''''ਮੈਂ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦਾ। ਮੇਰੇ ਕੋਲ ਮੌਜੂਦ ਪਾਸਪੋਰਟ ਮੈਨੂੰ ਭਾਰਤੀ ਨਹੀਂ ਬਣਾ ਦਿੰਦਾ, ਇਹ ਮਹਿਜ਼ ਇੱਕ ਯਾਤਰਾ ਦਸਤਾਵੇਜ਼ ਹੈ''''
ਇਹ ਕਹਿਣਾ ਹੈ ''ਵਾਰਿਸ ਪੰਜਾਬ ਦੇ'' ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਦਾ।
ਅਮ੍ਰਿਤਪਾਲ ਸਿੰਘ ਆਪਣੀ ਤਿੱਖੀ ਬਿਆਨਬਾਜ਼ੀ ਕਰਕੇ ਜਾਣੇ ਜਾਂਦੇ ਹਨ ਅਤੇ ਹਾਲ ਹੀ ਵਿੱਚ ਅਜਨਾਲਾ ਦੇ ਪੂਰੇ ਘਟਨਾਕ੍ਰਮ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਆਗੂਆਂ ਦੇ ਨਿਸ਼ਾਨੇ ''ਤੇ ਹਨ।
ਅਜਨਾਲਾ ਘਟਨਾਕ੍ਰਮ ਤੋਂ ਬਾਅਦ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਵਿਊ ਵਿੱਚ ਅਮ੍ਰਿਤਪਾਲ ਸਿੰਘ ਨੇ ਆਪਣੀ ਨਾਗਰਿਕਤਾ, ਖਾਲਿਸਤਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ''ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
''ਸ਼ਾਹ ਨੂੰ ਮੇਰੇ ਤੋਂ ਨਹੀਂ ਮੈਨੂੰ ਸ਼ਾਹ ਤੋਂ ਡਰ''
ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਅਮਿਤ ਸ਼ਾਹ ਵੀ ਇੰਦਰਾ ਗਾਂਧੀ ਵਾਲੀ ਗੱਲ ਕਰਨਗੇ ਤਾਂ ਉਨ੍ਹਾਂ ਨੂੰ ਨਤੀਜੇ ਝੱਲਣੇ ਪੈਣਗੇ।
ਦਰਅਸਲ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਖ਼ਾਸਿਲਤਾਨ ਨੂੰ ਪਨਪਣ ਨਹੀਂ ਦੇਣਗੇ।
ਇਸ ਬਾਰੇ ਬੋਲਦਿਆਂ ਅਮ੍ਰਿਤਪਾਲ ਸਿੰਘ ਨੇ ਕਿਹਾ, ''''ਅਮਿਤ ਸ਼ਾਹ ਨੇ ਕਿਹਾ ਸੀ ਕਿ ਉਹ ਖਾਲਿਸਤਾਨ ਮੂਵਮੈਂਟ ਨੂੰ ਪਨਪਣ ਨਹੀਂ ਦੇਣਗੇ। ਮੈਂ ਕਿਹਾ ਸੀ ਕਿ ਇਹੀ ਇੰਦਰਾ ਗਾਂਧੀ ਨੇ ਵੀ ਕੀਤਾ ਸੀ ਅਤੇ ਜੇ ਤੁਸੀਂ ਵੀ ਉਸੇ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਨਤੀਜੇ ਝੱਲਣੇ ਪੈਣਗੇ। ਜੇਕਰ ਗ੍ਰਹਿ ਮੰਤਰੀ ''ਹਿੰਦੂ ਰਾਸ਼ਟਰ'' ਦੀ ਮੰਗ ਕਰਨ ਵਾਲਿਆਂ ਨੂੰ ਇਹੀ ਕਹਿੰਦੇ ਹਨ, ਤਾਂ ਮੈਂ ਦੇਖਾਂਗਾ ਕਿ ਉਹ ਗ੍ਰਹਿ ਮੰਤਰੀ ਰਹਿੰਦੇ ਹਨ ਜਾਂ ਨਹੀਂ।’’
ਉਨ੍ਹਾਂ ਮੁੜ ਤੋਂ ਕਿਹਾ ਕਿ ''''ਜਦੋਂ ਅਮਿਤ ਸ਼ਾਹ ਨੇ ਕਿਹਾ ਕਿ ਉਹ ਚੀਜ਼ਾਂ ਨੂੰ ਦਬਾ ਦੇਣਗੇ ਤਾਂ ਮੈਂ ਕਿਹਾ ਕਿ ਇਸ ਦੇ ਮਾੜੇ ਨਤੀਜੇ ਹੋਣਗੇ। ਇਹ ਸਿਰਫ਼ ਇੰਦਰਾ ਗਾਂਧੀ ਦੇ ਕਤਲ ਬਾਰੇ ਹੀ ਨਹੀਂ ਹੈ। ਇਹ ''ਚ ਗ੍ਰਹਿ ਮੰਤਰੀ ਨੂੰ ਕੋਈ ਖ਼ਤਰਾ ਨਹੀਂ ਹੈ ਬਲਕਿ ਮੈਂ ਕਹਾਂਗਾ ਕਿ ਖ਼ਤਰਾ ਸਾਡੇ ਲਈ ਹੈ।''''
''''ਜਦੋਂ ਭਾਰਤ ਵਿੱਚ ਕਾਨੂੰਨੀ ਤੈਅ ਰਾਹ ਹੀ ਹੋਣ ਤਾਂ ਸਾਡੇ ਕੋਲ ਕਿਹੜੇ ਰਸਤੇ ਹੁੰਦੇ ਹਨ?''''
ਪੰਜਾਬ ਦੇ ਹਾਲਾਤਾਂ ਉੱਤੇ ਉੱਠ ਰਹੇ ਸਵਾਲ
ਅਮ੍ਰਿਤਪਾਲ ਵੱਲੋਂ ਦਿਤੇ ਜਾਂਦੇ ਤਿੱਖੇ ਬਿਆਨਾਂ ਕਾਰਨ ਕਈ ਉਨ੍ਹਾਂ ਨੂੰ 1980ਵਿਆਂ ਵੇਲੇ ਦੇ ਸਮੇਂ ਨਾਲ ਜੋੜ ਕੇ ਦੇਖਦੇ ਹਨ।
ਅਜਨਾਲਾ ਦੀ ਘਟਨਾ ਤੇ ਅਮ੍ਰਿਤਪਾਲ ਵੱਲੋਂ ਖਾਲਿਸਤਾਨ ਦੀ ਮੰਗ ਦਾ ਪੁਰਜ਼ੋਰ ਤਰੀਕੇ ਨਾਲ ਫਿਰ ਉੱਠਣ ਨੂੰ ਸਿਆਸਤਦਾਨ, ਪੁਲਿਸ ਪ੍ਰਸ਼ਾਸਨ ਦੇ ਮਾਹਿਰ ਅਤੇ ਸੀਨੀਅਰ ਪੱਤਰਕਾਰ ਚਿੰਤਾ ਦੇ ਵਿਸ਼ੇ ਵਜੋਂ ਦੇਖ ਰਹੇ ਹਨ।
ਕਈ ਮਾਹਰਾਂ ਵੱਲੋਂ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਅਜਨਾਲਾ ਇਕੱਠ ਨੂੰ ‘ਗਰਮ ਖਿਆਲੀ ਭੀੜ’ ਵੀ ਕਰਾਰ ਦਿੱਤਾ ਜਾ ਰਿਹਾ ਹੈ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲ ਕਰਦਿਆਂ ਕਿਹਾ ਕਿ ''''ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਵੀ ਜਦੋਂ ਕਦੇ ਹਾਲਾਤ ਨਾਜ਼ੁਕ ਹੁੰਦੇ ਸਨ ਤਾਂ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਨੇ ਪੁਲਿਸ ਸਟੇਸ਼ਨ ਉੱਤੇ ਕਬਜ਼ਾ ਕੀਤਾ ਹੋਵੇ।''''
ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀ ਕਾਂਤ ਨੇ ਵੀ ਕਿਹਾ ਕਿ ''''ਪੰਜਾਬ ਦੀ ਹਾਲਾਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਹ ਸਰਕਾਰ ਦੀ ਹੀ ਅਸਫਲਤਾ ਹੈ।''''
ਉਹਨਾਂ ਕਿਹਾ, ''''ਮੈਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦਾ ਪਰ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਪੰਜਾਬ ਦੇ ਕੁਝ ਹਿੱਸਿਆਂ ਨੂੰ ਲੱਗ ਰਿਹਾ ਹੈ ਕਿ, ਕੀ ਅਸੀਂ ਮੁੜ ਤੋਂ ਕਾਲੇ ਦੌਰ ਵੱਲ ਪਰਤ ਰਹੇ ਹਾਂ। ਲਗਾਤਾਰ ਆਰਪੀਜੀ ਚੱਲਣ ਅਤੇ ਬੰਬ ਬਲਾਸਟ ਹੋਣ ਤੋਂ ਇਹੋ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਵਿੱਚ ਡਰ ਦਾ ਮਾਹੌਲ ਹੈ।''''
ਹਾਲਾਂਕਿ ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ''''ਅੱਤਵਾਦ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਮੈਂ ਸ਼ੁਰੂ ਕਰ ਸਕਾਂ।''''
ਉਨ੍ਹਾਂ ਮੁਤਾਬਕ, ਇਹ ਸਹਿਜ ਰੂਪ ਨਾਲ ਹੋਣ ਵਾਲੀ ਚੀਜ਼ ਹੈ ਤੇ ਇਸ ਨੂੰ ਕੋਈ ਵੀ ਸ਼ੁਰੂ ਜਾਂ ਖਤਮ ਨਹੀਂ ਕਰ ਸਕਦਾ।
ਅਮ੍ਰਿਤਪਾਲ ਦਾ ਕਹਿਣਾ ਹੈ ਕਿ ਭਾਰਤ ''ਚ ਵਿਦਰੋਹ ਕਰਨ ਵਾਲਿਆਂ ਲਈ ਵੀ ਕਾਨੂੰਨ ਹਨ। ਉਨ੍ਹਾਂ ਕਿਹਾ, ''''ਜੇ ਕੋਈ ਹਿੰਸਾ ਹੀ ਨਹੀਂ ਹੈ ਤੇ ਉਹ ਸਾਨੂੰ ਫਿਰ ਵੀ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਗੱਲ ਹਿੰਸਾ ਤੱਕ ਪਹੁੰਚ ਜਾਵੇਗੀ।''''
''''ਮੈਂ ਨੌਜਵਾਨਾਂ ਨੂੰ ਨਸ਼ੇ ''ਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਉਨ੍ਹਾਂ ਨੂੰ ਕਿਵੇਂ ਉਤਸਾਹਿਤ ਕਰ ਸਕਦਾ ਹਾਂ? ਅਸੀਂ ਯੋਧਾ ਨਸਲ ਹਾਂ। ਜਦੋਂ ਉਹ ਅੱਤਵਾਦ ਦੀ ਗੱਲ ਕਰਦੇ ਹਨ, ਤਾਂ ਇਹ ਬਹੁਤ ਉਲਝੀ ਹੋਈ ਚੀਜ਼ ਹੈ।''''
ਅਜਨਾਲਾ ਮਾਮਲਾ ਕੀ ਹੈ?
- 15 ਫ਼ਰਵਰੀ ਨੂੰ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ
- ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੁੱਟਿਆ ਗਿਆ ਹੈ
- ਅਜਨਾਲਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕੀਤਾ
- 23 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਵੱਡੀ ਗਿਣਤੀ ਸਮਰਥਕਾਂ ਨਾਲ ਅਜਨਾਲਾ ਥਾਣੇ ਪਹੁੰਚੇ
- ਪੁਲਿਸ ਤੇ ਅਮ੍ਰਿਤਪਾਲ ਦੇ ਸਮਰਥਕਾਂ ਦਰਮਿਆਨ ਝੜਪਾਂ ਵੀ ਹੋਈਆਂ ਤੇ ਸਥਿਤੀ ਤਣਾਅਪੁਰਣ ਬਣੀ ਰਹੀ
- 24 ਫ਼ਰਵਰੀ ਲਵਪ੍ਰੀਤ ਸਿੰਘ ਤੂਫਾਨ ਨੂੰ ਅੰਮ੍ਰਿਤਸਰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ
''ਪੰਜਾਬ ਵਿੱਚ ''''ਖਾਲਿਸਤਾਨ'''' ਦੀ ਚਰਚਾ ਆਮ ਹੈ''
ਅਮ੍ਰਿਤਪਾਲ ਦਾ ਦਾਅਵਾ ਹੈ ਪੰਜਾਬ ਵਿੱਚ ''''ਖਾਲਿਸਤਾਨ'''' ਬਾਰੇ ਚਰਚਾ ਆਮ ਗੱਲ ਹੈ।
ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਆਪ ਪੰਜਾਬੀ ਨਹੀਂ ਹੋ, ਤੁਹਾਡਾ ਪੰਜਾਬ ''ਚ ਆਉਣਾ ਜਾਣਾ ਜ਼ਿਆਦਾ ਨਹੀਂ ਹੁੰਦਾ ਅਤੇ ਤੁਸੀਂ ਸਾਰੀਆਂ ਚੀਜ਼ਾਂ ਬਸ ਮੀਡੀਆ ਰਾਹੀਂ ਦੇਖਦੇ ਹੋ ਤਾਂ ਇਹ ਖੌਫ਼ਨਾਕ ਦਿਖਾਈ ਦਿੰਦਾ ਹੈ।
ਇਸ ਦੌਰਾਨ ਅਮ੍ਰਿਤਪਾਲ ਸਿੰਘ ਨੇ ਸੁਪਰੀਮ ਕੋਰਟ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ''''ਜਦੋਂ ਸੁਪਰੀਮ ਕੋਰਟ ਕਹਿੰਦੀ ਹੈ ਕਿ ਕੋਈ ਵੀ ਖਾਲਿਸਤਾਨ ਜ਼ਿੰਦਾਬਾਦ ਬੋਲ ਸਕਦਾ ਹੈ, ਤਾਂ ਇਹ ਕੋਈ ਜ਼ੁਰਮ ਨਹੀਂ ਹੈ।''''
''''ਜਦੋਂ ਤੁਸੀਂ ਕਹਿੰਦੇ ਹੋ ਕਿ ''ਖਾਲਿਸਤਾਨ ਜ਼ਿੰਦਾਬਾਦ'' ਗਲਤ ਹੈ ਤਾਂ ਤੁਸੀਂ ਸੁਪਰੀਮ ਕੋਰਟ ਨੂੰ ਚੈਲੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।''''
''ਖਾਲਿਸਤਾਨ ਦਾ ਵਿਚਾਰ ਹਿੰਦੂ ਰਾਸ਼ਟਰ ਤੋਂ ਬਿਲਕੁਲ ਉਲਟ ਹੈ''
ਆਪਣੀਆਂ ਇਨ੍ਹਾਂ ਗੱਲਾਂ ਨੂੰ ਮਜ਼ਬੂਤੀ ਦੇਣ ਲਈ ਉਨ੍ਹਾਂ ਨੇ ਹਿੰਦੂ ਰਾਸ਼ਟਰ ਦੇ ਮੁੱਦੇ ''ਤੇ ਵੀ ਗੱਲ ਕੀਤੀ।
ਅਮ੍ਰਿਤਪਾਲ ਨੇ ਆਖਿਆ, ''''ਜਦੋਂ ਕੋਈ ਕਹਿੰਦਾ ਹੈ ''ਹਿੰਦੂ ਰਾਸ਼ਟਰ ਜ਼ਿੰਦਾਬਾਦ'', ਤਾਂ ''ਹਿੰਦੂ ਰਾਸ਼ਟਰ ਕੀ ਹੈ?'' ਇਹ ਕਿੱਥੇ ਬਣਿਆ ਹੈ? ਲੋਕਾਂ ਨੂੰ ਇਸ ਨਾਲ ਡਰ ਮਹਿਸੂਸ ਨਹੀਂ ਹੁੰਦਾ।''''
ਅਮ੍ਰਿਤਪਾਲ ਦਾ ਕਹਿਣਾ ਹੈ ਕਿ ਕਿਉਂ 80 ਫੀਸਦੀ ਲੋਕ ਹਿੰਦੂ ਰਾਸ਼ਟਰ ਦਾ ਸਮਰਥਨ ਕਰਦੇ ਹਨ ਤੇ ਇਸ ਦੌਰਾਨ ਕਈ ਵਾਰ ਹਿੰਸਕ ਵੀ ਹੋ ਜਾਂਦੇ ਹਨ।
ਉਨ੍ਹਾਂ ਮੁਤਾਬਕ, ਹਿੰਦੂ ਰਾਸ਼ਟਰ ਅਤੇ ਖਾਲਿਸਤਾਨ ਦਾ ਵਿਚਾਰ ਬਿਲਕੁਲ ਵੱਖਰਾ-ਵੱਖਰਾ ਹੈ।
''''ਹਿੰਦੂ ਰਾਸ਼ਟਰ ਵਿੱਚ ਕਿਸੇ ਹੋਰ ਪਹਿਚਾਣ ਦੀ ਥਾਂ ਨਹੀਂ, ਜਾਂ ਤੁਸੀਂ ਹਿੰਦੂ ਹੋ ਜਾਂ ਫਿਰ ਖ਼ਤਮ। ਪਰ ਖਾਲਿਸਤਾਨ ਦਾ ਵਿਚਾਰ ਬਿਲਕੁਲ ਪਵਿੱਤਰ ਹੈ, ਇਸ ਦਾ ਮਤਲਬ ਖਾਲਿਸਤਾਨ ਦੇ ਰਾਜ ਤੋਂ ਹੈ।''''
ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ - ਸਾਬਕਾ ਰਾਅ ਪ੍ਰਮੁੱਖ
ਇਸ ਵਿਚਕਾਰ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਏਐਸ ਦੁਲਟ ਨੇ ਪੰਜਾਬ ਦੀ ਮੌਜੂਦ ਸਥਿਤੀ ਸਬੰਧਿਤ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਹੈ ਕਿ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ।
ਖਬਰ ਏਜੰਸੀ ਪੀਟੀਆਈ ਮੁਤਾਬਕ, ਪੰਜਾਬ ''ਚ ''ਗਲਤ-ਪ੍ਰਸ਼ਾਸਨ'' ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸ ਨੂੰ ''ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ''।
ਅਜਨਾਲਾ ਮਾਮਲੇ ''ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਕਿ ਪੰਜਾਬ ''ਚ ਅੱਤਵਾਦ ਸਿਰ ਚੁੱਕੇਗਾ ਪਰ ਸੂਬੇ ਨੂੰ ''ਹਮਦਰਦੀ'' ਦੀ ਲੋੜ ਹੈ।
ਦੁਲਟ ਨੇ ਕਿਹਾ, "ਭਾਵੇਂ ਭਗਵੰਤ ਮਾਨ ਇੱਕ ਚੰਗੇ ਵਿਅਕਤੀ ਹਨ, ਉਹ ਕਾਬਲ ਨਹੀਂ ਹਨ... (ਅਰਵਿੰਦ) ਕੇਜਰੀਵਾਲ ਪੰਜਾਬ ਨੂੰ ਨਹੀਂ ਚਲਾ ਸਕਦੇ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

''ਜੇ ਪਤਨੀ ਸਾਥ ਨਾ ਦਿੰਦੀ ਤਾਂ ਨਾ ਬੱਚੇ ਪੜ੍ਹ ਸਕਦੇ ਤੇ ਨਾ ਸਾਨੂੰ ਖਾਣ ਨੂੰ ਰੋਟੀ ਮਿਲਦੀ''
NEXT STORY