Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 19, 2026

    1:34:21 PM

  • bjp drug free punjab yatra

    ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ CM...

  • a young man taranjit singh from hoshiarpur has enlisted in the us army

    ਹੁਸ਼ਿਆਰਪੁਰ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ,...

  • breach in canal near amritsar s chatiwind village

    ਖਤਰੇ ਦੀ ਘੰਟੀ! ਚਾਟੀਵਿੰਡ ਨੇੜੇ ਨਹਿਰ 'ਚ ਪੈ ਗਿਆ...

  • baglamukhi temple  car  people  police  devotees

    ਮਾਂ ਬਗਲਾਮੁਖੀ ਮੰਦਰ ਨੇੜੇ ਭਿਆਨਕ ਹਾਦਸਾ ! ਨਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦੋਸਾਂਝ ਕਲਾਂ ਤੋਂ ਜਿਮੀ ਫਾਲਨ ਤੱਕ, ਦਿਲਜੀਤ ਦਾ ਸਫਰ

BLOG News Punjabi(ਬਲਾਗ)

ਦੋਸਾਂਝ ਕਲਾਂ ਤੋਂ ਜਿਮੀ ਫਾਲਨ ਤੱਕ, ਦਿਲਜੀਤ ਦਾ ਸਫਰ

  • Edited By Rakesh,
  • Updated: 27 Jun, 2024 05:15 PM
Blog
from dosanjh kalan to jimmy fallon diljit s journey
  • Share
    • Facebook
    • Tumblr
    • Linkedin
    • Twitter
  • Comment

ਦਿਲਜੀਤ ਦੋਸਾਂਝ ਦੀ ਕੌਮਾਂਤਰੀ ਮੰਚ ’ਤੇ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਮੈਨੂੰ ਇਕ ਵਾਰ ਇਕ ਕੌਮਾਂਤਰੀ ਮੈਗਜ਼ੀਨ ਲਈ ‘ਈਸ਼ਵਰ ਦੇ ਸਵਰੂਪ’ ਬਾਰੇ ਲਿਖੇ ਗਏ ਇਕ ਲੇਖ ਦੀ ਯਾਦ ਆਉਂਦੀ ਹੈ। ਮੈਂ ਜਿੰਨੇ ਲੋਕਾਂ ਦੀ ਇੰਟਰਵਿਊ ਲਈ, ਉਨ੍ਹਾਂ ’ਚੋਂ ਕੁਝ ਨੇ ਕਿਹਾ ਕਿ ਉਨ੍ਹਾਂ ਦਾ ਈਸ਼ਵਰ ਮਰਦ ਹੈ, ਹੋਰਨਾਂ ਨੇ ਕਿਹਾ ਔਰਤ ਜਦਕਿ ਮੈਂ, ਇਕ ਹੋਂਦ ਅਤੇ ਅਦਵੈਤ ਦਰਸ਼ਨ ਦੀ ਅਭਿਆਸੀ, ਇਸ ਸਿੱਟੇ ’ਤੇ ਪਹੁੰਚੀ ਕਿ ਮੈਂ ਖੁਦ ਆਪਣੀ ਈਸ਼ਵਰ ਹਾਂ।

ਇਹ ਹੰਕਾਰ ਦਾ ਬਿਆਨ ਨਹੀਂ ਹੈ, ਸਗੋਂ ਇਹ ਸਮਝ ਹੈ ਕਿ ਜਿਸ ਊਰਜਾ ਨੂੰ ਅਸੀਂ ਈਸ਼ਵਰ ਕਹਿੰਦੇ ਹਾਂ, ਉਹ ਮੇਰੇ ’ਚ, ਤੁਹਾਡੇ ’ਚ ਅਤੇ ਬ੍ਰਹਿਮੰਡ ਦੇ ਹਰ ਹਿੱਸੇ ’ਚ ਹੈ। ਇਕ ਤਾਲਮੇਲ ਬਣਾਉਣਾ, ਜੋ ਤੁਹਾਡੀ ਜ਼ਿੰਦਗੀ ਭਰ ਅਗਵਾਈ ਕਰਦਾ ਹੈ। ਜੇਕਰ ਤੁਸੀਂ ਸਰੋਤ ਨਾਲ ਜੁੜੇ ਹੋ, ਤਾਂ ਤੁਹਾਡੀ ਜੀਵਨ ਯਾਤਰਾ ਜਾਦੂਈ ਹੋ ਸਕਦੀ ਹੈ, ਇੱਥੋਂ ਤੱਕ ਕਿ ਖੁਦ ਨੂੰ ਵੀ ਹੈਰਾਨ ਕਰ ਸਕਦੀ ਹੈ।

ਜਲੰਧਰ ਜ਼ਿਲੇ ਦੇ ਦੋਸਾਂਝ ਕਲਾਂ ਤੋਂ ਲੈ ਕੇ ਸੰਯੁਕਤ ਰਾਜ ਅਮਰੀਕਾ ਦੇ ਜਿਮੀ ਫਾਲਨ ਸਟੂਡੀਓ ਤੱਕ ਦਿਲਜੀਤ ਦੋਸਾਂਝ ਦੀ ਯਾਤਰਾ ਕਦਮ ਦਰ ਕਦਮ ਲਗਭਗ ਜਾਦੂਈ ਯਾਤਰਾ ਹੈ।

ਜਦੋਂ 11 ਸਾਲ ਦੇ ਦਿਲਜੀਤ ਨੂੰ ਉਸ ਦੇ ਪਿੰਡ ਵਾਲੇ ਘਰੋਂ ਲੁਧਿਆਣਾ ’ਚ ਮਾਮੇ ਦੇ ਘਰ ਰਹਿਣ ਲਈ ਭੇਜਿਆ ਗਿਆ, ਉਸ ਦੇ ਮਾਤਾ-ਪਿਤਾ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਸ ਵਖਰੇਵੇਂ ਦਾ ਸਦਮਾ ਅਤੇ ਉਸ ਦੇ ਬਾਅਦ ਆਉਣ ਵਾਲੇ ਸਾਲਾਂ ਤੱਕ ਇਕ ਕਮਰੇ ’ਚ ਇਕੱਲਿਆਂ ਰਹਿਣਾ ਉਸ ਦੇ ਸੰਵੇਦਨਸ਼ੀਲ, ਨਿਰਪੱਖ ਪੁੱਤ ਨੂੰ ਇਕ ਗਹਿਰੀ ਸੋਚ ਵਾਲੇ ਕਲਾਕਾਰ ’ਚ ਬਦਲ ਦੇਵੇਗਾ।

ਉਹ ਸੰਗੀਤ ਵੱਲ ਮੁੜ ਗਿਆ, ਗੁਰਦੁਆਰਾ ਸਾਹਿਬ ’ਚ ਸ਼ਬਦ-ਕੀਰਤਨ ਕੀਤਾ ਅਤੇ ਗਾਣੇ ਲਿਖੇ। 18 ਸਾਲ ਦੀ ਉਮਰ ’ਚ ਜਦ ਉਹ ਕਾਨਟ੍ਰੈਕਟ ਸਾਈਨ ਕਰਨ ਲਾਇਕ ਹੋਇਆ ਤਾਂ ਉਸ ਨੇ ਆਪਣੀ ਪਹਿਲੀ ਐਲਬਮ ਬਣਾਈ, ਉੱਥੋਂ ਸ਼ੋਹਰਤ ਅਤੇ ਦੌਲਤ ਦੀ ਭਾਲ ਦਾ ਸਫਰ ਸ਼ੁਰੂ ਹੋਇਆ।

18 ਸਾਲ ਦੀ ਲਗਾਤਾਰ ਕੋਸ਼ਿਸ਼ ਨੇ ਉਸ ਨੂੰ ਪੈਸੇ ਅਤੇ ਚੰਗੀ ਮੋਟੀ ਸ਼ੋਹਰਤ ਦਿਵਾਈ। ਗਾਣਿਆਂ ਤੋਂ ਲੈ ਕੇ ਪੰਜਾਬੀ ਫਿਲਮਾਂ ਅਤੇ ਹਿੰਦੀ ਸਿਨੇਮਾ ਤੱਕ, ਦਿਲਜੀਤ ਦੇ ਅਭਿਨੈ ’ਚ ਇਕ ਖਾਸ ਮਾਸੂਮੀਅਤ ਅਤੇ ਪੰਜਾਬੀਪਨ ਝਲਕਦਾ ਸੀ। ਭੌਤਿਕ ਸਫਲਤਾਵਾਂ, ਹਾਲਾਂਕਿ ਬਹੁਤ ਸਨ ਪਰ ਸ਼ਾਨਦਾਰ ਨਹੀਂ ਸਨ।

ਅਤੇ ਫਿਰ 2020 ’ਚ ਦੁਨੀਆ ਬੰਦ ਹੋ ਗਈ ਤੇ ਮੌਤ ਸਾਡੇ ਸਾਹਮਣੇ ਖੜ੍ਹੀ ਹੋ ਗਈ। ਇਸ ਹਾਲਾਤ ਨੇ ਇਸ ਕਲਾਕਾਰ ਦੇ ਦਿਮਾਗ ’ਤੇ ਅਸਰ ਪਾਇਆ ਜਿਸ ਨਾਲ ਉਹ ਆਪਣੀ ਹੋਂਦ ਕਾਰਨ ਅਤੇ ਧਰਤੀ ’ਤੇ ਆਪਣੇ ਮਕਸਦ ’ਤੇ ਸਵਾਲ ਉਠਾਉਣ ਲੱਗਾ। ਜਿੰਨਾ ਵੱਧ ਉਹ ਆਪਣੇ ਅੰਦਰ ਦੀ ਜ਼ਿੰਦਗੀ ਦੇ ਸਰੋਤ ਨਾਲ ਜੁੜਦਾ ਗਿਆ, ਓਨਾ ਹੀ ਵੱਧ ਉਹ ਆਪਣੇ ਨੇੜੇ-ਤੇੜੇ ਦੀ ਭੌਤਿਕ ਦੁਨੀਆ ਬਾਰੇ ਨਿਡਰ ਹੁੰਦਾ ਗਿਆ। ਸਥਿਰਤਾ ਦੀ ਲੋੜ ਨੇ ਉਸ ਦੀਆਂ ਮੂਲ ਕਦਰਾਂ-ਕੀਮਤਾਂ ਲਈ ਪ੍ਰਾਸੰਗਿਕ ਹੋਣ ਦੀ ਇੱਛਾ ਨੂੰ ਜਨਮ ਦਿੱਤਾ।

ਉਹ ਆਪਣੀ ਹੋਂਦ ’ਚ ਡੁੱਬ ਗਿਆ ਤੇ ਆਪਣੀਆਂ ਸਾਰੀਆਂ ਕਾਰਗੁਜ਼ਾਰੀਆਂ ’ਚ ਇਸ ਦਾ ਜਸ਼ਨ ਮਨਾਉਣ ਲੱਗਾ। ਗਾਣੇ ਵੱਡੇ ਹੁੰਦੇ ਗਏ, ਸ਼ੋਅ ਹੋਰ ਵੀ ਵੱਡੇ ਅਤੇ ਫਿਰ ਉਹ ਆਪਣੇ ਦਰਸ਼ਕਾਂ ਦੀਆਂ ਆਤਮਾਵਾਂ ’ਚ ਇਸ ਤਰ੍ਹਾਂ ਉਤਰਦਾ ਹੋਇਆ ਦਿਖਾਈ ਦਿੱਤਾ ਜਿਸ ਦਾ ਸਿਰਫ ਦੂਜੀ ਦੁਨੀਆ ਦੇ ਰੂਪ ’ਚ ਹੀ ਵਰਣਨ ਕੀਤਾ ਜਾ ਸਕਦਾ ਹੈ।

ਇਕ ਲਗਭਗ ਅਦ੍ਰਿਸ਼ ਅਧਿਆਤਮਕ ਜੁੜਾਅ ਨੇ ਉਸ ਦੇ ਪ੍ਰਦਰਸ਼ਨਾਂ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਜਿਸ ਨੇ ਉਸ ਦੇ ਦਰਸ਼ਕਾਂ ਨੂੰ ਬੜੀ ਡੂੰਘਾਈ ਤਕ ਪ੍ਰਭਾਵਿਤ ਕੀਤਾ। ਇੱਥੋਂ ਤੱਕ ਕਿ ਉਸ ਨੇ ਵੀ ਉਸ ਤਰ੍ਹਾਂ ਦੀ ਸਫਲਤਾ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਜੋ ਉਸ ਦਾ ਪਿੱਛਾ ਕਰਨ ਲੱਗੀ।

2023 ’ਚ ਉਸ ਨੇ ਯੂ. ਐੱਸ. ਏ. ਦੇ ਸਭ ਤੋਂ ਪ੍ਰਸਿੱਧ ਸੰਗੀਤ ਸਮਾਗਮ ਕੋਚੇਲਾ ’ਚ ਆਪਣੀ ਪੰਜਾਬੀਅਤ ਦਾ ਜਸ਼ਨ ਬੇਬਾਕੀ ਨਾਲ ਮਨਾਇਆ। 2024 ਦੀ ਸ਼ੁਰੂਆਤ ਧਮਾਕੇਦਾਰ ਰਹੀ, ਜਦੋਂ ਉਸ ਨੇ ਇਮਤੀਆਜ਼ ਅਲੀ ਵੱਲੋਂ ਨਿਰਦੇਸ਼ਿਤ ਇਕ ਫਿਲਮ ’ਚ ਪੰਜਾਬੀ ਗਾਇਕ ਚਮਕੀਲਾ ਦੀ ਆਤਮਾ ਨੂੰ ਜਿਊਂਦਿਆਂ ਕੀਤਾ, ਜਿਸ ਨੇ ਉਸ ਨੂੰ ਇਕ ਫਿਲਮ ਸਟਾਰ ਬਣਾ ਦਿੱਤਾ।

2020 ’ਚ ਆਪਣੀ ਐਲਬਮ G.O.A.T ਦੇ ਇਕ ਗਾਣੇ ’ਚ ਉਸ ਨੇ ਬਾਲੀਵੁੱਡ ਦੇ ਗਾਣਿਆਂ ਦਰਮਿਆਨ ਜੋ ਥਾਂ ਬਣਾਈ ਸੀ, ਉਹ ਉਨ੍ਹਾਂ ਦੀ ਹੋ ਗਈ ਅਤੇ ਕਿਵੇਂ! ਉਦੋਂ ਤੋਂ, ਉਹ ਭਾਰਤ, ਕੈਨੇਡਾ ਤੇ ਅਮਰੀਕਾ ਦੇ ਖਚਾਖਚ ਭਰੇ ਸਟੇਡੀਅਮਾਂ ’ਚ ਪਰਫਾਰਮ ਕਰ ਰਹੇ ਹਨ ਅਤੇ ਆਪਣੀ ਸਥਿਤੀ ਨੂੰ ਇਕ ਪਸੰਦੀਦਾ ਕਲਾਕਾਰ ਤੋਂ ਇਕ ਸਨਮਾਨਿਤ ਕਲਾਕਾਰ ’ਚ ਬਦਲ ਰਹੇ ਹਨ।

ਜਦੋਂ ਉਹ ਆਪਣੀ ਹਿਟ ਫਿਲਮ ਚਮਕੀਲਾ ਦਾ ਗਾਣਾ ‘ਮੈਂ ਹਾਂ ਪੰਜਾਬ’ ਗਾਉਂਦੇ ਹਨ ਤਾਂ ਤੁਸੀਂ ਇਸ ਨੂੰ ਹੰਕਾਰ ਦੇ ਰੂਪ ’ਚ ਨਹੀਂ, ਸਗੋਂ ਕਿਤੇ ਡੂੰਘੇ ਅੰਦਰੋਂ ਜਸ਼ਨ ਦੀ ਆਵਾਜ਼ ’ਚ ਦੇਖਦੇ ਹੋ। ਇਹ ਨਾ ਸਿਰਫ ਦਰਸ਼ਕਾਂ ’ਚ ਮੌਜੂਦ ਭਾਰਤੀ ਪੰਜਾਬੀਆਂ ਦੇ ਨਾਲ, ਸਗੋਂ ਸਰਹੱਦ ਪਾਰਲੇ ਪੰਜਾਬੀਆਂ, ਗੈਰ-ਪੰਜਾਬੀਆਂ ਅਤੇ ਇੱਥੋਂ ਤੱਕ ਕਿ ਗੈਰ-ਭਾਰਤੀਆਂ ਨਾਲ ਵੀ ਗੂੰਜਦਾ ਹੈ।

ਇਸ ਲਈ, ਜਦੋਂ ਜਿਮੀ ਫਾਲਨ ਆਪਣੇ ਸ਼ੋਅ ’ਚ ਕਹਿੰਦੇ ਹਨ, ‘ਪੰਜਾਬੀ ਆ ਗਏ ਓਏ’, ਤਾਂ ਤੁਸੀਂ ਜਾਣਦੇ ਹੋ ਕਿ ਦਿਲਜੀਤ ਨੇ ਸੰਗੀਤ ਰਾਹੀਂ ਦੁਨੀਆ ਭਰ ਦੀਆਂ ਆਤਮਾਵਾਂ ਨੂੰ ਛੂਹਣ ਲਈ ਸਾਰੀਆਂ ਸਰਹੱਦਾਂ ਨੂੰ ਪਾਰ ਕਰ ਲਿਆ ਹੈ।

ਮੀਨੂੰ 

  • diljit dosanjh
  • kalaan
  • jimmy fallon
  • international stage
  • deep thinking

ਅਗਨੀਪਥ ਯੋਜਨਾ ਦਾ ਮੁਲਾਂਕਣ ਕਿਤੇ ਸਿਆਸੀ ਮਜਬੂਰੀ ਤਾਂ ਨਹੀਂ

NEXT STORY

Stories You May Like

  • diljit dosanjh to perform in ahmedabad on november 21
    ਦਿਲਜੀਤ ਦੋਸਾਂਝ ਦਾ ਵੱਡਾ ਐਲਾਨ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਲਾਉਣਗੇ ਰੌਣਕਾਂ
  • bjp journey
    ਕੇਂਦਰ ’ਚ ਭਾਜਪਾ ਦੇ ਉਭਾਰ ਦਾ ਸਫਰ
  • monkey creates panic in moonak kalan village
    ਪਿੰਡ ਮੂਨਕ ਕਲਾਂ 'ਚ ਬਾਂਦਰ ਨੇ ਮਚਾਈ ਦਹਿਸ਼ਤ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
  • brics
    ਘੇਰੇ ਤੋਂ ਧੁਰੀ ਤੱਕ: ਬ੍ਰਿਕਸ ’ਚ ਭਾਰਤ ਦਾ ਸਫ਼ਰ
  • india becomes supplier of diesel from europe to moscow
    ਯੂਰਪ ਤੋਂ ਮਾਸਕੋ ਤੱਕ ਭਾਰਤੀ ਡੀਜ਼ਲ ਦਾ ਜਲਵਾ, India ਬਣਿਆ ਮੁੱਖ ਸਪਲਾਇਰ
  • food security
    ਮੁੰਬਈ ਦੀਆਂ ਲੁਕਵੀਆਂ ਰਸੋਈਆਂ ਤੋਂ ਪੰਜਾਬ ਦੇ ਖੁੱਲ੍ਹੇ ਢਾਬਿਆਂ ਤੱਕ : ਖੁਰਾਕ ਸੁਰੱਖਿਆ ਦਾ ਕੀ ਬਣਿਆ ?
  • the true heart of indian innovation
    ਭਾਰਤੀ ਨਵੀਨਤਾ ਦਾ ਅਸਲੀ ਦਿਲ : ਖੋਜ ਪ੍ਰਯੋਗਸ਼ਾਲਾਵਾਂ ਤੋਂ ‘ਵਿਕਸਿਤ ਭਾਰਤ’ ਦੀਆਂ ਜਮਾਤਾਂ ਤੱਕ
  • g20 brics
    ਜੀ-20 ਤੋਂ ਬ੍ਰਿਕਸ ਤੱਕ, ਭਾਰਤ ਦੇ ‘ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ’ ਦਾ ਮਹੱਤਵ
  • child missing from outside home in jalandhar
    ਜਲੰਧਰ 'ਚ ਘਰ ਦੇ ਬਾਹਰੋਂ ਜਵਾਕ ਹੋਇਆ ਗਾਇਬ, ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
  • attack on muslim man   incident captured on cctv
    ਮੁਸਲਿਮ ਵਿਅਕਤੀ ’ਤੇ ਹਮਲਾ, CCTV 'ਚ ਕੈਦ ਹੋਈ ਘਟਨਾ
  • maksudan new vegetable market dispute
    ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਵਾਦ: ਇਕ ਹੀ ਦਿਨ 'ਚ 3-3 ਮੀਟਿੰਗਾਂ, ਨਵੇਂ ਬਣੇ...
  • major grp search operation at jalandhar city railway station
    ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ GRP ਦੀ ਵੱਡੀ ਸਰਚ ਮੁਹਿੰਮ, ਪਲੇਟਫਾਰਮਾਂ ਤੋਂ...
  • shahzad bhatti
    ਸ਼ਹਿਜ਼ਾਦ ਭੱਟੀ ਦੁਬਈ ਛੱਡ ਬ੍ਰਾਜ਼ੀਲ ਤੋਂ ਚਲਾ ਰਿਹਾ ਆਪਣਾ ਨੈੱਟਵਰਕ, ਦੇਸ਼ 'ਚ...
  • meteorological department issues new forecast regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ...
  • bjp  s anti drug rally on september 30
    ਜਲੰਧਰ 'ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ...
  • launch of the drug free punjab yatra by the bjp
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ...
Trending
Ek Nazar
municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • drug free punjab
      ਨਸ਼ਾ-ਮੁਕਤ ਪੰਜਾਬ : ਸਿਰਫ਼ ਨਸ਼ੇ ਵਿਰੁੱਧ ਨਹੀਂ, ਪੰਜਾਬ ਦੇ ਭਵਿੱਖ ਦੀ ਲੜਾਈ
    • is it a girl or a boy in the womb     girls are being killed
      ‘ਗਰਭ ’ਚ ਕੁੜੀ ਹੈ ਜਾਂ ਮੁੰਡਾ’ ... ਮਾਰੀਆਂ ਜਾ ਰਹੀਆਂ ਕੁੜੀਆਂ!
    • ayurved for health
      ਸਿਹਤਮੰਦ ਭਵਿੱਖ ਲਈ ਆਯੁਰਵੇਦ
    • varanasi school camp
      ...ਜਦੋਂ ਵਾਰਾਣਸੀ ’ਚ ਰਾਹਤ ਕੈਂਪਾਂ ਨੂੰ ਹੀ ਬਣਾ ਦਿੱਤਾ ਸਕੂਲ
    • oil crisis
      ਨਵਾਂ ਤੇਲ ਸੰਕਟ ਬਹੁਤਾ ਦੂਰ ਨਹੀਂ !
    • india brics
      ਭਾਰਤ ਨੂੰ ਚੀਨ, ਰੂਸ ਤੇ ਅਮਰੀਕਾ, ਤਿੰਨਾਂ ਦੀ ਲੋੜ
    • air travelers bringing in narcotics  gold
      ‘ਹਵਾਈ ਯਾਤਰੀ ਲਿਆ ਰਹੇ ਨਸ਼ਾ ਤੇ ਸੋਨਾ ਆਦਿ’... ਅਤੇ ਫੜੇ ਜਾ ਰਹੇ ਹਵਾਈ ਅੱਡਿਆਂ...
    • threat to agriculture from gm crops
      ਜੀ.ਐੱਮ. ਫ਼ਸਲਾਂ ਤੋਂ ਕੀ ਖ਼ਤਰੇ ਵਿਚ ਹੈ ਕਿਸਾਨੀ?
    • such women become a source of inspiration for others
      ਅਜਿਹੀਆਂ ਔਰਤਾਂ ਹੋਰਨਾਂ ਦੇ ਲਈ ਪ੍ਰੇਰਣਾ ਸ੍ਰੋਤ ਬਣਦੀਆਂ ਹਨ
    • opposition on brics dinner
      ਜਦੋਂ ਵਿਰੋਧੀ ਧਿਰ ਨੇ ਮੁੱਦਿਆਂ ਦੀ ਥਾਂ ‘ਮੈਨਿਊ’ ਚੁਣ ਲਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +