ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਟਿੱਪਣੀ ਕਰਕੇ ਚਰਚਾ 'ਚ ਆਈ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬੇਬੇ ਮਹਿੰਦਰ ਕੌਰ ਲੋਹੜੀ ਮੌਕੇ ਚਿੰਤਤ ਹਨ। ।
ਬੇਬੇ ਨੇ ਕਿਹਾ ਕਿ ਪਹਿਲਾਂ ਲੋਹੜੀ ਮੌਕੇ ਸੌ ਰਸਮਾਂ ਹੁੰਦੀਆਂ, ਮਾਘੀ ਗੁਰੂਆਂ ਦਾ ਦਿਨ ਮਨਾਉਂਦੇ ਪਰ ਹੁਣ ਇੱਕ ਦਿਨ ਨੀਂਦ ਆਉਂਦੀ ਹੈ ਤੇ ਇੱਕ ਦਿਨ ਨਹੀਂ।
"ਫਿਕਰ ਲੱਗਿਆ ਰਹਿੰਦਾ ਹੈ ਕਿ ਕਿਸਾਨ ਉੱਥੇ ਬੈਠੇ ਹਨ ਮੀਂਹ ਆਊ, ਝੱਖੜ ਆਊ, ਸਰਕਾਰਾਂ ਉਨ੍ਹਾਂ ਉੱਪਰ ਰਹਿਮ ਕਰਨਗੀਆਂ ਕਿ ਕਹਿਰ ਵਰਤਾਉਣਗੀਆਂ।"
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ ਕਿ ਉਹ ਤਾਂ ਆਪਣੇ ਬੱਚਿਆਂ ਤੇ ਜ਼ਮੀਨਾਂ ਲਈ ਧਰਨੇ ਵਿੱਚ ਜਾ ਰਹੇ ਸਨ ਅਤੇ ਕੰਗਨਾ ਨੇ ਮਜ਼ਾਕ ਬਣਾਇਆ ਕਿ ਮੈਂ ਸੌ ਰੁਪਏ ਲਈ ਜਾ ਰਹੀ ਹਾਂ। ਉਸ ਨੂੰ ਰੱਬ ਦਾ ਡਰ ਮੰਨਣਾ ਚਾਹੀਦਾ ਸੀ।
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਟਰੰਪ ਦੇ ਖਿਲਾਫ ਮਹਾਂਦੋਸ਼ ਮਤਾ ਹੇਠਲੇ ਸਦਨ ਵਿੱਚ ਪਾਸ
ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਪਿਛਲੇ ਹਫ਼ਤੇ ਦੀ ਕੈਪੀਟਲ ਹਿੱਲ ਹਿੰਸਾ ਵਿੱਚ ਬਗ਼ਾਵਤ ਭੜਕਾਉਣ ਦੇ ਇਲਜ਼ਾਮ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਖਿਲਾਫ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।
ਇਸ ਵਿੱਚ ਕੁਝ ਰਿਪਬਲੀਕਨਾਂ ਨੇ ਡੇਮੋਕਰੇਟਾਂ ਦਾ ਸਾਥ ਦਿੱਤਾ ਅਤੇ ਮਹਾਂਦੋਸ਼ ਦਾ ਮਤਾ 197 ਵੋਟਾਂ ਦੇ ਮੁਕਾਬਲੇ 232 ਨਾਲ ਪਾਸ ਹੋਇਆ।
ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਉੱਪਰ ਦੂਸਰੀ ਵਾਰ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਗਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਿਸਾਨਾਂ ਨੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
ਲੋਹੜੀ ਮੌਕੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਪਹਿਲਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੜ ਕੇ ਮੁਜ਼ਾਹਰਾ ਕੀਤਾ ਗਿਆ ਤੇ ਫਿਰ ਲੋਹੜੀ ਦੀ ਅੱਗ ਬਾਲ ਕੇ ਉਸ ਵਿੱਚ ਕਾਪੀਆਂ ਫੂਕ ਦਿੱਤੀਆਂ ਗਈਆਂ।
ਪੰਜਾਬ ਵਿੱਚ ਪਠਾਨਕੋਟ ਦੇ ਪਿੰਡ ਲਦਪਾਲਵਾਂ ਨੇੜੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਦੇ ਟੋਲ ਪਲਾਜ਼ਾ 'ਤੇ ਲਗਾਤਾਰ ਚਲ ਰਹੇ ਧਰਨੇ 'ਚ ਸ਼ਾਮਲ ਕਿਸਾਨ ਸੁੱਚਾ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜਾਨ ਲੈ ਲਈ।
ਕਿਸਾਨ ਅੰਦੋਲਨ ਨਾਲ ਜੁੜਿਆ ਬੁੱਧਵਾਰ ਦਾ ਵੱਡਾ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕਿਸਾਨ ਕੱਢਣਗੇ 'ਟਰੈਕਟਰ ਪਰੇਡ'
ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸੁਪਰੀਮ ਕੋਰਟ ਦੀ ਪਹਿਲ ਦਾ ਸਵਾਗਤ ਕਰਦੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਬੀਬੀਸੀ ਨੂੰ ਕਿਹਾ ਕਿ ਜਿਨ੍ਹਾਂ ਚਾਰ ਲੋਕਾਂ ਦੀ ਕਮੇਟੀ ਬਣਾਈ ਗਈ ਹੈ ਉਨ੍ਹਾਂ 'ਤੇ ਕਿਸਾਨਾਂ ਨੂੰ ਭਰੋਸਾ ਨਹੀਂ ਹੈ ਕਿਉਂਕਿ ਇਨ੍ਹਾਂ ਵਿੱਚੋਂ ਇੱਕ ਨੇ ਖੇਤੀ ਕਾਨੂੰਨਾਂ ਸਬੰਧੀ ਸਰਕਾਰ ਦਾ ਖੁੱਲ੍ਹੇ ਤੌਰ 'ਤੇ ਸਮਰਥਨ ਕੀਤਾ ਸੀ।
ਸੁਪਰੀਮ ਕੋਰਟ ਵਿੱਚ ਚੱਲੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣਾ ਅੰਦੋਲਨ ਜਾਰੀ ਰੱਖਣਗੇ ਅਤੇ ਆਪਣੇ ਅੰਦੋਲਨ ਦੀ ਥਾਂ ਵੀ ਨਹੀਂ ਬਦਲਣਗੇ।
ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
WhatsApp ਦੇ ਬਦਲ ਵਜੋਂ ਸਿਗਨਲ ਅਤੇ ਟੈਲੀਗ੍ਰਾਮ ਕਿੰਨੇ ਸੁਰੱਖਿਅਤ
ਪਿਛਲੇ ਹਫ਼ਤੇ ਵਟਸਐਪ ਨੇ ਆਪਣੀ ਨਿੱਜਤਾ ਨੀਤੀ ਵਿੱਚ ਬਦਲਾਅ ਕੀਤਾ ਹੈ ਜਿਸ ਤੋਂ ਬਾਅਦ ਖ਼ਦਸ਼ੇ ਹਨ ਕਿ ਕੰਪਨੀ ਤੁਹਾਡੇ ਸੁਨੇਹਿਆਂ ਨੂੰ ਉਜਾਗਰ ਕਰ ਸਕਦੀ ਹੈ।
ਇਸ ਤੋਂ ਬਾਅਦ ਲੋਕਾਂ ਵਿੱਚ ਇਸ ਦੇ ਬਦਲ ਵਜੋਂ ਸਿਗਨਲ ਅਤੇ ਟੈਲੀਗ੍ਰਾਮ ਦੀ ਚਰਚਾ ਸ਼ੁਰੂ ਹੋ ਗਈ ਹੈ।
ਇਸ ਲੇਖ ਵਿੱਚ ਇਨ੍ਹਾਂ ਐਪਲੀਕੇਸ਼ਨਾਂ ਨਾਲ ਜੁੜੇ ਆਮ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=lPVYn9AWn2U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '4b6a3298-7c36-43d8-9b2a-08d892dbe3be','assetType': 'STY','pageCounter': 'punjabi.india.story.55657222.page','title': 'ਕੰਗਨਾ ਰਨੌਤ ਨੂੰ ਚੁਣੌਤੀ ਦੇਣ ਵਾਲੀ ਬੇਬੇ ਨੂੰ ਨੀਂਦ ਕਿਉਂ ਨਹੀਂ ਆਉਂਦੀ - 5 ਅਹਿਮ ਖ਼ਬਰਾਂ','published': '2021-01-14T02:20:05Z','updated': '2021-01-14T02:20:05Z'});s_bbcws('track','pageView');
ਸੋਨੇ ਦੀ ਸਮਗਲਿੰਗ ਵਿੱਚ ਭਾਰਤ ਦੇ ਦਬਦਬੇ ਨੂੰ ਖ਼ਤਮ ਕਰਨ ਵਾਲਾ ਪਾਕਿਸਤਾਨ ਦਾ ''ਗੋਲਡ ਕਿੰਗ''
NEXT STORY