ਡਰ, ਇੱਛਾ ਅਤੇ ਦੂਸਰੇ ਕੀ ਸੋਚਣਗੇ ਇਹ ਮਨੁੱਖ ਦੀਆਂ ਮੁੱਢਲੀਆਂ ਪ੍ਰਵਿਰਤੀਆਂ ਹਨ। ਕੁਝ ਲੋਕਾਂ ਵਿਚ ਬਿਨਾਂ ਰੁਕੇ ਬੋਲਣ ਅਤੇ ਕਹਾਣੀਆਂ ਸੁਣਾਉਣ ਦਾ ਗੁਣ ਹੁੰਦਾ ਹੈ। ਇਹ ਜਨਮਜਾਤ ਅਤੇ ਪਰਿਵਾਰਕ ਪ੍ਰੰਪਰਾ ਦਾ ਸੁਮੇਲ ਹੋ ਸਕਦਾ ਹੈ। ਇਨ੍ਹਾਂ ਦੀ ਕਹੀ ਗੱਲ ਭਾਵੇਂ ਬਿਲਕੁਲ ਗੱਪ ਹੋਵੇ ਅਤੇ ਅਜਿਹੀ ਹੋਵੇ ਕਿ ਵਿਸ਼ਵਾਸ ਹੀ ਨਾ ਹੋਵੇ ਪਰ ਕਹਿਣ ਦਾ ਲਹਿਜ਼ਾ ਉਸ ਨੂੰ ਸੱਚ ਮੰਨਦੇ ਹੋਏ ਯਕੀਨ ਕਰਨ ਦਾ ਮੰਨ ਬਣਾ ਦਿੰਦਾ ਹੈ ਅਤੇ ਫਿਰ ਹੁੰਦਾ ਇਹ ਹੈ ਕਿ ਜਿਵੇਂ ਉਹ ਵਿਅਕਤੀ ਕਹਿੰਦਾ ਹੈ ਉਹ ਮੰਨਦੇ ਜਾਂਦੇ ਹਨ। ਡਰ ਦਿਖਾ ਕੇ, ਲਾਲਚ ’ਚ ਪਾ ਕੇ ਅਤੇ ਉਸ ਤੋਂ ਵੀ ਅੱਗੇ ਇਹ ਕਿ ਮਾਨਸਿਕ ਦਬਾਅ ਬਣਾਉਂਦੇ ਹੋਏ ਇਹ ਕਹਿਣਾ ਕਿ ਕੋਈ ਕੀ ਕਹੇਗਾ, ਇਸ ਦਾ ਕਾਲਪਨਿਕ ਦ੍ਰਿਸ਼ ਦਿਖਾ ਕੇ ਗਲਤ ਨੂੰ ਸਹੀ ਮਨਵਾਉਣ ਦੀ ਕਲਾ ਜਿਨ੍ਹਾਂ ਨੂੰ ਆਉਂਦੀ ਹੈ ਉਹ ਅਸਲ ’ਚ ਮਹਾਨ ਕਹਾਣੀਕਾਰ ਹਨ। ਨਾਟਕਾਂ ਅਤੇ ਫਿਲਮਾਂ ’ਚ ਤਾਂ ਇਹ ਹੁੰਦਾ ਹੀ ਹੈ ਪਰ ਆਮ ਜੀਵਨ ’ਚ ਵੀ ਅਕਸਰ ਅਜਿਹੇ ਪਲ ਆਉਂਦੇ ਹਨ ਜਦੋਂ ਅਸੀਂ ‘ਕੀ ਕਰੀਏ, ਕੀ ਨਾ ਕਰੀਏ’ ਦੀ ਦੁਚਿੱਤੀ ’ਚ ਫਸ ਜਾਂਦੇ ਹਾਂ।
ਡਰ ਅਤੇ ਲਾਲਚ ਦਾ ਮਨੋਵਿਗਿਆਨ- ਕੁਝ ਵਿਸ਼ਵ ਪ੍ਰਸਿੱਧ ਲੋਕਾਂ ਦੀਆਂ ਗੱਲਾਂ ਜਾਂ ਉਨ੍ਹਾਂ ਵਲੋਂ ਘੜੀਆਂ ਗਈਆਂ ਕਹਾਣੀਆਂ ਅਤੇ ਸੁਣਾਉਣ ਦੇ ਅੰਦਾਜ਼ ’ਤੇ ਗੌਰ ਕਰੋ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ’ਤੇ ਲੱਗੇਗਾ ਕਿ ਉਨ੍ਹਾਂ ਸਾਰਿਆਂ ਨੇ ਕੋਈ ਅਜਿਹੀ ਖਾਸ ਗੱਲ ਤਾਂ ਨਹੀਂ ਕਹੀ ਪਰ ਹਮੇਸ਼ਾ ਦੇ ਲਈ ਯਾਦਗਾਰ ਬਣ ਗਈ। ਅਮਰੀਕਾ ’ਚ ਕਾਲੇ ਲੋਕਾਂ ਦੇ ਨਾਲ ਭੇਦਭਾਵ ਦੇ ਪ੍ਰਤੀ ਜਾਗਰੂਕ ਕਰਨ ਲਈ ਮਾਰਟੀਨ ਲੂਥਰਕਿੰਗ ਦਾ ਭਾਸ਼ਣ ਜਿਸ ’ਚ ਉਹ ਕਹਿੰਦੇ ਹਨ ਕਿ ‘ਮੇਰਾ ਇਕ ਸੁਪਨਾ ਹੈ’ ਇਕ ਇਨਕਲਾਬੀ ਬਦਲਾਅ ਦੀ ਭੂਮਿਕਾ ਬਣ ਗਿਆ। ਮਹਾਤਮਾ ਗਾਂਧੀ ਵਲੋਂ ਅਹਿੰਸਾ ਦਾ ਨਾਅਰਾ , ਦੇਸ਼ ਦੀ ਆਜ਼ਾਦੀ ਦਾ ਮੂਲ ਮੰਤਰ ਬਣ ਗਿਆ। ਸੁਭਾਸ਼ ਚੰਦਰ ਬੌਸ ‘ਤੁਮ ਮੁਝੇ ਖੂਨ ਦਿਓ, ਮੈਂ ਤੁਮਹੇਂ ਆਜ਼ਾਦੀ ਦੂੰਗਾ।’’ ਪੰਡਿਤ ਨਹਿਰੂ ਦਾ ਪਹਿਲਾ ਭਾਸ਼ਣ ਕਿ ਜਦੋਂ ਦੁਨੀਆ ਸੌਂ ਰਹੀ ਹੋਵੇਗੀ’ ਅੱਜ ਤੱਕ ਯਾਦ ’ਚ ਬਣਿਆ ਹੋਇਆ ਹੈ।
ਅੱਜ ਜਦੋਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ‘ਆਪ੍ਰੇਸ਼ਨ ਸਿੰਧੂਰ’ ਖਤਮ ਨਹੀਂ ਹੋਇਆ ਹੈ ਅਨੇਕ ਖਾਮੀਆਂ ਅਤੇ ਅਸਲੀਅਤਾਂ ਦੇ ਬਾਵਜੂਦ ਲੋਕ ਵਿਸ਼ਵਾਸ ਕਰ ਲੈਂਦੇ ਹਨ। ਅਸਲ ’ਚ ਜੀਵਨ ਦੀ ਆਪਾਤਾਪੀ, ਰੁਝੇਵੇਂ ਅਤੇ ਭਾਵੁਕਤਾ ਦੇ ਕਾਰਨ ਲੋਕ ਸਵਾਲ ਕਰਨਾ ਮਹੱਤਵਪੂਰਨ ਨਹੀਂ ਸਮਝਦੇ। ਤਰਕ ਕਰਨਾ ਤਾਂ ਦੂਰ ਦੀ ਗੱਲ ਹੈ। ਇਸ ਦਾ ਇਕ ਪਹਿਲੂ ਹੈ ਕਿ ਮੰਨ ’ਚ ਡਰ ਰਹਿੰਦਾ ਹੈ ਕਿ ਜੋ ਅਸੀਂ ਸੋਚ ਰਹੇ ਹਾਂ, ਉਹ ਸੱਚ ਹੋਇਆ ਤਾਂ ਜਾਂ ਕਿਤੇ ਸਵਾਲ ਕਰ ਦਿੱਤਾ ਅਤੇ ਕੋਈ ਨਵਾਂ ਰਾਜ ਖੁੱਲ੍ਹ ਗਿਆ ਤਾਂ ਜਾਂ ਇਹ ਕਿ ਸਾਡੀ ਦੇਸ਼ ਭਗਤੀ ਦੀ ਭਾਵਨਾ ਹੀ ਸੰਕਟ ’ਚ ਪੈ ਗਈ ਤਾਂ ਕੀ ਹੋਵੇਗਾ।
ਕੋਈ ਜੇਕਰ ਦੂਜਾ ਪਹਿਲੂ ਦਿਖਾਏ ਵੀ ਤਾਂ ਯਕੀਨ ਨਹੀਂ ਹੁੰਦਾ। ਇਸ ਦਾ ਮੋਨੋਵਿਗਿਆਨਿਕ ਕਾਰਨ ਇਹ ਹੈ ਕਿ ਮੰਨ ’ਚ ਹਮੇਸ਼ਾ ਸਭ ਕੁਝ ਠੀਕ ਹੋਣ ਦੀ ਕਾਮਨਾ ਰਹਿੰਦੀ ਹੈ ਅਤੇ ਵਿਸ਼ਵਾਸ ਵੀ ਜੋ ਅਸੀਂ ਚਾਹੁੰਦੇ ਹਾਂ ਉਹੀ ਹੋ ਰਿਹਾ ਹੈ। ਇਸ ਲਈ ਦਿਮਾਗ ’ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ ਹੈ।
ਭੈਅ ਅਤੇ ਲਾਲਚ ਕਿਸ ਗੱਲ ਦਾ : ਡਰ ਸਾਨੂੰ ਇਸ ਗੱਲ ’ਤੇ ਡਰਾਉਂਦਾ ਹੈ ਕਿ ਕਿਤੇ ਪਰਿਵਾਰ, ਸਮਾਜ ਅਤੇ ਇੱਥੋਂ ਤੱਕ ਕਿ ਧਰਮ ਤੋਂ ਬਾਹਰ ਨਾ ਕਰ ਦਿੱਤੇ ਜਾਣ ਇਸ ਤੋਂ ਬਚਣ ਲਈ ਬਹੁਤ ਜ਼ਿਆਦਾ ਭਾਵੁਕ ਹੋ ਕੇ ਅਜਿਹੇ ਫੈਸਲੇ ਕਰਨ ਲੱਗਦੇ ਹਾਂ ਜਿਨ੍ਹਾਂ ਦਾ ਅਸਰ ਤੁਰੰਤ ਵੀ ਹੁੰਦਾ ਹੈ ਅਤੇ ਦੇਰ ਨਾਲ ਵੀ। ਜੀਵਨ ਦੇ ਹਰ ਮੋੜ ’ਤੇ ਜਦੋਂ ਵੀ ਜ਼ਿਕਰ ਆਉਂਦਾ ਹੈ, ਅਫਸੋਸ ਹੁੰਦਾ ਹੈ ਕਿ ਜਾਣੇ-ਅਣਜਾਣੇ ਜੋ ਸਹੀ ਜਾਂ ਗਲਤ ਫੈਸਲਾ ਹੋਇਆ ਜੇਕਰ ਉਸ ਦਾ ਵਿਸ਼ਲੇਸ਼ਣ ਕਰ ਲੈਂਦੇ, ਨਫੇ-ਨੁਕਸਾਨ ਦਾ ਜਾਇਜ਼ਾ ਲੈ ਲੈਂਦੇ। ਭਲੀਭਾਂਤ ਜਾਂਚ ਪੜਤਾਲ ਕਰ ਲੈਂਦੇ ਹਨ ਤਾਂ ਅੱਜ ਸਥਿਤੀ ਵੱਖਰੀ ਹੁੰਦੀ।
ਜ਼ਿਆਦਾਤਰ ਫਿਰਕੂ ਦੰਗਿਆਂ ਅਤੇ ਹਿੰਸਾਤਮਕ ਘਟਨਾਵਾਂ ਦੇ ਪਿੱਛੇ ਇਹੀ ਮਨੋਵਿਗਿਆਨ ਕੰਮ ਕਰਦਾ ਹੈ ਕਿ ਅਸੀਂ ਕਿਸੇ ਦੇ ਉਕਸਾਵੇ ਨਾਲ ਬਹਿਕ ਹੀ ਨਾ ਜਾਂਦੇ। ਸਗੋਂ ਇੰਨਾ ਭਟਕ ਜਾਂਦੇ ਹਾਂ ਕਿ ਜੋ ਨੁਕਸਾਨ ਹੋਇਆ ਉਸ ਦੀ ਪੂਰਤੀ ਅਸੰਭਵ ਹੋ ਜਾਂਦੀ ਹੈ। ਕਿੰਨੀ ਵੀ ਮੱਲ੍ਹਮ ਪੱਟੀ ਕਰ ਲਓ ਸੱਟ ਦੀ ਪੀੜ ਬਣੀ ਰਹਿੰਦੀ ਹੈ।
ਅੱਜਕੱਲ ਸਾਈਬਰ ਕ੍ਰਾਈਮ ਦਾ ਦੌਰ ਚੱਲ ਰਿਹਾ ਹੈ ਅਤੇ ਅਕਸਰ ਪੜ੍ਹੇ-ਲਿਖੇ ਅਤੇ ਆਪਣੇ ਕਰੀਅਰ ਨੂੰ ਹੁਸ਼ਿਆਰ ਸਮਝਣ ਦਾ ਦਾਅਵਾ ਕਰਨ ਵਾਲੇ ਲੋਕ ਰਾਤੋ-ਰਾਤ ਕਰੋੜਪਤੀ ਬਣ ਸਕਣ ਦੇ ਫੇਰ ’ਚ ਪੈ ਕੇ ਇਨ੍ਹਾਂ ਦੇ ਚੁੰਗਲ ’ਚ ਫਸ ਜਾਂਦੇ ਹਨ। ਸਾਡਾ ਇਹ ਭਰਮ ਬੁਰੀ ਤਰ੍ਹਾਂ ਚਕਨਾ ਚੂਰ ਹੋ ਜਾਂਦਾ ਹੈ ਕਿ ਕਿਵੇਂ ਕੋਈ ਉਹ ਸਭ ਕੁਝ ਕਰਨ ਲਈ ਮਜਬੂਰ ਕਰ ਸਕਦਾ ਹੈ। ਜਿਸ ਦੀ ਅਸੀਂ ਹੁਣ ਤੱਕ ਦੂਜਿਆਂ ਨੂੰ ਨਸੀਹਤ ਦੇ ਰਹੇ ਸੀ ਅਪਰਾਧ ਕਰਨ ਵਾਲੇ ਸਾਡੀ ਕਮਜ਼ੋਰ ਨਾੜੀ ਨੂੰ ਇਸੇ ਤਰ੍ਹਾਂ ਦਬਾਉਂਦੇ ਹਨ ਕਿ ਅਪਰਾਧੀਆਂ ਦੇ ਸ਼ਿਕੰਜੇ ਨੂੰ ਨਾ ਸਮਝ ਕੇ ਉਨ੍ਹਾਂ ਦੇ ਹੁਕਮ ਦੇ ਗੁਲਾਮ ਬਣ ਜਾਂਦੇ ਹਾਂ। ਜਦੋਂ ਭਾਰੀ ਮਾਤਰਾ ’ਚ ਧਨ ਦੀ ਹਾਨੀ ਹੋ ਜਾਂਦੀ ਹੈ ਉਦੋਂ ਹੋਸ਼ ਆਉਂਦੀ ਹੈ ਕਿ ਇਹ ਸਭ ਕਿਵੇਂ ਹੋ ਗਿਆ।
ਡਰ ਅਤੇ ਲਾਲਚ ਅਸਲ ’ਚ ਮੰਨ ਦੀ ਇਕ ਅਵਸਥਾ ਤੋਂ ਇਲਾਵਾ ਕੁਝ ਨਹੀਂ ਹੈ। ਇਸ ਨੂੰ ਜਦੋਂ ਅਸਲੀਅਤ ਨਾਲ ਲੈਂਦੇ ਹਾਂ ਤਾਂ ਉਸ ’ਤੇ ਸਾਡਾ ਭਾਵ ਮੰਨ ਦਾ ਕੰਟਰੋਲ ਖਤਮ ਹੋ ਜਾਂਦਾ ਹੈ ਅਤੇ ਇਕ ਕਠਪੁਤਲੀ ਵਾਂਗ ਵਤੀਰਾ ਕਰਨ ਲੱਗਦੇ ਹਾਂ ਅਤੇ ਸਵੇਰੇ ਦੀ ਧੁੰਦ ’ਤੇ ਮਸਤ ਹੋਣ ਵਰਗੇ ਆਚਰਣ ਕਰਦੇ ਹਾਂ।
ਇਹ ਭਿਆਨਕ ਸਥਿਤੀ ਹੁੰਦੀ ਹੈ ਵਰਨਾ ਸੋਚੋ ਕੋਈ ਕਿਵੇਂ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ ਕਿਸੇ ਠੱਗ ਦੀ ਕਹਾਣੀ ਸੁਣ ਕੇ ਉਸ ’ਤੇ ਵਿਸ਼ਵਾਸ ਕਰਨ ਲੱਗਦਾ ਹੈ। ਇਸ ਦਾ ਇਲਾਜ ਇਹ ਹੈ ਕਿ ਜਿਉਂ ਹੀ ਕੋਈ ਅਜਿਹਾ ਫੋਨ ਜਾਂ ਮੇਲ ਜਾਂ ਚਿੱਠੀ ਪੱਤਰ ਜਾਂ ਧਮਕੀ ਮਿਲੇ ਤਾਂ ਬਿਨਾਂ ਕੁਝ ਸੋਚੇ ਉਸ ਵਿਅਕਤੀ ਨੂੰ ਬੁਰੀ ਤਰ੍ਹਾਂ ਫਟਕਾਰ ਲਗਾਓ। ਨੰਬਰ ਬਲਾਕ ਕਰ ਦਿਓ ਅਤੇ ਚੁਣੌਤੀ ਿਦਓ ਕਿ ਉਹ ਸਾਹਮਣੇ ਆ ਕੇ ਗੱਲ ਕਰੇ ਅਤੇ ਇਸ ਗੱਲ ਦੀ ਰਿਪੋਰਟ ਤੁਰੰਤ ਸੰਬੰਧਤ ਵਿਭਾਗ ਨੂੰ ਕਰ ਦਿਓ।
ਲੋਕ ਕੀ ਕਹਿਣਗੇ : ਸਾਡੇ ਦੇਸ਼ ’ਚ ਸਮਝੋ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਕਿ ਜ਼ਿਆਦਾਤਰ ਲੋਕ ਇਸੇ ਗੱਲ ਤੋਂ ਘਬਰਾਉਂਦੇ ਹਨ ਕਿ ਸਾਡੇ ਕਿਸੇ ਵਿਵਹਾਰ ਜਾਂ ਕਰਨੀ ਦੇ ਬਾਰੇ ਲੋਕ ਕੀ ਕਹਿਣਗੇ? ਇਹ ਗੱਲ ਮੰਨ ’ਚ ਆਉਂਦੇ ਹੀ ਕਿਸੇ ਨਾਲ ਆਪਣੀ ਵਿਥਾ ਕਹਿਣ ਦੀ ਹਿੰਮਤ ਨਹੀਂ ਹੁੰਦੀ ਅਤੇ ਛਾਤਿਰ ਠੱਗ ਆਪਣਾ ਕੰਮ ਕਰ ਲੈਂਦੇ ਹਨ ਅਤੇ ਨੌਜਵਾਨਾਂ ’ਤੇ ਇਸ ਗੱਲ ਦਾ ਦਬਾਅ ਰਹਿੰਦਾ ਹੈ ਕਿ ਉਨ੍ਹਾਂ ਦੇ ਕਿਸੇ ਕਦਮ ਨਾਲ ਪਰਿਵਾਰ ਦੇ ਵੱਕਾਰ ਅਤੇ ਮਾਣ ਸਨਮਾਨ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਜਦਕਿ ਇਹ ਇਕ ਕਲਪਨਾ ਤੋਂ ਵਧ ਕੁਝ ਨਹੀਂ।
ਛੋਟੇ-ਵੱਡੇ ਸ਼ਹਿਰਾਂ ’ਚ ਘਰੋਂ ਦੂਰ ਪੜ੍ਹਾਈ, ਨੌਕਰੀ ਜਾਂ ਕੰਮਕਾਜ ਦੇ ਸਿਲਸਿਲੇ ’ਚ ਰਹਿਣ ਵਾਲੇ ਲੜਕੇ-ਲੜਕੀਆਂ ਦੇ ਅਜਿਹੇ ਸਮੂਹ ਬਹੁਤ ਸਰਗਰਮ ਹਨ ਜੋ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਜਾਂ ਸ਼ਾਨ ਨਾਲ ਰਹਿਣ ਦੇ ਲਈ ਅੰਗ ਪ੍ਰਦਰਸ਼ਨ ਅਤੇ ਕਾਮੂਕ ਵਤੀਰੇ ਨਾਲ ਬਲੈਕਮੇਲ ਦਾ ਪੈਸਾ ਕਮਾਉਣ ਦਾ ਜ਼ਰੀਆ ਅਪਣਾ ਰਹੇ ਹਨ। ਇਨ੍ਹਾਂ ਲਈ ਕਿਸੇ ’ਤੇ ਦੋਸ਼ ਲਗਾ ਕੇ ਉਸ ਨੂੰ ਚਰਿੱਤਰਹੀਣ ਸਾਬਿਤ ਕਰਨਾ ਬਹੁਤ ਆਸਾਨ ਹੈ ਅਤੇ ਇਸ ’ਚ ਸੋਸ਼ਲ ਮੀਡੀਆ ਜਾਂ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਨਾ ਸ਼ਾਮਲ ਹੈ। ਜਿਸ ਤੋਂ ਬਚਣਾ ਅਤੇ ਖੁਦ ਨੂੰ ਨਿਰਦੋਸ਼ ਸਿੱਧ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ।
ਡਰ, ਲਾਲਚ ਅਤੇ ਲੋਕ ਕੀ ਕਹਿਣਗੇ ਦੀ ਮਾਨਸਿਕਤਾ ’ਚੋਂ ਬਾਹਰ ਨਿਕਲ ਕੇ ਜੋ ਅਸਲੀਅਤ ਹੈ, ਉਸ ਨੂੰ ਸਵੀਕਾਰ ਕਰਨ ’ਚ ਸਮਝਦਾਰੀ ਹੈ।
- ਪੂਰਨ ਚੰਦ ਸਰੀਨ
ਬਿਹਾਰ ’ਚ ਚੋਣਾਂ ਦੀ ਜੰਗ ਆਈ ਨੇੜੇ
NEXT STORY