Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 11, 2026

    9:32:39 PM

  • ipl 2026 csk vs dc sanju samson s storm on the chennai field

    IPL 2026 CSK vs DC : ਚੇਨਈ ਦੇ ਮੈਦਾਨ 'ਚ ਸੰਜੂ...

  • bollywood singer heart attack

    ਵੱਡੀ ਖ਼ਬਰ : ਮਸ਼ਹੂਰ ਬਾਲੀਵੁੱਡ ਸਿੰਗਰ ਨੂੰ ਪਿਆ ਦਿਲ...

  • iran pakistan talks lebanon ceasefire us vp visiting islamabad

    ਈਰਾਨ-US ਗੱਲਬਾਤ ਦਾ ਪਹਿਲਾ ਦੌਰ ਖਤਮ, 47 ਸਾਲ ਬਾਅਦ...

  • death of a youth from punjab in armenia

    ਅਰਮੀਨੀਆ 'ਚ ਪੰਜਾਬ ਦੇ ਨੌਜਵਾਨ ਦੀ ਮੌਤ! ਮ੍ਰਿਤਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਬਾਇਲ ਦੀ ਪੈ ਗਈ ਆਦਤ

BLOG News Punjabi(ਬਲਾਗ)

ਮੋਬਾਇਲ ਦੀ ਪੈ ਗਈ ਆਦਤ

  • Updated: 31 Dec, 2019 01:30 AM
Blog
mobile habits
  • Share
    • Facebook
    • Tumblr
    • Linkedin
    • Twitter
  • Comment

ਪ੍ਰੋ. ਮਨੋਜ ਡੋਗਰਾ

ਨੌਜਵਾਨਾਂ ਅਤੇ ਸਮਾਜ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ’ਚ ਮੌਜੂਦਾ ਸਮੇਂ ਵਿਚ ਜੋ ਸਭ ਤੋਂ ਵੱਡੀ ਗੱਲ ਸਾਹਮਣੇ ਆਉਂਦੀ ਹੈ, ਉਹ ਹੈ ਮੋਬਾਇਲ ਫੋਨ ਅਤੇ ਇੰਟਰਨੈੱਟ ਦੀ ਗਲਤ ਵਰਤੋਂ। ਅੱਜ ਦਾ ਨੌਜਵਾਨ ਕਿਸ ਪਾਸੇ ਜਾ ਰਿਹਾ ਹੈ, ਇਹ ਕੋਈ ਨਹੀਂ ਕਹਿ ਸਕਦਾ। ਅੱਜ ਦੇ ਨੌਜਵਾਨਾਂ ਨੇ ਸਹੂਲਤਾਂ ਨੂੰ ਖ਼ੁਦ ਲਈ ਸਮੱਸਿਆ ਬਣਾ ਲਿਆ ਹੈ, ਮੋਬਾਇਲ ਫੋਨ ਨੂੰ ਜਿਥੇ ਸਾਕਾਰਾਤਮਕ ਕੰਮਾਂ ਲਈ ਵਰਤਿਆ ਜਾਣਾ ਚਾਹੀਦਾ ਹੈ, ਉਥੇ ਹੀ ਨੌਜਵਾਨ ਇਸ ਦੀ ਗਲਤ ਵਰਤੋਂ ਕਰ ਕੇ ਸਮਾਜ ਵਿਚ ਅਸ਼ਲੀਲਤਾ ਅਤੇ ਭਰਮ ਫੈਲਾਅ ਰਹੇ ਹਨ। ਸੋਸ਼ਲ ਸਾਈਟਸ ਦੀ ਨੌਜਵਾਨਾਂ ਨੂੰ ਆਦਤ ਜਿਹੀ ਪੈ ਗਈ ਹੈ। ਅੱਜ ਨੌਜਵਾਨ ਇਨ੍ਹਾਂ ਸਾਈਟਸ ਅਤੇ ਐਪਸ ਤੋਂ ਬਿਨਾਂ ਰਹਿ ਨਹੀਂ ਸਕਦੇ। ਇਨ੍ਹਾਂ ਵਿਚ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ, ਟਿਕਟਾਕ ਆਦਿ ਹਨ।

ਨਕਾਰਾਤਮਕ ਵਰਤੋਂ ਹੋ ਰਹੀ ਹੈ

ਇਨ੍ਹਾਂ ਨੂੰ ਜਿਥੇ ਸੂਚਨਾਵਾਂ ਅਤੇ ਗਿਆਨ ਦਾ ਆਧਾਰ ਬਣਾਇਆ ਜਾਣਾ ਚਾਹੀਦਾ ਸੀ, ਉਥੇ ਹੀ ਇਸ ਦੀ ਨਾਂਹ-ਪੱਖੀ ਵਰਤੋਂ ਕੀਤੀ ਜਾ ਰਹੀ ਹੈ, ਜੋ ਗਲਤ ਹੈ। ਅੱਜ ਦਾ ਨੌਜਵਾਨ ਤਕਨੀਕ ਦੀ ਇੰਨੀ ਵਰਤੋਂ ਕਰ ਰਿਹਾ ਹੈ, ਜਿੰੰਨੀ ਅੱਜ ਤਕ ਕਿਸੇ ਨੇ ਨਹੀਂ ਕੀਤੀ ਪਰ ਇਸ ਤਕਨੀਕ ਦੀ ਵਰਤੋਂ ਨਾਂਹ-ਪੱਖੀ ਖੇਤਰ ਵਿਚ ਹੋ ਰਹੀ ਹੈ ਜਾਂ ਫਿਰ ਹਾਂ-ਪੱਖੀ ਖੇਤਰ ਵਿਚ, ਇਹ ਦੇਖਣਾ ਜ਼ਰੂਰੀ ਹੈ। ਸੋਸ਼ਲ ਮੀਡੀਆ ਤੋਂ ਸਾਡੀ ਨੌਜਵਾਨ ਪੀੜ੍ਹੀ ਸ਼ਾਇਦ ਹਾਸਿਲ ਤਾਂ ਕੁਝ ਨਹੀਂ ਕਰ ਰਹੀ ਹੈ, ਸਗੋਂ ਇਸ ਦੇ ਬੁਰੇ ਅਸਰਾਂ ਤੋਂ ਪੀੜਤ ਜ਼ਰੂਰ ਹੋ ਰਹੀ ਹੈ।

ਵਿੱਦਿਆ ਦੇ ਮੰਦਰ ’ਚ ਮੋਬਾਇਲ ਦੀ ਵਰਤੋਂ ’ਤੇ ਲੱਗੇ ਰੋਕ

ਇਹੀ ਕਾਰਣ ਹੈ ਕਿ ਦਿਨ-ਬ-ਦਿਨ ਅਜਿਹੀਆਂ ਅਜੀਬ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਬਾਰੇ ਕੋਈ ਆਮ ਵਿਅਕਤੀ ਸੋਚ ਵੀ ਨਹੀਂ ਸਕਦਾ ਸੀ। ਕਿਤੇ ਤਾਂ ਘਰਾਂ ਦੀਆਂ ਕੁੜੀਆਂ ਸੋਸ਼ਲ ਮੀਡੀਆ ਉੱਤੇ ਅੱਪਲੋਡ ਕੀਤੀਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਤੋਂ ਪ੍ਰਭਾਵਿਤ ਹੋ ਕੇ ਰਾਤੋ-ਰਾਤ ਅਮੀਰ ਬਣ ਕੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਘਰਾਂ ਦੀ ਦਹਿਲੀਜ਼ ਨੂੰ ਲੰਘ ਰਹੀਆਂ ਹਨ, ਉਥੇ ਹੀ ਅਜਿਹੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ ਕਿ ਨੌਜਵਾਨ ਸੋਸ਼ਲ ਮੀਡੀਆ ਦੇ ਪ੍ਰਭਾਵ ਵਿਚ ਆ ਕੇ ਨਸ਼ੇ ਵਰਗੀ ਆਦਤ ਦਾ ਸ਼ਿਕਾਰ ਹੋ ਕੇ ਆਪਣਾ ਜੀਵਨ ਤਬਾਹ ਕਰ ਰਹੇ ਹਨ। ਹਾਲ ਹੀ ਵਿਚ ਪੰਜਾਬ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਸ ਮਾਮਲੇ ਵਿਚ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਦੇ ਚੱਕਰ ਵਿਚ ਆਪਣੇ ਹੀ ਦੋਸਤ, ਜੋ 9ਵੀਂ ਕਲਾਸ ਦਾ ਵਿਦਿਆਰਥੀ ਹੈ, ਦੇ ਅਗ਼ਵਾ ਦੀ ਕੋਸ਼ਿਸ਼ ਕੀਤੀ। ਇਹ ਇਕ ਅਜਿਹਾ ਕਾਰਾ ਹੈ, ਜਿਸ ਦੀ ਇਨ੍ਹਾਂ ਵਿਦਿਆਰਥੀਆਂ ਤੋਂ ਕਦੇ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ। ਸਕੂਲਾਂ ਦਾ ਪ੍ਰਬੰਧ ਦੇਖਣ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਵਿੱਦਿਆ ਦੇ ਮੰਦਰਾਂ ਵਿਚ ਮੋਬਾਇਲ ਵਰਗੀਆਂ ਵਸਤੂਆਂ ਉੱਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾਉਣ। ਸਕੂਲ ਵਿਚ ਬੱਚੇ ਪੜ੍ਹਨ ਲਈ ਆਏ ਹਨ ਤਾਂ ਉਨ੍ਹਾਂ ਦਾ ਇਕੋ-ਇਕ ਟੀਚਾ ਪੜ੍ਹਾਈ ਹੀ ਹੋਣਾ ਚਾਹੀਦਾ ਹੈ। ਮਾਂ-ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਹਰ ਸਰਗਰਮੀ ’ਤੇ ਪੂਰੀ ਨਜ਼ਰ ਰੱਖਣ। ਬੱਚਿਆਂ ਨੂੰ ਚੰਗੇ ਅਤੇ ਬੁਰੇ ਬਾਰੇ ਜਾਣੂ ਕਰਵਾਉਣ। ਉਨ੍ਹਾਂ ਨੂੰ ਸਮਝਾਉਣ ਕਿ ਸੋਸ਼ਲ ਮੀਡੀਆ ’ਤੇ ਤਾਂ ਹਰ ਤਰ੍ਹਾਂ ਦੀ ਚੰਗੀ ਅਤੇ ਬੁਰੀ ਜਾਣਕਾਰੀ ਮੁਹੱਈਆ ਹੈ ਪਰ ਸਾਨੂੰ ਚੰਗੀਆਂ ਅਤੇ ਖ਼ੁਦ ਨੂੰ ਅੱਪਡੇਟ ਰੱਖਣ ਵਾਲੀਆਂ ਜਾਣਕਾਰੀਆਂ ਨੂੰ ਹੀ ਹਾਸਿਲ ਕਰਨਾ ਚਾਹੀਦਾ ਹੈ।

ਇਹ ਨਿਗਰਾਨੀ ਰੱਖਣਾ ਮਾਂ-ਬਾਪ ਦਾ ਫਰਜ਼ ਹੈ ਕਿ ਉਨ੍ਹਾਂ ਦੇ ਬੱਚੇ ਕੀ ਦੇਖ ਰਹੇ ਹਨ? ਇਸ ਦਾ ਅੰਦਾਜ਼ਾ ਮਾਂ-ਬਾਪ ਉਨ੍ਹਾਂ ਦੇ ਵਿਵਹਾਰ ਨੂੰ ਦੇਖ ਕੇ ਵੀ ਲਾ ਸਕਦੇ ਹਨ। ਅਪਰਾਧ ਦੀ ਦੁਨੀਆ ਵਿਚ ਕਦਮ ਰੱਖ ਚੁੱਕੇ ਨੌਜਵਾਨ ਵੀ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਕੁਝ ਗੈਂਗਸਟਰ ਸੋਸ਼ਲ ਮੀਡੀਆ ’ਤੇ ਆਪਣੇ ਸਟੇਟਸ ਅੱਪਡੇਟ ਕਰਦੇ ਰਹਿੰਦੇ ਹਨ ਅਤੇ ਕੁਝ ਤਾਂ ਆਪਣੇ ਦੁਸ਼ਮਣਾਂ ਨੂੰ ਧਮਕੀਆਂ ਤਕ ਦਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਅਜਿਹੀਆਂ ਸਰਗਰਮੀਆਂ ਨੂੰ ਰੋਕ ਨਹੀਂ ਪਾ ਰਹੀ। ਜ਼ਰੂਰੀ ਹੈ ਕਿ ਉਸ ਦਾ ਸਾਈਬਰ ਕ੍ਰਾਈਮ ਸੈੱਲ ਹੋਰ ਮਜ਼ਬੂਤ ਹੋਵੇ।

ਇਸ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਵੀ ਇਹ ਸਮਝਣਾ ਪਵੇਗਾ ਕਿ ਕਿਸੇ ਵੀ ਤਕਨੀਕ ਦੀ ਜਦੋਂ ਤਕ ਹਾਂ-ਪੱਖੀ ਰੂਪ ਨਾਲ ਵਰਤੋਂ ਕੀਤੀ ਜਾਂਦੀ ਹੈ, ਉਦੋਂ ਤਕ ਉਹ ਵਰਦਾਨ ਹੁੰਦੀ ਹੈ, ਜੇਕਰ ਉਸ ਦੀ ਵਰਤੋਂ ਨਾਂਹ-ਪੱਖੀ ਰੂਪ ਨਾਲ ਕੀਤੀ ਜਾਵੇ ਤਾਂ ਉਹੀ ਸਰਾਪ ਬਣ ਜਾਂਦੀ ਹੈ। ਇਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਸੋਚ-ਸਮਝ ਕੇ, ਹਾਂ-ਪੱਖੀ ਢੰਗ ਨਾਲ ਹੀ ਹੋਣੀ ਚਾਹੀਦੀ ਹੈ।

ਇਹ ਇਸ ਦੀ ਸਭ ਤੋਂ ਵੱਡੀ ਕਮੀ ਹੈ। ਇਹ ਇੰਨਾ ਆਕਰਸ਼ਕ ਸਾਧਨ ਹੈ ਕਿ ਲੋਕ ਇਸ ਦੀ ਕਈ-ਕਈ ਘੰਟਿਆਂ ਤਕ ਵਰਤੋਂ ਕਰਦੇ ਰਹਿੰਦੇ ਹਨ। ਲੋਕਾਂ ਨੂੰ ਇਸ ਦੀ ਆਦਤ ਪੈ ਗਈ ਹੈ। ਇਸ ਦੀ ਵਰਤੋਂ ਕਰਨ ਵਾਲੇ ਆਪਣੇ ਜ਼ਰੂਰੀ ਕੰਮ ਛੱਡ ਕੇ ਇਸ ਨੂੰ ਕਰਦੇ ਰਹਿੰਦੇ ਹਨ।

ਬੱਚੇ ਆਪਣੀ ਪੜ੍ਹਾਈ ਤੋਂ ਦੂਰ ਹੋਣ ਲੱਗੇ ਹਨ। ਉਹ ਜ਼ਿਆਦਾਤਰ ਸਮਾਂ ਫੇਸਬੁੱਕ, ਟਵਿਟਰ, ਯੂ-ਟਿਊਬ ਉੱਤੇ ਚਿੰਬੜੇ ਰਹਿੰਦੇ ਹਨ। ਜ਼ਿਆਦਾ ਦੇਰ ਤਕ ਕੰਪਿਊਟਰ, ਮੋਬਾਇਲ ਦੀ ਵਰਤੋਂ ਨਾਲ ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ। ਲਗਾਤਾਰ ਇਕ ਹੀ ਜਗ੍ਹਾ ’ਤੇ ਬੈਠੇ ਰਹਿਣ ਨਾਲ ਮੋਟਾਪਾ ਵਧ ਰਿਹਾ ਹੈ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਸੀਮਤ ਸਮੇਂ ਲਈ ਹੀ ਕਰਨੀ ਚਾਹੀਦੀ ਹੈ।

ਸੋਸ਼ਲ ਮੀਡੀਆ ਗ਼ੈਰ-ਜ਼ਿੰਮੇਵਾਰ ਬਣਾਉਂਦਾ ਹੈ

ਅੱਜਕਲ ਅਜਿਹਾ ਕੁਝ ਜ਼ਿਆਦਾ ਹੀ ਹੋਣ ਲੱਗਾ ਹੈ। ਪੁਲਸ ਵਾਲੇ, ਅਧਿਆਪਕ, ਬੈਂਕ ਮੁਲਾਜ਼ਮ, ਰੇਲਵੇ ਕਰਮਚਾਰੀ, ਹੋਰ ਨੌਕਰੀਆਂ ਕਰਨ ਵਾਲੇ ਕਰਮਚਾਰੀ ਆਪਣੇ ਆਫਿਸ ਵਿਚ ਆਪਣੀ ਡਿਊਟੀ ਕਰਨ ਦੀ ਥਾਂ ਫੇਸਬੁੱਕ, ਵ੍ਹਟਸਐਪ, ਯੂ-ਟਿਊਬ ਚਲਾਉਣ ਵਿਚ ਮਸਤ ਰਹਿੰਦੇ ਹਨ। ਉਹ ਆਪਣੇ ਫਰਜ਼ਾਂ ਨੂੰ ਸਹੀ ਤਰ੍ਹਾਂ ਨਾਲ ਨਹੀਂ ਨਿਭਾਉਂਦੇ।

ਹਿੰਦੂ, ਮੁਸਲਿਮ, ਵੱਖ-ਵੱਖ ਧਰਮਾਂ ਵਾਲੇ ਲੋਕਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਧਾਰਮਿਕ ਕੱਟੜਤਾ, ਧਾਰਮਿਕ ਜਨੂੰਨ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਹੁਣ ਜ਼ਿਆਦਾਤਰ ਨੌਜਵਾਨ ਪੀੜ੍ਹੀ ਮੋਬਾਇਲ ਦੀ ਵਾਧੂ ਵਰਤੋਂ ਕਾਰਣ ਖ਼ੁਦ ਨੂੰ ਵਿਗਾੜ ਰਹੀ ਹੈ ਕਿਉਂਕਿ ਹਰ ਚੀਜ਼ ਦੀ ਬਹੁਤਾਤ ਹਾਨੀਕਾਰਕ ਹੈ। ਛੋਟੀਆਂ ਪੀੜ੍ਹੀਆਂ ਮੋਬਾਇਲ ਦੀ ਵਰਤੋਂ ਕਰਨ ਵਿਚ ਰੁੱਝੀਆਂ ਦਿਖਾਈ ਦਿੰਦੀਆਂ ਹਨ। ਰਾਤ ਨੂੰ ਫੋਨ ਕਰਨ ਕਰਕੇ ਉਹ ਹੋਰ ਕੰਮ ਨਹੀਂ ਕਰ ਸਕਦੇ।

ਪੜ੍ਹਾਈ ਦਾ ਨੁਕਸਾਨ

ਮੋਬਾਇਲ ਦੀ ਵਰਤੋਂ ਕਾਰਣ ਬਹੁਤ ਨੁਕਸਾਨ ਹੋ ਰਿਹਾ ਹੈ। ਨੌਜਵਾਨ ਪੀੜ੍ਹੀ ਦਿਨ-ਰਾਤ ਮੋਬਾਇਲ ਦੀ ਵਰਤੋਂ ਕਰਦੀ ਹੈ। ਉਹ ਕਾਲ ਕਰਦੇ ਹਨ, ਹਰ ਵਾਰ ਮੋਬਾਇਲ ’ਤੇ ਫੇਸਬੁੱਕ ਦੀ ਵਰਤੋਂ ਕਰਦੇ ਹਨ, ਇਸ ਦੇ ਕਾਰਣ ਉਹ ਆਪਣੀ ਪੜ੍ਹਾਈ ’ਤੇ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦੇ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ।

ਗਲਤ ਸਰਗਰਮੀਆਂ ’ਚ ਸ਼ਾਮਿਲ

ਮੋਬਾਇਲਾਂ ਕਾਰਣ ਨੌਜਵਾਨ ਪੀੜ੍ਹੀ ਗਲਤ ਸਰਗਰਮੀਆਂ ਵਿਚ ਸ਼ਾਮਿਲ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਬੰਬ ਧਮਾਕਿਆਂ ਵਿਚ ਜ਼ਿਆਦਾਤਰ ਨੌਜਵਾਨ ਪੀੜ੍ਹੀ ਸ਼ਾਮਿਲ ਸੀ। ਉਹ ਇਕ-ਦੂਜੇ ਨਾਲ ਗੱਲਬਾਤ ਕਰਦੇ ਹਨ, ਸੰਪਰਕ ਕਰਦੇ ਹਨ। ਜੇਕਰ ਮੋਬਾਇਲ ਦੀ ਕੋਈ ਧਾਰਨਾ ਨਾ ਹੋਵੇ ਤਾਂ ਉਹ ਸੰਪਰਕ ਨਹੀਂ ਕਰ ਸਕਦੇ। ਮੋਬਾਇਲ ਅਪਰਾਧ ਦੇ ਕਾਰਣ ਚੋਰੀ, ਡਕੈਤੀ, ਬੰਬ ਧਮਾਕੇ ਆਦਿ ਵਧ ਜਾਂਦੇ ਹਨ।

ਧਨ ਦੀ ਫਜ਼ੂਲਖਰਚੀ

ਨੌਜਵਾਨ ਪੀੜ੍ਹੀ ਮੋਬਾਇਲ ਦੀ ਵਰਤੋਂ ਕਰਦੀ ਹੈ ਅਤੇ ਕਾਲ ਕਰਦੀ ਹੈ। ਐੱਸ. ਐੱਮ. ਐੱਸ. ਕਾਰਣ ਉਹ ਵਾਰ-ਵਾਰ ਮੋਬਾਇਲ ਰੀਚਾਰਜ ਕਰਦੇ ਹਨ, ਜੋ ਉਨ੍ਹਾਂ ਦੇ ਪੈਸੇ ਬਰਬਾਦ ਕਰਦਾ ਹੈ।

ਉਨੀਂਦਰੇ ਦਾ ਖਤਰਾ

ਸਮਾਰਟਫੋਨਜ਼ ’ਚੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਨਾਲ ਨਾ ਸਿਰਫ ਸੌਣ ਵਿਚ ਦਿੱਕਤ ਆਉਂਦੀ ਹੈ, ਸਗੋਂ ਵਾਰ-ਵਾਰ ਨੀਂਦ ਟੁੱਟਦੀ ਹੈ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਅੱਖਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਰੈਟਿਨਾ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਇਕ ਖੋਜ ਮੁਤਾਬਿਕ ਮੋਬਾਇਲ ਨਾਲ ਚਿੰਬੜੇ ਰਹਿਣ ਕਾਰਣ ਰੋਜ਼ਾਨਾ ਦੇ ਕੰਮ ਅਨਿਯਮਿਤ ਹੁੰਦੇ ਹਨ। ਇਸ ਨਾਲ ਮੋਟਾਪੇ ਅਤੇ ਟਾਈਪ-2 ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ। ਜੇਕਰ ਗੱਲ ਹੱਲ ਦੀ ਕਰੀਏ ਤਾਂ ਬਹੁਤ ਸਾਰੇ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਮੋਬਾਇਲ ਦੀ ਵਧੇਰੇ ਵਰਤੋਂ ’ਤੇ ਰੋਕ ਲਾਈ ਜਾ ਸਕਦੀ ਹੈ।

  • ਮੋਬਾਇਲ
  • ਆਦਤ
  • Mobile
  • habits

ਹੇਮੰਤ ਸੋਰੇਨ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਅਤੇ ਵਿਰੋਧੀ ਧਿਰ ਨੇ ਦਿਖਾਈ ਤਾਕਤ

NEXT STORY

Stories You May Like

  • tea samosas price increase inflation
    ਚਾਹ-ਸਮੋਸੇ 'ਤੇ ਵੀ ਪੈ ਗਈ ਮਹਿੰਗਾਈ ਦੀ ਮਾਰ! ਗੈਸ ਦੀ ਕਿੱਲਤ ਵਿਚਾਲੇ ਕੀਮਤਾਂ ਨੇ ਮਾਰੀ ਵੱਡੀ ਛਲਾਂਗ
  • weather and market news on your mobile advice from agricultural experts
    ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ ਮਿਲੇਗੀ ਸਲਾਹ
  • 10 mobile phones and drugs recovered from ferozepur central jail
    ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ 10 ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ
  • 4 mobiles and sims recovered during checking in central jail faridkot
    ਕੇਂਦਰੀ ਜੇਲ੍ਹ ਫਰੀਦਕੋਟ ’ਚ ਚੈਕਿੰਗ ਦੌਰਾਨ 4 ਮੋਬਾਇਲ ਤੇ ਸਿਮ ਬਰਾਮਦ
  • ceir portal  lost mobile  punjab police
    ਸੀਈਆਈਆਰ ਪੋਰਟਲ ਰਾਹੀਂ 15 ਗੁੰਮ ਮੋਬਾਇਲ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ
  • many ias and ips officers from punjab are on the cbi s radar
    ਪੰਜਾਬ ਦੇ ਕਈ IAS ਤੇ IPS ਅਧਿਕਾਰੀ CBI ਦੀ ਰਾਡਾਰ 'ਤੇ! ਮੁਅੱਤਲ DIG ਭੁੱਲਰ ਦੇ ਮੋਬਾਇਲ 'ਚੋਂ...
  • white poison is becoming the root cause of diseases
    ਰਸੋਈ 'ਚ ਮੌਜੂਦ 'ਚਿੱਟਾ ਜ਼ਹਿਰ' ਬਣ ਰਿਹੈ ਬਿਮਾਰੀਆਂ ਦੀ ਜੜ੍ਹ, ਅੱਜ ਹੀ ਬਦਲੋ ਇਹ ਆਦਤ ਤੇ ਦੇਖੋ ਕਮਾਲ
  • punjab robbery at pnb bank
    ਪੰਜਾਬ: PNB ਬੈਂਕ 'ਚ ਪੈ ਗਿਆ ਡਾਕਾ
  • rss expresses deep sorrow over vrindavan boat accident
    ਵ੍ਰਿੰਦਾਵਨ ਕਿਸ਼ਤੀ ਹਾਦਸੇ 'ਤੇ RSS ਨੇ ਪ੍ਰਗਟਾਇਆ ਡੂੰਘਾ ਦੁੱਖ
  • punjab weather raining
    ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ! ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਸਬੰਧੀ...
  • sunil kumar jakhar statement
    ਸਰਕਾਰ ਬਣਨ 'ਤੇ ਹੋਵੇਗਾ NRIs ਦੀਆਂ ਸਮੱਸਿਆਵਾਂ ਦਾ ਹੱਲ, ਭਾਜਪਾ ਹਮੇਸ਼ਾ ਨਾਲ...
  • bike riding duo commits two robberies at gunpoint in jalandhar
    ਜਲੰਧਰ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਹਥਿਆਰਬੰਦ ਬਾਈਕ ਸਵਾਰਾਂ ਨੇ ਦੋ ਘਟਨਾਵਾਂ...
  • there are no guards for the security of atms in jalandhar city at night
    ਰਾਤ ਨੂੰ ਜਲੰਧਰ ਸ਼ਹਿਰ ਦੇ ਏ. ਟੀ. ਐੱਮਜ਼ ਦੀ ਸਕਿਓਰਿਟੀ ਲਈ ਗਾਰਡ ਹੀ ਨਹੀਂ!
  • big revelation about alleged blackmailer journalist gurdeep singh
    ਬਲੈਕਮਿਲਰ ਗੁਰਦੀਪ ਸਿੰਘ ਬਾਰੇ ਖ਼ੁਲਾਸਾ, ਕਾਲ ਗਰਲਜ਼ ਕੋਲੋਂ ਨਗਨ ਹਾਲਾਤ ’ਚ...
  • major action gainst three police officers with sho of shahkot police station
    ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
  • fire breaks out in jalandhar  huge fire breaks out in sports shop and factory
    ਜਲੰਧਰ 'ਚ ਅੱਗ ਦਾ ਤਾਂਡਵ! ਸਪੋਰਟਸ ਸ਼ਾਪ ਤੇ ਫੈਕਟਰੀ 'ਚ ਲੱਗੀ ਭਿਆਨਕ ਅੱਗ
Trending
Ek Nazar
ipl 2026 sunrisers hyderabad

23 ਕਰੋੜ ਦੇ ਖਿਡਾਰੀ ਨੇ ਅਭਿਸ਼ੇਕ-ਹੈੱਡ ਦੀ ਮਿਹਨਤ 'ਤੇ ਫੇਰਿਆ ਪਾਣੀ, SRH ਦਾ...

nerve in your leg get pulled while you sleep at night

ਰਾਤ ਨੂੰ ਸੁੱਤੇ ਪਿਆਂ ਚੜ੍ਹ ਜਾਂਦੀ ਹੈ ਲੱਤ ਦੀ ਨਾੜ! ਸਰੀਰ ਦੇ ਇਸ ਲੱਛਣ ਨੂੰ ਨਾ...

leopard enters the forests of kheda kalmot in nurpurbedi

ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ...

zombie drug viral video truth police warning fake

'ਜੌਂਬੀ ਡਰੱਗ' ਦਾ ਡਰ ਫੈਲਾਉਣ ਵਾਲੀ ਵੀਡੀਓ ਹੋ ਰਹੀ ਵਾਇਰਲ, ਪੁਲਸ ਨੇ ਦੱਸੀ ਅਸਲ...

america  famous rapper discharged from hospital

US: 'ਜ਼ਿੰਦਗੀ ਇਕ ਜੂਆ ਹੈ'; ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮਸ਼ਹੂਰ ਰੈਪਰ ਦਾ...

those born under the 5 zodiac signs are all different

ਬਾਬਾ ਵੇਂਗਾ ਦੀ ਭਵਿੱਖਬਾਣੀ : 5 ਰਾਸ਼ੀਆਂ ਦੇ ਹੋਣ ਵਾਲੇ ਨੇ ਵਾਰੇ-ਨਿਆਰੇ! 13 ਤੋਂ...

vrindavan accident punjabi singer b praak expresses deep sorrow

'ਠਾਕੁਰ ਜੀ ਆਪਣੇ ਚਰਣਾਂ 'ਚ ਨਿਵਾਸ ਦੇਣ...'; ਵ੍ਰਿੰਦਾਵਨ ਹਾਦਸੇ 'ਤੇ ਬੀ ਪਰਾਕ ਨੇ...

this film was a major flop upon its release

ਰਿਲੀਜ਼ ਹੁੰਦਿਆਂ ਹੀ 'ਮਹਾ ਫਲਾਪ' ਹੋ ਚੱਲੀ ਸੀ ਇਹ ਫਿਲਮ ! ਫ਼ਿਰ ਅਚਾਨਕ ਇੰਝ ਬਣੀ...

online attendance app   m star   becomes a problem for teachers

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! 'ਐਮ ਸਟਾਰ' ਐਪ ਬਣੀ ਵੱਡੀ ਮੁਸੀਬਤ

this actress bought a luxury car worth crores at the age of just 18

ਸਿਰਫ 18 ਸਾਲ ਦੀ ਉਮਰ 'ਚ ਖਰੀਦੀ ਕਰੋੜਾਂ ਦੀ ਲਗਜ਼ਰੀ ਕਾਰ, ਜਾਣੋ ਆਖਿਰ ਕੌਣ ਹੈ...

ranveer singh meets wheelchair cricketer bhima khunti

ਰਣਵੀਰ ਸਿੰਘ ਨੇ ਵ੍ਹੀਲਚੇਅਰ ਕ੍ਰਿਕਟਰ ਭੀਮਾ ਖੁੰਟੀ ਨਾਲ ਕੀਤੀ ਮੁਲਾਕਾਤ, ਹਰ ਪਾਸੇ...

dhurandar fame sara arjun has landed a big project

'ਧੁਰੰਦਰ' ਦੀ ਯਲੀਨਾ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਨਿਭਾਏਗੀ 50 ਦੇ ਦਹਾਕੇ ਦੀ...

pakistan tour for first time

ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ ਇਹ ਟੀਮ, ਖੇਡੇ ਜਾਣਗੇ 6 ਮੈਚ

vaibhav sooryavanshi

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

action taken against punjabi man in canada

ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

smartphone price hike

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

min aung hlaing becomes president of myanmar

ਮਿਆਂਮਾਰ 'ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ...

shani nakshatra gochar

ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • whether an officer is male or female is immaterial
      ਕਿਸੇ ਅਧਿਕਾਰੀ ਦਾ ਮਰਦ ਜਾਂ ਮਹਿਲਾ ਹੋਣਾ ਮਹੱਤਵਹੀਣ
    • india world leader
      ਭਾਰਤ ਨੂੰ ਵਿਸ਼ਵਗੁਰੂ ਬਣਾਉਣਾ ਹੀ ਆਰ. ਐੱਸ. ਐੱਸ. ਦਾ ਉਦੇਸ਼
    • iran usa ceasefire
      ਅਮਰੀਕਾ-ਈਰਾਨ-ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਨਹੀਂ ਥੋੜ੍ਹੇ ਸਮੇਂ ਦਾ ਠਹਿਰਾਅ
    • the proposed it rules could have serious consequences
      ਪ੍ਰਸਤਾਵਿਤ ਆਈ. ਟੀ. ਨਿਯਮਾਂ ਦੇ ਗੰਭੀਰ ਨਤੀਜੇ ਹੋ ਸਕਦੇ ਹਨ
    • come let us together empower the women power of india
      ਆਓ, ਅਸੀਂ ਮਿਲ ਕੇ ਭਾਰਤ ਦੀ ਨਾਰੀ ਸ਼ਕਤੀ ਨੂੰ ਮਜ਼ਬੂਤ ਕਰੀਏ
    • ceasefire will turn into end of war
      ‘ਜੰਗਬੰਦੀ ਜੰਗ ਸਮਾਪਤੀ ’ਚ ਬਦਲੇਗੀ’ ਦੁਨੀਆ ਨੂੰ ਰਾਹਤ, ਘੱਟ ਹੋਵੇਗੀ ਮਹਿੰਗਾਈ!
    • donald trump iran
      ਈਰਾਨ ’ਚ ਜੰਗ ਟਰੰਪ ਨੂੰ ਬਣਾ ਰਹੀ ਹੈ ਕਮਜ਼ੋਰ ਅਤੇ ਹੋਰ ਗੁੱਸੇ ਵਾਲੀ
    • national integrity
      ਰਾਸ਼ਟਰੀ ਅਖੰਡਤਾ ਵੱਲ ਇਕ ਵੱਡਾ ਕਦਮ
    • indian society cracks in relationships
      ਭਾਰਤੀ ਸਮਾਜ : ਰਿਸ਼ਤਿਆਂ ’ਚ ਆਉਂਦੀਆਂ ਤਰੇੜਾਂ
    • 200 million hungry 80 million tons of food wasted
      20 ਕਰੋੜ ਭੁੱਖੇ ਪੇਟ, 8 ਕਰੋੜ ਟਨ ਭੋਜਨ ਬਰਬਾਦ, ਨੁਕਸਾਨ ’ਤੇ ਸ਼ਿਕੰਜਾ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +