ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਅਤੇ ਬੋਸਟਨ ਵਿੱਚ ਸਟੈਮ ਸੈੱਲ ਪ੍ਰੋਗਰਾਮ ਦੇ ਨਿਰਦੇਸ਼ਕ ਲਿਓਨਾਰਡ ਜ਼ੋਨ ਦਾ ਕਹਿਣਾ ਹੈ ਕਿ ਸਟੈਮ ਸੈੱਲ ਖ਼ੂਨ ਦੀ ਮਦਦ ਨਾਲ ਕੀਤੇ ਗਏ ਟ੍ਰਾਂਸਪਲਾਂਟ ਨਾਲ ਹਰ ਸਾਲ ਹਜ਼ਾਰਾਂ ਜਾਨਾਂ ਬਚਾਈਆਂ ਜਾ ਰਹੀਆਂ ਹਨ।
ਨਾੜੂਆ ਖ਼ੂਨ ਸਟੈਮ ਸੈੱਲ ਨਾਲ ਭਰਿਆ ਹੁੰਦਾ ਹੈ। ਵਿਗਿਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਟੈਮ ਸੈੱਲ ਖੂਨ ਨਾਲ ਲਾਲ ਰਕਤਾਣੂਆਂ ਜਾਂ ਚਿੱਟੇ ਰਕਤਾਣੂਆਂ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ।
ਡਾਕਟਰੀ ਮਾਹਰ, ਸਟੈਮ ਸੈੱਲ ਬਲੱਡ ਦੀ ਮਦਦ ਨਾਲ ਖ਼ੂਨ ਨਾਲ ਸਬੰਧਤ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਹਨ। ਇਸਦੀ ਵਰਤੋਂ ਜਾਨਲੇਵਾ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਕੀਤੀ ਜਾ ਸਕਦੀ ਹੈ।
ਇਸ ਵਿੱਚ ਬਲੱਡ ਕੈਂਸਰ, ਬੋਨ ਮੈਰੋ ਦੀ ਬਿਮਾਰੀ, ਸਿਕਿਲ ਸੈੱਲ ਅਨੀਮੀਆ, ਇਮਿਊਨ ਸਿਸਟਮ ਜਾਂ ਰੱਖਿਆ ਪ੍ਰਣਾਲੀ ਦੀ ਦੁਰਲਭਤਾ, ਮੈਟਾਬੋਲਿਜ਼ਮ (ਖਾਣੇ ਨੂੰ ਊਰਜਾ ਵਿੱਚ ਬਦਲਣ ਦੀ ਸਰੀਰ ਦੀ ਪ੍ਰਕਿਰਿਆ) ਨਾਲ ਜੁੜੀਆਂ ਸਮੱਸਿਆਵਾਂ ਅਤੇ ਦੁਰਲੱਭ ਜੈਨੇਟਿਕ ਬਿਮਾਰੀਆਂ ਸ਼ਾਮਲ ਹਨ।
ਇਸਦੀ ਵਰਤੋਂ ਜਾਨਲੇਵਾ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਕੀਤੀ ਜਾ ਸਕਦੀ ਹੈ
ਸਟੈਮ ਸੈੱਲ ਜਾਂ ਮੂਲ ਰਕਤਾਣੂਆਂ ਨੂੰ ਨਾੜੂਆ ਵਿੱਚ ਇਕੱਠਾ ਕਰ ਕੇ ਲੰਬੇ ਸਮੇਂ ਲਈ ਕੋਰਡ (ਨਾੜੂਆਂ) ਬੈਂਕ ਵਿੱਚ ਸੁਰੱਖਿਅਤ ਰੱਖਣ ਲਈ ਇੱਕ ਸਹੂਲਤ ਹੈ।
ਵੈਸੇ ਤਾਂ ਭਾਵੇਂ ਪੂਰੀ ਦੁਨੀਆਂ ਵਿੱਚ ਵੀ ਕੋਰਡ ਬਲੱਡ ਬੈਂਕ ਵਿੱਚ ਸਟੈਮ ਸੈੱਲਾਂ ਨੂੰ ਸੁਰੱਖਿਅਤ ਰੱਖਣ ਦੀ ਪ੍ਰਥਾ ਅਜੇ ਵੀ ਬਹੁਤ ਘੱਟ ਹੈ, ਪਰ ਇਹ ਹੌਲੀ-ਹੌਲੀ ਵਧ ਰਹੀ ਹੈ।
ਸੈੱਲ ਟ੍ਰਾਇਲ ਦੇ ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ ਪੈਦਾ ਹੋਏ 3 ਪ੍ਰਤੀਸ਼ਤ ਬੱਚਿਆਂ ਦੇ ਮਾਪੇ ਇਸਨੂੰ ਅਪਨਾ ਰਹੇ ਹਨ, ਜਦੋਂ ਕਿ ਯੂਕੇ ਵਿੱਚ ਇਹ 0.3% ਅਤੇ ਫਰਾਂਸ ਵਿੱਚ ਬਹੁਤ ਘੱਟ 0.08% ਹੈ।
ਦੂਜੇ ਪਾਸੇ, ਜੇਕਰ ਭਾਰਤ ਵਿੱਚ ਦੇਖਿਆ ਜਾਵੇ ਤਾਂ ਇਸਦਾ ਰੁਝਾਨ 0.4% ਹੈ।
ਪੂਰੀ ਦੁਨੀਆਂ ਵਿੱਚ ਵੀ ਕੋਰਡ ਬਲੱਡ ਬੈਂਕ ਵਿੱਚ ਸਟੈਮ ਸੈੱਲਾਂ ਨੂੰ ਸੁਰੱਖਿਅਤ ਰੱਖਣ ਦੀ ਪ੍ਰਥਾ ਅਜੇ ਵੀ ਬਹੁਤ ਘੱਟ ਹੈ
- ਨਾੜੂਆ ਖ਼ੂਨ ਸਟੈਮ ਸੈੱਲ ਨਾਲ ਭਰਿਆ ਹੁੰਦਾ ਹੈ।
- ਇਸਦੀ ਵਰਤੋਂ ਜਾਨਲੇਵਾ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਕੀਤੀ ਜਾ ਸਕਦੀ ਹੈ।
- ਡਾਕਟਰੀ ਮਾਹਰ, ਸਟੈਮ ਸੈੱਲ ਬਲੱਡ ਦੀ ਮਦਦ ਨਾਲ ਖ਼ੂਨ ਨਾਲ ਸਬੰਧਤ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਹਨ।
- ਸਟੈਮ ਸੈੱਲ ਜਾਂ ਮੂਲ ਰਕਤਾਣੂਆਂ ਨੂੰ ਨਾੜੂਆ ਵਿੱਚ ਇਕੱਠਾ ਕਰ ਕੇ ਲੰਬੇ ਸਮੇਂ ਲਈ ਕੋਰਡ (ਨਾੜੂਆਂ) ਬੈਂਕ ਵਿੱਚ ਸੁਰੱਖਿਅਤ ਰੱਖਣ ਲਈ ਇੱਕ ਸਹੂਲਤ ਹੈ।
- ਕੋਰਡ ਲਾਈਫ ਸਾਇੰਸਜ਼ ਇੰਡੀਆ ਪ੍ਰਾਈਵੇਟ ਲਿਮੀਟਡ ਦਾ ਪੱਛਮੀ ਬੰਗਾਲ ਵਿੱਚ ਕੋਰਡ ਬਲੱਡ ਬੈਂਕ ਹੈ।
- ਕੋਰਡ ਲਾਈਫ ਮਾਪਿਆਂ ਨੂੰ ਇਸ ਤਰ੍ਹਾਂ ਦੇ ਪੈਕੇਜ ਆਫਰ ਕਰਦੀ ਹੈ ਜਿਸ ਦੀ ਰਕਮ ਕਰੀਬ 56,500 ਰੁਪਏ ਤੋਂ 5,53,000 ਰੁਪਏ ਤੱਕ ਹੈ।
ਮਹਿੰਗਾ ਸਟੋਰੇਜ
ਇਸ ਦੀ ਸਭ ਤੋਂ ਵੱਡੀ ਵਜ੍ਹਾ ਇਸ ਨੂੰ ਸਟੋਰ ਕਰਨ ਵਿੱਚ ਲੱਗਣ ਵਾਲੀ ਰਕਮ ਹੈ।
ਕੋਰਡ ਲਾਈਫ ਸਾਇੰਸਜ਼ ਇੰਡੀਆ ਪ੍ਰਾਈਵੇਟ ਲਿਮੀਟਡ ਦਾ ਪੱਛਮੀ ਬੰਗਾਲ ਵਿੱਚ ਕੋਰਡ ਬਲੱਡ ਬੈਂਕ ਹੈ। ਇਹ ਦੇਸ਼ ਭਰ ਤੋਂ ਸਟੈਮ ਸੈੱਲਾਂ ਨੂੰ ਇਕੱਠਾ ਕਰ ਕੇ ਉਸੇ ਬੈਂਕ ਵਿੱਚ ਸੁਰੱਖਿਅਤ ਰੱਖਦੀ ਹੈ।
ਕੋਰਡ ਲਾਈਫ ਮਾਪਿਆਂ ਨੂੰ ਇਸ ਤਰ੍ਹਾਂ ਦੇ ਪੈਕੇਜ ਆਫਰ ਕਰਦੀ ਹੈ ਜਿਸ ਦੀ ਰਕਮ ਕਰੀਬ 56,500 ਰੁਪਏ ਤੋਂ 5,53,000 ਰੁਪਏ ਤੱਕ ਹੈ।
ਇਹ ਇੱਕ ਵੱਡੀ ਰਕਮ ਹੈ ਜੋ ਹਰ ਕੋਈ ਆਸਾਨੀ ਨਾਲ ਖਰਚ ਨਹੀਂ ਕਰ ਸਕਦਾ।
ਅਜਿਹਾ ਇਸ ਲਈ ਵੀ ਹੈ ਕਿਉਂਕਿ ਪੂਰੀ ਦੁਨੀਆਂ ਵਿੱਚ ਪ੍ਰਾਈਵੇਟ ਕੋਰਡ ਬਲੱਡ ਬੈਂਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਉਹ ਮਹਿੰਗੇ ਵੀ ਹਨ।
ਭਾਰਤ ਵਿੱਚ ਬਹੁਤ ਸਾਰੇ ਪ੍ਰਾਈਵੇਟ ਬੈਂਕ ਭਵਿੱਖ ਵਿੱਚ ਡਾਕਟਰੀ ਵਰਤੋਂ ਦੇ ਵਾਅਦੇ ਨਾਲ ਕੋਰਡ ਬਲੱਡ ਬੈਂਕ ਦੇ ਆਪਣੇ ਇਸ਼ਤਿਹਾਰਾਂ ਵਿੱਚ ਲੱਗੇ ਹੋਏ ਹਨ।
ਆਈਸੀਐੱਮਆਰ ਦੀ ਰਿਪੋਰਟ ਮੁਤਾਬਕ, ਅਜਿਹੇ ਇਸ਼ਤਿਹਾਰ ਅਕਸਰ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਵਿਆਪਕ ਅਤੇ ਸਟੀਕ ਜਾਣਕਾਰੀ ਦੀ ਘਾਟ ਹੁੰਦੀ ਹੈ।
ਅਜੇ ਤੱਕ ਭਵਿੱਖ ਵਿੱਚ ਆਪਣੀ ਵਰਤੋਂ ਲਈ ਨਾੜੂਆ ਖ਼ੂਨ ਦੇ ਸੰਭਾਲ ਲਈ ਕੋਈ ਵਿਗਿਆਨਕ ਅਧਾਰ ਨਹੀਂ ਹੈ ਅਤੇ ਇਸ ਲਈ ਇਹ ਅਭਿਆਸ ਨੈਤਿਕ ਅਤੇ ਸਮਾਜਿਕ ਚਿੰਤਾਵਾਂ ਨੂੰ ਜਨਮ ਦਿੰਦਾ ਹੈ।
ਇਹ ਮਾਪਿਆਂ ਨੂੰ ਬੱਚੇ ਦੇ ਭਵਿੱਖ ਬਾਰੇ ਦੱਸਦਿਆਂ ਇਹ ਕਹਿੰਦੇ ਹਨ ਕਿ ਸਟੈਮ ਸੈੱਲਾਂ ਦੀ ਮਦਦ ਨਾਲ 80 ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਇਸ ਦਾਅਵੇ ਦੀ ਵਿਗਿਆਨਕ ਤੌਰ ''ਤੇ ਪੁਸ਼ਟੀ ਨਹੀਂ ਹੁੰਦੀ।
ਸਟੈਮ ਸੈੱਲਾਂ ਨੂੰ ਸੁਰੱਖਿਅਤ ਰੱਖਣ ਦਾ ਰੁਝਾਨ ਹੌਲੀ ਹੌਲੀ ਵਧ ਰਿਹਾ ਹੈ
ਲੋਕਾਂ ਦਾ ਤਜਰਬਾ
ਓਡੀਸ਼ਾ ਦੇ ਅਭਿਨਵ ਸਿਨਹਾ ਨੂੰ ਵੀ ਅਜਿਹਾ ਹੀ ਅਨੁਭਵ ਹੋਇਆ।
ਉਹ ਕਹਿੰਦੇ ਹਨ, "ਜਦੋਂ ਸਾਡਾ ਪਹਿਲਾ ਬੱਚਾ ਆਉਣ ਵਾਲਾ ਸੀ ਤਾਂ ਅਸੀਂ ਉਸਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਅੰਬੀਕਲ ਕੋਰਡ ਬੈਂਕ ਵਿੱਚ ਉਸ ਦੇ ਸਟੈਮ ਸੈੱਲ ਖ਼ੂਨ ਨੂੰ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ।"
"ਪਰ ਤਿੰਨ ਮਹੀਨਿਆਂ ਬਾਅਦ, ਮੈਂ ਕਿਸ਼ਤ ਨਹੀਂ ਭਰੀ ਅਤੇ ਬੈਂਕ ਵੱਲੋਂ ਵੀ ਇਸ ਨੂੰ ਲੈ ਕੇ ਕੋਈ ਫੋਨ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੇ ਮੈਨੂੰ ਇਸ ਬਾਰੇ ਯਾਦ ਕਰਵਾਇਆ ਗਿਆ।"
ਉਹ ਕਹਿੰਦੇ ਹਨ, "ਮੈਂ ਇਸ ਨੂੰ ਉਨ੍ਹਾਂ ਦੇ ਇਸ਼ਤਿਹਾਰ ਕਾਰਨ ਲਿਆ ਸੀ ਪਰ ਆਖ਼ਰਕਾਰ ਮੈਨੂੰ ਇਸ ਤੋਂ ਨਿਰਾਸ਼ਾ ਹੋਈ।"
ਪਰ ਪੁੱਡਚੈਰੀ ਦੇ ਰਹਿਣ ਵਾਲੇ ਅਨਬਾਲਗਨ ਲਕਸ਼ਮਣ ਦਾ ਤਜਰਬਾ ਵੱਖਰਾ ਹੈ।
ਉਹ ਕਹਿੰਦੇ ਹਨ, "ਮੈਂ ਆਪਣੇ ਦੋਨਾਂ ਬੱਚਿਆਂ ਲਈ ਅੰਬੀਕਲ ਕੋਰਡ ਬਲੱਡ ਬੈਂਕ ਦੇ ਬੀਮੇ ਤੋਂ ਕਾਫ਼ੀ ਸੰਤੁਸ਼ਟ ਹਾਂ। ਮੈਨੂੰ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਪਰ ਮੈਂ ਭਵਿੱਖ ਵਿੱਚ ਜੇ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਜਿਸ ਦੇ ਇਲਾਜ ਲਈ ਸਟੈਮ ਸੈੱਲਾਂ ਦੀ ਲੋੜ ਹੁੰਦੀ ਹੈ ਤਾਂ ਮੈਂ ਉਸ ਲਈ ਤਿਆਰ ਹਾਂ।"
ਕੈਨੇਡੀਅਨ ਬਲੱਡ ਸਰਵਿਸ ਦੇ ਫੰਡ ਤੋਂ ਕੀਤੇ ਗਏ ਖੋਜ ਨੇ ਦਰਸਾਇਆ ਹੈ ਕਿ ਇੱਕ ਬੱਚੇ ਨੂੰ ਸਟੈਮ ਸੈੱਲ ਖ਼ੂਨ ਦੀ ਭਵਿੱਖ ਵਿੱਚ ਲੋੜ ਹੋਣ ਦੀ ਕਿੰਨੀ ਸੰਭਾਵਨਾ ਹੈ।
ਇਸ ਵਿੱਚ ਦੱਸਿਆ ਗਿਆ ਹੈ ਕਿ 20 ਹਜ਼ਾਰ ਵਿੱਚੋਂ ਇੱਕ ਬੱਚੇ (0.005ਫੀਸਦ) ਤੋਂ ਲੈ ਕੇ ਢਾਈ ਲੱਖ ਵਿੱਚੋਂ ਇੱਕ ਬੱਚੇ (0.0004 ਫੀਸਦ) ਨੂੰ ਇਸ ਦੀ ਲੋੜ ਪੈ ਸਕਦੀ ਹੈ।
ਇਸਨੂੰ ਸੁਰੱਖਿਅਤ ਰੱਖਣਾ ਬਹੁਤ ਮਹਿੰਗਾ ਹੈ
ਭਾਰਤ ਵਿੱਚ ਜਾਣਕਾਰਾਂ ਦਾ ਕੀ ਕਹਿਣਾ ਹੈ
ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦਾ ਕਹਿਣਾ ਹੈ ਕਿ ਉਹ ਭਵਿੱਖ ਲਈ ਕੋਰਡ ਖ਼ੂਨ ਨੂੰ ਸਟੋਰ ਕਰਨ ਦੀ ਸਿਫ਼ਾਰਸ਼ ਨਹੀਂ ਕਰਦੇ ਕਿਉਂਕਿ ਇਸ ਦੀ ਵਰਤੋਂ ਦੀ ਸੰਭਾਵਨਾ ਬਹੁਤ ਘੱਟ ਹੈ।
ਇਸ ਅਨੁਸਾਰ ਸਟੈਮ ਸੈੱਲ ਖੂਨ ਦੀ ਲੋੜ 20 ਸਾਲਾਂ ਵਿੱਚ 0.04% ਤੋਂ 0.005% ਬੱਚਿਆਂ ਵਿੱਚ ਹੋ ਸਕਦੀ ਹੈ।
ਠੀਕ ਅਜਿਹਾ ਹੀ ਕਈ ਕੌਮਾਂਤਰੀ ਸੰਸਥਾਵਾਂ ਦਾ ਵੀ ਕਹਿਣਾ ਹੈ।
ਇਸ ਵਿੱਚ ਅਮਰੀਕਨ ਅਕੈਡਮੀ ਆਫ ਪਿਡੀਆਟ੍ਰੀਸ਼ਿਅਨ, ਅਮਰੀਕਨ ਸੋਸਾਇਟੀ ਫਾਰ ਬਲੱਡ ਐਂਡ ਮੈਰੋ ਟ੍ਰਾਂਸਪਲਾਂਟ, ਰਾਇਲ ਕਾਲਜ ਆਫ ਆਬਸਟ੍ਰੇਸ਼ਿਯਨਸ ਐਂਡ ਗਾਇਨੇਕੋਲੋਜਿਸਟ, ਯੂਰਪੀਅਨ ਗਰੁੱਪ ਆਨ ਐਥਿਕਸ ਇਨ ਸਾਇੰਸ ਐਂਡ ਨਿਊ ਟੈਕਨਾਲਿਜਜ ਸਮੇਤ ਹੋਰ ਕਈ ਸੰਸਥਾਵਾਂ ਸ਼ਾਮਲ ਹਨ।
ਯਥਾਰਥ ਹਸਪਾਲ ਵਿੱਚ ਸੀਨੀਅਰ ਕੰਸਲਟੈਂਟ ਡਾ. ਮਮਤਾ ਝਾਅ ਕਹਿੰਦੇ ਹਨ ਕਿ ਅੰਬਲਿਕਲ ਕੋਰਡ ਬਲੱਡ ਡਿਲੀਵਰੀ ਦੇ ਵੇਲੇ ਇਕੱਠਾ ਕੀਤਾ ਜਾਂਦਾ ਹੈ।
ਹਾਲਾਂਕਿ ਉਹ ਕੋਰਡ ਬਲੱਡ ਬੈਂਕ ਦੇ ਵਿਚਾਰ ਨੂੰ ਪੂਰੀ ਤਰਾਂ ਖ਼ਾਰਜ ਕਰਦੇ ਹੋਏ ਕਹਿੰਦੇ ਹਨ, “ਜੇਕਰ ਸਿਹਤ ਦੇ ਨਜ਼ਰੀਏ ਨਾਲ ਵੇਖੀਏ ਤਾਂ ਇਹ ਇੱਕ ਤਰੀਕੇ ਦੀ ਮਾਰਕਟਿੰਗ ਰਣਨੀਤੀ ਹੈ, ਜਿਸ ਵਿੱਚ ਤੁਹਾਡੇ ਕੋਲੋਂ ਬਹੁਤ ਸਾਰੀਆਂ ਬਿਮਾਰੀਆਂ ਦੇ ਬਚਾਅ ਦਾ ਵਾਅਦਾ ਕੀਤਾ ਜਾਂਦਾ ਹੈ, ਪਰ ਇਹ ਯੋਗ ਨਹੀਂ ਹੈ।"
ਉਹ ਦੱਸਦੇ ਹਨ, “ਇਸ ਦੀ ਲੋੜ 20 ਹਜ਼ਾਰ ਵਿੱਚੋਂ ਕਿਸੇ ਇੱਕ ਨੂੰ ਪੈ ਸਕਦੀ ਹੈ, ਮੈਂ ਇਸ ਦੀ ਸਲਾਹ ਬਿਲਕੁਲ ਵੀ ਨਹੀਂ ਦੇ ਸਕਦੀ, ਮੈਂ ਰੋਗੀਆਂ ਨੂੰ ਸਿਹਤਮੰਦ ਜੀਵਨ ਜੀਣ ਦੇ ਤਰੀਕੇ ਦੱਸਦੀ ਹਾਂ, ਜੇਕਰ ਤੁਸੀ ਕਿਸੇ ਨੂੰ ਸਹੀ ਸਾਤਵਿਕ ਤਰੀਕਾ ਵਿਖਾ ਦਿਓਗੇ ਤਾਂ ਉਸਨੂੰ ਕਿਉਂ ਕਿਸੇ ਅਜਿਹੀ ਚੀਜ਼ ਦੀ ਲੋੜ ਪਏਗੀ।"
ਉਹ ਕਹਿੰਦੇ, “ਭੋਜਨ ਸਰੀਰ ਦਾ ਬਾਲਣ ਹੈ, ਸਾਨੂੰ ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ, ਆਪਣੀ ਬਾਇਓਲਾਜਿਕਲ ਕਲੌਕ ਉੱਤੇ ਕੰਮ ਕਰਨਾ ਚਾਹੀਦਾ ਹੈ, ਸਵੇਰੇ ਉੱਠੋ, ਉਸ ਵੇਲੇ ਤੁਹਾਨੂੰ ਕੁਦਰਤ ਕੋਲੋਂ ਸਭ ਤੋਂ ਵੱਧ ਆਕਸੀਜਨ ਮਿਲੇਗੀ, ਸਾਹ ਲੈਣ ਦੀ ਕਸਰਤ ਕਰੋ, ਆਪਣੇ ਦਿਮਾਗ਼ ਨੂੰ ਕਾਬੂ ਵਿੱਚ ਰੱਖੋ, ਤੁਹਾਡਾ ਸਰੀਰ ਵੀ ਕਾਬੂ ਵਿੱਚ ਰਹੇਗਾ ।”
ਕੁਲ ਮਿਲਾ ਕੇ ਭਾਰਤ ਵਿੱਚ ਮਾਪੇ ਕੋਰਡ ਬਲੱਡ ਨੂੰ ਸੁਰੱਖਿਅਤ ਰੱਖਣ ਲਈ ਨਿੱਜੀ ਬੈਂਕਾਂ ਨੂੰ ਵੱਡੀ ਰਕਮ ਅਦਾ ਕਰਦੇ ਹਨ ਜਾਂ ਉਸ ਨੂੰ ਸੁਰੱਖਿਅਤ ਨਹੀਂ ਕਰਦੇ ।
ਅਮਰੀਕਾ ਵਿੱਚ ਸਰਕਾਰੀ ਯੂਸੀਬੀ ਬੈਂਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਉੱਥੇ ਹੀ ਆਈਸੀਏਐੱਮਆਰ ਦੇ ਨਾੜੂਆ ਬਲੱਡ ਬੈਂਕਿੰਗ ਗਾਈਡਲਾਈਨ 2023 ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਇੱਕ ਵੀ ਸਰਕਾਰੀ ਯੂਸੀਬੀ ਬੈਂਕ ਨਹੀਂ ਹੈ।
ਜਿੱਥੋਂ ਤੱਕ ਭਵਿੱਖ ਵਿੱਚ ਇਸਦੀ ਵਰਤੋਂ ਹੋਣ ਦੀ ਗੱਲ ਹੈ ਤਾਂ ਇੰਡੀਅਨ ਸੁਸਾਈਟੀ ਆਫ ਬਲੱਡ ਐਂਡ ਮੈਰੋ ਟ੍ਰਾਂਸਪਲਾਂਟ ਦੇ ਅੰਕੜੇ ਦੱਸਦੇ ਹਨ ਕਿ 2012 ਤੋਂ 2022 ਦੇ ਵਿੱਚ ਭਾਰਤ ਵਿੱਚ ਸਿਰਫ 60 ਕੋਰਡ ਬਲੱਡ ਟ੍ਰਾਂਸਪਲਾਂਟ ਕੀਤੇ ਗਏ।
ਤਾਂ ਕੀ ਕੋਰਡ ਬਲੱਡ ਬੈਂਕ ਦੇ ਵਿਚਾਰ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ?
ਯੂਨੀਵਰਸਿਟੀ ਆਫ ਪੀਟਰਸਬਗ ਮੈਡੀਕਲ ਸੈਂਟਰ ਚਿਲਡ੍ਰਨ ਹਸਪਤਾਨ ਨੇ ਦਾਨ ਕੀਤੇ ਹੋਏ ਕੋਰਡ ਬਲੱਡ ਸਟੈਮ ਸੈੱਲ ਨਾਲ 44 ਬੱਚਿਆਂ ਦੇ 20 ਅਲੱਗ-ਅਲੱਗ ਕੈਂਸਰ ਅਤੇ ਮਾਪਿਆਂ ਤੋਂ ਬੱਚਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਸਫ਼ਲ ਇਲਾਜ ਕੀਤਾ।
ਇਸ ਵਿੱਚ ਸਿਕਿਲ ਸੈੱਲ ਅਨੀਮੀਆ, ਹੰਡਰ ਸਿੰਡਰੋਮ ਅਤੇ ਸ਼ਰੀਰ ਦੇ ਪ੍ਰਤਿਰਕਸ਼ਾ ਤੰਤਰ ਦੀ ਕਮੀ ਜਿਹੀਆਂ ਮੁਸ਼ਕਲਾਂ ਸ਼ਾਮਲ ਸਨ।
ਇਸ ਖੋਜ ਨੇ ਭਵਿੱਖ ਦੇ ਲਈ ਇਹ ਉਮੀਦ ਜਗਾਈ ਹੈ ਕਿ ਮਾਪਿਆਂ ਤੋਂ ਬੱਚਿਆਂ ਨੂੰ ਹੋਣ ਵਾਲੇ ਰੋਗਾਂ ਦੇ ਇਲਾਜ ਵਿੱਚ ਕਿਸੇ ਹੋਰ ਦੇ ਸਟੈਮ ਸੈੱਲ ਦੀ ਵਰਤੋਂ ਕਰਕੇ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ।
ਟੈਕਸਸ ਦੀ ਜੋੜੀ ਗੁੜਿਪਤੀ ਅਤੇ ਰਾਜ ਨੇ ਆਪਣੇ ਬੇਟੇ ਦੇ ਕੋਰਡ ਬਲੱਡ ਨੂੰ ਦਾਨ ਕਰ ਦਿੱਤਾ ਹੈ ਅਤੇ ਹੁਣ ਉਸਨੂੰ ਸਰਕਾਰੀ ਬੈਂਕ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।
ਉਹ ਕਹਿੰਦੇ ਹਨ, “ਅਸੀਂ ਮੇਰੇ ਬੇਟੇ ਦੇ ਨਾੜੂਆ ਨੂੰ ਬਰਬਾਦ ਨਹੀਂ ਸੀ ਹੋਣ ਦੇਣਾ ਚਾਹੁੰਦੇ, ਉਹ ਇਸ ਦੁਨੀਆਂ ਵਿੱਚ ਕਿਸੇ ਦੀ ਜ਼ਿੰਦਗੀ ਦੀ ਨਵੀਂ ਉਮੀਦ ਬਣ ਕੇ ਆਇਆ ਹੈ।
ਨਾੜੂਆ ਕਾਰਡ ਬਲੱਡ ਨਾਲ ਜੁੜੀਆਂ ਸ਼ਿਕਾਇਤਾਂ ਸੈਂਟਰਲ ਡਰੱਗਸ ਸਟੈਂਡਰਡ ਕੰਟ੍ਰੋਲ ਆਰਗਨਾਈਜ਼ੇਸ਼ਨ (ਸੀਡੀਐੱਸਸੀਓ) ਦੇ ਜ਼ੋਨ ਆਫਿਸ ਵਿੱਚ ਕੀਤੀ ਜਾਣੀ ਚਾਹੀਦੀ ਹੈ।
ਸ਼ਿਕਾਇਤ ਦੀ ਇੱਕ-ਇੱਕ ਕਾਪੀ ਸੀਡੀਐਸਓ ਅਤੇ ਆਈਸੀਐੱਮਆਰ ਨੂੰ ਭੇਜੀ ਜਾਣੀ ਚਾਹੀਦੀ ਹੈ, ਤੁਸੀ ਚਾਹੋਂ ਤਾਂ ਗ੍ਰਾਹਕ ਫੋਰਮ ਉੱਤੇ ਵੀ ਜਾ ਸਕਦੇ ਹੋ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬ੍ਰਿਟੇਨ ''ਚ ਦੱਖਣੀ ਏਸ਼ੀਆਈ ਬੀਬੀਆਂ ਨੂੰ ਖੁਆਈਆਂ ਗਈਆਂ ਸਨ ਰੇਡੀਓ-ਐਕਟਿਵ ਰੋਟੀਆਂ, 63 ਸਾਲ ਬਾਅਦ ਉੱਠੀ...
NEXT STORY