Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 18, 2026

    2:02:38 AM

  • fire breaks out at readymade clothing shop

    ਖੰਨਾ ਦੀ ਮੰਜਾ ਮਾਰਕੀਟ 'ਚ ਦੇਰ ਰਾਤ ਭਿਆਨਕ ਅੱਗ,...

  • policeman dies of gunshot wound

    ਪੁਲਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ, ਘਰ ’ਚੋਂ 2...

  • petrol and diesel will be cheaper

    ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਹੋਰਮੁਜ਼ ਖੁੱਲ੍ਹਦੇ...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਇਨਸਾਨ ਆਪਣੀ ਫਿਤਰਤ ਵਰਗੇ ਕੁੱਤੇ ਹੀ ਚੁਣਦਾ ਹੈ

BLOG News Punjabi(ਬਲਾਗ)

ਇਨਸਾਨ ਆਪਣੀ ਫਿਤਰਤ ਵਰਗੇ ਕੁੱਤੇ ਹੀ ਚੁਣਦਾ ਹੈ

  • Updated: 19 Nov, 2019 01:45 AM
Blog
humans choose only their own dogs
  • Share
    • Facebook
    • Tumblr
    • Linkedin
    • Twitter
  • Comment

ਮੇਨਕਾ ਗਾਂਧੀ

ਜ਼ਿਆਦਾਤਰ ਲੋਕ ਜੋ ਕੁੱਤੇ ਚੁਣਦੇ ਹਨ, ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਕੁਝ ਸਰੀਰਕ ਸਮਾਨਤਾਵਾਂ ਪ੍ਰਤੀਤ ਹੁੰਦੀਆਂ ਹਨ। ਲੰਮੀ ਅੱਡੀ ਵਾਲੀਆਂ ਔਰਤਾਂ ਲੰਮੀਆਂ ਲੱਤਾਂ ਵਾਲੇ ਕੁੱਤਿਆਂ ਨੂੰ, ਜ਼ਿਆਦਾ ਭਾਰ ਵਾਲੇ ਲੋਕ ਥੋੜ੍ਹਾ ਮੋਟੇ ਕੁੱਤਿਆਂ ਨੂੰ, ਜ਼ਿਆਦਾ ਵਾਲਾਂ ਵਾਲੇ ਮਾਲਕ ਉਹੋ ਜਿਹੇ ਹੀ ਕੁੱਤੇ ਪਸੰਦ ਕਰਦੇ ਹਨ। ਸਦਾਹਿਕੋ ਨਾਕਾਜਿਮਾ ਜਾਪਾਨ ਦੇ ਕਵੇਂਸੀ ਗਾਕੁਇਨ ਯੂਨੀਵਰਸਿਟੀ ਵਿਚ ਇਕ ਮਨੋਵਿਗਿਆਨਿਕ ਹਨ, ਜਿਨ੍ਹਾਂ ਨੇ ਨਾ ਸਿਰਫ ਮਨੁੱਖ ਅਤੇ ਉਨ੍ਹਾਂ ਦੇ ਪਾਲਤੂ ਕੁੱਤੇ ਇਕੋ ਜਿਹੇ ਦਿਸਦੇ ਹਨ, ਸਗੋਂ ਅਜਿਹਾ ਕਿਉਂ ਹੈ, ਦੀ ਧਾਰਨਾ ’ਤੇ ਵੀ ਖੋਜ ਕੀਤੀ ਹੈ।

2009 ਵਿਚ ਨਾਕਾਜਿਮਾ ਨੇ ਦਿਖਾਇਆ ਕਿ ਕਿਵੇਂ ਲੋਕ ਕੁੱਤਿਆਂ ਅਤੇ ਉਨ੍ਹਾਂ ਦੇ ਮਾਲਕਾਂ ਦੇ ਚਿਹਰਿਆਂ ਦੀਆਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦਾ ਮਿਲਾਨ ਕਰਨ ਦੇ ਸਮਰੱਥ ਸਨ। ਇਹ ਕੀਤੇ ਗਏ ਕਈ ਪ੍ਰਯੋਗਾਂ ’ਚੋਂ ਇਕ ਹੈ, ਜੋ ਇਕ ਲੋਕਪ੍ਰਿਯ ਧਾਰਨਾ ਨੂੰ ਮਜ਼ਬੂਤ ਕਰਦਾ ਹੈ ਕਿ ਕੁੱਤੇ ਅਤੇ ਮਾਲਕ ਇਕ-ਦੂਸਰੇ ਦੇ ਨਾਲ ਸਰੀਰਕ ਦਿਖਾਵਟ ਵਿਚ ਸਮਾਨਤਾ ਰੱਖਦੇ ਹਨ।

ਅਗਲਾ ਕਦਮ ਇਹ ਸਮਝਣਾ ਸੀ ਕਿ ਕਿਉਂ? ਨਾਗਾਜਿਮਾ ਨੇ ਇਕ ਹੋਰ ਪ੍ਰਯੋਗ ਕੀਤਾ, ਜਿਸ ਦੇ ਨਤੀਜੇ ਐਂਥਰੋਜੂਸ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਏ।

ਕਾਰਣ ਅੱਖਾਂ ’ਚ ਲੁਕਿਆ ਹੈ

500 ਲੋਕਾਂ ਨੂੰ ਤਸਵੀਰਾਂ ਦੇ ਦੋ ਸੈੱਟ ਦਿਖਾਏ ਗਏ। ਇਕ ਸੈੱਟ ਵਿਚ ਅਸਲ ਕੁੱਤੇ-ਮਾਲਕ ਜੋੜੇ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਜਦਕਿ ਦੂਜੇ ਸੈੱਟ ਵਿਚ ਲੋਕਾਂ ਅਤੇ ਕੁੱਤਿਆਂ ਦੀ ਆਰਜ਼ੀ ਜੋੜੀ ਸੀ। ਹਿੱਸਾ ਲੈਣ ਵਾਲਿਆਂ ਨੂੰ ਚਿੱਤਰਾਂ ਦੇ 5 ਸੈੱਟ ਦਿਖਾਏ ਗਏ ਸਨ, ਜਿੱਥੇ ਵੱਖ-ਵੱਖ ਅੰਗਾਂ ਨੂੰ ਲੁਕਾਇਆ ਗਿਆ ਸੀ : ਕੋਈ ਪਰਦਾ ਨਹੀਂ (ਜਿਸ ਵਿਚ ਮਨੁੱਖ ਅਤੇ ਕੁੱਤੇ ਦੇ ਚਿਹਰੇ ਸਪੱਸ਼ਟ ਸਨ), ਅੱਖਾਂ ’ਤੇ ਪਰਦਾ (ਮਨੁੱਖ ਦੀਆਂ ਅੱਖਾਂ ਲੁਕਾਈਆਂ ਗਈਆਂ ਸਨ), ਮੂੰਹ ’ਤੇ ਪਰਦਾ (ਮਨੁੱਖ ਦੇ ਮੂੰਹ ਨੂੰ ਲੁਕਾਇਆ ਗਿਆ ਸੀ), ਕੁੱਤੇ ਦੀ ਅੱਖ ’ਤੇ ਪਰਦਾ (ਕੁੱਤੇ ਦੀਆਂ ਅੱਖਾਂ ਲੁਕਾਈਆਂ ਗਈਆਂ ਸਨ), ਸਿਰਫ ਅੱਖਾਂ (ਜਿੱਥੇ ਸਿਰਫ ਇਨਸਾਨ ਅਤੇ ਕੁੱਤੇ ਦੀਆਂ ਅੱਖਾਂ ਦੇਖੀਆਂ ਜਾ ਸਕਦੀਆਂ ਸਨ)।

ਹਿੱਸਾ ਲੈਣ ਵਾਲਿਆਂ ਨੂੰ ਫਿਰ ਕੁੱਤੇ-ਮਾਲਕ ਜੋੜੇ ਦੀ ਚੋਣ ਕਰਨ ਲਈ ਕਿਹਾ ਗਿਆ ਸੀ, ਜੋ ਸਰੀਰਕ ਤੌਰ ’ਤੇ ਇਕ-ਦੂਜੇ ਨਾਲ ਮਿਲਦੇ-ਜੁਲਦੇ ਸਨ। ਨਾਗਾਜਿਮਾ ਦੇ 2009 ਦੇ ਪ੍ਰਯੋਗ ਦੇ ਬਰਾਬਰ ਹੀ 80 ਫੀਸਦੀ ਸਪੱਸ਼ਟ ਤਸਵੀਰਾਂ ਦਿਖਾਈਆਂ ਗਈਆਂ, ਜਿਨ੍ਹਾਂ ’ਚੋਂ ਹਿੱਸਾ ਲੈਣ ਵਾਲਿਆਂ ਨੇ ਕੁੱਤੇ-ਮਾਲਕ ਜੋੜੇ ਦੀ ਸਹੀ ਪਛਾਣ ਕੀਤੀ। ਜਦੋਂ ਮਾਲਕਾਂ ਦੇ ਮੂੰਹ ਲੁਕਾਏ ਗਏ ਸਨ ਤਾਂ 73 ਫੀਸਦੀ ਹਿੱਸਾ ਲੈਣ ਵਾਲੇ ਸਹੀ ਸਨ ਪਰ ਜਦੋਂ ਮਨੁੱਖ ਜਾਂ ਕੁੱਤਿਆਂ ਦੀਆਂ ਅੱਖਾਂ ਨੂੰ ਲੁਕਾਇਆ ਗਿਆ ਸੀ ਤਾਂ ਕੋਈ ਸਟੀਕਤਾ ਨਹੀਂ ਸੀ–ਬਸ ਸਰਸਰੀ ਅਨੁਮਾਨ। ਜਦੋਂ ਹਿੱਸਾ ਲੈਣ ਵਾਲਿਆਂ ਨੂੰ ਸਿਰਫ ਕੁੱਤੇ ਅਤੇ ਮਨੁੱਖ ਦੀਆਂ ਅੱਖਾਂ ਦਿਖਾਈਆਂ ਗਈਆਂ ਤਾਂ ਉਨ੍ਹਾਂ ਦੀ ਸਟੀਕਤਾ 74 ਫੀਸਦੀ ਹੋ ਗਈ।

ਲੋਕ ਆਪਣੇ ਵਰਗੇ ਦਿਸਣ ਵਰਗੇ ਕੁੱਤਿਆਂ ਨੂੰ ਚੁਣਦੇ ਹਨ

ਪਰ ਮੁੱਖ ਤੌਰ ’ਤੇ ਅੱਖਾਂ ਦੇ ਖੇਤਰ ਵਿਚ ਮਨੋਵਿਗਿਆਨਿਕ ਤੰਤਰ ਕੰਮ ਕਰਦਾ ਹੈ, ਜੋ ਦੱਸਦਾ ਹੈ ਕਿ ਕੋਈ ਵਿਅਕਤੀ ਅਜਿਹੇ ਕਿਸੇ ਕੁੱਤੇ ਨੂੰ ਕਿਉਂ ਚੁਣ ਸਕਦਾ ਹੈ, ਜੋ ਉਸ ਦੇ ਬਰਾਬਰ ਦਿਸਦਾ ਹੈ ਅਤੇ ਇਸ ਨੂੰ ਤਕਨੀਕੀ ਸ਼ਬਦਾਂ ਵਿਚ ‘ਸਿਰਫ ਪ੍ਰਦਰਸ਼ਨ ਪ੍ਰਭਾਵ’ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਅਸੀਂ ਉਹੀ ਲੇਖਕ, ਉਹੀ ਪੁਰਾਣੇ ਗਾਣੇ ਪਸੰਦ ਕਰਦੇ ਹਾਂ। ਇਹੀ ਕਾਰਣ ਹੈ ਕਿ ਅਸੀਂ ਅਭਿਨੇਤਾਵਾਂ ਅਤੇ ਮੰਨੇ-ਪ੍ਰਮੰਨੇ ਲੋਕਾਂ ਦੀਆਂ ਪਤਨੀਆਂ/ਬੱਚਿਆਂ ਨੂੰ ਉਨ੍ਹਾਂ ਦੀ ਸਮਰੱਥਾ ਦੇਖੇ ਬਿਨਾਂ ਵੋਟ ਦਿੰਦੇ ਹਾਂ। ਇਹੀ ਕਾਰਣ ਹੈ ਕਿ ਨਕਲੀ ਖ਼ਬਰਾਂ ਵਿਚ ਇੰਨੀ ਤਾਕਤ ਹੁੰਦੀ ਹੈ–ਜਿਨ੍ਹਾਂ ਨੂੰ ਹਰੇਕ ਕੁਝ ਹਫਤਿਆਂ ’ਚ ਦੁਹਰਾਇਆ ਜਾਂਦਾ ਹੈ, ਇਹ ਸਾਡੀ ਕਲਪਨਾ ਵਿਚ ਜੀਵਨ ਦਾ ਇਕ ਰੂਪ ਲੈਂਦੀ ਹੈ ਕਿਉਂਕਿ ਅਸੀਂ ਇਸ ਦੇ ਬਾਰੇ ਜਾਣੂ ਹਾਂ।

ਅਸੀਂ ਆਪਣੇ ਖ਼ੁਦ ਦੇ ਚਿਹਰੇ ਤੋਂ ਜਾਣੂ ਹਾਂ। ਅਜਿਹਾ ਕੁਝ ਵੀ, ਜੋ ਸਾਨੂੰ ਆਪਣੇ ਵਰਗਾ ਦਿਸਦਾ ਹੈ, ਉਸ ’ਤੇ ਅਸੀਂ ਗਰਮਜੋਸ਼ੀ ਨਾਲ ਪ੍ਰਤੀਕਿਰਿਆ ਦਿੰਦੇ ਹਾਂ। ਡਾ. ਸਟੇਨਲੀ ਕਾਰੇਨ ਵਲੋਂ ਕੀਤੇ ਗਏ ਇਕ ਪ੍ਰੀਖਣ ਵਿਚ 104 ਔਰਤਾਂ ਨੂੰ 4 ਕੁੱਤਿਆਂ ਦੀਆਂ ਨਸਲਾਂ ਦੇ ਸਿਰਾਂ ਨੂੰ ਦੇਖਣ ਲਈ ਕਿਹਾ ਗਿਆ ਸੀ : ਇਕ ਅੰਗਰੇਜ਼ੀ ਸਪ੍ਰਿੰਗਰ ਸਪੈਨੀਅਲ, ਇਕ ਬੀਗਲ, ਇਕ ਸਾਇਬੇਰੀਆਈ ਹਸਕੀ ਅਤੇ ਇਕ ਬੇਸਨਜੀ। ਔਰਤਾਂ ਨੇ ਉਨ੍ਹਾਂ ਨੂੰ ਦਿਖਾਵਟ, ਮਿੱਤਰਤਾ, ਨਿਸ਼ਟਾ ਅਤੇ ਬੁੱਧੀਮਤਾ ਦੇ ਆਧਾਰ ’ਤੇ ਅੰਕ ਦਿੱਤੇ। ਔਰਤਾਂ ਨੂੰ ਲੰਮੇ ਵਾਲਾਂ ਵਾਲੀਆਂ ਔਰਤਾਂ, ਜੋ ਕੰਨਾਂ ਨੂੰ ਢਕਦੀਆਂ ਹੋਣ ਅਤੇ ਛੋਟੇ ਜਾਂ ਬੰਨ੍ਹੇ ਹੋਏ ਵਾਲਾਂ ਵਾਲੀਆਂ, ਜਿਨ੍ਹਾਂ ਵਿਚ ਕੰਨ ਦਿਸਦੇ ਹੋਣ, ਦੇ ਵਿਚਾਲੇ ਵੰਡਿਆ ਗਿਆ ਸੀ।

ਨਤੀਜੇ? ਲੰਮੇ ਕੰਨ ਢਕੇ ਹੋਣ ਵਾਲੇ ਵਾਲਾਂ ਵਾਲੀਆਂ ਔਰਤਾਂ ਦੇ ਪਸੰਦੀਦਾ ਬੀਗਲ ਅਤੇ ਸਪੈਨੀਅਲਜ਼ ਸਨ, ਜਿਨ੍ਹਾਂ ਦੇ ਲੰਮੇ ਕੰਨ ਚਿਹਰੇ ’ਤੇ ਲਟਕ ਰਹੇ ਸਨ। ਛੋਟੇ ਵਾਲ ਅਤੇ ਕੰਨ ਵਾਲੀਆਂ ਔਰਤਾਂ ਨੇ ਛੋਟੇ ਕੰਨ ਵਾਲੇ ਸਾਇਬੇਰੀਆਈ ਹਸਕੀ ਅਤੇ ਬੇਸਨਜੀ ਨੂੰ ਚੁਣਿਆ।

ਹੁਣ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਸਮਾਜਿਕ ਮਨੋਵਿਗਿਆਨੀਆਂ ਵਲੋਂ ਕੀਤੇ ਗਏ ਇਕ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਕੁੱਤੇ ਅਤੇ ਮਾਲਕ ਦੀ ਸ਼ਖਸੀਅਤ ਵੀ ਬਰਾਬਰ ਹੁੰਦੀ ਹੈ।

ਅਧਿਐਨ ਵਿਚ 1681 ਕੁੱਤਿਆਂ ਦੇ ਮਾਲਕਾਂ ਨੇ ਆਪਣੇ ਖ਼ੁਦ ਦੀ ਸ਼ਖਸੀਅਤ ਅਤੇ ਆਪਣੇ ਕੁੱਤਿਆਂ ਦੀ ਸ਼ਖਸੀਅਤ ਦਾ ਮੁਲਾਂਕਣ ਕੀਤਾ ਸੀ। ਖੋਜਕਾਰਾਂ ਨੇ ਦੇਖਿਆ ਕਿ ਉਨ੍ਹਾਂ ’ਚੋਂ ਜ਼ਿਆਦਾਤਰ ਨੇ ਨਿੱਜੀ ਲੱਛਣ ਸਾਂਝੇ ਕੀਤੇ। ਕਿਸੇ ਸਹਿਮਤ ਹੋਣ ਵਾਲੇ ਵਿਅਕਤੀ ਕੋਲ ਅਜਿਹਾ ਕੁੱਤਾ ਹੋਣ ਦੀ ਸੰਭਾਵਨਾ ਦੁੱਗਣੀ ਸੀ, ਜੋ ਖੁਸ਼ਮਿਜਾਜ਼ ਅਤੇ ਘੱਟ ਹਮਲਾਵਰ ਸੀ, ਬਜਾਏ ਕਿਸੇ ਮੂਡੀ ਵਿਅਕਤੀ ਦੇ। ਪਿਆਰ ਕਰਨ ਵਾਲੇ ਜ਼ਿੰਮੇਵਾਰ ਮਾਲਕਾਂ ਨੇ ਆਪਣੇ ਕੁੱਤਿਆਂ ਨੂੰ ਟ੍ਰੇਨਿੰਗ ਲਈ ਅਨੁਕੂਲ ਮੰਨਿਆ। ਨਿਊਰੋਟਿਕ ਮਾਲਕਾਂ ਨੇ ਆਪਣੇ ਕੁੱਤੇ ਨੂੰ ਭੈਅਭੀਤ ਮੰਨਿਆ।

ਜ਼ਾਹਿਰਾ ਤੌਰ ’ਤੇ ਅਧਿਐਨ ਸਿਰਫ ਮਾਲਕ ਨੂੰ ਦੇਖੇ ਜਾਣ ’ਤੇ ਭਰੋਸਾ ਨਹੀਂ ਕਰ ਸਕਦਾ ਸੀ ਕਿਉਂਕਿ ਇਹ ਪੱਖਪਾਤੀ ਹੋ ਸਕਦਾ ਹੈ ਪਰ ਜਾਣਨ ਵਾਲਿਆਂ ਨੇ ਕੁੱਤੇ ਦਾ ਉਸੇ ਤਰ੍ਹਾਂ ਨਾਲ ਮੁਲਾਂਕਣ ਕੀਤਾ, ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਮਾਲਕ ਨੇ ਕੀਤਾ ਸੀ।

ਜਦੋਂ ਮਾਲਕ ਟੈਕਸਾਸ ਯੂਨੀਵਰਸਿਟੀ ਰਾਹੀਂ ਕੁੱਤੇ ਦੀ ਸ਼ਖ਼ਸੀਅਤ ਨੂੰ ਮਾਪਣ ਲਈ ਵਿਕਸਿਤ ਇਕ ਪ੍ਰੀਖਣ ਦੀ ਵਰਤੋਂ ਕਰਕੇ ਆਪਣੇ ਕੁੱਤਿਆਂ ਦੀ ਸ਼ਖਸੀਅਤ ਦਾ ਮੁਲਾਂਕਣ ਕਰਦੇ ਹਨ ਤਾਂ ਉਹ ਸਾਰੇ 5 ਨਿੱਜੀ ਲੱਛਣਾਂ ਵਿਚ ਆਪਣੇ ਕੁੱਤਿਆਂ ਨੂੰ ਖ਼ੁਦ ਦੇ ਬਰਾਬਰ ਦਰਜਾ ਦਿੰਦੇ ਹਨ। ਪਰਿਵਾਰ ਦੇ ਮੈਂਬਰਾਂ ਨੇ ਵੀ ਕੁੱਤੇ ਦਾ ਮੁਲਾਂਕਣ ਕੀਤਾ ਅਤੇ ਨਤੀਜਿਆਂ ਤੋਂ ਪਤਾ ਲੱਗਾ ਕਿ 5 ਨਿੱਜੀ ਵਿਸ਼ੇਸ਼ਤਾਵਾਂ ’ਚੋਂ 4 ਵਿਚ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੇ ਕੁੱਤੇ ਵਿਚ ਮਾਲਕ ਦੇ ਬਰਾਬਰ ਹੀ ਲੱਛਣ ਦੇਖੇ। ਹਾਲਾਂਕਿ ਇਹ ਦੋਵੇਂ ਅਧਿਐਨ ਇਕ ਕੁੱਤੇ ਵਾਲੇ ਘਰਾਂ ਵਿਚ ਲਾਗੂ ਹੁੰਦੇ ਹਨ। ਜੇਕਰ ਇਕ ਤੋਂ ਵੱਧ ਕੁੱਤੇ ਹੋਣ ਤਾਂ ਸਮਾਨਤਾਵਾਂ ਘੱਟ ਸੰਗਤ ਹੋ ਜਾਂਦੀਆਂ ਹਨ।

ਜਰਨਲ ਪਲੋਸ ’ਚ ਪ੍ਰਕਾਸ਼ਿਤ ਵਿਆਨਾ ਯੂਨੀਵਰਸਿਟੀ ਵਲੋਂ ਕੀਤੇ ਗਏ ਇਕ ਅਧਿਐਨ ਵਿਚ 132 ਕੁੱਤਿਆਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਸ਼ਾਮਿਲ ਕਰਕੇ ਵਿਵਹਾਰ ਪ੍ਰੀਖਣ (ਕਿਵੇਂ ਉਨ੍ਹਾਂ ਨੇ ਲੈਬ ਵਿਚ ਕਥਿਤ ਖਤਰਿਆਂ ਦੀ ਪ੍ਰਤੀਕਿਰਿਆ ਕੀਤੀ) ਅਤੇ ਭੌਤਿਕ ਮਾਰਕਰ (ਤਣਾਅ ਹਾਰਮੋਨ ਕੋਰਟੀਸੋਲ ਦਾ ਪਤਾ ਲਗਾਉਣ ਲਈ ਦਿਲ ਦੀ ਗਤੀ ਅਤੇ ਲਾਰ ਦੇ ਨਮੂਨੇ) ਦੋਹਾਂ ਦੀ ਵਰਤੋਂ ਕਰਦੇ ਹੋਏ ਜੋੜੀ ਦੇ ਹਰੇਕ ਮੈਂਬਰ ਦੇ ਤਣਾਅ ਦੀ ਨਿਗਰਾਨੀ ਕੀਤੀ ਗਈ। ਵਿਗਿਆਨੀਆਂ ਨੇ ਦੇਖਿਆ ਕਿ ਜਿੰਨਾ ਜ਼ਿਆਦਾ ਮਾਲਕ ਚਿੰਤਤ ਹੈ, ਕੁੱਤਾ ਓਨਾ ਹੀ ਦਿਮਾਗ ਪੱਖੋਂ ਘੱਟ ਹੋਵੇਗਾ। ਜੇਕਰ ਮਾਲਕ ਨੂੰ ਆਰਾਮ ਸੀ ਤਾਂ ਕੁੱਤਾ ਵੀ ਆਰਾਮ ਵਿਚ ਸੀ।

ਇਹ ਸਮਾਨਤਾਵਾਂ ਕਿਉਂ ਮੌਜੂਦ ਹਨ, ਸ਼ਾਇਦ ਇਸ ਲਈ ਕਿ ਮਾਲਕ ਉਨ੍ਹਾਂ ਕੁੱਤਿਆਂ ਨੂੰ ਚੁਣਦਾ ਹੈ, ਜੋ ਉਸ ਵਰਗੇ ਹੁੰਦੇ ਹਨ ਪਰ ਇਸ ਤੋਂ ਵੀ ਵੱਧ ਉਨ੍ਹਾਂ ਦੇ ਨਾਲ ਸਾਡੇ ਰੋਜ਼ਾਨਾ ਸੰਪਰਕ ਦੇ ਰਾਹੀਂ ਅਸੀਂ ਉਨ੍ਹਾਂ ਦੀ ਸ਼ਖਸੀਅਤ ਨੂੰ ਆਕਾਰ ਦਿੰਦੇ ਹਾਂ। ਬੇਸ਼ੱਕ ਇਹ ਇਕ ਗੁੰਝਲਦਾਰ ਮੁੱਦਾ ਹੈ। ਕੀ ਦੋਸਤਾਨਾ ਲੋਕ ਦੋਸਤਾਨਾ ਕੁੱਤੇ ਚੁਣਦੇ ਹਨ ਜਾਂ ਦੋਸਤਾਨਾ ਲੋਕ ਆਪਣੇ ਕੁੱਤਿਆਂ ਨੂੰ ਹੋਰ ਜ਼ਿਆਦਾ ਬਾਹਰ ਲਿਜਾਂਦੇ ਹਨ ਤਾਂ ਕਿ ਕੁੱਤੇ ਬਿਹਤਰ ਢੰਗ ਨਾਲ ਘੁਲ-ਮਿਲ ਜਾਣ? ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਮਨੋਵਿਗਿਆਨ ਦੇ ਪ੍ਰੋਫੈਸਰ ਡਾ. ਸਟੇਨਲੀ ਕੋਰਨ ਨੇ 1996 ਵਿਚ 6000 ਲੋਕਾਂ ਦੀ ਸ਼ਖਸੀਅਤ ’ਤੇ ਸੋਧ ਕਰਕੇ ਇਕ ਚਾਰਟ ਕੱਢਿਆ, ਜਿਸ ਵਿਚ ਉਨ੍ਹਾਂ ਵਲੋਂ ਚੁਣੀ ਜਾਣ ਵਾਲੀ ਕੁੱਤੇ ਦੀ ਨਸਲ ਦੀ ਭਵਿੱਖਬਾਣੀ ਕਰਨ ਦੀ ਸੰਭਾਵਨਾ ਦੱਸੀ ਗਈ ਸੀ। ਉਸ ਅਧਿਐਨ ਦੇ ਅੰਕੜਿਆਂ ਨਾਲ ਲਿਖੀ ਗਈ ਕਿਤਾਬ ‘ਵਾਇ ਵੂਈ ਲਵ ਦਿ ਡਾਗਸ ਵੂਈ ਡੂ’ ਕੁੱਤੇ ਅਤੇ ਉਸ ਦੇ ਮਾਲਕ ਦੀ ਸ਼ਖਸੀਅਤ ਦੇ ਲੱਛਣਾਂ ਦੀ ਤੁਲਨਾ ਨਹੀਂ ਸੀ ਪਰ ਉਹ ਮਨੁੱਖ ਦੀ ਸ਼ਖਸੀਅਤ ਨੇ ਕੁਝ ਕਿਸਮ ਦੇ ਕੁੱਤਿਆਂ ਪ੍ਰਤੀ ਉਸ ਦੇ ਦ੍ਰਿਸ਼ਟੀਕੋਣ ਨੂੰ ਕਿਵੇਂ ਪ੍ਰਭਾਵਿਤ ਕੀਤਾ, ਬਾਰੇ ’ਚ ਸੀ। ਮਿਸਾਲ ਵਜੋਂ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਹਮਲਾਵਰੀ ਨਸਲ ਦੇ ਕੁੱਤਿਆਂ ਦੀ ਮਾਲਕੀ ਵਾਲੇ ਵਿਅਕਤੀਆਂ ਵਿਚ ਹਮਲਾਵਰੀਪਨ ਨਾਲ ਜੁੜੇ ਜੀਵਨ ਦੇ ਇਤਿਹਾਸ ਸਨ।

ਜਦੋਂ ਲੰਬੂ ਮੇਰੇ ਕੋਲ ਆਇਆ ਸੀ ਤਾਂ ਉਸ ਨੂੰ ਬੁਰੇ ਵਿਵਹਾਰ ਦੇ ਕਾਰਣ ਤਿੰਨ ਘਰਾਂ ’ਚੋਂ ਕੱਢ ਦਿੱਤਾ ਗਿਆ ਸੀ। ਅਲਫਾ ਨਰ ਦੇ ਰੂਪ ਵਿਚ ਉਸ ਨੇ ਧਿਆਨ ਖਿੱਚਣਾ ਹੁੰਦਾ ਸੀ ਅਤੇ ਉਹ ਕਿਸੇ ਵੀ ਹੋਰ ਕੁੱਤੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਪਹਿਲੇ ਕੁਝ ਮਹੀਨਿਆਂ ਲਈ ਉਸ ਨੇ ਮੇਰੇ ਨਾਲ ਰਹਿਣ ਵਾਲੇ ਹੋਰ ਸਾਰੇ 24 ਕੁੱਤਿਆਂ ਨੂੰ ਦੌੜਾ ਦਿੱਤਾ ਅਤੇ ਘਰ ਦਾ ਪੂਰਾ ਅਗਲਾ ਹਿੱਸਾ ਆਪਣੇ ਕਬਜ਼ੇ ਵਿਚ ਲੈ ਲਿਆ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਉਹ ਬਹੁਤ ਘੱਟ ਹਮਲਾਵਰੀ ਹੋ ਗਿਆ ਹੈ, ਕੁੱਤਿਆਂ ਦੇ ਨਾਲ ਘੁਲ-ਮਿਲ ਜਾਂਦਾ ਹੈ ਅਤੇ ਇਕ ਪ੍ਰਪੱਕ, ਚੰਗੀ ਤਰ੍ਹਾਂ ਨਾਲ ਸੰਤੁਲਿਤ ਸ਼ਖਸੀਅਤ ਹੈ, ਜਿਸ ਨਾਲ ਕੋਈ ਵੀ ਗੱਲ ਕਰ ਸਕਦਾ ਹੈ।

ਕੁੱਤੇ ਦੀ ਸ਼ਖ਼ਸੀਅਤ ਪੱਥਰ ਵਰਗੀ ਠੋਸ ਨਹੀਂ ਹੁੰਦੀ ਹੈ। ਉਹ ਜਿਉਂ-ਜਿਉਂ ਵੱਡੇ ਹੁੰਦੇ ਹਨ, ਬਦਲਦੇ ਹਨ ਅਤੇ ਇਹ ਉਨ੍ਹਾਂ ਦੀ ਜੀਵਨ ਸ਼ੈਲੀ ਅਤੇ ਤਜਰਬਿਆਂ ਨਾਲ ਪ੍ਰਭਾਵਿਤ ਹੁੰਦਾ ਹੈ। ਜਿਸ ਕੁੱਤੇ ਨੂੰ ਤੁਸੀਂ ਘਰ ਲੈ ਆਉਂਦੇ ਹੋ, ਉਹ ਇਕ ਸਾਲ ਬਾਅਦ ਉਹੀ ਕੁੱਤਾ ਨਹੀਂ ਰਹੇਗਾ। ਤੁਹਾਡੇ ਕੋਲ ਉਸ ਨੂੰ ਬਦਲਣ ਦੀ ਸ਼ਕਤੀ ਹੈ। ਸੁਭਾਅ ਦੀ ਤੁਲਨਾ ਵਿਚ ਪਾਲਣ-ਪੋਸ਼ਣ ਜ਼ਿਆਦਾ ਮਹੱਤਵਪੂਰਨ ਹੈ।

(gandhim@nic.in)

  • ਇਨਸਾਨ
  • ਕੁੱਤੇ
  • dogs
  • Humans

ਕਾਨੂੰਨ ਅਤੇ ਵਿਵਸਥਾ ਦਾ ਟਕਰਾਅ

NEXT STORY

Stories You May Like

  • phones became smart in 15 years but humans were not
    15 ਸਾਲਾਂ 'ਚ ਫੋਨ ਤਾਂ ਸਮਾਰਟ ਹੋ ਗਏ, ਪਰ ਇਨਸਾਨ 50,000 ਸਾਲ ਪਿੱਛੇ ਰਹਿ ਗਿਆ! ਫੋਰਬਸ ਰਿਪੋਰਟ ਨੇ ਉਡਾਏ ਹੋਸ਼
  • fury of a rabid dog in pandori village
    ਪਿੰਡ ਪੰਡੋਰੀ 'ਚ ਹਲਕਾਏ ਕੁੱਤੇ ਦਾ ਕਹਿਰ: ਚਾਰ ਲੋਕਾਂ ਨੂੰ ਵੱਢਿਆ, ਪਿੰਡ 'ਚ ਦਹਿਸ਼ਤ ਵਾਲਾ ਮਾਹੌਲ
  • shameful incident in ludhiana
    ਰਿਸ਼ਤੇ ਤਾਰ-ਤਾਰ : ਕਲਯੁਗੀ ਪਿਓ ਆਪਣੀ ਹੀ ਧੀ ਨਾਲ ਕਰਦਾ ਰਿਹਾ ਗੰਦੀਆਂ ਹਰਕਤਾਂ, ਹੁਣ...
  • jammu kashmir  rifle  haryana  soldier death
    ਆਪਣੀ ਹੀ ਰਾਈਫਲ ਤੋਂ ਗਲਤੀ ਨਾਲ ਗੋਲੀ ਚੱਲਣ ਕਾਰਨ ਹਰਿਆਣਾ ਦੇ ਜਵਾਨ ਦੀ ਮੌਤ
  • iran downed   expensive and unbeatable   us fighter jets
    ਈਰਾਨ ਨੇ ਆਪਣੀ ‘ਸਸਤੀ’ ਤਕਨੀਕ ਨਾਲ ਡੇਗ ਲਏ ਅਮਰੀਕਾ ਦੇ ‘ਮਹਿੰਗੇ ਅਤੇ ਅਜੇਤੂ’ ਲੜਾਕੂ ਜਹਾਜ਼
  • the incompetence of officials
    ਅਫ਼ਸਰਾਂ ਦੇ ਨਾਕਾਰਾਪਨ ਨਾਲ ਨਹੀਂ ਰੁਕਣਗੇ ਨਾਲੰਦਾ ਮੰਦਰ ਵਰਗੇ ਹਾਦਸੇ
  • shameful a mother and brother sold their married daughter
    ਸ਼ਰਮਨਾਕ! ਪੈਸਿਆਂ ਦੇ ਲਾਲਚ 'ਚ ਮਾਂ ਤੇ ਭਰਾ ਨੇ ਆਪਣੀ ਹੀ ਵਿਆਹੁਤਾ ਧੀ ਨੂੰ 1.38 ਲੱਖ 'ਚ ਵੇਚਿਆ
  • bollywood actress files rs 2 crore case against her ex sister in law
    ਬਾਲੀਵੁੱਡ ਅਦਾਕਾਰਾ ਨੇ ਆਪਣੀ Ex-ਭਾਬੀ ਖ਼ਿਲਾਫ਼ ਹੀ ਠੋਕ'ਤਾ 2 ਕਰੋੜ ਦਾ ਕੇਸ ! ਹੈਰਾਨ ਕਰੇਗਾ ਪੂਰਾ ਮਾਮਲਾ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • jalandhar  fraud at hdfc atm in rama mandi
    ਜਲੰਧਰ: ਰਾਮਾ ਮੰਡੀ ਦੇ HDFC ATM 'ਤੇ ਠੱਗੀ, ਮਸ਼ੀਨ 'ਚ ਕਾਰਡ ਫਸਾ ਕੇ ਠੱਗਾਂ...
  • attempts to divert attention from issues  pargat singh
    ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਹੋ ਰਹੀ ਕੋਸ਼ਿਸ਼ : ਪਰਗਟ ਸਿੰਘ
  • clash among students outside private school  seriously injured
    ਜਲੰਧਰ 'ਚ ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀਆਂ 'ਚ ਹੋਈ ਖ਼ੂਨੀ ਝੜਪ
  • nearly one and a half acres of farmer  s wheat burnt to ashes
    ਬਿਆਸ ਪਿੰਡ ’ਚ ਅੱਗ ਲੱਗਣ ਕਾਰਨ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜ ਕੇ ਸੁਆਹ
  • fraud case in jalandhar
    ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ 20 ਲੱਖ ਦੀ ਠੱਗੀ, 3 ਮੁਲਜ਼ਮਾਂ ਖ਼ਿਲਾਫ਼ ਮਾਮਲਾ...
  • preparations for strict action against corruption in tehbazari branch
    ਜਲੰਧਰ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ’ਚ ਚੱਲ ਰਹੇ ਖੁੱਲ੍ਹੇਆਮ ਭ੍ਰਿਸ਼ਟਾਚਾਰ...
  • vehicles overturn in horrific truck car collision on highway jalandhar goraya
    ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ
Trending
Ek Nazar
samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

power crisis electricity cut

ਭਿਆਨਕ ਬਿਜਲੀ ਸੰਕਟ ਦੀ ਲਪੇਟ 'ਚ ਪਾਕਿਸਤਾਨ! 16-16 ਘੰਟੇ ਦੇ ਬਿਜਲੀ ਕੱਟਾਂ ਦੀ...

weather forecast

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ...

t20 series india

IPL ਵਿਚਾਲੇ ਮਿਸ ਨਾ ਹੋ ਜਾਵੇ IND vs SA T20 ਸੀਰੀਜ਼, ਇੰਨੇ ਵਜੇ ਸ਼ੁਰੂ ਹੋਵੇਗਾ...

indian man arrested

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

cricket pitch tractor incident

ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

italian police expose indian group s robbery

ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ...

akshaya tritiya shukra gochar malavya rajyog

ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ...

vehicles overturn in horrific truck car collision on highway jalandhar goraya

ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ

sarpanch sahab sets another record

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ...

horrible accident on ludhiana jalandhar gt road  tipper collides with truck

ਲੁਧਿਆਣਾ-ਜਲੰਧਰ ਜੀ. ਟੀ. ਰੋਡ 'ਤੇ  ਭਿਆਨਕ ਹਾਦਸਾ, ਟਿੱਪਰ ਦੀ ਟਰੱਕ ਨਾਲ...

astronauts share experiences

‘ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ...

children eat rasgulla thrown tandoor

ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...

increase prices of all s

ਹੁਣ ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ! 1 ਮਈ ਤੋਂ ਮਹਿੰਗੀਆਂ ਹੋ ਜਾਣਗੀਆਂ...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

casting couch moment debut salman khan

'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • women  s quota bill  many important questions remain unanswered
      ਮਹਿਲਾ ਕੋਟਾ ਬਿੱਲ : ਕਈ ਮਹੱਤਵਪੂਰਨ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ
    • illegal weapons manufacturing factories
      ‘ਦੇਸ਼ ’ਚ ਫੜੇ ਜਾ ਰਹੇ’ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ!
    • women empowerment
      ਨਾਰੀ ਵੰਦਨ ਦੇ ਬਹਾਨੇ ਰਾਸ਼ਟਰੀ ਏਕਤਾ ’ਤੇ ਹਮਲਾ
    • indian medical
      ਰਚਨਾਤਮਕ ਬਦਲਾਅ ਵੱਲ ਵਧ ਰਹੀ ਭਾਰਤ ਦੀ ਔਸ਼ਧੀ ਰਣਨੀਤੀ
    • women reservation
      ਹੱਦਬੰਦੀ ਸੰਵਿਧਾਨਕ ਲੋੜ ਹੈ, ਸਿਆਸੀ ਭਟਕਣਾ ਨਹੀਂ
    • fat loss study
      ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • india during iran escalation
      ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
    • dr bhim rao ambedkar
      ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ...
    • self reliance of villages
      ਪਿੰਡਾਂ ਦੀ ਸਵੈ-ਨਿਰਭਰਤਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +