Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 05, 2026

    11:44:44 AM

  • syringe cap found in plate of manchurian family left shocked

    FAST FOOD 'ਚ ਲਾਪਰਵਾਹੀ, ਮਨਚੂਰੀਅਨ 'ਚੋਂ ਨਿਕਲੀ...

  • no new liquor shops open for 3 years

    ਸੂਬੇ 'ਚ ਅਗਲੇ 3 ਸਾਲਾਂ 'ਚ ਨਹੀਂ ਖੁੱਲ੍ਹੇਗਾ ਇਕ...

  • trump tweet

    'ਭਾਰਤ 'ਚ ਅੱਜ ਰਾਸ਼ਟਰਪਤੀ ਚੋਣਾਂ...' ;  ਟਵੀਟ ਕਾਰਨ...

  • inflation hits all round ahead of festivals  foodgrain prices increase

    ਤਿਉਹਾਰਾਂ ਤੋਂ ਪਹਿਲਾਂ ਚੋਤਰਫਾ ਮਹਿੰਗਾਈ ਦੀ ਮਾਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...

BLOG News Punjabi(ਬਲਾਗ)

ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...

  • Edited By Harpreet Singh,
  • Updated: 23 Aug, 2026 05:19 PM
Blog
national space day
  • Share
    • Facebook
    • Tumblr
    • Linkedin
    • Twitter
  • Comment

ਭਾਰਤ ਜਦੋਂ ਆਜ਼ਾਦ ਹੋਇਆ ਸੀ, ਤਾਂ ਦੇਸ਼ ਦੀ ਸਮਾਜਿਕ, ਆਰਥਿਕ ਅਤੇ ਤਕਨੀਕੀ ਸਥਿਤੀ ਇੰਨੀ ਕਮਜ਼ੋਰ ਸੀ ਕਿ ਪੁਲਾੜ ਖੋਜ ਵਰਗੀ ਧਾਰਨਾ ਸਿਰਫ਼ ਇਕ ਸੁਪਨਾ ਲੱਗਦੀ ਸੀ। ਉਸ ਸਮੇਂ ਬੁਨਿਆਦੀ ਢਾਂਚੇ ਦੀ ਘਾਟ, ਸੀਮਤ ਸਰੋਤ ਅਤੇ ਗਰੀਬੀ ਵਰਗੇ ਹਾਲਾਤ ਸਨ, ਜਿੱਥੇ ਭੋਜਨ, ਸਿਹਤ ਅਤੇ ਸਿੱਖਿਆ ਵਰਗੇ ਬੁਨਿਆਦੀ ਸਵਾਲ ਹੀ ਸਭ ਤੋਂ ਵੱਡੇ ਸਨ ਪਰ ਇਤਿਹਾਸ ਗਵਾਹ ਹੈ ਕਿ ਭਾਰਤ ਨੇ ਉਲਟ ਹਾਲਾਤ ਨਾਲ ਜੂਝਦਿਆਂ ਵਿਗਿਆਨਕ ਸਮਰੱਥਾ, ਦੂਰਦਰਸ਼ੀ ਅਗਵਾਈ ਅਤੇ ਅਦੁੱਤੀ ਇੱਛਾ ਸ਼ਕਤੀ ਦੇ ਬਲ ’ਤੇ ਪੁਲਾੜ ਖੋਜ ਦੇ ਅਜਿਹੇ ਝੰਡੇ ਗੱਡੇ, ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ।

ਭਾਰਤ ਦੀ ਪੁਲਾੜ ਯਾਤਰਾ ਦਾ ਸਫ਼ਰ 1960 ਦੇ ਦਹਾਕੇ ’ਚ ਬਹੁਤ ਹੀ ਸਾਧਾਰਨ ਪ੍ਰਯੋਗਾਂ ਨਾਲ ਸ਼ੁਰੂ ਹੋਇਆ ਸੀ। ਇਕ ਸਮਾਂ ਅਜਿਹਾ ਸੀ, ਜਦੋਂ ਉਪਗ੍ਰਹਿ ਅਤੇ ਉਪਕਰਣਾਂ ਨੂੰ ਬੈਲਗੱਡੀਆਂ ਅਤੇ ਸਾਈਕਲਾਂ ’ਤੇ ਢੋਇਆ ਜਾਂਦਾ ਸੀ ਪਰ ਭਾਰਤੀ ਵਿਗਿਆਨੀਆਂ ਨੇ ਕਦੇ ਹਾਰ ਨਹੀਂ ਮੰਨੀ। ਹੌਲੀ-ਹੌਲੀ ਉਸ ਛੋਟੇ ਜਿਹੇ ਬੀਜ ਨੇ ਰੁੱਖ ਦਾ ਰੂਪ ਧਾਰਿਆ ਅਤੇ ਭਾਰਤੀ ਪੁਲਾੜ ਖੋਜ ਸੰਗਠਨ ਭਾਵ ‘ਇਸਰੋ’ ਦਾ ਨਾਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪੁਲਾੜ ਸੰਗਠਨਾਂ ’ਚ ਸ਼ੁਮਾਰ ਹੋ ਗਿਆ। 23 ਅਗਸਤ, 2023 ਨੂੰ ਭਾਰਤ ਨੇ ਆਪਣੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਨਾਲ ਉਹ ਇਤਿਹਾਸਕ ਕਾਰਨਾਮਾ ਕਰ ਦਿਖਾਇਆ, ਜਿਸ ਨੇ ਪੁਲਾੜ ਦੀ ਦੁਨੀਆ ’ਚ ਸੁਨਹਿਰੀ ਅੱਖਰਾਂ ਨਾਲ ਭਾਰਤ ਦਾ ਨਾਂ ਅੰਕਿਤ ਕਰ ਦਿੱਤਾ।

ਉਸ ਦਿਨ ਭਾਰਤ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਾਫ਼ਟ ਲੈਂਡਿੰਗ ਕਰਨ ਵਾਲਾ ਪਹਿਲਾ ਅਤੇ ਚੰਦਰਮਾ ਦੀ ਸਤ੍ਹਾ ’ਤੇ ਉਤਰਨ ਵਾਲਾ ਚੌਥਾ ਦੇਸ਼ ਬਣਿਆ। ਇਸੇ ਇਤਿਹਾਸਕ ਪ੍ਰਾਪਤੀ ਨੂੰ ਯਾਦ ਕਰਦਿਆਂ ਭਾਰਤ ਹੁਣ ਹਰ ਸਾਲ 23 ਅਗਸਤ ਨੂੰ ‘ਨੈਸ਼ਨਲ ਸਪੇਸ ਡੇਅ’ ਭਾਵ ‘ਰਾਸ਼ਟਰੀ ਪੁਲਾੜ ਦਿਵਸ’ ਦੇ ਰੂਪ ’ਚ ਮਨਾਉਂਦਾ ਹੈ। ਇਸ ਵਾਰ ਇਸ ਦਿਵਸ ਦੀ ਥੀਮ ‘ਵਿਕਸਿਤ ਭਾਰਤ ਵੱਲ : ਨਵਾਚਾਰ, ਸਹਿਯੋਗ ਅਤੇ ਸੰਸਾਰਿਕ ਪੁਲਾੜ ਲੀਡਰਸ਼ਿਪ ਦੀ ਖਾਹਿਸ਼’ ਹੈ, ਜੋ ਭਾਰਤ ਦੀ ਪੁਲਾੜ ਯਾਤਰਾ ਨੂੰ ਸਿਰਫ਼ ਪ੍ਰਾਪਤੀਆਂ ਦੇ ਜਸ਼ਨ ਦੇ ਰੂਪ ’ਚ ਨਹੀਂ, ਸਗੋਂ ਆਤਮਨਿਰਭਰਤਾ, ਵਿਗਿਆਨਕ ਨਵਾਚਾਰ, ਅੰਤਰਰਾਸ਼ਟਰੀ ਸਹਿਯੋਗ ਅਤੇ ਵਿਆਪਕ ਖਾਹਿਸ਼ ਦੇ ਰੂਪ ’ਚ ਪੇਸ਼ ਕਰਦੀ ਹੈ।

ਭਾਰਤ ਦਾ ਪਹਿਲਾ ਕਦਮ ਪੁਲਾੜ ’ਚ 1975 ’ਚ ਉਪਗ੍ਰਹਿ ਆਰਿਆਭੱਟ ਦੇ ਪ੍ਰਖੇਪਣ ਨਾਲ ਹੋਇਆ ਸੀ। ਇਹ ਭਾਰਤ ਲਈ ਨਾ ਸਿਰਫ਼ ਵਿਗਿਆਨਕ ਮਹੱਤਵ ਦਾ ਪਲ ਸੀ ਸਗੋਂ ਇਸ ਨੇ ਇਕ ਨਵੇਂ ਯੁੱਗ ਦੀ ਨੀਂਹ ਰੱਖੀ। ਉਸ ਤੋਂ ਬਾਅਦ ਇਸਰੋ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਪਗ੍ਰਹਿ ਪ੍ਰਖੇਪਣ ਵਾਹਨਾਂ ਦੇ ਖੇਤਰ ’ਚ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ.ਐੱਸ.ਐੱਲ.ਵੀ.) ਅਤੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ (ਜੀ.ਐੱਸ.ਐੱਲ.ਵੀ.) ਵਰਗੀਆਂ ਤਕਨੀਕਾਂ ਨੇ ਇਸਰੋ ਨੂੰ ਅੰਤਰਰਾਸ਼ਟਰੀ ਮੰਚ ’ਤੇ ਸਭ ਤੋਂ ਸ਼ਕਤੀਸ਼ਾਲੀ ਸੰਗਠਨਾਂ ’ਚ ਸ਼ਾਮਲ ਕਰ ਦਿੱਤਾ। ਭਾਰਤ ਨੇ ਨਾ ਸਿਰਫ਼ ਆਪਣੇ ਉਪਗ੍ਰਹਿ ਪੁਲਾੜ ’ਚ ਸਥਾਪਿਤ ਕੀਤੇ, ਸਗੋਂ ਕਈ ਦੇਸ਼ਾਂ ਦੇ ਉਪਗ੍ਰਹਿਆਂ ਨੂੰ ਵੀ ਪੁਲਾੜ ’ਚ ਭੇਜ ਕੇ ‘ਸਪੇਸ ਡਿਪਲੋਮੇਸੀ’ ਦਾ ਨਵਾਂ ਅਧਿਆਏ ਰਚਿਆ।

ਭਾਰਤ ਦਾ ਪਹਿਲਾ ਚੰਦਰ ਮਿਸ਼ਨ ‘ਚੰਦਰਯਾਨ-1’ 2008 ’ਚ ਲਾਂਚ ਕੀਤਾ ਗਿਆ ਸੀ। ਉਸ ਮਿਸ਼ਨ ਨੇ ਸਾਬਤ ਕਰ ਦਿੱਤਾ ਕਿ ਭਾਰਤੀ ਵਿਗਿਆਨੀ ਕਿਸੇ ਵੀ ਵੱਡੀ ਚੁਣੌਤੀ ਨੂੰ ਸਵੀਕਾਰ ਕਰ ਸਕਦੇ ਹਨ। ਚੰਦਰਯਾਨ-1 ਨੇ ਚੰਦਰਮਾ ਦੀ ਸਤ੍ਹਾ ’ਤੇ ਪਾਣੀ ਦੇ ਅਣੂਆਂ ਦੀ ਹੋਂਦ ਦੀ ਪੁਸ਼ਟੀ ਕੀਤੀ, ਜੋ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਵਿਗਿਆਨਕ ਖੋਜਾਂ ’ਚੋਂ ਇਕ ਹੈ। ਇਸਰੋ ਦੀ ਇਹੀ ਵਿਗਿਆਨਕ ਜਿਗਿਆਸਾ ਅਤੇ ਦੂਰਦਰਸ਼ਿਤਾ ਭਾਰਤ ਨੂੰ ਮੰਗਲ ਤੱਕ ਵੀ ਲੈ ਗਈ।

2013 ’ਚ ਜਦੋਂ ਇਸਰੋ ਨੇ ਆਪਣੇ ਸੀਮਤ ਸਰੋਤਾਂ ਦੇ ਬਾਵਜੂਦ ਸਿਰਫ 450 ਕਰੋੜ ਰੁਪਏ ਦੀ ਲਾਗਤ ਨਾਲ ਮੰਗਲਯਾਨ ਮਿਸ਼ਨ ਨੂੰ ਲਾਂਚ ਕੀਤਾ ਅਤੇ 2014 ’ਚ ਮੰਗਲ ਦੇ ਪੰਧ ’ਚ ਪ੍ਰਵੇਸ਼ ਕਰਵਾਇਆ ਤਾਂ ਪੂਰੀ ਦੁਨੀਆ ਨੇ ਹੈਰਾਨ ਹੋ ਕੇ ਭਾਰਤ ਦੀ ਸਮਰੱਥਾ ਨੂੰ ਸਵੀਕਾਰ ਕੀਤਾ। ਭਾਰਤ ਪਹਿਲਾ ਅਜਿਹਾ ਦੇਸ਼ ਬਣਿਆ, ਜਿਸ ਨੇ ਆਪਣੇ ਪਹਿਲੇ ਹੀ ਯਤਨ ’ਚ ਮੰਗਲ ਤੱਕ ਪਹੁੰਚਣ ਦਾ ਰਿਕਾਰਡ ਸਥਾਪਿਤ ਕੀਤਾ। ਮੰਗਲਯਾਨ ਦੁਨੀਆ ਦਾ ਸਭ ਤੋਂ ਕਿਫ਼ਾਇਤੀ ਮੰਗਲ ਮਿਸ਼ਨ ਸਾਬਤ ਹੋਇਆ।

ਭਾਰਤ ਨੇ ਉਸ ਤੋਂ ਬਾਅਦ ਚੰਦਰਯਾਨ-2 ਮਿਸ਼ਨ ਨਾਲ ਇਕ ਹੋਰ ਇਤਿਹਾਸਕ ਯਤਨ ਕੀਤਾ। ਹਾਲਾਂਕਿ ਲੈਂਡਰ ਵਿਕਰਮ ਚੰਦਰਮਾ ਦੀ ਸਤ੍ਹਾ ’ਤੇ ਸਫ਼ਲਤਾਪੂਰਵਕ ਉਤਰ ਨਹੀਂ ਸਕਿਆ ਅਤੇ ਆਖਰੀ ਪਲਾਂ ’ਚ ਹਾਦਸਾਗ੍ਰਸਤ ਹੋ ਗਿਆ, ਫਿਰ ਵੀ ਉਸ ਮਿਸ਼ਨ ਨੇ ਅਮੁੱਲ ਵਿਗਿਆਨਕ ਡਾਟਾ ਪ੍ਰਦਾਨ ਕੀਤਾ। ਆਰਬਿਟਰ ਹੁਣ ਵੀ ਸਰਗਰਮ ਹੈ ਅਤੇ ਚੰਦਰਮਾ ਬਾਰੇ ਨਵੀਆਂ-ਨਵੀਆਂ ਜਾਣਕਾਰੀਆਂ ਭੇਜ ਰਿਹਾ ਹੈ। ਚੰਦਰਯਾਨ-3 ਨੇ ਉਹੀ ਅਧੂਰਾ ਸੁਪਨਾ ਪੂਰਾ ਕੀਤਾ। 14 ਜੁਲਾਈ, 2023 ਨੂੰ ਪ੍ਰਖੇਪਿਤ ਚੰਦਰਯਾਨ-3 ਮਿਸ਼ਨ 23 ਅਗਸਤ ਨੂੰ ਇਤਿਹਾਸ ਰਚਦਿਆਂ ਦੱਖਣੀ ਧਰੁਵ ’ਤੇ ਉਤਰਿਆ। ਇਹ ਉਹ ਖੇਤਰ ਹੈ, ਜਿਸ ਨੂੰ ਕੋਈ ਦੇਸ਼ ਛੂਹ ਨਹੀਂ ਸਕਿਆ ਸੀ। ਚੰਦਰਯਾਨ-3 ਦੇ ਰੋਵਰ ‘ਪ੍ਰਗਿਆਨ’ ਅਤੇ ਲੈਂਡਰ ‘ਵਿਕਰਮ’ ਨੇ ਚੰਦਰਮਾ ਦੀ ਸਤ੍ਹਾ ਤੋਂ ਕਈ ਮਹੱਤਵਪੂਰਨ ਡਾਟਾ ਜੁਟਾਏ, ਜਿਨ੍ਹਾਂ ਨਾਲ ਭਵਿੱਖ ’ਚ ਚੰਦਰਮਾ ’ਤੇ ਮਨੁੱਖੀ ਬਸਤੀ ਵਸਾਉਣ ਵਰਗੀਆਂ ਯੋਜਨਾਵਾਂ ਨੂੰ ਬਲ ਮਿਲੇਗਾ।

ਅੱਜ ਜਦੋਂ ਭਾਰਤ ਗਗਨਯਾਨ ਮਿਸ਼ਨ ਦੀ ਤਿਆਰੀ ਕਰ ਰਿਹਾ ਹੈ, ਜਿਸ ’ਚ ਭਾਰਤੀ ਪੁਲਾੜ ਯਾਤਰੀ ਪਹਿਲੀ ਵਾਰ ਸਵਦੇਸ਼ੀ ਤਕਨੀਕ ਨਾਲ ਪੁਲਾੜ ਦੀ ਯਾਤਰਾ ਕਰਨਗੇ, ਤਾਂ ਇਹ ਯਾਤਰਾ ਇਕ ਨਵੀਂ ਛਾਲ ਹੋਵੇਗੀ। ਗਗਨਯਾਨ ਉਸ ਵਿਗਿਆਨਕ ਸੁਪਨੇ ਦਾ ਪ੍ਰਤੀਕ ਹੈ, ਜਿਸ ਦੀਆਂ ਜੜ੍ਹਾਂ ਸਾਡੇ ਪ੍ਰਾਚੀਨ ਖਗੋਲ ਵਿਗਿਆਨੀਆਂ ਅਤੇ ਗਣਿਤ ਸ਼ਾਸਤਰੀਆਂ ਦੇ ਯੋਗਦਾਨ ’ਚ ਸ਼ਾਮਲ ਹਨ।

ਭਵਿੱਖ ਵੱਲ ਦੇਖੀਏ ਤਾਂ ਇਸਰੋ ਹੁਣ ਚੰਦਰਯਾਨ-4 ਅਤੇ ਚੰਦਰਯਾਨ-5 ਵਰਗੇ ਨਵੇਂ ਮਿਸ਼ਨਾਂ ’ਤੇ ਵੀ ਕੰਮ ਕਰ ਰਿਹਾ ਹੈ, ਨਾਲ ਹੀ ਸੂਰਜ ਦੇ ਅਧਿਐਨ ਲਈ ਆਦਿਤਿਆ-ਐੱਲ 1 ਤੋਂ ਬਾਅਦ ਸ਼ੁੱਕਰ ਗ੍ਰਹਿ ’ਤੇ ਸੰਭਾਵਿਤ ਮੁਹਿੰਮ ਅਤੇ ਪੁਲਾੜ ਸਟੇਸ਼ਨ ਦੀ ਕਲਪਨਾ ਵਰਗੇ ਪ੍ਰਾਜੈਕਟ ਭਾਰਤ ਨੂੰ ਪੁਲਾੜ ਵਿਗਿਆਨ ਦੀ ਅਗਲੀ ਕਤਾਰ ’ਚ ਲੈ ਜਾਣਗੇ। ਫਿਲਹਾਲ, ਰਾਸ਼ਟਰੀ ਪੁਲਾੜ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਚੁਣੌਤੀਆਂ ਭਾਵੇਂ ਕਿੰਨੀਆਂ ਵੀ ਔਖੀਆਂ ਕਿਉਂ ਨਾ ਹੋਣ, ਜੇਕਰ ਰਾਸ਼ਟਰ ਦੇ ਵਿਗਿਆਨਕ, ਤਕਨੀਕੀ ਮਾਹਿਰ ਅਤੇ ਨੌਜਵਾਨ ਮਿਲ ਕੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਠਾਣ ਲੈਣ, ਤਾਂ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਆਉਣ ਵਾਲਾ ਕੱਲ ਨਿਸ਼ਚਿਤ ਤੌਰ ’ਤੇ ਭਾਰਤ ਲਈ ਹੋਰ ਵੀ ਮਾਣ ਵਾਲਾ ਹੋਵੇਗਾ ਅਤੇ ਪੁਲਾੜ ਵਿਗਿਆਨ ਦੀ ਇਸ ਯਾਤਰਾ ’ਚ ਭਾਰਤ ਨਵੀਆਂ ਉਚਾਈਆਂ ਛੂਹ ਕੇ ਮਨੁੱਖੀ ਸੱਭਿਅਤਾ ਦੇ ਉੱਜਵਲ ਭਵਿੱਖ ਦਾ ਰਾਹ ਪੱਧਰਾ ਕਰੇਗਾ।

–ਯੋਗੇਸ਼ ਕੁਮਾਰ ਗੋਇਲ

  • National Space Day
  • India

ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ

NEXT STORY

Stories You May Like

  • now fruits are also affected by inflation  apples will be more expensive
    ਸਬਜ਼ੀਆਂ ਤੋਂ ਬਾਅਦ ਹੁਣ ਫਲਾਂ 'ਤੇ ਵੀ ਮਹਿੰਗਾਈ ਦੀ ਮਾਰ, ਇਸ ਸੀਜ਼ਨ ਸੇਬ ਹੋਣਗੇ ਹੋਰ ਮਹਿੰਗੇ
  • pakistani astronauts
    ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ ਸ਼ਾਮਲ
  • an indian will land on the moon
    ਚੰਦਰਮਾ ’ਤੇ ਉਤਰੇਗਾ ਭਾਰਤੀ, ਪੁਲਾੜ ’ਚ ਜਲਦ ਹੋਵੇਗਾ ਆਪਣਾ ਸਟੇਸ਼ਨ : ਨਾਰਾਇਣਨ
  • avalanche in nepal
    ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ
  • pakistani astronauts will go to china  s space station
    ਚੀਨ ਦੇ ਪੁਲਾੜ ਸਟੇਸ਼ਨ ’ਤੇ ਜਾਣਗੇ ਪਾਕਿਸਤਾਨੀ ਪੁਲਾੜ ਯਾਤਰੀ!
  • asian games  abhay singh disappointed despite winning two squash medals
    ਏਸ਼ੀਆਈ ਖੇਡਾਂ : ਸਕੁਐਸ਼ 'ਚ ਦੋ ਤਗਮੇ ਜਿੱਤਣ ਦੇ ਬਾਵਜੂਦ ਨਿਰਾਸ਼ ਹਨ ਅਭੇ ਸਿੰਘ, ਜਾਣੋ ਵਜ੍ਹਾ
  • focus on special preparations at amritsar airport
    ਅੰਮ੍ਰਿਤਸਰ ਹਵਾਈ ਅੱਡੇ ’ਤੇ ਯਾਤਰੀ ਸੇਵਾ ਮੁਹਿੰਮ-2026 ਤਹਿਤ ਵਿਸ਼ੇਸ਼ ਤਿਆਰੀਆਂ ’ਤੇ ਫੋਕਸ
  • surya kiran aircraft roared in the skies over meerut
    ਮੇਰਠ ਦੇ ਆਸਮਾਨ ’ਚ ਪਹਿਲੀ ਵਾਰ ਗਰਜੇ ‘ਸੂਰਿਆ ਕਿਰਨ’ ਦੇ ਜਹਾਜ਼, 1 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਏਅਰ ਸ਼ੋਅ
  • national commission for scheduled castes issues notice to sangrur dc and ssp
    ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ...
  • strong winds heavy rain and storms expected in punjab
    ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ...
  • pargat singh met ambika soni
    ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਅੰਬਿਕਾ ਸੋਨੀ ਨਾਲ...
  • kulhad pizza s sahaj arora s statement on mad sandhu murder
    ਮੈਡ ਸੰਧੂ ਦੇ ਕਤਲ 'ਤੇ ਕੁੱਲੜ੍ਹ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦਾ ਬਿਆਨ, ਪੰਜਾਬ...
  • thieves targeted a mill
    ਚੋਰਾਂ ਨੇ ਚੱਕੀ ਨੂੰ ਬਣਾਇਆ ਨਿਸ਼ਾਨਾ, ਤੇਲ, ਡਰਾਈ ਫਰੂਟ ਤੇ ਨਕਦੀ ਲੈ ਕੇ ਹੋਏ ਫਰਾਰ
  • meeting jalandhar zone of the forum of retired diploma engineers  punjab
    ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਜਲੰਧਰ ਜ਼ੋਨ ਵੱਲੋਂ ਕੀਤੀ...
  • safe return home of two punjabi girls stranded in oman
    ਓਮਾਨ ’ਚ ਫਸੀਆਂ ਦੋ ਪੰਜਾਬੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ, ਸੁਣਾਈ ਹੱਡਬੀਤੀ
Trending
Ek Nazar
fbi director kash patel gets engaged to country singer alexis wilkins

ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ...

us strikes on boat

ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ 'ਤੇ ਹਮਲਾ, ਚਾਰ ਮਰੇ

famous actor had a secret wedding

ਮਸ਼ਹੂਰ ਅਦਾਕਾਰ ਨੇ ਸੱਤ ਸਮੁੰਦਰ ਪਾਰ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਸਾਹਮਣੇ...

major police action in the famous singer  s case

ਮਸ਼ਹੂਰ ਗਾਇਕ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ...

husband car girlfriend momos wife

ਪ੍ਰੇਮਿਕਾ ਨੂੰ ਮੋਮੋਜ਼ ਖਿਲਾ ਰਿਹਾ ਸੀ ਬੰਦਾ ! ਮੌਕੇ 'ਤੇ ਆ ਪਹੁੰਚੀ ਪਤਨੀ, ਫ਼ਿਰ...

british indian couple

ਧੋਖਾਧੜੀ ਦੇ ਦੋਸ਼ੀ ਬ੍ਰਿਟਿਸ਼-ਭਾਰਤੀ ਜੋੜੇ ਨੇ ਅਮਰੀਕਾ ਨੂੰ ਹਵਾਲਗੀ ਦਾ ਕੀਤ ਵਿਰੋਧ

nepali congress party

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

myanmar nationals

ਮਲੇਸ਼ੀਆ ਨੇ 1,500 ਮਿਆਂਮਾਰ ਨਾਗਰਿਕ ਭੇਜੇ ਵਾਪਸ

debris field found missing air ambulance

ਐਟਲਾਂਟਿਕ ਦੇ ਉੱਪਰੋਂ ਗਾਇਬ ਹੋਈ ਏਅਰ ਐਂਬੂਲੈਂਸ ਦਾ ਮਿਲਿਆ "ਮਲਬਾ ਖੇਤਰ"

us iran conflict

ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ

student protests

ਫਰਾਂਸ 'ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਹੋਏ ਤੇਜ਼, 5 ਹਜ਼ਾਰ ਲੋਕ ਗ੍ਰਿਫ਼ਤਾਰ

rain alert 6 days imd  weather

Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ...

new zealand pm takanini gurudwara sahib

ਨਿਊਜ਼ੀਲੈਂਡ ਦੇ PM ਟਾਕਾਨੀਨੀ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ, ਭਾਰਤੀ ਭਾਈਚਾਰੇ...

fortune will shine for people of these 3 zodiac signs

3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ

major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • mamata calls on india alliance members to unite
      ਮਮਤਾ ਵੱਲੋਂ ਇੰਡੀਆ ਗੱਠਜੋੜ ਦੇ ਮੈਂਬਰਾਂ ਨੂੰ ਇਕਜੁੱਟ ਹੋਣ ਦਾ ਸੱਦਾ
    • tourism
      ਭਾਈਵਾਲੀ ਵਿਚ ਮੌਜੂਦ ਹੈ ਟੂਰਿਜ਼ਮ ਦਾ ਭਵਿੱਖ
    • women being ruined after falling into the trap of certain charlatan godmen
      ‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
    • up congress sp
      ਉੱਤਰ ਪ੍ਰਦੇਸ਼ ’ਚ ਕਾਂਗਰਸ ਨੂੰ ਸਮਾਜਵਾਦੀ ਪਾਰਟੀ ਦੀ ਲੋੜ
    • women safety
      ਔਰਤਾਂ ਦੀ ਸੁਰੱਖਿਆ ਰਾਸ਼ਟਰ ਦੀ ਪ੍ਰੀਖਿਆ!
    • roop kaur sandhu case
      ਰੂਪ ਕੌਰ ਸੰਧੂ ਮਾਮਲਾ : ਸਵਾਲ ਪੁੱਛਣ ਵਾਲੇ ਕਟਹਿਰੇ ’ਚ ਕਿਉਂ?
    • growing aggression among students solutions needed
      ਵਿਦਿਆਰਥੀਆਂ ’ਚ ਵਧ ਰਿਹਾ ਹਮਲਾਵਰੀਪਣ, ਹੱਲ ਜ਼ਰੂਰੀ
    • some government hospitals patients falling victim to negligence
      ‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
    • kamla haris
      ਕਮਲਾ ਹੈਰਿਸ ਬਿਲਕੁਲ ਉਹੀ ਕਰ ਰਹੀ ਹਨ ਜੋ ਉਨ੍ਹਾਂ ਦੀ ਪਾਰਟੀ ਉਨ੍ਹਾਂ ਤੋਂ ਚਾਹੁੰਦੀ...
    • election commission grapples with voter colonialism
      ਵੋਟਰ ਬਸਤੀਵਾਦ ਨਾਲ ਜੂਝਦਾ ਚੋਣ ਕਮਿਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +