ ਹੈ।
ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਣੀ ਸੀ।
ਕਾਹਲਵਾਂ ਖ਼ੁਦ ਨੂੰ ਸ਼ਾਰਪ ਸ਼ੂਟਰ ਦੱਸਦਾ ਸੀ। ਉਸ ਨੂੰ 21 ਜਨਵਰੀ 2015 ਨੂੰ ਇੱਕ ਹੋਰ ਗੈਂਗਸਟਰ ਵਿੱਕੀ ਗੌਂਡਰ ਤੇ ਸਾਥੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਫ਼ਿਲਮ ਦੇ ਨਿਰਮਾਤਾ ਖ਼ਿਲਾਫ ਸੰਭਾਵੀ ਕਾਨੂੰਨੀ ਚਾਰਾਜੋਈਆਂ ਤਲਾਸ਼ਣ ਦੇ ਹੁਕਮ ਦਿੱਤੇ ਸਨ।
ਇਸ ਹੁਕਮ ਦੇ ਕੁਝ ਘੰਟਿਆਂ ਬਾਅਦ ਹੀ ਫਿਲਮ ਦੇ ਨਿਰਮਾਤਾ ਅਤੇ ਪ੍ਰੋਮੋਟਰ ਕੇਵੀ ਢਿੱਲੋਂ ਖਿਲਾਫ਼ ਮੋਹਾਲੀ ਵਿੱਚ ਐੱਫਆਈਆਰ ਦਰਜ ਹੋ ਗਈ।
ਦਰਜ ਕੀਤੀ ਗਈ ਐੱਫਆਈਰ ਵਿੱਚ ਕਿਹਾ ਗਿਆ ਹੈ ਕਿ ਫਿਲਮ 'ਸ਼ੂਟਰ' ਨੌਜਵਾਨਾਂ ਨੂੰ ਭੜਕਾ ਸਕਦੀ ਹੈ ਅਤੇ ਹਥਿਆਰ ਚੁੱਕਣ 'ਤੇ ਮਜਬੂਰ ਕਰ ਸਕਦੀ ਜਿਸ ਕਰਕੇ ਅਮਨੋ-ਅਮਾਨ ਨੂੰ ਖ਼ਤਰਾ ਹੈ।
ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਨੇ ਵੀ ਪੁਲਿਸ ਨੂੰ ਲਿਖਤੀ ਵਾਅਦਾ ਕੀਤਾ ਸੀ ਕਿ ਉਹ ਫ਼ਿਲਮ ਰਿਲੀਜ਼ ਨਹੀਂ ਕਰਨਗੇ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਕੋਰੋਨਾਵਾਇਰਸ: ਕਰੂਜ਼ ਸ਼ਿੱਪ 'ਚ ਰੋਕੇ ਗਏ ਹਜ਼ਾਰਾਂ ਲੋਕਾਂ ਨੂੰ ਟੈਸਟ ਤੋਂ ਬਾਅਦ ਛੱਡਿਆ ਗਿਆ
ਹਾਂਗਕਾਂਗ ਵਿੱਚ 5 ਦਿਨਾਂ ਤੋਂ ਇੱਕ ਕਰੂਜ਼ ਸ਼ਿੱਪ ਵਿੱਚ ਫਸੇ ਹਜ਼ਾਰਾਂ ਲੋਕਾਂ ਨੂੰ ਕੋਰੋਨਾਵਾਇਰਸ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਬਾਹਰ ਜਾਣ ਦੀ ਇਜਾਜ਼ਤ ਮਿਲ ਗਈ ਹੈ।
ਵਰਲ਼ਡ ਡਰੀਮ ਸ਼ਿੱਪ ਵਿੱਚ ਸਵਾਰ ਕਰੀਬ 3600 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਯਾਤਰਾ ਦੌਰਾਨ ਵਾਇਰਸ ਦੇ ਸੰਪਰਕ 'ਚ ਆਉਣ ਦੇ ਖਦਸ਼ੇ ਕਾਰਨ ਰੋਕਿਆ ਗਿਆ ਸੀ।
ਕੋਰੋਨਾਵਾਇਰਸ ਨਾਲ ਹੁਣ ਤੱਕ 910 ਲੋਕਾਂ ਦੀ ਮੌਤ
ਹੋਰ ਕਰੂਜ਼ ਸ਼ਿੱਪ ਜਿਸ ਵਿੱਚ ਦਰਜਨਾਂ ਲੋਕਾਂ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋ ਗਈ ਹੈ, ਉਹ ਅਜੇ ਵੀ ਜਾਪਾਨ ਤੋਂ ਬਾਹਰ ਹੈ।
ਕੋਰੋਨਾਵਾਇਰਸ ਨਾਲ ਹੁਣ ਤੱਕ ਚੀਨ ਵਿੱਚ 910 ਲੋਕਾਂ ਦੀ ਮੌਤ ਹੋ ਗਈ ਹੈ।
ਕੋਰੋਨਾਵਾਇਰਸ ਨੇ ਸਾਰਸ ਨਾਲੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। 2003 ਵਿੱਚ ਫੈਲੇ ਸਾਰਸ ਨਾਲ ਦੋ ਦਰਜਨ ਤੋਂ ਵੱਧ ਦੇਸਾਂ ਵਿੱਚ 774 ਲੋਕਾਂ ਦੀ ਮੌਤ ਹੋਈ ਸੀ।
ਖੇਤਰੀ ਸਿਹਤ ਅਧਿਕਾਰੀਆਂ ਮੁਤਾਬਕ ਚੀਨ ਵਿੱਚ ਇਕੱਲੇ ਹੁਬੇਈ ਵਿੱਚ ਹੀ ਇਸ ਵਾਇਰਸ ਨਾਲ 800 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ:
ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਅੰਕੜਾ 40 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਇਸ ਵਿੱਚ ਬਹੁਤੀ ਗਿਣਤੀ ਚੀਨ ਦੇ ਲੋਕਾਂ ਦੀ ਹੈ।
ਕੋਰੋਨਾਵਾਇਰਸ ਕਰਕੇ ਐਮਾਜ਼ੋਨ ਕੰਪਨੀ ਦੁਨੀਆਂ ਦੇ ਵੱਡੇ ਟੈੱਕ ਸ਼ੋਅ ਵਿੱਚ ਹਿੱਸਾ ਨਹੀਂ ਲੈ ਰਹੀ।
ਐਮਾਜੋ਼ਨ ਦਾ ਕਹਿਣਾ ਹੈ, "ਕੋਰੋਨਾਵਾਇਰਸ ਦੇ ਪ੍ਰਕੋਪ ਅਤੇ ਲਗਾਤਾਰ ਬਣੀ ਚਿੰਤਾ ਕਾਰਨ ਬਰਸੀਲੋਨਾ ਵਿੱਚ ਮੋਬਈਲ ਵਰਲਡ ਕਾਂਗਰਸ ਵਿੱਚ ਹਿੱਸਾ ਨਹੀਂ ਲੈ ਰਹੇ।"
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਇਵੈਂਟ ਵਿੱਚ ਇੱਕ ਲੱਖ ਲੋਕਾਂ ਸ਼ਿਰਕਤ ਕਰ ਸਕਦੇ ਹਨ ਪਰ ਇਸ ਸਭ ਵਿਚਾਲੇ ਕੰਪਨੀਆਂ ਇਸ 'ਤੇ ਵਿਚਾਰ ਕਰ ਰਹੀਆਂ ਹਨ ਕਿ ਇਸ ਵਿੱਚ ਹਿੱਸਾ ਲੈਣ ਜਾਂ ਨਹੀਂ।
https://www.youtube.com/watch?v=xWw19z7Edrs
ਭਾਰਤ ਨੂੰ ਹਰਾ ਕੇ ਬੰਗਲਾਦੇਸ਼ ਪਹਿਲੀ ਵਾਰ ਬਣਿਆ ਚੈਂਪੀਅਨ
ਬੰਗਲਾ ਦੇਸ਼ ਨੇ ਦੱਖਣੀ ਅਫਰੀਕਾ ਦੇ ਪੌਚੇਫਸਟਰੂਮ ਵਿਚ ਖੇਡੇ ਗਏ ਅੰਡਰ -19 ਵਿਸ਼ਵ ਕੱਪ ਫਾਈਨਲ ਵਿਚ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ।
ਬੰਗਲਾ ਦੇਸ਼ ਕੋਲ ਜਿੱਤ ਲਈ 178 ਦੌੜਾਂ ਦਾ ਟੀਚਾ ਸੀ, ਜਿਸ ਨੂੰ ਉਸਨੇ 43 ਵੇਂ ਓਵਰ ਦੀ ਪਹਿਲੀ ਗੇਂਦ 'ਤੇ ਹਾਸਲ ਕਰ ਲਿਆ।
ਜਦੋਂ ਚਾਰ ਵਾਰ ਦਾ ਚੈਂਪੀਅਨ ਭਾਰਤ, ਬੰਗਲਾ ਦੇਸ਼ ਖ਼ਿਲਾਫ਼ ਅੰਡਰ -19 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਿਆ ਸੀ, ਤਾਂ ਸਾਰਿਆਂ ਨੇ ਸੋਚਿਆ ਕਿ ਸ਼ਾਨਦਾਰ ਰਿਕਾਰਡ ਦੇ ਮੱਦੇਨਜ਼ਰ ਭਾਰਤ ਜਿੱਤ ਹਾਸਲ ਕਰ ਲਵੇਗਾ।
ਪਰ ਅਜਿਹਾ ਨਹੀਂ ਹੋਇਆ ਅਤੇ ਵੱਡਾ ਉਲਟਫੇਰ ਕਰਦਿਆਂ ਬੰਗਲਾ ਦੇਸ਼ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ ਅਤੇ ਪਹਿਲੀ ਵਾਰ ਚੈਂਪੀਅਨ ਬਣਨ ਵਿਚ ਵੀ ਕਾਮਯਾਬ ਰਿਹਾ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬਠਿੰਡਾ 'ਚ ਨੌਜਵਾਨ ਕਿਸਾਨ ਦੀ ਖੁਦਕੁਸ਼ੀ: 'ਜਿੱਦਣ ਦਾ ਟਰੈਕਟਰ ਘਰੋਂ ਲੈ ਗਏ ਓਦਣ ਦਾ ਮੁੰਡਾ ਉਦਾਸ ਰਹਿੰਦਾ ਸੀ, ਫਿਰ ਸਪਰੇਅ ਪੀ ਲਈ'
ਬਠਿੰਡਾ ਜ਼ਿਲ੍ਹੇ ਦੇ ਪਿੰਡ ਮੱਲ ਵਾਲਾ ਦੇ ਇੱਕ ਨੌਜਵਾਨ ਨੇ ਕੁਝ ਦਿਨ ਪਹਿਲਾਂ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ ਸੀ।
ਮਰਹੂਮ ਸੁਖਮਨਜੀਤ ਸਿੰਘ ਦੀ ਉਮਰ 19 ਸਾਲ ਸੀ ਅਤੇ ਉਨ੍ਹਾਂ ਦਾ ਸੰਬੰਧ ਇੱਕ ਕਿਸਾਨ ਪਰਿਵਾਰ ਨਾਲ ਸੀ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਰਜ਼ੇ ਦੀ ਕਿਸ਼ਤ ਨਾ ਭਰੇ ਜਾਣ ਕਾਰਨ ਫਾਇਨਾਂਸ ਕੰਪਨੀ ਟਰੈਕਟਰ ਲੈ ਗਈ ਜਿਸ ਮਗਰੋਂ ਸੁਖਮਨਜੀਤ ਨੇ ਇਹ ਕਦਮ ਚੁੱਕਿਆ।
ਪਰਿਵਾਰ ਮੁਤਾਬਕ ਸੁਖਮਨਜੀਤ ਨੇ ਇਹ ਟਰੈਕਟਰ ਇੱਕ ਪ੍ਰਾਈਵੇਟ ਫ਼ਰਮ ਤੋਂ ਫਾਈਨਾਂਸ ਕਰਵਾਇਆ ਸੀ। ਜਦੋਂ ਕੰਪਨੀ ਵਾਲੇ ਉਸ ਦਾ ਟਰੈਕਟਰ ਲੈ ਗਏ ਤਾਂ ਉਸਨੇ ਕੀਟਨਾਸ਼ਕ ਪੀ ਲਿਆ।
ਸੁਖਮਨਪ੍ਰੀਤ ਦੀ ਇਲਾਜ ਦੌਰਾਨ ਬੀਤੀ 6 ਫਰਵਰੀ ਨੂੰ ਮੌਤ ਹੋ ਗਈ। ਪੂਰੀ ਖ਼ਬਰ ਵਿਸਥਾਰ ਵਿੱਚ ਪੜ੍ਹਨ ਵਿੱਚ ਲਈ ਇੱਥੇ ਕਲਿੱਕ ਕਰੋ।
ਅੰਤਰ-ਜਾਤੀ ਵਿਆਹ ਦੀ 'ਸਜ਼ਾ', ਗੋਹਾ ਖਾਓ ਤੇ ਗਊ ਮੂਤਰ ਪੀਓ -ਪੰਚਾਇਤ ਦਾ ਤੁਗਲਕੀ ਫ਼ਰਮਾਨ
ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਕੁਝ ਲੋਕਾਂ ਨੇ ਸਮਾਜਿਕ ਬਾਇਕਾਟ ਨੂੰ ਖ਼ਤਮ ਕਰਨ ਬਦਲੇ ਇੱਕ ਜੋੜੇ ਨੂੰ ਗੋਹਾ ਖਾਣ ਅਤੇ ਗਊ ਮੂਤਰ ਪੀਣ ਦਾ ਫ਼ਰਮਾਨ ਸੁਣਾਇਆ ਗਿਆ ਹੈ।
ਅਜਿਹਾ ਨਾ ਕਰਨ 'ਤੇ 5 ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਭਾਵੇਂ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੰਚਾਂ ਨੂੰ ਹਦਾਇਤ ਦਿੱਤੀ ਹੈ ਅਤੇ 6 ਲੋਕਾਂ ਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਹੈ। ਲੋਕਾਂ ਦੀ ਨਜ਼ਰ ਵਿੱਚ ਜੋੜੇ ਦਾ ਅਪਰਾਧ ਇਹ ਹੈ ਕਿ ਉਨ੍ਹਾਂ ਨੇ ਅੰਤਰ-ਜਾਤੀ ਵਿਆਹ ਕੀਤਾ ਹੈ।
ਮਾਮਲਾ ਝਾਂਸੀ ਜ਼ਿਲ੍ਹਾ ਦੇ ਪ੍ਰੇਮਨਗਰ ਇਲਾਕੇ ਦੇ ਗਵਾਲਟੋਲੀ ਦਾ ਹੈ। ਇੱਥੋਂ ਦੇ ਰਹਿਣ ਵਾਲੇ ਭੁਪੇਸ਼ ਯਾਦਵ ਨੇ ਕਰੀਬ ਪੰਜ ਸਾਲ ਪਹਿਲਾਂ ਆਸਥਾ ਜੈਨ ਨਾਲ ਅੰਤਰ-ਜਾਤੀ ਵਿਆਹ ਕੀਤਾ ਸੀ।
ਝਾਂਸੀ ਦੇ ਜਿਲ੍ਹਾ ਅਧਿਕਾਰੀ ਸ਼ਿਵ ਸਹਾਇ ਅਵਸਥੀ ਅਤੇ ਐੱਸਐੱਸਪੀ ਡੀ ਪ੍ਰਦੀਪ ਕੁਮਾਰ ਨੇ ਪੀੜਤ ਜੋੜੇ ਦੇ ਘਰ ਸੀਓ ਅਤੇ ਸਿਟੀ ਮੈਜਿਸਟ੍ਰੇਟ ਨੂੰ ਭੇਜ ਕੇ ਪੂਰੇ ਮਾਮਲੇ ਦੀ ਜਾਣਕਾਰੀ ਮੰਗੀ ਹੈ। ਇੱਥੇ ਕਲਿੱਕ ਕਰ ਕੇ ਪੂਰੀ ਖ਼ਬਰ ਪੜ੍ਹੋ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=-GR8BVvrhv0
https://www.youtube.com/watch?v=Wm_HT5Tnhoc
https://www.youtube.com/watch?v=gj5UOrzuiCY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ICC Under-19 Crkcket World Cup : ਭਾਰਤ ਨੂੰ ਹਰਾ ਕੇ ਬੰਗਲਾ ਦੇਸ਼ ਪਹਿਲਾ ਵਾਰ ਬਣਿਆ ਚੈਂਪੀਅਨ
NEXT STORY