ਕੋਰੋਨਾਵਾਇਰਸ ਰੋਗਾਣੂਆਂ ਦਾ ਇੱਕ ਵੱਡਾ ਪਰਿਵਾਰ ਹੈ। ਇਹ ਜਾਨਵਰਾਂ ਤੇ ਮਨੁੱਖਾਂ ਨੂੰ ਬਿਮਾਰ ਕਰ ਸਕਦਾ ਹੈ।
ਮਨੁੱਖਾਂ ਵਿੱਚ ਸਾਹ ਦੀਆਂ ਬਿਮਾਰੀਆਂ ਫੈਲਾਉਣ ਵਾਲੇ ਕਈ ਤਰ੍ਹਾਂ ਦੇ ਕੋਰੋਨਾਵਾਇਰਸਾਂ ਬਾਰੇ ਜਾਣਕਾਰੀ ਹੈ। ਇਨ੍ਹਾਂ ਲੱਛਣਾਂ ਵਿੱਚ ਸਧਾਰਣ ਜੁਕਾਮ ਤੋਂ ਲੈ ਕੇ ਹੋਰ ਗੰਭੀਰ ਲੱਛਣ ਹੋ ਸਕਦੇ ਹਨ।
ਹੋਰ ਗੰਭੀਰ ਲੱਛਣਾਂ ਵਿੱਚ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (ਮੈਰਸ) ਅਤੇ ਸਿਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ (ਸਾਰਸ) ਸ਼ਾਮਲ ਹਨ। ਹਾਲ ਹੀ ਵਿੱਚ ਮਿਲਿਆ ਕੋਰੋਨਾਵਾਇਰਸ ਕੋਵਿਡ-19 ਨਾਮ ਦੀ ਬਿਮਾਰੀ ਕਰਦਾ ਹੈ।
ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ
ਕੋਰੋਨਾ ਸ਼ਬਦ ਇਸ ਦੇ ਰੂਪ ਕਾਰਨ ਦਿੱਤਾ ਗਿਆ ਹੈ। ਖੁਰਦਬੀਨ ਰਾਹੀਂ ਦੇਖਣ ਉੱਤੇ ਇਸ ਇਹ ਇੱਕ ਤਾਜ ਵਾਂਗ ਨਜ਼ਰ ਆਉਂਦਾ ਹੈ। ਤਾਜ ਨੂੰ ਲਾਤੀਨੀ ਭਾਸ਼ਾ ਵਿੱਚ ਕੋਰੋਨਾ ਕਿਹਾ ਜਾਂਦਾ ਹੈ।
ਕੋਵਿਡ-19 ਇੱਕ ਲਾਗ ਨਾਲ ਫੈਲਣ ਵਾਲਾ ਰੋਗ ਹੈ। ਦਸੰਬਰ 2019 ਵਿੱਚ ਜਦੋਂ ਇਹ ਵਾਇਰਸ ਤੇ ਬਿਮਾਰੀ ਚੀਨ ਦੇ ਵੂਹਾਨ ਸ਼ਹਿਰ ਵਿੱਚ ਸਾਹਮਣੇ ਆਇਆ, ਉਸ ਤੋਂ ਪਹਿਲਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਕੋਵਿਡ-19 ਕਿਵੇਂ ਫ਼ੈਲਦਾ ਹੈ?
ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।
ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੂਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।
ਇਸੇ ਕਾਰਨ ਖੰਘ ਜੁਕਾਮ ਵਾਲੇ ਮਰੀਜ਼ਾਂ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਖੰਘਣ ਤੇ ਛਿੱਕਣ ਸਮੇਂ ਆਪਣਾ ਨੱਕ-ਮੂੰਹ ਕੂਹਣੀ ਨਾਲ ਢਕਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੂਜੇ ਤਰੀਕੇ ਤੋਂ ਵਾਇਰਸ ਨਾ ਫ਼ੈਲੇ ਇਸ ਲਈ ਵਾਰ ਵਾਰ ਸਾਬਣ ਨਾਲ ਹੱਥ ਧੋਣ ਜਾਂ ਹੈਂਡ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਦੇ ਇਲਾਵਾ ਆਸ-ਪਾਸ ਦੀਆਂ ਚੀਜ਼ਾਂ ਨੂੰ ਛੂਹਣ ਤੋਂ ਬਚਣ ਅਤੇ ਖ਼ਾਸ ਕਰ ਕੇ ਆਪਣੇ ਹੱਥ ਮੂੰਹ ਨੂੰ ਲਾਉਣ ਤੋਂ ਬਚਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
ਇਹ ਇਸ ਵਾਇਰਸ ਬਾਰੇ ਹਾਸਲ ਮੋਟੀ-ਮੋਟੀ ਜਾਣਕਾਰੀ ਹੈ। ਵਿਸ਼ਵ ਸਿਹਤ ਸੰਗਠਨ ਇਸ ਬਾਰੇ ਚੱਲ ਰਹੀ ਖੋਜ 'ਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ।
ਵਾਇਰਸ ਹਵਾ ਰਾਹੀਂ ਫ਼ੈਲਦਾ ਹੈ?
ਕੋਰੋਨਾਵਾਇਰਸ ਮਨੁੱਖੀ ਸਰੀਰ ਤੋਂ ਬਾਹਰ ਕਿੰਨੀ ਦੇਰ ਤੱਕ ਜਿੰਦਾ ਰਹਿ ਸਕਦਾ ਹੈ। ਇਸ ਬਾਰੇ ਹਾਲੇ ਖੋਜ ਜਾਰੀ ਹੈ।
ਕੁਝ ਅਧਿਐਨਕਾਰਾਂ ਨੇ ਦੇਖਿਆ ਹੈ ਕਿ ਕੋਰੋਨਾਵਾਇਰਸ ਪਰਿਵਾਰ ਦੇ ਰੋਗਾਣੂ ਜਿਸ ਵਿੱਚ ਸਾਰਸ, ਮੈਰਸ ਸ਼ਾਮਲ ਹਨ ਧਾਤ, ਕੱਚ ਤੇ ਪਲਾਸਟਕ ਦੀਆਂ ਸਤਹਾਂ ਉੱਪਰ ਨੌਂ ਦਿਨਾਂ ਤੱਕ ਜਿਉਂਦੇ ਰਹਿ ਸਕਦੇ ਹਨ। ਜੇ ਇਹ ਥਾਵਾਂ ਚੰਗੀ ਤਰ੍ਹਾਂ ਰੋਗਾਣੂਮੁਕਤ ਨਾ ਕੀਤੀਆਂ ਜਾਣ।
ਕੁਝ ਤਾਂ 28 ਦਿਨਾਂ ਤੱਕ ਵੀ ਬਚੇ ਰਹਿ ਸਕਦੇ ਹਨ।
ਵਿਗਿਆਨੀਆਂ ਨੇ ਇਹ ਵੀ ਦੇਖਿਆ ਹੈ ਕਿ ਖੰਘਣ ਤੇ ਛਿੱਕਣ ਨਾਲ ਨਿਕਲੇ ਛਿੱਟੇ ਜਿੰਨੀ ਦੇਰ ਹਵਾ ਵਿੱਚ ਤੈਰਦੇ ਹਨ ਉਨੀਂ ਦੇਰ ਵਾਇਰਸ ਵੀ ਹਵਾ ਵਿੱਚ ਤੈਰ ਸਕਦਾ ਹੈ। ਹਾਲਾਂਕਿ ਜ਼ਿਆਦਾਤਰ ਇਹ ਜਲਦੀ ਹੀ ਹੇਠਾਂ ਡਿੱਗ ਜਾਂਦਾ ਹੈ।
ਇੱਕ ਵਾਰ ਖੰਘਣ ਨਾਲ 3000 ਛਿੱਟੇ ਨਿਕਲਦੇ ਹਨ। ਜੋ ਦੂਜੇ ਲੋਕਾਂ, ਕੱਪੜਿਆਂ ਜਾਂ ਕਿਸੇ ਹੋਰ ਸਤਹ 'ਤੇ ਪੈ ਸਕਦੇ ਹਨ।
ਜਦਕਿ ਇਸ ਦੇ ਵੀ ਕੁਝ ਸਬੂਤ ਹਨ ਕਿ ਕੁਝ ਛੋਟੇ ਛਿੱਟੇ ਹਵਾ ਵਿੱਚ ਕੁਝ ਦੇਰ ਤੈਰ ਵੀ ਸਕਦੇ ਹਨ। ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਇਨ੍ਹਾਂ ਛਿੱਟਿਆਂ ਰਾਹੀਂ ਇਹ ਵਾਇਰਸ ਹਵਾ ਵਿੱਚ ਤਿੰਨ ਘੰਟੇ ਤੱਕ ਬਚਿਆ ਰਹਿ ਸਕਦਾ ਹੈ।
ਇਹ ਛਿੱਟੇ 1.5 ਮਾਈਕ੍ਰੋਮੀਟਰ ਅਕਾਰ ਦੇ ਹੁੰਦੇ ਹਨ ਜੋ ਕਿ ਇਨਸਾਨੀ ਵਾਲ ਤੋਂ ਲਗਭਗ 30 ਗੁਣਾਂ ਮਹੀਨ ਹੁੰਦਾ ਹੈ। ਇਸ ਹਾਲਤ ਵਿੱਚ ਵਾਇਰਸ ਇੱਕ ਰੁਕੀ ਹੋਈ ਹਵਾ ਵਿੱਚ ਕਈ ਘੰਟਿਆਂ ਤੱਕ ਹਵਾ ਵਿੱਚ ਤੈਰਦਾ ਰਹਿ ਸਕਦਾ ਹੈ।
ਕੋਰੋਨਾਵਾਇਰਸ ਜਿੱਥੇ ਜ਼ਿੰਦਾ ਰਹਿ ਸਕਦਾ ਹੈ,ਉੱਥੇ ਪੂਰਾ ਜੁਝਾਰੂ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਥਾਵਾਂ 'ਤੇ ਹੋਰ ਵਾਇਰਸ ਰਹਿ ਸਕਦੇ ਹਨ। ਉੱਥੇ ਇਹ ਵੀ ਬਚਿਆ ਰਹਿ ਸਕਦਾ ਹੈ।
ਇਹ ਵੀ ਦੇਖੋ
https://www.youtube.com/watch?v=QqPjwenWSGs&t=51s
https://www.youtube.com/watch?v=g6JP3cBwmGI&t=43s
https://www.youtube.com/watch?v=1C0tnk2ztGk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਕੋਰੋਨਾਵਾਇਰਸ: ਕੋਰੋਨਾਵਾਇਰਸ: ਭਾਰਤ ’ਚ ਘੱਟ ਮਾਮਲੇ ਸਾਹਮਣੇ ਆਉਣਾ ਰਾਹਤ ਹੈ ਜਾਂ ਚਿੰਤਾ
NEXT STORY