“ਮੈਂ ਆਪਣੀ ਮਾਂ ਦਾ ਲਾਡਲਾ ਪੁੱਤ ਹਾਂ ਪਰ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਪਤਾ ਨਹੀਂ ਮੇਰੀ ਮਾਂ ਦੀ ਕੀ ਬਣੇਗਾ?”
ਪਾਕਿਸਤਾਨ ਵਿੱਚ ਬੰਬ ਧਮਾਕੇ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਹਪਸਤਾਲ ਲਿਜਾਇਆ ਜਾ ਰਿਹਾ ਇੱਕ ਪੁਲਿਸ ਮੁਲਾਜ਼ਮ ਦਰਦ ਨਾਲ ਕੁਰਲਾਉਂਦਾ ਹੋਇਆ ਆਪਣੀ ਚਿੰਤਾ ਜਤਾ ਰਿਹਾ ਸੀ।
ਪਰ ਰਾਹਤ ਕਾਰਜਾਂ ਵਿੱਚ ਲੱਗੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਹਾਲੇ ਹਸਪਤਾਲ ਦੇ ਦਰਵਾਜੇ ਉਪਰ ਵੀ ਨਹੀਂ ਪਹੁੰਚੇ ਸਨ ਕਿ ਉਸ ਨੇ ਦਮ ਤੋੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਇੱਕ ਹੋਰ ਮੁਲਾਜ਼ਮ ਵੀ ਆਪਣੇ ਪਰਿਵਾਰ ਨੂੰ ਯਾਦ ਕਰ ਰਿਹਾ ਸੀ ਅਤੇ ਉਹ ਵੀ ਰਸਤੇ ਵਿੱਚ ਮਾਰਿਆ ਗਿਆ।
ਪਾਕਿਸਤਾਨ ਦੇ ਪੇਸ਼ਾਵਰ ਵਿੱਚ ਮਸਜਿਦ ‘ਚ ਹੋਏ ਧਮਾਕੇ ਨਾਲ ਮਾਰਨ ਵਾਲਿਆਂ ਦੀ ਗਿਣਤੀ 92 ਹੋ ਗਈ ਹੈ ਅਤੇ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਹੀ ਹਨ।
ਧਮਾਕੇ ਤੋਂ ਬਾਅਦ ਜਖ਼ਮੀਆਂ ਨੂੰ ਫ਼ੌਰੀ ਤੌਰ ’ਤੇ ਲੇਡੀ ਰੀਡਿੰਗ ਹਸਪਤਾਲ ਲੈ ਜਾਇਆ ਗਿਆ।
ਮਸਜਿਦ ਪੁਲਿਸ ਲਾਇਨ ਦੇ ਅੰਦਰ ਸੀ ਜਿੱਥੇ ਬਹੁਤ ਸਾਰੇ ਪੁਲਿਸ ਮੁਲਾਜਮਾਂ ਦੀ ਰਿਹਾਇਸ਼ ਹੈ।
''ਮੇਰੇ ਪੈਰ ਕੱਟ ਦਿਓ, ਪਰ ਮੈਨੂੰ ਬਾਹਰ ਕੱਢ ਲਵੋਂ’
ਅਲ-ਖ਼ਿਦਮਤ ਫ਼ਾਊਡੇਸ਼ਨ ਪੇਸ਼ਾਵਰ ਦੇ ਅਧਿਕਾਰੀ ਜ਼ਿਆਉਦੀਨ ਨੇ ਦੱਸਿਆ ਕਿ ਉਹ ਘਟਨਾ ਵਾਲੀ ਥਾਂ ਉਪਰ ਗਏ ਸਨ।
ਉੱਥੇ ਉਹਨਾਂ ਨੇ ਇਕ ਵਿਅਕਤੀ ਨੂੰ ਮਲਬੇ ਹੇਠ ਦੱਬਿਆ ਦੇਖਿਆ।
ਉਨ੍ਹਾਂ ਕਿਹਾ, ''ਸ਼ਾਇਦ ਇਮਾਰਤ ਦਾ ਕੋਈ ਥੰਮ੍ਹ ਉਸ ''ਤੇ ਡਿੱਗ ਪਿਆ ਸੀ। ਇਸ ਕਾਰਨ ਉਹ ਕਾਫ਼ੀ ਦਰਦ ''ਚ ਸੀ। ਉਹ ਵਾਰ-ਵਾਰ ਰੌਲਾ ਪਾ ਰਿਹਾ ਸੀ, ''ਮੇਰੇ ਪੈਰ ਕੱਟ ਦਿਓ, ਪਰ ਮੈਨੂੰ ਬਾਹਰ ਕੱਢ ਲਵੋਂ।”
ਨਮਾਜ਼ ਦੌਰਾਨ ਹੋਇਆ ਧਮਾਕਾ
- ਪਾਕਿਸਤਾਨ ਦੇ ਪੇਸ਼ਾਵਰ ਦੀ ਮਸਜਿਦ ਵਿਚ ਆਤਮਘਾਤੀ ਬੰਬ ਧਮਾਕਾ ਹੋਇਆ
- ਸੋਮਵਾਰ ਦੁਪਹਿਰ ਨੂੰ ਕਰੀਬ 1.30 ਵਜੇ ਨਮਾਜ਼ ਦੇ ਮੌਕੇ ਉੱਤੇ ਇਹ ਧਮਾਕਾ ਹੋਇਆ
- ਹਮਲੇ ਦਾ ਸ਼ਿਕਾਰ ਹੋਈ ਮਸਜਿਦ ਪੇਸ਼ਾਵਰ ਦੀ ਪੁਲਿਸ ਲਾਇਨ ਵਿਚ ਸੀ
- ਹਮਲੇ ਦੌਰਾਨ ਮਰਨ ਵਾਲਿਆਂ ਵਿਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਸਨ
- ਮਲਬੇ ਵਿਚ ਦੱਬੇ ਕੁਝ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ
- ਰੱਖਿਆ ਮੰਤਰੀ ਮੁਤਾਬਕ ਹਮਲਾਵਰ ਨਮਾਜ਼ ਦੌਰਾਨ ਪਹਿਲੀ ਕਤਾਰ ਵਿਚ ਖੜ੍ਹਾ ਸੀ
‘ਐਂਬੂਲੈਂਸ ਤੇ ਐਂਬੂਲੈਂਸ ਆ ਰਹੀ ਸੀ’
ਹਸਪਤਾਲ ਵਿੱਚ ਮੌਜੂਦ ਮੁਜੀਬੁਰਹਮਾਨ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਵੇਲੇ ਹਸਪਤਾਲ ਵਿੱਚ ਹਾਹਾਕਾਰ ਮਚੀ ਹੋਈ ਸੀ, ਐਂਬੂਲੈਂਸ ਤੇ ਐਂਬੂਲੈਂਸ ਆ ਰਹੀ ਸੀ। ਉਨ੍ਹਾਂ ਮੁਤਾਬਕ ਹਸਪਤਾਲ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਐਮਰਜੈਂਸੀ ਵਾਰਗ ਵਿੱਚ ਸਿਰਫ਼ ਜਖ਼ਮੀਆਂ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਭੀੜ ਵਿੱਚ ਖੜੇ ਬਹੁਤ ਸਾਰੇ ਲੋਕਾਂ ਦੇ ਰਿਸ਼ਤੇਦਾਰ ਅਤੇ ਜਾਣ ਪਹਿਚਾਣ ਵਾਲੇ ਧਮਾਕੇ ਸਮੇਂ ਪੁਲਿਸ ਲਾਇਨ ਵਿੱਚ ਸਨ।
ਇਹ ਲੋਕ ਆਪਣੇ ਸਾਕ ਸਬੰਧੀਆਂ ਬਾਰੇ ਜਾਣਕਾਰੀ ਲੈਣਾ ਚਹੁੰਦੇ ਸਨ ਪਰ ਕਿਸੇ ਨੂੰ ਵੀ ਐਮਰਜੈਂਸੀ ਵਿੱਚ ਅੰਦਰ ਜਾਣ ਦੀ ਆਗਿਆ ਨਹੀਂ ਸੀ। ਪਰ ਉਹ ਲੋਕ ਜਾ ਸਕਦੇ ਸਨ ਜੋ ਖੂਨਦਾਨ ਕਰਨ ਲਈ ਆਏ ਸਨ।
ਸ਼ਹਿਰ ਦੇ ਰਹਿਣ ਵਾਲੇ ਜ਼ਾਹਿਦ ਆਫ਼ਰੀਦੀ ਧਮਾਕੇ ਸਮੇਂ ਪੁਲਿਸ ਲਾਇਨ ਵਿੱਚ ਕਿਸੇ ਕੰਮ ਸਬੰਧੀ ਗਏ ਹੋਏ ਸਨ।
ਉਨ੍ਹਾਂ ਕਿਹਾ ਕਿ ਧਮਾਕੇ ਦੀ ਆਵਾਜ਼ ਘਟਨਾ ਵਾਲੀ ਥਾਂ ਤੋਂ ਕਰੀਬ 500 ਮੀਟਰ ਦੂਰ ਤੱਕ ਸੁਣਾਈ ਦਿੱਤੀ ਸੀ।
“ਧਮਾਕਾ ਐਨਾ ਤੇਜ ਸੀ ਕਿ ਸਾਨੂੰ ਲੱਗਾ ਕਿ ਇਹ ਧਮਾਕੇ ਸਾਡੇ ਕੋਲ ਹੀ ਹੋਇਆ ਹੈ।”
ਜ਼ਾਹਿਦ ਆਫ਼ਰੀਦੀ ਕਹਿੰਦੇ ਹਨ, “ਧਮਾਕੇ ਤੋਂ ਬਾਅਦ ਧੂਆਂ ਅਤੇ ਗਰਦ ਉੱਠਣ ਲੱਗੇ। ਕੁਝ ਸਮੇਂ ਲਈ ਅਸੀਂ ਬਿਲਕੁਲ ਘਬਰਾ ਗਏ ਸੀ। ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਉਸ ਤੋਂ ਬਾਅਦ ਭਗਦੜ ਮੱਚ ਗਈ ਸੀ।”
-
ਸਹਿਬਾਜ਼ ਸ਼ਰੀਫ਼ ਦਾ ਪ੍ਰਤੀਕਰਮ
ਖ਼ਬਰ ਏਜੰਸੀ ਏਪੀਪੀ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ ਨੇ ਹਮਲੇ ਦੀ ਨਿਖੇਧੀ ਕੀਤੀ ਹੈ।
ਉਹਨਾਂ ਇੱਕ ਬਿਆਨ ਵਿੱਚ ਕਿਹਾ ਕਿ ਮਸਜਿਦ ਵਿੱਚ ਪ੍ਰਾਰਥਨਾ ਕਰਦੇ ਮੁਸਲਮਾਨਾਂ ਨੂੰ ਮਾਰਨਾ ਇਸਲਾਮ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਹੈ।
ਉਨ੍ਹਾਂ ਕਿਹਾ ਕਿ ਇਹ ਹਮਲਾ ਦਰਸਾਉਦਾ ਹੈ ਕਿ ਅਪਰਾਧੀਆਂ ਦਾ ਇਸਲਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਸ ਦੇ ਨਾਲ ਹੀ ਸ਼ਰੀਫ ਨੇ ਕਿਹਾ ਕਿ ਦਹਿਸ਼ਤਗਰਦ ਅਜਿਹੀਆਂ ਕਾਰਵਾਈਆਂ ਨਾਲ ਦੇਸ ਵਿੱਚ ਡਰ ਦਾ ਮਹੌਲ ਪੈਦਾ ਕਰਨਾ ਚਹੁੰਦੇ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੁਰਹਾਇਆ ਕਿ ਦੇਸ ਖ਼ਿਲਾਫ਼ ਜੰਗ ਛੇੜਨ ਵਾਲੇ ਤੱਤਾਂ ਨੂੰ ਖਤਮ ਕੀਤਾ ਜਾਵੇਗਾ।
''ਕੌਮੀ ਐਕਸ਼ਨ ਪਲਾਨ ਲਾਗੂ ਹੋਵੇਗਾ''
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅੱਤਵਾਦ ਅਤੇ ਇਸ ਦੇ ਮਦਦਗਾਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।
ਪੇਸ਼ਾਵਰ ਧਮਾਕੇ ''ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਨੇ ਕਿਹਾ, "ਪੇਸ਼ਾਵਰ ਪੁਲਿਸ ਲਾਈਨਜ਼ ਦੀ ਮਸਜਿਦ ਵਿੱਚ ਹੋਏ ਧਮਾਕੇ ਦੀ ਸਖ਼ਤ ਨਿੰਦਾ ਕਰਦੇ ਹਾਂ। ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ।"
"ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਫੀਆ ਜਾਣਕਾਰੀ ਨੂੰ ਸੁਧਾਰੀਏ ਅਤੇ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਆਪਣੀ ਪੁਲਿਸ ਨੂੰ ਲੋੜੀਂਦੇ ਹਥਿਆਰਾਂ ਨਾਲ ਲੈਸ ਕਰੀਏ।"
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਹੋਇਆ ਇਹ ਧਮਾਕਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਬਿਲਾਵਲ ਭੁੱਟੋ ਜ਼ਰਦਾਰੀ ਨੇ ਇਕ ਬਿਆਨ ''ਚ ਕਿਹਾ, "ਰਾਸ਼ਟਰੀ ਐਕਸ਼ਨ ਪਲਾਨ ਅੱਤਵਾਦੀਆਂ ਦਾ ਇਲਾਜ ਹੈ, ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਪੀਪੀਪੀ ਦੇ ਵਰਕਰਾਂ ਅਤੇ ਅਧਿਕਾਰੀਆਂ ਨੂੰ ਖੂਨਦਾਨ ਕਰਕੇ ਜ਼ਖਮੀਆਂ ਦੀ ਜਾਨ ਬਚਾਉਣੀ ਚਾਹੀਦੀ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਬਜਟ 2023: ਉਤਰਾਅ-ਚੜ੍ਹਾਅ ਦੇ ਦੌਰ ''ਚ ਲੋਕ ਬਜਟ ਤੋਂ ਕੀ ਉਮੀਦ ਕਰ ਸਕਦੇ ਹਨ
NEXT STORY