1992 ਵਿੱਚ ਜਦੋਂ ਦੇਸ਼ ਦੇ ਕਈ ਇਲਾਕਿਆਂ ਵਿੱਚ ਫਿਰਕੂ ਹਿੰਸਾ ਹੋਈ ਸੀ, ਉਸ ਸਮੇਂ ਵੀ ਜੋਧਪੁਰ ਦੇ ਲੋਕਾਂ ਵਿਚਕਾਰ ਅਜਿਹਾ ਕੁਝ ਨਹੀਂ ਹੋਇਆ। ਨੀਲੀਆਂ ਕੰਧਾਂ ਅਤੇ ਤੰਗ ਗਲ਼ੀਆਂ ਵਾਲੇ ਜੋਧਪੁਰ ਨੇ ਫਿਰਕੂ ਤਣਾਅ ਪਹਿਲਾਂ ਕਦੇ ਨਹੀਂ ਦੇਖਿਆ।
ਹਾਲਾਂਕਿ ਇਸ ਸਾਲ ਈਦ ਤੋਂ ਇੱਕ ਰਾਤ ਪਹਿਲਾਂ ਸ਼ਹਿਰ ਦੇ ਹਾਲਾਤ ਤੇਜ਼ੀ ਨਾਲ ਬਦਲ ਗਏ। 2 ਮਈ ਦੀ ਰਾਤ 11 ਵਜੇ ਜੋ ਵਿਵਾਦ ਇੱਥੇ ਸ਼ੁਰੂ ਹੋਇਆ ਅਤੇ ਜਿਸ ਤਰ੍ਹਾਂ ਉਹ ਫੈਲਦਾ ਗਿਆ, ਉਹ ਕੁਝ ਅਜਿਹਾ ਸੀ ਜੋ ਆਜ਼ਾਦੀ ਤੋਂ ਬਾਅਦ ਜੋਧਪੁਰ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ।
ਇਸ ਤੋਂ ਬਾਅਦ ਸ਼ਹਿਰ 'ਚ 8 ਮਈ ਤੱਕ ਕਰਫਿਊ ਵਧਾ ਦਿੱਤਾ ਗਿਆ ਹੈ।
ਇੱਥੇ ਲੋਕ ਆਪਣੇ ਘਰਾਂ ਦੇ ਦਰਵਾਜ਼ਿਆਂ ਅਤੇ ਛੱਤਾਂ 'ਤੇ ਇਹ ਦੇਖਣ ਲਈ ਨਿੱਕਲ ਰਹੇ ਹਨ ਕਿ ਅਖੀਰ ਕਰਫਿਊ ਹੁੰਦਾ ਕਿਹੋ-ਜਿਹਾ ਹੈ।
ਪਰ ਸਵਾਲ ਇਹੀ ਹੈ ਕਿ ਭਲਾ 2 ਦਿਨ ਵਿੱਚ ਅਜਿਹਾ ਕੀ ਹੋ ਗਿਆ ਜਿਸਨੇ ਜੋਧਪੁਰ ਵਰਗੇ ਸ਼ਾਂਤ ਸ਼ਹਿਰ ਨੂੰ ਹਿੰਸਾ ਦੀ ਅੱਗ ਵਿੱਚ ਧੱਕਾ ਦੇ ਮਾਰਿਆ।
ਕਿਵੇਂ ਸ਼ੁਰੂ ਹੋਇਆ ਵਿਵਾਦ?
ਹੁਣ ਤੱਕ ਇਸ ਵਿਵਾਦ ਦੀ ਸ਼ੁਰੂਆਤ ਝੰਡਾ ਦੱਸੀ ਜਾ ਰਹੀ ਸੀ ਪਰ ਅਸਲ ਵਿੱਚ ਇਹ ਮਾਮਲਾ ਝੰਡੇ ਤੋਂ ਸ਼ੁਰੂ ਹੀ ਨਹੀਂ ਹੋਇਆ, ਉਹ ਤਾਂ ਸਿਰਫ ਇਸ ਸਾਰੇ ਵਿਵਾਦ ਦਾ ਇੱਕ ਅਧਿਆਏ ਹੈ।
ਦਰਅਸਲ ਇਹ ਮਾਮਲਾ ਜਾਲੌਰੀ ਗੇਟ ਚੁਰਾਹੇ 'ਤੇ ਲੱਗੀ ਬਾਲਮੁਕੁੰਦ ਬਿੱਸਾ ਨਾਂਅ ਦੇ ਅਜ਼ਾਦੀ ਘੁਲਾਟੀਏ ਦੀ ਮੂਰਤੀ ਕਾਰਨ ਸ਼ੁਰੂ ਹੋਇਆ। ਇਹ ਚੁਰਾਹਾ ਸ਼ਹਿਰ ਦੇ ਵਿਚਕਾਰ ਸਥਿੱਤ ਹੈ। ਹਰ ਧਰਮ ਦੇ ਲੋਕਾਂ ਆਪੋ-ਆਪਣੇ ਤਿਉਹਾਰਾਂ ਮੌਕੇ ਇਸ ਚੁਰਾਹੇ ਦੀ ਸਜਾਵਟ ਕਰਦੇ ਹਨ। ਫਿਰ ਭਾਵੇਂ ਮਹਾਵੀਰ ਜਯੰਤੀ ਹੋਵੇ, ਅੰਬੇਦਕਰ ਜਯੰਤੀ ਹੋਵੇ ਜਾਂ ਫਿਰ ਰਾਮ ਨੌਮੀ।
ਇਹ ਵੀ ਪੜ੍ਹੋ:
ਇਸੇ ਤਰ੍ਹਾਂ ਪਰਸ਼ੂਰਾਮ ਜਯੰਤੀ 'ਤੇ ਬ੍ਰਾਹਮਣ ਸਮਾਜ ਨੇ ਇੱਥੇ ਭਗਵੇਂ ਝੰਡੇ ਲਗਾਏ, ਜਿਨ੍ਹਾਂ ਨੂੰ ਭਾਈਚਾਰੇ ਦੀ ਸਹਿਮਤੀ ਤੋਂ ਬਾਅਦ 2 ਮਈ ਦੀ ਦੁਪਹਿਰ ਢਾਈ ਵਜੇ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ।
ਇਸ ਤੋਂ ਬਾਅਦ, ਸ਼ਾਮ ਨੂੰ ਕਥਿਤ ਤੌਰ 'ਤੇ ਕੁਝ ਮੁਸਲਿਮ ਮੁੰਡਿਆਂ ਨੇ ਈਦ ਦੀ ਸਜਾਵਟ ਦੇ ਇਰਾਦੇ ਨਾਲ ਇੱਥੇ ਹਰੇ ਝੰਡੇ ਲਗਾ ਦਿੱਤੇ। ਇਨ੍ਹਾਂ ਝੰਡਿਆਂ ਨੂੰ ਇਸਲਾਮਿਕ ਝੰਡੇ ਮੰਨਿਆ ਜਾਂਦਾ ਹੈ।
ਝੰਡੇ ਨੂੰ ਮੂਰਤੀ 'ਤੇ ਟਿਕਾਉਣ ਲਈ ਕਾਲੀ ਟੇਪ ਦੀ ਵਰਤੋਂ ਕੀਤੀ ਗਈ, ਜਿਸ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਤਰਾਜ਼ ਜਤਾਇਆ।
ਦੇਖਦੇ ਹੀ ਦੇਖਦੇ ਸੋਮਵਾਰ ਦੀ ਰਾਤ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਵਿਚਕਾਰ ਭਿਆਨਕ ਝੜੱਪ ਹੋਈ।
ਜਦੋਂ ਇਹ ਝੜੱਪ ਹੋਈ ਤਾਂ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਹਰੇ ਝੰਡਿਆਂ ਦੀ ਸਾਰੀ ਸਜਾਵਟ ਹਟਾ ਦਿੱਤੀ ਅਤੇ ਉੱਥੇ ਭਗਵਾਂ ਝੰਡਾ ਲਗਾ ਦਿੱਤਾ।
ਇਸ ਤੋਂ ਇਲਾਵਾ ਨਮਾਜ਼ ਦੀਆਂ ਤਿਆਰੀਆਂ ਲਈ ਲਗਾਏ ਗਏ ਲਾਊਡਸਪੀਕਰ ਵੀ ਤੋੜ ਦਿੱਤੇ ਗਏ। ਇੱਥੋਂ ਜੋ ਹਿੰਸਾ ਵਧੀ, ਉਸ ਨੇ ਜੋਧਪੁਰ ਦੇ ਇਤਿਹਾਸ 'ਚ ਹਿੰਸਾ ਕਾਰਨ ਲੱਗੇ ਕਰਫਿਊ ਦਾ ਇੱਕ ਨਵਾਂ ਸਫ਼ਾ ਜੋੜ ਦਿੱਤਾ।
ਜੋਧਪੁਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇੱਥੇ ਕਦੇ ਅਜਿਹੀ ਘਟਨਾ ਨਹੀਂ ਹੋਈ ਸੀ।
ਕੀ ਲੋਕ ਬਾਹਰੋਂ ਆਏ ਸਨ ?
ਦੇਰ ਰਾਤ ਪੁਲਿਸ ਨੇ ਲਾਠੀਚਾਰਜ ਕਰਕੇ ਸਥਿਤੀ ਨੂੰ ਕਾਬੂ ਤਾਂ ਕਰ ਲਿਆ ਪਰ ਜਦੋਂ ਅਗਲੇ ਦਿਨ ਦੀ ਨਮਾਜ਼ ਕੀਤੀ ਗਈ ਤਾਂ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਨੇ ਇਸ ਚੌਂਕ 'ਤੇ ਲੱਗੇ ਭਗਵਾਂ ਝੰਡੀਆਂ ਨੂੰ ਲੈ ਕੇ ਇਤਰਾਜ਼ ਜਤਾਇਆ ਅਤੇ ਨਾਅਰੇਬਾਜ਼ੀ ਹੋਣ ਲੱਗ ਪਈ।
ਉਸ ਤੋਂ ਬਾਅਦ ਜੋ ਕੁਝ ਹੋਇਆ, ਉਸ ਦੀ ਅੱਗ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਤੱਕ ਵੀ ਪਹੁੰਚ ਗਈ। ਸ਼ਹਿਰ ਦੇ ਜਿੱਥੇ ਮਿਲੀ-ਜੁਲੀ ਹਿੰਦੂ-ਮੁਸਲਿਮ ਆਬਾਦੀ ਰਹਿੰਦੀ ਹੈ, ਉੱਥੇ ਜ਼ਬਰਦਸਤ ਪੱਥਰਬਾਜ਼ੀ ਹੋਈ ਅਤੇ ਭੜਕੇ ਹੋਏ ਲੋਕਾਂ ਨੇ ਸੜਕਾਂ 'ਤੇ ਖੜ੍ਹੀਆਂ ਗੱਡੀਆਂ ਤੱਕ ਭੰਨ ਦਿੱਤੀਆਂ।
ਦੇਵੇਂਦਰ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਪੁਰਾਣੇ ਜੋਧਪੁਰ ਦੇ ਈਦਗਾਹ ਰੋਡ ਇਲਾਕੇ 'ਚ ਰਹਿੰਦੀਆਂ ਹਨ। ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਾ ਰੌਲ਼ਾ ਅਤੇ ਉੱਗਰ ਭੀੜ ਉਨ੍ਹਾਂ ਨੇ ਪਿਛਲੇ ਦਿਨੀਂ ਦੇਖੀ ਹੈ ਉਹ 'ਸਾਡੇ ਵਿਚਕਾਰਲੇ ਲੋਕ' ਹੀ ਨਹੀਂ ਸਨ।
ਦੇਵੇਂਦਰ ਕਹਿੰਦੇ ਹਨ, ''ਬਹੁਤ ਰੌਲ਼ਾ ਪਿਆ, ਭੀੜ ਵਿੱਚ ਸ਼ਾਮਲ ਕੁਝ ਲੋਕਾਂ ਦੇ ਹੱਥਾਂ 'ਚ ਹਰੇ ਝੰਡੇ ਵੀ ਸਨ। ਸੌ-ਡੇਢ ਸੌ ਲੋਕਾਂ 'ਚੋਂ ਇੱਕ ਵੀ ਆਦਮੀ ਸਾਡੀ ਈਦਗਾਹ ਦਾ ਨਹੀਂ ਸੀ।''
ਉਨ੍ਹਾਂ ਨੇ ਅੱਗੇ ਦੱਸਿਆ, ''ਸਾਡੀ ਇੱਥੇ ਤੀਜੀ-ਚੌਥੀ ਪੀੜ੍ਹੀ ਹੈ ਅਤੇ ਮੈਂ ਦੱਸ ਰਿਹਾ ਹਾਂ ਕਿ ਇਥੋਂ ਦਾ ਮਾਹਲ ਇੰਨਾ ਵਧੀਆ ਰਹਿੰਦਾ ਹੈ। ਉਸ ਦਿਨ ਸਾਨੂੰ ਪਹਿਲੀ ਵਾਰ ਡਰ ਲੱਗਿਆ ਅਤੇ ਅਸੀਂ ਖ਼ੁਦ ਨੂੰ ਘਰਾਂ 'ਚ ਬੰਦ ਕਰ ਲਿਆ।''
''ਇਹ ਡਰ ਮੈਨੂੰ ਆਪਣੇ ਗੁਆਂਢੀ ਮੁਸਲਮਾਨਾਂ ਦਾ ਨਹੀਂ ਸੀ, ਇਹ ਲੋਕ ਕਦੇ ਕੁਝ ਨਹੀਂ ਕਰਨਗੇ ਪਰ ਬਾਹਰ ਦੇ ਲੋਕਾਂ ਦਾ ਕੀ ਟਿਕਾਣਾ? ਅੱਜ ਵੀ ਮੈਂ ਬਾਹਰ ਜਾਵਾਂ ਤਾਂ ਅਸੀਂ 'ਜੈ ਰਾਮ ਜੀ ਦੀ' ਕਹਿ ਕੇ ਹੀ ਮਿਲਾਂਗੇ ਪਰ ਉਸ ਦਿਨ ਕੌਣ ਆਇਆ, ਕਿਵੇਂ ਹੋਇਆ ਕੁਝ ਸਮਝ 'ਚ ਨਹੀਂ ਆ ਰਿਹਾ।''
ਅਜਿਹਾ ਕਹਿਣ ਵਾਲੇ ਦੇਵੇਂਦਰ ਇੱਕਲੇ ਨਹੀਂ ਸਨ। ਇੱਕ ਗੱਲ ਜੋ ਹਰ ਕੋਈ ਕਹਿੰਦਾ ਦਿਖਾਈ ਦਿੱਤਾ, ਉਹ ਸੀ ਇਸ ਹਿੰਸਾ ਦੇ ਯੋਜਨਾਬੱਧ ਹੋਣ ਦਾ ਦਾਅਵਾ ਅਤੇ ਇਹ ਕਿ ਅਜਿਹਾ ਕਰਨ ਵਾਲੇ ਕਿਤੋਂ ਬਾਹਰੋਂ ਆਏ ਸਨ।
ਦੇਵੇਂਦਰ ਕਹਿੰਦੇ ਹਨ ਉਨ੍ਹਾਂ ਨੂੰ ਡਾਰ ਆਪਣੇ ਗੁਆਂਢੀ ਮੁਸਲਮਾਨਾਂ ਤੋਂ ਨਹੀਂ ਸਗੋਂ ਬਾਹਰੋਂ ਆਏ ਲੋਕਾਂ ਤੋਂ ਲੱਗ ਰਿਹਾ ਸੀ
ਇਹ ਗੱਲ ਆਮ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਵੀ ਕਹਿ ਰਿਹਾ ਹੈ ਹਾਲਾਂਕਿ ਇਸਨੂੰ ਸਾਬਿਤ ਕਰਨ ਲਈ ਕੋਈ ਪੱਕਾ ਸਬੂਤ ਅਜੇ ਤੱਕ ਨਹੀਂ ਮਿਲਿਆ ਹੈ।
ਪੁਲਿਸ ਨੇ ਹੁਤ ਤੱਕ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਵਿੱਚੋਂ ਕੋਈ ਅਜਿਹਾ ਨਹੀਂ ਹੈ ਜੋ ਸ਼ਹਿਰੋਂ ਬਾਹਰ ਦਾ ਹੋਵੇ।
ਜਾਲੌਰੀ ਗੇਟ ਨੂੰ ਹਮੇਸ਼ਾਂ ਤੋਂ ਹੀ ਵੱਖ-ਵੱਖ ਧਰਮਾਂ ਦੇ ਲੋਕ ਆਪਣੇ-ਆਪਣੇ ਤਿਉਹਾਰਾਂ 'ਤੇ ਸਜਾਉਂਦੇ ਰਹਿੰਦੇ ਹਨ ਪਰ ਇਸ ਤੋਂ ਪਹਿਲਾਂ ਕਦੇ ਈਦ 'ਤੇ ਇੱਥੇ ਕੋਈ ਸਜਾਵਟ ਨਹੀਂ ਦੇਖੀ ਗਈ।
ਇਹ ਪਹਿਲੀ ਵਾਰ ਸੀ ਜਦੋਂ ਮੁਸਲਿਮ ਭਾਈਚਾਰੇ ਨੇ ਇਸ ਤਿਉਹਾਰ 'ਤੇ ਚੁਰਾਹੇ ਨੂੰ ਸਜਾਇਆ ਸੀ ਪਰ ਉਹ ਸਜਾਵਟ ਤਿਉਹਾਰ ਤੱਕ ਵੀ ਨਹੀਂ ਟਿਕ ਸਕੀ।
ਜਾਵੇਦ ਕਹਿੰਦੇ ਹਨ, "ਸਾਡੇ ਵੀ ਤਿਉਹਾਰ ਹਨ। ਜੇਕਰ ਅਸੀਂ ਚੌਕ ਨੂੰ ਸਜਾਉਣ ਬਾਰੇ ਸੋਚਿਆ ਤਾਂ ਇਸ ਵਿੱਚ ਕੀ ਗਲਤ ਹੋਇਆ। ਇੱਥੇ ਇੱਕ ਡੰਡਾ ਸੀ, ਜਿਸ ਨੂੰ ਵਿਚਕਾਰ ਰੱਖਿਆ ਜਾਣਾ ਸੀ। ਝੰਡਾ ਟਿਕ ਨਹੀਂ ਸਕਿਆ, ਇਸ ਲਈ ਉਨ੍ਹਾਂ ਮੁੰਡਿਆਂ ਉੱਪਰੋਂ ਬੰਨ੍ਹਣ ਦੀ ਕੋਸ਼ਿਸ਼ ਕੀਤੀ।"
"ਮੈਂ ਮੰਨਦਾ ਹਾਂ ਕਿ ਅਜਿਹਾ ਕਰਦੇ ਹੋਈ ਕਾਲੀ ਟੇਪ ਬਿੱਸਾ ਜੀ ਦੇ ਮੂੰਹ ਤੇ ਗਲੇ ਉੱਪਰ ਆ ਗਈ ਜੋ ਕਿ ਨਹੀਂ ਆਉਣੀ ਚਾਹੀਦੀ ਸੀ। ਜਦਕਿ ਇਸ ਦੌਰਾਨ ਕੁਝ ਲੋਕਾਂ ਨੂੰ ਕੁੱਟਮਾਰ ਦਾ ਮੌਕਾ ਮਿਲ ਗਿਆ।"
"ਇਨ੍ਹਾਂ ਲੋਕਾਂ ਨੇ ਜੋ ਲੋਕ ਚੌਰਾਹੇ ਵਿੱਚ ਸਜਾਵਟ ਕਰ ਰਹੇ ਸਨ, ਉਨ੍ਹਾਂ ਦੇ ਨਾਲ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜੇ ਉਨ੍ਹਾਂ ਨੂੰ ਪੱਟੀ ਤੋਂ ਸਮੱਸਿਆ ਸੀ ਤਾਂ ਉਹ ਹਟਾਉਂਦੇ ਸਾਰੀ ਸਜਾਵਟ ਕਿਉਂ ਹਟਾਈ ਗਈ।''
ਅਗਲੇ ਦਿਨ ਜਦੋਂ ਸਵੇਰੇ ਲੋਕਾਂ ਨੇ ਨਮਾਜ਼ ਤੋਂ ਬਾਅਦ ਭਗਵਾਂ ਝੰਡੇ ਦਾ ਵਿਰੋਧ ਕੀਤਾ ਤਾਂ ਇੱਥੇ ਹਿੰਸਾ ਹੋਰ ਵਧ ਗਈ। ਫਿਰ ਜਾ ਕੇ ਪੁਲਿਸ ਨੇ ਭਗਵਾਂ ਝੰਡਾ ਲਾਹ ਕੇ ਉੱਤੇ ਤਿਰੰਗਾ ਝੰਡਾ ਲਾਇਆ।
ਜਾਵੇਦ ਕਹਿੰਦੇ ਹਨ ਟੇਪ ਤੋਂ ਸਮੱਸਿਆ ਸੀ ਤਾਂ ਸਿਰਫ਼ ਉਹ ਲਾਹੀ ਜਾਣੀ ਚਾਹੀਦੀ ਸੀ ਨਾ ਕਿ ਸਾਰੀ ਸਜਾਵਟ
ਕੀ ਪੁਲਿਸ ਦੀ ਲਾਪਰਵਾਹੀ ਕਾਰਨ ਮਾਮਲਾ ਵਿਗੜ ਗਿਆ?
ਇਸ ਮਾਮਲੇ ਵਿੱਚ ਸੀਆਰਪੀਸੀ ਦੀ ਧਾਰਾ 151 (ਕਰਫਿਊ ਦੀ ਉਲੰਘਣਾ) ਤਹਿਤ ਹੁਣ ਤੱਕ 200 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਦੰਗਾ ਭੜਕਾਉਣ ਦੇ ਇਲਜ਼ਾਮ ਵਿੱਚ 20 ਹੋਰ ਜਣਿਆਂ ਨੂੰ ਫੜਿਆ ਗਿਆ ਹੈ। ਹਾਲਾਂਕਿ ਇਹ ਲੋਕ ਕੌਣ ਹਨ? ਕੀ ਉਹ ਬਾਹਰੋਂ ਆਏ ਸਨ? ਬੀਬੀਸੀ ਨੂੰ ਅਜੇ ਤੱਕ ਪੁਲਿਸ ਤੋਂ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਹਰ ਤਿਉਹਾਰ ਮੌਕੇ ਪੁਰਾਣੇ ਜੋਧਪੁਰ ਦੀਆਂ ਤੰਗ ਗਲੀਆਂ ਵਿੱਚ ਪੁਲੀਸ ਤਾਇਨਾਤ ਕੀਤੀ ਜਾਂਦੀ ਹੈ ਪਰ ਇਸ ਵਾਰ ਇੱਕ ਰਾਤ ਪਹਿਲਾਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਪੁਲੀਸ ਤਾਇਨਾਤ ਨਹੀਂ ਕੀਤੀ ਗਈ। ਇਹ ਇੱਕ ਚੁਰਾਹਾ ਸ਼ਹਿਰ ਦੇ ਅੰਦਰ ਤੱਕ ਹਿੰਸਾ ਦੇ ਫੈਲਣ ਦੀ ਇੱਕ ਮਹੱਤਵਪੂਰਨ ਵਜ੍ਹਾ ਬਣ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਨਮਾਜ਼ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਚੌਰਾਹੇ ਤੋਂ ਤਾਂ ਲਾਠੀਚਾਰਜ ਕਰਕੇ ਭਜਾ ਦਿੱਤਾ, ਪਰ ਸ਼ਹਿਰ ਦੇ ਅੰਦਰ ਕਾਫੀ ਪਥਰਾਅ ਹੋਇਆ, ਜਿਸ ਲਈ ਪੁਲਿਸ ਨੇ ਕੋਈ ਤਿਆਰੀ ਨਹੀਂ ਸੀ।
ਬੀਬੀਸੀ ਨਾਲ ਗੱਲ ਕਰਦੇ ਹੋਏ ਜੋਧਪੁਰ ਦੇ ਕਮਿਸ਼ਨਰ ਨਵਜਯੋਤੀ ਗੋਗੋਈ ਕਹਿੰਦੇ ਹਨ, "ਇਹ ਸਹੀ ਹੈ ਕਿ ਦਿਨੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਮਾਹੌਲ ਤਣਾਅਪੂਰਨ ਰਿਹਾ ਅਤੇ ਜਦੋਂ ਕਰਫਿਊ ਲਾਗੂ ਕਰਦੇ-ਕਰਦੇ ਢਾਈ ਵੱਜ ਚੁੱਕੇ ਸਨ। ਰਾਤ ਨੂੰ ਅਸੀਂ ਸਮੇਂ ਸਿਰ ਲਾਠੀਚਾਰਜ ਕੀਤਾ। ਹੁਣ ਪੁਲਿਸ ਦੀ ਮੌਜੂਦਗੀ ਨਾਲ ਟਕਰਾਅ ਦੀ ਸਥਿਤੀ ਨਹੀਂ ਹੈ।"
"ਅਸੀਂ ਦੋਵਾਂ ਭਾਈਚਾਰਿਆਂ ਨਾਲ ਗੱਲਬਾਤ ਵੀ ਕੀਤੀ। ਨਮਾਜ਼ ਤੋਂ ਬਾਅਦ ਸਥਿਤੀ ਵਿਗੜ ਗਈ ਪਰ ਅਸੀਂ ਸਥਿਤੀ ਨੂੰ ਕਾਬੂ ਵਿਚ ਲਿਆ। ਫਿਰ ਜਦੋਂ ਸ਼ਹਿਰਾਂ ਵਿਚ ਮਾਮਲਾ ਵਧਿਆ ਤਾਂ ਅਸੀਂ ਕਰਫਿਊ ਲਗਾ ਦਿੱਤਾ। ਸਾਡੇ ਵੱਲੋਂ ਕੋਈ ਦੇਰੀ ਨਹੀਂ ਹੋਈ।"
"ਅਸੀਂ ਹਿੰਦੂ ਅਤੇ ਮੁਸਲਿਮ ਸਮੂਹਾਂ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਹਾਲਾਂਕਿ ਇਹ ਸੱਚ ਹੈ ਕਿ ਭਾਜਪਾ ਦੇ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਸਵੇਰ ਤੱਕ ਉੱਥੇ ਹੀ ਰਹੇ।"
"ਉਹ ਲੋਕ ਸਾਡੀ ਗੱਲਬਾਤ ਵਿੱਚ ਸ਼ਾਮਲ ਸਨ ਪਰ ਸਭ ਦੇ ਜਾਣ ਤੋਂ ਬਾਅਦ ਵੀ ਉਹ ਉੱਥੇ ਹੀ ਬਣੇ ਰਹੇ। ਅਸੀਂ ਜਿਨ੍ਹਾਂ ਉੱਤੇ ਵੀ ਕਾਰਵਾਈ ਕੀਤੀ ਹੈ, ਉਹ ਬਹੁਤ ਹੀ ਨਿਰਪੱਖ ਹੈ ਅਤੇ ਅਸੀਂ ਵੀਡੀਓ ਅਤੇ ਖੁਫੀਆ ਜਾਣਕਾਰੀਆਂ ਨੂੰ ਧਿਆਨ ਵਿਚ ਰੱਖਿਆ ਹੈ।''
ਹਾਲਾਂਕਿ ਸ਼ਹਿਰ ਦੇ ਅੰਦਰ ਪੁਲਿਸ ਕਿਉਂ ਤਾਇਨਾਤ ਨਹੀਂ ਕੀਤੀ ਗਈ ਇਸ ਗੱਲ ਦਾ ਨਵਜਯੋਤੀ ਗੋਗੋਈ ਨੇ ਕੋਈ ਜਵਾਬ ਨਹੀਂ ਦਿੱਤਾ।
ਹਿੰਸਾ, ਸਿਆਸਤ ਅਤੇ ਬੁੱਤ
ਜੋਧਪੁਰ ਵਿੱਚ ਇਸ ਫਿਰਕੂ ਮਸਲੇ ਦੀਆਂ ਕਈ ਪਰਤਾਂ ਹਨ, ਪ੍ਰਸ਼ਾਸਨਿਕ ਦੇਰੀ ਹੀ ਨਹੀਂ, ਪਾਰਟੀਆਂ ਦੀ ਸਿਆਸਤ ਨੇ ਵੀ ਬਲਦੀ ਉੱਪਰ ਤੇਲ ਪਾਇਆ ਹੈ।
ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ 'ਤੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਹੈ।
ਜਦੋਂ ਦੇਰ ਰਾਤ ਹਿੰਸਾ ਭੜਕੀ ਤਾਂ ਭਾਜਪਾ ਵਿਧਾਇਕ ਸੂਰਿਆਕਾਂਤਾ ਵਿਆਸ ਆਪਣੇ ਸਮਰਥਕਾਂ ਨਾਲ ਦੇਰ ਰਾਤ ਜਲੌਰੀ ਗੇਟ ਪਹੁੰਚੇ ਅਤੇ ਸਵੇਰੇ 6 ਵਜੇ ਤੱਕ ਚੁਰਾਹੇ 'ਤੇ ਹੀ ਰਹੇ।
ਹਾਲਾਂਕਿ ਜਦੋਂ ਦੇਰ ਰਾਤ ਪੁਲਿਸ ਨੇ ਸਥਿਤੀ ਉੱਪਰ ਕਾਬੂ ਕਰ ਲਿਆ ਸੀ ਤਾਂ ਭਾਜਪਾ ਆਗੂ ਚੁਰਾਹੇ 'ਤੇ ਕਿਉਂ ਬਣੇ ਰਹੇ?
ਭਾਜਪਾ ਵਿਧਾਇਕ ਸੂਰਿਆਕਾਂਤਾ ਵਿਆਸ ਨੇ ਕਿਹਾ, ''ਜੇ ਅਸੀਂ ਖੜ੍ਹੇ ਨਹੀਂ ਹੋਵਾਂਗੇ ਤਾਂ ਹੋਰ ਕੌਣ ਕਰੇਗਾ? ਇੰਨਾ ਕੁਝ ਹੋਇਆ। ਜੋਧਪੁਰ ਉਹ ਕੁਝ ਹੋ ਗਿਆ ਜੋਂ ਪਹਿਲਾਂ ਕਦੇ ਨਹੀਂ ਹੋਇਆ ਅਤੇ ਅਸੀਂ ਕੁਝ ਨਾ ਕਹੀਏ।'
ਜੋਧਪੁਰ ਦੇ ਕਮਿਸ਼ਨਰ ਨਵਜਯੋਤੀ ਗੋਗੋਈ
ਉਹ ਕਹਿੰਦੇ ਹਨ, "ਕਿਵੇਂ ਕਿਸੇ ਨੇ ਬਿਸਾ ਜੀ ਦੀ ਮੂਰਤੀ 'ਤੇ ਟੇਪ ਲਗਾ ਦਿੱਤੀ। ਅਸੀਂ ਆਪਣੇ ਲੋਕਾਂ ਦੇ ਨਾਲ ਖੜ੍ਹੇ ਸੀ। ਪ੍ਰਸ਼ਾਸਨ ਦੱਸੇ ਹੈ ਕਿ ਉਹ ਕੌਣ ਸਨ ਅਤੇ ਇਹ ਸਭ ਕਿਵੇਂ ਹੋਇਆ।"
"ਸਾਡੀ ਗਲੀ ਵਿੱਚ ਇੱਕ ਪਾਸੇ ਮਸਜਿਦ ਹੈ ਅਤੇ ਦੂਜੇ ਪਾਸੇ ਮੰਦਰ ਹੈ। ਜਦੋਂ ਨਮਾਜ਼ ਪੜ੍ਹੀ ਜਾਂਦੀ ਹੈ ਤਾਂ ਆਰਤੀ ਰੁਕ ਜਾਂਦੀ ਹੈ ਅਤੇ ਜਦੋਂ ਆਰਤੀ ਹੁੰਦੀ ਹੈ ਤਾਂ ਨਮਾਜ਼ ਰੁਕ ਜਾਂਦੀ ਹੈ। ਸਾਡੇ ਇੱਥੇ ਅਜਿਹਾ ਕਿਉਂ ਹੋਇਆ?''
ਸੀਐਮ ਅਸ਼ੋਕ ਗਹਿਲੋਤ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ, ਸੂਰਿਆਕਾਂਤਾ ਵਿਆਸ ਨੇ ਸਵਾਲ ਕੀਤਾ, "ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ ਇਹ ਸਭ ਕਰਵਾ ਰਹੀ ਹੈ, ਤਾਂ ਸਰਕਾਰ ਉਨ੍ਹਾਂ ਦੀ ਹੈ ਅਤੇ ਪ੍ਰਸ਼ਾਸਨ ਵੀ ਉਨ੍ਹਾਂ ਦਾ ਹੈ, ਉਹ ਕੋਈ ਕਾਰਵਾਈ ਕਿਉਂ ਨਹੀਂ ਕਰਦੇ।"
ਹਾਲਾਂਕਿ ਸੂਰਿਆਕਾਂਤਾ ਇਸ ਗੱਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ ਕਿ ਉਨ੍ਹਾਂ ਨੇ ਸਾਰੀ ਰਾਤ ਚੌਕ ਵਿੱਚ ਰਹਿਣਾ ਕਿਉਂ ਜ਼ਰੂਰੀ ਸਮਝਿਆ।
ਇਹ ਵੀ ਪੜ੍ਹੋ:
ਇਸ ਦਾ ਜਵਾਬ ਉਨ੍ਹਾਂ ਨਾਲ ਮੌਜੂਦ ਭਾਜਪਾ ਵਰਕਰ ਕਮਲੇਸ਼ ਪੁਰੋਹਿਤ ਦਿੰਦੇ ਹਨ।
ਪੁਰੋਹਿਤ ਕਹਿੰਦੇ ਹਨ, "ਸਾਡੇ ਹਿੰਦੂ ਮੁੰਡਿਆਂ ਨੂੰ ਬਹੁਤ ਗੁੱਸਾ ਆ ਰਿਹਾ ਸੀ ਅਤੇ ਅਸੀਂ ਉਨ੍ਹਾਂ ਨੂੰ ਸ਼ਾਂਤ ਕਰਕੇ ਭੇਜਣਾ ਚਾਹੁੰਦੇ ਸੀ। ਤਾਂ ਕਿਜੇ ਅਸੀਂ ਚਲੇ ਗਏ ਤਾਂ ਕੁਝ ਹੋਰ ਨਾ ਹੋ ਜਾਵੇ। ਇਸ ਲਈ ਅਸੀਂ ਸਵੇਰ ਤੱਕ ਉੱਥੇ ਬੈਠੇ ਰਹੇ। ਮੁੰਡੇ ਚਾਹੁੰਦੇ ਸਨ ਕਿ ਝੰਡਾ ਲਗਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਪਰ ਅਜਿਹਾ ਨਾ ਹੋਣ ਕਰਨ ਉਹ ਗੁੱਸੇ ਸਨ।"
ਦੋਵਾਂ ਫਿਰਕਿਆਂ ਦੇ ਲੋਕ ਜ਼ਖ਼ਮੀ ਹੋਏ
ਹਿੰਸਾ ਦਾ ਸ਼ਿਕਾਰ ਸਿਰਫ਼ ਕਿਸੇ ਇੱਕ ਧਰਮ ਵਿਸ਼ੇਸ਼ ਦੇ ਲੋਕ ਹੀ ਨਹੀਂ ਹੋਏ।
ਸਨੋਰੋਕਾਬਾਸ ਇਲਾਕੇ ਦੇ ਰਹਿਣ ਵਾਲੇ ਸ਼ਾਕਿਰ ਆਪਣੇ ਦੋਸਤ ਨਾਲ ਈਦ ਦੀ ਨਮਾਜ਼ ਪੜ੍ਹਨ ਗਏ ਸੀ।
ਬੀਜੇਪੀ ਦੇ ਵਿਧਾਇਕਾ ਸੂਰਿਆਕਾਂਤਾ ਵਿਆਸ
ਸ਼ਾਕਿਰ ਪਹਿਲਾਂ ਹੀ ਬਿਮਾਰ ਸਨ। ਉਨ੍ਹਾਂ ਦੇ ਦੋਵੇਂ ਗੁਰਦੇ ਖ਼ਰਾਬ ਹਨ ਅਤੇ ਉਸ ਨੂੰ ਹਰ ਹਫ਼ਤੇ ਡਾਇਲਸਿਸ ਕਰਵਾਉਣਾ ਪੈਂਦਾ ਹੈ।
ਈਦ ਦੀ ਨਮਾਜ਼ ਤੋਂ ਬਾਅਦ ਵਾਪਸ ਆਉਂਦੇ ਸਮੇਂ ਉਸ 'ਤੇ ਲੋਹੇ ਦੇ ਸਰੀਏ ਨਾਲ ਹਮਲਾ ਕਰ ਦਿੱਤਾ ਗਿਆ। ਆਪਣਾ ਸਿਰ ਬਚਾਉਣ ਲਈ ਉਸ ਨੇ ਆਪਣਾ ਹੱਥ ਵਧਾਇਆ ਤਾਂ ਹੱਥ ਟੁੱਟ ਗਿਆ।
ਉਹ ਕਹਿੰਦੇ ਹਨ, "ਉਹ ਮੇਰੇ ਸਿਰ 'ਤੇ ਹਮਲਾ ਕਰ ਰਹੇ ਸਨ, ਪਰ ਸ਼ੁਕਰ ਹੈ ਹੱਥ ਦੇ ਜ਼ਖ਼ਮ ਨੇ ਮੈਨੂੰ ਬਚਾ ਲਿਆ। ਹਾਲੇ ਤਾਂ ਗਨੀਤਮ ਹੈ ਕਿ ਸਿਰਫ਼ ਹੱਥ ਹੀ ਟੁੱਟਿਆ ਹੈ।"
ਸੋਨਾਰੋਕਾਬਾਸ ਇਲਾਕੇ ਦੇ ਹੀ ਰਹਿਣ ਵਾਲੇ ਦੀਪਕ ਨਾਂ ਦੇ ਵਿਅਕਤੀ ਨੇ ਵੀ ਕਿਹਾ ਹੈ ਕਿ ਉਨ੍ਹਾਂ 'ਤੇ ਵੀ ਚਾਕੂ ਨਾਲ ਹਮਲਾ ਕੀਤਾ ਗਿਆ।
ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਦੋਵਾਂ ਧੜਿਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਸਥਿਤੀ ਨੂੰ ਸੁਧਾਰਿਆ ਜਾ ਸਕੇ। ਫਿਰ ਵੀ ਇਸ ਫਿਰਕੂ ਹਿੰਸਾ ਨੂੰ ਸਿਆਸੀ ਐਨਕ ਲਾਹੇ ਬਿਨਾਂ ਨਹੀਂ ਦੇਖਿਆ ਜਾ ਸਕਦਾ। ਇਹ ਗੱਲ ਇੱਥੋਂ ਦੇ ਲੋਕ ਖ਼ੁਦ ਵੀ ਕਹਿ ਰਹੇ ਹਨ।
ਲੋਕ ਮੰਨਦੇ ਹਨ ਕਿ ਅਗਲੇ ਸਾਲ ਸੂਬੇ 'ਚ ਚੋਣਾਂ ਹਨ ਅਤੇ ਕਰੌਲੀ ਅਤੇ ਜੋਧਪੁਰ ਨੂੰ ਉਨ੍ਹਾਂ ਤੋਂ ਵੱਖ ਕਰਨਾ ਠੀਕ ਨਹੀਂ ਹੋਵੇਗਾ।
ਮੁਫ਼ਤੀ ਸ਼ੇਰ ਮੁਹੰਮਦ ਖ਼ਾਨ ਰਿਜ਼ਵੀ ਮੁਸਲਮਾਨਾਂ ਦੇ ਆਗੂ ਵਜੋਂ ਇਸ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਸਨ।
ਰਿਜ਼ਵੀ ਨੇ ਬੀਬੀਸੀ ਨੂੰ ਕਿਹਾ, "ਮੈਂ ਮੀਟਿੰਗ ਵਿੱਚ ਵੀ ਇਹੀ ਗੱਲ ਕਹੀ ਹੈ ਜੋ ਤੁਹਾਨੂੰ ਕਹਾਂਗਾ । ਜੇਕਰ ਕਿਸੇ ਮੁਸਲਮਾਨ ਲੜਕੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਆਪਣੇ ਭਾਈਚਾਰੇ ਦੀ ਵੱਲੋਂ ਮਾਫ਼ੀ ਮੰਗਦਾ ਹਾਂ ਅਤੇ ਜੇਕਰ ਹਿੰਦੂ ਭਰਾਵਾਂ ਨੇ ਕੁਝ ਗਲਤ ਕੀਤਾ ਹੈ ਤਾਂ ਮੈਂ ਆਪਣੇ ਭਾਈਚਾਰੇ ਵੱਲੋਂ ਮਾਫ਼ ਵੀ ਕਰਦਾ ਹਾਂ।"
"ਅਸੀਂ ਆਪਣੇ ਸ਼ਹਿਰ ਨੂੰ ਸ਼ਾਂਤਮਈ ਬਣਾਉਣਾ ਹੈ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਕੁਝ ਲੜਕਿਆਂ ਨੂੰ ਗੁੱਸਾ ਆਇਆ ਕਿ ਸਾਡੇ ਤਿਉਹਾਰ ਵਿੱਚ ਝੰਡੇ ਵੀ ਲਾਹੇ ਅਤੇ ਭਗਵਾਂ ਝੰਡਾ ਲਾਇਆ ਗਿਆ।"
ਉਹ ਇਹੀ ਮੰਗ ਕਰ ਰਹੇ ਸੀ ਕਿ ਸਾਡਾ ਨਹੀਂ ਲਾਇਆ ਨਾ ਸਹੀ ਤਾਂ ਤਿਰੰਗਾ ਲਗਾਓ। ਉਹ ਕੰਮ ਬਾਅਦ ਵਿੱਚ ਪੁਲਿਸ ਨੇ ਲਾਇਆ।"
"ਮੈਂ ਕਿਸੇ ਉੱਪਰ ਇਲਜ਼ਾਮ ਨਹੀਂ ਲਾ ਰਿਹਾ ਪਰ ਰਾਜਸਥਾਨ ਵਿੱਚ ਅਗਲੇ ਸਾਲ ਚੋਣਾਂ ਹਨ ਤੇ ਲੋਕ ਚਾਹੁੰਦੇ ਹਨ ਕਿ ਅਜਿਹਾ ਕੁਝ ਹੋਵੇ ਕਿ ਦੋ ਧਰਮਾਂ ਦੇ ਲੋਕ ਆਪਸ ਵਿੱਚ ਲੜਨ ਅਤੇ ਸਾਡੀ ਰੋਟੀ ਪੱਕ ਜਾਵੇ। ਕਾਰੌਲੀ ਤੋਂ ਜੋਧਪੁਰ ਤੱਕ ਇਹੀ ਹੋ ਰਿਹਾ ਹੈ।''
ਭਾਜਪਾ ਵਰਕਰ ਕਮਲੇਸ਼ ਪੁਰੋਹਿਤ ਵੀ ਖਦਸ਼ਾ ਜ਼ਾਹਰ ਕਰਦੇ ਹੋਏ ਕਹਿੰਦੇ ਹਨ, "ਦੇਖੋ, ਅਜਿਹਾ ਹੋਣਾ ਇੱਕ ਵਾਰ ਹੋਣਾ ਵੀ ਠੀਕ ਨਹੀਂ ਹੈ, ਇਸ ਨਾਲ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਵਾਪਰਨ ਦੇ ਮੌਕੇ ਖੁੱਲ੍ਹਦੇ ਹਨ।"
ਇਹ ਵੀ ਪੜ੍ਹੋ:
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f9e1be3b-f048-4c84-a747-b4463a266864','assetType': 'STY','pageCounter': 'punjabi.india.story.61363395.page','title': 'ਜੋਧਪੁਰ ਹਿੰਸਾ: ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਫਿਰਕੂ ਤਣਾਅ ਵਿੱਚ ਫਸੇ ਸ਼ਹਿਰ ਦੇ ਲੋਕ ਕੀ ਕਹਿੰਦੇ ਹਨ - ਗ੍ਰਾਊਂਡ ਰਿਪੋਰਟ','author': 'ਕਿਰਤੀ ਦੂਬੇ','published': '2022-05-08T11:00:56Z','updated': '2022-05-08T11:00:56Z'});s_bbcws('track','pageView');

ਮਦਰਜ਼ ਡੇਅ: ਉਸ ਔਰਤ ਦੀ ਕਹਾਣੀ ਜਿਸ ਨੇ ਮਾਂ ਬਣਨ ਦੇ ਅਹਿਸਾਸ ਲਈ 10 ਵਾਰ ਝੱਲਿਆ ਗਰਭਪਾਤ ਦਾ ਦਰਦ
NEXT STORY