Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    FRI, JUL 04, 2025

    2:24:40 PM

  • adampur pilot capt harpreet singh nali wins hearts on inaugural mumbai flight

    ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਉੱਡੀ ਪਹਿਲੀ ਉਡਾਣ...

  • punjab husband wife affair

    ਪੰਜਾਬ: ਵਹੁਟੀ ਨੇ ਆਸ਼ਿਕ ਪਿੱਛੇ ਮਾਰ ਛੱਡਿਆ ਘਰਵਾਲਾ!...

  • a major operation of punjab police

    ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਗਲੋਕ ਪਿਸਤੌਲ,...

  • major incident in punjab dsp shoots wife

    ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ DSP ਨੇ ਥਾਣੇ ਬਾਹਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਜਦੋਂ ਸੱਦਾਮ ਹੁਸੈਨ ਦੇ ‘ਖ਼ੁਫ਼ੀਆ ਹਥਿਆਰਾਂ'' ਦੀ ਭਾਲ ਕਰਦੀਆਂ ਏਜੰਸੀਆਂ ਨਾਕਾਮ ਹੋਈਆਂ

ਜਦੋਂ ਸੱਦਾਮ ਹੁਸੈਨ ਦੇ ‘ਖ਼ੁਫ਼ੀਆ ਹਥਿਆਰਾਂ'' ਦੀ ਭਾਲ ਕਰਦੀਆਂ ਏਜੰਸੀਆਂ ਨਾਕਾਮ ਹੋਈਆਂ

  • Updated: 15 Mar, 2023 11:46 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਸੱਦਾਮ ਹੂਸੈਨ
Getty Images

ਇਰਾਕ ਹਮਲੇ ਤੋਂ ਵੀਹ ਵਰ੍ਹੇ ਬਾਅਦ, ‘ਵਿਆਪਕ ਤਬਾਹੀਕੁੰਨ ਹਥਿਆਰਾਂ’ ਦੀ ਹੋਂਦ ਬਾਰੇ ਵਿਵਾਦ ਜਾਰੀ ਹੈ।

ਇਸ ਹਥਿਆਰ ਪ੍ਰੋਗਰਾਮ ਕਰਕੇ ਬਰਤਾਨੀਆ ਨੂੰ ਇਸ ਹਮਲੇ ਵਿੱਚ ਸ਼ਾਮਲ ਹੋਣ ਦਾ ਕਾਰਨ ਮਿਲਿਆ ਸੀ।

ਜਨਤਕ ਤਬਾਹੀ ਦੇ ਹਥਿਆਰ ਦੀ ਖੋਜ ਬਾਰੇ ਨਵੇਂ ਵੇਰਵੇ, ਬੀਬੀਸੀ ਦੀ ਇੱਕ ਸੀਰੀਜ਼ ''ਸ਼ਾਕ ਐਂਡ ਵਾਰ: ਇਰਾਕ 20 ਯੀਅਰਜ਼ ਆਨ'' ਦੇ ਹਿੱਸੇ ਵਜੋਂ ਸਾਹਮਣੇ ਆਏ ਹਨ।

ਇਹ ਸੀਰੀਜ਼ ਇਰਾਕ ਵਿੱਚ ਸਮੂਹਿਕ ਤਬਾਹੀ ਦੇ ਹਥਿਆਰਾਂ’ ਦੀ ਖੋਜ ਵਿੱਚ ਸਿੱਧੇ ਤੌਰ ''ਤੇ ਸ਼ਾਮਲ ਦਰਜਨਾਂ ਲੋਕਾਂ ਨਾਲ ਕੀਤੀ ਗੱਲਬਾਤ ''ਤੇ ਅਧਾਰਤ ਹੈ।

2001 ਦੇ ਆਖਰੀ ਮਹੀਨੇ ਜਦੋਂ ਐੱਮਆਈ6 ਦੇ ਸੀਨੀਅਰ ਅਧਿਕਾਰੀ ਨੂੰ ਜਦੋਂ ਪਤਾ ਲੱਗਿਆ ਕਿ ਅਮਰੀਕਾ ਇਰਾਕ ਨਾਲ ਜੰਗ ਨੂੰ ਲੈ ਕੇ ਗੰਭੀਰ ਹੈ ਤਾਂ ਉਹ ਹੈਰਾਨ ਰਹਿ ਗਏ।

ਇਸ ਘਟਨਾ ਨੂੰ ਯਾਦ ਕਰਦਿਆਂ ਅਮਰੀਕੀ ਖੁਫ਼ੀਆ ਵਿਭਾਗ ਸੀਆਈਏ ਦੇ ਇਰਾਕ ਆਪਰੇਸ਼ਨ ਗਰੁੱਪ ਦੇ ਮੁਖੀ ਲੁਈਸ ਰੁਏਡਾ ਕਹਿੰਦੇ ਹਨ, "ਮੈਨੂੰ ਲੱਗਿਆ, ਉਨ੍ਹਾਂ ਨੂੰ ਉੱਥੇ ਮੇਜ਼ ''ਤੇ ਬੈਠੇ ਬੈਠੇ ਦੀ ਦਿਲ ਦਾ ਦੌਰਾ ਪੈ ਜਾਵੇਗਾ। ਜੇ ਉਹ ਕੋਈ ਸੱਜਣ ਆਦਮੀ ਨਾ ਹੁੰਦਾ ਤਾਂ ਉਹ ਆ ਕੇ ਮੈਨੂੰ ਥੱਪੜ ਮਾਰ ਦਿੰਦਾ।"

 ਬਰਤਾਨੀਆ
JIM WATSON

ਇਹ ਖ਼ਬਰ ਜਲਦੀ ਹੀ ਬਰਤਾਨੀਆ ਦੀ ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) ਤੱਕ ਪਹੁੰਚ ਗਈ ਸੀ। ਇਸ ਤਰ੍ਹਾਂ ਸੀ ਜਿਵੇਂ ਇਹ ਡਿਪਲੋਮੈਟਾਂ ਦੀ ਬਜਾਇ ਜਾਸੂਸਾਂ ਨੇ ਪਹੁੰਚਾਈ ਹੋਵੇ।

ਉਸ ਸਮੇਂ ਐੱਮਆਈ 6 ਦੇ ਮੁਖੀ ਸਰ ਰਿਚਰਡ ਡੀਅਰਲੋਵ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਰਾਕ ਹਮਲੇ ਬਾਰੇ ਸੂਚਿਤ ਕਰਨ ਵਾਲੇ ਪਹਿਲੇ ਵਿਅਕਤੀ ਸਨ।

ਉਹ ਕਹਿੰਦੇ ਸਨ, "ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਤੁਹਾਨੂੰ ਪਸੰਦ ਹੋਵੇ ਜਾਂ ਨਾ, ਪਰ ਹੁਣ ਤੁਸੀਂ ਤਿਆਰੀ ਕਰੋ ਕਿਉਂਕਿ ਅਜਿਹਾ ਲੱਗਦਾ ਹੈ ਕਿ ਉਹ (ਅਮਰੀਕਾ) ਹਮਲੇ ਦੀ ਤਿਆਰੀ ਕਰ ਰਹੇ ਹਨ।"

ਬਰਤਾਨਵੀਂ ਵਿਦੇਸ਼ੀ ਖੁਫ਼ੀਆ ਏਜੰਸੀ ਐੱਮਆਈ 6 ਆਪਣੇ ਇਤਿਹਾਸ ਦੇ ਸਭ ਤੋਂ ਵਿਵਾਦਪੂਰਨ ਅਤੇ ਡੂੰਘੇ ਉਲਝਣ ਵਾਲੇ ਕੰਮ ਵਿੱਚ ਸ਼ਾਮਲ ਹੋਣ ਵਾਲੀ ਸੀ।

ਅਮਰੀਕਾ ਲਈ, ਸੱਦਾਮ ਹੁਸੈਨ ਨੂੰ ਸੱਤਾ ਤੋਂ ਹਟਾਉਣ ਦਾ ਮੁੱਦਾ ਵਿਆਪਕ ਤਬਾਹੀ ਦੇ ਹਥਿਆਰਾਂ ਦੇ ਮੁੱਦੇ ਤੋਂ ਵੱਧ ਅਹਿਮ ਸੀ।

ਰੁਏਡਾ ਦਾ ਕਹਿਣਾ ਹੈ, "ਜੇਕਰ ਸੱਦਾਮ ਹੁਸੈਨ ਕੋਲ ਰਬੜ ਬੈਂਡ ਅਤੇ ਪੇਪਰ ਕਲਿੱਪ ਹੁੰਦਾ ਤਾਂ ਅਸੀਂ ਇਰਾਕ ''ਤੇ ਹਮਲਾ ਕਰ ਦਿੱਤਾ ਹੁੰਦਾ।"

ਸਦਾਮ ਹੁਸੈਨ
Getty Images

ਬਰਤਾਨੀਆ ਨੂੰ ਇਰਾਕ ਦੇ ਰਸਾਇਣਕ, ਜੈਵਿਕ ਅਤੇ ਪ੍ਰਮਾਣੂ ਹਥਿਆਰਾਂ ਤੋਂ ਖ਼ਤਰਾ ਸੀ।

ਕਈ ਵਾਰ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਯੂਕੇ ਸਰਕਾਰ ਨੇ "ਵਿਆਪਕ ਤਬਾਹੀ ਦੇ ਹਥਿਆਰ" ਹੋਣ ਦਾ ਦਾਅਵਾ ਕੀਤਾ ਹੈ।

ਪਰ ਉਸ ਸਮੇਂ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਜਾਸੂਸਾਂ ਨੇ ਦੱਸਿਆ ਸੀ ਕਿ ਹਥਿਆਰ ਉਥੇ ਮੌਜੂਦ ਸਨ।

ਸਾਬਕਾ ਪ੍ਰਧਾਨ ਮੰਤਰੀ ਸਰ ਟੋਨੀ ਬਲੇਅਰ ਨੇ ਦੱਸਿਆ, "ਮੈਂ ਜੋ ਖੁਫ਼ੀਆ ਜਾਣਕਾਰੀ ਪ੍ਰਾਪਤ ਕਰ ਰਿਹਾ ਸੀ, ਉਸ ਨੂੰ ਸਮਝਣਾ ਅਸਲ ਵਿੱਚ ਅਹਿਮ ਹੈ। ਮੈਂ ਜਿਸ ''ਤੇ ਭਰੋਸਾ ਕਰ ਰਿਹਾ ਸੀ, ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੱਕਦਾਰ ਸੀ।"

ਹਮਲੇ ਦੀ ਵਰ੍ਹੇਗੰਢ ''ਤੇ, ਉਨ੍ਹਾਂ ਦਾ ਕਹਿੰਦਾ ਹੈ ਕਿ ਉਨ੍ਹਾਂ ਨੇ ਸੰਯੁਕਤ ਖੁਫ਼ੀਆ ਕਮੇਟੀ ਤੋਂ ਭਰੋਸਾ ਮੰਗਿਆ ਸੀ। ਉਹ ਗ਼ਲਤ ਹੋਣ ਦੇ ਸੂਰਤੇਹਾਲ ਖ਼ੁਫ਼ੀਆ ਏਜੰਸੀ ਦੀ ਆਲੋਚਨਾ ਕਰਨ ਤੋਂ ਇਨਕਾਰ ਕਰਦੇ ਹਨ।

ਬਾਕੀ ਮੰਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਇਸ ਬਾਰੇ ਸ਼ੱਕ ਸੀ।

ਤਤਕਾਲੀ ਵਿਦੇਸ਼ ਮੰਤਰੀ ਜੈਕ ਸਟ੍ਰਾ ਕਹਿੰਦੇ ਹਨ, "ਤਿੰਨ ਘਟਨਾਵਾਂ ''ਤੇ ਮੈਂ ਰਿਚਰਡ ਡੀਅਰਲਵ ਤੋਂ ਸਵਾਲ ਕੀਤਾ ਅਤੇ ਇਸ ਖ਼ੁਫ਼ੀਆ ਜਾਣਕਾਰੀ ਦੇ ਸਰੋਤ ਬਾਰੇ ਪੁੱਛਿਆ।"

"ਮੈਨੂੰ ਇਸ ਬਾਰੇ ਬੇਚੈਨੀ ਮਹਿਸੂਸ ਹੋਈ। ਪਰ ਡੀਅਰਲਵ ਨੇ ਮੈਨੂੰ ਹਰ ਮੌਕੇ ''ਤੇ ਭਰੋਸਾ ਦਿਵਾਇਆ ਕਿ ਏਜੰਟ ਭਰੋਸੇਮੰਦ ਸਨ।"

ਹਾਲਾਂਕਿ ਜੈਕ ਸਟ੍ਰਾ ਦਾ ਕਹਿਣਾ ਹੈ ਕਿ ਆਗੂਆਂ ਨੇ ਇਸ ਦੀ ਜ਼ਿੰਮੇਵਾਰੀ ਲੈਣੀ ਸੀ, ਪਰ ਆਖ਼ਰਕਾਰ ਆਖ਼ਰੀ ਫ਼ੈਸਲਾ ਉਹ ਹੀ ਲੈਂਦੇ ਸਨ।

ਜਦੋਂ ਬੀਬੀਸੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਇਰਾਕ ਨੂੰ ਇੰਟੈਲੀਜੈਂਸ ਦੀ ਅਸਫ਼ਲਤਾ ਵਜੋਂ ਵੇਖਦੇ ਹਨ।

ਤਾਂ ਉਨ੍ਹਾਂ ਦਾ ਜਵਾਬ ਨਾਂਹ ਵਿੱਚ ਸੀ।

ਉਹ ਹਾਲੇ ਵੀ ਮੰਨਦੇ ਹਨ ਕਿ ਇਰਾਕ ਵਿੱਚ ਹਥਿਆਰ ਸਨ ਅਤੇ ਸ਼ਾਇਦ ਇਨ੍ਹਾਂ ਨੂੰ ਛੁਪਾ ਕੇ ਸੀਰੀਆ ਭੇਜ ਦਿੱਤਾ ਗਇਆ ਸੀ।

ਸੱਦਾਮ
Getty Images

ਸੱਦਾਮ ਹੁਸੈਨ ਕੋਲ ਵੱਡੇ ਪੱਧਰ ''ਤੇ ਤਬਾਹੀਕੁਨ ਹਥਿਆਰ ਸਨ?

ਬ੍ਰਿਟੇਨ ਦੇ ਤਤਕਾਲੀ ਸੁਰੱਖਿਆ ਅਤੇ ਖ਼ੁਫ਼ੀਆ ਕੋਆਰਡੀਨੇਟਰ ਸਰ ਡੇਵਿਡ ਓਰਮੰਡ ਨੇ ਕਿਹਾ, "ਇਹ ਇੱਕ ਵੱਡੀ ਅਸਫਲਤਾ ਸੀ।"

ਉਹ ਕਹਿੰਦੇ ਹਨ ਕਿ ਸਿਰਫ਼ ਉਹ ਜਾਣਕਾਰੀ ਜੋ ਇਸ ਵਿਚਾਰ ਦਾ ਸਮਰਥਨ ਕਰਦੀ ਸੀ ਕਿ ਸੱਦਾਮ ਹੁਸੈਨ ਕੋਲ ਵਿਆਪਕ ਤਬਾਹੀ ਕਰਨਯੋਗ ਹਥਿਆਰ ਸਨ, ਨੂੰ ਸਰਕਾਰੀ ਮਾਹਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਜਦੋਂ ਕਿ ਉਹ ਜਾਣਕਾਰੀ ਜੋ ਇਸਦਾ ਸਮਰਥਨ ਨਹੀਂ ਕਰਦੀ ਸੀ, ਉਸ ਨੂੰ ਖ਼ਤਮ ਕੀਤਾ ਗਿਆ ਸੀ।

ਐੱਮਆਈ6 ਦੇ ਅੰਦਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਇਸ ਬਾਰੇ ਚਿੰਤਤ ਸਨ।

ਸੱਦਾਮ ਹੂਸੈਨ
Getty Images
ਸਰ ਰਿਚਰਡ ਡਾਇਰਲਵ

ਇਰਾਕ ਵਿੱਚ ਸੇਵਾਵਾਂ ਨਿਭਾਉਣ ਵਾਲੇ ਇੱਕ ਅਧਿਕਾਰੀ ਨੇ ਆਪਣਾ ਨਾਮ ਜ਼ਾਹਰ ਨਾ ਕਰਨ ਦੀ ਸ਼ਰਤ ''ਤੇ ਕਿਹਾ, "ਉਸ ਸਮੇਂ ਮੈਨੂੰ ਲੱਗਾ ਕਿ ਅਸੀਂ ਜੋ ਕਰ ਰਹੇ ਸੀ ਉਹ ਗ਼ਲਤ ਸੀ।"

ਇੱਕ ਸੀਨੀਅਰ ਅਧਿਕਾਰੀ ਨੇ ਸਾਲ 2002 ਦਾ ਹਵਾਲਾ ਦਿੰਦੇ ਹੋਏ ਕਿਹਾ, "ਕਿਸੇ ਵੀ ਤਰ੍ਹਾਂ ਦੀ ਨਵੀਂ ਜਾ ਭਰੋਸੇਯੋਗ ਖ਼ੁਫ਼ੀਆ ਜਾਣਕਾਰੀ ਦਾ ਮੁਲਾਂਕਣ ਨਹੀਂ ਹੈ। ਜਿਸ ਤੋਂ ਇਹ ਅੰਦਾਜਾ ਲਾਇਆ ਜਾ ਸਕੇ ਕਿ ਇਰਾਕ ਨੇ ਵਿਆਪਕ ਤਬਾਹੀ ਲਈ ਹਥਿਆਰਾਂ ਦੀ ਯੋਜਨਾ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਤੇ ਇਸ ਤੋਂ ਖ਼ਤਰਾ ਪੈਦਾ ਹੋ ਗਿਆ ਹੈ।”

"ਮੈਂ ਸੋਚਦਾ ਹਾਂ ਕਿ ਸਰਕਾਰ ਦੇ ਦ੍ਰਿਸ਼ਟੀਕੋਣ ਤੋਂ ਇਹ ਅਜਿਹੀ ਗੱਲ ਸੀ ਜਿਸ ਜ਼ਰੀਏ ਉਹ ਇਰਾਕ ਦੇ ਵਿਆਪਕ ਤਬਾਹੀ ਦੇ ਹਥਿਆਰਾਂ ਦੇ ਮੁੱਦੇ ਨੂੰ ਜਾਇਜ਼ ਠਹਿਰਾ ਸਕਦੀ ਸੀ।"

2002 ਦੀ ਬਸੰਤ ਵਿੱਚ ਮੌਜੂਦਾ ਖ਼ੁਫ਼ੀਆ ਜਾਣਕਾਰੀ ਸਹੀ ਨਹੀਂ ਸੀ। ਲੰਬੇ ਸਮੇਂ ਤੋਂ ਐੱਮਆਈ6 ਲਈ ਕੰਮ ਕਰਨ ਵਾਲੇ ਏਜੰਟ ਕੋਲ ਇਰਾਕ ਵਿੱਚ ਵਿਆਪਕ ਤਬਾਹੀ ਦੇ ਹਥਿਆਰਾਂ ਬਾਰੇ ਬਹੁਤ ਘੱਟ ਜਾਂ ਕੋਈ ਜਾਣਕਾਰੀ ਨਹੀਂ ਸੀ।

ਇਸ ਕੇਸ ਨੂੰ ਮਜ਼ਬੂਤ ਕਰਨ ਲਈ ਨਵੇਂ ਸਰੋਤਾਂ ਤੋਂ ਤਾਜ਼ਾ ਖ਼ੁਫ਼ੀਆ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਇਹ ਉਦੋਂ ਹੋ ਰਿਹਾ ਸੀ ਜਦੋਂ ਸਤੰਬਰ 2002 ਵਿੱਚ ਡੋਜ਼ੀਅਰ ਦੀ ਯੋਜਨਾ ਬਣਾਈ ਗਈ ਸੀ।

ਖ਼ੁਫ਼ੀਆ ਵਿਭਾਗ ਦੇ ਇੱਕ ਸੂਤਰ ਦੇ ਦਿੱਤੇ ਇੱਕ ਸੰਦੇਸ਼ ਨੂੰ ਡੀਕੋਡ ਕਰਨ ਦੀ ਗੱਲ ਯਾਦ ਕਰਦੇ ਹਨ।

ਉਸ ਸੰਦੇਸ਼ ਵਿੱਚ ਕਿਹਾ ਗਿਆ ਸੀ ਕਿ ਖ਼ੁਫ਼ੀਆ ਏਜੰਸੀ ਦੀ ਭੂਮਿਕਾ ਬਰਤਾਨਵੀ ਜਨਤਾ ਨੂੰ ਇਰਾਕ ''ਤੇ ਕਾਰਵਾਈ ਕਰਨ ਲਈ ਰਾਜ਼ੀ ਕਰਨ ਤੋਂ ਵੱਧ ਕੁਝ ਨਹੀਂ ਸੀ।

ਸੱਦਾਮ ਹੂਸੈਨ
Getty Images
BBC
BBC

ਬੀਬੀਸੀ ਸੀਰੀਜ਼ ''ਸ਼ਾਕ ਐਂਡ ਵਾਰ: ਇਰਾਕ 20 ਯੀਅਰਜ਼ ਆਨ''

  • ਬੀਬੀਸੀ ਸੀਰੀਜ਼ ਨੇ ਇਰਾਕ ਵਿੱਚ ਤਬਾਹੀਕੁੰਨ ਹਥਿਆਰਾਂ ਦੀ ਹੋਂਦ ਬਾਰੇ ਬਹਿਸ ਮੁੜ ਛੇੜ ਦਿੱਤੀ ਹੈ
  • ਯੂਕੇ ਦੀਆਂ ਖ਼ੁਫ਼ੀਆ ਏਜੰਸੀਆਂ ਇਰਾਕ ਵਿੱਚ ਵਿਆਪਕ ਤਬਾਹੀਕੁੰਨ ਹਥਿਆਰ ਹੋਣ ਸਬੰਧੀ ਸਬੂਤਾਂ ਦਾ ਦਾਅਵਾ ਕਰਦੀਆਂ ਸਨ
  • ਜਾਂਚ ਦੌਰਾਨ ਤਬਾਹੀਕੁੰਨ ਹਥਿਆਰਾਂ ਦੀ ਹੋਂਦ ਦਾ ਕੋਈ ਸਬੂਤ ਨਾ ਮਿਲਿਆ
  • ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਖ਼ੁਫ਼ੀਆ ਏਜੰਸੀਆਂ ਦੇ ਰਾਬਤੇ ਵਿੱਚ ਸਨ।
  • ਅਮਰੀਕਾ ਲਈ ਹਥਿਆਰਾਂ ਤੋਂ ਵੱਧ ਸੱਦਾਮ ਹੁਸੈਨ ਨੂੰ ਸੱਤਾ ਤੋਂ ਹਟਾਉਣ ਦਾ ਮੁੱਦਾ ਵੱਡਾ ਸੀ
  • ਇਰਾਕ ਵਿੱਚ ਖ਼ਤਰਨਾਕ ਹਥਿਆਰ ਬਣਾਉਣ ਲਈ ਖੋਜ ਕੰਮ ਚੱਲ ਰਿਹਾ ਹੈ, ਇਸ ਗੱਲ ’ਤੇ ਅੱਜ ਵੀ ਵਿਵਾਦ ਹੈ
BBC
BBC

ਮੋਬਾਇਲ ਲੈਬ ਦਾ ਵਿਕਾਸ

12 ਸਤੰਬਰ 2002 ਨੂੰ, ਸਰ ਰਿਚਰਡ ਡੀਅਰਲੋਵ ਨੇ ਡਾਊਨਿੰਗ ਸਟ੍ਰੀਟ ਵਿੱਚ ਇੱਕ ਨਵੇਂ ਸੂਤਰ ਦੀ ਖ਼ਬਰ ਲਿਆਂਦੀ। ਇਸ ਨਵੇਂ ਸੂਤਰ ਮੁਤਾਬਕ ਸੱਦਾਮ ਹੁਸੈਨ ਨੇ ਹਥਿਆਰਾਂ ਦਾ ਪ੍ਰੋਗਰਾਮ ਮੁੜ ਸ਼ੁਰੂ ਕਰ ਦਿੱਤਾ ਹੈ। ਉਸ ਨੇ ਜਲਦ ਹੀ ਨਵੇਂ ਵੇਰਵੇ ਦੇਣ ਦਾ ਵਾਅਦਾ ਵੀ ਕੀਤਾ।

ਭਾਵੇਂ ਇਸ ਸੂਤਰ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਗਈ ਅਤੇ ਉਸ ਦੀ ਜਾਣਕਾਰੀ ਮਾਹਿਰਾਂ ਨਾਲ ਸਾਂਝੀ ਵੀ ਨਹੀਂ ਕੀਤੀ ਗਈ ਸੀ ਪਰ ਇਸ ਦੇ ਵੇਰਵੇ ਪ੍ਰਧਾਨ ਮੰਤਰੀ ਨੂੰ ਸੌਂਪ ਦਿੱਤੇ ਗਏ ਸਨ

ਸਰ ਰਿਚਰਡ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਕਿ ਉਹ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ) ਦੇ ਬਹੁਤ ਨੇੜੇ ਆ ਗਏ ਸਨ।

ਆਉਣ ਵਾਲੇ ਮਹੀਨਿਆਂ ਵਿੱਚ ਨਵੇਂ ਸੂਤਰ ਨੇ ਕੋਈ ਸਬੂਤ ਨਾ ਦਿੱਤਾ ਅਤੇ ਅੰਤ ਵਿੱਚ ਇਹ ਸਵੀਕਾਰ ਕਰ ਲਿਆ ਗਿਆ ਕਿ ਉਸ ਕੋਲ ਕੋਈ ਸਬੂਤ ਹੈ ਹੀ ਨਹੀਂ ਸੀ।

ਇਹ ਸੰਭਾਵਨਾ ਸੀ ਕਿ ਇਹ ਕੁਝ ਸੂਤਰ ਸਨ ਜੋ ਜਾਣਕਾਰੀ ਦੇ ਬਦਲੇ ਪੈਸਾ ਕਮਾਉਣਾ ਚਾਹੁੰਦੇ ਸਨ ਜਾਂ ਸੱਦਾਮ ਹੁਸੈਨ ਨੂੰ ਇਰਾਕ ਤੋਂ ਉਖਾੜ ਸੁੱਟਣਾ ਚਾਹੁੰਦੇ ਸਨ।

ਸਰ ਰਿਚਰਡ ਕਹਿੰਦੇ ਹਨ, “ਜਨਵਰੀ 2003 ਵਿੱਚ ਮੈਂ ਜਾਰਡਨ ਵਿੱਚ ਸੱਦਾਮ ਦੀ ਖ਼ੁਫ਼ੀਆ ਸੇਵਾ ਵਿੱਚ ਕੰਮ ਕਰਦੇ ਇੱਕ ਆਦਮੀ ਨੂੰ ਮਿਲਿਆ ਜੋ ਉਸਦੇ ਵਿਰੁੱਧ ਹੋ ਗਿਆ ਸੀ।”

“ਉਸ ਨੇ ਦਾਅਵਾ ਕੀਤਾ ਕਿ ਅਮਰੀਕਾ ਦੀਆਂ ਨਜ਼ਰਾਂ ਤੋਂ ਦੂਰ ਉਹ ਜੈਵਿਕ ਹਥਿਆਰਾਂ ''ਤੇ ਕੰਮ ਕਰਨ ਲਈ ਮੋਬਾਈਲ ਲੈਬਾਂ ਦੇ ਵਿਕਾਸ ਵਿਚ ਸ਼ਾਮਲ ਹੈ।”

ਇਸ ਵਿਅਕਤੀ ਦੇ ਦਾਅਵਿਆਂ ਕਾਰਨ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਨੇ ਸੰਯੁਕਤ ਰਾਸ਼ਟਰ ਵਿੱਚ ਇਹ ਮੁੱਦਾ ਚੁੱਕਿਆ ਸੀ।

ਹਾਲਾਂਕਿ ਇਸ ਤੋਂ ਤੁਰੰਤ ਬਾਅਦ ਅਮਰੀਕੀ ਸਰਕਾਰ ਨੇ ''ਨੋਟਿਸ'' ਜਾਰੀ ਕਰਕੇ ਕਿਹਾ ਕਿ ਇਸ ਜਾਣਕਾਰੀ ''ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

''ਕਰਵਬਾਲ'' ਕੋਡਨੇਮ ਵਾਲੇ ਇਕ ਹੋਰ ਸੂਤਰ ਨੇ ਵੀ ਅਜਿਹੀ ਜਾਣਾਕਰੀ ਸਾਂਝੀ ਕੀਤੀ ਸੀ ਤੇ ਇਸ ਉੱਤੇ ਅਮਰੀਕਾ ਅਤੇ ਬਰਤਾਨੀਆ ਦੀਆਂ ਸਰਕਾਰਾਂ ਭਰੋਸਾ ਵੀ ਕਰ ਰਹੀਆਂ ਸਨ।

ਸੱਦਾਮ ਹੂਸੈਨ
Getty Images
ਮਾਰਚ 2003: ਦੱਖਣੀ ਇਰਾਕ ਵਿੱਚ ਬਰਤਾਨੀਆ ਦੇ ਸੈਨਿਕ

ਹਥਿਆਰਾਂ ਦੀ ਜਾਂਚ

2003 ਦੀ ਜੰਗ ਤੋਂ ਕੁਝ ਹਫ਼ਤੇ ਪਹਿਲਾਂ, ਮੈਂ ਉੱਤਰੀ ਇਰਾਕ ਦੇ ਹਲਾਬਜ਼ਾ ਪਿੰਡ ਦਾ ਦੌਰਾ ਕੀਤਾ ਸੀ। ਉਥੇ ਮੈਂ ਸਥਾਨਕ ਲੋਕਾਂ ਨਾਲ 1988 ਦੀਆਂ ਗੱਲਾਂ ਸੁਣੀਆਂ ਜਦੋਂ ਸੱਦਾਮ ਹੁਸੈਨ ਦੀਆਂ ਫ਼ੌਜਾਂ ਨੇ ਉਨ੍ਹਾਂ ''ਤੇ ਰਸਾਇਣਕ ਹਥਿਆਰ ਸੁੱਟੇ ਸਨ।

ਇਰਾਕ ਦੇ ਚੋਟੀ ਦੇ ਵਿਗਿਆਨੀਆਂ ਵਿੱਚੋਂ ਇੱਕ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਸੱਦਾਮ ਨੇ ਸੰਯੁਕਤ ਰਾਸ਼ਟਰ ਦੇ ਹਥਿਆਰ ਨਿਰੀਖਕਾਂ ਤੋਂ ਕਲੀਨ ਚੀਟ ਪ੍ਰਾਪਤ ਕਰਨ ਦੀ ਉਮੀਦ ਵਿੱਚ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਡਬਲਯੂਐੱਮਡੀ ਪ੍ਰੋਗਰਾਮ ਦੇ ਜ਼ਿਆਦਾਤਰ ਹਿੱਸੇ ਨੂੰ ਤਬਾਹ ਕਰਨ ਦੇ ਹੁਕਮ ਦੇ ਦਿੱਤੇ ਸਨ।

ਵਿਗਿਆਨੀ ਨੇ ਕਿਹਾ ਕਿ ਸੰਭਾਵਨਾ ਹੈ ਕਿ ਇਰਾਕੀ ਆਗੂ ਨੇ ਪ੍ਰੋਗਰਾਮ ਬਾਅਦ ਮੁੜ ਸ਼ੁਰੂ ਕਰ ਲਿਆ ਹੋਵੇ।

ਪਰ ਇਰਾਕ ਨੇ ਗੁਪਤ ਰੂਪ ਵਿੱਚ ਸਭ ਕੁਝ ਤਬਾਹ ਕਰ ਦਿੱਤਾ ਸੀ। ਇਰਾਕ ਅਜਿਹਾ ਇਸ ਧੋਖੇ ਨੂੰ ਬਰਕਰਾਰ ਰੱਖਣ ਲਈ ਕਰ ਰਿਹਾ ਸੀ ਤਾਂ ਜੋ ਇਹ ਸੰਦੇਸ਼ ਜਾਵੇ ਕਿ ਇਰਾਕ ਕੋਲ ਕੁਝ ਅਜਿਹਾ ਹੈ ਜਿਸ ਦੀ ਵਰਤੋਂ ਉਹ ਗੁਆਂਢੀ ਦੇਸ਼ ਈਰਾਨ ਵਿਰੁੱਧ ਕਰ ਸਕਦਾ ਹੈ।

ਇਸੇ ਲਈ ਬਾਅਦ ਵਿੱਚ ਜਦੋਂ ਇਰਾਕ ਤੋਂ ਸਭ ਕੁਝ ਤਬਾਹ ਕਰਨ ਦਾ ਸਬੂਤ ਮੰਗਿਆ ਗਿਆ ਤਾਂ ਉਹ ਅਜਿਹਾ ਕਰਨ ਵਿੱਚ ਨਾਕਾਮਯਾਬ ਰਿਹਾ ਸੀ।

2002 ਦੇ ਅਖ਼ੀਰ ਵਿੱਚ, ਸੰਯੁਕਤ ਰਾਸ਼ਟਰ ਦੇ ਨਿਰੀਖਕ ਵਿਆਪਕ ਵਿਨਾਸ਼ ਦੇ ਹਥਿਆਰਾਂ ਦੀ ਜਾਂਚ ਕਰਨ ਲਈ ਮੁੜ ਇਰਾਕ ਗਏ।

ਉਨ੍ਹਾਂ ਵਿੱਚੋਂ ਕੁਝ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਜਿਹੀਆਂ ਥਾਵਾਂ ਨੂੰ ਯਾਦ ਕਰ ਸਕਦੇ ਹਨ ਜਿੱਥੇ ਪੱਛਮ ਦੀਆਂ ਸੁਝਾਈਆਂ ਗਈਆਂ ਮੋਬਾਇਲ ਲੈਬਾਂ ਦੇ ਖ਼ੁਫ਼ੀਆ ਪਲਾਂਟ ਹੋਣ ਦੇ ਸੰਕੇਤ ਸਨ।

ਸੱਦਾਮ ਹੂਸੈਨ
Getty Images
ਸੈਂਟਰਲ ਲੰਡਨ ਵਿੱਚ ਐੱਮਆਈ6 ਦਾ ਦਫ਼ਤਰ

ਜਨਵਰੀ 2003 ਵਿੱਚ, ਟੋਨੀ ਬਲੇਅਰ ਨੇ ਮਜ਼ਾਕ ਵਿੱਚ ਸਰ ਰਿਚਰਡ ਨੂੰ ਕਿਹਾ ਸੀ ਕਿ "ਮੇਰਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ।"

ਇਸ ਦਾ ਕਾਰਨ ਸੀ ਵਿਆਪਕ ਤਬਾਹੀ ਦੇ ਹਥਿਆਰਾਂ ਦੇ ਸਬੂਤ ਲੱਭਣ ਲਈ ਦਬਾਅ ਵਧਦਾ ਜਾ ਰਿਹਾ ਸੀ।

ਸਰ ਰਿਚਰਡ ਯਾਦ ਕਰਦੇ ਹਨ, "ਇਹ ਉਸ ਸਮੇਂ ਨਿਰਾਸ਼ਾਜਨਕ ਸੀ।"

ਸਰ ਰਿਚਰਡ ਨੇ ਸੰਯੁਕਤ ਰਾਸ਼ਟਰ ਦੇ ਹਥਿਆਰਾਂ ਦੇ ਇੰਸਪੈਕਟਰ ''ਤੇ ‘ਅਯੋਗ’ ਹੋਣ ਦੇ ਇਲਜ਼ਾਮ ਲਗਾਏ ਸਨ।

ਹੰਸ ਬਲਿਕਸ, ਜੋ ਸੰਯੁਕਤ ਰਾਸ਼ਟਰ ਦੇ ਰਸਾਇਣਕ ਅਤੇ ਜੀਵ-ਵਿਗਿਆਨਕ ਨਿਰੀਖਣਾਂ ਦੇ ਮੁਖੀ ਹਨ, ਬੀਬੀਸੀ ਨੂੰ ਦੱਸਦੇ ਹਨ ਕਿ 2003 ਦੇ ਸ਼ੁਰੂ ਤੱਕ ਉਹ ਵੀ ਵਿਸ਼ਵਾਸ ਕਰਦੇ ਸਨ ਕਿ ਇੱਥੇ ਹਥਿਆਰ ਸਨ।

ਪਰ ਗੁਪਤ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਣ ਲੱਗਿਆ। ਉਹ ਸਬੂਤ ਲਈ ਕੁਝ ਹੋਰ ਸਮਾਂ ਚਾਹੁੰਦੇ ਸਨ, ਪਰ ਅਜਿਹਾ ਹੋ ਨਾ ਸਕਿਆ।

ਇੱਕ ਸਾਬਕਾ ਐੱਮਆਈ6 ਅਧਿਕਾਰੀ ਨੇ ਜੰਗ ਤੋਂ ਬਾਅਦ ਸੂਤਰਾਂ ਦੀ ਅੰਦਰੂਨੀ ਸਮੀਖਿਆ ਨੂੰ ਯਾਦ ਕਰਦਿਆਂ ਦੱਸਿਆ,“ ਮਾਰਚ 2003 ਕੋਈ ਵੀ ਤਬਾਹੀਕੁਨ ਹਥਿਆਰ ਨਾ ਮਿਲਿਆ।''

ਇਹ ਗੱਲ ਜਾਸੂਸਾਂ ਅਤੇ ਸਿਆਸਤਦਾਨਾਂ ਦੋਵਾਂ ਲਈ ਡੂੰਘੇ ਅਤੇ ਸਥਾਈ ਨਤੀਜੇ ਦੇਣ ਵਾਲੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)


  • bbc news punjabi

ਇਮਰਾਨ ਖ਼ਾਨ ਗ੍ਰਿਫ਼ਤਾਰੀ ਮਾਮਲਾ: ‘ਜੇਲ੍ਹ ਵਿੱਚ ਕੀ ਹੋਵੇਗਾ ਮੈਨੂੰ ਨਹੀਂ ਪਤਾ ਮੈਂ ਹਰ ਚੀਜ਼ ਲਈ ਤਿਆਰ...

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • adampur pilot capt harpreet singh nali wins hearts on inaugural mumbai flight
    ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਉੱਡੀ ਪਹਿਲੀ ਉਡਾਣ 'ਚ ਪਾਇਲਟ ਨੇ ਜਿੱਤਿਆ ਦਿਲ,...
  • punjab school bus
    ਪੰਜਾਬ 'ਚ ਸਕੂਲ ਬੱਸ ਕਾਰਨ ਵਾਪਰਿਆ ਹਾਦਸਾ! ਬ੍ਰੇਕਾਂ ਫ਼ੇਲ੍ਹ ਹੋਣ ਮਗਰੋਂ ਪੈ...
  • 3 5 lakh saplings to be planted in jalandhar district
    ਹਰਿਆਲੀ ਵਧਾਉਣ ਦੇ ਉਦੇਸ਼ ਨਾਲ ਜਲੰਧਰ ਜ਼ਿਲ੍ਹੇ ’ਚ ਲਾਏ ਜਾਣਗੇ 3.5 ਲੱਖ ਬੂਟੇ
  • jalandhar  s core area proposal will soon get punjab government  s approval
    ਮੇਅਰ ਵਿਨੀਤ ਧੀਰ ਨੂੰ ਉਮੀਦ: ਸ਼ਹਿਰ ਦੇ ਕੋਰ ਏਰੀਆ ਪ੍ਰਸਤਾਵ ਨੂੰ ਜਲਦ ਮਿਲੇਗੀ...
  • big uproar in punjab politics crisis in congress leadership serious
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...
  • the condition of jalandhar  s transport nagar is poor
    ਜਲੰਧਰ ਦੇ ਟਰਾਂਸਪੋਰਟ ਨਗਰ ਦਾ ਹਾਲ ਬੇਹਾਲ, ਨਾ ਨਿਗਮ ਕੋਲ ਕੋਈ ਯੋਜਨਾ, ਨਾ ਸਰਕਾਰ...
  • jalandhar municipal commissioner tightens grip on sanitation department
    ਨਿਗਮ ਕਮਿਸ਼ਨਰ ਨੇ ਸੈਨੀਟੇਸ਼ਨ ਵਿਭਾਗ ’ਤੇ ਕੱਸਿਆ ਸ਼ਿਕੰਜਾ, ਹੁਣ ਸ਼ਾਮ ਨੂੰ ਵੀ ਹੋਵੇਗੀ...
  • punjab weather update
    ਪੰਜਾਬ 'ਚ 9 ਜੁਲਾਈ ਤਕ ਲਈ ਵੱਡੀ ਭਵਿੱਖਬਾਣੀ! ਦਿੱਤੀ ਗਈ ਚੇਤਾਵਨੀ
Trending
Ek Nazar
big uproar in punjab politics crisis in congress leadership serious

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...

indian origin kaushal chaudhary sentenced in us

ਅਮਰੀਕਾ 'ਚ ਪਾਰਸਲ ਘੁਟਾਲੇ ਲਈ ਭਾਰਤੀ ਮੂਲ ਦੇ ਕੌਸ਼ਲ ਚੌਧਰੀ ਨੂੰ ਸਜ਼ਾ

leopard terror in this district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਚੀਤੇ ਦੀ ਆਮਦ, ਲੋਕਾਂ 'ਚ ਬਣਿਆ ਦਹਿਸ਼ਤ ਦਾ ਮਾਹੌਲ

relations before marriage result in prison

ਵਿਆਹ ਤੋਂ ਪਹਿਲਾਂ ਬਣਾਏ ਜਿਨਸੀ ਸੰਬੰਧ ਤਾਂ ਹੋਵੇਗੀ ਜੇਲ੍ਹ!

indian origin man attacks fellow passenger on flight

ਫਲਾਈਟ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਸਾਥੀ ਯਾਤਰੀ 'ਤੇ ਕੀਤਾ ਹਮਲਾ, ਗ੍ਰਿਫ਼ਤਾਰ

pak air force chief visits us

ਪਾਕਿ ਹਵਾਈ ਸੈਨਾ ਮੁਖੀ ਨੇ ਕੀਤਾ ਅਮਰੀਕਾ ਦਾ ਅਧਿਕਾਰਤ ਦੌਰਾ

shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ

jalandhar s air has become clear the mountains of himachal are visible

ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ

punjab will no longer have to visit offices for property registration

ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...

big accident in punjab

ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ

major orders issued to owners of vacant plots in punjab

ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

residents of punjab should be careful for the next 5 days

ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...

indian national jail in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ

israeli attacks in gaza

ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ

election process for japan upper house begins

ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ

dengue surges in us states

ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ

gujarati indian woman charged with fraud in us

ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...

court blocks trump asylum ban

ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • pakistani celebrities social media accounts
      ਹਟ ਗਿਆ ਬੈਨ! ਭਾਰਤ 'ਚ ਮੁੜ ਐਕਟਿਵ ਹੋਏ ਪਾਕਿਸਤਾਨੀ ਸੇਲਿਬ੍ਰਿਟੀਜ਼ ਦੇ ਚੈਨਲ
    • baba vanga prediction
      ਸੱਚ ਹੋਈ ਬਾਬਾ ਵੇਂਗਾ ਦੀ ਭਵਿੱਖਬਾਣੀ? 11 ਦਿਨਾਂ 'ਚ 800 ਤੋਂ ਵੱਧ ਭੂਚਾਲ ਦੇ...
    • 181 government schools to be closed
      ਬੰਦ ਹੋਣਗੇ 181 ਸਰਕਾਰੀ ਸਕੂਲ, ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਵਧੀ ਚਿੰਤਾ
    • is majithia  s arrest a case of political harassment for political purposes
      ਮਜੀਠੀਆ ਦੀ ਗ੍ਰਿਫਤਾਰੀ ਕੀ ਸਿਆਸੀ ਮੰਤਵਾਂ ਲਈ ਸਿਆਸੀ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦਾ...
    • commercial use of industrial land
      ਸਨਅਤੀ ਜ਼ਮੀਨ ਦੀ ਵਪਾਰਕ ਵਰਤੋਂ, ਪੰਜਾਬ ’ਚ ਖੁਸ਼ਹਾਲੀ ਦੀ ਨਵੀਂ ਸ਼ੁਰੂਆਤ
    • brother shoots sister to death
      ਆਨਰ ਕਿਲਿੰਗ: ਭਰਾ ਨੇ ਭੈਣ ਦਾ ਗੋਲੀਆਂ ਮਾਰ ਕਰ'ਤਾ ਕਤਲ
    • anaya bangar surgery
      ਮੁੰਡੇ ਤੋਂ ਕੁੜੀ ਬਣੇ ਅਨਾਇਆ ਬਾਂਗੜ ਨੇ ਫਿਰ ਕਰਵਾ ਲਿਆ ਆਪਰੇਸ਼ਨ, ਸਰੀਰ 'ਚ ਹੋਣਗੇ...
    • monsoon session of parliament will be held from 21 july to 21 august
      21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਸੈਸ਼ਨ
    • death in dream
      ਕੀ ਸੁਪਨੇ 'ਚ ਕਿਸੇ ਦੀ ਮੌਤ ਦੇਖਣਾ ਸੱਚਮੁੱਚ ਤੁਹਾਡੀ ਉਮਰ ਵਧਾਉਂਦਾ ਹੈ ?
    •   supreme court judge   earned rs 1 04 crore in 30 days
      'ਸੁਪਰੀਮ ਕੋਰਟ ਦੇ ਜੱਜ' ਨੇ 30 ਦਿਨਾਂ 'ਚ ਕਮਾਏ 1.04 ਕਰੋੜ ਰੁਪਏ, 200 ਬੈਂਕ...
    • cheating crores in the name of online tasks
      ਆਨਲਾਈਨ ਟਾਸਕ ਦੇ ਨਾਂ ’ਤੇ ਮਾਰੀ ਕਰੋੜਾਂ ਦੀ ਠੱਗੀ, ਪੰਜ ਗ੍ਰਿਫ਼ਤਾਰ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +