ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਲਾਲਚਾਂ ਦਾ ਪਿਟਾਰਾ ਖੋਲ੍ਹ ਦਿੰਦੀਆਂ ਹਨ। ਸਰਕਾਰਾਂ ਵੱਖ-ਵੱਖ ਰਿਆਇਤਾਂ ਅਤੇ ਸਹੂਲਤਾਂ ਦਾ ਐਲਾਨ ਕਰਨ ਤੋਂ ਇਲਾਵਾ ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਟੈਲੀਵਿਜ਼ਨ, ਸਾੜ੍ਹੀਆਂ, ਲੈਪਟਾਪ, ਮੰਗਲਸੂਤਰ, ਚੌਲ, ਆਟਾ, ਸ਼ਰਾਬ, ਨਕਦੀ ਅਤੇ ਇੱਥੋਂ ਤੱਕ ਕਿ ਸੈਨੇਟਰੀ ਨੈਪਕਿਨ ਤੱਕ ਦਿੰਦੀਆਂ ਹਨ।
ਹੁਣ ਜਦੋਂ ਇਸ ਸਾਲ ਬਿਹਾਰ ਵਿਚ ਚੋਣਾਂ ਹੋਣ ਵਾਲੀਆਂ ਹਨ, ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਦ (ਯੂ)-ਭਾਜਪਾ ਗੱਠਜੋੜ ਸਰਕਾਰ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹੋਰ ਅਨੇਕ ਲੋਕ-ਲੁਭਾਊ ਐਲਾਨਾਂ ਦੀ ਬਰਸਾਤ ਕਰ ਦਿੱਤੀ ਹੈ।
* ਨਿਤੀਸ਼ ਕੁਮਾਰ ਨੇ 1 ਅਗਸਤ, 2025 ਤੋਂ ਸਾਰੇ ਘਰੇਲੂ ਖਪਤਕਾਰਾਂ ਨੂੰ 125 ਯੂਨਿਟ ਤੱਕ ਮੁਫਤ ਿਬਜਲੀ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ 1.67 ਲੱਖ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਇਹ ਯੋਜਨਾ ਇਸ ਸਮੇਂ ਦੇਸ਼ ਦੇ ਹੋਰ ਸੂਬਿਆਂ ’ਚ ਲਾਗੂ ਹੈ।
* ‘ਕੁਟੀਰ ਜਿਓਤੀ’ ਯੋਜਨਾ ਤਹਿਤ ਬਿਹਾਰ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ 58 ਲੱਖ ਪਰਿਵਾਰਾਂ ਨੂੰ ਮੁਫਤ ’ਚ ‘ਰੂਫ ਟਾਪ ਸੋਲਰ ਪੈਨਲ’ ਲਗਾਉਣ ਦੀ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।
* ਇਕ ਨਵੀਂ ‘ਇੰਟਰਨਸ਼ਿਪ ਸਹਾਇਤਾ ਯੋਜਨਾ’ ਤਹਿਤ 18 ਤੋਂ 28 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਨੂੰ ਇੰਟਰਨਸ਼ਿਪ ਕਰਨ ਲਈ ਉਨ੍ਹਾਂ ਦੀ ਵਿੱਦਿਅਕ ਯੋਗਤਾ ਦੇ ਆਧਾਰ ’ਤੇ 4000 ਤੋਂ 6000 ਰੁਪਏ ਮਹੀਨਾ ਤੱਕ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।
* ਿਵਆਪਕ ਪੱਧਰ ’ਤੇ ਅਧਿਆਪਕਾਂ ਦੀ ਨਿਯੁਕਤੀ ਕਰਨ ਦਾ ਐਲਾਨ ਕਰਦੇ ਹੋਏ 2025 ਤੋਂ 2030 ਦੇ ਵਿਚਕਾਰ ਅਗਲੇ 5 ਸਾਲਾਂ ਵਿਚ 1 ਕਰੋੜ ਨੌਕਰੀਆਂ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
* ਸਥਾਨਕ ਨੌਜਵਾਨਾਂ ਨੂੰ ਿਨੱਜੀ ਖੇਤਰ ਦੇ ਰੋਜ਼ਗਾਰਾਂ ’ਚ ਪਹਿਲ ਿਦਵਾਉਣ ਅਤੇ ਦੂਜਿਆਂ ਸੂਬਿਆਂ ’ਚ ਰਹਿ ਕੇ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਦੇ ਿਹੱਤਾਂ ਦੀ ਿਨਗਰਾਨੀ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਨਿਤੀਸ਼ ਕੁਮਾਰ ਨੇ ‘ਬਿਹਾਰ ਯੁਵਾ ਆਯੋਗ’ ਕਾਇਮ ਕਰਨ ਦਾ ਐਲਾਨ ਕੀਤਾ ਹੈ।
* ਬਿਹਾਰ ਦੀਆਂ ਮੂਲ ਿਨਵਾਸੀ ਮਹਿਲਾਵਾਂ ਨੂੰ ਸੂਬੇ ਦੀਆਂ ਹਰੇਕ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ’ਚ 35 ਫੀਸਦੀ ਰਾਖਵਾਂਕਰਨ ਦੇਣ ਦੇ ਇਲਾਵਾ ਮਹਿਲਾਵਾਂ ਨੂੰ ਬੱਸਾਂ ’ਚ ਖੜ੍ਹੇ ਹੋ ਕੇ ਯਾਤਰਾ ਨਾ ਕਰਨੀ ਪਵੇ, ਇਸ ਦੇ ਲਈ ਸੂਬੇ ਦੀਆਂ ਬੱਸਾਂ ’ਚ ਪਹਿਲੀਆਂ 4 ਕਤਾਰਾਂ ਦੀਆਂ ਸੀਟਾਂ ਮਹਿਲਾਵਾਂ ਲਈ ਿਰਜ਼ਰਵ ਕਰਨ ਦਾ ਵਾਅਦਾ ਕੀਤਾ ਿਗਆ ਹੈ।
* ‘ਆਸ਼ਾ’ ਵਰਕਰਾਂ ਦਾ ਮਾਣਭੱਤਾ 1000 ਰੁਪਏ ਤੋਂ ਵਧਾ ਕੇ 3000 ਰੁਪਏ ਅਤੇ ‘ਮਮਤਾ’ ਵਰਕਰਾਂ ਦਾ ਮਾਣਭੱਤਾ 300 ਰੁਪਏ ਤੋਂ ਵਧਾ ਕੇ 600 ਰੁਪਏ ਪ੍ਰਤੀ ਡਲਿਵਰੀ ਕਰ ਦਿੱਤਾ ਗਿਆ ਹੈ। ‘ਸਮਾਜਿਕ ਸੁਰੱਖਿਆ ਪੈਨਸ਼ਨ’ ਵੀ 400 ਰੁਪਏ ਤੋਂ ਵਧਾ ਕੇ 1100 ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ।
* ਸਫਾਈ ਕਰਮਚਾਰੀਆਂ ਦੇ ਮੁੜ-ਵਸੇਬੇ ਅਤੇ ਸਮਾਜਿਕ ਤਰੱਕੀ ਲਈ ਕੰਮ ਕਰਨ ਤੋਂ ਇਲਾਵਾ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਯੋਜਨਾਵਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ‘ਬਿਹਾਰ ਰਾਜ ਸਫਾਈ ਕਰਮਚਾਰੀ ਕਮਿਸ਼ਨ’ ਦਾ ਗਠਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
* ਸਿੱਖਿਆ ਵਿਭਾਗ ਅਧੀਨ ਕੰਮ ਕਰਨ ਵਾਲੇ ਰਸੋਈਏ, ਨਾਈਟ ਗਾਰਡਾਂ ਅਤੇ ਸਰੀਰਕ ਸਿੱਖਿਆ ਅਧਿਆਪਕਾਂ (ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰਾਂ) ਦੇ ਮਾਣਭੱਤੇ ਵਿਚ ਵੀ ਵਾਧੇ ਦਾ ਐਲਾਨ ਕੀਤਾ ਗਿਆ ਹੈ।
* ਬਿਹਾਰ ਤੋਂ ਬਾਹਰ ਦੂਜੇ ਰਾਜਾਂ ਵਿਚ ਕੰਮ ਕਰਨ ਵਾਲੇ ਲੱਖਾਂ ਬਿਹਾਰੀ ਪ੍ਰਵਾਸੀਆਂ ਨੂੰ ਤਿਉਹਾਰਾਂ ਦੌਰਾਨ ਘਰ ਪਰਤਣ ਲਈ ਆਰਥਿਕ ਸਹਾਇਤਾ ਦੇਣ ਦੀ ਯੋਜਨਾ ਦਾ ਐਲਾਨ ਵੀ ਕੀਤਾ ਿਗਆ ਹੈ।
* ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ‘ਸੀਤਾਮੜੀ’ ਜ਼ਿਲੇ ਦੇ ‘ਪੁਨੌਰਾ ਧਾਮ’ ਵਿਚ ‘ਮਾਂ ਜਾਨਕੀ ਜਨਮਭੂਮੀ ਮੰਦਰ’ ਦੇ ਨਵੀਨੀਕਰਨ ਲਈ 882 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ।
* ਬਿਹਾਰ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਪੈਨਸ਼ਨ ਰਾਸ਼ੀ ਵੀ ਮੌਜੂਦਾ 6,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 15,000 ਰੁਪਏ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਸਪੱਸ਼ਟ ਤੌਰ ’ਤੇ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਚੋਣਾਂ ਦੇ ਨੇੜੇ ਆਉਣ ’ਤੇ ਇਸ ਤਰ੍ਹਾਂ ਦੇ ਕਦਮ ਚੁੱਕਦੀਆਂ ਹਨ ਤਾਂ ਕਿ ਵੋਟਰਾਂ ਨੂੰ ਉਨ੍ਹਾਂ ਦੁਆਰਾ ਦਿੱਤੀਆਂ ਗਈਆਂ ਸਹੂਲਤਾਂ ਯਾਦ ਰਹਿਣ ਅਤੇ ਉਹ ਵੋਟ ਪਾਉਣ ਸਮੇਂ ਉਨ੍ਹਾਂ ਦੇ ਪੱਖ ਵਿਚ ਵੋਟ ਦੇ ਕੇ ਇਸ ਦਾ ਬਦਲਾ ਚੁਕਾ ਦੇਣ।
ਇਸ ਲਈ ਜਨਤਾ ਨੂੰ ਦੇਖਣਾ ਚਾਹੀਦਾ ਹੈ ਕਿ ਪਿਛਲੀ ਵਾਰ ਪਾਰਟੀ ਨੇ ਆਪਣੇ ਵਾਅਦੇ ਪੂਰੇ ਕੀਤੇ ਹਨ ਜਾਂ ਨਹੀਂ ਅਤੇ ਜੇਕਰ ਪੂਰੇ ਨਹੀਂ ਕੀਤੇ ਤਾਂ ਜਨਤਾ ਨੂੰ ਅਜਿਹੇ ਨੇਤਾਵਾਂ ਅਤੇ ਪਾਰਟੀਆਂ ਦਾ ਬਾਈਕਾਟ ਕਰਕੇ ਉਨ੍ਹਾਂ ਦੀ ਜਗ੍ਹਾ ਚੰਗਾ ਕੰਮ ਕਰਨ ਵਾਲਿਆਂ ਨੂੰ ਚੁਣਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੁਆਰਾ ਕੀਤੇ ਗਏ ਚੰਗੇ-ਚੰਗੇ ਵਾਅਦਿਆਂ ਨਾਲ ਜਨਤਾ ਦੇ ਜੀਵਨ ਵਿਚ ਕੁਝ ਸੁਧਾਰ ਆਵੇ।
—ਵਿਜੇ ਕੁਮਾਰ
ਭਗਦੜ ਅਤੇ ਬਜ਼ੁਰਗਾਂ ਦੀ ਸਿੱਖਿਆ
NEXT STORY