Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 22, 2026

    12:01:41 PM

  • punjabi origin arrested in canada

    ਕੈਨੇਡਾ 'ਚ ਪੰਜਾਬੀ ਮੂਲ ਦਾ ਇੱਕ ਹੋਰ ਵਿਅਕਤੀ...

  • minor girl gives birth to a boy in jalandhar

    ਜਲੰਧਰ 'ਚ ਹੈਰਾਨੀਜਨਕ ਮਾਮਲਾ! 9ਵੀਂ ਜਮਾਤ ਦੀ ਕੁੜੀ...

  • rbi  s new rules  big change in digital payment

    RBI ਦੇ ਨਵੇਂ ਨਿਯਮ : ਡਿਜੀਟਲ ਪੇਮੈਂਟ ਸਿਸਟਮ 'ਚ...

  • luxury hotels closed dubai businessmen change strategy

    ਲਗਜ਼ਰੀ ਹੋਟਲ ਬੰਦ, ਸੈਲਾਨੀਆਂ ਦੀ ਕਮੀ ਵਿਚਾਲੇ ਦੁਬਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚੋਣ ਕਮਿਸ਼ਨ ਨੂੰ ਘੱਟ ਵੋਟਿੰਗ ਦੇ ਕਾਰਨਾਂ ਤੋਂ ਸਬਕ ਲੈਣਾ ਚਾਹੀਦਾ

BLOG News Punjabi(ਬਲਾਗ)

ਚੋਣ ਕਮਿਸ਼ਨ ਨੂੰ ਘੱਟ ਵੋਟਿੰਗ ਦੇ ਕਾਰਨਾਂ ਤੋਂ ਸਬਕ ਲੈਣਾ ਚਾਹੀਦਾ

  • Edited By Rakesh,
  • Updated: 09 May, 2024 04:15 PM
Blog
election commission should learn a lesson from the reasons for low voting
  • Share
    • Facebook
    • Tumblr
    • Linkedin
    • Twitter
  • Comment

ਤੀਸਰੇ ਗੇੜ ਦੀ ਵੋਟਿੰਗ ਦੇ ਅੰਤ ਵਿਚ ਅੱਧੇ ਲੋਕ ਸਭਾ ਹਲਕਿਆਂ ਵਿਚ ਵੋਟਿੰਗ ਮੁਕੰਮਲ ਹੋਣ ਦੇ ਨਾਲ ਹੀ ਸਭ ਤੋਂ ਚਿੰਤਾਜਨਕ ਗੱਲ ਸਾਹਮਣੇ ਆਈ ਹੈ, ਉਹ ਵੋਟਰਾਂ ਵੱਲੋਂ ਘੱਟ ਮਤਦਾਨ ਹੋਣਾ ਹੈ। ਪਿਛਲੀਆਂ 2019 ਦੀਆਂ ਚੋਣਾਂ ਦੇ ਮੁਕਾਬਲੇ ਇਹ ਔਸਤਨ 3.5 ਫੀਸਦੀ ਘੱਟ ਮਤਦਾਨ ਹੈ, ਜਿਸਦਾ ਮਤਲਬ ਹੈ ਕਿ ਲੱਖਾਂ ਵੋਟਰ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਰਹੇ ਹਨ।

ਭਾਰਤ ਦੇ ਚੋਣ ਕਮਿਸ਼ਨ ਵਲੋਂ ਚਲਾਈ ਗਈ ਇਕ ਵਿਸ਼ਾਲ ਜਾਗਰੂਕਤਾ ਮੁਹਿੰਮ ਅਤੇ ਪ੍ਰਧਾਨ ਮੰਤਰੀ ਦੁਆਰਾ ਸਾਰੇ ਵੋਟਰਾਂ ਅਤੇ ਖਾਸ ਤੌਰ ’ਤੇ ਪਹਿਲੀ ਵਾਰ ਵੋਟਾਂ ਪਾਉਣ ਵਾਲਿਆਂ ਨੂੰ ਜ਼ੋਰਦਾਰ ਅਪੀਲ ਕਰਨ ਦੇ ਬਾਵਜੂਦ ਗਿਣਤੀ ਵਿਚ ਗਿਰਾਵਟ ਆਈ ਹੈ।

ਗੁਜਰਾਤ ਵਰਗੇ ਰਾਜਾਂ ਵਿਚ ਵੀ ਵੋਟਿੰਗ ਪ੍ਰਤੀਸ਼ਤ ਘੱਟ ਗਈ ਹੈ, ਜਿੱਥੇ ਮਤਦਾਨ ਲਗਭਗ 58 ਪ੍ਰਤੀਸ਼ਤ ਹੈ, ਜੋ ਕਿ 2014 ਅਤੇ 2019 ਦੀਆਂ ਚੋਣਾਂ ਨਾਲੋਂ ਘੱਟ ਹੈ। ਪਿਛਲੀਆਂ ਚੋਣਾਂ ਵਿਚ ਇਹ 64.11 ਫੀਸਦੀ ਸੀ। ਉੱਤਰ ਪ੍ਰਦੇਸ਼ ਦੀ ਵੀ ਇਹੀ ਕਹਾਣੀ ਹੈ।

ਆਮ ਧਾਰਨਾ ਸੀ ਕਿ ਵੋਟ ਫੀਸਦੀ ਘੱਟ ਹੋਣ ’ਤੇ ਕਾਡਰ ਆਧਾਰਤ ਸਿਆਸੀ ਪਾਰਟੀਆਂ ਨੂੰ ਫਾਇਦਾ ਹੁੰਦਾ ਹੈ, ਕਿਉਂਕਿ ਅਜਿਹੀਆਂ ਪਾਰਟੀਆਂ ਦੇ ਪ੍ਰਤੀਬੱਧ ਕਾਡਰ ਵੋਟਰ ਭਾਵੇਂ ਜੋ ਮਰਜ਼ੀ ਹੋਵੇ ਵੋਟ ਪਾਉਣ ਜਾਂਦੇ ਹਨ। ਇਸ ਦਾ ਮਤਲਬ ਇਹ ਵੀ ਹੈ ਕਿ ਗੈਰ-ਕਾਡਰ ਆਧਾਰਿਤ ਸਿਆਸੀ ਪਾਰਟੀਆਂ, ਜੋ ਫਲੋਟਿੰਗ ਵੋਟਰਾਂ ’ਤੇ ਨਿਰਭਰ ਹਨ, ਹਾਰਨ ਜਾ ਰਹੀਆਂ ਹਨ। ਹਾਲਾਂਕਿ, ਇਹ ਸਿਧਾਂਤ ਕਈ ਵਾਰ ਗਲਤ ਸਾਬਤ ਹੋਇਆ ਹੈ। ਸਪੱਸ਼ਟ ਹੈ ਕਿ ਇਸ ਵਿਚ ਹੋਰ ਕਾਰਕ ਵੀ ਸ਼ਾਮਲ ਹਨ।

ਇਨ੍ਹਾਂ ਵਿਚੋਂ ਇਕ ਮੌਜੂਦਾ ਸਿਆਸੀ ਦ੍ਰਿਸ਼ ਪ੍ਰਤੀ ਵੋਟਰਾਂ ਦੀ ਬੇਰੁਖ਼ੀ ਹੈ। ਇਕ ਵਰਗ ਸ਼ਾਇਦ ਇਸ ਨਤੀਜੇ ’ਤੇ ਪਹੁੰਚ ਗਿਆ ਹੈ ਕਿ ਇਹ ‘ਇਕ ਪਾਰਟੀ ਦੀ ਦੌੜ’ ਹੈ ਅਤੇ ਵੋਟ ਪਾਉਣ ਦਾ ਕੋਈ ਮਤਲਬ ਨਹੀਂ ਹੈ। ਇਹ ਵੀ ਰਿਪੋਰਟਾਂ ਹਨ ਕਿ ਉੱਤਰ ਪ੍ਰਦੇਸ਼ ਵਿਚ ਵੱਡੀ ਗਿਣਤੀ ਵਿਚ ਵੋਟਰਾਂ ਨੇ ਇਕ ਸਿਅਾਸੀ ਪਾਰਟੀ ਦੇ ਵਰਕਰਾਂ ਦੀ ਮਨਮਰਜ਼ੀ ਦੇ ਡਰ ਕਾਰਨ ਵੋਟ ਨਾ ਪਾਉਣ ਦਾ ਫੈਸਲਾ ਕੀਤਾ।

ਉਂਝ, ਇਸ ਦਾ ਇਕ ਵੱਡਾ ਕਾਰਨ ਡੇਢ ਮਹੀਨੇ ਤੋਂ ਵੱਧ ਸਮਾਂ ਚੱਲਣ ਵਾਲਾ ਚੋਣਾਂ ਦਾ ਲੰਮਾ ਪ੍ਰੋਗਰਾਮ ਹੋ ਸਕਦਾ ਹੈ। ਦੇਸ਼ ਵਿਚ ਲੋਕ ਸਭਾ ਚੋਣਾਂ ਕਰਵਾਉਣ ਦਾ ਇਹ ਸਭ ਤੋਂ ਲੰਬਾ ਸਮਾਂ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਆਮ ਚੋਣਾਂ ਦੇ ਨਤੀਜੇ ਜੂਨ ਦੇ ਮਹੀਨੇ ਵਿਚ ਐਲਾਨੇ ਜਾਣਗੇ। ਇਸ ਨਾਲ ਦੇਸ਼ ਭਰ ਵਿਚ ਸਿਆਸੀ ਥਕਾਵਟ ਅਤੇ ਵਧਦੇ ਤਾਪਮਾਨ ਕਾਰਨ ਵੋਟਿੰਗ ਫੀਸਦੀ ’ਤੇ ਮਾੜਾ ਅਸਰ ਪੈ ਸਕਦਾ ਹੈ।

ਤਪਦੀ ਗਰਮੀ ਦੌਰਾਨ ਚੋਣ ਪ੍ਰਕਿਰਿਆ ਨੂੰ ਇੰਨੇ ਲੰਬੇ ਸਮੇਂ ਤੱਕ ਵਧਾਉਣ ਦੇ ਸਵਾਲ ਦਾ ਚੋਣ ਕਮਿਸ਼ਨ ਕੋਲ ਕੋਈ ਭਰੋਸੇਯੋਗ ਜਵਾਬ ਨਹੀਂ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਪਹਿਲਾਂ ਹੀ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ ਅਤੇ ਮਈ ਦੇ ਮਹੀਨੇ ਵਿਚ ਇਸ ਦੇ ਹੋਰ ਵਿਗੜਨ ਦੀ ਸੰਭਾਵਨਾ ਹੈ। ਸਿਰਫ਼ ਇਸ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਚੋਣ ਕਮਿਸ਼ਨ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਪਾਰਟੀ ਦੇ ਹੋਰ ਸਟਾਰ ਪ੍ਰਚਾਰਕਾਂ ਦੁਆਰਾ ਪ੍ਰਚਾਰ ਦੀ ਅਨੁਕੂਲਤਾ ਤੋਂ ਪ੍ਰਭਾਵਿਤ ਹੋਇਆ ਹੋਵੇਗਾ। ਖਾਸ ਰਾਜਾਂ ਵਿਚ ਇਕ ਵਾਰ ਵਿਚ ਪ੍ਰਕਿਰਿਆ ਨੂੰ ਪੂਰਾ ਕਰਨ ਅਤੇ ਸੁਰੱਖਿਆ ਬਲਾਂ ਨੂੰ ਦੂਜੇ ਰਾਜਾਂ ਵਿਚ ਭੇਜਣ ਦੀ ਬਜਾਏ ਖਿੱਲਰੇ ਹੋਏ ਪੜਾਅ, ਚੋਣਾਂ ਦੀਆਂ ਤਰੀਕਾਂ ਦਾ ਫੈਸਲਾ ਕਰਨ ਵਿਚ ਕੁਝ ‘ਰਣਨੀਤੀ’ ਦਾ ਸੰਕੇਤ ਦਿੰਦੇ ਹਨ।

ਕਮਿਸ਼ਨ ਇਹ ਸਟੈਂਡ ਲੈ ਸਕਦਾ ਹੈ ਕਿ ਵੋਟਰਾਂ ਦੀ ਗਿਣਤੀ ਵਧ ਰਹੀ ਹੈ ਅਤੇ ਇਸ ਲਈ ਲੰਬੇ ਸਮੇਂ ਦੀ ਲੋੜ ਹੈ। ਹਾਲਾਂਕਿ, ਇਹ ਯਾਦ ਰੱਖਣ ਯੋਗ ਹੈ ਕਿ ਅਤੀਤ ਵਿਚ, ਆਮ ਚੋਣਾਂ ਇਕ ਹਫ਼ਤੇ ਦੇ ਅੰਦਰ-ਅੰਦਰ ਖਤਮ ਹੋ ਜਾਂਦੀਆਂ ਸਨ... ਕਈ ਵਾਰ ਤਾਂ ਦੋ ਦਿਨਾਂ ਵਿਚ ਵੀ, ਜਿਵੇਂ ਕਿ 1980 ਵਿਚ।

ਚਿੰਤਾ ਦਾ ਇਕ ਹੋਰ ਮੁੱਦਾ ‘ਇਕ ਰਾਸ਼ਟਰ ਇਕ ਚੋਣ’ ਦੀ ਚਰਚਾ ਹੈ, ਜਿਸ ਨੂੰ ਭਾਜਪਾ ਨੇ ਸੱਤਾ ਸੰਭਾਲਣ ’ਤੇ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਲਈ ਇਕੋ ਸਮੇਂ ਚੋਣਾਂ ਕਰਵਾਉਣ ਲਈ ਵੱਡੇ ਬੁਨਿਆਦੀ ਢਾਂਚੇ ਅਤੇ ਸਾਧਨਾਂ ਦੀ ਲੋੜ ਪਵੇਗੀ।

ਦੇਸ਼ ਲਈ ਇਕ ਰਾਸ਼ਟਰ ਇਕ ਚੋਣ ਯੋਜਨਾ ਦੀ ਸਿਫ਼ਾਰਸ਼ ਕਰਨ ਵਾਲੀ ਕਮੇਟੀ ਦੀ ਅਗਵਾਈ ਕਰਨ ਵਾਲੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੁਝਾਅ ਦਿੱਤਾ ਹੈ ਕਿ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਾਰੀ ਲਈ ਚੋਣਾਂ ਹਮੇਸ਼ਾ ਅਨੁਕੂਲ ਮੌਸਮ ਵਿਚ ਹੋਣੀਆਂ ਚਾਹੀਦੀਆਂ ਹਨ। ਸ਼ਾਇਦ ਫਰਵਰੀ-ਮਾਰਚ ਜਾਂ ਅਕਤੂਬਰ-ਨਵੰਬਰ ਨੂੰ ਵੋਟਿੰਗ ਲਈ ਵਿਚਾਰਿਆ ਜਾਣਾ ਚਾਹੀਦਾ ਹੈ, ਭਾਵੇਂ ਹੀ ਇਸ ਦਾ ਮਤਲਬ ਵੋਟਿੰਗ ਲਈ ਮੌਸਮ ਦੀ ਸਥਿਤੀ ਦੇ ਅਨੁਸਾਰ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਸ਼ਰਤਾਂ ਨੂੰ ਘੱਟ ਕਰਨਾ ਹੀ ਕਿਉਂ ਨਾ ਹੋਵੇ।

ਵਿਪਿਨ ਪੱਬੀ

  • lok sabha elections 2024
  • Voter
  • Voting
  • Election commission

ਕੌਣ ਹੈ ਰਾਖਵਾਂਕਰਨ ਹਮਾਇਤੀ ਅਤੇ ਕੌਣ ਵਿਰੋਧੀ

NEXT STORY

Stories You May Like

  • elections in punjab  orders for elections
    ਪੰਜਾਬ 'ਚ ਚੋਣਾਂ ਦੀ ਤਿਆਰੀ, ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ
  • lok sabha  voting  women reservation act 2023  notification
    ਲੋਕ ਸਭਾ 'ਚ ਸੋਧ 'ਤੇ ਵੋਟਿੰਗ ਤੋਂ ਪਹਿਲਾਂ ਲਾਗੂ ਹੋਇਆ ਮਹਿਲਾ ਰਾਖਵਾਂਕਰਨ ਐਕਟ 2023
  • elders should be empowered
    ਬਜ਼ੁਰਗਾਂ ਦਾ ਹੋਣਾ ਚਾਹੀਦਾ ਸਸ਼ਕਤੀਕਰਨ
  • haryana rajya sabha elections cross voting congress mla suspended
    ਕਾਂਗਰਸ ਦੇ 5 MLA ਸਸਪੈਂਡ ! ਹਰਿਆਣਾ ਰਾਜ ਸਭਾ ਚੋਣਾਂ 'ਚ ਕ੍ਰਾਸ ਵੋਟਿੰਗ ਕਾਰਨ ਹੋਈ ਕਾਰਵਾਈ
  • world   lightest girl
    ਮਿਲੋ ਦੁਨੀਆ ਦੀ ਸਭ ਤੋਂ ਹਲਕੀ ਕੁੜੀ ਨਾਲ, ਵਜ਼ਨ ਇੱਕ ਪਾਲਤੂ ਬਿੱਲੀ ਤੋਂ ਵੀ ਘੱਟ
  • strait of hormuz
    ਕਿਉਂ ਹੋਰਮੁਜ਼ ਨੂੰ ਇਕ ‘ਗਲੋਬਲ ਚਿਕਨ ਨੈੱਕ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ
  • assam voting polling officer death
    ਅਸਾਮ 'ਚ ਵੋਟਿੰਗ ਦੌਰਾਨ ਵਾਪਰੀ ਵੱਡੀ ਘਟਨਾ, ਪੋਲਿੰਗ ਅਧਿਕਾਰੀ ਦੀ ਸ਼ੱਕੀ ਹਾਲਾਤ 'ਚ ਮੌਤ
  • ceasefire will turn into end of war
    ‘ਜੰਗਬੰਦੀ ਜੰਗ ਸਮਾਪਤੀ ’ਚ ਬਦਲੇਗੀ’ ਦੁਨੀਆ ਨੂੰ ਰਾਹਤ, ਘੱਟ ਹੋਵੇਗੀ ਮਹਿੰਗਾਈ!
  • minor girl gives birth to a boy in jalandhar
    ਜਲੰਧਰ 'ਚ ਹੈਰਾਨੀਜਨਕ ਮਾਮਲਾ! 9ਵੀਂ ਜਮਾਤ ਦੀ ਕੁੜੀ ਨੇ ਮੁੰਡੇ ਨੂੰ ਦਿੱਤਾ ਜਨਮ,...
  • two peoples dead on road accident
    ਜਲੰਧਰ ਵਿਖੇ ਗੈਸ ਟੈਂਕਰ ਤੇ ਬੱਸ ਹੇਠਾਂ ਆਉਣ ਕਾਰਨ ਦੋ ਲੋਕਾਂ ਦੀ ਦਰਦਨਾਕ ਮੌਤ
  • jalandhar ed office undergoes major administrative reshuffle
    ਜਲੰਧਰ ਈ. ਡੀ. ਦਫ਼ਤਰ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 13 ਅਫਸਰ ਇੱਧਰ-ਉੱਧਰ,...
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
  • power cut in punjab
    ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • power outage in punjab for 5 days
    ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
  • terrible accident  accident in jalandhar
    ਜਲੰਧਰ 'ਚ ਭਿਆਨਕ ਹਾਦਸਾ, ਬਸ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ
  • heat wave rages in punjab
    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ...
Trending
Ek Nazar
f i r   actor vipul roy  s home burgled of over rs 7 lakh  probe underway

TV ਦੇ ਇੰਸਪੈਕਟਰ ਦੇ ਘਰ ਹੋ ਗਈ 'ਅਸਲੀ ਚੋਰੀ' ! ਮਸ਼ਹੂਰ ਅਦਾਕਾਰ ਨੂੰ ਲੱਗਾ...

now i  m even afraid to leave the house    the comedian  s pain is revealed

ਹੁਣ ਤਾਂ ਘਰੋਂ ਨਿਕਲਣ ਤੋਂ ਵੀ ਡਰ ਲੱਗਦੈ..! 16 ਮਹੀਨੇ ਪਹਿਲਾਂਂ ਮਸਾਂ ਬਚੀ ਸੀ...

heatwave rain alert 4 days

22, 23, 24, 25 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੁਫ਼ਾਨ...

big blow to ipl champion team

IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match...

mahindra be 6 ev batman edition

ਛੋਟਾ ਹਾਥੀ ਲੈ ਲਓ ਪਰ ਭੁੱਲ ਕੇ ਵੀ ਨਾ ਖਰੀਦੋ ਮਹਿੰਦਰਾ ਦੀ ਇਹ ਗੱਡੀ...! ਹੈਰਾਨ...

rain  hail and lightning alert in these states

ਅਗਲੇ 70 ਘੰਟੇ ਭਾਰੀ ! ਇਨ੍ਹਾਂ ਸੂਬਿਆਂ 'ਚ ਮੀਂਹ, ਗੜੇਮਾਰੀ ਤੇ ਬਿਜਲੀ ਡਿੱਗਣ ਦਾ...

hiv positive after receiving blood transfusions

ਹਸਪਤਾਲ ਦੀ ਵੱਡੀ ਲਾਪਰਵਾਹੀ! ਖ਼ੂਨ ਚੜ੍ਹਾਉਣ ਕਾਰਨ 5 ਜਵਾਕ ਹੋਏ HIV ਪਾਜ਼ੇਟਿਵ

bjp candidate ajit kumar

ਭਾਜਪਾ ਉਮੀਦਵਾਰ ਅਜੀਤ ਕੁਮਾਰ 'ਤੇ ਜਾਨਲੇਵਾ ਹਮਲਾ, ਪਾਰਟੀ ਦੇ ਕਈ ਵਰਕਰ ਵੀ ਜ਼ਖਮੀ

russian military  luhansk region

ਰੂਸ ਦਾ ਦਾਅਵਾ, ਲੁਹਾਨਸਕ ਖੇਤਰ 'ਤੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ

nobel prize for shehbaz and munir

ਖੈਬਰ ਪਖਤੂਨਖਵਾ ਅਸੈਂਬਲੀ: ਸ਼ਾਹਬਾਜ਼, ਮੁਨੀਰ ਲਈ ਨੋਬਲ ਪੁਰਸਕਾਰ ਦੀ ਮੰਗ ਸਬੰਧੀ...

puja banerjee kunal verma expecting baby number 2

ਦੂਜੀ ਵਾਰ ਗੂੰਜਣਗੀਆਂ ਕਿਲਕਾਰੀਆਂ ! TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਪ੍ਰੈਗਨੈਂਸੀ...

24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

why liquor drinking at night

ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ...

raq syria border crossing reopen

ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਮੁੜ ਖੁੱਲ੍ਹਿਆ ਇਰਾਕ-ਸੀਰੀਆ ਸਰਹੱਦੀ ਲਾਂਘਾ

health department issues advisory to avoid heat

ਜ਼ਰੂਰੀ ਕੰਮ ਹੋਣ ’ਤੇ ਘਰੋਂ ਬਾਹਰ ਨਿਕਲੋ: ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਣ ਲਈ...

shameful incident in punjab

ਪੰਜਾਬ: 'ਛੋਟੀਆਂ ਭੈਣਾਂ' ਦੀ ਹੀ ਰੋਲ਼'ਤੀ ਪੱਤ! 4 ਮਹੀਨੇ ਤਕ ਕਰਦਾ ਰਿਹਾ...

amit bhalla ninja attends bhasma aarti at mahakaleshwar temple in ujjain

ਮਹਾਕਾਲੇਸ਼ਵਰ ਮੰਦਰ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਲਿਆ ਭਗਵਾਨ ਸ਼ਿਵ...

aneet padda mourns the loss of her grandfather

'ਸੈਯਾਰਾ' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • central vigilance commission
      ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?
    • opposing women empowerment
      ਨਾਰੀ ਸ਼ਕਤੀ ਦਾ ਵਿਰੋਧ : ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਸਿਆਸੀ ਸੁਆਰਥ ਦੀ...
    • the strait of hormuz made the world understand the importance of ports
      ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ
    • indian college degree
      ਭਾਰਤ ’ਚ ਕਾਲਜ ਦੀ ਡਿਗਰੀ ਹਾਸਲ ਕਰਨਾ ਹੁਣ ਇਕ ਮਹਿੰਗੀ ਲਾਟਰੀ ਟਿਕਟ ਵਾਂਗ
    • women reservation bill
      ਕਾਂਗਰਸ ਨੇ ਡਾਹਿਆ ਅੜਿੱਕਾ, ਮਹਿਲਾ ਰਾਖਵਾਂਕਰਨ ਫਿਰ ਲਟਕਾਇਆ
    • the world is no longer
      ਦੁਨੀਆ ਹੁਣ ਅਮਰੀਕੀ ਸੁਰੱਖਿਆ ਛੱਤਰੀ ਦੀ ਵੇਦੀ ’ਤੇ ਝੁਕਣ ਨੂੰ ਤਿਆਰ ਨਹੀਂ
    • poisoned arrows were thwarted
      ਜ਼ਹਿਰੀਲੇ ਤੀਰ ਨਾਕਾਮ ਕਰ ਦਿੱਤੇ ਗਏ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • dollar
      ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
    • north east india women
      ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +