ਜੀ-20 ਸਿਖਰ ਸੰਮੇਲਨ ਭਾਰਤ ਦੀ ਇਤਿਹਾਸਕ ਸਫਲਤਾ ਦੀ ਕਹਾਣੀ ਸੀ। ਇਸ ਨੇ ਏਜੰਡੇ ’ਚ ਸ਼ਾਮਲ 100 ਤੋਂ ਵੱਧ ਮੁੱਦਿਆਂ ’ਤੇ ਆਮ ਸਹਿਮਤੀ ਹਾਸਲ ਕਰ ਕੇ ਵਿਸ਼ਵ ਮੰਚ ’ਤੇ ਆਪਣੀ ਧਾਕ ਜਮਾਈ। ਇਹ ਕੋਈ ਸੌਖਾ ਕੰਮ ਨਹੀਂ ਸੀ। ਵਿਸ਼ਵ ਸਹਿਮਤੀ ਬਣਾਉਣ ’ਚ ਸਫਲਤਾ 200 ਘੰਟੇ ਦੀ ਬੇਰਹਿਮ ਗੱਲਬਾਤ ਪਿੱਛੋਂ ਹਾਸਲ ਹੋਈ।
ਜੀ-20 ਸਿਖਰ ਸੰਮੇਲਨ ’ਚ ਭਾਰਤ ਦੀ ਸਫਲਤਾ ਨੂੰ ਹੁਣ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਵੀਕਾਰ ਕੀਤਾ ਹੈ, ਜਿਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਨਾਗਰਿਕ ਸਮਾਜ, ਆਜ਼ਾਦ ਪ੍ਰੈੱਸ ਅਤੇ ਮਨੁੱਖੀ ਹੱਕਾਂ ਦੀ ਭੂਮਿਕਾ ਬਾਰੇ ਗੱਲ ਕੀਤੀ ਸੀ। ਇਕ ਠੋਸ ਅਤੇ ਖੁਸ਼ਹਾਲ ਵਿਸ਼ਵ ਵਿਵਸਥਾ ਦੇ ਨਿਰਮਾਣ ’ਚ ਇਹ ਮਹੱਤਵਪੂਰਨ ਤੱਤ ਹੈ।
ਇੱਥੇ ਇਹ ਗੱਲ ਕਹੀ ਜਾਣੀ ਚਾਹੀਦੀ ਹੈ ਕਿ ਸਿਖਰ ਸੰਮੇਲਨ ਭਾਰਤ ਲਈ ਇਕ ਜਿੱਤ ਦੀ ਸਥਿਤੀ ਸੀ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਿ ਸਿਲਵਾ ਨੂੰ ਰਸਮੀ ਤੋਹਫੇ ਸੌਂਪੇ ਜਿਨ੍ਹਾਂ ਨੇ ਅਗਲੇ ਜੀ-20 ਰਾਸ਼ਟਰਪਤੀ ਅਹੁਦੇ ਦਾ ਕਾਰਜ ਸੰਭਾਲਿਆ।
ਦਿੱਲੀ ਸਿਖਰ ਸੰਮੇਲਨ ’ਚ ਇਕ ਨਵੇਂ ਮੈਂਬਰ ਵਜੋਂ ਅਫਰੀਕੀ ਸੰਘ ਦੇ ਪ੍ਰਵੇਸ਼ ਨਾਲ ਇਕ ਉੱਚ ਬਿੰਦੂ ਵੀ ਦੇਖਿਆ ਗਿਆ ਜੋ ਇਕ ਨਵੀਂ ਵਿਸ਼ਵ ਵਿਵਸਥਾ ਦੇ ਨਿਰਮਾਣ ’ਚ ਜੀ-20 ਦੀ ਤਾਕਤ ਨੂੰ ਵਧਾਵੇਗਾ।
ਜੀ-20 ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦਾ ਇਕ ਸਮੂਹ ਹੈ। ਇਸ ਦਾ ਗਠਨ 1999 ’ਚ ਕੀਤਾ ਗਿਆ ਸੀ ਅਤੇ ਇਹ ਵਪਾਰ, ਸਿਹਤ ਦੇਖਭਾਲ, ਪੌਣ-ਪਾਣੀ ਤਬਦੀਲੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਨਾਲ ਸਬੰਧਤ ਵਿਸ਼ਵ ਨੀਤੀਆਂ ਨੂੰ ਤਾਲਮੇਲ ਕਰਨ ਲਈ ਸਮੇਂ-ਸਮੇਂ ’ਤੇ ਬੈਠਕ ਕਰਦਾ ਹੈ। ਪਿਛਲੀਆਂ ਸਭਾਵਾਂ ਕੋਵਿਡ-19 ਮਹਾਮਾਰੀ, 2008 ਦੀ ਵਿੱਤੀ ਮੰਦੀ, ਈਰਾਨੀ ਪ੍ਰਮਾਣੂ ਸਥਿਤੀ ਅਤੇ ਸੀਰੀਆਈ ਨਾਗਰਿਕ ਸੰਘਰਸ਼ ਵਰਗੇ ਵੱਡੇ ਸੰਕਟਾਂ ਨਾਲ ਜੂਝ ਚੁੱਕੀਆਂ ਹਨ। ਜੀ-20 ਦੇ ਰਾਸ਼ਟਰ ਵਿਸ਼ਵ ਆਰਥਿਕ ਉਤਪਾਦਨ ਦਾ ਲਗਭਗ 80 ਫੀਸਦੀ, ਵਿਸ਼ਵ ਬਰਾਮਦ ਦਾ ਲਗਭਗ 75 ਫੀਸਦੀ ਅਤੇ ਵਿਸ਼ਵ ਦੀ ਲਗਭਗ 60 ਫੀਸਦੀ ਆਬਾਦੀ ਦਾ ਯੋਗਦਾਨ ਕਰਦੇ ਹਨ। ਸਮੂਹ ਦੀ ਸਭ ਤੋਂ ਪ੍ਰਭਾਵਸ਼ਾਲੀ ਪ੍ਰਾਪਤੀ 2008 ਦੇ ਿਵੱਤੀ ਸੰਕਟ ਪ੍ਰਤੀ ਇਸ ਦੀ ਮਜ਼ਬੂਤ ਪ੍ਰਤੀਕਿਰਿਆ ਸੀ।
ਜੀ-20 ਹੈੱਡਕੁਆਰਟਰ, ਦਫਤਰ ਜਾਂ ਸਟਾਫ ਵਾਲਾ ਕੋਈ ਸਥਾਈ ਸੰਸਥਾਨ ਨਹੀਂ ਹੈ। ਇਸ ਦੀ ਬਜਾਏ ਇਸ ਦੀ ਲੀਡਰਸ਼ਿਪ ਆਪਣੇ ਮੈਂਬਰਾਂ ਵਿਚਾਲੇ ਸਾਲਾਨਾ ਆਧਾਰ ’ਤੇ ਘੁੰਮਦੀ ਰਹਿੰਦੀ ਹੈ। ਇਸ ਦੇ ਫੈਸਲੇ ਸਰਬਸੰਮਤੀ ਨਾਲ ਕੀਤੇ ਜਾਂਦੇ ਹਨ ਅਤੇ ਇਸ ਦੇ ਏਜੰਡੇ ਦਾ ਲਾਗੂਕਰਨ ਵੱਖ-ਵੱਖ ਸੂਬਿਆਂ ਦੀ ਸਿਆਸੀ ਇੱਛਾ ’ਤੇ ਨਿਰਭਰ ਕਰਦਾ ਹੈ।
ਕਈ ਮਾਹਿਰ ਤੁਰੰਤ ਕਾਰਵਾਈ ਦਾ ਸਿਹਰਾ ਜੀ-20 ਨੂੰ ਦਿੰਦੇ ਹਨ। ਸਾਬਕਾ ਜੀ. ਐੱਫ. ਆਰ. ਫੈਲੋ ਸਟੀਵਟ ਪੈਟ੍ਰਿਕ ਨੇ ਕਿਹਾ ਕਿ ਸਮੂਹ ਨੇ ਇਕ ਵਿਸ਼ਵ ਵਿੱਤੀ ਪ੍ਰਣਾਲੀ ਨੂੰ ਮੁਕਤ ਗਿਰਾਵਟ ਤੋਂ ਬਚਾਇਆ। 2008 ਅਤੇ 2009 ’ਚ ਜੀ-20 ਰਾਸ਼ਟਰ ਆਪਣੀਆਂ ਅਰਥਵਿਵਸਥਾਵਾਂ ਨੂੰ ਮੁੜ ਜ਼ਿੰਦਾ ਕਰਨ ਲਈ 4 ਟ੍ਰਿਲੀਅਨ ਡਾਲਰ ਦੇ ਉਪਾਅ ਖਰਚ ਕਰਨ ’ਚ ਸਹਿਮਤ ਹੋਏ। ਇਸ ਨੇ ਵਪਾਰ-ਰੁਕਾਵਟਾਂ ਨੂੰ ਖਾਰਿਜ ਕਰ ਦਿੱਤਾ ਅਤੇ ਵਿੱਤੀ ਪ੍ਰਣਾਲੀ ’ਚ ਦੂਰ-ਦੁਰੇਡੇ ਸੁਧਾਰ ਲਾਗੂ ਕੀਤੇ।
ਬ੍ਰਾਜ਼ੀਲ, ਭਾਰਤ ਅਤੇ ਇੰਡੋਨੇਸ਼ੀਆ ਸਮੇਤ ਕਈ ਲੋਕਤੰਤਰੀ ਦੇਸ਼ ਜੀ-20 ਨਾਲ ਸਬੰਧਤ ਹਨ। ਚੀਨ-ਰੂਸ ਅਤੇ ਸਾਊਦੀ ਅਰਬ ਵਰਗੇ ਹੋਰ ਪ੍ਰਭਾਵਸ਼ਾਲੀ ਤਾਨਾਸ਼ਾਹੀ ਦੇਸ਼ ਵੀ ਸ਼ਾਮਲ ਹਨ। ਆਰਥਿਕ ਅਤੇ ਵਿੱਤੀ ਤਾਲਮੇਲ ਜੀ-20 ਸਿਖਰ ਸੰਮੇਲਨ ਦੇ ਏਜੰਡੇ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਹਾਲਾਂਕਿ ਕੰਮ ਦਾ ਭਵਿੱਖ, ਪੌਣ-ਪਾਣੀ ਤਬਦੀਲੀ ਅਤੇ ਵਿਸ਼ਵ ਸਿਹਤ ਵਰਗੇ ਮੁੱਦੇ ਵਾਰ-ਵਾਰ ਫੋਕਸ ਬਿੰਦੂ ਹਨ। ਹਾਲਾਂਕਿ ਹਾਲ ਦੇ ਸਿਖਰ ਸੰਮੇਲਨਾਂ ’ਚ ਪੌਣ-ਪਾਣੀ ਤਬਦੀਲੀ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਪਰ ਬੈਠਕਾਂ ਦੇ ਨਤੀਜੇ ਵਜੋਂ ਇਸ ਮੁੱਦੇ ’ਤੇ ਕੋਈ ਠੋਸ ਪ੍ਰਤੀਬੱਧਤਾ ਨਹੀਂ ਬਣ ਸਕੀ।
2023 ਸਿਖਰ ਸੰਮੇਲਨ ਦੇ ਮੇਜ਼ਬਾਨ ਵਜੋਂ ਭਾਰਤ ਨੇ ਵਿਸ਼ਵ ਦੱਖਣ ’ਚ ਘੱਟ ਆਮਦਨ ਵਾਲੇ ਦੇਸ਼ਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਏਜੰਡੇ ਨੂੰ ਆਕਾਰ ਿਦੱਤਾ ਹੈ। ਇਨ੍ਹਾਂ ਚੁਣੌਤੀਆਂ ’ਚ ਕਰਜ਼ੇ ਦਾ ਵਧਦਾ ਪੱਧਰ, ਲਗਾਤਾਰ ਉੱਚ ਮੁਦਰਾਸਫੀਤੀ ਦਰ, ਸਥਾਨਕ ਮੁਦਰਾਵਾਂ ਦੀ ਕੀਮਤ ’ਚ ਕਮੀ, ਖੁਰਾਕ ਅਸੁਰੱਖਿਆ ਅਤੇ ਪੌਣ-ਪਾਣੀ ਤਬਦੀਲੀ ਨਾਲ ਜੁੜੀਆਂ ਗੰਭੀਰ ਮੌਸਮ ਦੀਆਂ ਘਟਨਾਵਾਂ ਦੀ ਵਧਦੀ ਆਵਿਰਤੀ ਸ਼ਾਮਲ ਹੈ।
ਸਰਕਾਰ ਸਿਖਰ ਸੰਮੇਲਨ ਨੂੰ ਇਕ ਵੱਡੇ ਤਮਾਸ਼ੇ ’ਚ ਬਦਲਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਸੀ। ਇਹ ਪ੍ਰੋਗਰਾਮ ਪ੍ਰਗਤੀ ਮੈਦਾਨ ’ਚ ਸਥਿਤ ਭਾਰਤ ਮੰਡਪਮ ਨਾਂ ਦੇ ਅਤਿਆਧੁਨਿਕ ਕੰਪਲੈਕਸ ’ਚ ਹੋਇਆ ਜਿਸ ’ਚ ਇਕ ਵਿਸ਼ਾਲ ਨਟਰਾਜ ਮੂਰਤੀ ਸਥਾਪਿਤ ਹੈ। ਇਸ ਦੇ ਇਲਾਵਾ ਭਾਰਤ ਸਰਕਾਰ ਨੇ ਖਾਸ ਮਹਿਮਾਨਾਂ ਲਈ ਦਿੱਲੀ ਦੇ ਸੁੰਦਰੀਕਰਨ ਨੂੰ ਵਧਾਉਣ ਲਈ 120 ਮਿਲੀਅਨ ਡਾਲਰ ਦਾ ਬਜਟ ਅਲਾਟ ਕੀਤਾ। ਬਦਕਿਸਮਤੀ ਨਾਲ ਇਸ ਪ੍ਰੋਗਰਾਮ ’ਚ ਸੜਕਾਂ ਦੀ ਮੁੜ-ਉਸਾਰੀ ਅਤੇ ਇੱਥੋਂ ਤੱਕ ਕਿ ਘਰਾਂ ਦਾ ਢਹਿਣਾ ਵੀ ਸ਼ਾਮਲ ਸੀ।
ਭਾਰਤ ਇਕ ਮਜ਼ਬੂਤ ਬਹੁ-ਪੱਖੀ ਖਿਡਾਰੀ ਹੈ ਅਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ’ਚ ਮਦਦ ਕਰ ਸਕਦਾ ਹੈ। ਅਫਰੀਕੀ ਸੰਘ ਨੂੰ ਜੀ-20 ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਨਾਲ ਬਹੁ-ਪੱਖਵਾਦ ਨੂੰ ਹੁਲਾਰਾ ਮਿਲਿਆ ਹੈ ਅਤੇ ਇਹ ਮੰਚ ਦੁਨੀਆ ਦੀ 80 ਫੀਸਦੀ ਆਬਾਦੀ ਦਾ ਸੱਚਾ ਪ੍ਰਤੀਨਿਧੀ ਬਣ ਗਿਆ ਹੈ। ਭਾਰਤੀ ਵਾਰਤਾਕਾਰਾਂ ਨੇ ਨਵੀਂ ਦਿੱਲੀ ਐਲਾਨ ਲਈ ਭੂ-ਸਿਆਸੀ ਸਹਿਮਤੀ ਲਿਆਉਣ ਲਈ ਕਾਫੀ ਯਤਨ ਕੀਤੇ।
ਜੀ-20 ਆਗੂਆਂ ਨੇ ਸਿਖਰ ਸੰਮੇਲਨ ਤੋਂ ਪਹਿਲਾਂ ਹੋਣ ਵਾਲੀ ਕਿਸੇ ਵੀ ਮੰਤਰੀ ਪੱਧਰੀ ਬੈਠਕ ’ਚ ਸਾਂਝਾ ਪ੍ਰੈੱਸ ਬਿਆਨ ਤਿਆਰ ਨਹੀਂ ਕੀਤਾ ਜੋ ਜੰਗ ਤੋਂ ਪਹਿਲਾਂ ਦੀ ਪ੍ਰੰਪਰਾ ਹੈ। ਫਿਰ ਵੀ ਯੂਕ੍ਰੇਨ ’ਤੇ ਰੂਸੀ ਹਮਲੇ ਦੇ ਬਾਵਜੂਦ ਜਿਸ ਨੇ ਜੀ-20 ਦੇ ਅੰਦਰ ਵੰਡ ਨੂੰ ਡੂੰਘਾ ਕਰ ਕੇ ਰੱਖ ਦਿੱਤਾ ਹੈ, ਨਵੀਂ ਦਿੱਲੀ ਨੇ ਸਫਲਤਾਪੂਰਵਕ ਇਕ ਸਾਂਝਾ ਐਲਾਨ ਤਿਆਰ ਕੀਤਾ।
ਸਿਖਰ ਸੰਮੇਲਨ ਦੇ ਅਧਿਕਾਰਤ ਸਮਾਪਨ ਤੋਂ ਇਕ ਦਿਨ ਪਹਿਲਾਂ ਜਾਰੀ ਬਿਆਨ ’ਚ ਯੂਕ੍ਰੇਨ ’ਚ ਸੰਘਰਸ਼ ਤੋਂ ਪੈਦਾ ਮਨੁੱਖੀ ਔਕੜਾਂ ਅਤੇ ਉਲਟ ਨਤੀਜਿਆਂ ’ਤੇ ਜ਼ੋਰ ਦਿੱਤਾ ਗਿਆ। ਵਿਸ਼ੇਸ਼ ਤੌਰ ’ਤੇ ਇਸ ਨੇ ਸਿੱਧੇ ਰੂਸ ਦੇ ਹਮਲੇ ਦਾ ਸੰਦਰਭ ਦੇਣ ਤੋਂ ਪ੍ਰਹੇਜ਼ ਕੀਤਾ। ਇਸ ਦੀ ਬਜਾਏ ਇਸ ਨੇ ਸੰਯੁਕਤ ਰਾਸ਼ਟਰ ਚਾਰਟਰ ਨੂੰ ਲਾਗੂ ਕੀਤਾ ਜਿਸ ’ਚ ਕਿਹਾ ਗਿਆ, ‘‘ਸਾਰੇ ਰਾਸ਼ਟਰਾਂ ਨੂੰ ਕਿਸੇ ਵੀ ਸੂਬੇ ਦੀ ਖੇਤਰੀ ਅਖੰਡਤਾ, ਪ੍ਰਭੂਸੱਤਾ ਜਾਂ ਸਿਆਸੀ ਆਜ਼ਾਦੀ ਦੀ ਕੀਮਤ ’ਤੇ ਖੇਤਰੀ ਲਾਭ ਪ੍ਰਾਪਤ ਕਰਨ ਲਈ ਜ਼ੋਰ ਨੂੰ ਨਿਯੋਜਿਤ ਕਰਨ ਜਾਂ ਧਮਕੀ ਦੇਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਇਲਾਵਾ ਇਹ ਸਪੱਸ਼ਟ ਤੌਰ ’ਤੇ ਪ੍ਰਮਾਣੂ ਦੀ ਵਰਤੋਂ ਜਾਂ ਖਤਰੇ ਨੂੰ ਮੰਨਦਾ ਹੈ। ਪ੍ਰਮਾਣੂ ਹਥਿਆਰ ਗੈਰ-ਲਾਜ਼ਮੀ ਹਨ।’’
ਜੀ-20 ਅੱਜ ਦੀ ਦੁਨੀਆ ’ਚ ਭਾਰਤ ਦੀ ਸਫਲਤਾ ਦੀ ਕਹਾਣੀ ਹੈ। ਦਿੱਲੀ ਐਲਾਨ ’ਚ ਭੂ-ਸਿਆਸੀ ਭਾਸ਼ਾ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ ਅਤੇ ਸਾਰੀਆਂ ਸ਼ਕਤੀਆਂ ਨਾਲ ਕੌਮਾਂਤਰੀ ਕਾਨੂੰਨ ਅਤੇ ਮਾਪਦੰਡਾਂ ਦਾ ਸਨਮਾਨ ਕਰਨ ਦਾ ਸੱਦਾ ਦਿੰਦੀ ਹੈ। ਸਾਡੇ ਕੋਲ ਭਾਰਤ ਦੀ ਜੀ-20 ਸਫਲਤਾ ’ਤੇ ਮਾਣ ਮਹਿਸੂਸ ਕਰਨ ਦੇ ਕਾਰਨ ਹਨ।
ਹਰੀ ਜੈਸਿੰਘ
ਨਸ਼ੇ ਦੇ ਦਰਿਆ ’ਚ ਡੁੱਬ ਰਿਹਾ ਸਾਡਾ ਪੰਜਾਬ
NEXT STORY