ਕਲਿਆਣੀ ਸ਼ੰਕਰ
ਸ਼੍ਰੀਲੰਕਾ ਦੇ ਪੀਪਲਜ਼ ਫਰੰਟ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਛੋਟੇ ਭਰਾ ਗੋਟਾਬਾਯਾ ਰਾਜਪਕਸ਼ੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਬਣ ਗਏ ਹਨ। ਇਨ੍ਹਾਂ ਨੇ ਹੀ ਆਪਣੇ ਭਰਾ ਦੇ ਕਾਰਜਕਾਲ (2005-2014) ਦੌਰਾਨ ਦੇਸ਼ ਦੇ ਰੱਖਿਆ ਮੰਤਰਾਲੇ ਨੂੰ ਸੰਭਾਲਿਆ ਸੀ। ਇਕ ਸੇਵਾ-ਮੁਕਤ ਲੈਫਟੀਨੈਂਟ ਕਰਨਲ ਰਾਜਪਕਸ਼ੇ ਨੇ ਸਿਨਹਾਲੀ ਬਹੁਗਿਣਤੀ ਇਲਾਕਿਆਂ ਵਿਚ ਭਾਰੀ ਵੋਟਾਂ ਨਾਲ ਚੋਣ ਜਿੱਤੀ, ਜਦਕਿ ਉਨ੍ਹਾਂ ਦੇ ਵਿਰੋਧੀ ਅਤੇ ਪ੍ਰਮੁੱਖ ਵਿਰੋਧੀ ਨੇਤਾ ਰਾਣਾਸਿੰਘੇ ਪ੍ਰੇਮਦਾਸਾ ਨੇ ਤਮਿਲ ਬਹੁਗਿਣਤੀ ਇਲਾਕਿਆਂ ’ਚ ਭਾਰੀ ਬਹੁਮਤ ਹਾਸਿਲ ਕੀਤਾ। ਗੋਟਾਬਾਯਾ ਦੀ ਜਿੱਤ ਤੋਂ ਬਾਅਦ ਸ਼ਕਤੀਸ਼ਾਲੀ ਰਾਜਪਕਸ਼ੇ ਪਰਿਵਾਰ ਫਿਰ ਤੋਂ ਸੱਤਾ ’ਚ ਪਰਤ ਆਇਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੋਟਾਬਾਯਾ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨਗੇ। ਗੋਟਾਬਾਯਾ ਰਾਜਪਕਸ਼ੇ ਇਕ ਦਹਾਕਾ ਪਹਿਲਾਂ ਲਿੱਟੇ ਦੇ ਸਫਾਏ ਤੋਂ ਬਾਅਦ ‘ਟਰਮੀਨੇਟਰ’ ਅਖਵਾਏ ਜਾਣ ਲੱਗੇ ਸਨ। ਗੋਟਾਬਾਯਾ ਨੂੰ ਤਮਿਲਾਂ, ਵੱਖਵਾਦੀਆਂ, ਆਲੋਚਕਾਂ ਅਤੇ ਪੱਤਰਕਾਰਾਂ ਦੇ ਕਤਲੇਆਮ ਲਈ ਸ਼੍ਰੀਲੰਕਾ ਅਤੇ ਅਮਰੀਕਾ ’ਚ ਕਾਨੂੰਨੀ ਮਾਮਲੇ ਸਹਿਣੇ ਪਏ।
ਕਿਵੇਂ ਹੋਇਆ ਲਿੱਟੇ ਦਾ ਸਫਾਇਆ
2014 ’ਚ ਪੱਤਰਕਾਰਾਂ ਨੂੰ ਦਿੱਤੀ ਗਈ ਇੰਟਰਵਿਊ ਵਿਚ ਉਨ੍ਹਾਂ ਨੇ ਕਈ ਹੋਰ ਗੱਲਾਂ ਤੋਂ ਇਲਾਵਾ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਿਵੇਂ ਲਿੱਟੇ ਦਾ ਸਫਾਇਆ ਕੀਤਾ। ਲਿੱਟੇ ਜੰਗ-4 ਦੇ ਆਖਰੀ ਦਿਨ ਦਾ ਗ੍ਰਾਫਿਕ ਵਰਣਨ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਜੰਗ ਦੌਰਾਨ ਸਭ ਤੋਂ ਵੱਡਾ ਫਾਇਦਾ ਇਸ ਗੱਲ ਦਾ ਸੀ ਕਿ ਉਨ੍ਹਾਂ ਦੇ ਭਰਾ ਮਹਿੰਦਾ ਰਾਜਪਕਸ਼ੇ ਨੇ ਉਨ੍ਹਾਂ ’ਤੇ ਭਰੋਸਾ ਕਰ ਕੇ ਸਭ ਕੁਝ ਮੇਰੇ ’ਤੇ ਆਜ਼ਾਦਾਨਾ ਤੌਰ ’ਤੇ ਛੱਡਿਆ ਹੋਇਆ ਸੀ। ਇਸ ਤੋਂ ਇਲਾਵਾ ਫੌਜ ਮੁਖੀ ਸਰਤ ਫੋਨਸੇਕਾ ਨੇ ਵੀ ਮੇਰੇ ’ਤੇ ਭਰੋਸਾ ਕੀਤਾ ਸੀ। ਮਹਿੰਦਾ ਕੋਲ ਲਿੱਟੇ ਨੂੰ ਖਤਮ ਕਰਨ ਦੀ ਸਿਆਸੀ ਇੱਛਾ-ਸ਼ਕਤੀ ਸੀ। ਦੂਜੀ ਗੱਲ ਇਹ ਹੈ ਕਿ ਲੀਡਰਸ਼ਿਪ ਨੇ ਰੱਖਿਆ ਮੰਤਰਾਲੇ ਨਾਲ ਤਾਲਮੇਲ ਬਣਾਇਆ ਹੋਇਆ ਸੀ। ਅਸੀਂ ਸੀਮਤ ਸਮੇਂ ਅੰਦਰ ਸਭ ਕੁਝ ਕਰਨਾ ਸੀ। ਮੈਂ ਇਸ ਬਾਰੇ ਰਾਸ਼ਟਰਪਤੀ ਨਾਲ ਗੱਲ ਕੀਤੀ। ਨਵੇਂ ਲੋਕਾਂ ਨੂੂੰ ਨਿਯੁਕਤ ਕਰਨਾ, ਟ੍ਰੇਂਡ ਕਰਨਾ ਅਤੇ ਉਨ੍ਹਾਂ ਨੂੰ ਇਕੱਠਾ ਕਰਨਾ ਆਸਾਨ ਨਹੀਂ ਸੀ ਅਤੇ ਅਸੀਂ ਇਹ ਸਭ ਕਰ ਕੇ ਦਿਖਾਇਆ।
ਇਸ ਬਾਰੇ ਹੋਰ ਵੇਰਵੇ ਦਿੰਦੇ ਹੋਏ ਗੋਟਾਬਾਯਾ ਨੇ ਕਿਹਾ ਕਿ ਰਾਸ਼ਟਰਪਤੀ ਨੇ ਰੈੱਡ ਟੇਪ ਨੂੰ ਕੱਟਣ ਲਈ 3 ਵਿਅਕਤੀਆਂ ਨੂੰ ਕੰਮ ਕਰਨ ਲਈ ਚੁਣਿਆ। ਸਾਡੇ ਵਲੋਂ ਬੇਸਿਲ ਰਾਜਪਕਸ਼ੇ, ਵੀਰਾਤੁੰਗਾ, ਜੋ ਰਾਸ਼ਟਰਪਤੀ ਦੇ ਸਕੱਤਰ ਸਨ ਅਤੇ ਮੈਂ ਸ਼ਾਮਿਲ ਸੀ। ਭਾਰਤ ਵਲੋਂ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮ. ਕੇ. ਨਾਰਾਇਣਨ, ਵਿਦੇਸ਼ ਸਕੱਤਰ ਸ਼ਿਵ ਸ਼ੰਕਰ ਮੈਨਨ ਅਤੇ ਵੀ. ਜੇ. ਸਿੰਘ ਸਨ, ਜੋ ਉਸ ਸਮੇਂ ਵਿਦੇਸ਼ ਸਕੱਤਰ ਸਨ। ਅਸੀਂ ਇਕ-ਦੂਜੇ ਨਾਲ ਤਾਲਮੇਲ ਬਣਾ ਕੇ ਰੱਖਿਆ। ਅਸੀਂ ਭਾਰਤ ਦਾ ਅਤੇ ਉਨ੍ਹਾਂ ਲੋਕਾਂ ਨੇ ਸ਼੍ਰੀਲੰਕਾ ਦਾ ਦੌਰਾ ਕੀਤਾ। ਅਸੀਂ ਪੂਰੀ ਯੋਜਨਾ ਅਤੇ ਸੁਰੱਖਿਆ ਇਨਪੁੱਟ ’ਤੇ ਵਿਸਥਾਰਪੂਰਵਕ ਗੱਲਬਾਤ ਕੀਤੀ।
ਐੱਮ. ਕਰੁਣਾਨਿਧੀ ਦਾ ਦੋਹਰਾ ਚਿਹਰਾ ਸਾਹਮਣੇ ਆਇਆ
ਗੋਟਾਬਾਯਾ ਨੇ ਤਾਮਿਲਨਾਡੂ ਦੇ ਤੱਤਕਾਲੀ ਮੁੱਖ ਮੰਤਰੀ ਐੱਮ. ਕਰੁਣਾਨਿਧੀ ਦਾ ਦੋਹਰਾ ਚਿਹਰਾ ਹੋਣ ਦੀ ਗੱਲ ਉਜਾਗਰ ਕੀਤੀ, ਜਿਨ੍ਹਾਂ ਨੇ ਕਿ ਜੰਗ ਨੂੰ ਖਤਮ ਕਰਨ ਲਈ ਮਨਮੋਹਨ ਸਿੰਘ ’ਤੇ ਜ਼ਬਰਦਸਤ ਦਬਾਅ ਬਣਾਇਆ, ਜਦਕਿ ਕਰੁਣਾਨਿਧੀ ਨੇ ਦ੍ਰਮੁਕ ਮੁਖੀ ਦੇ ਤੌਰ ’ਤੇ ਖਰਗੋਸ਼ ਨਾਲ ਦੌੜ ਲਾਉਂਦੇ ਹੋਏ ਸ਼ਿਕਾਰੀ ਕੁੱਤਿਆਂ ਤੋਂ ਹੀ ਉਸ ਦਾ ਸ਼ਿਕਾਰ ਕਰਵਾਉਣ ਵਰਗੀ ਨੀਤੀ ਅਪਣਾਈ। ਸ਼ਿਵ ਸ਼ੰਕਰ ਮੈਨਨ ਨੇ ‘ਚੁਆਇਸਿਜ਼, ਇਨਸਾਈਡ ਦਿ ਮੇਕਿੰਗ ਆਫ ਇੰਡੀਆਜ਼ ਫਾਰੇਨ ਪਾਲਿਸੀ’ ਨਾਂ ਦੀ ਆਪਣੀ ਕਿਤਾਬ ਵਿਚ ਇਹ ਦਾਅਵਾ ਕੀਤਾ ਕਿ ਨਵੀਂ ਦਿੱਲੀ ਕੋਲੰਬੋ ਨਾਲ ਲਗਾਤਾਰ ਅਤੇ ਤੇਜ਼ ਰਫਤਾਰ ਨਾਲ ਸੰਪਰਕ ਵਿਚ ਸੀ। ਮੈਂ ਇਹ ਵੀ ਦੁਹਰਾਉਂਦਾ ਹਾਂ ਕਿ ਉਸ ਸਮੇਂ ਕਿਹੋ ਜਿਹਾ ਘਟਨਾਚੱਕਰ ਬਣਿਆ ਹੋਇਆ ਸੀ। 2009 ’ਚ ਪਹਿਲੇ 5 ਮਹੀਨਿਆਂ ਦੌਰਾਨ ਸ਼੍ਰੀਲੰਕਾ ਤੋਂ ਦਿੱਲੀ ਅਤੇ ਦਿੱਲੀ ਤੋਂ ਸ਼੍ਰੀਲੰਕਾ ਦੀਆਂ ਲਗਾਤਾਰ ਯਾਤਰਾਵਾਂ ਚੱਲੀਆਂ। ਮੈਨਨ ਨੇ ਇਹ ਵੀ ਵਰਣਨ ਕੀਤਾ ਕਿ ਜਨਵਰੀ 2009 ਦੇ ਵਿਚਾਲੇ ਸ਼੍ਰੀਲੰਕਾਈ ਫੌਜ ਅਤੇ ਸਰਕਾਰ ਦੋਵੇਂ ਹੀ ਆਸਵੰਦ ਸਨ ਕਿ ਉਨ੍ਹਾਂ ਨੇ ਲਿੱਟੇ ਨੂੰ ਜਾਣ ਲਿਆ ਹੈ ਅਤੇ ਜੰਗ ਵਿਚ ਜਿੱਤ ਸਾਡੀ ਹੀ ਹੋਵੇਗੀ।
ਸ਼੍ਰੀਲੰਕਾਈ ਫੌਜ ਨੇ ਇਕ ਨੀਤੀ ਦੇ ਤੌਰ ’ਤੇ ਉੱਤਰੀ ਅਤੇ ਦੱਖਣੀ ਭਾਰਤ ’ਤੇ ਕਬਜ਼ਾ ਕੀਤਾ ਹੋਇਆ ਸੀ ਤਾਂ ਕਿ ਤਮਿਲ ਟਾਈਗਰ ਦੂਰ ਰਹਿਣ ਅਤੇ ਉਹ ਫੌਜ ਦੀ ਸਪਲਾਈ ਨੂੰ ਤੋੜ ਨਾ ਸਕਣ। ਈਲਮ ਜੰਗ ਦੇ ਆਖਰੀ ਪੜਾਅ ਦੌਰਾਨ ਗੋਟਾਬਾਯਾ ਨੇ ਇਹ ਦੇਖਿਆ ਕਿ ਆਖਰੀ ਸਮੇਂ ’ਤੇ ਪ੍ਰਭਾਕਰਣ ਇਕ ਲਾਈਨ ਤੋਂ ਹਟ ਕੇ ਇਕ ਛੋਟੇ ਜਿਹੇ ਦੀਪ ’ਤੇ ਚਲਾ ਗਿਆ, ਜਿਸ ਦੇ ਨਾਲ ਉਸ ਦੇ ਅੰਗਰੱਖਿਅਕ ਵੀ ਸਨ। ਜਨਵਰੀ 2009 ’ਚ ਲਿੱਟੇ ਦੇ ਵਿੱਤਪੋਸ਼ਕ ਕੇ. ਪਾਥਮਾਭਾ (ਕੇ. ਪੀ.) ਨੇ ਪ੍ਰਭਾਕਰਨ ਨੂੰ ਫੋਨ ’ਤੇ ਦੱਸਿਆ ਕਿ ਉਹ ਦੌੜ ਜਾਵੇ। ਅਸੀਂ ਉਸ ਦੀ ਗੱਲਬਾਤ ਨੂੰ ਸੁਣ ਲਿਆ ਪਰ ਪ੍ਰਭਾਕਰਨ ਨੇ ਦੌੜ ਜਾਣ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਜੰਗ ਦੀ ਸਮਾਪਤੀ ਤੋਂ 2 ਦਿਨ ਪਹਿਲਾਂ ਕੇ. ਪੀ. ਨੇ ਪ੍ਰਭਾਕਰਨ ਨੂੰ ਫਿਰ ਦੌੜ ਜਾਣ ਲਈ ਕਿਹਾ। ਲਿੱਟੇ ਟਾਈਗਰ ਨੇ ਫਿਰ ਇਸ ਗੱਲ ਨੂੰ ਨਕਾਰ ਦਿੱਤਾ। ਗੋਟਾਬਾਯਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੀ ਅਸੀਂ ਸੋਚ ਸਕਦੇ ਹਾਂ ਕਿ ਅਜਿਹਾ ਵਿਅਕਤੀ ਦੋਵੇਂ ਹੱਥ ਉਪਰ ਕਰ ਕੇ ਆਤਮ-ਸਮਰਪਣ ਕਰੇਗਾ?
ਤੱਤਕਾਲੀ ਫੌਜ ਮੁਖੀ ਸਰਤ ਫੋਨਸੇਕਾ ਨੇ ਪੱਤਰਕਾਰਾਂ ਨੂੰ ਇਕ ਇੰਟਰਵਿਊ ਵਿਚ ਦੱਸਿਆ ਕਿ ਯੋਜਨਾ ਤਾਂ ਲਿੱਟੇ ਨੂੰ ਜੰਗਲਾਂ ’ਚ ਲਿਜਾਣ ਦੀ ਸੀ। 17 ਮਈ 2009 ਨੂੰ ਫੌਜ ਨੇ ਲਿੱਟੇ ਨੂੰ 400/400 ਮੀਟਰ ਖੇਤਰ ’ਚ ਘੇਰ ਲਿਆ। ਜਿਸ ਰਾਤ ਉਨ੍ਹਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ, ਉਸੇ ਸਮੇਂ ਤਿੰਨੋਂ ਰੱਖਿਆ ਬਿੰਦੂਆਂ ’ਤੇ ਉਨ੍ਹਾਂ ਨੂੰ ਰੋਕਿਆ ਗਿਆ। 18 ਮਈ ਦੀ ਰਾਤ ਨੂੰ ਲਿੱਟੇ ਨੇ ਆਪਣੇ ਆਪ ਨੂੰ 3 ਸਮੂਹਾਂ ਵਿਚ ਵੰਡਿਆ ਪਾਇਆ। ਉਨ੍ਹਾਂ ਨੇ ਫੌਜ ਦੀ ਮੂਹਰਲੀ ਰੱਖਿਆ ਕਤਾਰ ’ਤੇ ਹੱਲਾ ਬੋਲ ਦਿੱਤਾ ਅਤੇ ਉਹ ਇਸ ਵਿਚ ਸਫਲ ਵੀ ਹੋਏ। ਜਯਾਮ, ਪੋਟੂ ਅਮਾਨ ਅਤੇ ਸੁਸਈ ਨੇ 3 ਸਮੂਹਾਂ ਦੀ ਅਗਵਾਈ ਕੀਤੀ। ਪ੍ਰਭਾਕਰਨ ਅਤੇ ਉਸ ਦੇ ਸਹਿਯੋਗੀ ਗਾਰਡਾਂ ਨੇ ਸੋਚਿਆ ਕਿ ਉਹ ਦੌੜਨ ’ਚ ਸਫਲ ਹੋਣਗੇ ਪਰ ਅਸਲ ਵਿਚ ਇਨ੍ਹਾਂ ਲਿੱਟੇ ਲੜਾਕਿਆਂ, ਜਿਨ੍ਹਾਂ ਦੀ ਗਿਣਤੀ 250 ਸੀ, ਫੌਜ ਦੀ ਪਹਿਲੀ ਅਤੇ ਦੂਜੀ ਰੱਖਿਆ ਕਤਾਰ ’ਚ ਫਸ ਕੇ ਰਹਿ ਗਏ। ਇਕ ਭਿਆਨਕ ਜੰਗ ਤੋਂ ਬਾਅਦ ਉਸ ਰਾਤ ਨੂੰ ਲਿੱਟੇ ਦੇ ਸਾਰੇ ਵੱਡੇ ਨੇਤਾ ਮਾਰ ਦਿੱਤੇ ਗਏ। ਅਸੀਂ ਪ੍ਰਭਾਕਰਨ ਦੀ ਲਾਸ਼ ਨੂੰ 19 ਮਈ ਦੀ ਸਵੇਰ ਨੂੰ ਲੱਭਿਆ। ਮੈਨੂੰ ਉਸ ਦੀ ਮੌਤ ਦੀ ਖ਼ਬਰ 11 ਵਜੇ ਦੇ ਕਰੀਬ ਮਿਲੀ। ਮੈਂ ਕਮਾਂਡਰ ਤੋਂ ਫੋਨਕਾਲ ਰਿਸੀਵ ਕੀਤੀ, ਜਿਸ ਵਿਚ ਮੈਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਫੋਨਸੇਕਾ ਨੇ ਕਿਹਾ ਕਿ ਮੈਨੂੰ ਆਸ ਸੀ ਅਤੇ ਮੈਂ ਕਿਹਾ ਸੀ ਕਿ ਅਸੀਂ ਲਿੱਟੇ ਨੂੰ 3 ਸਾਲਾਂ ਵਿਚ ਖਤਮ ਕਰ ਦੇਵਾਂਗੇ ਪਰ ਅਸੀਂ ਉਨ੍ਹਾਂ ਨੂੰ 2 ਸਾਲ 9 ਮਹੀਨਿਆਂ ਵਿਚ ਹੀ ਖਤਮ ਕਰ ਦਿੱਤਾ।
ਉਹ ਸਮਾਂ ਕੁਝ ਹੋਰ ਸੀ ਪਰ ਹੁਣ ਸ਼ਾਂਤੀ ਦਾ ਸਮਾਂ ਹੈ ਅਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਗੋਟਾਬਾਯਾ ਲੰਕਾ ਵਿਚ ਤਮਿਲ ਘੱਟਗਿਣਤੀਆਂ ਨਾਲ ਕਿਵੇਂ ਨਜਿੱਠਣਗੇ? ਅਸਲੀਅਤ ਤਾਂ ਇਹ ਹੈ ਕਿ ਤਮਿਲਾਂ ਨੇ ਉਨ੍ਹਾਂ ਨੂੰ ਵੋਟ ਹੀ ਨਹੀਂ ਪਾਈ ਅਤੇ ਆਪਣੇ ਡਰ ਨੂੰ ਵਧਾਇਆ।
(kalyani60@gmail.com)
ਭਾਰਤ ’ਚ 99ਵੇਂ ਫੀਸਦੀ ਲੋਕ ਧਰਮ ਤਬਦੀਲ ਕਰ ਕੇ ਬਣੇ ਹਨ ਮੁਸਲਮਾਨ
NEXT STORY