Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    5:07:15 PM

  • long power cut in punjab tomorrow

    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT, ਇਨ੍ਹਾਂ...

  • canada s unity

    ਕੈਨੇਡਾ ਦੀ ਏਕਤਾ ’ਤੇ ਛਾਏ ਸੰਕਟ ਦੇ ਬੱਦਲ ! ਤੇਲ...

  • iran us escalation

    'ਗੱਲਬਾਤ ਲਈ ਤਿਆਰ ਹਾਂ..!' ਇਰਾਨੀ ਵਿਦੇਸ਼ ਮੰਤਰੀ...

  • air india schedule

    AIR INDIA ਵੱਲੋਂ ਲੁਧਿਆਣਾ-ਦਿੱਲੀ ਫ਼ਲਾਈਟਾਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਧਿਆਪਕ, ਮਾਤਾ-ਪਿਤਾ ਅਤੇ ਵਿਦਿਆਰਥੀ ਜੀਵਨ ਦੇ ਤਿਕੋਣ ’ਚ ਫਸੀ ਨੌਜਵਾਨ ਪੀੜ੍ਹੀ

BLOG News Punjabi(ਬਲਾਗ)

ਅਧਿਆਪਕ, ਮਾਤਾ-ਪਿਤਾ ਅਤੇ ਵਿਦਿਆਰਥੀ ਜੀਵਨ ਦੇ ਤਿਕੋਣ ’ਚ ਫਸੀ ਨੌਜਵਾਨ ਪੀੜ੍ਹੀ

  • Edited By Shubam Kumar,
  • Updated: 22 Aug, 2026 03:05 PM
Blog
the young generation trapped in the triangle of teacher
  • Share
    • Facebook
    • Tumblr
    • Linkedin
    • Twitter
  • Comment

ਅਸਲੀਅਤ ਕੀ ਹੈ : ਸਰਕਾਰ ਇਹ ਤੈਅ ਕਰਦੀ ਹੈ ਕਿ ਕੀ ਪੜ੍ਹਾਇਆ ਜਾਵੇਗਾ ਅਤੇ ਕਿਹੜੀਆਂ ਪ੍ਰੀਖਿਆਵਾਂ ਰਾਹੀਂ ਉਸ ਨੂੰ ਪਰਖਿਆ ਜਾਵੇਗਾ, ਮਾਪੇ ਇਹ ਤੈਅ ਕਰਦੇ ਹਨ ਕਿ ਉਸ ਪੜ੍ਹਾਈ ਦਾ ਅੰਤ ਕਿਸ ਮੁਕਾਮ ’ਤੇ ਹੋਣਾ ਚਾਹੀਦਾ ਹੈ ਅਤੇ ਵਿਦਿਆਰਥੀ ਉਹ ਵਿਅਕਤੀ ਹੈ ਜਿਸ ਨੂੰ ਇਨ੍ਹਾਂ ਦੋਵਾਂ ਦੇ ਫੈਸਲਿਆਂ ਵਿਚਾਲੇ ਆਪਣੀ ਪੂਰੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ। ਇਹ ਵਿਵਸਥਾ ਉਸ ਮਸ਼ੀਨ ਵਾਂਗ ਹੈ ਜਿਸ ’ਤੇ ਕਨਵੇਅਰ ਬੈਲਟ ਚੱਲਦੀ ਹੈ।

ਇਕ ਪੜਾਅ ਤੋਂ ਦੂਜੇ ਪੜਾਅ ਤੱਕ ਜਾਣ ਤੋਂ ਸਿਵਾਏ ਕੁਝ ਨਹੀਂ। ਇਸ ਨੂੰ ਇਸ ਤਰ੍ਹਾਂ ਸਮਝੋ, ਸਕੂਲ ’ਚੋਂ ਇਕ ਧਾਰਾ ਨਿਕਲਦੀ ਹੈ, ਦਾਖਲਾ ਪ੍ਰੀਖਿਆ ਤੱਕ ਪਹੁੰਚਦੀ ਹੈ ਅਤੇ ਕਿਸੇ ਸਨਮਾਨਜਨਕ ਡਿਗਰੀ ਤੱਕ ਲੈ ਜਾਂਦੀ ਹੈ। ਉਸ ’ਚੋਂ ਨੌਕਰੀ ਜਾਂ ਐਂਟਰਪ੍ਰੀਨਿਓਰਸ਼ਿਪ ਨਿਕਲਦੀ ਹੈ ਤਾਂ ਜੋ ਰਿਸ਼ਤੇਦਾਰ ਵਿਆਹ-ਸ਼ਾਦੀਆਂ ’ਚ, ਘਰ ਵਾਲੇ ਪਰਿਵਾਰਕ ਸਮਾਗਮਾਂ ’ਚ ਅਤੇ ਨੇਤਾ ਜੀ ਜਨਤਕ ਮੰਚਾਂ ਤੋਂ ਦਿੱਤੇ ਭਾਸ਼ਣਾਂ ’ਚ ਇਸ ਦਾ ਜ਼ਿਕਰ ਮਾਣ ਨਾਲ ਕਰ ਸਕਣ। ਇਹ ਅਜਿਹੀ ਕਸਰਤ ਜਾਂ ਦੌੜ ਹੈ ਜਿਸ ’ਚ ਨੌਜਵਾਨਾਂ ਦੀ ਜਿਗਿਆਸਾ, ਯੋਗਤਾ ਅਤੇ ਸੁਭਾਅ ਚੁੱਪਚਾਪ ਪਿੱਛੇ ਰਹਿ ਜਾਂਦੇ ਹਨ ਅਤੇ ਤ੍ਰਾਸਦੀ ਇਹ ਹੈ ਕਿ ਅਗਲੇ 40-50 ਜਾਂ ਇਸ ਤੋਂ ਵੱਧ ਸਾਲ ਸਮਾਜ ਦੇ ਬਣਾਏ ਹੋਏ ਢਾਂਚੇ ’ਚ ਬੀਤ ਜਾਂਦੇ ਹਨ ਅਤੇ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ। ਸਵਾਲ ਇਹ ਹੈ ਕਿ ਫੈਸਲਾ ਕਿਸ ਦਾ ਹੋਣਾ ਚਾਹੀਦਾ ਹੈ—‘ਵਿਦਿਆਰਥੀ ਦਾ, ਮਾਪਿਆਂ ਦਾ ਜਾਂ ਅਧਿਆਪਕ ਦਾ’? ਇਸ ਦਾ ਉੱਤਰ ਕਿਸੇ ਨਾਅਰੇ ਜਾਂ ਇਕ ਲਾਈਨ ’ਚ ਨਹੀਂ ਦਿੱਤਾ ਜਾ ਸਕਦਾ। ਅਧਿਆਪਕ ਸੈਂਕੜੇ ਘੰਟਿਆਂ ਤੱਕ ਕਿਸੇ ਬੱਚੇ ਨੂੰ ਸੋਚਦਿਆਂ, ਸਵਾਲ ਕਰਦਿਆਂ ਅਤੇ ਆਪਣੀ ਗੱਲ ਰੱਖਦਿਆਂ ਵੇਖਦਾ ਹੈ ਜਿਸ ਨੂੰ ਮਾਪੇ ਨਹੀਂ ਵੇਖ ਸਕਦੇ।

ਉਹ ਅਕਸਰ ਘਰ ’ਚ ਬੱਚੇ ਨੂੰ ਥੱਕਿਆ ਹੋਇਆ, ਪ੍ਰੇਸ਼ਾਨ, ਬੇਚੈਨ ਅਤੇ ਇਕ ਅਣਜਾਣ ਡਰ ਤੋਂ ਸਹਿਮਿਆ ਹੋਇਆ ਵੇਖਦੇ ਹਨ। ਬੱਚਾ ਵੀ ਸਿੱਖ ਚੁੱਕਾ ਹੁੰਦਾ ਹੈ ਕਿ ਘਰ ’ਚ ਆਪਣੇ ਮਨ ਦੀ ਉਥਲ-ਪੁਥਲ ਦੇ ਕਿਹੜੇ ਹਿੱਸੇ ਨੂੰ ਦਿਖਾਉਣਾ ਹੈ ਅਤੇ ਭਾਵੇਂ ਉਹ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖ ਚੁੱਕਿਆ ਹੋਵੇ, ਮਨ ਦੀ ਗੱਲ ਨਹੀਂ ਕਰ ਪਾਉਂਦਾ। ਇਸ ਦੇ ਉਲਟ ਅਧਿਆਪਕ ਉਸ ਬੱਚੇ ਦੀ ਪ੍ਰਤਿਭਾ ਨੂੰ ਸਮਝਦਿਆਂ ਹੋਇਆਂ ਵੀ ਕੁਝ ਪ੍ਰਗਟ ਨਹੀਂ ਹੋਣ ਦਿੰਦਾ। ਹੁੰਦਾ ਇਹ ਹੈ ਕਿ ਜਿਹੜਾ ਬੱਚਾ ਜਮਾਤ ’ਚ ਵਾਦ-ਵਿਵਾਦ ਜਾਂ ਬਹਿਸ ਦੌਰਾਨ ਵਾਹਵਾ ਖੱਟਦਾ ਹੈ, ਉਹ ਪ੍ਰੀਖਿਆ ਦੇ ਨਾਂ ਤੋਂ ਘਬਰਾ ਜਾਂਦਾ ਹੈ। ਮਤਲਬ ਇਹ ਹੈ ਕਿ ਅਧਿਆਪਕ ਹੀ ਵਿਦਿਆਰਥੀ ਨੂੰ ਟ੍ਰੇਂਡ ਕਰਦਾ ਹੈ ਕਿ ਉਸ ਨੇ ਪ੍ਰੀਖਿਆ ਕਿਵੇਂ ਦੇਣੀ ਹੈ ਪਰ ਜੇ ਸਾਰੀ ਜ਼ਿੰਮੇਵਾਰੀ ਅਧਿਆਪਕ ’ਤੇ ਹੀ ਪਾ ਦਿੱਤੀ ਜਾਵੇ ਤਾਂ ਇਹ ਬੇਇਨਸਾਫ਼ੀ ਹੋਵੇਗੀ। ਅਧਿਆਪਕ ਆਮ ਤੌਰ ’ਤੇ ਵਿਦਿਆਰਥੀ ਨੂੰ ਇਕ ਵਿਸ਼ੇ, ਇਕ ਜਮਾਤ ਅਤੇ ਇਕ ਅਕਾਦਮਿਕ ਸਾਲ ਦੇ ਦਾਇਰੇ ’ਚ ਜਾਣਦਾ ਹੈ।

ਅਧਿਆਪਕ ਦੀ ਸਲਾਹ ’ਤੇ ਕੋਈ ਬੱਚਾ ਕਿਸੇ ਖਾਸ ਵਿਸ਼ੇ ਨੂੰ ਚੁਣਦਾ ਹੈ ਅਤੇ ਕੁਝ ਸਾਲਾਂ ਬਾਅਦ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ’ਚ ਮੁਸ਼ਕਲ ਆਉਂਦੀ ਹੈ, ਤਾਂ ਭਵਿੱਖ ਦੀ ਚਿੰਤਾ ਅਧਿਆਪਕ ਨਹੀਂ, ਸਗੋਂ ਪਰਿਵਾਰ ਕਰਦਾ ਹੈ। ਤਾਂ ਫਿਰ ਅਸਲ ’ਚ ਕੌਣ ਫੈਸਲਾ ਕਰ ਰਿਹਾ ਹੈ? ਇਕ ਕਰੀਅਰ-ਗਾਈਡੈਂਸ ਸਰਵੇਖਣ ’ਚ 100 ’ਚੋਂ 60 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੇ ਕਰੀਅਰ ਦੇ ਫੈਸਲੇ ਨੂੰ ਮਾਪਿਆਂ ਨੇ ਪ੍ਰਭਾਵਿਤ ਕੀਤਾ, ਬਾਕੀ ਲੋਕਾਂ ਨੂੰ ਅਜਿਹੇ ਵਿਅਕਤੀ ਤੋਂ ਸਲਾਹ ਮਿਲੀ ਜਿਸ ਨੂੰ ਉਸ ਖੇਤਰ ਦਾ ਅਸਲ ਤਜਰਬਾ ਸੀ। ਇਕ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ 14 ਤੋਂ 21 ਸਾਲ ਦੀ ਉਮਰ ਦੇ 93 ਫੀਸਦੀ ਭਾਰਤੀ ਵਿਦਿਆਰਥੀ ਸਿਰਫ ਸੱਤ ਕਰੀਅਰ ਬਦਲਾਂ ਤੋਂ ਜਾਣੂ ਹਨ, ਜਦਕਿ ਅੱਜ 250 ਤੋਂ ਵੱਧ ਮਾਨਤਾ ਪ੍ਰਾਪਤ ਕਰੀਅਰ ਦੇ ਰਸਤੇ ਮੌਜੂਦ ਹਨ। ਇਹ ਸਿਰਫ ਕੁਝ ਨਵਾਂ ਅਤੇ ਵੱਖਰਾ ਕਰਨ ਦੀ ਚਾਹ ਰੱਖਣ ਵਾਲੇ ਅੱਲ੍ਹੜਾਂ ਦੀ ਕਹਾਣੀ ਨਹੀਂ ਹੈ। ਇਹ ਉਨ੍ਹਾਂ ਦਰਵਾਜ਼ਿਆਂ ਦੀ ਕਹਾਣੀ ਹੈ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕਦੇ ਦੱਸਿਆ ਹੀ ਨਹੀਂ ਗਿਆ।

ਅਕਸਰ ਮਾਪੇ ਵੀ ਆਪਣੇ ਬੱਚਿਆਂ ਦੇ ਸਾਹਮਣੇ ਉਨ੍ਹਾਂ ਰਸਤਿਆਂ ਨੂੰ ਰੱਖਦੇ ਹਨ ਜਿਨ੍ਹਾਂ ਨੂੰ ਉਹ ਖੁਦ ਜਾਣਦੇ ਹਨ—‘‘ਇੰਜੀਨੀਅਰਿੰਗ, ਮੈਡੀਕਲ, ਕਾਨੂੰਨ ਜਾਂ ਸਰਕਾਰੀ ਨੌਕਰੀ।’’ ਉਮਰ ਵਧਣ ਦੇ ਨਾਲ ਫੈਸਲੇ ਦੀ ਵਾਗਡੋਰ ਹੌਲੀ-ਹੌਲੀ ਵਿਦਿਆਰਥੀ ਦੇ ਹੱਥ ’ਚ ਆਉਣੀ ਚਾਹੀਦੀ ਹੈ ਅਤੇ ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ‘ਰਾਹ ਰੋਕਣ ਵਾਲੇ ਦਰਬਾਨ ਦੀ ਨਹੀਂ, ਸਗੋਂ ਰਾਹ ਦਿਖਾਉਣ ਵਾਲੇ ਟਾਰਚਧਾਰੀ ਦੀ’ ਹੋਣੀ ਚਾਹੀਦੀ ਹੈ। ਤੁਲਨਾ ਕਰਨਾ ਜ਼ਰੂਰੀ ਹੈ : ਭਾਰਤ ਦੀ ਤੁਲਨਾ ਵਿਦੇਸ਼ਾਂ ਦੀ ਸਿੱਖਿਆ-ਪ੍ਰਣਾਲੀ ਨਾਲ ਕਰਨਾ ਸਿਰਫ਼ ‘ਦੂਜੇ ਦੇਸ਼ ’ਚ ਸਭ ਕੁਝ ਬਿਹਤਰ ਹੈ’ ਵਾਲੀ ਘਿਸੀ-ਪਿਟੀ ਸੋਚ ਨਹੀਂ ਰਹਿ ਜਾਂਦੀ, ਸਗੋਂ ਇਹ ਸਮਝਣ ਦਾ ਇਕ ਤਰੀਕਾ ਹੈ ਕਿ ਵੱਖ-ਵੱਖ ਸਿੱਖਿਆ-ਪ੍ਰਣਾਲੀਆਂ ਵਿਦਿਆਰਥੀਆਂ ਨੂੰ ਫੈਸਲੇ ਲੈਣ ਦੀ ਕਿੰਨੀ ਆਜ਼ਾਦੀ ਦਿੰਦੀਆਂ ਹਨ। ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਆਸਟ੍ਰੇਲੀਆ ਅਤੇ ਪੱਛਮੀ ਯੂਰਪ ਦੇ ਕਈ ਹਿੱਸਿਆਂ ’ਚ ਸਿੱਖਿਆ ਦੀ ਬਣਤਰ ਹੀ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਵਿਦਿਆਰਥੀ ਆਪਣੇ ਫੈਸਲੇ ਖੁਦ ਲੈਂਦਾ ਹੈ ਜਦਕਿ ਭਾਰਤ ’ਚ ਉਹ ਤਿਕੋਣ ’ਚ ਫਸ ਜਾਂਦਾ ਹੈ। ਕਈ ਵਿਦੇਸ਼ੀ ਯੂਨੀਵਰਸਿਟੀਆਂ ’ਚ ਵਿਦਿਆਰਥੀ ਬਿਨਾਂ ਕਿਸੇ ਯਕੀਨੀ ਵਿਸ਼ੇ ਨੂੰ ਐਲਾਨੇ ਜਾਣ ਤੋਂ ਬਿਨਾਂ ਕਾਲਜ ’ਚ ਦਾਖਲਾ ਲੈ ਸਕਦੇ ਹਨ।

ਹਾਲਾਂਕਿ ਰਾਸ਼ਟਰੀ ਸਿੱਖਿਆ ਨੀਤੀ 2020 ’ਚ ਬਹੁ-ਵਿਸ਼ੇਸ਼ ਸਿੱਖਿਆ ਅਤੇ ਡਿਗਰੀ ਪ੍ਰੋਗਰਾਮਾਂ ’ਚ ਬਦਲਾਅ ਕਰਨਾ ਇਹ ਦੱਸਦਾ ਹੈ ਕਿ ਖੁਦ ਨੀਤੀ-ਘਾੜੇ ਇਹ ਮੰਨ ਰਹੇ ਹਨ ਕਿ ਪੁਰਾਣੀ ਸਿੱਖਿਆ-ਵਿਵਸਥਾ ਹਰ ਵਿਦਿਆਰਥੀ ਲਈ ਕੰਮ ਨਹੀਂ ਕਰ ਰਹੀ ਸੀ। ਇਸ ਦੇ ਪਿੱਛੇ ਅਜਿਹੇ ਅੰਕੜੇ ਹਨ ਜਿਨ੍ਹਾਂ ਨੂੰ ਵੇਖ ਕੇ ਦਿਲ ਦਹਿਲ ਜਾਂਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਅਨੁਸਾਰ, ਭਾਰਤ ’ਚ 2023 ’ਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ 13,892 ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਦਹਾਕੇ ਦੀ ਤੁਲਨਾ ’ਚ 65 ਫੀਸਦੀ ਵੱਧ ਸਨ।

ਹੱਲ ਕੀ ਹੈ : ਅੱਜ ਕੰਮ ਦੀ ਦੁਨੀਆ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ 16 ਸਾਲ ਦੀ ਉਮਰ ’ਚ ਲਿਆ ਗਿਆ ਕਰੀਅਰ ਦਾ ਫੈਸਲਾ ਵਿਦਿਆਰਥੀ ਦੇ ਗ੍ਰੈਜੂਏਟ ਹੋਣ ਤੱਕ ਉਸ ਰੂਪ ’ਚ ਮੌਜੂਦ ਹੀ ਨਾ ਰਹੇ! ਆਟੋਮੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਮ ਦੇ ਪੂਰੇ ਖੇਤਰਾਂ ਨੂੰ ਬਦਲ ਰਹੇ ਹਨ। ਅਜਿਹੇ ਸਮੇਂ ’ਚ ਬਹੁਤ ਘੱਟ ਉਮਰ ’ਚ ਕਿਸੇ ਇਕ ਖੇਤਰ ’ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੰਨ੍ਹ ਦੇਣਾ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਵਿਦਿਆਰਥੀ, ਮਾਪੇ ਅਤੇ ਅਧਿਆਪਕ—ਇਨ੍ਹਾਂ ਤਿੰਨਾਂ ’ਚੋਂ ਕਿਸੇ ਇਕ ਨੂੰ ਵੀ ਇਸ ਫੈਸਲੇ ’ਤੇ ਇਕਤਰਫ਼ਾ ਅਧਿਕਾਰ ਨਹੀਂ ਮਿਲਣਾ ਚਾਹੀਦਾ ਅਤੇ ਸਭ ਤੋਂ ਜ਼ਰੂਰੀ ਹੈ ਕਿ ਸਮਾਜ ਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਕਰੀਅਰ ਬਦਲਣਾ ਅਸਫ਼ਲਤਾ ਨਹੀਂ ਹੈ। ਕਲਮ ਵਿਦਿਆਰਥੀ ਦੇ ਹੱਥ ’ਚ ਹੋਣੀ ਚਾਹੀਦੀ ਹੈ, ਪਰ ਉਹ ਕਲਮ ਉਸ ਨੂੰ ਹੌਲੀ-ਹੌਲੀ ਸੌਂਪੀ ਜਾਣੀ ਚਾਹੀਦੀ ਹੈ ਕਿਉਂਕਿ ਅੰਤ ’ਚ ਇਹ ਉਸ ਦੀ ਜ਼ਿੰਦਗੀ ਹੈ ਅਤੇ ਜਦੋਂ ਜ਼ਿੰਦਗੀ ਉਸ ਦੀ ਹੈ, ਤਾਂ ਆਖ਼ਰੀ ਫੈਸਲਾ ਵੀ ਉਸ ਦਾ ਹੀ ਹੋਣਾ ਚਾਹੀਦਾ ਹੈ।

-ਪੂਰਨ ਚੰਦ ਸਰੀਨ

  • young generation
  • trapped
  • triangle
  • teacher
  • parent
  • student life

‘ਭਾਰਤੀ ਅਦਾਲਤੀ ਕੰਪਲੈਕਸਾਂ ’ਚ’ ਵਧਦੇ ਜਾ ਰਹੇ ਹਿੰਸਾ ਦੇ ਮਾਮਲੇ!

NEXT STORY

Stories You May Like

  • three boys arrested lovely professional university protest
    LPU ਮਾਮਲੇ 'ਚ ਨਵੀਂ ਅਪਡੇਟ! ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ, ਯੂਨੀਵਰਸਿਟੀ ਦੇ ਨਿਕਲੇ ਵਿਦਿਆਰਥੀ
  • shooting at an american school
    ਅਮਰੀਕੀ ਸਕੂਲ 'ਚ ਚੱਲੀਆਂ ਗੋਲੀਆਂ: 4 ਬੱਚਿਆਂ ਅਤੇ ਅਧਿਆਪਕ ਸਣੇ 5 ਦੀ ਮੌਤ, ਹਮਲਾਵਰ ਵੀ ਢੇਰ
  • difficulties for sidhu moosewala s parents have increased
    ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਖਿਲਾਫ ਸ਼ਿਕਾਇਤ ਦਰਜ਼, ਜਾਣੋ ਕੀ ਹੈ ਪੂਰਾ ਮਾਮਲਾ
  • parvinder jhota  s mother arrived at the hospital to meet the injured
    ਹਸਪਤਾਲ 'ਚ ਜ਼ਖਮੀਆਂ ਦਾ ਹਾਲ ਜਾਨਣ ਪੁੱਜੇ ਪਰਵਿੰਦਰ ਝੋਟਾ ਦੇ ਮਾਤਾ, ਪੜ੍ਹੋ ਕੀ ਕਿਹਾ
  • prime minister narendra modi  public life  25 years
    ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
  • sail and nmdc directed to find mining assets abroad
    ਸੇਲ ਅਤੇ NMDC ਨੂੰ ਵਿਦੇਸ਼ਾਂ ’ਚ ਮਾਈਨਿੰਗ ਜਾਇਦਾਦਾਂ ਲੱਭਣ ਦੇ ਨਿਰਦੇਸ਼
  • punjab teachers to take mass leave for two days
    ਪੰਜਾਬ ਦੇ ਅਧਿਆਪਕ 2 ਦਿਨ ਲੈਣਗੇ ਸਮੂਹਿਕ ਛੁੱਟੀ, ਸਕੂਲਾਂ 'ਚ ਕੰਮਕਾਜ ਹੋਵੇਗਾ ਪ੍ਰਭਾਵਿਤ
  • rahul and priyanka meet ankita bhandari  s parents
    ਅੰਕਿਤਾ ਭੰਡਾਰੀ ਦੇ ਮਾਤਾ-ਪਿਤਾ ਨੂੰ ਮਿਲੇ ਰਾਹੁਲ-ਪ੍ਰਿਯੰਕਾ, ਦੁਸ਼ਯੰਤ ਗੌਤਮ ਦੀ ਰਾਜਪਾਲ ਨਿਯੁਕਤੀ ’ਤੇ ਚੁੱਕੇ ਸਵਾਲ
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • india girls safe
      ਕੰਨਿਆ ਪੂਜਨ ਵਾਲੇ ਦੇਸ਼ ’ਚ ਬੱਚੀਆਂ ਅਸੁਰੱਖਿਅਤ ਕਿਉਂ ?
    • series of threats to blow things up with bombs shows no signs of stopping
      ‘ਨਹੀਂ ਰੁਕ ਰਿਹਾ’ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ!
    • un on indian matters
      ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ‘ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ’ ਦਾ...
    • mukesh ambani elon musk
      ਭਾਰਤ ’ਚ ਸਟਾਰਲਿੰਕ ਨੂੰ ਲੈ ਕੇ ਮੁਕੇਸ਼ ਅੰਬਾਨੀ ਨਾਲ ਕਿਉਂ ਉਲਝ ਰਹੇ ਐਲਨ ਮਸਕ
    • voter list sir
      ਪੰਜਾਬ ’ਚ ਵੋਟਰ ਸੂਚੀਆਂ ਦੀ ‘ਐੱਸ. ਆਈ. ਆਰ.’ ਦਾ ਵਿਰੋਧ ਅਤੇ ਅਸਲੀ ਤੱਥ
    • drugs in punjab
      ਪੰਜਾਬ ਅਤੇ ਸਰਹੱਦੀ ਸੂਬਿਆਂ ’ਚ ਵਧਦੀ ਨਸ਼ੇ ਦੀ ਸਮੱਸਿਆ : ਚੁਣੌਤੀਆਂ ਅਤੇ ਹੱਲ
    • country in the grip of mafias
      ‘ਮਾਫ਼ੀਆਵਾਂ ਦੇ ਸ਼ਿਕੰਜੇ ’ਚ ਦੇਸ਼’ ਰੁਕ ਨਹੀਂ ਰਿਹਾ ਗ਼ੈਰ-ਕਾਨੂੰਨੀ ਸਿਲਸਿਲਾ!
    • growing gap between wealth and poverty
      ਅਮੀਰੀ ਗਰੀਬੀ ਦਾ ਵਧ ਰਿਹਾ ਪਾੜਾ
    • online hate is taking away his joy from the game
      ਆਨਲਾਈਨ ਨਫ਼ਰਤ ਖੇਡ ਤੋਂ ਉਸ ਦੀ ਖੁਸ਼ੀ ਖੋਹ ਰਹੀ
    • sir
      ਵੋਟਰ ਸੂਚੀ ਦੇ ਸ਼ੁੱਧੀਕਰਨ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +