ਛਿੱਕ ਰੋਕਣ ਕਾਰਨ ਤਕਲੀਫ਼ ਹੋਣ ਤੋਂ ਬਾਅਦ ਬ੍ਰਿਟੇਨ ਦੇ ਇੱਕ ਇਨਸਾਨ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ।
ਬ੍ਰਿਟੇਨ ਦੇ ਸ਼ਹਿਰ ਡੰਡੀ ਵਿੱਚ ਰਹਿਣ ਵਾਲੇ ਇੱਕ 50 ਸਾਲ ਦੇ ਵਿਅਕਤੀ ਨੂੰ ਗਲੇ ਵਿੱਚ ਭਿਆਨਕ ਤਕਲੀਫ਼ ਤੋਂ ਬਾਅਦ ਨਾਇਨਵੇਲਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਇਸਦਾ ਕਾਰਨ ਛਿੱਕ ਰੋਕਣਾ ਸੀ।
ਉਨ੍ਹਾਂ ਨੇ ਛਿੱਕ ਰੋਕਣ ਦੇ ਲਈ ਆਪਣਾ ਨੱਕ ਅਤੇ ਮੂੰਹ ਬੰਦ ਕਰ ਲਏ ਸਨ।
ਸਕੈਨ ਕਰਨ ਤੋਂ ਬਾਅਦ ਪਤਾ ਲੱਗਾ ਕਿ ਛਿੱਕ ਰੋਕਣ ਦੇ ਕਾਰਨ ਉਨ੍ਹਾਂ ਦੀ ਸਾਹ ਵਾਲੀ ਨਾਲੀ ਵਿੱਚ 2 ਮਿਲੀਮੀਟਰ ਘੇਰੇ ਦਾ ਜ਼ਖ਼ਮ ਬਣ ਗਿਆ ਸੀ।
ਛਿੱਕ ਰੋਕਣ ਕਾਰਨ ਮਨੁੱਖ ਦੇ ਕੰਨ ਦੇ ਪਰਦੇ ਤੱਕ ਫੱਟ ਸਕਦੇ ਹਨ।
ਸਕੌਟਲੈਂਡ ਵਿਚਲੀ ਡੰਡੀ ਯੂਨੀਵਰਸਿਟੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਛਿੱਕ ਆਉਣ ਵੇਲੇ ਜੇਕਰ ਵਿਅਕਤੀ ਆਪਣੇ ਮੂੰਹ ਅਤੇ ਨੱਕ ਨੂੰ ਬੰਦ ਕਰ ਦੇਵੇ ਤਾਂ ਇਸ ਕਾਰਨ ਸਾਹ ਨਾਲੀ ਦੇ ਉੱਪਰੀ ਹਿੱਸੇ ਦਾ ਦਬਾਅ 20 ਗੁਣਾ ਤੱਕ ਵੱਧ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਛਿੱਕ ਰੋਕਣ ਕਾਰਨ ਮਨੁੱਖ ਦੇ ਕੰਨ ਦੇ ਪਰਦੇ ਤੱਕ ਫੱਟ ਸਕਦੇ ਹਨ।
ਖੂਨ ਦੀ ਨਾਲੀ ਆਮ ਨਾਲੋਂ ਕਈ ਗੁਣਾ ਫੁੱਲ ਸਕਦੀ ਹੈ, ਇਸ ਨੂੰ ‘ਐਨਿਯੁਰਿਸਮ’ ਕਹਿੰਦੇ ਹਨ।
ਇਸ ਕਾਰਨ ਛਾਤੀ ਦੀਆਂ ਹੱਡੀਆਂ ਵੀ ਟੁੱਟ ਸਕਦੀਆਂ ਹਨ ਜਾਂ ਹੋਰ ਕਈ ਗੰਭੀਰ ਸੱਟਾਂ ਲੱਗ ਸਕਦੀਆਂ ਹਨ।
ਇਸ ਮਾਮਲੇ ਵਿੱਚ ਮੈਡੀਕਲ ਵਿਗਿਆਨ ਨਾਲ ਜੁੜੇ ਬੀਐੱਮਜੇ ਜਰਨਲਸ ਵਿੱਚ ਇੱਕ ਕੇਸ ਦੇਖਿਆ ਗਿਆ ਸੀ।
ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਵਿਅਕਤੀ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਗਲੇ ਨੂੰ ਛੂਹਣ ''ਤੇ ਤਰੇੜਾਂ ਪੈਣ ਜਾਂ ਟੁੱਟਣ ਦੀਆਂ ਆਵਾਜ਼ਾਂ ਆਉਂਦੀਆਂ ਸਨ।
ਇਸ ’ਤੇ ਕਿਸੇ ਦਾ ਕੰਟਰੋਲ ਨਹੀਂ ਸੀ।
ਜਿਸ ਵੇਲੇ ਛਿੱਕ ਆਈ ਉਸ ਵੇਲੇ ਇਹ ਵਿਅਕਤੀ ਕਾਰ ਚਲਾ ਰਹੇ ਸਨ ਅਤੇ ਉਨ੍ਹਾਂ ਨੇ ਸੀਟ ਬੈਲਟ ਲਾਈ ਹੋਈ ਸੀ। ਡਾਕਟਰਾਂ ਮੁਤਾਬਕ ਵਿਅਕਤੀ ਨੂੰ ਪਹਿਲਾਂ ਹੀ ਐਲਰਜੀ ਅਤੇ ਗਲੇ ਵਿੱਚ ਖ਼ਰਾਸ਼ ਦੀ ਸਮੱਸਿਆ ਸੀ।
‘ਛਿੱਕ ਸਰੀਰ ਦਾ ਬਚਾਅ ਕਰਦੀ ਹੈ’
ਪ੍ਰੇਸ਼ਾਨ ਕਰਨ ਵਾਲੇ ਤੱਤਾਂ ਨੂੰ ਸਰੀਰ ਨੱਕ ਦੇ ਰਾਹੀਂ ਬਾਹਰ ਕੱਢਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਸਰਜਰੀ ਦੀ ਲੋੜ ਨਹੀਂ ਪਈ ਅਤੇ ਉਨ੍ਹਾਂ ਨੂੰ ਕੁਝ ਦੇਰ ਤੱਕ ਹਸਪਤਾਲ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ।
ਉਨ੍ਹਾਂ ਨੂੰ ਕੁਝ ਦਰਦ ਘਟਾਉਣ ਦੀਆਂ ਦਵਾਈਆਂ ਦਿੱਤੇ ਜਾਣ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ।
ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਰਾਮ ਕਰਨ ਅਤੇ ਦੋ ਹਫ਼ਤੇ ਤੱਕ ਕਿਸੇ ਤਰ੍ਹਾ ਦਾ ਭਾਰਾ ਕੰਮ ਨਾ ਕਰਨ।
ਪੰਜ ਹਫ਼ਤਿਆਂ ਬਾਅਦ ਡਾਕਟਰਾਂ ਨੇ ਉਦੋਂ ਸੁੱਖ ਦਾ ਸਾਹ ਲਿਆ ਜਦੋਂ ਇੱਕ ਸਕੈਨ ਵਿੱਚ ਦੇਖਿਆ ਗਿਆ ਕਿ ਉਨ੍ਹਾਂ ਦੇ ਗਲੇ ਦਾ ਜ਼ਖ਼ਮ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ।
ਬੀਐੱਮਜੇ ਵਿੱਚ ਛਪੀ ਰਿਪੋਰਟ ਦੇ ਮੱਖ ਲੇਖਕ ਡਾਕਟਰ ਰਾਸੇਡਸ ਮਿਸਿਰੋਵਸ ਨੇ ਬੀਬੀਸੀ ਨੂੰ ਦੱਸਿਆ ਕਿ ਛਿੱਕ ਮਨੁੱਖੀ ਸਰੀਰ ਦੀ ਕੁਦਰਤੀ ਸੁਰੱਖਿਆ ਪ੍ਰਕਿਰਿਆ ਹੈ।
ਉਹ ਸਮਝਾਉਂਦੇ ਹਨ ਇਸ ਰਾਹੀ ਸਰੀਰ ਵਿੱਚ ਆਏ ‘ਇਰੀਟੈਂਟਸ’ ਯਾਨਿ ਪ੍ਰੇਸ਼ਾਨ ਕਰਨ ਵਾਲੇ ਤੱਤਾਂ ਨੂੰ ਸਰੀਰ ਨੱਕ ਦੇ ਰਾਹੀਂ ਬਾਹਰ ਕੱਢਦਾ ਹੈ। ਇਸ ਲਈ ਛਿੱਕ ਨੂੰ ਕਦੇ ਵੀ ਰੋਕਣਾ ਨਹੀਂ ਚਾਹੀਦਾ।
ਉਹ ਕਹਿੰਦੇ ਹਨ, “ਛਿੱਕ ਦੇ ਦੌਰਾਨ ਵਾਇਰਸ ਜਿਵੇਂ ਇਰੀਟੈਂਟਸ ਵੀ ਥੁੱਕ ਅਤੇ ਬਲਗਮ ਦੇ ਨਾਲ ਨੱਕ ਤੋਂ ਬਾਹਰ ਨਿਕਲ ਜਾਂਦੇ ਹਨ। ਇਹ ਸਾਡੇ ਆਲੇ-ਦੁਆਲੇ ਦੇ ਲੋਕਾਂ ਤੱਕ ਨਾ ਪਹੁੰਚੇ, ਇਸਦੇ ਲਈ ਸਾਨੂੰ ਆਪਣੇ ਹੱਥਾਂ ਜਾਂ ਫਿਰ ਕੂਹਣੀ ਦੇ ਅੰਦਰ ਦੇ ਹਿੱਸੇ ਨਾਲ ਆਪਣੇ ਨੱਕ ਨੂੰ ਢੱਕ ਲੈਣਾ ਚਾਹੀਦਾ ਹੈ।”
ਕਈ ਵਾਰ ਸੂਰਜ ਦੀਆਂ ਤੇਜ਼ ਕਿਰਨਾਂ ਅਤੇ ਤੇਜ਼ ਧੁੱਪ ਕਾਰਨ ਵੀ ਮਨੁੱਖ ਨੂੰ ਛਿੱਕ ਆ ਸਕਦੀ ਹੈ।
ਡਾਕਟਰ ਰਾਸੇਡਸ ਮਿਸਿਰੋਵਸ ਨੇ ਕਿਹਾ ਕਿ ਕਦੇ-ਕਦੇ ਲੋਕ ਆਪਣੀ ਛਿੱਕ ਰੋਕਣ ਦੇ ਲਈ ਨਾ ਤਾਂ ਆਪਣਾ ਨੱਕ ਬੰਦ ਕਰਦੇ ਹਨ ਤੇ ਨਾ ਹੀ ਮੂੰਹ।
ਉਹ ਕਹਿੰਦੇ ਹਨ, “ਨਿੱਜੀ ਤੌਰ ‘ਤੇ ਮੈਂ ਛਿੱਕ ਰੋਕਣ ਲਈ ਆਪਣਾ ਨੱਕ ਬੰਦ ਨਹੀਂ ਕਰਦਾ। ਮੈਂ ਇੱਕ ਦੂਜੇ ਤਰੀਕੇ ਦੀ ਵਰਤੋਂ ਕਰਦਾ ਹਾਂ, ਮੈਂ ਆਪਣਾ ਅੰਗੂਠਾ ਆਪਣੇ ਨੱਕ ਦੇ ਥੱਲੇ, ਆਪਣੇ ਉੱਪਰਲੇ ਬੁੱਲ੍ਹ ''ਤੇ ਰੱਖ ਕਿ ਕੁਝ ਸੈਕਿੰਡ ਦੇ ਲਈ ਉਸ ਥਾਂ ਨੂੰ ਦਬਾਉਂਦਾ ਹਾਂ।”
ਉਹ ਕਹਿੰਦੇ ਹਨ ਕਿ ਉਨ੍ਹਾਂ ਲਈ ਇਹ ਤਰੀਕਾ ਕੰਮ ਕਰਦਾ ਹੈ।
“ਇਸ ਨਾਲ ਇਹ ਹੁੰਦਾ ਹੈ ਕਿ ਨੱਕ ਖੁੱਲ੍ਹਾ ਛੱਡਣ ਦੇ ਕਾਰਨ ਜੇਕਰ ਸਾਹ ਘੁਟਣ ਜਿਹੀ ਸਥਿਤੀ ਬਣੇ ਤਾਂ ਛਿੱਕ ਨੱਕ ਦੇ ਰਾਹੀਂ ਬਾਹਰ ਨਿਕਲ ਸਕੇ।”
ਛਿੱਕ ਰੋਕਣ ਦੇ ਕਾਰਨ ਅਚਾਨਕ ਸਾਹ ਨਾਲੀ ਵਿੱਚ ਗੰਭੀਰ ਸੱਟ ਲੱਗ ਸਕਦੀ ਹੈ ਜਿਸ ਨੂੰ ਡਾਕਟਰੀ ਸ਼ਬਦਾਂ ਵਿੱਚ “ਸਪੌਂਟੇਨਿਯਸ ਟ੍ਰੇਕਿਅਲ ਪਰਫੋਰੇਸ਼ਨ” ਕਿਹਾ ਜਾਂਦਾ ਹੈ।
ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਇਸ ਤਰ੍ਹਾਂ ਦੇ ਮਾਮਲੇ ਘੱਟ ਹੀ ਦੇਖਣ ਨੂੰ ਮਿਲਦੇ ਹਨ ਪਰ ਕਦੇ-ਕਦੇ ਇਹ ਵੀ ਜਾਨਲੇਵਾ ਵੀ ਹੋ ਸਕਦਾ ਹੈ।
ਇਸ ਤਰ੍ਹਾਂ ਦਾ ਇੱਕ ਮਾਮਲਾ ਬ੍ਰਿਟੇਨ ਵਿੱਚ ਸਾਲ 2018 ਵਿੱਚ ਸਾਹਮਣੇ ਆਇਆ ਸੀ ਜਦੋਂ ਲੈਸਟਰ ਵਿੱਚ ਇੱਕ ਵਿਅਕਤੀ ਦੇ ਗਲੇ ਵਿੱਚ ਛਿੱਕ ਰੋਕਣ ਦੇ ਕਾਰਨ ਤਕਲੀਫ਼ ਹੋਈ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਛਿੱਕ ਰੋਕਣ ਤੋਂ ਬਾਅਦ ਉਨ੍ਹਾਂ ਦੇ ਗਲੇ ਵਿੱਚ ਅਚਾਨਕ ਬਹੁਤ ਤੇਜ਼ ਦਰਦ ਹੋਇਆ ਅਤੇ ਉਨ੍ਹਾਂ ਨੂੰ ਗੱਲ ਕਰਨ ਅਤੇ ਖਾਣਾ ਨਿਗਲਣ ਵਿੱਚ ਪ੍ਰੇਸ਼ਾਨੀ ਹੋਣ ਲੱਗੀ।
ਡਾਕਟਰਾਂ ਨੇ ਸੱਤ ਦਿਨਾਂ ਤੱਕ ਪਾਈਪ ਦੇ ਰਾਹੀ ਉਨ੍ਹਾਂ ਦੇ ਸਰੀਰ ਵਿੱਚ ਖਾਣਾ ਪਹੁੰਚਾਇਆ ਤਾਂ ਕਿ ਉਨ੍ਹਾਂ ਦੇ ਗਲੇ ਨੂੰ ਠੀਕ ਹੋਣ ਦੇ ਲਈ ਲੋੜੀਂਦਾ ਸਮਾਂ ਮਿਲ ਸਕੇ।
ਛਿੱਕ ਕਿਉਂ ਆਉਂਦੀ ਹੈ
ਮਨੁੱਖ ਦੀ ਛਿੱਕ ਅੱਠ ਮੀਟਰ ਯਾਨਿ 26 ਫੁੱਟ ਤੱਕ ਪਹੁੰਚ ਸਕਦੀ ਹੈ
ਅਧਿਐਨ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਛਿੱਕ ਸਿਰਫ਼ ਕੀਟਾਣੂਆਂ ਜਾਂ ਹੋਰ ਤੱਤਾਂ ਕਾਰਨ ਨਹੀਂ ਆਉਂਦੀ।
ਕਈ ਵਾਰ ਸੂਰਜ ਦੀਆਂ ਤੇਜ਼ ਕਿਰਨਾਂ ਅਤੇ ਤੇਜ਼ ਧੁੱਪ ਕਾਰਨ ਵੀ ਮਨੁੱਖ ਨੂੰ ਛਿੱਕ ਆ ਸਕਦੀ ਹੈ।
10 ਤੋਂ ਵੱਧ ਲੋਕਾਂ ਵਿੱਚ ਕੀਤੇ ਗਏ ਅਧਿਐਨ ਤੋਂ ਬਾਅਦ ਜਰਮਨੀ ਵਿੱਚ ਅਧਿਐਨ ਕਰਨ ਵਾਲੇ ਕਹਿੰਦੇ ਹਨ ਕਿ ਉਨ੍ਹਾਂ ਨੇ ਤੇਜ਼ ਕਿਰਨਾਂ ਜਾਂ ਫਿਰ ਤੇਜ਼ ਧੁੱਪ ਦੇ ਕਾਰਨ ਛਿੱਕ ਆਉਂਦੀ ਪਾਈ ਹੈ।
ਕੁਝ ਜਾਣਕਾਰ ਮੰਨਦੇ ਹੈ ਕਿ ਇਸ ਦਾ ਕਾਰਨ ਵੀ ਜਿਨਸੀ ਹੋ ਸਕਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਵੱਧ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਨੂੰ ਛਿੱਕ ਆਉਂਦੀ ਹੈ।
ਮਨੁੱਖ ਦੀ ਛਿੱਕ ਅੱਠ ਮੀਟਰ ਯਾਨਿ 26 ਫੁੱਟ ਤੱਕ ਪਹੁੰਚ ਸਕਦੀ ਹੈ।
ਮੈਸੇਚੁਸੈਟਸ ਇੰਸਟੀਟਊਟ ਆਫ ਟੈਕਨਾਲਜੀ ਵਿੱਚ ਲਿਡਿਆ ਬੋਰੋਇਬਾ ਦੇ ਲਈ ਅਧਿਐਨ ਤੋਂ ਪਤਾ ਲੱਗਾ ਹੈ ਕਿ ਛਿੱਕ ਵੇਲੇ ਨੱਕ ਵਿੱਚੋਂ ਜਿਹੜੇ ਕਣ ਨਿਕਲਦੇ ਹਨ, ਉਹ ਕਈ ਮਿੰਟਾਂ ਤੱਕ ਹਵਾ ਵਿੱਚ ਤੈਰ ਸਕਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਵਿਆਹਾਂ ''ਤੇ ਗੁਰਦੁਆਰੇ ''ਚ ਸਲਵਾਰ ਕਮੀਜ਼ ਪਾਉਣ ਬਾਰੇ ਜਾਰੀ ਗੁਰਮਤਾ, ਸੋਸ਼ਲ ਮੀਡੀਆ ''ਤੇ ਨੌਜਵਾਨਾਂ ਦੀ...
NEXT STORY