ਪੱਤਰਕਾਰ ਸਿੱਦੀਕ ਕੱਪਨ ਜ਼ਮਾਨਤ ਤੋਂ ਬਾਅਦ
ਪੱਤਰਕਾਰ ਸਿੱਦੀਕ ਕੱਪਨ ਜਦੋਂ ਜੇਲ੍ਹ ਵਿਚੋਂ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਮੀਡੀਆ ਨੂੰ ਮਿਲੇ।
ਇਸ ਦੇ ਨਾਲ ਹੀ ਸਿੱਦੀਕ ਕੱਪਨ ਦੋ ਉਹਨਾਂ ਲੋਕਾਂ ਨੂੰ ਮਿਲੇ ਜਿੰਨਾਂ ਨੇ ਸਿੱਦੀਕ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ।
ਕੇਰਲਾ ਦੇ ਰਹਿਣ ਵਾਲੇ ਸਿੱਦੀਕ ਕੱਪਨ ਨੂੰ 5 ਅਕਤੂਬਰ, 2020 ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਹ ਹਾਥਰਸ ਗੈਂਗਰੇਪ ਕੇਸ ਦੀ ਰਿਪੋਰਟਿੰਗ ਕਰਨ ਲਈ ਜਾ ਰਹੇ ਸਨ ਅਤੇ ਪੁਲਿਸ ਨੇ ਉਹਨਾਂ ਉਪਰ ਯੂਏਪੀਏ ਲਗਾਇਆ ਸੀ।
ਸਿੱਦੀਕ ਕੱਪਨ ਨੇ ਜਿੰਨਾਂ ਦੋ ਲੋਕਾਂ ਨਾਲ ਮੁਲਾਕਾਤ ਕੀਤੀ, ਉਹਨਾਂ ਵਿੱਚੋਂ ਇੱਕ ਦਾ ਨਾਮ ਡਾਕਟਰ ਅਲੀਮਉੱਲ੍ਹਾ ਖ਼ਾਨ ਦਾ ਹੈ ਜੋ ਉਸ ਨੂੰ ਜੇਲ੍ਹ ਵਿੱਚੋਂ ਲੈਣ ਵੀ ਆਏ ਸਨ।
ਪੱਤਰਕਾਰ ਸਿੱਦੀਕ ਕੱਪਨ ਜੇਲ੍ਹ ਤੋਂ ਬਾਹਰ ਆਉਂਦੇ ਹੋਏ।
ਸਿੱਦੀਕ ਕੱਪਨ ਦੀ ਰਿਹਾਈ ਬਾਰੇ ਖਾਸ ਗੱਲਾਂ:
- ਪੱਤਰਕਾਰ ਸਿੱਦੀਕ ਕੱਪਨ ਜੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆਏ
- ਜ਼ਮਾਨਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦੋ ਲੋਕਾਂ ਨੂੰ ਵੀ ਮਿਲੇ ਕੱਪਨ
- 5 ਅਕਤੂਬਰ, 2020 ਨੂੰ ਉੱਤਰ ਪ੍ਰਦੇਸ਼ ਪੁਲਿਸ ਕੀਤੀ ਸੀ ਗ੍ਰਿਫ਼ਤਾਰ
- ਹਾਥਰਸ ਗੈਂਗਰੇਪ ਕੇਸ ਦੀ ਰਿਪੋਰਟਿੰਗ ਕਰਨ ਲਈ ਜਾ ਰਹੇ ਸਨ ਕੱਪਨ
- ਜ਼ਮਾਨਤ ਲਈ ਕਾਗਜ਼ ਦੇਣ ਵਾਲੇ ਲੋਕ ਲੇਖਕ ਅਤੇ ਪੱਤਰਕਾਰ ਹਨ
ਇਸ ਤਰ੍ਹਾਂ ਦੂਜੇ ਵਿਅਕਤੀ ਸਨ ਕੁਮਾਰ ਸੌਵੀਰ ਜੋ ਹੋਟਲ ਦੀ ਲਾਬੀ ਵਿੱਚ ਕੱਪਨ ਦੀ ਇੰਤਜ਼ਾਰ ਕਰ ਰਹੇ ਸਨ।
ਡਾਕਟਰ ਅਲੀਮਉੱਲ੍ਹਾ ਖ਼ਾਨ ਪੇਸ਼ੇ ਵੱਲੋਂ ਲੇਖਕ ਅਤੇ ਪੱਤਰਕਾਰ ਹਨ।
ਸੌਵੀਰ ਵੀ ਪਿਛਲੇ 43ਸਾਲਾਂ ਤੋਂ ਉੱਤਰ ਪ੍ਰਦੇਸ਼ ਵਿੱਚ ਪੱਤਰਕਾਰੀ ਨਾਲ ਜੁੜੇ ਹੋਏ ਹਨ।
ਇਹ ਦੋਵੇਂ ਆਪਣੀ ਭੂਮਿਕਾ ਨੂੰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਵਿੱਚ ਇੱਕ ਹਿੱਸਾ ਦੱਸ ਰਹੇ ਹਨ।
ਹੁਣ ਸਵਾਲ ਹੈ ਕਿ ਕੀ ਕੁਮਾਰ ਸੌਵੀਰ ਕੱਪਨ ਨੂੰ ਪਹਿਲਾਂ ਤੋਂ ਜਾਣਦੇ ਸਨ ?
ਕੀ ਉਹ ਪਹਿਲਾਂ ਕਦੇ ਕੱਪਨ ਨੂੰ ਮਿਲੇ ਸਨ ?
ਇਹਨਾਂ ਸਵਾਲਾਂ ਦੇ ਜਵਾਬ ਵਿੱਚ ਕੁਮਾਰ ਨੇ ਬੀਬੀਸੀ ਨੂੰ ਕਿਹਾ, “ਢਾਈ ਸਾਲ ਪਹਿਲਾਂ ਜਦੋਂ ਸਿੱਦੀਕ ਕੱਪਨ ਦੇ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਟੀਵੀ ਅਤੇ ਅਖਬਾਰਾਂ ਵਿੱਚ ਦੇਖੀ ਤਾਂ ਉਹਨਾਂ ਦੇ ਨਾਮ ਤੋਂ ਜਾਣੂ ਹੋਏ। ਇਸ ਤੋਂ ਪਹਿਲਾਂ ਨਾ ਤਾਂ ਮੈਂ ਕੱਪਨ ਨੂੰ ਜਾਣਦਾ ਸੀ ਅਤੇ ਨਾ ਹੀ ਉਹਨਾਂ ਨੂੰ ਕਦੇ ਮਿਲਿਆ ਸੀ।”
63 ਸਾਲ ਦੇ ਕੁਮਾਰ ਸੌਵੀਰ ਜ਼ਮਾਨਤ ਤੋਂ ਬਾਅਦ ਰਿਹਾਈ ਵਿੱਚ ਦੇਰੀ ''ਤੇ ਸਵਾਲ ਉਠਾਉਂਦੇ ਹਨ।
ਕੀ ਡਾਕਟਰ ਅਲੀਮਉੱਲ੍ਹਾ ਕੱਪਨ ਨੂੰ ਪਹਿਲਾਂ ਤੋਂ ਜਾਣਦੇ ਸਨ?
ਕੱਪਨ ਨੂੰ ਪਹਿਲਾਂ ਤੋਂ ਜਾਣਨ ਦੇ ਸਵਾਲ ''ਤੇ ਡਾਕਟਰ ਅਲੀਮਉੱਲ੍ਹਾ ਖ਼ਾਨ ਕਹਿੰਦੇ ਹਨ, "ਮੈਂ ਸਿੱਦੀਕ ਕਪਾਨ ਨੂੰ ਹਾਥਰਸ ਦੀ ਘਟਨਾ ਤੋਂ ਪਹਿਲਾਂ ਵੀ ਜਾਣਦਾ ਸੀ। ਸਿੱਦੀਕ ਕੱਪਨ ਨਾਲ ਦਿੱਲੀ ਵਿੱਚ ਇੱਕ ਦੋ ਵਾਰ ਮੁਲਾਕਾਤ ਹੋਈ ਸੀ। ਪਰ ਕੋਈ ਖਾਸ ਜਾਣ-ਪਛਾਣ ਨਹੀਂ ਸੀ।"
ਸਿੱਦੀਕ ਕੱਪਨ ਦੀ ਜ਼ਮਾਨਤ ਕਿਉਂ ਕਰਵਾਈ?
ਇਸ ''ਤੇ ਕੁਮਾਰ ਸੌਵੀਰ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਯਕੀਨ ਸੀ ਕਿ ਇਸ ਮਾਮਲੇ ''ਚ ਕੱਪਨ ਬੇਕਸੂਰ ਹਨ।
“ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈਂ ਕਪਨ ਦੇ ਨਾਲ ਖੜ੍ਹਾ ਰਹਾਂਗਾ।”
ਡਾ ਅਲੀਮਉਲ੍ਹਾ ਖ਼ਾਨ ਦਾ ਕਹਿਣਾ ਹੈ, "ਅੱਤ-ਰਾਸ਼ਟਰਵਾਦ ਵਿਰੁੱਧ ਆਵਾਜ਼ ਬਣਨ ਲਈ ਸਿੱਦੀਕ ਕੱਪਨ ਦੀ ਜ਼ਮਾਨਤ ਭਰੀ ਹੈ। ਜਦੋਂ ਦੇਸ਼ ਵਿੱਚ ਪੱਤਰਕਾਰ, ਸਮਾਜ ਸੇਵੀ ਅਤੇ ਲੇਖਕਾਂ ਨੂੰ ਸਰਕਾਰ ਦੇ ਗ਼ਲਤ ਕੰਮਾਂ ਦਾ ਪਰਦਾਫਾਸ਼ ਕਰਨ ਲਈ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ ਤਾਂ ਕਿਸੇ ਨਾ ਕਿਸੇ ਨੂੰ ਆਵਾਜ਼ ਬਣਨਾ ਹੀ ਪੈਣ ਹੈ।"
ਡਾ ਅਲੀਮਉੱਲ੍ਹਾ ਖ਼ਾਨ ਕਹਿੰਦੇ ਹਨ ਕਿ ਜਦੋਂ ਹਾਲਾਤ ਇੰਨੇ ਖ਼ਰਾਬ ਹੋ ਜਾਣ ਕਿ ਪੜ੍ਹਨ-ਲਿਖਣ ਦੀ ਆਜ਼ਾਦੀ ''ਤੇ ਪਾਬੰਦੀ ਲੱਗ ਜਾਵੇ ਤਾਂ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ।
23 ਦਸੰਬਰ ਨੂੰ ਮਿਲੀ ਜ਼ਮਾਨਤ, ਬਾਹਰ ਨਿਕਲਣ ''ਚ ਡੇਢ ਮਹੀਨਾ ਕਿਵੇਂ ਲੱਗਾ?
ਇਸ ਸਵਾਲ ''ਤੇ ਕੁਮਾਰ ਸੌਵੀਰ ਦਾ ਕਹਿਣਾ ਹੈ, "ਮੈਂ ਪਹਿਲਾਂ 6 ਜਨਵਰੀ ਨੂੰ ਅਤੇ ਫਿਰ 8 ਨੂੰ ਅਤੇ ਅੰਤ 13 ਜਨਵਰੀ ਨੂੰ ਵੈਰੀਫਿਕੇਸ਼ਨ ਲਈ ਕੋਰਟ ਗਿਆ ਸੀ। ਉਸ ਤੋਂ ਬਾਅਦ ਵੀ ਪੁਲਿਸ ਨੇ ਮੈਨੂੰ ਪਰੇਸ਼ਾਨ ਕੀਤਾ। ਮੈਨੂੰ ਬ੍ਰੇਨ ਸਟ੍ਰੋਕ ਹੋਇਆ ਸੀ ਅਤੇ ਮੈਨੂੰ ਏਮਜ਼ ''ਚ ਭਰਤੀ ਕਰਵਾਇਆ ਗਿਆ ਸੀ। ਉਸ ਦੇ ਬਾਵਜੂਦ ਵੀ ਉਹ ਮੈਨੂੰ ਥਾਣੇ ਬੁਲਾ ਰਹੇ ਸਨ। ਜਦੋਂ ਮੈਂ ਇਨਕਾਰ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਕਾਗਜ਼ ਖਾਲੀ ਭੇਜ ਦੇਣਗੇ। ਮੇਰੀ ਤਰਜੀਹ ਕੱਪਨ ਦੀ ਜ਼ਮਾਨਤ ਕਰਵਾਉਣਾ ਸੀ। ਇਸ ਲਈ ਮੈਂ ਫ਼ਿਰ ਤੋਂ ਥਾਣੇ ਗਿਆ।"
-
63 ਸਾਲ ਦੇ ਕੁਮਾਰ ਸੌਵੀਰ ਜ਼ਮਾਨਤ ਤੋਂ ਬਾਅਦ ਰਿਹਾਈ ਵਿੱਚ ਦੇਰੀ ''ਤੇ ਸਵਾਲ ਉਠਾਉਂਦੇ ਹਨ।
ਉਹ ਕਹਿਦੇ ਹਨ, "ਕੱਪਨ ਨੂੰ ਜ਼ਮਾਨਤ ਮਿਲਣ ਦੇ 6 ਦਿਨ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਕਦੇ ਇਹ ਕਿਹਾ ਜਾਂਦਾ ਹੈ ਕਿ ਅਦਾਲਤ ਤੋਂ ਕਾਗਜ਼ ਨਹੀਂ ਮਿਲੇ ਸਨ, ਕਦੇ ਕਿਹਾ ਜਾਂਦਾ ਕਿ ਪੁਲਿਸ ਵੱਲੋਂ ਕਾਗਜ ਨਹੀਂ ਆਏ। ਇਹ ਬਹੁਤ ਹੀ ਦੁਖਦਾਈ ਸਥਿਤੀ ਸੀ। ਸੁਪਰੀਮ ਕੋਰਟ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿਵੇਂ ਨਿਆਂ ਦੀ ਪ੍ਰਕਿਰਿਆ ਨੂੰ ਸੁਸਤ ਕੀਤਾ ਜਾ ਰਿਹਾ ਹੈ।"
ਸਿੱਦੀਕ ਕੱਪਨ
ਡਾ ਅਲੀਮਉੱਲ੍ਹਾ ਖ਼ਾਨ ਦਾ ਕਹਿਣਾ ਹੈ, "ਜਦੋਂ ਹਾਲਾਤ ਇੰਨੇ ਖ਼ਰਾਬ ਹੋ ਜਾਣ ਕਿ ਪੜ੍ਹਨ-ਲਿਖਣ ਦੀ ਆਜ਼ਾਦੀ ''ਤੇ ਪਾਬੰਦੀ ਲੱਗ ਜਾਵੇ ਤਾਂ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ। ਜਦੋਂ ਅਸੀਂ ਵਿਰੋਧ ਕਰਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਡੇ ਨਾਲ ਵੀ ਹੋ ਸਕਦਾ ਹੈ।"
ਉਨ੍ਹਾਂ ਕਿਹਾ, "ਜ਼ਮਾਨਤ ਸਮੇਂ ਜਦੋਂ ਸਾਡੀ ਪੁਲਿਸ ਵੈਰੀਫਿਕੇਸ਼ਨ ਹੋ ਰਹੀ ਸੀ ਤਾਂ ਉਸ ਸਮੇਂ ਵੀ ਸਾਨੂੰ ਕਿਹਾ ਗਿਆ ਸੀ ਪਰ ਅਸੀਂ ਲੋਕਤੰਤਰ ਨੂੰ ਬਚਾਉਣ ਅਤੇ ਨਾਗਰਿਕਾਂ ਦੇ ਹੱਕਾਂ ਲਈ ਲੜਨ ਖਾਤਰ ਲੜੇ ਹਾਂ। ਅਸੀਂ ਅੱਗੇ ਵੀ ਲੜਾਂਗੇ।"
ਅਧਿਕਾਰਾਂ ਦੀ ਲੜਾਈ ’ਚ ਸਭ ਕੁਝ ਦਾਅ ''ਤੇ ਕਿਉਂ ਲਗਾਇਆ?
ਕੁਮਾਰ ਸੌਵੀਰ ਨੇ ਸਿੱਦੀਕ ਕੱਪਨ ਲਈ 1 ਲੱਖ ਰੁਪਏ ਦੇ ਜ਼ਮਾਨਤ ਬਾਂਡ ਲਈ ਆਪਣੀ ਜ਼ਮੀਨ ਦੇ ਕਾਗ਼ਜ਼ਾਤ ਜਮ੍ਹਾਂ ਕਰਵਾਏ ਹਨ ਅਤੇ ਅਲੀਮਉੱਲ੍ਹਾ ਖ਼ਾਨ ਨੇ ਆਪਣੇ ਚਾਰ ਪਹੀਆ ਵਾਹਨ ਦੇ ਕਾਗ਼ਜ਼ਾਤ ਦਿੱਤੇ।
ਲੱਖਾਂ ਦੀ ਜ਼ਮੀਨ ਦੇ ਕਾਗ਼ਜ਼ ਕਿਉਂ ਜਮ੍ਹਾਂ ਕਰਵਾਏ?
ਇਸ ''ਤੇ ਕੁਮਾਰ ਸੌਵੀਰ ਦਾ ਕਹਿਣਾ ਹੈ ਕਿ, “ਅਸੀਂ ਨਹੀਂ ਚਾਹੁੰਦੇ ਕਿ ਪੈਸੇ ਦੀ ਕਮੀ ਦਾ ਸਵਾਲ ਪੈਦਾ ਹੋਵੇ ਅਤੇ ਜੇਲ੍ਹ ਤੋਂ ਰਿਹਾਈ ''ਚ ਸਮਾਂ ਲੱਗੇ। ਇਸ ਲਈ ਅਸੀਂ ਬਖਸ਼ੀ ਦੇ ਤਲਾਅ ਵਾਲੇ ਇਲਾਕੇ ''ਚ ਆਪਣੀ ਸਾਰੀ ਜ਼ਮੀਨ ਦੇ ਕਾਗਜ਼ਾਤ ਜਮ੍ਹਾ ਕਰਵਾ ਦਿੱਤੇ ਹਨ।”
ਜਦੋਂ ਇਨ੍ਹਾਂ ਦੋਹਾਂ ਪੱਤਰਕਾਰਾਂ ਨੂੰ ਪੁੱਛਿਆ ਗਿਆ ਕਿ ਜੇਲ੍ਹ ਤੋਂ ਬਾਹਰ ਆਏ ਸਿੱਦੀਕ ਕੱਪਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਕਿਹੋ ਜਿਹਾ ਲੱਗਾ ਤਾਂ ਕੁਮਾਰ ਸੌਵੀਰ ਨੇ ਕਿਹਾ, ''''ਇਕ ਪੱਤਰਕਾਰ ਦਾ ਕੰਮ ਹੈ ਕਿ ਉਹ ਕਿਸੇ ਨੂੰ ਮਿਲੇ ਅਤੇ ਉਸ ਦੇ ਹਾਵ-ਭਾਵ, ਚਿਹਰੇ ਅਤੇ ਬੋਲਾਂ ਨੂੰ ਦੇਖ ਕੇ ਉਸ ਵਿਅਕਤੀ ਦੇ ਅੰਦਰ ਦੀ ਸੱਚਾਈ ਦਾ ਪਤਾ ਕਰੇ। ਕੱਪਨ ਦੇ ਬੋਲਾਂ ਅਤੇ ਵਤੀਰੇ ਤੋਂ ਮੈਨੂੰ ਯਕੀਨ ਹੈ ਕਿ ਉਸ ਉਪਰ ਲੱਗੇ ਦੋਸ਼ ਝੂਠੇ ਸਨ।”
ਕੁਮਾਰ ਸੌਵੀਰ ਨੇ ਈਡੀ ਵੱਲੋਂ ਲਗਾਏ ਗਏ ਮਨੀ ਲਾਂਡਰਿੰਗ ਦੇ ਕੇਸ ''ਤੇ ਸਵਾਲ ਉਠਾਉਂਦੇ ਹੋਏ ਕਿਹਾ, "ਈਡੀ ਨੂੰ ਸਿੱਦੀਕ ਕੱਪਨ ਦੇ ਬੈਂਕ ਖਾਤੇ ਵਿੱਚ ਸਿਰਫ 45,000 ਰੁਪਏ ਮਿਲੇ ਹਨ। 45,000 ਰੁਪਏ ਨੂੰ ਮਨੀ ਲਾਂਡਰਿੰਗ ਵਜੋਂ ਕਿਵੇਂ ਦੇਖਿਆ ਜਾ ਸਕਦਾ ਹੈ?"
ਡਾਕਟਰ ਖ਼ਾਨ ਕਹਿੰਦੇ ਹਨ, "ਇਹ ਸਰਕਾਰ ਵੱਲੋਂ ਆਪਣੇ ਜੁਰਮਾਂ ''ਤੇ ਪਰਦਾ ਪਾਉਣ ਲਈ ਕੀਤਾ ਗਿਆ ਦਮਨ ਹੈ। ਈਡੀ ਦੇ ਕੇਸ ਵਿੱਚ 5000 ਰੁਪਏ ਦਾ ਲੈਣ-ਦੇਣ ਹੋਇਆ ਹੈ। ਇਹ ਇੱਕ ਮਜ਼ਾਕ ਹੈ। 5,000 ਰੁਪਏ ਵਾਸਤੇ ਈਡੀ ਦਾ ਕੇਸ ਕਿੱਥੇ ਬਣਦਾ ਹੈ?"
ਦਸੰਬਰ 2022 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਕੱਪਨ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਸੀ ਕਿ ਪੰਜ ਹਜ਼ਾਰ ਦੇ ਲੈਣਦੇਣ ਤੋਂ ਇਲਾਵਾ ਉਹਨਾਂ ਦੇ ਖਾਤੇ ਵਿੱਚ ਕੋਈ ਹੋਰ ਲੈਣਦੇਣ ਨਹੀਂ ਹੋਇਆ ਹੈ।
ਅਲੀਮਉੱਲ੍ਹਾ ਖ਼ਾਨ ਵੀ ਇਸੇ ਗੱਲ ਦਾ ਜ਼ਿਕਰ ਕਰ ਰਹੇ ਸਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਹਿੰਡਨਬਰਗ : ਇੱਕ ''ਐਂਬੂਲੈਂਸ ਚਲਾਉਣ ਵਾਲੇ ਨੇ'' ਕਿਵੇਂ ਗੌਤਮ ਅਡਾਨੀ ਦੇ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ
NEXT STORY