ਰਜਿੰਦਰ ਸਿੰਘ ਅੱਠਵੀਂ ਜਮਾਤ ਵਿਚ ਪੜ੍ਹਦੇ ਹੈ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਪਿੰਡ ਰੋੜਕੀ ਵਿਖੇ ਸਵਾ ਏਕੜ ਵਾਹੀਯੋਗ ਜ਼ਮੀਨ ਹੈ।
ਇਹ ਮੁੰਡਾ ਇੱਕ ਵੀਡੀਓ ਵਾਇਰਲ ਹੋਣ ਕਰ ਕੇ ਚਰਚਾ ਵਿੱਚ ਆਇਆ ਹੈ।
ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਖੇਤਰ ਦੇ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।
ਇਸ ਖਿੱਤੇ ਦੇ ਪਿੰਡ ਰੋੜਕੀ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਕਰੀਬ 40 ਪਿੰਡਾਂ ਦੇ ਖੇਤਾਂ ਵਿਚ 5 ਤੋਂ ਲੈ ਕੇ 10 ਫੁੱਟ ਤੱਕ ਰੇਤ ਹੜ੍ਹਾਂ ਕਾਰਨ ਇਕੱਠੀ ਹੋ ਗਈ ਸੀ।
ਪੰਜਾਬ ਭਰ ਤੋਂ ਲੋਕ ਟਰੈਕਟਰ ਤੇ ਡੀਜ਼ਲ ਦੇ ਟੈਂਕਰ ਲੈ ਕੇ ਇਨ੍ਹਾਂ ਪਿੰਡਾਂ ਵਿੱਚ ਆਏ ਅਤੇ ਖੇਤਾਂ ਵਿੱਚੋਂ ਮਿੱਟੀ ਚੱਕਣ ਦਾ ਕੰਮ ਕੀਤਾ।
ਦਰਅਸਲ, ਇਹ ਪਿੰਡ ਰੋੜਕੀ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਅੱਠਵੀਂ ਜਮਾਤ ਦੇ ਬੱਚੇ ਰਜਿੰਦਰ ਸਿੰਘ ਦੀ ਵੀਡੀਓ ਸਾਹਮਣੇ ਆਈ।
ਜਿਸ ਵਿੱਚ ਉਹ ਕਹਿ ਰਿਹਾ ਹੈ, "ਮੇਰੇ ਪਿਤਾ ਬਿਮਾਰੀ ਤੋਂ ਪੀੜਤ ਹਨ ਤੇ ਟਰੈਕਟਰਾਂ ਵਾਲੇ ਵੱਡੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚੋਂ ਰੇਤਾ ਚੁੱਕ ਰਹੇ ਹਨ ਪਰ ਮੇਰੀ ਸਵਾ ਏਕੜ ਜ਼ਮੀਨ ''ਚੋਂ ਰੇਤਾ ਨਹੀਂ ਚੁੱਕਿਆ ਜਾ ਰਿਹਾ ਹੈ।"
ਰਜਿੰਦਰ ਸਿੰਘ ਦੇ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਕਾਲੇ ਪੀਲੀਏ ਤੋਂ ਪੀੜਤ ਹਨ ਤੇ ਉਨ੍ਹਾਂ ਵਿੱਚ ਸਮਰੱਥਾ ਨਹੀਂ ਸੀ ਕੇ ਇਹ ਆਪਣੀ ਜੇਬ੍ਹ ਵਿੱਚੋਂ ਪੈਸੇ ਖਰਚ ਕੇ ਜ਼ਮੀਨ ਵਿੱਚੋਂ ਰੇਤਾ ਹਟਾ ਸਕਦੇ।
ਇਸ ਬੱਚੇ ਦੀ ਅਪੀਲ ਕਈ ਲੋਕ ਟਰੈਕਟਰ ਲੈ ਕੇ ਆ ਗਏ ਅਤੇ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਗਿਆ ਸੀ।
(ਰਿਪੋਰਟ – ਸੁਰਿੰਦਰ ਮਾਨ, ਸ਼ੂਟ - ਰਾਜੇਸ਼ ਕੁਮਾਰ, ਐਡਿਟ – ਗੁਰਕਿਰਤਪਾਲ ਸਿੰਘ)
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਾਰਤ ਅਤੇ ਪਾਕਿਸਤਾਨ ਵਿੱਚ ਹਰ ਕਿਸੇ ਦੀ ਪਸੰਦੀਦਾ ਉਹ ਦਾਲ ਜਿਸ ਦਾ ਸਵਾਦ ਪਕਾਉਣ ਦੇ ਤਰੀਕੇ ਨਾਲ ਬਦਲ ਜਾਂਦਾ...
NEXT STORY