ਡਾ. ਵੇਦਪ੍ਰਤਾਪ ਵੈਦਿਕ
ਅਮਰੀਕਾ ਵਰਗੇ ਕੁਝ ਦੇਸ਼ਾਂ ’ਚ ਲੋਕ ਮੂੰਹ ’ਤੇ ਮਾਸਕ ਲਗਾਏ ਬਿਨਾਂ ਇਸ ਮਸਤੀ ’ਚ ਘੁੰਮ ਰਹੇ ਹਨ, ਜਿਵੇਂ ਕਿ ਕੋਰੋਨਾ ਦੀ ਮਹਾਮਾਰੀ ਖਤਮ ਹੋ ਚੁੱਕੀ ਹੈ।
ਉਨ੍ਹਾਂ ਨੇ ਦੋ ਟੀਕੇ ਕੀ ਲਗਵਾ ਲਏ, ਉਹ ਸੋਚਦੇ ਹਨ ਕਿ ਹੁਣ ਕੋਈ ਖਤਰਾ ਨਹੀਂ ਹੈ ਪਰ ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ਟੀ. ਐੱਸ. ਗ੍ਰੇਬ੍ਰੋਸਿਸ ਨੇ ਸਾਰੀ ਦੁਨੀਆ ਨੂੰ ਹੁਣੇ ਤੋਂ ਸੁਚੇਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੂਸਰਾ ਸਾਲ, ਕੋਵਿਡ-19 ਦਾ, ਪਿਛਲੇ ਸਾਲ ਤੋਂ ਵੀ ਵੱਧ ਖਤਰਨਾਕ ਹੋ ਸਕਦਾ ਹੈ।
ਉਸ ਨੇ ਤਾਂ ਸਿਰਫ ਇਕ ਖਤਰਾ ਦੱਸਿਆ ਹੈ। ਉਹ ਇਹ ਕਿ ਕੋਰੋਨਾ ਦੀ ਇਸ ਮਹਾਮਾਰੀ ਦੇ ਸਿਰ ’ਤੇ ਹੁਣ ਇਕ ਨਵਾਂ ਸਿੰਗ ਉੱਗ ਗਿਆ ਹੈ। ਉਹ ਹੈ-ਬੀ. 1.617.2, ਇਹ ਬੜੀ ਤੇਜ਼ੀ ਨਾਲ ਫੈਲਦਾ ਹੈ। ਇਹ ਤਾਂ ਫੈਲ ਹੀ ਸਕਦਾ ਹੈ ਪਰ ਮੈਨੂੰ ਇਹ ਡਰ ਲੱਗਦਾ ਹੈ ਿਕ ਭਾਰਤ ਵਾਂਗ ਅਫਰੀਕਾ ਅਤੇ ਏਸ਼ੀਆ ਦੇ ਪਿੰਡਾਂ ’ਚ ਇਹ ਨਵਾਂ ਇਨਫੈਕਸ਼ਨ ਫੈਲ ਗਿਆ ਤਾਂ ਕੀ ਹੋਵੇਗਾ? ਸਾਡੇ ਪਿੰਡਾਂ ’ਚ ਰਹਿਣ ਵਾਲੇ ਲੋਕ ਰੱਬ ਦੇ ਆਸਰੇ ਹੋ ਜਾਣਗੇ। ਨਾ ਉਨ੍ਹਾਂ ਕੋਲ ਦਵਾਈ ਹੈ, ਨਾ ਡਾਕਟਰ ਹੈ ਅਤੇ ਨਾ ਹੀ ਹਸਪਤਾਲ।
ਉਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਸ਼ਹਿਰਾਂ ’ਚ ਆ ਕੇ ਆਪਣਾ ਇਲਾਜ ਕਰਵਾ ਸਕਣ। ਇਸ ਸਮੇਂ ਭਾਰਤ ’ਚ 18 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ ਜੋ ਦੁਨੀਆ ’ਚ ਸਭ ਤੋਂ ਵੱਧ ਹੈ ਪਰ ਜੇਕਰ ਕੋਰੋਨਾ ਦਾ ਤੀਸਰਾ ਹਮਲਾ ਹੋ ਗਿਆ ਤਾਂ ਕੀ ਪਤਾ ਕਿ ਇਕੱਲਾ ਭਾਰਤ ਹੀ ਦੁਨੀਆ ਦਾ ਸਭ ਤੋਂ ਵੱਧ ਦੁਖੀ ਦੇਸ਼ ਬਣ ਜਾਵੇ।
ਭਾਰਤ ਆਪਣੇ ਭੋਲੇਪਨ ’ਤੇ ਸ਼ਾਇਦ ਖੁਦ ਪਛਤਾਵੇ। ਉਸ ਨੇ 6 ਕਰੋੜ ਤੋਂ ਵੱਧ ਟੀਕੇ ਦੁਨੀਆ ਦੇ ਦਰਜਨਾਂ ਦੇਸ਼ਾਂ ਨੂੰ ਵੰਡ ਦਿੱਤੇ ਪਰ ਹੁਣ ਵੀ ਕਈ ਦੇਸ਼ਾਂ ਕੋਲ ਕਰੋੜਾਂ ਟੀਕਿਆਂ ਦਾ ਭੰਡਾਰ ਭਰਿਆ ਹੋਇਆ ਹੈ ਪਰ ਉਹ ਉਨ੍ਹਾਂ ਨੂੰ ਭਾਰਤ ਨੂੰ ਦੇਣ ’ਚ ਨਾਂਹ-ਨੁੱਕਰ ਕਰ ਰਹੇ ਹਨ। ਰੂਸ ਵਰਗੇ ਦੇਸ਼ ਦੇ ਰਹੇ ਹਨ ਪਰ ਜੋ ਟੀਕਾ ਭਾਰਤ ’ਚ 100-150 ਰੁਪਏ ਦਾ ਬਣਦਾ ਹੈ, ਉਸ ਨੂੰ ਉਹ ਹਜ਼ਾਰ ਰੁਪਏ ’ਚ ਵੇਚ ਰਿਹਾ ਹੈ।
ਇਹ ਵੀ ਕਿੰਨਾ ਅਜੀਬ ਹੈ ਕਿ ਭਾਰਤ ਦੀਆਂ ਕੁਝ ਕੰਪਨੀਆਂ, ਜੋ ਰੇਮਡੇਸਿਵਿਰ ਟੀਕਾ ਬਣਾਉਂਦੀਆਂ ਹਨ, ਸਿਰਫ ਬਰਾਮਦ ਲਈ। ਉਨ੍ਹਾਂ ਨੂੰ ਅਜੇ ਤੱਕ ਭਾਰਤ ਸਰਕਾਰ ਨੇ ਦੇਸ਼ ਅੰਦਰ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਲੱਖਾਂ ਟੀਕੇ ਮੁੰਬਈ ਹਵਾਈ ਅੱਡੇ ’ਤੇ ਪਏ ਧੂੜ ਫੱਕ ਰਹੇ ਹਨ। ਇਹ ਠੀਕ ਹੈ ਕਿ ਦੁਨੀਆ ਦੇ ਕਈ ਛੋਟੇ-ਮੋਟੇ ਦੇਸ਼ ਭਾਰਤ ਨੂੰ ਆਕਸੀਜਨ-ਯੰਤਰ, ਦਵਾਈਆਂ, ਕੋਰੋਨਾ ਕਿੱਟਾਂ ਆਦਿ ਭੇਟ ਕਰ ਰਹੇ ਹਨ ਪਰ ਉਹ ਕਿਉਂ ਨਹੀਂ ਸੋਚਦੇ ਕਿ ਭਾਰਤ ਦੇ ਬਜ਼ੁਰਗਾਂ ਨੂੰ ਟੀਕੇ ਸਭ ਤੋਂ ਪਹਿਲਾਂ ਲੱਗਣੇ ਚਾਹੀਦੇ ਹਨ।
ਉਨ੍ਹਾਂ ਦੇਸ਼ਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਓਨਾ ਖਤਰਾ ਨਹੀਂ ਹੈ ਜਿੰਨਾ ਭਾਰਤ ਦੇ ਬਜ਼ੁਰਗਾਂ ਨੂੰ ਹੈ। ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਫਰਾਂਸ ਅਤੇ ਸਵੀਡਨ ਦਾ ਮੁਲਾਂਕਣ ਕਰਨ, ਜਿਨ੍ਹਾਂ ਨੇ ਆਪਣੇ ਸੀਨੀਅਰ ਨਾਗਰਿਕਾਂ ਨੂੰ ਟੀਕੇ ਲਗਾਉਣ ਦੇ ਬਾਅਦ ਉਨ੍ਹਾਂ ਨੂੰ ਹੋਰਨਾਂ ਦੇਸ਼ਾਂ ਦੇ ਲੋੜਵੰਦਾਂ ਨੂੰ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
ਜੋ ਵੀ ਹੋਵੇ, ਭਾਰਤ ਦੇ 140 ਕਰੋੜ ਲੋਕਾਂ ਨੂੰ ਆਪਣੀ ਕਮਰ ਕੱਸਣੀ ਹੋਵੇਗੀ। ਜੇਕਰ ਤੀਸਰਾ ਹਮਲਾ ਹੋਇਆ ਤਾਂ ਉਸ ਦਾ ਮੁਕਾਬਲਾ ਵੀ ਡੱਟ ਕੇ ਕਰਨਾ ਹੋਵੇਗਾ। ਇੰਜੈਕਸ਼ਨ, ਆਕਸੀਜਨ ਵਗੈਰਾ ਤਾਂ ਮੁਹੱਈਆ ਕੀਤੇ ਹੀ ਜਾਣ, ਉਨ੍ਹਾਂ ਦੇ ਨਾਲ-ਨਾਲ ਮਾਸਕ, ਸਰੀਰਕ ਦੂਰੀ, ਕਸਰਤ, ਕਾੜ੍ਹਾ, ਘਰੇਲੂ ਇਲਾਜ ਅਤੇ ਆਪਣਾ ਮਨੋਬਲ ਬੁਲੰਦ ਬਣਾ ਕੇ ਰੱਖਿਆ ਜਾਵੇ।
ਗੰਗਾ-ਯਮੁਨਾ ’ਚ ਤੈਰਦੀਆਂ ਲਾਸ਼ਾਂ, ਸੁੰਗੜਦੇ ਸੂਬੇ
NEXT STORY