Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 28, 2025

    7:00:37 AM

  • jagannath yatra puri  some vomited  some fainted

    Jagannath Yatra Puri: ਕਿਸੇ ਨੂੰ ਆਈ ਉਲਟੀ ਤਾਂ...

  • woman washes eyes with urine

    ਔਰਤ ਨੇ ਰੌਸ਼ਨੀ ਵਧਾਉਣ ਲਈ ਪਿਸ਼ਾਬ ਨਾਲ ਧੋਤੀਆਂ ਅੱਖਾਂ...

  • this savings account will help you earn money every day

    ਹਰ ਰੋਜ਼ ਤੁਹਾਨੂੰ ਪੈਸੇ ਕਮਾਉਣ 'ਚ ਮਦਦ ਕਰੇਗਾ ਇਹ...

  • rain wreaks havoc in neighboring country too  22 people dead

    ਗੁਆਂਢੀ ਦੇਸ਼ 'ਚ ਵੀ ਬਾਰਿਸ਼ ਨੇ ਮਚਾਈ ਤਬਾਹੀ; 22...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੁਲਾਂ ਅਤੇ ਬੁੱਤਾਂ ਦਾ ਡਿੱਗਣਾ ਚੰਗਾ ਸੰਕੇਤ ਨਹੀਂ

BLOG News Punjabi(ਬਲਾਗ)

ਪੁਲਾਂ ਅਤੇ ਬੁੱਤਾਂ ਦਾ ਡਿੱਗਣਾ ਚੰਗਾ ਸੰਕੇਤ ਨਹੀਂ

  • Edited By Tanu,
  • Updated: 06 Sep, 2024 10:39 AM
Blog
falling of bridges and statues is not a good sign
  • Share
    • Facebook
    • Tumblr
    • Linkedin
    • Twitter
  • Comment

ਮਹਾਨ ਮਰਾਠਾ ਯੋਧਾ ਸ਼ਿਵਾਜੀ ਮਹਾਰਾਜ ਦਾ 35 ਫੁੱਟ ਉੱਚਾ ਬੁੱਤ, ਜੋ ਗੁਰਿੱਲਾ ਯੁੱਧ ਵਿਚ ਆਪਣੇ ਹੁਨਰ ਲਈ ਜਾਣੇ ਜਾਂਦੇ ਸਨ, ਜਿਸ ਦੀ ਉਨ੍ਹਾਂ ਨੇ ਮੁਗਲ ਫੌਜਾਂ ਦੇ ਵਿਰੁੱਧ ਸਫਲਤਾਪੂਰਵਕ ਵਰਤੋਂ ਕੀਤੀ ਸੀ, ਮਹਾਰਾਸ਼ਟਰ ਦੇ ਕੋਂਕਣ ਖੇਤਰ ਦੇ ਤੱਟਵਰਤੀ ਸ਼ਹਿਰ ਮਾਲਵਨ ਵਿਚ ਤੇਜ਼ ਹਵਾਵਾਂ ਕਾਰਨ ਡਿੱਗ ਗਿਆ। ਇਹ ਬੁੱਤ ਇਸ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲਦਬਾਜ਼ੀ ਵਿਚ ਬਣਾਇਆ ਗਿਆ ਸੀ ਤਾਂ ਜੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰ ਸਕਣ। ਪ੍ਰਧਾਨ ਮੰਤਰੀ ਮੋਦੀ, ਜੋ ਚੋਣਾਂ ਤੋਂ ਪਹਿਲਾਂ ਅਜਿਹਾ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਨੇ ਅਜਿਹਾ ਕੀਤਾ। ਸਿਰਫ਼ 6 ਮਹੀਨੇ ਬਾਅਦ, ਉਨ੍ਹਾਂ ਨੂੰ ਇਸ ਆਫਤ ਲਈ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਕੁਦਰਤ ਦੀ ਇਸ ਭਿਆਨਕਤਾ ਲਈ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਉਨ੍ਹਾਂ ਦੇ ਮਨੋਰੋਗੀ ਹੀ ਅਸਲ ਦੋਸ਼ੀ ਸਨ।

ਇਸ ਦੇ ਨਿਰਮਾਣ ’ਤੇ ਲਗਭਗ 83 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜੋ ਕਿ ਮਰਾਠਾ ਐਡਮਿਰਲ ਕਾਨਹੋਜੀ ਆਂਗਰੇ ਦੀ ਯਾਦ ਵਿਚ ਭਾਰਤੀ ਜਲ ਸੈਨਾ ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਸ਼ਾਨਦਾਰ ਦਿਨਾਂ ਵਿਚ ਮਰਾਠਾ ਨੇਵੀ ਦੀ ਕਮਾਂਡ ਸੰਭਾਲੀ ਸੀ। ਹੁਣ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਸਲ ਯੋਜਨਾ 6 ਫੁੱਟ ਉੱਚਾ ਬੁੱਤ ਬਣਾਉਣ ਦੀ ਸੀ ਅਤੇ 6 ਫੁੱਟ ਦੇ ਬੁੱਤ ਦੇ ਡਿਜ਼ਾਈਨ ਦੀ ਜਾਂਚ ਕੀਤੀ ਗਈ ਨਿਰਧਾਰਿਤ ਵਿਧੀ ਅਨੁਸਾਰ ਆਰਟ ਡਾਇਰੈਕਟੋਰੇਟ ਵਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ। ਉਚਾਈ ਕਿਸ ਨੇ ਵਧਾਈ ਅਤੇ ਕਿਉਂ, ਇਸ ਬਾਰੇ ਮੀਡੀਆ ਵਲੋਂ ਸਪੱਸ਼ਟ ਨਹੀਂ ਕੀਤਾ ਗਿਆ ਹੈ। ਜਿਨ੍ਹਾਂ ਨੂੰ ਇਸ ਪ੍ਰਾਪਤੀ ਦਾ ਸਿਹਰਾ ਮਿਲਣਾ ਸੀ, ਉਹ ਹੁਣ ਬਹੁਤ ਹੀ ਜਾਇਜ਼ ਸੁਰੱਖਿਆ ਚਿੰਤਾਵਾਂ ਕਾਰਨ ਨਾਂ ਨਾ ਛਾਪਣ ਦੀ ਮੰਗ ਕਰਨਗੇ।

ਜਨਤਾ ਨੂੰ ਅਯੋਗਤਾ ਅਤੇ ਘੋਰ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਨਾਲ ਰੂ-ਬ-ਰੂ ਕਰਵਾਇਆ ਗਿਆ ਹੈ, ਜੋ ਮਹਾਯੁਤੀ ਆਗੂਆਂ ਏਕਨਾਥ ਸ਼ਿੰਦੇ, ਸੂਬੇ ਦੇ ਮੁੱਖ ਮੰਤਰੀ ਜੋ ਸ਼ਿਵਸੈਨਾ ਦੇ ਆਪਣੇ ਧੜੇ ਦੀ ਅਗਵਾਈ ਕਰਦੇ ਹਨ ਅਤੇ ਭਾਜਪਾ ਦੇ ਦੇਵੇਂਦਰ ਫੜਨਵੀਸ, ਜੋ 2 ਉਪ-ਮੁੱਖ ਮੰਤਰੀਆਂ ’ਚੋਂ ਇਕ ਹਨ, ਦੇ ਦਰਵਾਜ਼ੇ ਤਕ ਲੈ ਜਾਂਦੀਆਂ ਹਨ।
ਰਾਸ਼ਟਰਵਾਦੀ ਕਾਂਗਰਸ ਦੇ ਆਗੂ, ਸ਼ਰਦ ਪਵਾਰ ਦੇ ਭਤੀਜੇ, ਅਜਿਤ ਪਵਾਰ, ਜਿਨ੍ਹਾਂ ਨੇ ਵਿਅਕਤੀਗਤ ਹੰਕਾਰ ਲਈ ਆਪਣੇ ਚਾਚੇ ਨੂੰ ਛੱਡ ਦਿੱਤਾ, ਦੂਸਰੇ ਉਪ-ਮੁੱਖ ਮੰਤਰੀ ਹਨ, ਪਰ ਉਨ੍ਹਾਂ ਨੂੰ ਅਹਿਸਾਸ ਹੈ ਕਿ ਅਜਿਤ ਪਵਾਰ ਤਿੰਨ ਪੱਖੀ ਗੱਠਜੋੜ ’ਚ ਇਕ ਬੋਝ ਸਾਬਿਤ ਹੋ ਰਹੇ ਹਨ।

ਅਜਿਤ ਦੇ ਚਾਚਾ ਅਜੇ ਵੀ ਮਰਾਠਾ ਭਾਈਚਾਰੇ ਦੀ ਵਫ਼ਾਦਾਰੀ ਦੀ ਕਮਾਨ ਸੰਭਾਲਦੇ ਹਨ, ਜਿਵੇਂ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਸਾਬਿਤ ਹੋਇਆ ਹੈ। ਮਹਾਰਾਸ਼ਟਰ ਵਿਚ ਭਾਜਪਾ ਦੇ ਇਕ ਵਫ਼ਾਦਾਰ ਆਗੂ ਫੜਨਵੀਸ ਨੇ ਗਲਤ ਅੰਦਾਜ਼ਾ ਲਾਇਆ ਸੀ ਕਿ ਅਭਿਲਾਸ਼ੀ ਅਜਿਤ ਐੱਨ. ਸੀ. ਪੀ. ਦੇ ਵੋਟ ਬੈਂਕ ਦਾ ਵੱਡਾ ਹਿੱਸਾ ਲਿਆਉਣ ਵਿਚ ਕਾਮਯਾਬ ਹੋਣਗੇ ਪਰ ਅਜਿਹਾ ਨਹੀਂ ਹੋਇਆ। ਅਜਿਤ ਪਵਾਰ ਦਾ ਮਹਾਯੁਤੀ ’ਚ ਆਪਣੇ ਦੋਸਤਾਂ ’ਤੇ ਤਿੱਖਾ ਹਮਲਾ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਅੱਗੇ ਵਧਾਉਣ ’ਚ ਕੋਈ ਮਦਦ ਨਹੀਂ ਕਰੇਗਾ। ਫਿਲਹਾਲ, ਇਹ ਸਿਰਫ ਸੱਤਾਧਾਰੀ ਗੱਠਜੋੜ ਦੇ ਸੱਤਾ ਵਿਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਨ ਵਿਚ ਹੀ ਕਾਮਯਾਬ ਹੋਇਆ ਹੈ।

ਬੁੱਤ ਦੇ ਮਾਮਲੇ ’ਤੇ ਵਾਪਸ ਜਾਂਦਿਆਂ, ਇਹ ਬਹੁਤ ਘੱਟ ਜਾਣਕਾਰੀ ਵਾਲੇ ਲੋਕਾਂ ਲਈ ਵੀ ਸਪੱਸ਼ਟ ਹੈ ਕਿ ਅਜਿਹੀ ਉਸਾਰੀ ਲਈ ਉੱਚ ਪੱਧਰੀ ਮੁਹਾਰਤ ਦੀ ਲੋੜ ਹੁੰਦੀ ਹੈ। ਇਸ ਵਿਚ ਉੱਚ ਪੱਧਰੀ ਨਿਗਰਾਨੀ ਦੀ ਵੀ ਲੋੜ ਹੁੰਦੀ ਹੈ, ਜਿਸ ਵਿਚ ਇਮਾਨਦਾਰ ਮੰਨੇ ਜਾਂਦੇ ਅਫਸਰਾਂ ਨੂੰ ਨਿਗਰਾਨੀ ਲਈ ਚੁਣਿਆ ਜਾਂਦਾ ਹੈ। ਖੁਸ਼ਕਿਸਮਤੀ ਨਾਲ ਆਈ. ਏ. ਐੱਸ. ’ਚ ਅਜੇ ਵੀ ਬਹੁਤ ਸਾਰੇ ਅਜਿਹੀ ਯੋਗਤਾ ਵਾਲੇ ਲੋਕ ਹਨ। ਕੰਮ ਨੂੰ ਜਲਦੀ ਪੂਰਾ ਕਰਨ ਲਈ ਦਬਾਅ, ਜੋ ਅਕਸਰ ਚੋਣਾਂ ਨੇੜੇ ਆਉਂਦੇ ਹੀ ਹੁੰਦਾ ਹੈ, ਤੋਂ ਬਚਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜਲਦਬਾਜ਼ੀ ਵਿਚ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਜਲਦੀ ਹੀ ਇਸ ’ਚ ਲੀਕੇਜ ਅਤੇ ਖਰਾਬੀ ਆ ਗਈ।

ਪ੍ਰਧਾਨ ਮੰਤਰੀ ਮੋਦੀ ਨੇ ਉਸ ਘਟਨਾ ਲਈ ਮੁਆਫੀ ਨਹੀਂ ਮੰਗੀ, ਜਿਵੇਂ ਉਨ੍ਹਾਂ ਨੇ ਸ਼ਿਵਾਜੀ ਦੇ ਬੁੱਤ ਦੇ ਡਿੱਗਣ ਲਈ ਮੰਗੀ ਸੀ। ਉਨ੍ਹਾਂ ਦੇ ਕਥਨ ਅਨੁਸਾਰ ਮਰਾਠਾ ਯੋਧਾ ਇਕ ‘ਰੱਬ’ ਸੀ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਵੀ ਇਮਾਰਤ ਨੂੰ ਦੇਵਤਾ ਨਹੀਂ ਬਣਾਇਆ ਜਾ ਸਕਦਾ, ਪਰ ਸੰਸਦ ਭਵਨ ਇਕ ਪਵਿੱਤਰ ਸਥਾਨ ਹੈ, ਕਿਉਂਕਿ ਜਿਵੇਂ ਕਿ ਕਵੀ ਬਾਇਰਨ ਨੇ ਸਵਿਟਜ਼ਰਲੈਂਡ ਦੇ ਪ੍ਰਾਚੀਨ ਚਿਲੋਨ ਮਹਿਲ ਬਾਰੇ ਲਿਖਿਆ ਸੀ, ‘ਇਹ ਜ਼ੁਲਮ ਤੋਂ ਰੱਬ ਨੂੰ ਅਪੀਲ ਕਰਦਾ ਹੈ।’ ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਸਮੁੰਦਰ ਦੇ ਹੇਠਾਂ ਇਕ ਸੁਰੰਗ ਰਾਹੀਂ ਕਾਵਲੂਨ ਤੋਂ ਮੇਨਲੈਂਡ ਹਾਂਗਕਾਂਗ ਤੱਕ ਕਾਰ ਰਾਹੀਂ ਗਿਆ ਸੀ। ਇਹ ਇੰਜੀਨੀਅਰਿੰਗ ਦਾ ਕਮਾਲ ਸੀ। ਮੁੰਬਈ ਦੀ ਕੋਸਟਲ ਰੋਡ (ਤੱਟੀ ਸੜਕ) ਦਾ ਇਕ ਹਿੱਸਾ ਅਜਿਹੀ ਹੀ ਇਕ ਸੁਰੰਗ ਸੀ। ਬਹੁਤ ਜਲਦੀ ਹੀ ਇਹ ਲੀਕ ਹੋਣ ਲੱਗੀ।

ਜਦੋਂ ਮੀਡੀਆ ਨੇ ਇਹ ਖ਼ਬਰ ਚਲਾਈ ਤਾਂ ਕਈ ਬਜ਼ੁਰਗਾਂ ਨੇ ਉਸ ਸੁਰੰਗ ਰਾਹੀਂ ਕਾਰ ’ਚ ਸਫ਼ਰ ਨਾ ਕਰਨ ਦਾ ਫ਼ੈਸਲਾ ਕੀਤਾ। ਮੈਨੂੰ ਦੱਸਿਆ ਗਿਆ ਹੈ ਕਿ ਲੀਕੇਜ ਨੂੰ ਠੀਕ ਕਰ ਦਿੱਤਾ ਗਿਆ ਹੈ। ਇਹ ਇਕ ਤਸੱਲੀ ਵਾਲੀ ਗੱਲ ਹੈ, ਪਰ ਅਸੀਂ ਘਟੀਆ ਕੰਮ ਪ੍ਰਤੀ ਇੰਨੇ ਸਹਿਣਸ਼ੀਲ ਕਿਉਂ ਹਾਂ, ਜੋ ਜ਼ਰੂਰੀ ਹੈ, ਜੇਕਰ ਇਸ ਨੂੰ ਲੀਡਰਾਂ ਦੀ ਸਹੂਲਤ ਲਈ ਜਲਦਬਾਜ਼ੀ ’ਚ ਪੂਰਾ ਕਰਨਾ ਹੈ, ਜੋ ਚਾਹੁੰਦੇ ਹਨ ਉਨ੍ਹਾਂ ਦਾ ਨਾਂ ਪੱਥਰ ’ਤੇ ਉਕਰਿਆ ਜਾਵੇ? ਬਿਹਾਰ ’ਚ ਅਜੇ ਤੱਕ ਮੀਂਹ ਦਾ ਆਪਣਾ ਸਾਲਾਨਾ ਕੋਟਾ ਨਹੀਂ ਮਿਲਿਆ ਹੈ, ਪਰ ਜਿਵੇਂ ਹੀ ਪਹਿਲਾ ਮੀਂਹ ਪਿਆ ਤਾਂ ਦਰਜਨ ਤੋਂ ਵੱਧ ਨਵੇਂ ਬਣੇ ਪੁਲ ਢਹਿ ਗਏ! ਇਸੇ ਤਰ੍ਹਾਂ, ਗੁਜਰਾਤ ਦੇ ਰਾਜਕੋਟ ਵਿਚ ਇਕ ਪੁਲ ਡਿੱਗਣ ਨਾਲ ਉਸ ਸਮੇਂ ਪੁਲ ਨੂੰ ਪਾਰ ਕਰ ਰਹੇ ਕਾਰਾਂ ਵਿਚ ਸਵਾਰ ਲੋਕਾਂ ਦੀ ਮੌਤ ਹੋ ਗਈ।

ਕੀ ਸਾਡੇ ਇੰਜੀਨੀਅਰ ਅਤੇ ਠੇਕੇਦਾਰ ਅਯੋਗ ਹਨ ਜਾਂ, ਜਿਵੇਂ ਕਿ ਜ਼ਿਆਦਾ ਸੰਭਾਵਨਾ ਹੈ, ਉਨ੍ਹਾਂ ਨੇ ਆਪਣੇ ਹੱਥ ਲਾਕਰ ’ਚ ਪਾਏ ਸਨ? ਕਿਉਂਕਿ ਕਿਸੇ ਨੂੰ ਵੀ ਜਵਾਬਦੇਹ ਨਹੀਂ ਠਹਿਰਾਇਆ ਜਾਂਦਾ ਅਤੇ ਨਾ ਹੀ ਸਜ਼ਾ ਦਿੱਤੀ ਜਾਂਦੀ ਹੈ, ਇਸ ਲਈ ਮੋਦੀ ਦਾ ਖੁਦ ਨੂੰ ਸਾਫ਼-ਸੁਥਰਾ ਰੱਖਣ ਅਤੇ ਇਹ ਯਕੀਨੀ ਬਣਾਉਣ ਦਾ ਵਾਅਦਾ ਕਿ ਉਨ੍ਹਾਂ ਦੇ ਪ੍ਰਸ਼ਾਸਕ ਵੀ ਇਮਾਨਦਾਰ ਰਹਿਣ, ਔਰਤਾਂ ਨਾਲ ਛੇੜਛਾੜ ਕਰਨ ਵਾਲੇ ਦੋਸ਼ੀਆਂ ’ਤੇ ਕੋਈ ਰਹਿਮ ਨਾ ਕਰਨ ਦੇ ਉਨ੍ਹਾਂ ਦੇ ਵਾਅਦੇ ਦੀ ਤਰ੍ਹਾਂ ਹੀ ਹੈ, ਜੋ ਸਿਰਫ ਵੋਟਰਾਂ ਨੂੰ ਲੁਭਾਉਣ ਲਈ ਡਬਲ ਇੰਜਣ ਵਾਲੀਆਂ ਸਰਕਾਰਾਂ ਨੂੰ ਸੱਤਾ ਵਿਚ ਬਣਾਈ ਰੱਖਣ ਲਈ ਇਕ ਖੋਖਲਾ ਵਾਅਦਾ ਹੈ।

- ਜੂਲੀਓ ਰਿਬੈਰੋ

  • bridges
  • statues
  • Falling
  • Shivaji Maharaj
  • PM Modi
  • ਪੁੱਲਾਂ
  • ਬੁੱਤਾਂ
  • ਡਿੱਗਣ
  • ਸ਼ਿਵਾਜੀ ਮਹਾਰਾਜ

ਨਿਤਿਨ ਗਡਕਰੀ ਘੱਟ ਬੋਲਦੇ ਹਨ ਪਰ ਸਲਾਹ ਚੰਗੀ ਦਿੰਦੇ ਹਨ

NEXT STORY

Stories You May Like

  • lightning  monsoon  climate change
    ਆਮ ਨਹੀਂ ਹੁਣ ਆਸਮਾਨੀ ਬਿਜਲੀ ਦਾ ਡਿੱਗਣਾ
  • nimisha mehta protests against the vandalism of dr  ambedkar  s statues
    ਨਿਮਿਸ਼ਾ ਮਹਿਤਾ ਵੱਲੋਂ ਡਾ. ਅੰਬੇਡਕਰ ਦੇ ਬੁੱਤਾਂ ਨਾਲ ਹੋਈ ਛੇੜਛਾੜ ਨੂੰ ਲੈ ਕੇ ਕੀਤਾ ਗਿਆ ਵਿਰੋਧ ਪ੍ਰਦਰਸ਼ਨ
  • pisces people will get good results from their work rush
    ਮੀਨ ਰਾਸ਼ੀ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦਾ ਚੰਗਾ ਨਤੀਜਾ ਮਿਲੇਗਾ, ਦੇਖੋ ਆਪਣੀ ਰਾਸ਼ੀ
  • gill  s on field skills are not as impressive
    ਗਿੱਲ ਦਾ ਮੈਦਾਨ ’ਤੇ ਹੁਨਰ ਰੋਹਿਤ ਅਤੇ ਵਿਰਾਟ ਵਰਗਾ ਪ੍ਰਭਾਵਸ਼ਾਲੀ ਨਹੀਂ : ਹੁਸੈਨ
  • iran says military will determine time  method and scale of retaliation
    ਅਮਰੀਕੀ ਹਮਲਿਆਂ 'ਤੇ ਜਵਾਬੀ ਕਾਰਵਾਈ ਦਾ ਸਮਾਂ, ਤਰੀਕਾ ਅਤੇ ਪੈਮਾਨਾ ਫ਼ੌਜ ਤੈਅ ਕਰੇਗੀ : ਈਰਾਨ
  • modi government  s good days have not come
    ਮੋਦੀ ਸਰਕਾਰ ਦੇ ਚੰਗੇ ਦਿਨ ਨਹੀਂ, ਸਗੋਂ ਕਰਜ਼ੇ ਵਾਲੇ ਦਿਨ ਆਏ : ਕਾਂਗਰਸ
  • petrol and diesel will be expensive
    ਮਹਿੰਗਾਈ ਦਾ ਇਕ ਹੋਰ ਝਟਕਾ, ਪੈਟਰੋਲ ਅਤੇ ਡੀਜ਼ਲ ਹੋਣਗੇ ਮਹਿੰਗੇ!
  • iranian military drone chief killed
    ਮਾਰਿਆ ਗਿਆ ਈਰਾਨੀ ਫੌਜ ਦਾ ਡਰੋਨ ਮੁਖੀ ਅਤੇ ਕੋਰ ਕਮਾਂਡਰ
  • police officers awarded certificates of appreciation the war on drugs
    ਪੁਲਸ ਅਧਿਕਾਰੀਆਂ ਨੂੰ “ਯੁੱਧ ਨਸ਼ਿਆਂ ਵਿਰੁੱਧ" 'ਚ ਅਹਿਮ ਯੋਗਦਾਨ ਪਾਉਣ ਲਈ ਵੰਡੇ...
  • rape case in jalandhar
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ...
  • read weather on 28 29 30 and 1
    PUNJAB WEATHER ALERT: 28,29,30 ਤੇ 1 ਦੀ ਪੜ੍ਹੋ ਮੌਸਮ ਦੀ ਅਪਡੇਟ
  • big incident in punjab the phatak was open the train came from above
    ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...
  • sufi singer jyoti noora  s statement on diljit dosanjh  s boycott
    ਦਿਲਜੀਤ ਦੋਸਾਂਝ ਦੇ ਬਾਈਕਾਟ 'ਤੇ ਸੂਫੀ ਗਾਇਕਾ ਜੋਤੀ ਨੂਰਾ ਦਾ ਬਿਆਨ
  • heartbreaking accident in jalandhar
    ਜਲੰਧਰ 'ਚ ਰੂਹ ਕੰਬਾਊ ਹਾਦਸਾ! ਪਲਟ ਗਿਆ ਕੈਂਟਰ, ਡਰਾਈਵਰ ਦੀ ਦਰਦਨਾਕ ਮੌਤ
  • important news for those applying for driving licenses
    Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ
  • bhai pinderpal singh  new zealand
    ਨਿਊਜ਼ੀਲੈਂਡ-ਆਸਟਰੇਲੀਆ 'ਚ ਭਾਈ ਪਿੰਦਰਪਾਲ ਸਿੰਘ ਦੇ ਵਿਸ਼ੇਸ਼ ਕਥਾ ਦੀਵਾਨ ਸਮਾਪਤ
Trending
Ek Nazar
lorry and minibus collide

ਲਾਰੀ ਅਤੇ ਮਿੰਨੀ ਬੱਸ ਦੀ ਟੱਕਰ, 18 ਲੋਕਾਂ ਦੀ ਮੌਤ

us tightens visa rules

ਅਮਰੀਕਾ ਨੇ ਭਾਰਤ ਦੇ ਗੁਆਂਢੀ ਦੇਸ਼ ਲਈ ਵੀਜ਼ਾ ਨਿਯਮ ਕੀਤਾ ਸਖ਼ਤ

polio cases in pakistan

ਪਾਕਿਸਤਾਨ 'ਚ ਵਧੇ ਪੋਲੀਓ ਮਾਮਲੇ, ਕੁੱਲ ਗਿਣਤੀ 10 ਤੋਂ ਪਾਰ

khamenei completely sidelined in ceasefire talks

ਅਮਰੀਕਾ ਨਾਲ ਜੰਗਬੰਦੀ ਗੱਲਬਾਤ 'ਚ ਖਮੇਨੀ ਨੂੰ ਰੱਖਿਆ ਗਿਆ ਪਾਸੇ

new technology to extract gold

'ਸੋਨਾ' ਕੱਢਣ ਦੀ ਨਵੀਂ ਤਕਨੀਕ ਵਿਕਸਤ

surinderpal missing

ਕਲੋਵਿਸ ਦਾ ਕਾਰੋਬਾਰੀ ਸੁਰਿੰਦਰਪਾਲ ਸ਼ੱਕੀ ਹਾਲਾਤ 'ਚ ਲਾਪਤਾ

big news about summer vacations in punjab

ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ

fired long range drones

ਰੂਸ-ਯੂਕ੍ਰੇਨ ਵਿਚਾਲੇ ਟਕਰਾਅ ਜਾਰੀ, ਇੱਕ ਦੂਜੇ 'ਤੇ ਦਾਗੇ ਲੰਬੀ ਦੂਰੀ ਦੇ ਡਰੋਨ

global vaccine body gavi global vaccine body   gavi

ਗਲੋਬਲ ਟੀਕਾ ਸੰਸਥਾ 'ਗੈਵੀ' ਨੂੰ ਆਸਟ੍ਰੇਲੀਆ ਦੇਵੇਗਾ ਕਰੋੜਾਂ ਰੁਪਏ ਦਾ ਫੰਡ

rubio and pakistani pm discussion

ਰੂਬੀਓ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਵਿਚਾਲੇ ਮਹੱਤਵਪੂਰਨ ਚਰਚਾ

big incident in punjab the phatak was open the train came from above

ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...

heavy rain

ਭਾਰੀ ਮੀਂਹ ਦਾ ਕਹਿਰ, ਸੱਤ ਲੋਕਾਂ ਦੀ ਮੌਤ

electricity department negligence

ਬਿਜਲੀ ਵਿਭਾਗ ਦੀ ਵੱਡੀ ਲਾਪ੍ਰਵਾਹੀ ਬਣੀ ਜਾਨ ਦਾ ਖੋਅ, 'ਤੈਮੂਰ' ਨੇ ਗੁਆਏ ਦੋਵੇਂ...

important news for those applying for driving licenses

Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ

major incident in jalandhar

ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ

love pubg wife threat husband

PUBG ਕਾਰਨ ਘਰ ਬਣਿਆ ਜੰਗ ਦਾ ਮੈਦਾਨ! ਪਤਨੀ ਦੀ ਧਮਕੀ- 'ਰੋਕਿਆ ਤਾਂ ਕਰ ਦਿਆਂਗੀ 55...

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

important news for those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • gangster jaggu bhagwanpuria  s mother shot
      ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ’ਤੇ ਚੱਲੀਆਂ ਗੋਲੀਆਂ
    • sri akal takht sahib committee
      ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ 34 ਮੈਂਬਰੀ ਕਮੇਟੀ ਦਾ...
    • gaushala incident haryana
      ਅੱਧੀ ਰਾਤ ਨੂੰ ਡਿੱਗੀ ਗਊਸ਼ਾਲਾ ਦੀ ਛੱਤ, 35 ਗਊਵੰਸ਼ਾਂ ਦੀ ਹੋਈ ਮੌਤ
    • rajnath singh in sco
      SCO 'ਚ ਪਾਕਿ ਰੱਖਿਆ ਮੰਤਰੀ ਨੂੰ ਨਹੀਂ ਮਿਲੇ ਰਾਜਨਾਥ
    • punjab congress resigns
      ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ ਮਨਜ਼ੂਰ
    • pakistan in trouble
      ਪਹਿਲਾਂ ਸੋਕਾ ਹੁਣ ਹੜ੍ਹ ! ਪਾਕਿਸਤਾਨ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਖੋਲ'ਤੇ...
    • india pakistan tulbul project
      ਪਾਕਿ ਨੂੰ ਲੱਗੇਗਾ ਝਟਕਾ; ਤੁਲਬੁਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਤਿਆਰੀ ’ਚ ਭਾਰਤ
    • big statement of khawaja asif
      'ਸਾਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇ ਰਿਹੈ ਚੀਨ', ਪਾਕਿ ਰੱਖਿਆ ਮੰਤਰੀ ਦਾ ਵੱਡਾ...
    • jaswant singh khalra school inaugurated in fresno
      ਜਸਵੰਤ ਸਿੰਘ ਖਾਲੜਾ ਸਕੂਲ ਦਾ ਫਰਿਜ਼ਨੋ 'ਚ ਉਦਘਾਟਨ
    • punjab school employees
      ਪੰਜਾਬ ਦੇ ਸਕੂਲ ਮੁਲਾਜ਼ਮਾਂ ਲਈ ਸਰਕਾਰ ਦਾ ਵੱਡਾ ਐਲਾਨ
    • ਬਲਾਗ ਦੀਆਂ ਖਬਰਾਂ
    • political family india political party
      ਪਿਤਾਪੁਰਖੀ ਸਿਆਸਤ : ਸਭ ਕੁਝ ਪਰਿਵਾਰ ਦੇ ਲਈ
    • donald trump  narendra modi
      ਟਰੰਪ ਬਨਾਮ ਮੋਦੀ: ਕਿਸ ਦਾ ਝੂਠ ਸਭ ਤੋਂ ਮਜ਼ਬੂਤ?
    • arvind kejriwal delhi politics
      ਬਦਲਵੀਂ ਸਿਆਸਤ ਦੀ ਆਸ ਕੇਜਰੀਵਾਲ
    • looting and hooliganism   continually increasing   in trains
      ‘ਰੇਲਗੱਡੀਆਂ ’ਚ ਲਗਾਤਾਰ ਵਧ ਰਹੀ’ ਲੁੱਟਮਾਰ ਅਤੇ ਗੁੰਡਾਗਰਦੀ!
    • new education policy  a weapon to create skilled workers
      ਨਵੀਂ ਸਿੱਖਿਆ ਨੀਤੀ, ਹੁਨਰਬਾਜ਼ ਤਿਆਰ ਕਰਨ ਦਾ ਹਥਿਆਰ
    • safety and care of the elderly should be the first concern
      ਬਜ਼ੁਰਗਾਂ ਦੀ ਸੁਰੱਖਿਆ-ਦੇਖਭਾਲ ਪਹਿਲੀ ਚਿੰਤਾ ਦਾ ਮੁੱਦਾ ਹੋਣਾ ਚਾਹੀਦੈ
    • what after the us attack on iran
      ਈਰਾਨ ’ਤੇ ਅਮਰੀਕੀ ਹਮਲੇ ਪਿੱਛੋਂ ਕੀ?
    • when will the smuggling of gold and drugs from abroad through airplanes
      ‘ਕਦੋਂ ਰੁਕੇਗੀ ਭਾਰਤ ’ਚ ਹਵਾਈ ਜਹਾਜ਼ਾਂ ਰਾਹੀਂ ਵਿਦੇਸ਼ਾਂ ਤੋਂ ਸੋਨੇ ਅਤੇ ਨਸ਼ਿਆਂ ਦੀ...
    • lightning  monsoon  climate change
      ਆਮ ਨਹੀਂ ਹੁਣ ਆਸਮਾਨੀ ਬਿਜਲੀ ਦਾ ਡਿੱਗਣਾ
    • many countries are thinking about becoming nuclear power rich
      ਅਨੇਕ ਦੇਸ਼ ਪ੍ਰਮਾਣੂ ਸ਼ਕਤੀ ਸੰਪੰਨ ਹੋਣ ਬਾਰੇ ਸੋਚ ਰਹੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +