ਇਸ ਸੁਰਮਈ ਬਸੰਤ ਰੁੱਤ ਵਿਚ ਸਿਆਸੀ ਦਿੱਲੀ ਵਿਚ ਸਾਡੇ ਜਨ ਸੇਵਕਾਂ ਵਿਚ ਗਰਮੀ ਪੈਦਾ ਹੋ ਰਹੀ ਹੈ ਅਤੇ ਇਹ ਗਰਮੀ ਦਿੱਲੀ ਹਾਈ ਕੋਰਟ ਦੇ ਇਕ ਸੀਨੀਅਰ ਜੱਜ ਦੇ ਘਰੋਂ ਮਿਲੀ ਨਕਦੀ, ਹੱਦਬੰਦੀ ਅਤੇ ਮਹਾਰਾਸ਼ਟਰ ਦੀ ਬੁਲਡੋਜ਼ਰ ਸਿਆਸਤ ਨੂੰ ਲੈ ਕੇ ਪੈਦਾ ਹੋ ਰਹੀ ਹੈ, ਪਰ ਇਸ ਤੂੰ-ਤੂੰ, ਮੈਂ-ਮੈਂ ਦੇ ਝਮੇਲੇ ਵਿਚ ਕਰਨਾਟਕ ਦਾ ਹਨੀਮੂਨ ਵਿਵਾਦ ਕਿਤੇ ਦੱਬ ਗਿਆ ਹੈ। ਬੁੱਧਵਾਰ ਨੂੰ ਕਾਂਗਰਸੀ ਮੰਤਰੀ ਰੰਜਨਾ ਨੇ ਇਕ ਬੰਬ ਸੁੱਟਿਆ। ਉਨ੍ਹਾਂ ਕਿਹਾ ਕਿ ਮੈਨੂੰ ਅਤੇ ਜੱਜਾਂ ਸਮੇਤ ਵੱਖ-ਵੱਖ ਪਾਰਟੀਆਂ ਦੇ 47 ਹੋਰ ਆਗੂਆਂ ਨੂੰ ਹਨੀ ਟ੍ਰੈਪ ਸਕੀਮ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਅਸ਼ਲੀਲ ਵੀਡੀਓ ਬਣਾਏ ਗਏ ਹਨ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਭਾਜਪਾ ਨੇ ਕਿਹਾ ਕਿ ਕਾਂਗਰਸ ਇਕ ਹਨੀ ਟ੍ਰੈਪ ਫੈਕਟਰੀ ਚਲਾ ਰਹੀ ਹੈ। ਹਾਲਾਂਕਿ, ਇਸ ਨੇ ਸਾਡੇ ਆਗੂਆਂ ਦੇ ਚਰਿੱਤਰ ਅਤੇ ਚਿਹਰੇ ਨੂੰ ਬੇਨਕਾਬ ਕਰ ਦਿੱਤਾ।
ਮੰਤਰੀ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਹਨੀ ਟ੍ਰੈਪ ਕੋਸ਼ਿਸ਼ਾਂ ਦੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਹੈ, ਉਨ੍ਹਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਜਾਵੇ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਕੰਮ ਸਿਆਸਤਦਾਨਾਂ ਵਲੋਂ ਇਸ ਖੁੱਲ੍ਹੇ ਏਜੰਡੇ ਨਾਲ ਕੀਤਾ ਗਿਆ ਸੀ ਜੋ ਲੋਕਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਨਿੱਜੀ ਲਾਭ ਲਈ ਸਿਆਸੀ ਹੇਰ-ਫੇਰ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਕਈ ਹੋਰ ਮੰਤਰੀਆਂ ਨੇ ਵੀ ਹਮਾਇਤ ਕੀਤੀ, ਜਿਸ ਕਾਰਨ ਮੁੱਖ ਮੰਤਰੀ ਸਿੱਧਰਮਈਆ ਨੂੰ ਜਾਂਚ ਦਾ ਹੁਕਮ ਦੇਣਾ ਪਿਆ।
ਪਰ ਇਸ ਮਾਮਲੇ ਦਾ ਡੂੰਘਾ ਵਿਸ਼ਲੇਸ਼ਣ ਕਰਨ ’ਤੇ ਇਹ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਸੂਬੇ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸ਼ਿਵਕੁਮਾਰ ਵਿਚਕਾਰ ਸੱਤਾ ਸੰਘਰਸ਼ ਤੋਂ ਪੈਦਾ ਹੋਏ ਸੂਬੇ ਵਿਚ ਤਣਾਅ ਨੂੰ ਦਰਸਾਉਂਦਾ ਹੈ, ਜਿਸ ਵਿਚ ਮੁੱਖ ਮੰਤਰੀ ਦੀ ਸਾਬਕਾ ਸਹਿਯੋਗੀ ਰੰਜਨਾ ਅਤੇ ਮੰਤਰੀਆਂ ਦੇ ਇਕ ਸਮੂਹ ਨੇ ਪਾਰਟੀ ਉੱਤੇ ਸ਼ਿਵਕੁਮਾਰ ਦੇ ਪ੍ਰਭਾਵ ਨੂੰ ਚੁਣੌਤੀ ਦਿੱਤੀ ਅਤੇ ਇਨ੍ਹਾਂ ਮਤਭੇਦਾਂ ਰਾਹੀਂ ਭਾਜਪਾ ਵੱਲੋਂ ਪਾਰਟੀ ਵਿਚ ਹੋਰ ਵੰਡ ਪੈਦਾ ਕਰਨ ਦੀਆਂ ਕੋਸ਼ਿਸ਼ਾਂ ’ਤੇ ਰੋਕ ਲਾਈ। ਬੈਂਗਲੁਰੂ ਦੇ ਸਿਆਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਹਨੀ ਟ੍ਰੈਪ ਦਾ ਦੋਸ਼ ਸ਼ਿਵਕੁਮਾਰ ਦੇ ਅੰਦਰੂਨੀ ਸਰਕਲ ਵੱਲੋਂ ਰੰਜਨਾ ਅਤੇ ਹੋਰਾਂ ਨੂੰ ਸਿਆਸੀ ਤੌਰ ’ਤੇ ਘੇਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਅਸਫਲ ਕਰਨ ਲਈ ਇਕ ਚਾਲ ਹੈ।
ਵਿਅਕਤੀਗਤ ਤੌਰ ’ਤੇ, ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਸ਼ਿਵਕੁਮਾਰ ਨੂੰ 2021 ਵਿਚ ਇਕ ਹਨੀ ਟ੍ਰੈਪ ਘਟਨਾ ਨਾਲ ਜੁੜੇ ਹੋਣ ਕਾਰਨ ਅਸਿੱਧੇ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂ ਇਕ ਔਰਤ ਵੱਲੋਂ ਜਬਰ-ਜ਼ਨਾਹ ਦਾ ਦੋਸ਼ ਲਗਾਉਣ ਤੋਂ ਬਾਅਦ ਉਸ ਸਮੇਂ ਦੇ ਭਾਜਪਾ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਸੀ ਪਰ ਬਲੈਕਮੇਲ ਅਤੇ ਜਬਰਨ ਵਸੂਲੀ ਦੀਆਂ ਸ਼ਿਕਾਇਤਾਂ ਦਾ ਜਵਾਬ ਦਿੰਦੇ ਹੋਏ ਸ਼ਿਵਕੁਮਾਰ ਨੇ ਕਿਹਾ ਸੀ ਕਿ ਕੀ ਮੈਂ ਉਸ ਨੂੰ ਕਿਹਾ ਸੀ ਕਿ ਉਹ ਆਪਣੀ ਪੈਂਟ ਉਤਾਰੇ?
ਸਵਾਲ ਇਹ ਉੱਠਦਾ ਹੈ ਕਿ ਇਸ ਵਿਚ ਵੱਡੀ ਗੱਲ ਕੀ ਹੈ? ਭਾਰਤੀ ਸਿਆਸਤਦਾਨਾਂ ਦੀਆਂ ਅਜਿਹੀਆਂ ਕਹਾਣੀਆਂ ਬਹੁਤ ਸਮੇਂ ਤੋਂ ਚੱਲੀਆਂ ਆ ਰਹੀਆਂ ਹਨ। ਸਾਡੇ ਉਦਾਰ ਸੁਭਾਅ ਨੂੰ ਦੇਖਦੇ ਹੋਏ ਜਦੋਂ ਪਰਦੇ ਪਿੱਛੇ, ਬਲਾਊਜ਼ ਦੇ ਹੇਠਾਂ ਦੀਆਂ ਗੱਲਾਂ ਆਉਂਦੀਆਂ ਹਨ ਤਾਂ ਜ਼ਿਆਦਾਤਰ ਸਿਆਸਤਦਾਨ ਦਾਅਵਾ ਕਰਦੇ ਹਨ ਕਿ ਸੈਕਸ ਸਾਡੀ ਵਿਰਾਸਤ ਦਾ ਅੰਗ ਹੈ ਅਤੇ ਇਸ ਦਾ ਪੂਰੀ ਤਾਕਤ ਨਾਲ ਬਚਾਅ ਕੀਤਾ ਜਾਣਾ ਚਾਹੀਦਾ ਹੈ। ਖਜੁਰਾਹੋ ਦੀ ਧਰਤੀ ’ਤੇ ਤੁਸੀਂ ਨੈਤਿਕਤਾ ਬਾਰੇ ਕਿਵੇਂ ਗੱਲ ਕਰ ਸਕਦੇ ਹਨ? ਵਾਤਸਾਇਨ ਦੇ ਕਾਮਸੂਤਰ ਨੂੰ ਭੁੱਲ ਜਾਓ।
ਇਸ ਕਾਂਡ ਵਿਚ ਸਾਡੇ ਹਾਕਮਾਂ ਦਾ ਪਜਾਮਾ, ਧੋਤੀ ਅਤੇ ਲੁੰਗੀ ਸਾਰੇ ਖੁੱਲ੍ਹ ਗਏ ਹਨ। ਦਰਅਸਲ, ਇਹ ਇਕ ਕਾਮੁਕ ਕਹਾਣੀ ਹੈ, ਜਿਸ ਵਿਚ ਹਰ ਕੋਈ ਹੋਰ ਸੈਕਸ ਦੀ ਮੰਗ ਕਰ ਰਿਹਾ ਹੈ ਅਤੇ ਸਾਰਿਆਂ ਨੂੰ ਆਨੰਦ ਦੀਆਂ ਨਵੀਆਂ ਉਚਾਈਆਂ ’ਤੇ ਲੈ ਜਾਣ ਦਾ ਵਾਅਦਾ ਕਰਦਾ ਹੈ। ਤੁਹਾਨੂੰ 2006 ਵਿਚ ਸਾਡੇ ਕਸ਼ਮੀਰੀ ਆਗੂਆਂ ਦੀ ਚੋਲੀ ਦੇ ਪਿੱਛੇ ਦੀ ਗੱਲਬਾਤ ਯਾਦ ਹੋਵੇਗੀ, ਜਦੋਂ ਇਕ 15 ਸਾਲ ਦੀ ਕੁੜੀ ਨੇ ਸ੍ਰੀਨਗਰ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਮੈਡਮ ਸਾਹਿਬਾ 43 ਕੁੜੀਆਂ ਨੂੰ ਵੇਸਵਾਗਮਨੀ ’ਚ ਪਾ ਰਹੀ ਹੈ। ਉਸ ਕੁੜੀ ਦੀ ਸ਼ਿਕਾਇਤ ਨੂੰ ਤਦ ਤੱਕ ਦੱਬ ਦਿੱਤਾ ਗਿਆ, ਜਦੋਂ ਤੱਕ ਇਕ ਐੱਮ. ਐੱਮ. ਐੱਸ. ਵਾਇਰਲ ਨਹੀਂ ਹੋਇਆ ਅਤੇ ਮਾਮਲਾ ਜੰਮੂ-ਕਸ਼ਮੀਰ ਹਾਈ ਕੋਰਟ ਤੱਕ ਨਹੀਂ ਪੁੱਜਾ।
ਫਿਰ ਇਸ ਮਾਮਲੇ ਵਿਚ ਸੀ. ਬੀ. ਆਈ. ਜਾਂਚ ਹੋਈ ਅਤੇ ਇਕ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ, ਜਿਸ ਵਿਚ 2 ਸਾਬਕਾ ਮੰਤਰੀ, ਬੀ. ਐੱਸ. ਐਫ. ਦੇ ਡੀ. ਆਈ. ਜੀ., ਐਡਵੋਕੇਟ ਜਨਰਲ, ਡੀ. ਐੱਸ. ਪੀ., 13 ਹੋਰ ਲੋਕ ਅਤੇ ਕਈ ਸਰਕਾਰੀ ਅਧਿਕਾਰੀ ਅਤੇ ਨਿਆਂਇਕ ਅਧਿਕਾਰੀਆਂ ਸਮੇਤ 65 ਲੋਕ ਸ਼ਾਮਲ ਸਨ। ਇਸੇ ਤਰ੍ਹਾਂ ਅਹਿਮਦਾਬਾਦ ਵਿਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਦੋਂ ਪੰਜਾਬ ਦੇ 2 ਮੰਤਰੀ ਅਤੇ ਦਿੱਲੀ ਦਾ ਇਕ ਵਿਧਾਇਕ 3 ਕੁੜੀਆਂ ’ਤੇ ਸਹਿਮਤ ਹੋ ਗਏ ਅਤੇ ਸਾਰਿਆਂ ਨੇ ਮੌਜ ਕੀਤੀ।
ਇਸੇ ਤਰ੍ਹਾਂ, ਸਾਰਿਆਂ ਨੂੰ ਉੱਤਰ ਪ੍ਰਦੇਸ਼ ਦੇ ਇਕ ਮੰਤਰੀ ਅਤੇ ਕਵਿੱਤਰੀ ਮਧੂਮਿਤਾ ਦਾ ਮਾਮਲਾ ਯਾਦ ਹੋਵੇਗਾ। ਇਸ ਲੜੀ ਵਿਚ, ਇਕ ਸਾਬਕਾ ਮੁੱਖ ਮੰਤਰੀ ਅਤੇ 4 ਸੰਸਦ ਮੈਂਬਰਾਂ ਵੱਲੋਂ ਲੈੱਗ ਅਤੇ ਪੈੱਗ ਦਾ ਅਤੇ 3 ਸਾਬਕਾ ਕੇਂਦਰੀ ਮੰਤਰੀਆਂ ਵੱਲੋਂ ਹੌਟਨਾਈਟ ਦਾ ਆਨੰਦ ਮਾਣਨ ਦੀ ਘਟਨਾ ਵੀ ਜ਼ਿਕਰਯੋਗ ਹੈ। ਇਕ ਹੋਰ ਸਾਬਕਾ ਉਪ ਮੁੱਖ ਮੰਤਰੀ ਦੇ ਦੋ ਵਿਆਹ ਹਨ। ਇਕ ਹੋਰ ਕੇਰਲ ’ਚ ਆਈਸ ਕਰੀਮ ਪਾਰਲਰ ਸੈਕਸ ਸਕੈਂਡਲ ਵਿਚ ਸ਼ਾਮਲ ਸੀ ਅਤੇ ਹੌਟ ਤੰਦੂਰੀ ਨਾਈਟ ਬਾਰੇ ਕੌਣ ਨਹੀਂ ਜਾਣਦਾ, ਜਿਸ ਨੇ ਪਹਿਲੀ ਵਾਰ ਨੈਨਾ ਸਾਹਨੀ ਅਤੇ ਸੁਸ਼ੀਲ ਸ਼ਰਮਾ ਰਾਹੀਂ ਸਾਡੀ ਸਿਆਸਤ ਦੀ ਅਸਲੀਅਤ ਨੂੰ ਉਜਾਗਰ ਕੀਤਾ।
ਔਰਤਾਂ ਹੁਣ ਸਿਆਸੀ ਐਵਰੈਸਟ ਦੀਆਂ ਉਚਾਈਆਂ ਚੜ੍ਹਨ ਲਈ ਮਹੱਤਵਪੂਰਨ ਸਹਿਯੋਗੀ ਬਣ ਗਈਆਂ ਹਨ। ਅੱਜ ਸਾਡੇ ਆਗੂ ਉੱਪਰਲੇ ਕੱਪੜੇ ਉਤਾਰਨ ਦੇ ਮਾਹਿਰ ਹੋ ਗਏ ਹਨ।
ਹੈਰਾਨੀ ਦੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਅਨੈਤਿਕ ਆਗੂਆਂ ’ਚੋਂ ਅਜੇ ਵੀ ਕਈਆਂ ਨੂੰ ਦਿਆਲਤਾ ਅਤੇ ਹਮਦਰਦੀ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਇੱਜ਼ਤ ਦਾ ਮੁਖੌਟਾ ਪਾਇਆ ਹੋਇਆ ਹੈ। ਇਸ ਮਾਮਲੇ ਵਿਚ ਹਰੇਕ ਪਾਰਟੀ ਬਰਾਬਰ ਵੰਡਣਾ ਚਾਹੁੰਦੀ ਹੈ। ਹਰ ਕੋਈ ਵਿਅਕਤੀਗਤ ਅਤੇ ਸਮੂਹਿਕ ਤੌਰ ’ਤੇ ਆਪਣੀ ਕਾਮਨਵੈਲਥ ਦਾ ਆਨੰਦ ਮਾਣਨਾ ਚਾਹੁੰਦਾ ਹੈ। ਹਾਲਾਤ ਇਹ ਹਨ ਕਿ ਸਿਆਸੀ ਨਿਵਾਸ ਸਥਾਨ ਅਜਿਹੀਆਂ ਕਈ ਘਟਨਾਵਾਂ ਦੇ ਗਵਾਹ ਬਣ ਚੁੱਕੇ ਹਨ। ਪਰ ਦੁਖਦਾਈ ਤੱਥ ਇਹ ਹੈ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਵੀ ਸਾਡੇ ਟੈਫਲੌਨ ਕੋਟਿਡ ਵਾਲੇ ਸਿਆਸਤਦਾਨਾਂ ’ਚ ਕੋਈ ਫ਼ਰਕ ਨਹੀਂ ਪਿਆ।
ਇਹ ਸਮਾਂ ਹੈ ਕਿ ਸਾਡੇ ਆਗੂ ਇਹ ਸਮਝਣ ਕਿ ਪ੍ਰਸਿੱਧੀ ਦੀ ਕੀਮਤ ਨਿਰੰਤਰ ਜਾਂਚ ਹੈ। ਜੇਕਰ ਸਾਡੇ ਆਗੂ ਸੱਤਾ ਅਤੇ ਇਸ ਨਾਲ ਮਿਲਣ ਵਾਲੇ ਸਾਰੇ ਲਾਭਾਂ ਦਾ ਆਨੰਦ ਮਾਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੱਚਾਈ ਅਤੇ ਈਮਾਨਦਾਰੀ ਦੀ ਕੀਮਤ ਚੁਕਾਉਣੀ ਪਵੇਗੀ। ਚੰਗੇ ਸ਼ਾਸਨ ਅਤੇ ਸਥਿਰਤਾ ਲਈ ਸਿਆਸੀ ਨੈਤਿਕਤਾ ਅਤੇ ਜਵਾਬਦੇਹੀ ਜ਼ਰੂਰੀ ਹੈ।
ਭਾਰਤ ਅੱਜ ਇਕ ਨੈਤਿਕ ਚੌਰਾਹੇ ’ਤੇ ਖੜ੍ਹਾ ਹੈ। ਅਸੀਂ ਇਕ ਅਜਿਹੇ ਯੁੱਗ ਵਿਚ ਰਹਿੰਦੇ ਹਾਂ ਜਿੱਥੇ ਸਿਆਸਤਦਾਨ ਸਮਾਜ ਨੂੰ ਤੋੜ ਰਹੇ ਹਨ। ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਜਾਗਰੂਕਤਾ ਨਾਲ ਇਸ ਪਤਨ ਨੂੰ ਰੋਕਣ ਦੀ ਕੋਸ਼ਿਸ਼ ਕਰੀਏ, ਨਹੀਂ ਤਾਂ ਅਸੀਂ ਇਕ ਕਮਜ਼ੋਰ ਸ਼ਾਸਨ ਪ੍ਰਣਾਲੀ ਦੀ ਨੀਂਹ ਰੱਖ ਰਹੇ ਹਾਂ। ਲੈੱਗ ਅਤੇ ਪੈੱਗ ਜਾਣ ਢੱਠੇ ਖੂਹ ’ਚ।
ਪੂਨਮ ਆਈ. ਕੌਸ਼ਿਸ਼
ਵਿਸ਼ਵ ਨੂੰ ਨਵਾਂ ਆਕਾਰ ਦੇਣ ਵਾਲੇ ਭੂ-ਸਿਆਸੀ ਰੁਝਾਨਾਂ ਨਾਲ ਨਜਿੱਠਣਾ ਹੋਵੇਗਾ
NEXT STORY