ਤਰੁਣ ਚੁਘ (ਭਾਜਪਾ ਦੇ ਰਾਸ਼ਟਰੀ ਮਹਾਮੰਤਰੀ)
ਧਾਰਾ-370 ਦੇ ਰੱਦ ਹੋਣ ਦੀ ਵੀਰਵਾਰ ਨੂੰ ਦੂਸਰੀ ਵਰ੍ਹੇਗੰਢ ਸੀ। 5 ਅਗਸਤ, 2019 ਨੂੰ 2 ਸਾਲ ਪਹਿਲਾਂ ਭਾਰਤ ਨੇ ਦੇਸ਼ ਦੇ ਏਕੀਕਰਨ ਹੋਣ ਦੇ ਅਧੂਰੇ ਏਜੰਡੇ ਵੱਲ ਉਸ ਸਮੇਂ ਇਕ ਵੱਡਾ ਕਦਮ ਵਧਾਇਆ ਜਦੋਂ ਪਿੱਛੇ ਲਿਜਾਣ ਵਾਲੀ ਇਕ ਪੁਰਾਤਨ ਧਾਰਾ-370 ਨੂੰ ਕੂੜੇ ਦੇ ਢੇਰ ’ਚ ਸੁੱਟ ਦਿੱਤਾ ਗਿਆ। ਧਾਰਾ-370 ਦੀ ਵਿਵਸਥਾ ਬੇਹੱਦ ਵਿਤਕਰੇ ਵਾਲੀ ਸੀ ਅਤੇ ਇਸ ਨੇ ਘਾਟੀ ਦੇ ਲੋਕਾਂ ਦਰਮਿਆਨ ਇਕ ਸਥਿਰ ਵੱਖਵਾਦੀ ਵਿਚਾਰਾਂ ਨੂੰ ਪੈਦਾ ਕੀਤਾ।
ਜੰਮੂ-ਕਸ਼ਮੀਰ ’ਚ ਪਰਿਵਾਰਵਾਦ ਵਾਲੀਆਂ ਕੁਝ ਸਿਆਸੀ ਪਾਰਟੀਆਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਆਪਣੇ ਹਿੱਤਾਂ ਨੂੰ ਉਤਸ਼ਾਹਿਤ ਕਰਨ ਲਈ ਧਾਰਾ-370 ਦੀ ਰਖਵਾਲੀ ਦੀ ਗਲਤ ਵਰਤੋਂ ਕੀਤੀ।
ਧਾਰਾ-370 ਨੂੰ ਖਤਮ ਕਰਨਾ ਜਨਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਇਕ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਦਾ ਭਾਰਤ ਨਾਲ ਏਕੀਕਰਨ ਕਰਨ ਲਈ ਆਪਣੀ ਕੁਰਬਾਨੀ ਦਿੱਤੀ। ਭਾਰਤ ਦੇ ਏਕੀਕਰਨ ’ਚ ਇਹ ਗੱਲ ਵੱਡੀ ਰੁਕਾਵਟ ਸੀ। ਭਵਿੱਖ ’ਚ ਇਸ ਕਦਮ ਦਾ ਵਰਨਣ ਕੀਤੇ ਬਿਨਾਂ ਕੋਈ ਵੀ ਇਤਿਹਾਸ ਦੀ ਕਿਤਾਬ ਮੁਕੰਮਲ ਨਹੀਂ ਹੋਵੇਗੀ।
ਪਿਛਲੇ 2 ਸਾਲਾਂ ਦੌਰਾਨ ਜੋ ਤਬਦੀਲੀਆਂ ਹੋਈਆਂ ਉਹ ਸਿਧਾਂਤਕ ਚਰਚਾ ਦਾ ਵਿਸ਼ਾ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਸਹੀ ਨਜ਼ਰੀਏ ’ਚ ਰੱਖਣਾ ਹੋਵੇਗਾ। ਕੌਣ ਜਾਣਦਾ ਸੀ ਕਿ ਕਸ਼ਮੀਰ ਘਾਟੀ ਦੀਆਂ ਗਲੀਆਂ ਜੋ ਕਿ ਪੱਥਰਬਾਜ਼ਾਂ, ਹੰਝੂ ਗੈਸ ਦੇ ਗੋਲਿਆਂ ਅਤੇ ਪੈਲੇਟ ਗੰਨਾਂ ਨਾਲ ਭਰੀਆ ਪਈਆਂ ਸਨ, ਅੱਜ ਸੈਲਾਨੀਆਂ ਦਾ ਇਕ ਪ੍ਰਵਾਹ ਦੇਖ ਰਹੀਆਂ ਹਨ।
ਕਿਸੇ ਨੇ ਵੀ ਇਹ ਕਦੀ ਨਹੀਂ ਸੋਚਿਆ ਹੋਵੇਗਾ ਕਿ ਪਾਕਿ ਸਮਰਥਕ ਅੱਤਵਾਦੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਬੰਦ ਅਤੇ ਹੜਤਾਲ ਦੀਆਂ ਕਾਲਾਂ ਅੱਜ ਬੀਤੇ ਸਮੇਂ ਦੀਆਂ ਗੱਲਾਂ ਬਣ ਜਾਣਗੀਆਂ। ਅੱਜ ਇਹ ਖੇਤਰ ਕਾਰੋਬਾਰੀ ਅਤੇ ਵਣਜਿਕ ਸਰਗਰਮੀਆਂ ਨਾਲ ਭਰ ਗਿਆ ਹੈ।
ਕਸ਼ਮੀਰ ਦੇ ਨੌਜਵਾਨ ਇਕ ਤਬਦੀਲੀ ਨੂੰ ਦੇਖ ਰਹੇ ਹਨ। ਇਸ ਸਾਲ 8 ਹਜ਼ਾਰ ਤੋਂ ਵੱਧ ਨੌਕਰੀਆਂ ਪਹਿਲਾਂ ਤੋਂ ਹੀ ਦੇ ਦਿੱਤੀਆਂ ਗਈਆਂ ਹਨ। ਰੋਜ਼ਗਾਰ ਦੇ ਨਵੇਂ ਮੌਕੇ ਦਿਖਾਈ ਦੇ ਰਹੇ ਹਨ। ਕਿਸੇ ਸਮੇਂ ਅੱਤਵਾਦ ਦਾ ਵੱਡਾ ਕੇਂਦਰ ਅਖਵਾਉਣ ਵਾਲਾ ਗੁਰੇਜ ਸੈਕਟਰ ਅੱਜ ਸੈਰ-ਸਪਾਟੇ ਦਾ ਹੱਬ ਬਣ ਚੁੱਕਾ ਹੈ। ਸੈਰ-ਸਪਾਟਾ ਵਿਭਾਗ ਨੇ ਪਹਿਲਾਂ ਤੋਂ ਹੀ ਇਕ ਸੈਰ-ਸਪਾਟਾ ਉਤਸਵ ਆਯੋਜਿਤ ਕੀਤਾ ਹੈ, ਜਿਸ ’ਚ ਕੈਂਪਿੰਗ, ਟ੍ਰੈਕਿੰਗ, ਐਂਗਲਿੰਗ, ਵਾਟਰ ਸਪੋਰਟਸ ਅਤੇ ਹੋਰ ਮਨੋਰੰਜਕ ਪ੍ਰੋਗਰਾਮ ਸ਼ਾਮਲ ਸਨ। ਇਹ ਪ੍ਰੋਗਰਾਮ ਅਜਿਹੇ ਇਲਾਕੇ ’ਚ ਆਯੋਜਿਤ ਹੋਇਆ ਹੈ ਜੋ ਅੱਤਵਾਦੀਆਂ ਦੇ ਪਨਾਹ ਲੈਣ ਵਾਲਾ ਸਥਾਨ ਸੀ।
ਜੰਮੂ-ਕਸ਼ਮੀਰ ਦੇਸ਼ ਦਾ ਮੁਕਟ ਹੈ, ਜਿਸ ਨੇ ਵੱਖਵਾਦ ਅਤੇ ਅੱਤਵਾਦ ਨੂੰ ਝੱਲਿਆ ਹੈ। ਇਸ ਦੀ ਵਰਤੋਂ ਰਾਸ਼ਟਰ ਵਿਰੋਧੀ ਤੱਤਾਂ ਨੇ ਸਾਡੇ ਗੁਆਂਢੀ ਮੁਲਕ ਦੀ ਸਹਾਇਤਾ ਨਾਲ ਕੀਤੀ ਹੈ। ਅੱਤਵਾਦ ਦੇ 3 ਤੰਤਰ ਹਨ, ਜਿਨ੍ਹਾਂ ’ਚ ਪਹਿਲੇ ਨੰਬਰ ’ਤੇ ਅੱਤਵਾਦੀ ਸਰਗਰਮੀਆਂ, ਦੂਸਰੇ ਨੰਬਰ ’ਤੇ ਲਾਜਿਸਟਿਕ ਸਮਰਥਨ ਅਤੇ ਤੀਸਰੇ ਨੰਬਰ ’ਤੇ ਇਕ ਵਿਚਾਰਧਾਰਾ ਦੇ ਤੌਰ ’ਤੇ ਅੱਤਵਾਦ ਦਾ ਪ੍ਰਚਾਰ ਸ਼ਾਮਲ ਹੈ।
ਜਿੱਥੋਂ ਤੱਕ ਅੱਤਵਾਦੀ ਸਰਗਰਮੀਆਂ ਦਾ ਸਵਾਲ ਹੈ, ਇਸ ’ਚ ਕਮੀ ਆਈ ਹੈ। ਆਪਣੇ ਹਿੱਤਾਂ ਲਈ ਮੂਰਖ ਬਣਾਈ ਜਾਣ ਵਾਲੀ ਘਾਟੀ ਦੇ ਨੌਜਵਾਨ ਹੁਣ ਸਾਰੀਆਂ ਗੱਲਾਂ ਜਾਣ ਚੁੱਕੇ ਹਨ। ਇੱਥੋਂ ਤੱਕ ਕਿ ਅੱਤਵਾਦੀਆਂ ਦੇ ਪ੍ਰਭਾਵ ਵਾਲੇ 5 ਜ਼ਿਲਿਆਂ ’ਚ ਹਿੰਸਾ ’ਚ ਕਮੀ ਆਈ ਹੈ। ਅੱਤਵਾਦੀ ਸੰਗਠਨਾਂ ਦੇ ਚੋਟੀ ਦੇ ਕਮਾਂਡਰ ਢੇਰ ਕਰ ਦਿੱਤੇ ਗਏ ਹਨ।
ਬੰਬਾਂ ਦੀ ਥਾਂ ’ਤੇ ਘਾਟੀ ਨੇ ਸੈਰ-ਸਪਾਟੇ ’ਚ ਉਛਾਲ ਦੇਖ ਲਿਆ ਹੈ। ਭਾਰਤ ਭਰ ਤੋਂ ਲੋਕ ਘਾਟੀ ’ਚ ਆ ਰਹੇ ਹਨ ਅਤੇ ਕਸ਼ਮੀਰੀ ਲੋਕਾਂ ਦੇ ਸਤਿਕਾਰ ਨਾਲ ਆਨੰਦ ਮਾਣ ਰਹੇ ਹਨ। ਕਸ਼ਮੀਰ ਘਾਟੀ ਨੇ ਸਫਲਤਾਪੂਰਵਕ ਕੋਰੋਨਾ ਵਾਇਰਸ ਦੀ ਜੰਗ ਲੜੀ ਹੈ ਅਤੇ ਵਾਇਰਸ ’ਤੇ ਕਾਬੂ ਪਾਇਆ ਹੈ। ਜਿੱਥੋਂ ਤੱਕ ਵੈਕਸੀਨੇਸ਼ਨ ਦਾ ਸਵਾਲ ਹੈ ਉਸ ’ਚ ਵੀ ਜੰਮੂ-ਕਸ਼ਮੀਰ ਨੇ ਬੜਾ ਵਧੀਆ ਕੰਮ ਕਰ ਦਿਖਾਇਆ ਹੈ।
ਜ਼ਮੀਨੀ ਪੱਧਰ ’ਤੇ ਸਿਆਸੀ ਭਾਈਵਾਲੀ ਸ਼ੁਰੂ ਹੋ ਚੁੱਕੀ ਹੈ। ਦਸੰਬਰ 2020 ’ਚ ਡੀ. ਡੀ. ਸੀ. ਦੀਆਂ ਚੋਣਾਂ ਸ਼ਾਂਤੀਪੂਰਵਕ ਆਯੋਜਿਤ ਹੋਈਆਂ।
ਪਿਛਲੇ 2 ਸਾਲਾਂ ਦੌਰਾਨ ਜੰਮੂ-ਕਸ਼ਮੀਰ ਸਰਕਾਰ ਨੇ 24 ਘੰਟੇ ਸੱਤ ਦਿਨਾਂ ਲਈ ਘਰੇਲੂ ਬਿਜਲੀ ਦਾ 100 ਫੀਸਦੀ ਟੀਚਾ ਹਾਸਲ ਕੀਤਾ ਹੈ। ਘਰੇਲੂ ਪਾਣੀ ਦੇ ਕੁਨੈਕਸ਼ਨ ਅਤੇ ਪਾਈਪਾਂ ’ਚੋਂ ਨਿਕਲਣ ਵਾਲੇ ਪਾਣੀ ਦੀ ਸਪਲਾਈ ਵੀ ਯਕੀਨੀ ਬਣਾਈ ਗਈ ਹੈ। ਜੰਮੂ-ਕਸ਼ਮੀਰ ਦੇ ਕਠੂਆ ’ਚ 60 ਕਰੋੜ ਦਾ ਬਹੁਮਕਸਦੀ ਇਰੀਗੇਸ਼ਨ-ਕਮ-ਪਾਵਰ ਪ੍ਰਾਜੈਕਟ ਸਥਾਪਿਤ ਕੀਤਾ ਗਿਆ ਹੈ। ਇਸ ਦੇ ਇਲਾਵਾ 2 ਏਮਜ਼, 7 ਨਵੇਂ ਮੈਡੀਕਲ ਕਾਲਜ ਅਤੇ 5 ਨਵੇਂ ਨਰਸਿੰਗ ਕਾਲਜ ਵੀ ਇਸ ਇਲਾਕੇ ਦੇ ਲੋਕਾਂ ਨੂੰ ਜਲਦੀ ਮਿਲਣ ਵਾਲੇ ਹਨ, ਜਿਸ ਲਈ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਕਸ਼ਮੀਰ ’ਚ ਆਈ. ਆਈ. ਟੀ. ਅਤੇ ਆਈ. ਆਈ. ਐੱਮ. ਵੀ ਆ ਰਹੇ ਹਨ।
ਕਸ਼ਮੀਰ ਇਕ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ ਅਤੇ ਇਕ ਨਵਾਂ ਸੂਰਜ ਚੜ੍ਹ ਰਿਹਾ ਹੈ।
ਗੈਰ-ਭਾਜਪਾ ਮੁੱਖ ਮੰਤਰੀਆਂ ਅਤੇ ਪਾਰਟੀ ਪ੍ਰਧਾਨਾਂ ਨਾਲ ਮੁਲਾਕਾਤ ਕਰਨਗੇ ਮੋਹਨ ਭਾਗਵਤ
NEXT STORY