ਮਹਿਲਾ ਟੀ-20 ਮੁਕਾਬਲੇ ਦੌਰਾਨ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ
ਮਹਿਲਾ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਆਈਪੀਐੱਲ ਦੇ ਚੇਅਰਮੈਨ ਅਰੁਣ ਧੂਮਲ ਨੇ ਦੱਸਿਆ ਕਿ ਮਹਿਲਾ ਪ੍ਰੀਮੀਅਰ ਲੀਗ 4 ਮਾਰਚ ਤੋਂ 26 ਮਾਰਚ ਤੱਕ ਮੁੰਬਈ ਵਿੱਚ ਖੇਡੀ ਜਾਵੇਗੀ।
ਕ੍ਰਿਕਟ ਵੈੱਬਸਾਈਟ ਕ੍ਰਿਕਬਜ਼ ਦੀ ਖਬਰ ਮੁਤਾਬਕ ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ ਮੁੰਬਈ ਅਤੇ ਅਹਿਮਦਾਬਾਦ ਦੀਆਂ ਟੀਮਾਂ ਵਿਚਾਲੇ ਖੇਡੇ ਜਾਣ ਦੀ ਸੰਭਾਵਨਾ ਹੈ।
ਭਾਰਤ ਵਿੱਚ ਪੁਰਸ਼ਾਂ ਦੀ ਆਈਪੀਐੱਲ ਯਾਨੀ ਇੰਡੀਅਨ ਪ੍ਰੀਮੀਅਰ ਲੀਗ ਬਹੁਤ ਮਸ਼ਹੂਰ ਹੈ ਅਤੇ ਹੁਣ ਮਹਿਲਾ ਪ੍ਰੀਮੀਅਰ ਲੀਗ ਵਿੱਚ ਵੀ ਫ੍ਰੈਂਚਾਇਜ਼ੀ ਦੀ ਦਿਲਚਸਪੀ ਨਾਲ ਉਤਸੁਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਹਾਲਾਂਕਿ ਅੰਸ਼ਕ ਤੌਰ ''ਤੇ ਸਾਲ 2018 ਤੋਂ, ਬੀਸੀਸੀਆਈ ''ਮਹਿਲਾ ਟੀ-20 ਚੈਲੇਂਜ'' ਦਾ ਆਯੋਜਨ ਕਰ ਰਿਹਾ ਹੈ।
''ਮਹਿਲਾ ਟੀ-20 ਚੈਲੇਂਜ'' ਦਾ ਪਿਛਲਾ ਐਡੀਸ਼ਨ ਸਾਲ 2020 ''ਚ ਆਯੋਜਿਤ ਕੀਤਾ ਗਿਆ ਸੀ।
ਬੀਸੀਸੀਆਈ ਇਸ ਤੋਂ ਪਹਿਲਾਂ ਤਿੰਨ ਟੀਮਾਂ ਵਿਚਾਲੇ ''ਮਹਿਲਾ ਟੀ-20 ਚੈਲੇਂਜ'' ਦਾ ਪ੍ਰਬੰਧ ਕਰ ਚੁੱਕੀ ਹੈ। ਇਨ੍ਹਾਂ ਤਿੰਨ ਟੀਮਾਂ ਦੇ ਨਾਂ ''ਆਈਪੀਐੱਲ ਸੁਪਰਨੋਵਾ'', ''ਆਈਪੀਐੱਲ ਟ੍ਰੇਲਬਲੇਜ਼ਰਸ'' ਅਤੇ ''ਆਈਪੀਐੱਲ ਵੇਲੋਸਿਟੀ'' ਹਨ।
ਫ੍ਰੈਂਚਾਇਜ਼ੀ ਮਾਲਕਾਂ ਨੂੰ ਕੀ ਫਾਇਦਾ
- ਮਹਿਲਾ ਪ੍ਰੀਮੀਅਰ ਲੀਗ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਸੰਚਾਲਿਤ ਕੀਤਾ ਜਾਵੇਗਾ
- ਪਹਿਲੇ ਪੰਜ ਸਾਲਾਂ ''ਚ ਬੀਸੀਸੀਆਈ ਫਰੈਂਚਾਈਜ਼ੀ ਮਾਲਕਾਂ ਨੂੰ ਮੈਚਾਂ ਤੋਂ ਹੋਣ ਵਾਲੇ ਮੁਨਾਫ਼ੇ ਦਾ 80 ਫੀਸਦੀ ਹਿੱਸਾ ਦੇਵੇਗਾ
- ਉਸ ਤੋਂ ਅਗਲੇ ਪੰਜ ਸੀਜ਼ਨਾਂ ਵਿੱਚ ਮੁਨਾਫ਼ੇ ਦਾ 60 ਫੀਸਦੀ ਹਿੱਸਾ ਸਾਂਝਾ ਕੀਤਾ ਜਾਵੇਗਾ
- ਸੀਜ਼ਨ 11 ਤੋਂ 15 ਤੱਕ ਹੋਣ ਵਾਲੇ ਮੁਨਾਫੇ ਦਾ 50 ਫੀਸਦੀ ਫਰੈਂਚਾਈਜ਼ੀ ਨਾਲ ਸਾਂਝਾ ਕੀਤਾ ਜਾਵੇਗਾ
- ਇਸ ਤੋਂ ਇਲਾਵਾ, ਫਰੈਂਚਾਈਜ਼ੀ ਵਪਾਰ, ਟਿਕਟਾਂ ਦੀ ਵਿਕਰੀ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਵੀ ਮੁਨਾਫ਼ਾ ਕਮਾ ਸਕਦੇ ਹਨ
ਡਬਲਯੂਪੀਐੱਲ ਦੀਆਂ ਟੀਮਾਂ
ਡਬਲਯੂਪੀਐੱਲ ਯਾਨੀ ਮਹਿਲਾ ਪ੍ਰੀਮੀਅਰ ਲੀਗ ਵਿੱਚ ਪੰਜ ਵੱਖ-ਵੱਖ ਫ੍ਰੈਂਚਾਇਜ਼ੀਜ਼ ਨੇ ਕੁੱਲ 4669 ਕਰੋੜ ਦੀ ਬੋਲੀ ਲਗਾਈ ਹੈ।
ਅਡਾਨੀ ਸਪੋਰਟਸਲਾਈਨ ਪ੍ਰਾਈਵੇਟ ਲਿਮੀਟਿਡ ਨੇ ਸਭ ਤੋਂ ਮਹਿੰਗੀ ਟੀਮ ਅਹਿਮਦਾਬਾਦ ਨੂੰ 1289 ਕਰੋੜ ਰੁਪਏ ਵਿੱਚ ਖਰੀਦਿਆ ਹੈ।
ਇਸ ਤੋਂ ਇਲਾਵਾ ਇੰਡੀਆਵਿਨ ਸਪੋਰਟਸ ਪ੍ਰਾਈਵੇਟ ਲਿਮਟਿਡ ਨੇ ਮੁੰਬਈ ਨੂੰ 912.99 ਕਰੋੜ ਰੁਪਏ ''ਚ ਅਤੇ ਰਾਇਲ ਚੈਲੰਜਰ ਸਪੋਰਟਸ ਪ੍ਰਾਈਵੇਟ ਲਿਮਟਿਡ ਨੇ ਬੈਂਗਲੁਰੂ ਨੂੰ 901 ਕਰੋੜ ਰੁਪਏ ''ਚ ਖਰੀਦਿਆ ਹੈ।
ਇਸ ਦੇ ਨਾਲ ਹੀ 900 ਕਰੋੜ ਤੋਂ ਵੀ ਘੱਟ ਕੀਮਤ ''ਤੇ ਦਿੱਲੀ ਅਤੇ ਲਖਨਊ ਦੀਆਂ ਟੀਮਾਂ ਨੂੰ ਖਰੀਦਿਆ ਗਿਆ। ਜੇਐੱਸਆਰ, ਜੀਐੱਮਆਰ ਕ੍ਰਿਕੇਟ ਪ੍ਰਾਈਵੇਟ ਲਿਮੀਟਿਡ ਨੇ ਦਿੱਲੀ ਨੂੰ 810 ਕਰੋੜ ਵਿੱਚ ਖਰੀਦਿਆ ਅਤੇ ਕੈਪਰੀ ਗਲੋਬਲ ਹੋਲਡਿੰਗਜ਼ ਪ੍ਰਾਈਵੇਟ ਲਿਮੀਟਿਡ ਨੇ ਲਖਨਊ ਨੂੰ 757 ਕਰੋੜ ਵਿੱਚ ਖਰੀਦਿਆ ਹੈ।
ਆਈਪੀਐੱਲ ਦੇ ਆਗਾਜ਼ ਤੋਂ 16 ਸਾਲ ਬਾਅਦ ਬੀਸੀਸੀਆਈ ਹੁਣ ਵੁਮੈਨ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਲੈ ਕੇ ਆ ਰਹੀ ਹੈ
ਖਿਡਾਰਨਾਂ ਦੀ ਵਿਕਰੀ ਲਈ ਕੀਮਤਾਂ ਦਾ ਕੀ ਹਿਸਾਬ ਸੀ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਜ਼ ਨੇ 1.8 ਕਰੋੜ ਰੁਪਏ ਵਿੱਚ ਖਰੀਦਿਆ ਹੈ। ਸਮ੍ਰਿਤੀ ਮੰਧਾਨਾ ਨੂੰ ਆਰਸੀਬੀ ਨੇ 3.4 ਕਰੋੜ ਰੁਪਏ ਵਿੱਚ ਖਰੀਦਿਆ ਹੈ।
ਵੀਮੈੱਨ ਕ੍ਰਿਕਟ ਲੀਗ ਵਿੱਚ ਖਿਡਾਰਨਾਂ ਨੂੰ ਨਿਲਾਮੀ ਲਈ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
24 ਖਿਡਾਰਨਾਂ ਨੇ ਖੁਦ ਨੂੰ 50 ਲੱਖ ਦੇ ਬੇਸ ਪ੍ਰਾਈਜ਼ ਵਾਲੀ ਸ਼੍ਰੇਣੀ ਵਿੱਚ ਰੱਖਿਆ ਸੀ। ਇਸ ਸ਼੍ਰੇਣੀ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਦੀਪਤੀ ਸ਼ਰਮਾ ਵਰਗੀਆਂ ਸੀਨੀਅਰ ਖਿਡਾਰਨਾਂ ਦੇ ਖੁਦ ਨੂੰ ਰੱਖਿਆ ਸੀ।
ਅੰਡਰ-19 ਵਿਸ਼ਵ ਕੱਪ ਦੀ ਜੇਤੂ ਟੀਮ ਦੀ ਕਪਤਾਨ ਸ਼ਫਾਲੀ ਵਰਮਾ ਨੇ ਵੀ ਖੁਦ ਨੂੰ 50 ਲੱਖ ਰੁਪਏ ਦਾ ਬੇਸ ਪ੍ਰਾਈਜ਼ ਦਿੱਤਾ ਹੈ।
ਇਨ੍ਹਾਂ ਵਿੱਚ 13 ਵਿਦੇਸ਼ੀ ਖਿਡਾਰਨਾਂ ਨੇ ਖ਼ੁਦ ਨੂੰ 50 ਲੱਖ ਰੁਪਏ ਦਾ ਬੇਸ ਪ੍ਰਾਈਜ਼ ਦਿੱਤਾ ਸੀ।
ਇਸ ਤੋਂ ਇਲਾਵਾ 30 ਖਿਡਾਰਨਾਂ 40 ਲੱਖ ਦੇ ਬੇਸ ਪ੍ਰਾਈਜ਼ ਵਿੱਚ ਸਨ।
ਕੁਝ ਖਿਡਾਰਨਾਂ 30 ਲੱਖ ਰੁਪਏ ਦੇ ਬੇਸ ਪ੍ਰਾਈਜ਼ ਵਿੱਚ ਵੀ ਰਹੀਆਂ ਸਨ। ਗ਼ੈਰ-ਤਜਰਬੇਕਾਰ ਖਿਡਾਰਨਾਂ ਲਈ 20 ਲੱਖ ਰੁਪਏ ਤੇ 10 ਲੱਖ ਰੁਪਏ ਦਾ ਬੇਸ ਪ੍ਰਾਈਜ਼ ਰੱਖਿਆ ਗਿਆ ਸੀ।
ਇਸ ਲੀਗ ਦੇ ਮੀਡੀਆ ਲੇਖਕਾਂ ਨੂੰ ਵੀ ਇਸ ਸਾਲ ਜਨਵਰੀ ਵਿੱਚ ਵਾਇਆਕੋਮ 18 ਨੂੰ ਵੇਚਿਆ ਗਿਆ ਸੀ। ਵਾਇਆਕੋਮ 18 ਨੇ ਅਗਲੇ 5 ਸਾਲਾਂ ਲਈ ਮਹਿਲਾ ਪ੍ਰੀਮੀਅਰ ਲੀਗ ਦੇ ਮੀਡੀਆ ਅਧਿਕਾਰ 951 ਕਰੋੜ ਰੁਪਏ ਵਿੱਚ ਖਰੀਦ ਲਏ ਹਨ।
ਮਹਿਲਾ ਆਈਪੀਐੱਲ ਦੀ ਕਮਾਨ ਕਿਸ ਕੋਲ
ਮਹਿਲਾ ਪ੍ਰੀਮੀਅਰ ਲੀਗ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਸੰਚਾਲਿਤ ਕੀਤਾ ਜਾਵੇਗਾ ਅਤੇ ਇਸ ਦੀ ਮਲਕੀਅਤ ਵੀ ਬੋਰਡ ਕੋਲ ਹੋਵੇਗੀ।
ਪਹਿਲੇ ਪੰਜ ਸਾਲਾਂ ''ਚ ਬੀਸੀਸੀਆਈ ਫਰੈਂਚਾਈਜ਼ੀ ਮਾਲਕਾਂ ਨੂੰ ਮੈਚਾਂ ਤੋਂ ਹੋਣ ਵਾਲੇ ਮੁਨਾਫ਼ੇ ਦਾ 80 ਫੀਸਦੀ ਹਿੱਸਾ ਦੇਵੇਗਾ। ਪਰ ਉਸ ਤੋਂ ਬਾਅਦ ਅਗਲੇ ਪੰਜ ਸੀਜ਼ਨਾਂ ਵਿੱਚ ਮੁਨਾਫ਼ੇ ਦਾ 60 ਫੀਸਦੀ ਹਿੱਸਾ ਸਾਂਝਾ ਕੀਤਾ ਜਾਵੇਗਾ।
ਇਸ ਤੋਂ ਬਾਅਦ ਸੀਜ਼ਨ 11 ਤੋਂ 15 ਤੱਕ ਹੋਣ ਵਾਲੇ ਮੁਨਾਫੇ ਦਾ 50 ਫੀਸਦੀ ਫਰੈਂਚਾਈਜ਼ੀ ਨਾਲ ਸਾਂਝਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਫਰੈਂਚਾਈਜ਼ੀ ਵਪਾਰ, ਟਿਕਟਾਂ ਦੀ ਵਿਕਰੀ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਵੀ ਮੁਨਾਫ਼ਾ ਕਮਾ ਸਕਦੇ ਹਨ।
ਵੁਮਨਜ਼ ਪ੍ਰੀਮੀਅਰ ਲੀਗ ਦਾ ਇਹ ਪਹਿਲਾ ਐਡੀਸ਼ਨ 4 ਮਾਰਚ ਤੋਂ 23 ਮਾਰਚ 2023 ਤੱਕ ਖੇਡਿਆ ਜਾਵੇਗਾ
ਕਿਉਂ ਖ਼ਾਸ ਹੈ ਲੀਗ
ਭਾਰਤ ਵਿੱਚ ਮਹਿਲਾ ਕ੍ਰਿਕਟ 1976 ਤੋਂ ਖੇਡਿਆ ਜਾ ਰਿਹਾ ਹੈ। ਪਹਿਲਾ ਟੈਸਟ ਮੈਚ ਭਾਰਤ (ਮਹਿਲਾ ਟੀਮ) ਨੇ 1976 ਵਿੱਚ ਖੇਡਿਆ ਸੀ। ਇਸ ਤੋਂ ਬਾਅਦ 1978 ਵਿੱਚ ਭਾਰਤ ਮਹਿਲਾ ਕ੍ਰਿਕਟ ਟੀਮ ਨੂੰ ਵਰਲਡ ਕੱਪ ਖੇਡਣ ਦਾ ਮੌਕਾ ਮਿਲਿਆ।
ਇਹ ਵਰਲਡ ਦਾ ਦੂਜਾ ਸੀਜ਼ਨ ਸੀ, ਜਿਸ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਸੀ। ਅਜਿਹੇ ਵਿੱਚ ਹੁਣ ਭਾਰਤ ਵਿੱਚ ਮਹਿਲਾਵਾਂ ਦੀ ਕ੍ਰਿਕਟ ਲੀਗ ਨੂੰ ਲੈ ਕੇ ਲੋਕਾਂ ਵਿੱਚ ਖ਼ਾਸਾ ਉਤਸ਼ਾਹ ਹੈ।
ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਸਾਲ 2007 ਵਿੱਚ ਹੋਈ ਸੀ। ਪਰ ਹੁਣ ਤੱਕ ਔਰਤਾਂ ਲਈ ਅਜਿਹੀ ਲੀਗ ਸ਼ੁਰੂਆਤ ਨਹੀਂ ਹੋ ਸਕੀ ਸੀ।
ਭਾਰਤ ਵਿੱਚ ਮਹਿਲਾ ਕ੍ਰਿਕਟ 1976 ਤੋਂ ਖੇਡਿਆ ਜਾ ਰਿਹਾ ਹੈ
ਭਾਰਤ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਟਵੀਟ ਤੋਂ ਮਹਿਲਾ ਪ੍ਰੀਮੀਅਰ ਲੀਗ ਦੇ ਮਾਅਨੇ ਸਮਝ ਆਉਂਦੇ ਹਨ।
ਉਹ ਕਹਿੰਦੀ ਹੈ, "ਡਬਲਿਊ ਪ੍ਰੀਮੀਅਰ ਲੀਗ ਵਿੱਚ ਮਹਿਲਾ ਕ੍ਰਿਕਟ ਲਈ ਸਿਰਫ਼ ਗੇਮ ਚੇਂਜਰ ਨਹੀਂ ਹੈ, ਬਲਕਿ ਇੱਕ ਕ੍ਰਾਂਤੀ ਹੈ।"
ਇਸ ਦੇ ਨਾਲ ਹੀ ਹਰਮਨਪ੍ਰੀਤ ਕਹਿੰਦੀ ਹੈ ਕਿ ਭਾਰਤ ਮਹਿਲਾ ਕ੍ਰਿਕਟ ਲਈ ਰੁਮਾਂਚਕ ਸਮੇਂ ਆਉਣ ਵਾਲਾ ਹੈ।
ਫਰੈਂਚਾਈਜ਼ੀ ਦਾ ਕੀ ਕਹਿਣਾ ਹੈ
ਮਹਿਲਾ ਪ੍ਰੀਮੀਅਰ ਲੀਗ ਬਾਰੇ ਅਹਿਮਦਾਬਾਦ ਫਰੈਂਚਾਇਜ਼ੀ ਅਡਾਨੀ ਸਪੋਰਟਸਲਾਈਨ ਪ੍ਰਾਈਵੇਟ ਲਿਮੀਟਿਡ ਦੇ ਮੁਖੀ ਸਤਯਮ ਤ੍ਰਿਵੇਦੀ ਕਹਿੰਦੇ ਹਨ, "ਅਸੀਂ ਇਸ ਨੂੰ ਲੈ ਕੇ ਉਤਸੁਕ ਹਾਂ, ਇਹ ਬਹੁਤ ਚੰਗੀ ਸ਼ੁਰੂਆਤ ਹੈ।"
ਉਹ ਅੱਗੇ ਕਹਿੰਦੇ ਹਨ, "ਇਹ ਲੀਗ ਮਹਿਲਾ ਕ੍ਰਿਕਟ ਨੂੰ ਲੈ ਕੇ ਕਈ ਹੋਰਨਾਂ ਦੇਸ਼ਾਂ ਨੂੰ ਉਤਸ਼ਾਹਿਤ ਕਰੇਗੀ।"
ਮਹਿਲਾ ਪ੍ਰੀਮੀਅਰ ਲੀਗ ਨੂੰ ਲੈ ਕੇ ਜੇਐੱਸਡਬਲਿਈ ਜੀਐੱਮਆਰ ਕ੍ਰਿਕਟ ਪ੍ਰਾਈਵੇਟ ਲਿਮਟਿਡ ਨਾਲ ਜੁੜੀ ਆਈਪੀਐੱਲ ਦਿੱਲੀ ਟੀਮ ਦੇ ਮਾਲਕ ਪਾਰਥ ਜਿੰਦਲ ਨੇ ਉਤਸ਼ਾਹ ਦਿਖਾਇਆ ਹੈ।
ਉਹ ਕਹਿੰਦੇ ਹਨ, "ਅਸੀਂ ਹਰ ਉਮਰ ਦੀਆਂ ਕੁੜੀਆਂ ਅਤੇ ਔਰਤਾਂ ਵਿੱਚ ਦਿਲਚਸਪੀ ਅਤੇ ਪ੍ਰਤਿਭਾ ਦੇਖੀ ਹੈ ਅਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਡਬਲਯੂਪੀਐੱਲ ਭਵਿੱਖ ਦੀਆਂ ਉਨ੍ਹਾਂ ਮਹਿਲਾ ਕ੍ਰਿਕਟਰਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜੋ ਆਪਣੇ ਹੁਨਰ ਨੂੰ ਦਿਖਾਉਣ ਦੀਆਂ ਹੱਕਦਾਰ ਹਨ।"
ਦੂਜੇ ਪਾਸੇ ਲਖਨਊ ਦੀ ਫਰੈਂਚਾਈਜ਼ੀ ਕੈਪਰੀ ਗਲੋਬਲ ਹੋਲਡਿੰਗਜ਼ ਪ੍ਰਾਈਵੇਟ ਲਿਮੀਟਿਡ ਨੇ ਇਸ ਕਦਮ ਨੂੰ ਇਤਿਹਾਸਕ ਦੱਸਿਆ ਹੈ।
ਫ੍ਰੈਂਚਾਇਜ਼ੀ ਦਾ ਮੰਨਣਾ ਹੈ ਕਿ ਮਹਿਲਾ ਲੀਗ ਦੀ ਸ਼ੁਰੂਆਤ ਔਰਤਾਂ ਦੇ ਉੱਨਤੀ ਵੱਲ ਇੱਕ ਕਦਮ ਹੈ। ਭਾਰਤ ਵਿੱਚ ਹੁਣ ਤੱਕ ਔਰਤਾਂ ਨੂੰ ਕਾਮਨਵੈਲਥ ਅਤੇ ਓਲੰਪਿਕ ਖੇਡਾਂ ਵਿੱਚ ਪਛਾਣ ਮਿਲਦੀ ਰਹੀ ਹੈ।
ਪਰ ਹਾਲ ਹੀ ਦੇ ਸਾਲਾਂ ''ਚ ਮਹਿਲਾ ਕ੍ਰਿਕਟ ਨੂੰ ਲੈ ਕੇ ਵੀ ਦਰਸ਼ਕਾਂ ਦੀ ਦਿਲਚਸਪੀ ਵਧੀ ਹੈ।
ਮਹਿਲਾ ਪ੍ਰੀਮੀਅਰ ਲੀਗ ਰਾਹੀਂ ਕ੍ਰਿਕਟ ਦੇ ਪ੍ਰਦਰਸ਼ਨ ਲਈ ਇਕ ਨਵਾਂ ਪਲੇਟਫਾਰਮ ਤਿਆਰ ਹੋਵੇਗਾ, ਜਿਸ ਕਾਰਨ ਨੌਜਵਾਨ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਮਿਲਣ ਦੀ ਉਮੀਦ ਹੈ।
ਇਸ ਲੀਗ ਰਾਹੀਂ ਨਵੇਂ ਖਿਡਾਰੀਆਂ ਨੂੰ ਪਛਾਣ ਮਿਲੇਗੀ ਅਤੇ ਮਹਿਲਾ ਕ੍ਰਿਕਟ ਨੂੰ ਪੁਰਸ਼ ਕ੍ਰਿਕਟ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕਿੰਨੀ ਸਮਾਨਤਾ ਅਤੇ ਕਿੰਨੀ ਅਸਮਾਨਤਾ
15 ਸਾਲ ਪਹਿਲਾਂ ਸਾਲ 2008 ਵਿੱਚ ਆਈਪੀਐਲ ਲਈ ਅੱਠ ਟੀਮਾਂ ਲਈ ਬੋਲੀ ਲੱਗੀ ਸੀ। ਅੱਜ ਵੀ ਆਈਪੀਐੱਲ ਦੁਨੀਆਂ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਲੀਗ ਹੈ।
ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ, ਆਈਪੀਐੱਲ ਦੁਨੀਆਂ ਵਿੱਚ ਸਭ ਤੋਂ ਵੱਧ ਦੇਖੀ ਜਾਣ ਵਾਲੀ ਕ੍ਰਿਕਟ ਲੀਗ ਹੈ।
ਪਰ ਹੁਣ ਆਈਪੀਐੱਲ ਤੋਂ ਬਾਅਦ ਮਹਿਲਾ ਪ੍ਰੀਮੀਅਰ ਲੀਗ ਦੁਨੀਆਂ ਦੀ ਦੂਜੀ ਸਭ ਤੋਂ ਮਹਿੰਗੀ ਕ੍ਰਿਕਟ ਲੀਗ ਬਣ ਗਈ ਹੈ।
ਇਹ ਲੀਗ ਮਹਿਲਾ ਖਿਡਾਰੀਆਂ ਨੂੰ ਪੁਰਸ਼ ਖਿਡਾਰੀਆਂ ਦੇ ਬਰਾਬਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਸਾਲ 2022 ਵਿੱਚ ਕ੍ਰਿਕਟ ਖਿਡਾਰਨਾਂ ਨੂੰ ਪੁਰਸ਼ ਕ੍ਰਿਕਟ ਖਿਡਾਰੀਆਂ ਦੇ ਬਰਾਬਰ ਫੀਸ ਦਿੱਤੇ ਜਾਣ ਦੀ ਗੱਲ ਆਖੀ ਸੀ।
ਹਾਲਾਂਕਿ, ਗ੍ਰੇਡ ਏ ਦੇ ਪੁਰਸ਼ ਖਿਡਾਰੀਆਂ ਅਤੇ ਮਹਿਲਾ ਖਿਡਾਰਨਾਂ ਲਈ ਇਕਰਾਰਨਾਮਾ ਕਾਫ਼ੀ ਪੱਖਪਾਤੀ ਜਾਪਦਾ ਹੈ। ਇਸ ਸਮੇਂ ਗ੍ਰੇਡ ਏ ਦੇ ਪੁਰਸ਼ ਖਿਡਾਰੀਆਂ ਨੂੰ ਸਾਲਾਨਾ 7 ਕਰੋੜ ਰੁਪਏ ਦਾ ਠੇਕਾ ਦਿੱਤਾ ਜਾਂਦਾ ਹੈ ਜਦਕਿ ਮਹਿਲਾ ਖਿਡਾਰਨਾਂ ਨੂੰ ਸਿਰਫ਼ 50 ਲੱਖ ਰੁਪਏ ਦਾ ਠੇਕਾ ਦਿੱਤਾ ਜਾਂਦਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਨਿਤਿਆਨੰਦ ਦੇ ‘ਕਾਲਪਨਿਕ ਦੇਸ਼’ ਕੈਲਾਸਾ ਦੀ ਪ੍ਰਤੀਨਿਧੀ ਦੀਆਂ ਗੱਲਾਂ ਨੂੰ ਸੰਯੁਕਤ ਰਾਸ਼ਟਰ ਨਜ਼ਰਅੰਦਾਜ਼ ਕਿਉਂ...
NEXT STORY